ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬੰਗਾਲ ਦੀ ਖਾੜੀ ਵਿੱਚ ਊਸ਼ਣ–ਕਟਿਬੰਧਕ ਚੱਕਰਵਾਤੀ ਤੂਫ਼ਾਨਾਂ ਦਾ ਸੈਟੇਲਾਇਟਸ ਤੋਂ ਵੀ ਪਹਿਲਾਂ ਪਤਾ ਲਾ ਸਕਦੀ ਹੈ ਇਹ ਨਿਵੇਕਲੀ ਤਕਨੀਕ

Posted On: 09 JUN 2021 8:42AM by PIB Chandigarh

ਭਾਰਤੀ ਵਿਗਿਆਨਕਾਂ ਨੇ ਇੱਕ ਬਹੁਤ ਆਸ਼ਾਜਨਕ ਤਕਨੀਕ ਦਾ ਪਤਾ ਲਾਇਆ ਹੈ, ਜਿਸ ਰਾਹੀਂ ਉੱਤਰੀ ਹਿੰਦ ਮਹਾਂਸਾਗਰ ਖੇਤਰ ਵਿੱਚ ਸਮੁੰਦਰੀ ਸਤ੍ਹਾ ਉੱਤੇ ਸੈਟੇਲਾਇਟ ਤੋਂ ਵੀ ਪਹਿਲਾਂ ਵਾਤਾਵਰਣਕ ਕਾਲਮ ਵਿੱਚ ਊਸ਼ਣ–ਕਟਿਬੰਧਕ ਚੱਕਰਵਾਤੀ ਤੂਫ਼ਾਨਾਂ ਦੇ ਵਿਕਾਸ ਜਾਂ ਮਜ਼ਬੂਤ ਹੋਣ ਦਾ ਪਤਾ ਲਾਇਆ ਜਾ ਸਕਦਾ ਹੈ।

ਊਸ਼ਣ–ਕਟਿਬੰਧਕ ਚੱਕਰਵਾਤੀ ਤੂਫ਼ਾਨਾਂ ਦਾ ਪਤਾ ਲਾ ਲੈਣ ਦੇ ਬਹੁਤ ਜ਼ਿਆਦਾ ਸਮਾਜਕ–ਆਰਥਿਕ ਲਾਗ ਮਿਲਣਗੇ। ਹੁਣ ਤੱਕ ਰਿਮੋਟ ਸੈਂਸਿੰਗ ਤਕਨੀਕਾਂ ਰਾਹੀਂ ਉਨ੍ਹਾਂ ਬਾਰੇ ਛੇਤੀ ਤੋਂ ਛੇਤੀ ਪਤਾ ਲਾਇਆ ਜਾਂਦਾ ਹੈ। ਫਿਰ ਵੀ ਇਹ ਜਾਣਕਾਰੀ ਅਜਿਹਾ ਕੋਈ ਸਿਸਟਮ ਵਿਕਸਤ ਹੋਣ ਤੋਂ ਬਾਅਦ ਤਦ ਹੀ ਮਿਲ ਪਾਉਂਦੀ ਹੈ, ਜਦੋਂ ਗਰਮ ਮਹਾਂਸਾਗਰ ਦੀ ਸਤ੍ਹਾ ਉੱਤੇ ਘੱਟ–ਦਬਾਅ ਵਾਲੀ ਪ੍ਰਣਾਲੀ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਹੈ। ਚੱਕਰਵਾਤੀ ਤੂਫ਼ਾਨ ਦਾ ਅਗਾਊਂ ਪਤਾ ਲਾਉਣ ਤੋਂ ਲੈ ਕੇ ਉਸ ਦੇ ਨੁਕਸਾਨ ਦੇ ਅਸਰ ਵਿਚਾਲੇ ਜੇ ਲੰਮੇ ਸਮੇਂ ਦਾ ਵਕਫ਼ਾ ਮਿਲ ਜਾਵੇ, ਤਾਂ ਉਸ ਤੋਂ ਬਚਾਅ ਲਈ ਗਤੀਵਿਧੀਆਂ ਦੀਆਂ ਤਿਆਰੀਆਂ ਵਿੱਚ ਮਦਦ ਮਿਲ ਸਕਦੀ ਹੈ।

ਮਹਾਂਸਾਗਰ ਦੇ ਗਰਮ ਵਾਤਾਵਰਣ ਵਿੱਚ ਚੱਕਰਵਾਤੀ ਪ੍ਰਣਾਲੀ ਬਣਨ ਤੋਂ ਪਹਿਲਾਂ ਵਾਤਾਵਰਣ ਦੀ ਅਰੰਭਲੀ ਅਸਥਿਰਤਾ ਵਾਲਾ ਪ੍ਰਬੰਧ ਤੇ ਉਸ ਤੂਫ਼ਾਨ ਦੇ ਕੇਂਦਰ ਵਿੱਚ ਤੇਜ਼ੀ ਨਾਲ ਹੋਣ ਵਾਲਾ ਵਿਕਾਸ ਉਸ ਵਾਤਾਵਰਣ ਦੇ ਉੱਚ ਪੱਧਰਾਂ ਵਿੱਚ ਸ਼ੁਰੂ ਹੁੰਦਾ ਹੈ। ਇਨ੍ਹਾਂ ਚੱਕਰਵਾਤੀ ਮੰਝਧਾਰਾਂ ਦੀ ਲੰਬ–ਆਕਾਰੀ ਵਾਤਾਵਰਣਕ ਕਾਲਮ ਵਿੱਚ ਮੁੱਖ ਵਿਸ਼ੇਸ਼ਤਾ ਹੁੰਦੀ ਹੈ ਕਿਉਂਕਿ ਉਨ੍ਹਾਂ ਦੇ ਆਲੇ–ਦੁਆਲੇ ਹੀ ਗੜਬੜੀ ਵਾਲਾ ਵਾਤਾਵਰਣ ਮੌਜੂਦ ਹੁੰਦਾ ਹੈ ਅਤੇ ਗਰਮ ਮਹਾਂਸਾਗਰ ਦੀ ਸਤ੍ਹਾ ਉੱਤੇ ਚੋਖਾ ਚੱਕਰਵਾਤੀ ਦਬਾਅ ਵਿਕਸਤ ਹੁੰਦਾ ਹੈ। ਉਨ੍ਹਾਂ ਦੀ ਵਰਤੋਂ ਚੱਕਰਵਾਤੀ ਤੂਫ਼ਾਨਾਂ ਦੇ ਪੂਰਵ–ਅਨੁਮਾਨ ਲਾਉਣ ਲਈ ਕੀਤੀ ਜਾ ਸਕਦੀ ਹੈ।

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ਮਦਦ ਨਾਲ ਆਈਆਈਟੀ (IIT) ਖੜਗਪੁਰ ਦੇ ਵਿਗਿਆਨਕਾਂ ਜੀਆ ਅਲਬਰਟ, ਬਿਸ਼ਨੂਪ੍ਰਿਆ ਸਾਹੂ ਤੇ ਪ੍ਰਸਾਦ ਕੇ. ਭਾਸਕਰਨ ਦੀ ਇੱਕ ਟੀਮ ਨੇ ‘ਜਲਵਾਯੂ ਤਬਦੀਲੀ ਪ੍ਰੋਗਰਾਮ’ (CCP) ਅਧੀਨ ਉੱਤਰੀ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਊਸ਼ਣ–ਕਟਿਬੰਧਕ ਸਾਈਕਲੋਜੈਨੇਸਿਸ ਦੇ ਸਮੇਂ ਉਸ ਦੇ ਬਣਨ ਦੇ ਪੜਾਵਾਂ ਤੇ ਅਗਾਊਂ ਪਤਾ ਲਾ ਲੈਣ ਦੀ ਜਾਂਚ ਕਰਨ ਹਿਤ ਮੰਝਧਾਰ ਦੀ ਸ਼ਨਾਖ਼ਤ ਕਰਨ ਦੀ ਤਕਨੀਕ ਵਰਤਦਿਆਂ ਇੱਕ ਨਿਵੇਕਲੀ ਵਿਧੀ ਤਿਆਰ ਕੀਤੀ ਗਈ ਹੈ। ਇਹ ਖੋਜ ਇੱਕ ਜਰਨਲ ‘ਐਟਮੌਸਫ਼ੀਅਰਿਕ ਰੀਸਰਚ’ ਵਿੱਚ ਪਿੱਛੇ ਜਿਹੇ ਪ੍ਰਕਾਸ਼ਿਤ ਹੋਈ ਸੀ।

ਵਿਗਿਆਨਕਾਂ ਵੱਲੋਂ ਵਿਕਸਤ ਕੀਤੀ ਗਈ ਵਿਧੀ ਦਾ ਉਦੇਸ਼ ਵਾਤਾਵਰਣਕ ਕਾਲਮ ਵਿੱਚ ਚੱਕਰਵਾਤੀ ਤੂਫ਼ਾਨ ਤੋਂ ਪਹਿਲਾਂ ਮੰਝਧਾਰ ਦੇ ਤੇਜ਼ੀ ਨਾਲ ਘੁੰਮਦੇ ਝੱਕਰਾਂ ਦਾ ਮੁਢਲੇ ਪੜਾਵਾਂ ਉੱਤੇ ਪਤਾ ਲਾਉਣਾ ਤੇ ਉਸ ਦੇ ਸਪੇਸ਼ੀਓ–ਟੈਂਪੋਰਲ ਵਿਕਾਸ ਉੱਤੇ ਨਜ਼ਰ ਰੱਖਣਾ ਹੈ। ਉਨ੍ਹਾਂ ਸ਼ਨਾਖ਼ਤ ਲਈ 27 ਕਿਲੋਮੀਟਰ ਦੇ ਸਖ਼ਤ ਕਿਸਮ ਦੇ ਗ੍ਰਿੱਡ ਰੈਜ਼ੋਲਿਯੂਸ਼ਨ ਦੀ ਵਰਤੋਂ ਕੀਤੀ ਤੇ ਮੰਝਧਾਰ ਦੇ ਤੇਜ਼ੀ ਨਾਲ ਘੁੰਮਦੇ ਚੱਕਰਾਂ ਦੀਆਂ ਵਿਸ਼ੇਸ਼ਤਾਵਾਂ ਦਾ ਮੁੱਲਾਂਕਣ ਕਰਨ ਹਿਤ ਸੁਧਰੇ ਕਿਸਮ ਦੇ 9 ਕਿਲੋਮੀਟਰ ਰੈਜ਼ੋਲਿਯੂਸ਼ਨ ਦੀ ਵਰਤੋਂ ਕੀਤੀ। ਇਹ ਅਧਿਐਨ ਮੌਨਸੂਨ ਤੋਂ ਬਾਅਦ ਆਏ ਗੰਭੀਰ ਕਿਸਮ ਦੇ ਚਾਰ ਚੱਕਰਵਾਤੀ ਤੂਫ਼ਾਨਾਂ – ਫ਼ਾਇਲਿਨ (2013), ਵਰਦਾਹ (2013), ਗਾਜਾ (2018), ਮਾਦੀ (2013) ਅਤੇ ਮੌਨਸੂਨ ਤੋਂ ਪਹਿਲਾਂ ਆਏ ਦੋ ਚੱਕਰਵਾਤੀ ਤੂਫ਼ਾਨ ਮੋਰਾ (2017) ਅਤੇ ਆਇਲਾ (2009) ਦੇ ਮਾਮਲਿਆਂ ਵਿੱਚ ਕੀਤਾ ਗਿਆ ਸੀ ਤੇ ਇਹ ਸਾਰੇ ਤੂਫ਼ਾਨ ਉੱਤਰੀ ਹਿੰਦ ਮਹਾਂਸਾਗਰ ਉੱਤੇ ਹੀ ਵਿਕਸਤ ਹੋਏ ਸਨ।

ਇਸ ਟੀਮ ਨੇ ਵੇਖਿਆ ਕਿ ਇਸ ਵਿਧੀ ਨਾਲ ਮੌਨਸੂਨ ਤੋਂ ਪਹਿਲਾਂ ਤੇ ਬਾਅਦ ਦੇ ਸੀਜ਼ਨਾਂ ਦੌਰਾਨ ਵਿਕਸਤ ਹੋਣ ਵਾਲੇ ਚੱਕਰਵਾਤੀ ਤੂਫ਼ਾਨਾਂ ਵਾਸਤੇ ਘੱਟੋ–ਘੱਟ ਚਾਰ ਦਿਨਾਂ (~90 h) ਦੇ ਲੀਡ ਸਮੇਂ ’ਚ ਇਨ੍ਹਾਂ ਦੇ ਪੈਦਾ ਹੋਣ ਬਾਰੇ ਪੂਰਵ–ਅਨੁਮਾਨ ਲਾਇਆ ਜਾ ਸਕਦਾ ਹੈ। ਚੱਕਰਵਾਤੀ ਤੂਫ਼ਾਨਾਂ ਦੀ ਪੈਦਾਇਸ਼ ਦੇ ਸ਼ੁਰੂਆਤੀ ਪ੍ਰਬੰਧ ਉੱਪਰਲੇ ਵਾਤਾਵਰਣਕ ਪੱਧਰਾਂ ਉੱਤੇ ਵਾਪਰਦੇ ਹਨ ਤੇ ਮੌਨਸੂਨ ਤੋਂ ਬਾਅਦ ਦੇ ਮਾਮਲਿਆਂ ਤੋਂ ਉਲਟ ਮੌਨਸੂਨ ਤੋਂ ਪਹਿਲਾਂ ਵਾਲੇ ਮਾਮਲਿਆਂ ਵਿੱਚ ਉਚੇਰੇ ਲੀਡ ਸਮੇਂ ਵੀ ਪਤਾ ਲਾਏ ਜਾ ਸਕਦੇ ਹਨ। ਇਸ ਅਧਿਐਨ ਨੇ ਗ਼ੈਰ–ਵਿਕਾਸਸ਼ੀਲ ਮਾਮਲਿਆਂ ਲਈ ਇੱਕ ਵਾਤਾਵਰਣਕ ਕਾਲਮ ਵਿੱਚ ਵਿਆਪਕ ਜਾਂਚ ਕੀਤੀ ਅਤੇ ਇਨ੍ਹਾਂ ਦੀ ਤੁਲਨਾ ਵਿਕਾਸਸ਼ੀਲ ਮਾਮਲਿਆਂ ਦੇ ਨਤੀਜਿਆਂ ਨਾਲ ਕੀਤੀ।

ਇਸ ਤਕਨੀਕ ਵਿੱਚ ਮਹਾਂਸਾਗਰ ਦੀ ਸਤ੍ਹਾ ਉੱਤੇ ਸੈਟੇਲਾਇਟ ਤੋਂ ਵੀ ਪਹਿਲਾਂ ਵਾਤਾਵਰਣਕ ਕਾਲਮ ਵਿੱਚ ਊਸ਼ਣ–ਕਟਿਬੰਧਕ ਸਾਇਕਲੋਜੀਨੈਸਿਸ ਦਾ ਛੇਤੀ ਪਤਾ ਲਾਉਣ ਦੀ ਸੰਭਾਵਨਾ ਪਾਈ ਗਈ ਸੀ। 

https://static.pib.gov.in/WriteReadData/userfiles/image/image001QM2I.jpg

ਚਿੱਤਰ : Hovmöller ਡਾਇਆਗ੍ਰਾਮ ਅੰਦਰੂਨੀ ਖੇਤਰ (9 ਕਿਲੋਮੀਟਰ) ਨਾਲ ਸਬੰਧਤ ਚੱਕਰਵਾਤੀ ਤੂਫ਼ਾਨਾਂ (ੳ) ਫ਼ਾਇਲਿਨ, (ਅ) ਵਰਦਾਹ, (ੲ) ਗਾਜਾ ਅਤੇ (ਸ) ਮਾਦੀ ਲਈ ਓਕੂਬੋ–ਵੀਸ ਜ਼ੀਟਾ ਪੈਰਾਮੀਟਰ (OWZP) ਨੂੰ ਦਰਸਾਉਂਦੀ ਹੈ। ਬਲੂ ਮਾਰਕਰ; OWZP ਤਕਨੀਕ ਦੀ ਵਰਤੋਂ ਕਰਦਿਆਂ ਵਾਤਾਵਰਣਕ ਪੂਰਵ–ਚੱਕਰਵਾਤੀ ਮੰਝਧਾਰਾਂ ਦੀ ਸ਼ਨਾਖ਼ਤ ਅਤੇ ਲਾਲ ਮਾਰਕਰ; ਹਿੰਦ ਮਹਾਂਸਾਗਰ ਦੀ ਗਰਮ ਸਤ੍ਹਾ ਉੱਤੇ ਘੱਟ ਦਬਾਅ ਦੀ ਸੈਟੇਲਾਇਟ ਸ਼ਖ਼ਤ ਨੂੰ ਦਰਸਾਉਂਦਾ ਹੈ।

 

ਪ੍ਰਕਾਸ਼ਨ ਲਿੰਕ: https://doi.org/10.1016/j.atmosres.2021.105670

 

ਹੋਰ ਵੇਰਵਿਆਂ ਲਈ, ਪੀ.ਕੇ. ਭਾਸਕਰਨ (pkbhaskaran@naval.iitkgp.ac.in ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

**************

ਐੱਸਐੱਸ/ਆਰਪੀ/(ਡੀਐੱਸਟੀ ਮੀਡੀਆ ਸੈੱਲ)



(Release ID: 1725819) Visitor Counter : 157