ਬਿਜਲੀ ਮੰਤਰਾਲਾ

ਸੀਈਐੱਸਐੱਲ ਨੇ ਵਿਸ਼ਵ ਵਾਤਾਵਰਣ ਦਿਵਸ ‘ਤੇ ਇਲੈਕਟ੍ਰਿਕ ਦੋ-ਪਹੀਏ ਅਤੇ ਤਿੰਨ-ਪਹੀਏ ਵਾਹਨਾਂ ਵਿੱਚ ਵਿਸਤਾਰ ਕੀਤਾ


• ਸੀਈਐੱਸਐੱਲ ਦੇ ਦੋ-ਪਹੀਏ ਅਤੇ ਤਿੰਨ-ਪਹੀਏ ਵਾਹਨਾਂ ਲਈ ਗੋਆ ਅਤੇ ਕੇਰਲ ਦੇ ਨਾਲ 30,000 ਤੋਂ ਅਧਿਕ ਵਾਹਨਾਂ ਲਈ ਸਮਝੌਤੇ ‘ਤੇ ਹਸਤਾਖਰ ਕੀਤੇ

• ਸੀਈਐੱਸਐੱਲ ਨੇ ਦੇਸ਼ ਵਿੱਚ ਇਲੈਕਟ੍ਰਿਕ ਮੋਬੀਲਿਟੀ ਇਕੋਸਿਸਟਮ ਦੇ ਨਿਰਮਾਣ ਲਈ ਭਾਰਤ ਇਲੈਕਟ੍ਰੌਨਿਕਸ ਲਿਮਿਟੇਡ, ਫੋਰਟਰਮ , ਜੇਬੀਐੱਮ ਨਵਿਆਉਣਯੋਗ ਪ੍ਰਾਈਵੇਟ ਲਿਮਿਟੇਡ, ਟੀਵੀਐੱਸ ਮੋਟਰ ਕੰਪਨੀ ਦੇ ਨਾਲ ਰਣਨੀਤਿਕ ਸਾਂਝੀਦਾਰੀਆਂ ਵੀ ਕੀਤੀਆਂ

• ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਅਧਿਕ ਕਿਫਾਇਤੀ ਅਤੇ ਲੋਕਾਂ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਕਦਮ

Posted On: 05 JUN 2021 7:46PM by PIB Chandigarh

ਬਿਜਲੀ ਮੰਤਰਾਲੇ ਦੇ ਤਹਿਤ ਸੀਪੀਐੱਸਈ, ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਿਟੇਡ (ਸੀਈਐੱਸਐੱਲ) ਨੇ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੌਜੂਦਗੀ ਨੂੰ ਹੋਰ ਵਧਾਉਣ ਦੇ ਪ੍ਰਯਤਨ ਵਿੱਚ ਵਿਸ਼ਵ ਵਾਤਾਵਰਣ ਦਿਵਸ ‘ਤੇ ਮਹੱਤਵਪੂਰਨ ਸਾਂਝੇਦਾਰੀਆਂ ਕੀਤੀਆਂ ਹਨ। 30,000 ਤੋਂ ਅਧਿਕ ਦੋ-ਪਹੀਏ ਅਤੇ ਤਿੰਨ-ਪਹੀਏ ਵਾਹਨਾਂ ਦੀ ਖਰੀਦ ਲਈ ਗੋਆ ਅਤੇ ਕੇਰਲ ਦੀ ਰਾਜ ਸਰਕਾਰਾਂ ਦੇ ਨਾਲ ਸਮਝੌਤੇ ਅਤੇ ਐੱਮਓਯੂ ‘ਤੇ ਹਸਤਾਖਰ ਕੀਤੇ ਗਏ ਹਨ। ਇਹ ਦੇਸ਼ ਵਿੱਚ 2 ਪਹੀਏ ਅਤੇ 3 ਪਹੀਏ ਸੈਗਮੈਂਟ ਤੋਂ ਪਹਿਲਾ ਦਾਖਲਾ ਹੈ, ਜਿਸ ਵਿੱਚ ਖਰੀਦਾਰਾਂ ਨੂੰ ਕਿਫਾਇਤੀ ਵਿੱਤ ਸਮਾਧਾਨ ਦੇਣ ਲਈ ਵਿਸ਼ੇਸ਼ ਰੂਪ ਨਾਲ ਤਿਆਰ ਕੀਤੇ ਗਏ ਉਪਾਅ ਹਨ।

ਸਮਝੌਤੇ ਦੇ ਤਹਿਤ, ਸੀਈਐੱਸਐੱਲ ਇਲੈਕਟ੍ਰਿਕ ਵਾਹਨ ਚਾਰਜਿੰਗ ਇੰਫ੍ਰਾਸਟ੍ਰਕਚਰ ਸਥਾਪਿਤ ਕਰਨ ਵਿੱਚ ਨਿਵੇਸ਼ ਕਰੇਗਾ ਅਤੇ ਸੰਪਤੀਆਂ ਦੇ ਉਪਯੋਗ ਦੀ ਨਿਗਰਾਨੀ ਵੀ ਕਰੇਗਾ। ਉਪਯੋਗ ਵਿੱਚ ਆਸਾਨੀ ਅਤੇ ਬਿਹਤਰ ਪਹੁੰਚ ਪ੍ਰਦਾਨ ਕਰਨ ਲਈ ਇਹ ਗ੍ਰਾਹਕ-ਅਧਾਰਿਤ ਦ੍ਰਿਸ਼ਟੀਕੋਣ ਤਿਆਰ ਕੀਤਾ ਗਿਆ ਹੈ।

ਨਾਲ ਹੀ, ਸੀਈਐੱਸਐੱਲ ਨੇ ਭਾਰਤ ਇਲੈਕਟ੍ਰੌਨਿਕਸ ਲਿਮਿਟੇਡ (ਬੀਈਐੱਲ), ਟੀਵੀਐੱਸ ਮੋਟਰ ਕੰਪਨੀ, ਜੇਬੀਐੱਮ ਨਵਿਆਉਣਯੋਗ ਪ੍ਰਾਈਵੇਟ ਲਿਮਿਟੇਡ ਅਤੇ ਫੋਰਟਰਮ ਇੰਡੀਆ ਦੇ ਨਾਲ ਰਣਨੀਤਿਕ ਸਾਂਝੀਦਾਰੀਆਂ ਦੀ ਵੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਸਮਝੌਤਿਆਂ ਦੇ ਤਹਿਤ, ਸੀਈਐੱਸਐੱਲ ਅਤੇ ਨਿਜੀ ਕੰਪਨੀਆਂ ਸੰਯੁਕਤ ਰੂਪ ਤੋਂ ਈਵੀ ਈਕੋਸਿਸਟਮ ਨੂੰ ਅਪਨਾਉਣ ਅਤੇ ਉਸ ਦੇ ਵਿਸਤਾਰ ਦੀ ਜ਼ਿੰਮੇਦਾਰੀ ਲਵੇਗੀ। ਇਸ ਦੇ ਲਈ ਜਨਤਕ ਚਾਰਜਿੰਗ ਬੁਨਿਆਦੀ ਢਾਂਚੇ ਦੀ ਸਥਾਪਨਾ, ਚਾਰਜਿੰਗ ਵਿੱਚ ਬਿਹਤਰ ਤਕਨੀਕ ਅਪਣਾ ਕੇ ਕੰਮ ਕਰਨ ਦੇ ਸਰਵਉੱਤਮ ਤਰੀਕਿਆਂ ਅਤੇ ਵਪਾਰ ਮਾਡਲ ਦਾ ਪਤਾ ਲਗਾਉਣ ਦੇ ਨਾਲ-ਨਾਲ ਮੰਗ ਵਿੱਚ ਵਾਧੇ ਲਈ ਸੰਭਾਵਿਤ ਗ੍ਰਾਹਕ ਵਰਗਾਂ ਦੀ ਉਪਲਬਧਤਾ ਦੀ ਜ਼ਰੂਰਤ ਹੋਵੇਗੀ। ਇਨ੍ਹਾਂ ਸਮਝੌਤਿਆਂ ਵਿੱਚ ਹਾਈਵੇ ਅਤੇ ਐਕਸਪ੍ਰੈੱਸਵੇ ‘ਤੇ ਚਾਰਜ ਪੁਆਇੰਟ ਓਪਰੇਟਰਾਂ ਦਾ ਵਿਕਾਸ ਵੀ ਸ਼ਾਮਿਲ ਹੋਵੇਗਾ। ਪ੍ਰੋਜੈਕਟ ਦੇ ਹਿੱਸੇ ਦੇ ਰੂਪ ਵਿੱਚ ਸਾਰੇ ਈਵੀ ਸੈਗਮੈਂਟ ਵਿੱਚ ਗ੍ਰਾਹਕਾਂ ਲਈ ਪਾਰਕ ਅਤੇ ਚਾਰਜ ਸੁਵਿਧਾ ਦੀ ਵਿਵਹਾਰਕਤਾ ਦਾ ਵੀ ਪਤਾ ਲਗਾਇਆ ਜਾਏਗਾ।

ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਿਟੇਡ (ਸੀਈਐੱਸਐੱਲ) ਦੀ ਐੱਮਡੀ ਅਤੇ ਸੀਈਓ ਸੁਸ਼੍ਰੀ ਮਹੂਆ ਆਚਾਰੀਆ ਨੇ ਕਿਹਾ ਕਿ ਈਵੀ ਨੂੰ ਵੱਡੇ ਪੈਮਾਨੇ ‘ਤੇ ਅਪਨਾਉਣਾ ਭਾਰਤ ਦੇ ਹਰਿਤ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਈਈਐੱਸਐੱਲ ਦੇ ਕਈ ਸਹਿਯੋਗ ਪ੍ਰੋਗਰਾਮਾਂ ਦੀ ਘੋਸ਼ਣਾ ਕਰਨ ਲਈ ਅੱਜ, ਵਿਸ਼ਵ ਵਾਤਾਵਰਣ ਦਿਵਸ ਤੋਂ ਬਿਹਤਰ ਕੋਈ ਦਿਨ ਨਹੀਂ ਹੈ।

ਟੀਵੀਐੱਸ ਮੋਟਰ ਕੰਪਨੀ ਦੇ ਫਿਊਚਰ ਮੋਬੀਲਿਟੀ ਐਂਡ ਡੀਲਰ ਟ੍ਰਾਂਸਫਾਰਮੇਸ਼ਨ ਦੇ ਵਾਈਸ ਪ੍ਰੇਸੀਡੈਂਟ ਮਨੂ ਸਕਸੇਨਾ ਨੇ ਕਿਹਾ ਕਿ ਸਾਈਐੱਸਐੱਲ ਭਾਰਤ ਦੇ ਨਾਗਰਿਕਾਂ ਨੂੰ ਪਬਲਿਕ ਚਾਰਜਿੰਗ ਇੰਫ੍ਰਾਸਟ੍ਰਕਚਰ ਉਪਲੱਬਧ ਕਰਾਉਣ ਲਈ ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਪਹਿਲ ਹੈ। ਅੱਜ ਵਿਸ਼ਵ ਵਾਤਾਵਰਣ ਦਿਵਸ ‘ਤੇ ਟੀਵੀਐੱਸ ਮੋਟਰ ਸੀਈਐੱਸਐੱਲ ਦੇ ਨਾਲ ਐੱਮਓਯੂ ਟੀਬੀਐੱਸ ਆਈਕਯੂਬ ਚਾਰਜ ਲਾਈਫ ਦੇ ਅਨੁਸਾਰ, ਭਾਰਤ ਦੇ ਦੁਆਰਾ ਇਲੈਕਟ੍ਰਿਕ ਅਪਨਾਉਣ ਵਿੱਚ ਯੋਗਦਾਨ ਦੇਣਾ ਜਾਰੀ ਰੱਖਣਗੇ। ਇਸ ਸਾਲ ਟੀਵੀਐੱਸ ਆਈਕਯੂਬ ਭਾਰਤ ਦੇ 20 ਤੋਂ ਅਧਿਕ ਸ਼ਹਿਰਾਂ ਵਿੱਚ ਉਪਲੱਬਧ ਹੋਵੇਗਾ। ਆਪਣੇ ਹੋਮ ਚਾਰਜਿੰਗ ਵਿਕਲਪਾਂ ਦੇ ਨਾਲ-ਨਾਲ, ਇਹ ਟੀਵੀਐੱਸ ਡੀਲਰਸ਼ਿਪ ਚਾਰਜਿੰਗ ਨੈਟਵਰਕ ਅਤੇ ਉਭਰਦੇ ਹੋਏ ਜਨਤਕ ਚਾਰਜਿੰਗ ਈਕੋਸਿਸਟਮ ਹੋਵੇਗਾ, ਜਿਸ ਵਿੱਚ ਸੀਈਐੱਸਐੱਲ ਜਿਹੇ ਮਜ਼ਬੂਤ ਖਿਡਾਰੀ ਹੋਣਗੇ ਜੋ ਭਾਰਤ ਦੀ ਈਵੀ ਯਾਤਰਾ ਨੂੰ ਗਤੀ ਦੇਣਗੇ।

ਫੋਰਟਰਮ ਚਾਰਜ ਐਂਡ ਡ੍ਰਾਇਵ ਇੰਡੀਆ ਪ੍ਰਾਈਵੇਟ ਲਿਮਿਟੇਡ ਦੇ ਵਾਈਸ ਪ੍ਰੇਸੀਡੈਂਟ ਅਵਧੇਸ਼ ਝਾਅ ਨੇ ਕਿਹਾ ਕਿ ਭਾਰਤ ਵਿੱਚ ਈ-ਮੋਬੀਲਿਟੀ ਨੂੰ ਅਪਨਾਉਣਾ ਇੱਕ ਸਰਵਵਿਆਪੀ ਅਤੇ ਮਜ਼ਬੂਤ ਚਾਰਜਿੰਗ ਇੰਫ੍ਰਾਸਟ੍ਰਕਚਰ ਦੇ ਨਿਰਮਾਣ ‘ਤੇ ਨਿਰਭਰ ਕਰਦਾ ਹੈ ਜੋ ਉਪਭੋਗਤਾਵਾਂ ਦੇ ਨਾਲ-ਨਾਲ ਵਾਹਨ ਨਿਰਮਾਤਾਵਾਂ ਨੂੰ ਅਧਿਕ ਭਾਗੀਦਾਰੀ ਲਈ ਪ੍ਰੋਤਸਾਹਿਤ ਕਰੇਗਾ। ਸਾਨੂੰ ਇਹ ਦੇਖਕੇ ਖੁਸ਼ੀ ਹੋ ਰਹੀ ਹੈ ਕਿ ਜਨਤਕ ਈਵੀ ਚਾਰਜਿੰਗ ਬੁਨਿਆਦੀ ਢਾਂਚੇ ਦੀ ਮੰਗ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।

ਅਤੇ ਦੇਸ਼ ਵਿੱਚ ਈਵੀ ਨੂੰ ਵੱਡੇ ਪੈਮਾਨੇ ‘ਤੇ ਅਪਨਾਉਣ ਲਈ ਭਾਰਤ ਸਰਕਾਰ ਦੁਆਰਾ ਨੀਤੀਗਤ ਸਮਰਥਨ ਦਿੱਤਾ ਗਿਆ ਹੈ। ਇਹ ਐੱਮਓਯੂ ਭਾਰਤ ਦੇ 4 ਮਿਲੀਅਨ ਆਬਾਦੀ ਨਾਲ ਵੱਡੇ ਸ਼ਹਿਰਾਂ ਵਿੱਚ ਸੰਯੁਕਤ ਰੂਪ ਤੋਂ ਚਾਰਜਿੰਗ ਪਲਾਜਾ ਵਿਕਸਿਤ ਕਰਨ ਦੇ ਨਾਲ-ਨਾਲ ਨੈਟਵਰਕ ਸੇਵਾ ਪ੍ਰਦਾਤਾ (ਐੱਨਐੱਸਪੀ) ਦੇ ਰੂਪ ਵਿੱਚ ਫੋਰਟਰਮ ਦੀ ਸਮਰੱਥਾ ਦਾ ਉਪਯੋਗ ਕਰਕੇ ਸੀਈਐੱਸਐੱਲ ਨੂੰ ਆਪਣੇ ਨੈਟਵਰਕ ਦੇ ਪ੍ਰਬੰਧਨ ਵਿੱਚ ਮਦਦ ਦੇ ਕੇ ਨਿਸ਼ਚਿਤ ਰੂਪ ਤੋਂ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਅਤੇ ਵਿਕਾਸ ਦੀ ਦਿਸ਼ਾ ਵਿੱਚ ਇੱਕ ਬੜਾ ਅਹਿਮ ਬਦਲਾਅ ਲਾਏਗਾ।

ਸ਼੍ਰੀ ਜੀਐੱਸਐੱਨ, ਮੂਰਤੀ, ਮਹਾਪ੍ਰਬੰਧਕ (ਸਿਵਿਲਿਯਨ ਮਾਰਕਟਿੰਗ), ਭਾਰਤ ਇਲੈਕਟ੍ਰੌਨਿਕਸ ਲਿਮਿਟੇਡ (ਬੀਈਐੱਲ) ਨੇ ਕਿਹਾ ਕਿ ਭਾਰਤ ਵਿੱਚ ਇਲੈਕਟ੍ਰਿਕ ਮੋਬੀਲਿਟੀ ਦੇ ਸਾਰੇ ਹਿੱਸਿਆਂ ਵਿੱਚ, ਵਿਸ਼ੇਸ਼ ਰੂਪ ਨਾਲ ਚਾਰਜਿੰਗ ਇੰਫ੍ਰਾਸਟ੍ਰਕਚਰ, ਬੈਟਰੀ ਰੀਸਾਈਕਲਿੰਗ ਅਤੇ ਮੁੜ ਉਪਯੋਗ ਅਤੇ ਵੱਡੇ ਪੈਮਾਨੇ ‘ਤੇ ਅਪਣਾਏ ਜਾਣ ਵਿੱਚ ਵਿਕਾਸ ਦੀ ਅਪਾਰ ਸੰਭਾਵਨਾਵਾਂ ਹਨ।

ਸੀਈਐੱਸਐੱਲ ਰਾਜ ਦੀ ਮਲਕੀਅਤ ਵਾਲੀ ਐਨਰਜੀ ਐਫੀਸ਼ੀਐਂਸੀ ਸਰਵਿਸਿਜ਼ ਲਿਮਿਟੇਡ ਦੀ ਇੱਕ ਨਵੀਂ ਸਥਾਪਿਤ ਸਹਾਇਕ ਕੰਪਨੀ ਹੈ, ਜੋ ਭਾਰਤ ਸਰਕਾਰ ਦੇ ਆਪਣੇ ਬਿਜਲੀ ਮੰਤਰਾਲੇ ਦੇ ਤਹਿਤ ਜਨਤਕ ਖੇਤਰ ਦੀਆਂ ਕੰਪਨੀਆਂ ਦਾ ਇੱਕ ਸੰਯੁਕਤ ਉੱਦਮ ਹੈ। ਕਨਵਰਜੈਂਸ ਊਰਜਾ ਦੇ ਹਲ ‘ਤੇ ਕੇਂਦ੍ਰਿਤ ਹੈ ਜੋ ਨਵਿਆਉਣਯੋਗ ਊਰਜਾ, ਇਲੈਕਟ੍ਰਿਕ ਮੋਬੀਲਿਟੀ ਅਤੇ ਜਲਵਾਯੂ ਪਰਿਵਰਤਨ ਦੇ ਸੰਗਮ ਸਥਲ ‘ਤੇ ਸਥਿਤ ਹਨ। ਇਹ ਭਾਰਤ ਵਿੱਚ ਘੱਟ ਸੇਵਾ ਵਾਲੇ ਗ੍ਰਾਮੀਣ ਸਮੁਦਾਇਆਂ ਵਿੱਚ ਕੇਂਦਰੀਕ੍ਰਿਤ ਸੌਰ ਵਿਕਾਸ ਦੇ ਅਨੁਭਵ ‘ਤੇ ਅਧਾਰਿਤ ਹੈ, ਅਤੇ ਸਮੇਂ ਦੇ ਨਾਲ, ਬੈਟਰੀ ਊਰਜਾ ਭੰਡਾਰਨ ਦਾ ਉਪਯੋਗ ਕਰਕੇ, ਪਿੰਡਾਂ ਵਿੱਚ ਖੇਤੀ ਪੰਪ ਸਟ੍ਰੀਟ ਲਾਈਟਿੰਗ, ਘਰੇਲੂ ਪ੍ਰਕਾਸ਼ ਵਿਵਸਥ ਅਤੇ ਭੋਜਨ ਪਕਾਉਣ ਦੇ ਉਪਕਰਣਾਂ ਲਈ ਊਰਜਾ ਦੇਣ ਦੇ ਲਈ ਨਵਿਆਉਣਯੋਗ ਊਰਜਾ ਸਮਾਦਾਨ ਪ੍ਰਦਾਨ ਕਰੇਗਾ। ਸੀਈਐੱਸਐਲ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਉਪਯੋਗ ਨੂੰ ਵਧਾਉਣ ਲਈ ਬੈਟਰੀ ਚਾਲਿਤ ਇਲੈਕਟ੍ਰਿਕ ਮੋਬੀਲਿਟੀ ਅਤੇ ਇਸ ਦੇ ਬੁਨਿਆਦੀ ਢਾਂਚੇ ਅਤੇ ਡਿਜ਼ਾਇਨ ਬਿਜਨੈਸ ਮਾਡਲ ਨੂੰ ਬਿਹਤਰ ਕਰਨ ਲਈ ਕੰਮ ਕਰ ਰਿਹਾ ਹੈ।

ਸੀਈਐੱਸਐੱਲ ਦੇ ਬਾਰੇ ਵਿੱਚ :

ਈਈਐੱਸਐੱਲ ਦੀ 100% ਮਾਲਕੀਅਤ ਵਾਲੀ ਸਹਾਇਕ ਕੰਪਨੀ – ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਿਟੇਡ (ਕਨਵਰਜੈਂਸ), ਇੱਕ ਨਵੀਂ ਊਰਜਾ ਕੰਪਨੀ ਹੈ ਜੋ ਸਵੱਛ, ਕਿਫਾਇਤੀ ਅਤੇ ਭਰੋਸੇਮੰਦ ਊਰਜਾ, ਇਲੈਕਟ੍ਰਿਕ ਮੋਬੀਲਿਟੀ ਅਤੇ ਜਲਵਾਯੂ ਪਰਿਵਰਤਨ ਦੇ ਸੰਗਮ ਸਥਲ ‘ਤੇ ਸਥਿਤ ਹੈ।

***

ਐੱਸਐੱਸ/ਆਈਜੀ
 


(Release ID: 1725343) Visitor Counter : 180


Read this release in: English , Urdu , Hindi , Telugu