ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਉੱਤਰ ਪ੍ਰਦੇਸ਼ ਦੇ ਫ਼ਾਰਮਾ ਕਲੱਸਟਰ ਦੀ ਮਦਦ ਲਈ CSIR-CDRI, ਲਖਨਊ ਪ੍ਰਤੀਬੱਧ ਅਤੇ ਇੱਕ ਨਵੀਂ ਦਵਾਈ ਵਿਕਸਤ ਕਰਨ ਲਈ ਯੂਪੀ ਦੀ ਕੰਪਨੀ ਨਾਲ ਗੱਠਜੋੜ ਕੀਤਾ


ਦਿਲ ਦੇ ਦੌਰੇ ਅਤੇ ਸਟ੍ਰੋਕ ਲਈ ਇੱਕ ਨਵੀਂ ਸੁਰੱਖਿਆ ਦਵਾਈ ਵਿਕਸਤ ਕਰਨ ਲਈ CSIR-CDRI ਅਤੇ ਮਾਰਕ ਲੈਬੋਰੇਟਰੀਜ਼, ਇੰਡੀਆ ਹੋਏ ਇੱਕਜੁਟ

CSIR-CDRI ਅਤੇ ਮਾਰਕ ਲੈਬੋਰੇਟਰੀਜ਼ ਲਿਮਿਟੇਡ, ਇੰਡੀਆ ਵੱਲੋਂ ਕੋਰੋਨਰੀ ਅਤੇ ਸੈਰੀਬਰਲ

ਆਰਟਰੀ ਰੋਗਾਂ ਲਈ ਦਵਾਈ ਵਿਕਸਤ ਕਰਨ ਹਿਤ ਲਾਇਸੈਂਸ ਸਮਝੌਤੇ ਉੱਤੇ ਹਸਤਾਖਰ

Posted On: 11 JUN 2021 2:57PM by PIB Chandigarh

CSIR-CDRI, ਲਖਨਊ; ਉੱਤਰ ਪ੍ਰਦੇਸ਼ ਵਿੱਚ ਫ਼ਾਰਮਾ ਕਲੱਸਟਰ (ਸਮੂਹ) ਦੀ ਮਦਦ ਲਈ ਪ੍ਰਤੀਬੱਧ ਹੈ ਅਤੇ ਉਸ ਨੇ ਯੂਪੀ ਸਥਿਤ ਇੱਕ ਨਵੇਂ ਪ੍ਰਗਤੀਸ਼ੀਲ ਉੱਦਮ ਮਾਰਕ ਲੈਬੋਰੇਟਰੀਜ਼ ਪ੍ਰਾਈਵੇਟ ਲਿਮਿਟੇਡ, ਇੰਡੀਆ, ਜਿਸ ਦੇ 13 ਹੋਰ ਰਾਜਾਂ ਵਿੱਚ ਆਪਰੇਟਿੰਗ ਬੇਸ ਹਨ, ਨਾਲ ਸਮਝੌਤਾ ਕੀਤਾ ਹੈ। ਇਸ ਨੇ ਇੱਕ ਸਿੰਥੈਟਿਕ ਕੰਪਾਊਂਡ S-007-867 ਦੇ ਖ਼ਾਸ ਕਰਕੇ ਕੋਲਾਜਨ ਦੁਆਰਾ ਹੋਣ ਵਾਲੇ ਪਲੇਟਲੈੱਟ ਦੇ ਵਾਧੇ ਦੇ ਇਨਹਿਬਿਟਰ ਦੇ ਤੌਰ ਉੱਤੇ, ਬਲੱਡ ਕੋਗੂਲੇਸ਼ਨ ਕਾਸਕੇਡ ਦੇ ਮੌਡਿਯੂਲੇਟਰ ਵਜੋਂ ਵਿਕਾਸ ਲਈ ਸਮਝੌਤੇ ਉੱਤੇ ਹਸਤਾਖਰ ਕੀਤੇ ਹਨ। ਇਹ ਕੋਰੋਨਰੀ ਅਤੇ ਸੈਰੀਬਰਲ ਆਰਟਰੀ ਰੋਗਾਂ ਦੇ ਮਰੀਜ਼ਾਂ ਦੇ ਇਲਾਜ ਵਿੱਚ ਮਦਦਗਾਰ ਹੋ ਸਕਦਾ ਹੈ।

ਇਸ ਸੰਸਥਾਨ ਨੇ ਪਿੱਛੇ ਜਿਹੇ ਇਸ ਦਵਾਈ ਲਈ ਪਹਿਲੇ ਗੇੜ ਦੇ ਕਲੀਨਿਕਲ ਪ੍ਰੀਖਣ ਸ਼ੁਰੂ ਕਰਨ ਦੀ ਇਜਾਜ਼ਤ ਹਾਸਲ ਕੀਤੀ ਹੈ।

ਆਰਟਰੀਅਲ ਥ੍ਰੋਂਬੋਸਿਸ ਇੱਕ ਤੀਖਣ ਕਿਸਮ ਦੀ ਗੁੰਝਲ ਹੁੰਦੀ ਹੈ, ਜੋ ਏਥਰੋਸਕਲੈਰੋਸਿਸ ਦੇ ਪੁਰਾਣੇ ਜ਼ਖ਼ਮਾਂ ਉੱਤੇ ਵਿਕਸਤ ਹੁੰਦੀ ਹੈ ਅਤੇ ਜਿਸ ਕਾਰਣ ਦਿਲ ਦਾ ਦੌਰਾ ਪੈਂਦਾ ਹੈ ਤੇ ਸਟ੍ਰੋਕ ਹੁੰਦਾ ਹੈ। ਇਸ ਲਈ, ਇੰਟ੍ਰਾਵੈਸਕਿਊਲਰ ਥ੍ਰੋਂਬੋਸਿਸ ਦੇ ਇਲਾਜ ਲਈ ਪਲੇਟਲੈੱਟ ਕੋਲਾਜਨ ਇੰਟਰਐਕਸ਼ਨ ਦੀ ਇਨਹਿਬਿਸ਼ਨ ਦੇ ਵਧੀਆ ਥੈਰਾਪਿਊਟਿਕ ਰਣਨੀਤੀ ਹੋਣ ਦੀ ਸੰਭਾਵਨਾ ਹੈ। ਕੰਪਾਊਂਡ S-007-867 ਵਿੱਚ ਬਹੁਤ ਜ਼ਿਆਦਾ ਕੋਲਾਜਨ ਮੀਡੀਏਟਡ ਪਲੇਟਲੈੱਟ ਐਕਟੀਵੇਸ਼ਨ ਹੁੰਦੀ ਹੈ ਤੇ ਇੰਝ COX1 ਐਕਟੀਵੇਸ਼ਨ ਦੁਆਰਾ ਸੰਘਣੇ ਗ੍ਰੈਨਿਊਲਜ਼ ਅਤੇ ਥ੍ਰੋਂਬੋਕਸੇਨ A2 ਤੋਂ ATP ਦਾ ਜਾਰੀ ਹੋਣਾ ਘਟਦਾ ਹੈ। ਇਸ ਪ੍ਰਕਾਰ ਇਹ ਖ਼ੂਨ ਦੇ ਪ੍ਰਵਾਹ ਦੀ ਗਤੀ ਨੂੰ ਪ੍ਰਭਾਵਸ਼ਾਲੀ ਤਰੀਕੇ ਕਾਇਮ ਰੱਖਦਾ ਹੈ ਤੇ ਵੈਸਕਿਊਲਰ ਓਕਲਸ਼ਨ (ਖ਼ੂਨ ਦੀਆਂ ਧਮਣੀਆਂ ਬਲਾੱਕੇਜ, ਜੋ ਆਮ ਤੌਰ ਉੱਤੇ ਜੰਮੇ ਹੋਏ ਗੁੱਥੇ ਨਾਲ ਹੁੰਦੀ ਹੈ) ਵਿੱਚ ਦੇਰੀ ਹੁੰਦੀ ਹੈ ਅਤੇ ਹੈਮੋਸਟੇਸਿਸ ਨਾਲ ਕੋਈ ਸਮਝੌਤਾ ਕੀਤੇ ਬਗ਼ੈਰ ਥ੍ਰੋਂਬੋਜੀਨੈਸਿਸ (ਖ਼ੂਨ ਦਾ ਗੁੱਥਾ ਬਣਨਾ) ਰੁਕਦੀ ਹੈ। ਕੋਰੋਨਰੀ ਤੇ ਸੈਰੀਬਰਲ ਆਰਟਰੀ ਰੋਗਾਂ ਲਈ ਮੌਜੂਦਾ ਥੈਰਾਪੀਜ਼ ਦੇ ਮੁਕਾਬਲੇ ਇਸ ਦਵਾਈ ਨਾਲ ਖ਼ੂਨ ਵਗਣ ਦਾ ਖ਼ਤਰਾ ਘੱਟ ਰਹਿੰਦਾ ਹੈ। ਪਸ਼ੂਆਂ ਦੇ ਤਜਰਬੇ ਵਿੱਚ, ਘੱਟ ਖ਼ੂਨ ਵਗਣ ਦੇ ਰੁਝਾਨ ਨਾਲ ਮਿਆਰੀ ਦੇਖਭਾਲ ਨਾਲੋਂ ਇਸ ਕੰਪਾਊਂਡ ਨਾਲ ਬਿਹਤਰ ਐਂਟੀਥ੍ਰੋਂਬੋਟਿਕ ਸੁਰੱਖਿਆ ਹੁੰਦੀ ਹੈ। ਇਸ ਸੰਸਥਾਨ ਨੇ ਪਿੱਛੇ ਜਿਹੇ ਇਸ ਦਵਾਈ ਦੇ ਪਹਿਲੇ ਗੇੜ (ਫ਼ੇਜ਼ I) ਦੇ ਕਲੀਨਿਕਲ ਪ੍ਰੀਖਣ ਕਰਨ ਦੀ ਇਜਾਜ਼ਤ ਮਿਲੀ ਹੈ।

ਇਸ ਕੰਪਾਊਂਡ ਦੀ ਪ੍ਰੌਫ਼ੀਲੈਕਟਿਕ (ਰੋਗ–ਨਿਰੋਧਕ) ਵਰਤੋਂ ਕੋਵਿਡ–19 ਕਾਰਣ ਪੈਦਾ ਹੋਣ ਵਾਲੀਆਂ ਗੁੰਝਲਾਂ ਲਈ ਲਾਹੇਵੰਦ ਹੋ ਸਕਦੀ ਹੈ।

ਇਸ ਤੋਂ ਇਲਾਵਾ ਕੋਵਿਡ–19 ਰੋਗ ਵਿੱਚ ARDS ਵਾਲੇ ਗੰਭੀਰ ਰੋਗੀਆਂ, ਜਿਨ੍ਹਾਂ ਦੇ ਉੱਚ ਡੀ–ਡਾਈਮਰ ਹੁੰਦੇ ਹਨ ਤੇ ਪ੍ਰੋਥ੍ਰੌਂਬਿਨ ਸਮਾਂ (PT) ਘਟ ਜਾਂਦਾ ਹੈ, ਪ੍ਰੋ–ਥ੍ਰੋਂਬੋਟਿਕ ਸਥਿਤੀ ਵਿੱਚ ਹੁੰਦੇ ਹਨ। ਇਸ ਤੋਂ ਇਲਾਵਾ, ਇਹ ਰੋਗੀ ਵਧੇਰੇ ਸੰਖਿਆ ਵਿੱਚ ਨਿਊਟ੍ਰੋਫ਼ਿਲਸ ਫੈਲਾਉਣ, ਇਨਫ਼ਲੇਮੇਟਰੀ ਮੀਡੀਏਟਰਜ਼/ਸਾਇਟੋਕਾਈਨ, CRP ਅਤੇ ਲਿੰਫ਼ੋਸਾਇਟੋਪੇਨੀਆ ਵਾਲੇ ਹੁੰਦੇ ਹਨ। ਇਸ ਪ੍ਰਕਾਰ ਪਲੇਟਲੈੱਟ ਰੀਐਕਟੀਵਿਟੀ ਅਤੇ ਨਿਊਟ੍ਰੋਫ਼ਿਲ ਐਕਟੀਵੇਸ਼ਨ ਘਟਾਉਣ ਵਾਲੀਆਂ ਦਵਾਈਆਂ ਲਾਹੇਵੰਦ ਹੋ ਸਕਦੀਆਂ ਹਨ ਤੇ ਇਸ ਮਾਪਦੰਡ ਦੇ ਆਧਾਰ ਉੱਤੇ ਇਸ ਕੰਪਾਊਂਡ ਦੀ ਰੋਗ–ਨਿਰੋਧਕ ਵਜੋਂ ਵਰਤੋਂ ਇੱਕ ਵਿਕਲਪ ਹੋ ਸਕਦੀ ਹੈ ਕਿਉਂਕਿ ਇਹ ਬਹੁਤ ਸੁਰੱਖਿਅਤ ਹੈ ਤੇ ਖ਼ੂਨ ਵਗਣ ਦੇ ਸਮੇਂ ਉੱਤੇ ਇਸ ਦਾ ਅਸਰ ਘੱਟ ਪੈਂਦਾ ਹੈ।

ਇਸ ਮੌਕੇ ਪ੍ਰੋ. ਤਾਪਸ ਕੇ. ਕੁੰਡੂ, ਡਾਇਰੈਕਟਰ (CDRI) ਨੇ ਕਿਹਾ ‘ਇਹ ਦਵਾ ਵਿਕਸਤ ਕਰਨ ਵਾਲੇ ਤੇ ਪ੍ਰਮੁੱਖ ਖੋਜ ਸੰਸਥਾਨ CSIR-CDDRI ਲਈ; ਸਭਨਾਂ ਵਾਸਤੇ ਕਿਫ਼ਾਇਤੀ ਹੈਲਥਕੇਅਰ ਦੀ ਸਾਡੀ ਪ੍ਰਤੀਬੱਧਤਾ ਦੇ ਹਿੱਸੇ ਵਜੋਂ ਅਗਲੇਰੀ ਜਾਂਚ ਵਾਸਤੇ ਦੇਸ਼ ਵਿੱਚ ਵਿਕਸਤ ਕੀਤੇ ਕੰਪਾਊਂਡ ਦਾ ਲਾਇਸੈਂਸ ਦੇਣਾ ਇੱਕ ਵੱਡਾ ਛਿਣ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਉਹ ਆਸਵੰਦ ਹਨ ਕਿ ਮਨੁੱਖਤਾ ਦੇਭਲੇ ਲਈ ਇਹ ਕੰਪਾਊਂਡ ਛੇਤੀ ਹੀ ਬਾਜ਼ਾਰ ਵਿੱਚ ਪੁੱਜੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਉਦਯੋਗ–ਸੰਸਥਾਨ ਦੀ ਇਹ ਭਾਈਵਾਲੀ ਉੱਤਰ ਪ੍ਰਦੇਸ਼ ਦੇ ਫ਼ਾਰਮਾ ਕਲੱਸਟਰ ਦੇ ਵਿਕਾਸ ਲਈ ਯਕੀਨੀ ਤੌਰ ’ਤੇ ਬਹੁਤ ਲਾਹੇਵੰਦ ਹੋਵੇਗੀ ਅਤੇ ਇਹ ਆਪਣੀਆਂ ਸਮੂਹਕ ਕੋਸ਼ਿਸ਼ਾਂ ਨਾਲ ਨਵੇਂ ਰਾਹ ਖੋਲ੍ਹੇਗੀ, ਜਿਵੇਂ ਕਿ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ, ਡਾਇਰੈਕਟਰ ਜਨਰਲ, CSIR, ਡਾ. ਸ਼ੇਖਰ ਸੀ. ਮੈਂਡੇ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਿਆਪਕ ਤੌਰ ਉੱਤੇ ਇਸ ਸਬੰਧੀ ਦੂਰ–ਦ੍ਰਿਸ਼ਟੀ ਰੱਖੀ ਹੈ। ਇਹ ਉਨ੍ਹਾਂ ਦੀ ਦੂਰ–ਦ੍ਰਿਸ਼ਟੀ ਨੂੰ ਸਾਕਾਰ ਕਰਨ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ।

ਇਸੇ ਤਰ੍ਹਾਂ ਸ੍ਰੀ ਪ੍ਰੇਮ ਕਿਸ਼ੋਰ, ਚੇਅਰਮੈਨ ਮਾਰਕ ਲੈਬੋਰੇਟਰੀਜ਼ ਨੇ ਕਿਹਾ,‘ਮਾਰਕ ਦਾ CSIR-CDRI ਨਾਲ ਸਹਿਯੋਗ ਦੋਵੇਂ ਧਿਰਾਂ ਲਈ ਲਾਹੇਵੰਦ ਹੋਵੇਗਾ ਅਤੇ ਉਹ ਇਸ ਕੰਪਾਊਂਡ ਨੂੰ ਅਗਾਂਹ ਲਿਜਾਣ ਲਈ ਸਖ਼ਤ ਮਿਹਨਤ ਕਰਨਗੇ, ਤਾਂ ਜੋ ਇਹ ਛੇਤੀ ਹੀ ਸਾਕਾਰ ਹੋ ਸਕੇ।’

****

ਐੱਸਐੱਸ/ਆਰਪੀ (CSIR-CDRI)


(Release ID: 1726415) Visitor Counter : 191