ਨੀਤੀ ਆਯੋਗ

ਨੀਤੀ ਆਯੋਗ ਅਤੇ ਪਿਰਾਮਲ ਫਾਉਂਡੇਸ਼ਨ ਨੇ 112 ਆਕਾਂਖੀ ਜ਼ਿਲ੍ਹਿਆਂ ਵਿੱਚ ਸੁਰੱਖਿਅਤ ਹਮ ਸੁਰੱਖਿਅਤ ਤੁਮ ਅਭਿਯਾਨ ਸ਼ੁਰੂ ਕੀਤਾ


ਇਹ ਅਭਿਯਾਨ 20 ਲੱਖ ਨਾਗਰਿਕਾਂ ਨੂੰ ਕੋਵਿਡ ਹੋਮ-ਕੇਅਰ ਸਹਾਇਤਾ ਪ੍ਰਦਾਨ ਕਰੇਗਾ

Posted On: 08 JUN 2021 3:40PM by PIB Chandigarh

ਨੀਤੀ ਆਯੋਗ ਅਤੇ ਪਿਰਾਮਲ ਫਾਉਂਡੇਸ਼ਨ ਨੇ ਅੱਜ 112 ਆਕਾਂਖੀ ਜ਼ਿਲ੍ਹਿਆਂ ਵਿੱਚ ਸੁਰੱਖਿਅਤ ਹਮ ਸੁਰੱਖਿਅਤ ਤੁਮ ਅਭਿਯਾਨ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ-19 ਦੇ ਅਜਿਹੇ ਮਰੀਜ਼ਾਂ ਨੂੰ ਹੋਮ-ਕੇਅਰ ਸਹਾਇਤਾ ਉਪਲੱਬਧ ਕਰਾਉਣ ਵਿੱਚ ਸਹਿਯੋਗ ਮਿਲ ਸਕੇ, ਜੋ ਬਿਨਾ ਲੱਛਣ ਵਾਲੇ ਜਾਂ ਹਲਕੇ ਲੱਛਣ ਵਾਲੇ ਹਨ।

ਇਹ ਅਭਿਯਾਨ ਇੱਕ ਵਿਸ਼ੇਸ਼ ਪਹਿਲ, ਆਕਾਂਖੀ ਜ਼ਿਲ੍ਹਾ ਸਹਿਭਾਗਿਤਾ ਦਾ ਹਿੱਸਾ ਬਣ ਰਿਹਾ ਹੈ, ਜਿਸ ਵਿੱਚ ਸਥਾਨਕ ਨੇਤਾ, ਨਾਗਰਿਕ ਸਮਾਜ ਅਤੇ ਸਵੈ ਸੇਵਕ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੇ ਪ੍ਰਮੁੱਖ ਫੋਕਸ ਵਾਲੇ ਖੇਤਰਾਂ ਵਿੱਚ ਉਭਰਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੰਮ ਕਰਦੇ ਹਨ। 

ਸੁਰੱਖਿਅਤ ਹਮ ਸੁਰੱਖਿਅਤ ਤੁਮ ਅਭਿਯਾਨ ਦੀ ਲੀਡਰਸ਼ਿਪ 1000 ਤੋਂ ਅਧਿਕ ਸਥਾਨਕ ਐੱਨਜੀਓ ਦੀ ਸਾਂਝੇਦਾਰੀ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਕਰਨਗੇ, ਜੋ ਇਨਬਾਊਂਡ/ਆਉਟਬਾਊਂਡ ਕਾੱਲਸ ਦੇ ਰਾਹੀਂ ਮਰੀਜ਼ਾਂ ਨਾਲ ਜੁੜਨ ਲਈ 1 ਲੱਖ ਤੋਂ ਅਧਿਕ ਸਵੈ ਸੇਵਕਾਂ ਨੂੰ ਸੂਚੀਬੱਧ ਅਤੇ ਸਿਖਿਅਤ ਕਰਨਗੇ। ਪਿਰਾਮਲ ਫਾਉਂਡੇਸ਼ਨ ਐੱਨਜੀਓ ਅਤੇ ਸਵੈ ਸੇਵਕਾਂ ਦੇ ਸਿਖਲਾਈ ਵਿੱਚ ਸਹਾਇਤਾ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਦੇ ਨਾਲ ਕੰਮ ਕਰੇਗਾ।  

ਇਸ ਅਭਿਯਾਨ ਦੀ ਸ਼ੁਰੂਆਤ ਕਰਦੇ ਹੋਏ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ, ‘ਸੁਰੱਖਿਅਤ ਹਮ ਸੁਰਿੱਖਿਅਤ ਤੁਮ ਅਭਿਯਾਨ’ ਇੱਕ ਮਹੱਤਵਪੂਰਨ ਪਹਿਲ ਹੈ ਜੋ ਤੁਰੰਤ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਅਤੇ ਇਹ ਕੋਵਿਡ-19 ਦੇ ਸਥਾਈ ਪ੍ਰਭਾਵ ਨੂੰ ਸੰਬੋਧਿਤ ਕਰਦੇ ਹੋਏ ਆਕਾਂਖੀ ਜ਼ਿਲ੍ਹਿਆਂ ਵਿੱਚ ਭਾਰਤ ਦੇ ਸਭ ਤੋਂ ਗ਼ਰੀਬ ਸਮੁਦਾਏ ਨੂੰ ਦੀਰਘਕਾਲਿਕ ਸਹਾਇਤਾ ਪ੍ਰਦਾਨ ਕਰੇਗੀ।

ਇਸ ਅਭਿਯਾਨ ਤੋਂ ਘਰ ਵਿੱਚ ਰਹਿ ਰਹੇ ਲਗਭਗ 70% ਕੋਵਿਡ ਮਾਮਲਿਆਂ ਦੇ ਪ੍ਰਬੰਧਨ, ਸਿਹਤ ਪ੍ਰਣਾਲੀ ‘ਤੇ ਦਬਾਅ ਘੱਟ ਕਰਨ ਅਤੇ ਲੋਕਾਂ ਵਿੱਚ ਡਰ ਫੈਲਾਉਣ ਨੂੰ ਰੋਕਣ ਲਈ ਜ਼ਿਲ੍ਹੇ ਦੀਆਂ ਤਿਆਰੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ। ਇਹ ਅਭਿਯਾਨ ਇਨ੍ਹਾਂ ਜ਼ਿਲ੍ਹਿਆਂ ਦੀ ਸਪਲਾਈ ਕੀਤੇ ਗਏ ਆਕਸੀਜਨ ਕੰਸੰਟ੍ਰੇਟਰ ਦੇ ਸਹੀ ਇਸਤੇਮਾਲ ਲਈ ਨਾਗਰਿਕਾਂ ਦੀ ਸਮਰੱਥਾ ਦਾ ਨਿਰਮਾਣ ਵੀ ਕਰੇਗਾ।

ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ‘ਤੇ ਐੱਨਜੀਓ ਪ੍ਰਭਾਵਿਤ ਲੋਕਾਂ ਨੂੰ ਘਰੇਲੂ ਦੇਖਭਾਲ ਸਹਾਇਤਾ ਪ੍ਰਦਾਨ ਕਰਨ ਲਈ ਸਥਾਨਕ ਸਵੈ ਸੇਵਕਾਂ ਨੂੰ ਇੱਕਠਾ ਕਰੇਗਾ। ਇਨ੍ਹਾਂ ਸਵੈ ਸੇਵਕਾਂ ਨੂੰ ਦੇਖਭਾਲ ਕਰਨ ਵਾਲਿਆਂ ਨੂੰ ਸਿਖਿਅਤ ਕਰਕੇ ਕੋਵਿਡ ਪ੍ਰੋਟੋਕਾਲ ਦਾ ਪਾਲਨ ਕਰਨ, ਮਨੋਵਿਗਿਆਨਿਕ-ਸਮਾਜਿਕ ਸਹਾਇਤਾ ਪ੍ਰਦਾਨ ਕਰਨ ਅਤੇ ਪ੍ਰਸ਼ਾਸਨ ਨੂੰ ਮਰੀਜ਼ਾਂ ਦੇ ਬਾਰੇ ਵਿੱਚ ਸਮੇਂ-ਸਮੇਂ ‘ਤੇ ਜਾਣਕਾਰੀ ਪ੍ਰਦਾਨ ਕਰਨ ਲਈ  ਟ੍ਰੇਨਿੰਗ ਦਿੱਤੀ ਜਾਵੇਗੀ। ਹਰੇਕ ਸਵੈ ਸੇਵਕ ਨੂੰ 20 ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਜ਼ਿੰਮੇਦਾਰੀ ਦਿੱਤੀ ਜਾਏਗੀ।

ਪਿਰਾਮਲ ਸਮੂਹ ਦੇ ਚੇਅਰਮੈਨ ਅਜੈ ਪਿਰਾਮਲ ਨੇ ਕਿਹਾ, “ਪਿਰਾਮਲ ਫਾਉਂਡੇਸ਼ਨ ਦੇ ਸੇਵਾ ਦੀਆਂ ਕਦਰਾਂ-ਕੀਮਤਾਂ ਦੇ ਅਨੁਰੂਪ, ਸਾਡਾ ਟੀਚਾ 112 ਆਕਾਂਖੀ ਜ਼ਿਲ੍ਹਿਆਂ ਦੇ ਹਰੇਕ ਪ੍ਰਭਾਵਿਤ ਵਿਅਕਤੀ ਤੱਕ ਪਹੁੰਚਣਾ ਹੈ। ਅਸੀਂ ਸਾਰੇ ਹਿਤਧਾਰਕਾਂ-ਸਰਕਾਰ, ਐੱਨਜੀਓ, ਸਮੁਦਾਏ ਅਤੇ ਹੋਰ ਲੋਕਾਂ ਨਾਲ ਹੱਥ ਮਿਲਾਉਣ ਅਤੇ ਆਕਾਂਖੀ ਜ਼ਿਲ੍ਹੇ ਸਹਿਭਾਗਿਤਾ ਦੀ ਇਸ ਪਹਿਲ ਵਿੱਚ ਆਪਣੀ ਸੇਵਾ ਦੇਣ ਲਈ ਸੱਦਾ ਦਿੰਦੇ ਹਾਂ।

***

ਡੀਐੱਸ/ਏਕੇਜੇ



(Release ID: 1725588) Visitor Counter : 140