ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਨੇ ਐੱਨਆਈਈਪੀਆਈਡੀ, ਸਿਕੰਦਰਾਬਾਦ ਦੇ ਡਾ. ਬੀ.ਆਰ. ਅੰਬੇਡਕਰ ਭਵਨ (ਹੋਸਟਲ ਬਿਲਡਿੰਗ) ਦਾ ਵਰਚੁਅਲੀ ਉਦਘਾਟਨ ਕੀਤਾ


ਘੱਟ ਸੁਣਨ ਵਾਲੇ ਬੱਚਿਆਂ ਲਈ ਕੋਕਲੀਅਰ ਇੰਪਲਾਂਟ ਲਈ ਸਰਕਾਰੀ ਅਨੁਦਾਨ 6 ਲੱਖ ਪ੍ਰਤੀ ਯੂਨਿਟ ਤੋਂ ਵਧਾ ਕੇ 7 ਲੱਖ ਰੁਪਏ ਪ੍ਰਤੀ ਯੂਨਿਟ ਕਰਨ ਦਾ ਪ੍ਰਸਤਾਵ ਦਿੱਤਾ: ਸ਼੍ਰੀ ਥਾਵਰਚੰਦ ਗਹਿਲੋਤ

Posted On: 09 JUN 2021 9:05PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ ਨੇ ਅੱਜ ਐੱਨਆਈਈਪੀਆਈਡੀ ਸਿੰਕਦਰਾਬਾਦ ਦੇ ਡਾ. ਬੀ.ਆਰ. ਅੰਬੇਡਕਰ ਭਵਨ (ਹੋਸਟਲ ਬਿਲਡਿੰਗ)  ਦਾ ਵਰਚੁਅਲੀ ਉਦਘਾਟਨ ਕੀਤਾ। ਇਸ ਅਵਸਰ ‘ਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਗੁਰਜਰ, ਸ਼੍ਰੀ ਰਾਮਦਾਸ ਅਠਾਵਲੇ ਅਤੇ ਸ਼੍ਰੀ ਰਤਨ ਲਾਲ ਕਟਾਰੀਆ ਵੀ ਮੌਜੂਦ ਸਨ। 

ਸਾਂਸਦ ਸ਼੍ਰੀ ਰੇਵੰਤ ਰੈੱਡੀ  (ਮਲਕਜਗਿਰੀ ਚੋਣ ਹਲਕਾ), ਦਿਵਿਯਾਂਗਜਨ ਸਸ਼ਕਤੀਕਰਨ  ਵਿਭਾਗ ਦੀ ਸਕੱਤਰ(ਦਿਵਿਯਾਂਗਜਨ), ਸੁਸ਼੍ਰੀ ਅੰਜਲੀ ਭਵਰਾ ਅਤੇ ਸੰਯੁਕਤ ਸਕੱਤਰ ਡਾ. ਪ੍ਰਬੋਧ ਸੇਠ ਵੀ ਵਰਚੁਅਲੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਐੱਨਆਈਈਪੀਆਈਡੀ, ਸਿਕੰਦਰਾਬਾਦ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਬੀ.ਬੀ. ਰਾਮਕੁਮਾਰ ਨੇ ਪਤਵੰਤੇ ਮਹਿਮਾਨਾਂ ਦਾ ਸੁਆਗਤ ਕੀਤਾ।


 

C:\Users\Punjabi\Desktop\Gurpreet Kaur\2021\june 2021\09-06-2021\image001IB81.jpgC:\Users\Punjabi\Desktop\Gurpreet Kaur\2021\june 2021\09-06-2021\image002PBQK.jpg


 

ਐੱਨਆਈਈਪੀਆਈਡੀ ਵਿੱਚ ਚੱਲ ਰਹੇ ਸਿਲੇਬਸ ਦੀ ਮੰਗ ਅਤੇ ਵਿਦਿਆਰਥੀਆਂ ਦੇ ਰਹਿਣ ਦੀ ਵਿਵਸਥਾ ਕਰਨ ਲਈ ਅਤਿਰਿਕਤ ਹੋਸਟਲ ਸੁਵਿਧਾਵਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੰਸਥਾਨ ਨੇ ਮੰਤਰਾਲੇ ਦੀ ਪ੍ਰਵਾਨਗੀ ਨਾਲ 2 ਗੈਸਟ ਰੂਮ ਦੇ ਇਲਾਵਾ 50 ਵਿਦਿਆਰਥੀਆਂ ਦੇ ਆਵਾਸ ਲਈ ਅਤਿਆਧੁਨਿਕ ਸੁਵਿਧਾ ਦੇ ਨਾਲ ਇੱਕ ਨਵੇਂ ਹੋਸਟਲ ਭਵਨ ਭਾਵ ਡਾ. ਬੀ.ਆਰ.ਅੰਬੇਡਕਰ ਭਵਨ ਹੋਸਟਲ ਦਾ ਨਿਰਮਾਣ ਕਰਾਇਆ ਹੈ। ਇਸ ਹੋਸਟਲ ਦੀ ਨਿਰਮਾਣ ਲਾਗਤ 3.98 ਕਰੋੜ ਰੁਪਏ ਆਈ ਹੈ। 

C:\Users\Punjabi\Desktop\Gurpreet Kaur\2021\june 2021\09-06-2021\image003C4K8.jpg


 

ਇਸ ਅਵਸਰ ਤੇ ਬੋਲਦੇ ਹੋਏ ਸ਼੍ਰੀ ਥਾਵਰਚੰਦ ਗਹਿਲੋਤ  ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਅਗਵਾਈ ਹੇਠ ਦੇਸ਼  ਦੇ ਹਰ ਵਰਗ ਅਤੇ ਹਰ ਖੇਤਰ ਵਿੱਚ ਚਹੁੰਮੁਖੀ ਵਿਕਾਸ  ਦੇ ਯਤਨ ਹੋ ਰਹੇ ਹਨ। ਸ਼੍ਰੀ ਗਹਿਲੋਤ ਨੇ ਕਿਹਾ ਕਿ ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ  ( ਡੀਈਪੀਡਬਲਯੂਡੀ), ਐੱਮਐੱਸਜੇਐਂਡਈ ਵੀ ਪੂਰੇ ਦੇਸ਼ ਵਿੱਚ ਉਸੇ ਤਰਜ ‘ਤੇ ਦਿਵਿਯਾਂਗਜਨਾਂ  ਦੇ ਸਮੁੱਚੇ ਵਿਕਾਸ ਲਈ ਤੇਜ਼ ਗਤੀ ਨਾਲ ਕੰਮ ਕਰ ਰਿਹਾ ਹੈ।  ਇਸ ਪਰਿਕਲਪਨਾ ਨੂੰ ਧਿਆਨ ਵਿੱਚ ਰੱਖਦੇ ਹੋਏ ,  ਦਿਵਿਯਾਂਗਜਨਾਂ  ਦੇ ਵਿਕਾਸ ਲਈ ਦੇਸ਼ ਭਰ ਵਿੱਚ 9 ਰਾਸ਼ਟਰੀ ਸੰਸਥਾਨ ਸਥਾਪਤ ਕੀਤੇ ਗਏ ਹਨ,  ਜਿਨ੍ਹਾਂ ਵਿਚੋਂ ਇੱਕ ਸਿਕੰਦਰਾਬਾਦ  (ਤੇਲੰਗਾਨਾ )  ਵਿੱਚ ਹੈ।  ਦੇਸ਼  ਦੇ ਵੱਖ-ਵੱਖ ਖੇਤਰਾਂ  ਦੇ ਦਿਵਿਯਾਂਗ ਵਿਦਿਆਰਥੀ ਇਸ ਸੰਸਥਾਨ ਵਿੱਚ ਸਿੱਖਿਆ ਲਈ ਆਉਣਗੇ ।

ਸ਼੍ਰੀ ਗਹਿਲੋਤ ਨੇ ਅੱਗੇ ਦੱਸਿਆ ਕਿ ਅਸੀਂ ਦਿਵਿਯਾਂਗਜਨ ਲੋਕਾਂ ਨੂੰ ਉਨ੍ਹਾਂ  ਦੇ  ਸਰੀਰਕ,  ਆਰਥਿਕ,  ਬੌਧਿਕ ਵਿਕਾਸ ਲਈ ਜ਼ਰੂਰੀ ਗੈਜੇਟ,  ਸਹਾਇਤਾ ਅਤੇ ਉਪਕਰਨ ਵੀ ਪ੍ਰਦਾਨ ਕਰ ਰਹੇ ਹਾਂ ਜੋ ਉਨ੍ਹਾਂ  ਦੀ ਹਰ ਤਰ੍ਹਾਂ ਨਾਲ ਭਲਾਈ ਅਤੇ ਸਮ੍ਰਿੱਧੀ ਵਿੱਚ ਯੋਗਦਾਨ  ਦੇ ਰਹੇ ਹਨ।  ਹੁਣ ਤੱਕ ਅਸੀਂ ਘੱਟ ਸੁਣਨ ਵਾਲੇ ਬੱਚਿਆਂ ਵਿੱਚ ਕੋਕਲੀਅਰ ਇੰਪਲਾਂਟ ( ਸੁਣਨ ਵਾਲੀ ਮਸ਼ੀਨ ਦਾ ਟ੍ਰਾਂਸਪਲਾਂਟ )  ਲਈ ਪ੍ਰਤੀ ਯੂਨਿਟ 6 ਲੱਖ ਰੁਪਏ ਤੱਕ ਦਾ ਅਨੁਦਾਨ ਦਿੰਦੇ ਸੀ,  ਲੇਕਿਨ ਹੁਣ ਅਸੀਂ ਇਸ ਅਨੁਦਾਨ ਨੂੰ ਵਧਾ ਕੇ 7 ਲੱਖ ਰੁਪਏ ਕਰਨ ਦੀ ਤਿਆਰੀ ਕਰ ਰਹੇ ਹਾਂ।  ਉਨ੍ਹਾਂ ਨੇ ਦੱਸਿਆ ਕਿ ਘੱਟ ਸੁਣਨ ਵਾਲੇ ਬੱਚਿਆਂ  ਦੇ ਕੋਕਲੀਅਰ ਇੰਪਲਾਂਟ ਲਈ ਮੰਤਰਾਲਾ  ਜਾਂ ਇਸ ਦੀਆਂ ਨੋਡਲ ਏਜੰਸੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ  ਦੇ  ਲਈ ਇਸ ਮੁਫਤ ਸੁਵਿਧਾ ਦਾ ਲਾਭ ਉਠਾਇਆ ਜਾ ਸਕਦਾ ਹੈ । 

ਸ਼੍ਰੀ ਗਹਿਲੋਤ ਨੇ ਦੱਸਿਆ ਕਿ ਸਰਕਾਰ ਨੇ ਸਾਲ 2016 ਵਿੱਚ ਦਿਵਿਯਾਂਗਜਨਾਂ ਦੇ ਵਿਕਾਸ ਦੇ ਲਈ ਨਵਾਂ ਕਾਨੂੰਨ ਬਣਾਇਆ ਅਤੇ ਉਸ ਐਕਟ ਵਿੱਚ ਦਿਵਿਯਾਂਗਜਨਾਂ ਦੀਆਂ ਸ਼੍ਰੇਣੀਆਂ ਨੂੰ 7 ਤੋਂ ਵਧਾ ਕੇ 21 ਕਰ ਦਿੱਤੀਆਂ ਗਈਆਂ ਸੀ। ਇਸ ਵਿੱਚ ਦਿਵਿਯਾਂਗਜਨਾਂ ਨੂੰ ਨੌਕਰੀਆਂ ਅਤੇ ਸਿੱਖਿਆ ਵਿੱਚ ਬਿਹਤਰ ਰਿਜ਼ਰਵੇਸ਼ਨ ਦੇ ਅਵਸਰਾਂ ਦਾ ਲਾਭ ਉਠਾਉਣ ਵਿੱਚ ਮਦਦ ਮਿਲੇਗੀ।

ਇਸ ਅਵਸਰ ‘ਤੇ ਸ਼੍ਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੇਸ਼ ਦੀ ਜਨਤਾ ਲਈ ਡਾ. ਬਾਬਾ ਸਾਹਿਬ ਅੰਬੇਡਕਰ ਦੇ ਕਈ ਸੁਪਨੇ ਪੂਰੇ ਕਰ ਰਹੀ ਹੈ। ਦੇਸ ਦੇ ਦੂਰ-ਦੁਰਾਡੇ ਖੇਤਰਾਂ ਨਾਲ ਇਸ ਸੰਸਥਾਨ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਬੀ.ਆਰ.ਅੰਬੇਡਕਰ ਹੋਸਟਲ ਭਵਨ ਬਿਹਤਰ ਅਧਿਐਨ ਦਾ ਅਵਸਰ ਪ੍ਰਦਾਨ ਕਰੇਗਾ। ਵਿਦਿਆਰਥੀਆਂ ਨੂੰ ਆਧੁਨਿਕ ਸੁਵਿਧਾਵਾਂ ਵਿਸ਼ੇਸ਼ ਰੂਪ ਨਾਲ ਕੋਵਿਡ ਸਮੇਂ ਦੇ ਦੌਰਾਨ ਇੱਕ ਵਧੀਆ ਵਾਤਾਵਰਣ ਪ੍ਰਦਾਨ ਕਰਨਗੀਆਂ। ਜਿਸ ਵਿੱਚ ਉਹ ਆਪਣੀ ਪੜ੍ਹਾਈ ‘ਤੇ ਧਿਆਨ ਕੇਦ੍ਰਿਤ ਕਰ ਸਕਣਗੇ ਅਤੇ ਆਪਣਾ ਸਿਲੇਬਸ ਸਫਲਤਾਪੂਰਵਕ ਪੂਰਾ ਕਰ ਸਕਣਗੇ। 

ਇਸ ਅਵਸਰ ‘ਤੇ ਬੋਲਦੇ ਹੋਏ ਸ਼੍ਰੀ ਕਿਸ਼ਣ ਪਾਲ ਗੁਰਜਰ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਪ੍ਰਕੋਪ ਦੌਰਾਨ, ਐੱਨਆਈਈਪੀਆਈਡੀ ਨੇ ਆਪਣੀਆਂ ਪੇਸ਼ੇਵਰ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਆਪਣੀ ਕਾਰਜਪ੍ਰਣਾਲੀ ਵਿੱਚ ਵੱਡੇ ਬਦਲਾਅ ਕੀਤੇ ਹਨ। ਸੰਸਥਾਨ ਨੇ ਪਿਛਲੇ ਸਾਲ ਵਿੱਚ ਲਗਭਗ 150 ਵੈਬੀਨਾਰ ਆਯੋਜਿਤ ਕੀਤੇ ਹਨ, ਜਿਸ ਵਿੱਚ 1800 ਤੋਂ ਅਧਿਕ ਮਾਹਰਾਂ ਅਤੇ ਪੇਸ਼ੇਵਰਾਂ ਨੇ ਲਾਭ ਉਠਾਇਆ ਹੈ। ਇਸ ਦੇ ਇਲਾਵਾ ਐੱਨਆਈਈਪੀਆਈਡੀ ਈ-ਲਰਨਿੰਗ ਅਤੇ ਇੰਟਰਰਿਐਕਟ ਕਲਾਸਰੂਪ ਦੇ ਮਾਧਿਅਮ ਰਾਹੀਂ ਆਪਣੇ ਲੰਬੀ ਅਤੇ ਛੋਟੀ ਅਵਧੀ ਦੇ ਪ੍ਰੋਗਰਾਮ ਆਯੋਜਿਤ ਕਰਨ ਵਿੱਚ ਸਫਲ ਰਿਹਾ ਹੈ। ਇਸ ਲਈ, ਐੱਨਆਈਈਪੀਆਈਡੀ ਮਾਨਵ ਸੰਸਾਧਨ ਦੇ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ ਅਤੇ ਕੋਵਿਡ ਦੇ ਸਮੇਂ ਵਿੱਚ ਵੀ ਦਿਵਿਯਾਂਜਨਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

ਸ਼੍ਰੀ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਰਾਸ਼ਟਰੀ ਸੰਸਥਾਨ ਕਈ ਤਰ੍ਹਾਂ ਦੇ ਦਿਵਿਯਾਂਗਤਾ ਦੇ ਖੇਤਰ ਵਿੱਚ ਕਾਰਜ ਕਰ ਰਹੇ ਹਨ। ਇਹ ਸੰਸਥਾਨ ਆਪਣੇ ਕਿੱਤਾਮੁਖੀ ਕੋਰਸ ਰਾਹੀਂ ਮਾਹਰਾਂ ਨੂੰ ਸੰਬੰਧਿਤ ਖੇਤਰ ਵਿੱਚ ਕੰਮ ਕਰਨ ਲਈ ਤਿਆਰ ਕਰ ਰਹੇ ਹਨ ਜੋ ਦਿਵਿਯਾਂਗ ਵਿਅਕਤੀਆਂ ਦੀ ਬਹੁਤ ਚੰਗੀ  ਸੇਵਾ ਕਰ ਰਹੇ ਹਨ। ਆਰਪੀਡਬਲਯੂਡੀ ਐਕਟ, 2016 ਵਿੱਚ ਸੰਸੋਧਨ ਕਰਕੇ ਦਿਵਿਯਾਂਗਜਨਾਂ ਦੇ ਵਰਗਾਂ ਦੀ ਸੰਖਿਆ ਨੂੰ 7 ਤੋਂ ਵਧਾ ਕੇ 21 ਕਰ ਦਿੱਤੀ ਗਈ ਹੈ ਜਿਸ ਵਿੱਚ ਰਾਸ਼ਟਰੀ ਸੰਸਥਾਨਾਂ ਨੂੰ ਉਨ੍ਹਾਂ ਦੇ ਟ੍ਰੇਨਿੰਗ ਅਤੇ ਖੋਜ ਗਤੀਵਿਧੀਆਂ ਨੂੰ ਵਧਾਉਣ ਅਤੇ ਦਿਵਿਯਾਂਗਜਨਾ ਦੇ ਸਾਰੇ ਖੇਤਰਾਂ ਵਿੱਚ ਮੁੱਖ ਪੇਸ਼ੇਵਰਾਂ ਨੂੰ ਤਿਆਰ ਕਰਨ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਰਾਸ਼ਟਰੀ ਸੰਸਥਾਨ ਆਪਣੀਆਂ ਮੌਜੂਦਾ ਸੁਵਿਧਾਵਾਂ ਦਾ ਵਿਕਾਸ ਕਰਨ ਅਤੇ ਵਿਦਿਆਰਥੀਆ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ। 

ਆਪਣੀ ਆਰੰਭਿਕ ਟਿੱਪਣੀ ਵਿੱਚ ਸੁਸ਼੍ਰੀ ਅੰਜਲੀ ਭਵਰਾ ਨੇ ਦੱਸਿਆ ਕਿ ਪਿਛਲੇ 3 ਸਾਲਾਂ ਦੇ ਦੌਰਾਨ ਐੱਨਆਈਈਪੀਆਈਡੀ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਪੁਨਰਵਾਸ ਸੇਵਾਵਾਂ ਦੇ ਟੀਚੇ ਅਤੇ ਉਪਲੱਬਧੀ ਨੇ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰ ਲਿਆ ਹੈ। ਸੰਸਥਾਨ ਨੇ ਸਾਲ 2018-19 ਅਤੇ 2019-20 ਦੇ ਦੌਰਾਨ 3,60,000 ਵਿਅਕਤੀਆਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਮਹਾਮਾਰੀ ਦੇ ਦੌਰਾਨ ਵੀ ਸੰਸਥਾਨ ਨੇ 2,50,000 ਤੋਂ ਅਧਿਕ ਦਿਵਿਯਾਂਗ ਵਿਅਕਤੀਆਂ ਨੂੰ ਪੁਨਰਵਾਸ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਇਸ ਦੇ ਇਲਾਵਾ, ਐੱਨਆਈਈਪੀਆਈਡੀ ਖੋਜ ਦੇ ਖੇਤਰ ਵਿੱਚ ਵੀ ਵਧੀਆ ਕੰਮ ਕਰ ਰਿਹਾ ਹੈ ਅਤੇ ਆਪਣੀ ਸਥਾਪਨਾ ਦੇ ਬਾਅਦ ਤੋਂ 74 ਖੋਜ ਪ੍ਰੋਜੈਕਟਾਂ ਨੂੰ ਪੂਰਾ ਕਰ ਚੁੱਕਿਆ ਹੈ। ਐੱਨਆਈਈਪੀਆਈਡੀ ਨੇ ਸਾਲ 2020-21 ਵਿੱਚ ਤਿੰਨ ਖੋਜ ਪ੍ਰੋਜੈਕਟ ਪੂਰੇ ਕੀਤੇ ਹਨ।  

ਅਤੇ ਵਰਤਮਾਨ ਵਿੱਚ ਦੋ ਖੋਜ ਪ੍ਰੋਜੈਕਟ ਪ੍ਰਗਤੀ ‘ਤੇ ਹਨ। ਐੱਨਆਈਈਪੀਆਈਡੀ ਵਿੱਚ ਕੀਤਾ ਜਾ ਰਿਹਾ ਇਹ ਖੋਜ ਕਾਰਜ ਦਿਵਿਯਾਂਗ ਵਿਅਕਤੀਆਂ ਨੂੰ ਸਨਮਾਨ ਅਤੇ ਸਮਾਨਤਾ ਦੇ ਨਾਲ ਜੀਵਨ ਜੀਉਣ ਲਈ ਸਸ਼ਕਤ ਬਣਾਉਣ ਅਤੇ ਸਮਰੱਥ ਬਣਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਉੱਚ ਗੁਣਵੱਤਾ ਵਾਲੇ ਕਾਰਜ ਨੂੰ ਦਰਸਾਉਂਦਾ ਹੈ। ਸੁਸ਼੍ਰੀ ਅੰਜਲੀ ਨੇ ਅੱਗੇ ਕਿਹਾ ਕਿ ਐੱਨਆਈਈਪੀਆਈਡੀ ਐੱਮ.ਫਿਲ. ਪੋਸਟ ਗ੍ਰੈਜੂਏਟ, ਗ੍ਰੈਜੂਏਟ ਅਤੇ ਡਿਪਲੋਮਾ ਪੱਧਰ ਦੇ 16 ਲੰਬੀ ਮਿਆਦ ਦੇ ਸਿਲੇਬਸ ਚਲਾ ਰਿਹਾ ਹੈ। ਐੱਨਆਈਈਪੀਆਈਡੀ ਵਿੱਚ ਸਿਖਿਅਤ ਪੇਸ਼ੇਵਰ ਦੇਸ਼ ਭਰ ਵਿੱਚ ਆਪਣੀਆਂ ਸੇਵਾਵਾਂ ਅਤੇ ਯੋਗਦਾਨ ਦੇ ਰਹੇ ਹਨ।

ਇਸ ਹੋਸਟਲ ਦਾ ਨਿਰਮਾਣ 3.98 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਹਰੇਕ ਹੋਸਟਲ ਦਾ ਕਮਰਾ ਪੂਰੀ ਤਰ੍ਹਾਂ ਨਾਲ ਫਰਨੀਚਰ ਨਾਲ ਸਜਿਆ ਹੈ। ਨਾਲ ਹੀ ਰੈਸਟ ਰੂਮ ਨਾਲ ਜੁੜਿਆ ਹੋਇਆ ਹੈ। ਹੋਸਟਲ ਦੀ ਇਮਾਰਤ ਵਿੱਚ ਇੱਕ ਪੂਰੀ ਤਰ੍ਹਾਂ ਸਜਿਆ ਰੋਸਈ ਘਰ ਹੈ। ਇਸ ਦੇ ਇਲਾਵਾ, ਹੋਸਟਲ ਦੀ ਇਮਾਰਤ ਵਿੱਚ ਇੱਕ ਲਾਇਬ੍ਰੇਰੀ/ਸਟੱਡੀ ਰੂਮ ਸਹਿਤ ਇੱਕ ਪੂਰੀ ਤਰ੍ਹਾਂ ਨਾਲ ਫਰਨੀਚਰਡ ਰਿਸੈਪਸ਼ਨ ਏਰੀਆ ਹੈ। ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀ ਦੀ ਸੁਵਿਧਾ ਲਈ ਵਾਈਫਾਈ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਦਿਵਿਯਾਂਗ ਵਿਅਕਤੀਆਂ ਦੇ ਅਸਾਨੀ ਨਾਲ ਚਲਣ ਲਈ ਕੌਰੀਡੋਰ ਵਿੱਚ ਰੈਂਪ ਅਤੇ ਸਪਰਸ਼ ਫਾਰਮ ਲਗਾਏ ਗਏ ਹਨ। ਪੂਰਾ ਹੋਸਟਲ ਹਰਿਆਲੀ ਨਾਲ ਘਿਰਿਆ ਹੈ ਤਾਕਿ ਵਿਦਿਆਰਥੀਆਂ ਨੂੰ ਇੱਕ ਸ਼ਾਂਤ ਵਾਤਾਵਰਣ ਮਿਲੇ ਸਕੇ। 

*******

ਐੱਨਬੀ/ਓਏ


(Release ID: 1726124) Visitor Counter : 155


Read this release in: English , Urdu , Hindi , Telugu