ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ 18 ਸਾਲ ਤੋਂ ਵੱਡੇ ਸਾਰੇ ਕਰਮੀਆਂ ਨੂੰ ਕੱਲ੍ਹ ਲੋਕਨਾਇਕ ਭਵਨ ਵਿੱਚ ਡੀਪੀਪੀਡਬਲਯੂ ਦੁਆਰਾ ਆਯੋਜਿਤ ਵਿਸ਼ੇਸ਼ ਕੈਂਪ ਵਿੱਚ ਟੀਕਾ ਲਗਵਾਉਣ ਦਾ ਅਨੁਰੋਧ ਕੀਤਾ


ਮਹਾਮਾਰੀ ਦੀ ਦੂਜੀ ਲਹਿਰ ਵਿੱਚ, ਡੀਏਆਰਪੀਜੀ ਨੂੰ ਸੀਪੀਜੀਆਰਏਐੱਮਐੱਸ ਕੋਵਿਡ-19 ਪੋਰਟਲ ਉੱਤੇ 28005 ਸ਼ਿਕਾਇਤਾਂ ਪ੍ਰਾਪਤ ਹੋਈਆਂ ਅਤੇ 19694 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ

Posted On: 04 JUN 2021 5:55PM by PIB Chandigarh

ਲੋਕ ਨਾਇਕ ਭਵਨ ਵਿੱਚ ਕੱਲ੍ਹ ਸਰਕਾਰੀ ਅਧਿਕਾਰੀਆਂ, ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਅਤੇ ਪੈਂਸ਼ਨਭੋਗੀਆਂ ਲਈ ਵਿਸ਼ੇਸ਼ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਜਾਵੇਗਾ ।

ਇਸ ਦੀ ਘੋਸ਼ਣਾ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ (ਡੋਨਰ) ਮੰਤਰਾਲਾ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤ ਅਤੇ ਪੈਂਸ਼ਨ, ਪਰਮਾਣੁ ਊਰਜਾ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕੀਤੀ । ਉਨ੍ਹਾਂ ਨੇ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਯੋਗ ਮੈਬਰਾਂ ਨੂੰ ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ ਦੁਆਰਾ ਆਯੋਜਿਤ ਇਸ ਵਿਸ਼ੇਸ਼ ਕੈਂਪ ਵਿੱਚ ਟੀਕਾਕਰਣ ਕਰਵਾਉਣ ਦਾ ਅਨੁਰੋਧ ਕੀਤਾ। ਉਨ੍ਹਾਂ ਨੇ ਇਸ ਗੱਲ ਦੇ ਵੀ ਸੰਕੇਤ ਦਿੱਤੇ ਕਿ ਆਉਣ ਵਾਲੇ ਹਫਤਿਆਂ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਕੈਪਾਂ ਦਾ ਆਯੋਜਨ ਕੀਤਾ ਜਾਵੇਗਾ ।

ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਵਿੱਚ ਸ਼ਿਕਾਇਤ ਨਿਵਾਰਨ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਅਤੇ ਸ਼ਿਕਾਇਤ ਨਿਵਾਰਨ ਦੀ ਗੁਣਵੱਤਾ ਉੱਤੇ ਸੰਤੋਸ਼ ਪ੍ਰਗਟ ਕੀਤਾ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਹਿਲੀ ਲਹਿਰ ਦੀ ਤੁਲਨਾ ਵਿੱਚ ਦੂਜੀ ਲਹਿਰ ਜ਼ਿਆਦਾ ਖਤਰਨਾਕ ਹੋਣ ਦੇ ਬਾਵਜੂਦ, ਪ੍ਰਬੰਧਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਸ਼ਿਕਾਇਤਾਂ ਦਾ ਜਲਦੀ ਨਿਵਾਰਨ ਕਰਕੇ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ। ਕੋਵਿਡ-19 ਦੀ ਪਹਿਲੀ ਲਹਿਰ ਦੇ ਦੌਰਾਨ ਕਈ ਪਹਲਾਂ ਸ਼ੁਰੂ ਕੀਤੀਆਂ ਗਈਆਂ ਸਨ ਜਿਵੇਂ ਕਿ ਕੋਵਿਡ-19 ਡੈਸ਼ਬੋਰਡ, ਫੀਡਬੈਕ ਕਾਲ ਸੈਂਟਰ ਅਤੇ ਕੇਂਦਰੀ ਲੋਕ ਸ਼ਿਕਾਇਤ ਨਿਵਾਰਨ ਅਤੇ ਮੌਨੀਟਰਿੰਗ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਦੇ ਨਾਲ ਰਾਜਾਂ ਦੇ ਪੋਰਟਲ ਦਾ ਏਕੀਕਰਨ ਕਰਨਾ, ਜੋ ਦੂਜੀ ਲਹਿਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਬਹੁਤ ਲਾਭਦਾਇਕ ਸਾਬਿਤ ਹੋਈ ।

ਇਸ ਦੇ ਇਲਾਵਾ ਡੀਏਆਰਪੀਜੀ ਨੇ ਸ਼ਿਕਾਇਤਾਂ ਦਾ ਸਮੇਂ ‘ਤੇ ਨਿਪਟਾਰਾ ਸੁਨਿਸ਼ਚਿਤ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਰਕਾਰ ਅਤੇ ਕੇਂਦਰੀ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਨਾਲ ਗੱਲਬਾਤ ਕੀਤੀ। ਮਹਾਮਾਰੀ ਦੀ ਦੂਜੀ ਲਹਿਰ ਵਿੱਚ, ਡੀਏਆਰਪੀਜੀ ਨੂੰ ਸੀਪੀਜੀਆਰਏਐੱਮਐੱਸ ਕੋਵਿਡ-19 ਪੋਰਟਲ ਉੱਤੇ 28005 ਸ਼ਿਕਾਇਤਾਂ ਪ੍ਰਾਪਤ ਹੋਈਆਂ ਅਤੇ 19694 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਡੀਏਆਰਪੀਜੀ ਨੇ ਸੀਪੀਜੀਆਰਏਐੱਮਐੱਸ ਦੇ ਤਹਿਤ ਅਪੀਲ ਤੰਤਰ ਵੀ ਸ਼ੁਰੂ ਕੀਤਾ ਜਿਸ ਵਿੱਚ ਸ਼ਿਕਾਇਤਕਰਤਾ ਭਾਰਤ ਸਰਕਾਰ ਦੇ ਅਤਿਰਿਕਤ ਸਕੱਤਰ/ਸੰਯੁਕਤ ਸਕੱਤਰ ਦੇ ਪਦ ਉੱਤੇ ਨੋਡਲ ਅਪੈਲੇਟ ਅਥਾਰਿਟੀ ਦੇ ਕੋਲ ਆਪਣੀ ਅਪੀਲ ਦਰਜ ਕਰਵਾ ਸਕਦਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਦੋ ਸਾਲ ਪੂਰੇ ਹੋਣ ਉੱਤੇ, ਸਰਕਾਰੀ ਅਧਿਕਾਰੀਆਂ ਨੂੰ ਰਾਸ਼ਟਰ ਦੀ ਸੇਵਾ ਲਈ ਖੁਦ ਨੂੰ ਫਿਰ ਸਮਰਪਿਤ ਕਰ ਦੇਣਾ ਚਾਹੀਦਾ ਹੈ ।

ਮਾਣਯੋਗ ਮੰਤਰੀ ਨੇ ਮਹਾਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਬਿਨਾ ਕਿਸੇ ਰੁਕਾਵਟ ਦੇ ਕੰਮ ਜਾਰੀ ਰੱਖਣ ਉੱਤੇ ਸਰਕਾਰੀ ਅਧਿਕਾਰੀਆਂ ਦੇ ਸਮਰਪਣ ਦੀ ਪ੍ਰਸ਼ੰਸਾ ਵੀ ਕੀਤੀ ।

<><><><><>

ਐੱਸਐੱਨਸੀ



(Release ID: 1725310) Visitor Counter : 125


Read this release in: English , Urdu , Hindi , Tamil , Telugu