ਕੋਲਾ ਮੰਤਰਾਲਾ

ਐਨ.ਸੀ.ਐਲ. ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਕੋਵਿਡ ਦੇ ਖਿਲਾਫ ਲੜਾਈ ਵਿੱਚ ਸਮਰਥਨ ਕਰਨ ਲਈ 10 ਕਰੋੜ ਰੁਪਏ ਦਾ ਯੋਗਦਾਨ ਦਿੱਤਾ


ਐਨ.ਸੀ.ਐਲ. ਨੇ ਏਮਜ਼, ਭੋਪਾਲ ਵਿੱਚ ਆਕਸੀਜਨ ਬਣਾਉਣ ਵਾਲਾ ਯੰਤਰ ਸਥਾਪਤ ਕਰਨ ਲਈ ਵੀ 1.75 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ

Posted On: 11 JUN 2021 6:51PM by PIB Chandigarh

ਨਾਰਦਰਨ ਕੋਲਫੀਲਡਸ ਲਿਮਿਟੇਡ (ਐਨ.ਸੀ.ਐਲ.) ਨੇ ਕਾਰਪੋਰੇਟ ਸਾਮਾਜਕ ਫਰਜ਼ (ਸੀ.ਐਸ.ਆਰ.) ਦੇ ਤਹਿਤ ਰਾਜ ਦੇ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ 5 ਆਕਸੀਜਨ ਪਲਾਂਟ ਸਥਾਪਤ ਕਰਨ ਲਈ ਮੱਧ ਪ੍ਰਦੇਸ਼ ਰਾਜ ਸਰਕਾਰ ਨੂੰ 10 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਐਨ.ਸੀ.ਐਲ. ਦੇ ਮੁੱਖ ਪ੍ਰਬੰਧਕ ਨਿਦੇਸ਼ਕ ਸ਼੍ਰੀ ਪ੍ਰਭਾਤ ਕੁਮਾਰ ਸਿਨ੍ਹਹਾ ਨੇ ਅੱਜ 10 ਕਰੋੜ ਰੁਪਏ ਦਾ ਚੈਕ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸੌਂਪਿਆ। ਇਸ ਨਾਲ  ਰਾਜ ਨੂੰ ਕੋਵਿਡ-19 ਦੇ ਖਿਲਾਫ ਲੜਾਈ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

ਮੁੱਖ ਪ੍ਰਬੰਧਕ ਨਿਦੇਸ਼ਕ ਸ਼੍ਰੀ ਸਿਨ੍ਹਹਾ ਨੇ ਮੁੱਖ ਮੰਤਰੀ ਨੂੰ ਐਨ.ਸੀ.ਐਲ ਅਤੇ ਰਾਜ ਵਿੱਚ ਇਸਦੇ ਸੰਚਾਲਨ ਦੇ ਬਾਰੇ  ਜਾਣੂ ਕਰਵਾਇਆ। ਉਨ੍ਹਾਂ ਨੇ ਸਿੰਗਰੌਲੀ ਖੇਤਰ ਵਿੱਚ ਕੰਪਨੀ ਦੀ ਕਾਰਪੋਰੇਟ ਸਾਮਾਜਕ ਫਰਜ ਗਤੀਵਿਧੀਆਂ ਅਤੇ ਖੇਤਰ ਦੇ ਸਮਾਵੇਸ਼ੀ ਵਿਕਾਸ ਲਈ ਸ਼ੁਰੂ ਕੀਤੀ ਜਾ ਰਹੀ ਪ੍ਰਮੁੱਖ ਪਰਿਯੋਜਨਾ ਦੇ ਬਾਰੇ ਜਾਣਕਾਰੀ ਦਿੱਤੀ । ਮੁੱਖ ਪ੍ਰਬੰਧਕ ਨਿਦੇਸ਼ਕ ਨੇ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਐਨ.ਸੀ.ਐਲ. ਵਲੋਂ ਕੀਤੇ ਗਏ ਉਪਰਾਲਿਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਮੁੱਖ ਮੰਤਰੀ ਨੇ ਰਾਸ਼ਟਰ ਦੀ ਊਰਜਾ ਸੁਰੱਖਿਆ ਵਿੱਚ ਐਨ.ਸੀ.ਐਲ. ਦੇ ਯੋਗਦਾਨ ਅਤੇ ਇਸ ਔਖੀ ਪ੍ਰੀਖਿਆ ਦੇ ਸਮੇਂ ਵਿੱਚ ਕੋਵਿਡ ਮਹਾਮਾਰੀ ਨਾਲ ਲੜਨ ’ਚ ਐਨ.ਸੀ.ਐਲ. ਦੀ ਕੋਸ਼ਿਸ਼ ਦੀ ਸ਼ਾਬਾਸ਼ੀ ਦਿੱਤੀ । ਉਨ੍ਹਾਂ ਨੇ ਐਨ.ਸੀ.ਐਲ. ਨੂੰ ਆਪਣਾ ਸਮਰਥਨ ਦੇਣ ਦਾ ਵੀ ਭਰੋਸਾ ਦਿੱਤਾ।

ਮੱਧ ਪ੍ਰਦੇਸ਼ ਸਰਕਾਰ ਦੇ ਜਨ-ਸਿਹਤ ਅਤੇ ਪਰਿਵਾਰ  ਕਲਿਆਣ ਵਿਭਾਗ ਨੂੰ ਕੋਵਿਡ ਮਹਾਮਾਰੀ ਦੇ ਦੌਰਾਨ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਦੇ ਵਿਸਤਾਰ ਲਈ 10 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੈ। ਇਸਦੇ ਨਾਲ ਹੀ ਕੰਪਨੀ ਨੇ ਆਪਣੀ ਕਾਰਪੋਰੇਟ ਸਾਮਾਜਿਕ ਫਰਜ ਪਹਿਲ ਦੇ ਤਹਿਤ ਮਰੀਜਾਂ ਦੇ ਇਲਾਜ ਲਈ ਏਮਜ਼, ਭੋਪਾਲ ਵਿੱਚ ਆਕਸੀਜਨ ਬਣਾਉਣ ਵਾਲਾ ਪਲਾਂਟ ਸਥਾਪਤ   ਕਰਨ ਲਈ 1.75 ਕਰੋੜ ਰੁਪਏ ਦੀ ਸਹਾਇਤਾ ਵੀ ਦਿੱਤੀ ਹੈ ।

ਐਨ.ਸੀ.ਐਲ. ਕੋਰੋਨਾ ਦੇ ਖਿਲਾਫ ਸਿੰਗਰੌਲੀ ਜਿਲਾ ਪ੍ਰਸ਼ਾਸਨ ਨੂੰ ਵੀ ਆਕਸੀਜਨ ਪਲਾਂਟਾ ਜਿਵੇਂ ਚਿਕਿਤਸਾ ਬੁਨਿਆਦੀ ਢਾਂਚੇ ਦੇ ਵਿਸਤਾਰ ਅਤੇ ਜ਼ਰੂਰੀ ਵਿਵਸਥਾ ਲਈ 7 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਸਹਾਇਤਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਐਨ.ਸੀ.ਐਲ. ਨੇ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਮੱਧ ਪ੍ਰਦੇਸ਼ ਸਰਕਾਰ ਨੂੰ 20 ਕਰੋੜ ਰੁਪਏ ਦੀ ਰਾਸ਼ੀ ਦਾ ਯੋਗਦਾਨ ਦਿੱਤਾ ਸੀ।

ਐਨ.ਸੀ.ਐਲ. ਨੇ ਸਿੰਗਰੌਲੀ ਖੇਤਰ ਦੇ ਪਿੰਡਾਂ ’ਚ ਰਹਿਣ ਵਾਲੇ 1 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸਾਰਵਜਨਿਕ ਸਥਾਨਾਂ ਦੀ ਸਫਾਈ, ਰਾਸ਼ਨ ਕਿੱਟ, ਮਾਸਕ, ਸੈਨੀਟਾਇਜਰ, ਚਿਕਿਤਸਾ ਕਿੱਟ ਅਤੇ ਚਿਕਿਤਸਾ ਸਮੱਗਰੀ ਆਦਿ ਵਰਗੀ ਜ਼ਰੂਰੀ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਹਨ।

ਐਨ.ਸੀ.ਐਲ. ਭਾਰਤ ਸਰਕਾਰ ਦੀ ਇੱਕ ਮਿਨੀ ਰਤਨ ਕੰਪਨੀ ਹੈ, ਜੋ ਆਪਣੀ 10 ਬਹੁਤ ਜ਼ਿਆਦਾ ਮਸ਼ੀਨੀਕ੍ਰਿਤ ਕੋਲਾ ਖਦਾਨਾਂ  ਤੋਂ ਸਾਲਾਨਾ 115 ਮੀਟ੍ਰਿਕ ਟਨ ਤੋਂ ਜ਼ਿਆਦਾ ਕੋਲੇ ਦੀ ਖੁਦਾਈ  ਕਰਦੀ ਹੈ, ਜਿਸ ਵਿੱਚ ਮੱਧ ਪ੍ਰਦੇਸ਼ ਵਿੱਚ ਸੰਚਾਲਿਤ 6 ਓਪਨ ਕਾਸਟ ਖਦਾਨਾਂ ਕੰਪਨੀ ਦੇ ਲੱਗਭੱਗ 85 ਫ਼ੀਸਦੀ ਕੋਲੇ ਦਾ ਉਤਪਾਦਨ ਕਰਦੀਆਂ ਹਨ। ਐਨ.ਸੀ.ਐਲ. ਕੁਲ ਕੋਲਾ ਉਤਪਾਦਨ ਵਿੱਚ ਲੱਗਭੱਗ 15 ਫ਼ੀਸਦੀ ਦਾ ਯੋਗਦਾਨ ਦਿੰਦਾ ਹੈ, ਜਿਸਦੇ ਨਾਲ ਦੇਸ਼ ਦੀ ਕੁਲ ਬਿਜਲੀ ਦਾ ਲੱਗਭੱਗ 10 ਫ਼ੀਸਦੀ ਉਤਪਾਦਨ ਹੁੰਦਾ ਹੈ।

 

 **********


ਐਸਕੇ/ਕੇਪੀ



(Release ID: 1726551) Visitor Counter : 160


Read this release in: English , Urdu , Hindi , Telugu