ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਟੀਕਾਕਰਨ ਸਬੰਧੀ ਮਿਥਾਂ ਦਾ ਨਿਪਟਾਰਾ


ਕੋਵੀਸ਼ੀਲਡ ਖੁਰਾਕ ਦੇ ਅੰਤਰਾਲ ਵਿੱਚ ਤੁਰੰਤ ਤਬਦੀਲੀ ਦੀ ਲੋੜ ਨਹੀਂ: ਮੈਂਬਰ, ਨੀਤੀ ਆਯੋਗ

“ਆਓ ਅਸੀਂ ਵਿਗਿਆਨਕ ਪ੍ਰਕਿਰਿਆ ਨੂੰ ਅਪਣਾਈਏ ਅਤੇ ਐਨਟੀਏਜੀਆਈ ਦੇ ਫੈਸਲਿਆਂ ਦਾ ਆਦਰ ਕਰੀਏ”

“ਕੋਵੀਸ਼ੀਲਡ ਖੁਰਾਕਾਂ ਦਾ ਅੰਤਰਾਲ ਘਟਾਉਣ ਲਈ ਸਾਡੇ ਦੇਸ਼ ਦੇ ਸੰਦਰਭ ਵਿੱਚ ਸਹੀ ਵਿਗਿਆਨਕ ਅਧਿਐਨ ਦੀ ਲੋੜ ਹੈ”

Posted On: 11 JUN 2021 8:00PM by PIB Chandigarh

ਹਾਲ ਹੀ ਦੇ ਅਧਿਐਨਾਂ ਦੇ ਹਵਾਲੇ ਨਾਲ ਕੋਵੀਸ਼ੀਲਡ ਟੀਕੇ ਦੀਆਂ ਦੋ ਖੁਰਾਕਾਂ ਦਰਮਿਆਨ ਅੰਤਰ ਨੂੰ ਘੱਟ ਕਰਨ ਨੂੰ ਬਿਹਤਰ ਦੱਸਦੀਆਂ ਕੁਝ ਮੀਡੀਆ ਰਿਪੋਰਟਾਂ ਆਈਆਂ ਹਨ।

ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪੌਲ ਨੇ ਭਰੋਸਾ ਦਿੱਤਾ ਹੈ ਕਿ ਖੁਰਾਕ ਦੇ ਅੰਤਰਾਲ ਵਿੱਚ ਤੁਰੰਤ ਤਬਦੀਲੀ ਦੀ ਜ਼ਰੂਰਤ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਡਾ: ਪੌਲ ਅੱਜ ਪੀਆਈਬੀ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਵਿਖੇ ਕੋਵਿਡ -19 ਬਾਰੇ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਹੈ ਕਿ ਮੌਜੂਦਾ ਸਮੇਂ ਖੁਰਾਕਾਂ ਵਿਚਲੇ ਅੰਤਰਾਲ ਨੂੰ ਤੁਰੰਤ ਬਦਲਣਾ ਜਾਂ ਤਬਦੀਲੀ ਦੀ ਜ਼ਰੂਰਤ ਨੂੰ ਲੈ ਕੇ ਕਿਸੇ ਤਰਾਂ ਦੀ ਘਬਰਾਹਟ ਨਹੀਂ ਹੋਣੀ ਚਾਹੀਦੀ। ਇਹ ਸਾਰੇ ਫੈਸਲੇ ਬਹੁਤ ਧਿਆਨ ਨਾਲ ਲਏ ਜਾਣੇ ਚਾਹੀਦੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਅੰਤਰਾਲ ਨੂੰ ਵਧਾਉਂਦੇ ਹਾਂ, ਸਾਨੂੰ ਉਨ੍ਹਾਂ ਲੋਕਾਂ ਲਈ ਵਾਇਰਸ ਦੁਆਰਾ ਪੈਦਾ ਹੋਏ ਜੋਖਮ 'ਤੇ ਵਿਚਾਰ ਕਰਨਾ ਪੈਂਦਾ ਹੈ ਜਿਨ੍ਹਾਂ ਨੂੰ ਸਿਰਫ ਇੱਕ ਖੁਰਾਕ ਮਿਲੀ ਹੈ। ਪਰ ਵਿਰੋਧੀ ਨੁਕਤਾ ਇਹ ਸੀ ਕਿ ਫਿਰ ਵਧੇਰੇ ਲੋਕ ਪਹਿਲੀ ਖੁਰਾਕ ਪ੍ਰਾਪਤ ਕਰ ਸਕਣਗੇ, ਜਿਸ ਨਾਲ ਵਧੇਰੇ ਲੋਕਾਂ ਨੂੰ ਵਾਜਬ ਪ੍ਰਤੀਰੋਧਕਤਾ ਡਿਗਰੀ ਮਿਲੇਗੀ। ਡਾ ਪੌਲ ਨੇ ਅੱਗੇ ਕਿਹਾ ਕਿ ਸਾਨੂੰ ਇਨ੍ਹਾਂ ਸਰੋਕਾਰਾਂ ਨੂੰ ਸੰਤੁਲਿਤ ਕਰਨ ਦੀ ਲੋੜ ਹੈ। ਇਸ ਲਈ, ਕਿਰਪਾ ਕਰਕੇ ਯਾਦ ਰੱਖੋ ਕਿ ਸਾਨੂੰ ਜਨਤਕ ਖੇਤਰ ਵਿੱਚ ਜ਼ਰੂਰੀ ਤੌਰ 'ਤੇ ਵਿਚਾਰ ਚਰਚਾ ਦੀ ਜ਼ਰੂਰਤ ਹੈ; ਹਾਲਾਂਕਿ, ਇਹ ਫੈਸਲਾ ਢੁਕਵੇਂ ਲੋਕਾਂ ਦੁਆਰਾ ਢੁਕਵੇਂ ਸਮੇਂ 'ਤੇ ਲਿਆ ਜਾਣਾ ਚਾਹੀਦਾ ਹੈ।

ਮੈਂਬਰ ਨੀਤੀ ਆਯੋਗ ਨੇ ਦੱਸਿਆ ਕਿ ਟੀਕਾਕਰਨ ਸਬੰਧੀ ਸਾਡੇ ਕੌਮੀ ਤਕਨੀਕੀ ਸਲਾਹਕਾਰ ਸਮੂਹ (ਐਨਟੀਐਸਆਈ) ਵਿੱਚ, ਬਹੁਤ ਸਾਰੇ ਲੋਕ ਵਿਸ਼ਵ ਸਿਹਤ ਸੰਗਠਨ ਦੇ ਪੈਨਲਾਂ ਅਤੇ ਕਮੇਟੀਆਂ ਦਾ ਹਿੱਸਾ ਰਹੇ ਹਨ ਅਤੇ ਵਿਸ਼ਵਵਿਆਪੀ ਤੌਰ 'ਤੇ ਪ੍ਰਸਿੱਧ ਹਨ। ਇਸ ਤੋਂ ਇਲਾਵਾ, ਜਦੋਂ ਆਲਮੀ ਅਤੇ ਰਾਸ਼ਟਰੀ ਟੀਕਾਕਰਨ ਪ੍ਰੋਗਰਾਮਾਂ ਦੀ ਗੱਲ ਆਉਂਦੀ ਹੈ ਤਾਂ ਐਨਟੀਏਜੀਆਈ ਨੂੰ ਇੱਕ ਮਿਆਰ ਵਜੋਂ ਮੰਨਿਆ ਜਾਂਦਾ ਹੈ। ਇਸ ਲਈ, ਕਿਰਪਾ ਕਰਕੇ ਉਨ੍ਹਾਂ ਦੇ ਫੈਸਲਿਆਂ ਦਾ ਆਦਰ ਕਰੋ।

ਇਸ ਵਿਸ਼ੇ 'ਤੇ ਭਾਸ਼ਣ ਦੌਰਾਨ ਡਾ. ਪੌਲ ਨੇ ਅਜਿਹੇ ਫੈਸਲਿਆਂ 'ਤੇ ਪਹੁੰਚਣ ਵਿੱਚ ਢੁਕਵੀਂ ਵਿਗਿਆਨਕ ਪ੍ਰਕਿਰਿਆ ਦੀ ਜ਼ਰੂਰਤ ਬਾਰੇ ਚਾਨਣਾ ਪਾਇਆ; ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਵਿਸ਼ਵਵਿਆਪੀ ਮਾਹਰਾਂ ਦੀ ਇੱਕ ਸੰਸਥਾ, ਐਨਟੀਏਜੀਆਈ ਦੁਆਰਾ ਲਏ ਗਏ ਫੈਸਲੇ ਦਾ ਸਤਿਕਾਰ ਕਰਨ। ਖੁਰਾਕ ਅੰਤਰਾਲ ਸੰਬੰਧੀ ਫੈਸਲੇ ਦੀ ਐਨਟੀਏਜੀਆਈ ਦੁਆਰਾ ਨਿਰਧਾਰਤ ਪ੍ਰਕਿਰਿਆ ਅਨੁਸਾਰ ਜਾਂਚ ਕਰਨੀ ਚਾਹੀਦੀ ਹੈ। ਬਰਤਾਨੀਆ ਨੇ ਅੰਤਰਾਲ ਬਾਰੇ ਆਪਣੇ ਪਿਛਲੇ ਫੈਸਲੇ ਨੂੰ ਸੋਧਣ ਲਈ, ਲੋੜੀਂਦੀ ਪ੍ਰਕ੍ਰਿਆ ਨੂੰ ਅਪਣਾਇਆ ਹੈ ਅਤੇ ਵਿਗਿਆਨਕ ਤੌਰ 'ਤੇ ਅੰਕੜਿਆਂ ਦੀ ਜਾਂਚ ਕੀਤੀ ਹੈ। ਯੂਕੇ ਨੇ ਪਹਿਲਾਂ ਇਹ ਅੰਤਰਾਲ 12 ਹਫ਼ਤੇ ਰੱਖਿਆ ਸੀ, ਪਰ ਸਾਡੇ ਕੋਲ ਉਪਲੱਬਧ ਅੰਕੜਿਆਂ ਅਨੁਸਾਰ ਅਸੀਂ ਉਸ ਬਿੰਦੂ 'ਤੇ ਇਸ ਨੂੰ ਸੁਰੱਖਿਅਤ ਨਹੀਂ ਸਮਝਿਆ। ਇਸ ਲਈ ਆਓ ਇਸ ਨੂੰ ਆਪਣੇ ਵਿਗਿਆਨਕ ਮੰਚ ਉੱਤੇ ਸੌਂਪ ਦੇਈਏ, ਉਨ੍ਹਾਂ ਵਲੋਂ ਇਸ ਨੂੰ ਪਹਿਲਾਂ ਹੀ ਹਲ ਕਰਨਾ ਚਾਹੀਦਾ ਹੈ। ਉਹ ਇਸਦੀ ਸਮੀਖਿਆ ਸਾਡੇ ਦੇਸ਼ ਵਿੱਚ ਮਹਾਮਾਰੀ ਦੀ ਸਥਿਤੀ ਦੇ ਅਧਾਰ 'ਤੇ ਕਰਨਗੇ, ਸਾਡੇ ਦੇਸ਼ ਵਿੱਚ ਡੈਲਟਾ ਰੂਪ ਦੇ ਪ੍ਰਸਾਰ ਦੀ ਹੱਦ ਦੇ ਅਧਾਰ 'ਤੇ ਅਤੇ ਫਿਰ ਇੱਕ ਵਿਆਪਕ ਦ੍ਰਿਸ਼ਟੀਕੋਣ ਲੈਣਗੇ। ਸਾਡੇ ਵਿਗਿਆਨਕ ਭਾਈਚਾਰੇ ਵੱਲੋਂ ਜੋ ਵੀ ਫੈਸਲਾ ਲਿਆ ਜਾਂਦਾ ਹੈ, ਅਸੀਂ ਇਸ ਦਾ ਸਨਮਾਨ ਕਰਾਂਗੇ।

*****

ਐਮਵੀ



(Release ID: 1726553) Visitor Counter : 140


Read this release in: English , Hindi , Marathi , Telugu