ਬਿਜਲੀ ਮੰਤਰਾਲਾ
ਸਿਹਤ ਸੇਵਾ ਲਈ ਪਾਵਰਗ੍ਰਿਡ ਦੀ ਕਾਰਪੋਰੇਟ ਸਮਾਜਿਕ ਫਰਜ਼ (ਸੀਐੱਸਆਰ) ਪਹਿਲ
Posted On:
10 JUN 2021 5:14PM by PIB Chandigarh
ਪਾਵਰਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ (ਪਾਵਰਗ੍ਰਿਡ) ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਤਹਿਤ ਇੱਕ ਮਹਾਰਤਨ ਜਨਤਕ ਉੱਦਮ ਹੈ। ਭਾਰਤ ਸਰਕਾਰ ਦੁਆਰਾ ਦੇਸ਼ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਪਾਵਰਗ੍ਰਿਡ ਨੇ ਆਪਣੀ ਸੀਐੱਸਆਰ ਪਹਿਲ ਦੇ ਤਹਿਤ ਇਸ ਨੂੰ ਮਜਬੂਤੀ ਦੇਣ ਦਾ ਲਗਾਤਾਰ ਕੰਮ ਕੀਤਾ ਹੈ।
ਸੀਐੱਸਆਰ ਪਹਿਲ ਦੇ ਤਹਿਤ ਪਾਵਰਗ੍ਰਿਡ ਦੇ ਉੱਤਰੀ ਖੇਤਰ-II ਦੇ ਕਾਰਜਕਾਰੀ ਡਾਇਰੈਕਟਰ, ਸ਼੍ਰੀ ਕੈਲਾਸ਼ ਰਾਠੌਰ ਨੇ ਸ਼੍ਰੀ ਕੁਲਬੀਰ ਸਿੰਘ ਜੀਰਾ, ਵਿਧਾਇਕ ਜੀਰਾ ਅਤੇ ਸ਼੍ਰੀ ਗੁਰਪਾਲ ਸਿੰਘ ਚਹਿਲ, ਜ਼ਿਲ੍ਹਾ ਅਧਿਕਾਰੀ , ਫਿਰੋਜ਼ਪੁਰ ਦੀ ਮੌਜੂਦਗੀ ਵਿੱਚ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਮੁੱਢਲੇ ਸਿਹਤ ਕੇਂਦਰ ( ਪੀਐੱਚਸੀ ), ਮੱਲਣਵਾਲਾ ਅਤੇ ਮੁੱਢਲੇ ਸਿਹਤ ਕੇਂਦਰ, ਕਸੋਵਾਨਾ ਵਿਖੇ ਨੀਂਹ ਪੱਥਰ ਰੱਖਿਆ।
ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮੁੱਢਲਾ ਸਿਹਤ ਕੇਂਦਰ ( ਪੀਐੱਚਸੀ), ਮੱਲਣਵਾਲਾ ਅਤੇ ਮੁੱਢਲਾ ਸਿਹਤ ਕੇਂਦਰ , ਕਸੋਵਾਨਾ ਦੇ ਭਵਨਾਂ ਦਾ ਨਿਰਮਾਣ 3.22 ਕਰੋੜ ਰੁਪਏ ਦੀ ਵਿੱਤੀ ਲਾਗਤ ਨਾਲ ਪਾਵਰਗ੍ਰਿਡ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ, ਜੋ ਇਸ ਜ਼ਿਲ੍ਹੇ ਵਿੱਚ ਕੀਤੀਆਂ ਜਾ ਰਹੀਆਂ ਕਈ ਸੀਐੱਸਆਰ ਪਹਿਲਾਂ ਦਾ ਹਿੱਸਾ ਹੈ ।
ਫਿਰੋਜ਼ਪੁਰ ਜ਼ਿਲ੍ਹਾ ਉਨ੍ਹਾਂ ਆਕਾਂਖੀ ਜਿਲ੍ਹਿਆਂ ਵਿੱਚੋਂ ਇੱਕ ਹੈ, ਜਿਸ ਨੂੰ ਪਾਵਰਗ੍ਰਿਡ ਨੂੰ ਉਸ ਦੇ ਸਮੁੱਚੇ ਸਮਾਜਿਕ - ਆਰਥਿਕ ਵਿਕਾਸ ਅਤੇ ਭਾਰਤ ਸਰਕਾਰ ਦੀ ਪ੍ਰਮੁੱਖ ਪਹਿਲ “ਆਕਾਂਖੀ ਜਿਲ੍ਹਿਆਂ ਦੇ ਪਰਿਵਰਤਨ” ਦੇ ਤਹਿਤ ਸਾਰਿਆਂ ਲਈ ਸਮਾਵੇਸ਼ੀ ਵਿਕਾਸ ਸੁਨਿਸ਼ਚਿਤ ਕਰਨ ਲਈ ਸੌਂਪਿਆ ਗਿਆ ਹੈ ।
ਇਸ ਪ੍ਰੋਜੈਕਟ ਨਾਲ ਜ਼ਿਲ੍ਹੇ ਵਿੱਚ ਬੇਮਿਸਾਲ ਢਾਂਚੇ ਦਾ ਵਿਕਾਸ ਹੋਵੇਗਾ । ਜ਼ਿਲ੍ਹੇ ਵਿੱਚ ਅਧਿਕ ਕਮਰਿਆਂ ਦੇ ਨਿਰਮਾਣ ਨਾਲ ਬੀਮਾਰਾਂ ਲਈ ਬੁਨਿਆਦੀ ਸਿਹਤ ਸਹੂਲਤਾਂ ਵਿੱਚ ਸੁਧਾਰ ਹੋਵੇਗਾ। ਅਧਿਕ ਕਮਰਿਆਂ ਦੇ ਪ੍ਰਾਵਧਾਨ ਨਾਲ ਵੱਡੀ ਸੰਖਿਆ ਵਿੱਚ ਰੋਗੀਆਂ ਲਈ ਆਵਾਸ ਦੀ ਉਪਲੱਬਧਤਾ ਵਿੱਚ ਵਾਧਾ ਹੋਵੇਗਾ । ਇਸ ਨਾਲ ਰੋਗੀ ਅਧਿਕ ਸੰਖਿਆ ਵਿੱਚ ਤੰਦਰੁਸਤ ਹੋਣਗੇ ।
ਇਸ ਤੋਂ ਪਹਿਲਾਂ ਪਾਵਰਗ੍ਰਿਡ ਨੇ 3 ਐਬੂਲੈਂਸ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਨੂੰ ਸੌਂਪੀਆਂ ਸਨ। ਇਸ ਦੇ ਇਲਾਵਾ ਜ਼ਿਲ੍ਹੇ ਦੇ 217 ਸਰਕਾਰੀ ਮਿਡਲ , ਹਾਈ ਅਤੇ ਸੀਨੀਅਰ ਸੈਕੰਡਰੀ ਗਲਰਜ਼ ਅਤੇ ਕੋ- ਐਜ਼ੂਕੇਸ਼ਨ ਸਕੂਲਾਂ ਵਿੱਚ 282 ਸੈਨੀਟਰੀ ਨੈਪਕਿਨ ਵੇਂਡਿੰਗ ਮਸ਼ੀਨਾਂ ਸਹਿਤ ਇੰਨੀ ਹੀ ਸੰਖਿਆ ਵਿੱਚ ਹੀ ਭਸਮਕ ( ਇਨਸਿਨਰੇਟਰ ) ਯੰਤਰ ਲਗਾਏ ਗਏ ਹਨ ।
***
ਐੱਸਐੱਸ/ਆਈਜੀ
(Release ID: 1726202)
ਵਿਜ਼ੀਟਰ ਕਾਊਂਟਰ : 175