ਵਣਜ ਤੇ ਉਦਯੋਗ ਮੰਤਰਾਲਾ

ਪੂਰਬੀ ਖੇਤਰ ਤੋਂ ਬਰਾਮਦ ਨੂੰ ਹੁਲਾਰਾ ਦਿੰਦਿਆਂ ਪੱਛਮੀ ਬੰਗਾਲ ਤੋਂ 24 ਮੀਟ੍ਰਿਕ ਟਨ ਮੂੰਗਫਲੀ ਨੇਪਾਲ ਨੂੰ ਬਰਾਮਦ ਕੀਤੀ ਗਈ

Posted On: 08 JUN 2021 10:10AM by PIB Chandigarh

ਪੂਰਬੀ ਖੇਤਰ ਤੋਂ ਮੂੰਗਫਲੀ ਦੀ ਬਰਾਮਦ ਨੂੰ ਹੁਲਾਰਾ ਦੇਣ ਦੀਆਂ ਸੰਭਾਵਨਾਵਾਂ ਦੀ ਇੱਕ ਵਿੰਡੋ ਨੂੰ ਖੋਲ੍ਹਣ ਨਾਲ, ਪੱਛਮੀ ਬੰਗਾਲ ਤੋਂ 24 ਮੀਟ੍ਰਿਕ ਟਨ (ਐਮਟੀ) ਮੂੰਗਫਲੀ ਦੀ ਖੇਪ ਬਰਾਮਦ ਕੀਤੀ ਗਈ ਸੀ।

ਇਹ ਖੇਪ ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜ਼ਿਲੇ ਦੇ ਕਿਸਾਨਾਂ ਤੋਂ ਖਰੀਦੀ ਗਈ ਸੀ ਅਤੇ ਅਪੀਡਾ ਤੋਂ ਰਜਿਸਟਰਡ ਫਰਮ ਲਾਡੂਰਾਮ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ, ਕੋਲਕਾਤਾ ਵੱਲੋਂ ਬਰਾਮਦ ਕੀਤੀ ਗਈ ਸੀ।

ਰਵਾਇਤੀ ਤੌਰ 'ਤੇ, ਗੁਜਰਾਤ ਅਤੇ ਰਾਜਸਥਾਨ ਦਾ ਮੂੰਗਫਲੀ ਦੀ ਬਰਾਮਦ ਵਿਚ ਵੱਡਾ ਹਿੱਸਾ ਹੈ। ਪੱਛਮੀ ਬੰਗਾਲ ਤੋਂ ਮੂੰਗਫਲੀ ਦੀ ਬਰਾਮਦ ਪੂਰਬੀ ਖੇਤਰ ਤੋਂ ਫਸਲ ਦੀ ਬਰਾਮਦ ਦੀ ਸੰਭਾਵਨਾ ਨੂੰ ਵਧਾਏਗੀ I

ਭਾਰਤ ਨੇ ਸਾਲ 2020-21 ਦੌਰਾਨ 6.38 ਲੱਖ ਟਨ (5381 ਕਰੋੜ ਰੁਪਏ ਦੀ ਕੀਮਤ) ਮੂੰਗਫਲੀ ਦੀ ਬਰਾਮਦ ਕੀਤੀ। ਮੂੰਗਫਲੀ ਜ਼ਿਆਦਾਤਰ ਦੇਸ਼ਾਂ ਜਿਵੇਂ ਕਿ ਇੰਡੋਨੇਸ਼ੀਆ, ਵੀਅਤਨਾਮ, ਫਿਲੀਪੀਨਜ਼, ਮਲੇਸ਼ੀਆ, ਥਾਈਲੈਂਡ, ਚੀਨ, ਰੂਸ, ਯੂਕ੍ਰੇਨ, ਸੰਯੁਕਤ ਅਰਬ ਅਮੀਰਾਤ ਅਤੇ ਨੇਪਾਲ ਵਿਚ ਬਰਾਮਦ ਕੀਤੀ ਹੈ I

ਮੂੰਗਫਲੀ, ਐਨਈਟੀ ਵਰਗੀਆਂ ਪਹਿਲਕਦਮੀਆਂ ਰਾਹੀਂ, ਅਪੀਡਾ ਨੇ ਖਰੀਦਦਾਰ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ, ਅਪੀਡਾ ਰਜਿਸਟਰਡ ਮੂੰਗਫਲੀ ਇਕਾਈਆਂ ਰਾਹੀਂ ਬੈਚ ਪ੍ਰੋਸੈਸਿੰਗ ਬਰਾਮਦਕਾਰ ਦੇ ਬਰਾਮਦ ਸਰਟੀਫਿਕੇਟ ਵੱਲੋਂ ਬਰਾਮਦ ਅਤੇ ਸਟਫਿੰਗ ਸਰਟੀਫਿਕੇਟ ਲਈ ਅਰਜ਼ੀ, ਅਫਲਾਟੋਕਸਿਨ ਵਿਸ਼ਲੇਸ਼ਣ ਅਤੇ ਪ੍ਰਯੋਗਸ਼ਾਲਾਵਾਂ ਵੱਲੋਂ ਸਟਫਿੰਗ ਸਰਟੀਫਿਕੇਟ ਜਾਰੀ ਕਰਨ ਵਰਗੀਆਂ ਪਹਿਲਕਦਮੀਆਂ ਸਮੇਤ ਮੂੰਗਫਲੀ ਦੀ ਬਰਾਮਦ ਨੂੰ ਅਪੀਡਾ ਵੱਲੋਂ ਬਰਾਮਦ ਦੇ ਸਰਟੀਫਿਕੇਟ ਜਾਰੀ ਕਰਨ ਨਾਲ ਸੁਚਾਰੂ ਬਣਾਇਆ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਤੇਲ ਬੀਜਾਂ ਦੇ ਉਤਪਾਦਨ ਦੇ ਤੀਜੇ ਅਡਵਾਂਸ ਅਨੁਮਾਨਾਂ ਅਨੁਸਾਰ 2019-20 ਵਿੱਚ ਮੂੰਗਫਲੀ ਦੇ ਅਨੁਮਾਨਤ 99.52% ਲੱਖ ਟਨ ਉਤਪਾਦਨ ਦੇ ਮੁਕਾਬਲੇ 2020-21 ਮੂੰਗਫਲੀ ਦਾ ਉਤਪਾਦਨ ਅਨੁਮਾਨ 101.19 ਲੱਖ ਟਨ ਦਾ ਹੈ।

ਗੁਜਰਾਤ ਦੇਸ਼ ਵਿਚ ਮੂੰਗਫਲੀ ਦਾ ਸਭ ਤੋਂ ਵੱਡਾ ਉਤਪਾਦਕ ਹੈ, ਜਿਸ ਦੇ ਬਾਅਦ ਰਾਜਸਥਾਨ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਰਾਜਸਥਾਨ ਹਨ। ਸਾਉਣੀ ਅਤੇ ਹਾੜੀ ਦੇ ਦੋ ਮੌਸਮ ਵਿਚ ਫਸਲ ਉਗਾਈ ਜਾਂਦੀ ਹੈ। ਸਾਉਣੀ ਦੇ ਸੀਜ਼ਨ ਵਿਚ ਇਸ ਦਾ ਕੁਲ ਉਤਪਾਦਨ ਵਿੱਚ 75% ਤੋਂ ਵੱਧ ਦਾ ਹਿੱਸਾ ਹੈ।

-------------------------------

ਵਾਈਬੀ / ਐੱਸ



(Release ID: 1725341) Visitor Counter : 177