ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਅਤੇ ਪ੍ਰਸਿੱਧ ਸ਼ੂਗਰ ਮਾਹਰ ਡਾ. ਜਿਤੇਂਦਰ ਸਿੰਘ ਨੇ ਡਾਇਬੀਟੀਜ਼ ਅਤੇ ਕੋਵਿਡ ਦੇ ਆਪਸੀ ਸੰਬੰਧਾਂ ਬਾਰੇ ਜਨ ਜਾਗਰੂਕਤਾ ਅਭਿਯਾਨ ਚਲਾਉਣ ਬਾਰੇ ਸੱਦਾ ਦਿੱਤਾ


ਉਨ੍ਹਾਂ ਨੇ ਡਾਇਬਟੀਜ਼ ਇੰਡੀਆ ਵਰਲਡ ਕਾਂਗਰਸ - 2021 ਵਿਖੇ ਮੁੱਖ ਮਹਿਮਾਨ ਵਜੋਂ ਉਦਘਾਟਨੀ ਭਾਸ਼ਣ ਦਿੱਤਾ

Posted On: 11 JUN 2021 3:33PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ, ਜੋ ਡਾਈਬਟੀਜ਼ ਅਤੇ ਮੈਡੀਸਨ ਦੇ ਸਾਬਕਾ ਪ੍ਰੋਫੈਸਰ ਹਨ ਅਤੇ ਨਾਲ ਹੀ ਆਰਐੱਸਐੱਸਡੀਆਈ (ਰਿਸਰਚ ਸੋਸਾਇਟੀ ਫਾਰ ਸਟੱਡੀ ਆਫ਼ ਡਾਇਬਟੀਜ਼ ਇਨ ਇੰਡੀਆ) ਦੇ ਮੌਜੂਦਾ ਸਰਪ੍ਰਸਤ ਵੀ ਹਨ, ਉਨ੍ਹਾਂ ਨੇ ਅੱਜ ਕਿਹਾ ਕਿ ਡਾਇਬਟੀਜ਼ ਅਤੇ ਕੋਵਿਡ ਦਰਮਿਆਨ ਆਪਸੀ ਸੰਬੰਧਾਂ ਬਾਰੇ ਵਧੇਰੇ ਜਾਗਰੂਕਤਾ ਦੀ ਲੋੜ ਹੈ, ਕਿਉਂਕਿ ਦੋਵਾਂ ਦਰਮਿਆਨ ਕਾਰਨ ਅਤੇ ਪ੍ਰਭਾਵਾਂ ਦੇ ਸੰਬੰਧ ਬਾਰੇ ਕੁਝ ਭੁਲੇਖੇ ਹਨ।

‘ਡਾਇਬਟੀਜ਼ ਇੰਡੀਆ’ ਵਰਲਡ ਕਾਂਗਰਸ - 2021 ਵਿਖੇ ਮੁੱਖ ਮਹਿਮਾਨ ਵਜੋਂ ਉਦਘਾਟਨੀ ਭਾਸ਼ਣ ਦਿੰਦੇ ਹੋਏ ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਹੋਰ ਖੇਤਰਾਂ ਦੀ ਤਰ੍ਹਾਂ, ਇੱਥੇ ਤੱਕ ਕਿ ਅਕਾਦਮੀ ਵਿੱਚ ਵੀ, ਕੋਵਿਡ ਨੇ ਸਾਨੂੰ ਮੁਸੀਬਤਾਂ ਵਿੱਚ ਨਵੇਂ ਮਾਪਦੰਡਾਂ ਦੀ ਖੋਜ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ, ਜਿਸਨੂੰ ਇੰਨੇ ਵੱਡੇ ਪੈਮਾਨੇ ’ਤੇ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਕਾਨਫ਼ਰੰਸ ਦੀ ਸਫ਼ਲਤਾ ਨਾਲ ਦੇਖਿਆ ਜਾ ਸਕਦਾ ਹੈ।

ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ, ਭਾਰਤ ਵਿੱਚ ਟਾਈਪ -2 ਡਾਇਬਟੀਜ਼ ਮੇਲਿਟਸ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ, ਜਿਸਨੇ ਹੁਣ ਪੈਨ-ਇੰਡੀਅਨ ਪੱਧਰ ਤੇ ਇੱਕ ਅਨੁਪਾਤ ਨੂੰ ਹਾਸਲ ਕਰ ਲਿਆ ਹੈ। ਟਾਈਪ-2 ਡਾਇਬਟੀਜ਼, ਜੋ ਕਿ ਦੋ ਦਹਾਕੇ ਪਹਿਲਾਂ ਜ਼ਿਆਦਾਤਰ ਦੱਖਣੀ ਭਾਰਤ ਵਿੱਚ ਹੀ ਜ਼ਿਆਦਾ ਪ੍ਰਚਲਤ ਸੀ, ਅੱਜ ਉੱਤਰੀ ਭਾਰਤ ਵਿੱਚ ਵੀ ਬਰਾਬਰ ਰੂਪ ਨਾਲ ਫੈਲਿਆ ਹੋਇਆ ਹੈ ਅਤੇ ਨਾਲ ਹੀ, ਇਹ ਮਹਾਂਨਗਰਾਂ, ਸ਼ਹਿਰਾਂ ਅਤੇ ਸ਼ਹਿਰੀ ਖੇਤਰਾਂ ਤੋਂ ਪੇਂਡੂ ਖੇਤਰਾਂ ਵਿੱਚ ਵੀ ਚਲਾ ਗਿਆ ਹੈ।

ਉਨ੍ਹਾਂ ਨੇ ਜਾਗਰੂਕਤਾ ਫੈਲਾਉਣ ਦੇ ਲਈ ਕੋਵਿਡ-ਮਧੂਮੇਹ ਅਕਾਦਮਿਕ ਬੈਠਕਾਂ ਦੀ ਇੱਕ ਲੜੀ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।

ਡਾਕਟਰ ਜਿਤੇਂਦਰ ਸਿੰਘ ਨੇ ਕਿਹਾ, “ਹਾਲਾਂਕਿ ਕੋਰੋਨਾ ਨੇ ਸਾਨੂੰ ਨਵੇਂ ਮਾਪਦੰਡਾਂ ਦੇ ਨਾਲ ਜਿਉਣਾ ਸਿਖਾਇਆ ਹੈ, ਨਾਲ ਹੀ, ਉਨ੍ਹਾਂ ਨੇ ਡਾਕਟਰਾਂ ਨੂੰ ਔਸ਼ਦੀ ਅਤੇ ਗੈਰ-ਔਸ਼ਦੀ ਪ੍ਰਬੰਧਨ ਦੇ ਵੱਖ-ਵੱਖ ਤਰੀਕਿਆਂ ’ਤੇ ਜ਼ੋਰ ਦੇਣ ਨੂੰ ਕਿਹਾ ਜੋ ਬੀਤੇ ਕੁਝ ਸਾਲਾਂ ਦੇ ਦੌਰਾਨ ਮਹੱਤਵ ਖੋ ਚੁੱਕੇ ਸੀ| ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਕੋਵਿਡ ਮਹਾਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਵੀ, ਸਮਾਜਿਕ ਦੂਰੀ ਦਾ ਅਨੁਸ਼ਾਸ਼ਨ ਅਤੇ ਡਰਾਪਲੈੱਟ ਸੰਕਰਮਣ ਤੋਂ ਪਰਹੇਜ਼ ਕਰਨਾ, ਕਈ ਹੋਰ ਤਰ੍ਹਾਂ ਦੀਆਂ ਲਾਗਾਂ ਤੋਂ ਬਚਾਅ ਦੇ ਲਈ ਕੰਮ ਕਰੇਗਾ, ਖ਼ਾਸਕਰ ਉਨ੍ਹਾਂ ਦੇ ਲਈ ਜੋ ਡਾਇਬਟੀਜ਼ ਦੇ ਸ਼ਿਕਾਰ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ਼ੂਗਰ ਤੋਂ ਪੀੜ੍ਹਤ ਵਿਅਕਤੀਆਂ ਦੀ ਸਥਿਤੀ ਪ੍ਰਤੀਰੱਖਿਆ-ਸਮਝੌਤਾ ਵਾਲੀ ਹੁੰਦੀ ਹੈ, ਜੋ ਉਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਨੂੰ ਘਟਾਉਂਦੀ ਹੈ ਅਤੇ ਉਨ੍ਹਾਂ ਨੂੰ ਕੋਰੋਨਾ ਜਿਹੇ ਰੋਗਾਂ ਦੇ ਨਾਲ-ਨਾਲ ਨਤੀਜੇ ਵਜੋਂ ਹੋਣ ਵਾਲੀਆਂ ਪੇਚੀਦਗੀਆਂ ਦੇ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਦੋਂ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਸ਼ੂਗਰ ਤੋਂ ਪੀੜਤ ਮਰੀਜ਼ ਨੂੰ ਗੁਰਦੇ ਦੀ ਬਿਮਾਰੀ ਹੁੰਦੀ ਹੈ ਜਾਂ ਡਾਇਬਟੀਜ਼-ਨੈਫਰੋਪੈਥੀ, ਗੁਰਦੇ ਦੀ ਪੁਰਾਣੀ ਬਿਮਾਰੀ ਆਦਿ ਵੀ ਹੋਵੇ| ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਬਲੱਡ ਸ਼ੂਗਰ ਦੇ ਪੱਧਰ ਅਤੇ ਸੰਬੰਧਤ ਅੰਗ ਦੇ ਨੁਕਸਾਨ ਦੇ ਖ਼ਿਲਾਫ਼ ਸੁਰੱਖਿਆਤਮਕ ਉਪਾਵਾਂ ਵਾਲੇ ਸਖਤ ਗਲਾਈਸੇਮਿਕ ਕੰਟਰੋਲ ਦੇ ਬੁਨਿਆਦੀ ਸਿਧਾਂਤ, ਜੋ ਹੋਰ ਸ਼ੂਗਰ ਵਿੱਚ ਵੀ ਪ੍ਰਚੱਲਿਤ ਹਨ, ਮਹਾਮਾਰੀ ਦੇ ਦੌਰਾਨ ਵੀ ਬਰਾਬਰ ਨਾਲ ਲਾਗੂ ਹੁੰਦੇ ਹਨ।

ਡਾ. ਜਿਤੇਂਦਰ ਸਿੰਘ ਨੇ ਇਸ ਗੱਲ ’ਤੇ ਜ਼ੋਰ ਦੇ ਕੇ ਕਿਹਾ ਕਿ ਇਸ ਗੱਲ ਨੂੰ ਸਮਝਣਾ ਮਹੱਤਵਪੂਰਨ ਹੈ ਉਹ ਇਹ ਲੋੜ ਨਹੀਂ ਹੈ ਕਿ ਹਰ ਸ਼ੂਗਰ ਦੇ ਰੋਗੀ ਨੂੰ ਕੋਵਿਡ ਹੋਵੇ, ਅਤੇ ਇਹ ਵੀ ਕਿ ਹਰੇਕ ਕੋਵਿਡ ਤੋਂ ਪੀੜਤ ਸ਼ੂਗਰ ਦੇ ਰੋਗੀ ਵਿੱਚ ਪੇਚੀਦਗੀਆਂ ਪੈਦਾ ਹੋਣ।

ਡਾ. ਜਿਤੇਂਦਰ ਸਿੰਘ ਨੇ ਸ਼ੂਗਰ, ਇੰਡੀਆ ਦੇ ਬਾਨੀ ਪ੍ਰਧਾਨ, ਸਵਰਗੀ ਪ੍ਰੋ. ਸ਼ੌਕਤ ਐੱਮ ਸਾਦਿਕੋਟ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਭਾਰਤ ਵਿੱਚ ਸ਼ੂਗਰ ਦੇ ਬਾਰੇ ਵਿੱਚ ਸਿੱਖਿਆ ਅਤੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਦੇ ਨਾਲ ਲਗਾਤਾਰ ਕੰਮ ਕਰ ਰਹੀ ਹੈ।

ਅੰਤਰਰਾਸ਼ਟਰੀ ਸ਼ੂਗਰ ਫੈਡਰੇਸ਼ਨ ਦੇ ਪ੍ਰਧਾਨ ਡਾ. ਅਖਤਰ ਹੁਸੈਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਚੀਨ ਤੋਂ ਬਾਅਦ ਭਾਰਤ ਸਭ ਤੋਂ ਜ਼ਿਆਦਾ ਸ਼ੂਗਰ ਤੋਂ ਪ੍ਰਭਾਵਿਤ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਇਸਦੇ ਮਰੀਜ਼ਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਪੋਸਟ ਕੋਵਿਡ ਦੌਰ ਵਿੱਚ ਪੇਚੀਦਗੀਆਂ ਹੋਰ ਜ਼ਿਆਦਾ ਵੱਧ ਸਕਦੀਆਂ ਹਨ।

ਡਾ. ਜਿਤੇਂਦਰ ਸਿੰਘ ਨੇ ਸ਼ੂਗਰ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੇ ਲਈ ਦੇਸ਼ ਦੇ ਸਾਰੇ ਹਿੱਸਿਆਂ ਦੇ ਕਈ ਡਾਕਟਰਾਂ ਨੂੰ ਸਨਮਾਨਤ ਕੀਤਾ। ਉਨ੍ਹਾਂ ਨੇ ਮੁੰਬਈ ਦੇ ਮਸ਼ਹੂਰ ਐਂਡੋਕਰਾਈਨੋਲੋਜਿਸਟ, ਡਾ. ਸ਼ਸ਼ਾਂਕ ਜੋਸ਼ੀ, ਅਹਿਮਦਾਬਾਦ ਦੇ ਡਾ: ਬੰਸ਼ੀ ਸਾਬੂ, ਡਾਇਬੀਟੀਜ਼ ਇੰਡੀਆ ਦੇ ਟ੍ਰਸਟੀ, ਡਾ. ਅਨੂਪ ਮਿਸ਼ਰਾ, ਡਾਇਬਟੀਜ਼ ਇੰਡੀਆ ਦੇ ਪ੍ਰਧਾਨ, ਡਾ: ਐੱਸਆਰ ਅਰਵਿੰਦ ਅਤੇ ਪ੍ਰਬੰਧਕਾਂ ਦੀ ਸਮੁੱਚੀ ਟੀਮ ਦੀ ਸਲਾਂਘਾਂ ਕਰਦੇ ਹੋਏ ਕਿਹਾ ਕਿ ਉਹ ਦੁਨੀਆ ਦੇ ਚਾਰ ਮਹਾਂਦੀਪਾਂ ਵਿੱਚੋਂ ਸਭ ਤੋਂ ਵਧੀਆ ਫੈਕਲਟੀ ਨੂੰ ਇੱਕ ਸਾਥ ਲੈ ਕੇ ਆਏ ਹਨ।

***

ਐੱਸਐੱਨਸੀ



(Release ID: 1726416) Visitor Counter : 173