PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 07 JUN 2021 6:20PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਭਾਰਤ ਵਿੱਚ 1 ਲੱਖ ਰੋਜ਼ਾਨਾ ਨਵੇਂ ਕੇਸ ਆਏ, 61 ਦਿਨਾਂ ਵਿੱਚ ਸਭ ਤੋਂ ਘੱਟ।

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 14,01,609 ਹੋਈ।

  • ਪਿਛਲੇ 24 ਘੰਟਿਆਂ ਦੌਰਾਨ 1,74,399 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।

  • ਰਿਕਵਰੀ ਦੇ ਮਾਮਲੇ ਲਗਾਤਾਰ 25ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੇ ਮੁਕਾਬਲੇ ਵੱਧ ਦਰਜ।

  • ਰਿਕਵਰੀ ਦਰ ਵਧ ਕੇ 93.94 ਫੀਸਦੀ ਹੋਈ।

  • ਸਪਤਾਹਿਕ ਪਾਜ਼ਿਟਿਵਿਟੀ ਦਰ ਇਸ ਸਮੇਂ 6.21% ਹੈ।

  • ਰੋਜ਼ਾਨਾ ਪਾਜ਼ਿਟਿਵਿਟੀ ਦਰ ਗਿਰਾਵਟ ਤੋਂ ਬਾਅਦ 6.34 ਫੀਸਦੀ ਹੋਈ; ਲਗਾਤਾਰ 14ਵੇਂ ਦਿਨ 10 ਫੀਸਦੀ ਤੋਂ ਘੱਟ।

  • ਹੁਣ ਤੱਕ ਕੁੱਲ ਮਿਲਾ ਕੇ 36.6 ਕਰੋੜ ਤੋਂ ਵੱਧ ਟੈਸਟ ਕੀਤੇ ਹਨ।

  • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 23.27 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ।

 

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

G:\Surjeet Singh\May 2021\13 May\image0036TSS.jpg

G:\Surjeet Singh\May 2021\13 May\image0047OCE.jpg

 

ਕੋਵਿਡ-19 ਅੱਪਡੇਟ 

ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ 1,00,636 ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ; ਇਹ ਤਕਰੀਬਨ ਪਿਛਲੇ ਦੋ ਮਹੀਨਿਆਂ ਵਿੱਚ ਸਭ ਤੋਂ ਘੱਟ ਹਨ। ਦੇਸ਼ ਵਿੱਚ ਹੁਣ ਲਗਾਤਾਰ 10 ਦਿਨਾਂ ਤੋਂ ਰੋਜ਼ਾਨਾ ਨਵੇਂ ਕੇਸ 2 ਲੱਖ ਤੋਂ ਘੱਟ ਰਿਕਾਰਡ ਕੀਤੇ ਜਾ ਰਹੇ ਹਨ। ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੁਆਰਾ ਕੀਤੇ ਜਾ ਰਹੇ ਸਾਂਝੇ ਯਤਨਾਂ “ਸਮੁੱਚੀ ਸਰਕਾਰ” ਦੀ ਪਹੁੰਚ ਦਾ ਹੀ ਨਤੀਜਾ ਹੈ। 

ਭਾਰਤ ਵਿੱਚ 1 ਲੱਖ ਰੋਜ਼ਾਨਾ ਨਵੇਂ ਕੇਸ ਆਏ, 61 ਦਿਨਾ ਵਿੱਚ ਸਭ ਤੋਂ ਘੱਟ।

ਪਿਛਲੇ 11 ਦਿਨ ਤੋਂ ਲਗਾਤਾਰ 2 ਲੱਖ ਤੋਂ ਘੱਟ ਨਵੇਂ ਮਾਮਲੇ ਦਰਜ।

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 14,01,609 ਹੋਈ।

ਰੋਜ਼ਾਨਾ ਰਿਕਵਰੀ ਦੇ ਮਾਮਲੇ ਲਗਾਤਾਰ 25ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੇ ਮੁਕਾਬਲੇ ਵੱਧ ਦਰਜ।

ਰਾਸ਼ਟਰੀ ਰਿਕਵਰੀ ਦਰ ਵਿੱਚ ਲਗਾਤਾਰ ਸੁਧਾਰ ਦਾ ਰੁਝਾਨ ਜਾਰੀ, ਰਿਕਵਰੀ ਦਰ ਵਧ ਕੇ 93.94 ਫੀਸਦੀ ਹੋਈ।

ਰੋਜ਼ਾਨਾ ਪਾਜ਼ਿਟਿਵਿਟੀ ਦਰ ਗਿਰਾਵਟ ਤੋਂ ਬਾਅਦ 6.34 ਫੀਸਦੀ ਹੋਈ; ਲਗਾਤਾਰ 14ਵੇਂ ਦਿਨ 10 ਫੀਸਦੀ ਤੋਂ ਘੱਟ।

ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 23.27 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ।

https://pib.gov.in/PressReleseDetail.aspx?PRID=1725008

 

ਕੋਵਿਡ-19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

ਭਾਰਤ ਸਰਕਾਰ ਵੱਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 24 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (24,60,80,900) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਸ ਵਿੱਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਗਣਨਾ ਦੀ ਕੁੱਲ ਖਪਤ 23,11,69,251 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.49 ਕਰੋੜ (1,49,11,649) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ  ਉਪਲਬਧ ਹਨ।

https://pib.gov.in/PressReleseDetail.aspx?PRID=1725005

 

ਡਾਕਟਰ ਹਰਸ਼ ਵਰਧਨ ਨੇ ਕੋਵਿਡ-19 ਬਾਰੇ ਮੰਤਰੀ ਸਮੂਹ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਕੋਵਿਡ-19 ਬਾਰੇ ਉੱਚ ਪੱਧਰੀ ਮੰਤਰੀ ਸਮੂਹ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨਾਲ ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ, ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ (ਸੁਤੰਤਰ ਚਾਰਜ), ਸ਼ਹਿਰੀ ਹਵਾਬਾਜ਼ੀ (ਸੁਤੰਤਰ ਚਾਰਜ), ਵਣਜ ਅਤੇ ਉਦਯੋਗ ਦੇ ਰਾਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਸ਼੍ਰੀ ਨਿੱਤਿਯਾਨੰਦ ਰਾਏ ਰਾਜ ਮੰਤਰੀ ਗ੍ਰਹਿ ਮੰਤਰਾਲਾ ਅਤੇ ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਰਾਜ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। 

ਡਾਕਟਰ ਹਰਸ਼ ਵਰਧਨ ਨੇ ਸ਼ੁਰੂ ਵਿੱਚ ਕੋਵਿਡ-19 ਨੂੰ ਕਾਬੂ ਕਰਨ ਲਈ ਭਾਰਤ ਦੇ ਯਤਨਾਂ ਦਾ ਇੱਕ ਦ੍ਰਿਸ਼ ਪੇਸ਼ ਕੀਤਾ,"ਸਿਹਤਯਾਬ ਦਰ ਲਗਾਤਾਰ ਉੱਪਰ ਜਾ ਰਹੀ ਹੈ ਅਤੇ ਅੱਜ 93.94% ਤੇ ਖੜ੍ਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਪਿਛਲੇ 61 ਦਿਨਾਂ ਵਿੱਚ ਸਭ ਤੋਂ ਘੱਟ ਗਿਣਤੀ ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ। ਕੇਵਲ ਕੁਝ 1 ਲੱਖ ਕੇਸਾਂ ਤੋਂ ਉੱਪਰ (1,00,636) ਪਿਛਲੇ 24 ਘੰਟਿਆਂ ਦੌਰਾਨ 1,74,399 ਕੋਰੋਨਾ ਮਰੀਜ਼ ਸਿਹਤਯਾਬ ਹੋਣ ਵਜੋਂ ਪੰਜੀਕ੍ਰਿਤ ਕੀਤੇ ਗਏ ਹਨ ਅਤੇ ਸਾਡੇ ਕੇਸਾਂ ਦੀ ਮੌਤ ਦਰ 1.20% ਹੈ। ਅੱਜ ਇਹ ਲਗਾਤਾਰ 25ਵਾਂ ਦਿਨ ਹੈ, ਜਦੋਂ ਸਾਡੇ ਸਿਹਤਯਾਬ ਹੋਣ ਵਾਲੇ ਕੇਸਾਂ ਦੀ ਗਿਣਤੀ ਨਵੇਂ ਕੇਸਾਂ ਤੋਂ ਵੱਧ ਹੈ।" 

https://pib.gov.in/PressReleseDetail.aspx?PRID=1725061

 

ਕੇਂਦਰ ਨੇ ਰਾਜਾਂ ਨੂੰ ਕਿਹਾ : ਯੂਨੀਕ ਦਿੱਵਯਾਂਗ ਪਹਿਚਾਣ ਕਾਰਡ (ਯੂਡੀਆਈਡੀ) ਹੁਣ ਕੋਵਿਨ 2.0 ਤੇ ਪੰਜੀਕਰਨ ਕਰਨ ਲਈ ਫੋਟੋ ਆਈਡੀ ਵਜੋਂ ਪ੍ਰਵਾਣ ਹੈ

ਕੇਂਦਰ ਸਰਕਾਰ ਆਪਣੀ ਸਰਬਵਿਆਪੀ ਟੀਕਾਕਰਣ ਪ੍ਰਕਿਰਿਆ ਨੂੰ ਸੁਚੱਜਾ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਪਿਛੋਕੜ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੂੰ ਅੱਜ ਲਿਖਿਆ ਹੈ ਕਿ ਉਹ ਕੋਵਿਨ 2.0 ਤੇ ਪੰਜੀਕਰਨ ਕਰਨ ਲਈ ਯੂਨੀਕ ਦਿੱਵਯਾਂਗ ਪਹਿਚਾਣ ਕਾਰਡ (ਯੂ ਡੀ ਆਈਡੀ) ਨੂੰ ਇੱਕ ਫੋਟੋ ਆਈਡੀ ਵਜੋਂ ਸ਼ਾਮਲ ਕਰਨ I 02 ਮਾਰਚ 2021 ਨੂੰ ਜਾਰੀ ਕੋਵਿਨ 2.0 ਲਈ ਦਿਸ਼ਾ ਨਿਰਦੇਸ਼ਾਂ ਦੇ ਇੱਕ ਨੋਟ ਵਿੱਚ 7 ਫੋਟੋ ਆਈਡੀਜ਼ ਕਾਰਡ ਨਿਰਧਾਰਿਤ ਕੀਤੇ ਗਏ ਸਨ, ਜੋ ਟੀਕਾਕਰਣ ਤੋਂ ਪਹਿਲਾਂ ਲਾਭਪਾਤਰੀਆਂ ਦੀ ਪ੍ਰਮਾਣਿਕਤਾ ਲਈ ਹਨ।

ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੀ ਚਿੱਠੀ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਯੂ ਡੀ ਆਈਡੀ ਕਾਰਡ ਜੋ ਸਮਾਜਿਕ ਨਿਆ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਦਿਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਨ ਬਾਰੇ ਵਿਭਾਗ ਵੱਲੋਂ ਉਨ੍ਹਾਂ ਨੂੰ   ਦਿੱਵਯਾਂਗਤਾ ਲਈ ਜਾਰੀ ਕੀਤਾ ਗਿਆ ਸੀ, ਉਸ ਵਿੱਚ ਉਹ ਸਾਰੀ ਜ਼ਰੂਰੀ ਵਿਸ਼ੇਸ਼ਤਾਵਾਂ ਹਨ, ਜਿਵੇਂ — ਨਾਂ, ਜਨਮ ਦਾ ਸਾਲ,  ਲਿੰਗ ਅਤੇ ਵਿਅਕਤੀ ਦੀ ਫੋਟੋ ਅਤੇ ਉਹ ਕੋਵਿਡ-19 ਟੀਕਾਕਰਣ ਲਈ ਪਹਿਚਾਣ ਦੀ ਵਰਤੋਂ ਲਈ ਸਾਰੇ ਢੰਗ ਤਰੀਕਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ।

https://pib.gov.in/PressReleseDetail.aspx?PRID=1725057

 

 

ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁਟਸ
 

  • ਕੇਰਲ: ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਪ੍ਰਧਾਨਗੀ ਹੇਠ ਅੱਜ ਬਾਅਦ ਵਿੱਚ ਕੀਤੀ ਜਾ ਰਹੀ ਸਮੀਖਿਆ ਬੈਠਕ ਵਿੱਚ ਰਾਜ ਵਿੱਚ ਲੌਕਡਾਊਨ ਨੂੰ ਵਧਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ। ਟੀਪੀਆਰ ਪਿਛਲੇ ਤਿੰਨ ਦਿਨਾਂ ਤੋਂ 15% ਤੋਂ ਘੱਟ ਹੈ। ਇਹ 8 ਮਈ ਨੂੰ 28.25  ਸੀ ਜਦੋਂ ਲੌਕਡਾਊਨ ਸ਼ੁਰੂ ਹੋਇਆ ਸੀ। 12 ਮਈ ਨੂੰ, ਇਹ ਫਿਰ ਤੋਂ ਵਧ ਕੇ 29.72 ਹੋ ਗਈ। ਕੱਲ੍ਹ 14,672 ਨਵੇਂ ਮਾਮਲਿਆਂ ਦੇ ਆਉਣ ਨਾਲ ਇਹ 14.27% ਰਹੀ। ਹਾਲਾਂਕਿ, ਮਰਨ ਵਾਲਿਆਂ ਦੀ ਗਿਣਤੀ 10,000 ਦੇ ਨੇੜੇ ਹੈ। ਰਾਜ ਦੇ ਸਿਹਤ ਮੰਤਰੀ ਵੀਨਾ ਜਾਰਜ ਨੇ ਅੱਜ ਅਸੈਂਬਲੀ ਨੂੰ ਦੱਸਿਆ ਕਿ ਰਾਜ ਵਿੱਚ ਟੀਕਾਕਰਣ ਮੁਹਿੰਮ ਨੂੰ ਟੀਚਾਬੱਧ ਤਰੀਕੇ ਨਾਲ ਤੇਜ਼ ਕੀਤਾ ਜਾਵੇਗਾ। ਰਾਜ ਵਿੱਚ ਹੁਣ ਤੱਕ ਕੁੱਲ 1,03,82,765 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 82,16,201 ਲੋਕਾਂ ਨੇ ਪਹਿਲੀ ਖੁਰਾਕ ਅਤੇ 21,66,564 ਲੋਕਾਂ ਨੇ ਦੂਜੀ ਖੁਰਾਕ ਲੈ ਲਈ ਹੈ।

  • ਤਮਿਲ ਨਾਡੂ: ਤਮਿਲ ਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਏਸ਼ੀਆਟਿਕ ਸ਼ੇਰਾਂ ਵਿੱਚ ਕੋਵਿਡ-19 ਦੇ ਸੰਕ੍ਰਮਣ ਦੀਆਂ ਘਟਨਾਵਾਂ ਦਾ ਜਾਇਜ਼ਾ ਲੈਣ ਲਈ ਚਿੜੀਆਘਰ ਵਨਦਾਲੂਰ ਵਿੱਚ ਅਰੀਗਨਰ ਅੰਨਾ ਜੂਲੋਜੀਕਲ ਪਾਰਕ ਦਾ ਦੌਰਾ ਕੀਤਾ। ਤਮਿਲ ਨਾਡੂ ਵਿੱਚ ਬਲੈਕ ਫੰਗਸ ਨੇ 921 ਵਿਅਕਤੀਆਂ ਨੂੰ ਪ੍ਰਭਾਵਤ ਕੀਤਾ ਹੈ, ਅਧਿਕਾਰੀਆਂ ਨੇ ਕਿਹਾ, ਰਾਜ ਨੂੰ ਹੁਣ ਤੱਕ ਕੇਂਦਰ ਤੋਂ ਬਲੈਕ ਫੰਗਸ ਡਰੱਗ ਐਂਫੋਟੇਰੀਸਿਨ-ਬੀ ਦੀਆਂ 2470 ਸ਼ੀਸ਼ੀਆਂ ਮਿਲੀਆਂ ਹਨ। ਤਿੰਨ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੁਰਗਾਪੁਰ, ਰੁੜਕੇਲਾ ਅਤੇ ਰਾਏਪੁਰ ਤੋਂ 354.92 ਮੀਟਰਕ ਟਨ ਆਕਸੀਜਨ ਲੈ ਕੇ ਐਤਵਾਰ ਨੂੰ ਚੇਨਈ ਪਹੁੰਚੀਆਂ ਹਨ। ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੁਆਰਾ ਹੁਣ ਤੱਕ 3,315.69 ਮੀਟਰਕ ਟਨ ਆਕਸੀਜਨ ਲਿਆਂਦੀ ਗਈ ਹੈ। ਐਤਵਾਰ ਨੂੰ ਤਮਿਲ ਨਾਡੂ ਵਿੱਚ 20,421 ਤਾਜ਼ਾ ਕੇਸ ਸਾਹਮਣੇ ਆਉਣ ਨਾਲ ਵੀ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਜਾਰੀ ਰਹੀ ਹੈ‍। ਐਕਟਿਵ ਮਾਮਲਿਆਂ ਦੀ ਗਿਣਤੀ 2,44,289 ਹੈ ਜਦੋਂ ਕਿ ਹੁਣ ਤੱਕ ਕੁੱਲ 22,37,233 ਲੋਕ ਪਾਜ਼ਿਟਿਵ ਪਾਏ ਗਏ ਹਨ।

  • ਕਰਨਾਟਕ: ਰਾਜ ਸਰਕਾਰ ਦੇ 06-06-2021 ਲਈ ਜਾਰੀ ਕੀਤੇ ਗਏ ਬੁਲੇਟਿਨ ਦੇ ਅਨੁਸਾਰ, 12,209 ਨਵੇਂ ਮਾਮਲੇ ਸਾਹਮਣੇ ਆਏ ਹਨ, ਕੁੱਲ ਐਕਟਿਵ ਮਾਮਲੇ 2,54,505 ਹੋ ਗਏ ਹਨ ਅਤੇ 320 ਨਵੀਆਂ ਕੋਵਿਡ ਮੌਤਾਂ ਦੇ ਹੋਣ ਨਾਲ ਕੁੱਲ ਕੋਵਿਡ ਮੌਤਾਂ ਦੀ ਗਿਣਤੀ 31,580 ਹੋ ਗਈ ਹੈ। ਰਾਜ ਵਿੱਚ ਕੱਲ੍ਹ ਲਗਭਗ 57,519 ਟੀਕੇ ਲਾਏ ਗਏ ਸਨ ਅਤੇ ਕੁੱਲ 1,51,12,744 ਟੀਕੇ ਲਗਾਏ ਜਾ ਚੁੱਕੇ ਹਨ। ਕੋਵਿਡ-19 ਮਰੀਜ਼ਾਂ ਦੇ ਡਿਸਚਾਰਜ਼ ਕੇਸ ਨਿੱਤ ਨਵੇਂ ਪਾਏ ਜਾ ਰਹੇ ਕੇਸਾਂ ਨੂੰ ਪਛਾੜ ਰਹੇ ਹਨ, ਅਧਿਕਾਰੀ ਇਸ ਵਿਕਾਸ ਨੂੰ ਦੂਜੀ ਲਹਿਰ ਤੋਂ ਉੱਭਰਨ ਦਾ ਸੰਕੇਤ ਦੱਸਦੇ ਹਨ। ਰਾਜ ਸਰਕਾਰ ਸਿਹਤ ਸੰਭਾਲ ਖੇਤਰ ਵਿੱਚ 20 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਕਰ ਰਹੀ ਹੈ। ਇਸ ਲਈ, ਮੈਡੀਕਲ ਉਪਕਰਣਾਂ ਦੀ ਦੇਖਭਾਲ ਵਰਗੇ ਖੇਤਰਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚ ਵਧੇਰੇ ਡਾਕਟਰੀ ਤਕਨਾਲੋਜੀ ਦੀ ਜ਼ਰੂਰਤ ਨਹੀਂ ਹੁੰਦੀ।

  • ਆਂਧਰ ਪ੍ਰਦੇਸ਼: ਰਾਜ ਵਿੱਚ 83,690 ਸੈਂਪਲਾਂ ਦੀ ਜਾਂਚ ਕਰਨ ਤੋਂ ਬਾਅਦ 8976 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 90 ਮੌਤਾਂ ਹੋਈਆਂ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 13,568 ਨੂੰ ਛੁੱਟੀ ਮਿਲ ਗਈ। ਕੁੱਲ ਕੇਸ: 17,58,339, ਐਕਟਿਵ ਕੇਸ: 1,23,426, ਡਿਸਚਾਰਜ ਕੇਸ: 16,23,447, ਮੌਤਾਂ: 11466 ਹਨ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 1,08,52,057 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 82,75,784  ਲੋਕਾਂ ਨੇ ਪਹਿਲੀ ਅਤੇ 25,76,273 ਨੇ ਦੂਜੀ ਖੁਰਾਕ ਲੈ ਲਈ ਹੈ। ਸਟੇਟ ਕੋਵਿਡ ਨੋਡਲ ਅਧਿਕਾਰੀ ਅਰਜਾ ਸ਼੍ਰੀਕਾਂਤ ਨੇ ਕਿਹਾ ਕਿ ਰਾਜ ਸਰਕਾਰ ਕੋਵਿਡ ਦੇ ਮਰੀਜ਼ਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਸਾਰੇ ਜ਼ਿਲ੍ਹਿਆਂ ਵਿੱਚ ਆਕਸੀਜਨ ਪਲਾਂਟ ਲਗਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਨਵੇਂ ਮਾਮਲਿਆ ਵਿੱਚ ਗਿਰਾਵਟ ਆਉਣ ਨਾਲ, ਰਾਜ ਸਰਕਾਰ ਨੇ 10 ਜੂਨ ਤੋਂ ਬਾਅਦ ਅਧਿਕਤਮ ਕਰਫਿਊ ਢਿੱਲ ਦੇ ਸਮੇਂ ਨੂੰ ਦੋ ਘੰਟੇ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਕੋਵਿਡ-19 ਦੀ ਤੀਜੀ ਲਹਿਰ ਦੇ ਸੰਭਾਵਤ ਅਨੁਮਾਨਾਂ ਅਤੇ ਇਸ ਦੇ ਬੱਚਿਆਂ ’ਤੇ ਵਧੇਰੇ ਪ੍ਰਭਾਵ ਦੇ ਚਲਦੇ, 4-10 ਸਾਲ ਦੀ ਉਮਰ ਦੇ ਨੌਂ ਬੱਚਿਆਂ ਨੂੰ ਪਾਜ਼ਿਟਿਵ ਪਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਐਤਵਾਰ ਨੂੰ ਤਿਰੂਪਤੀ ਵਿੱਚ ਰੁਈਆ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰਾਜ ਸਰਕਾਰ ਤੀਜੀ ਲਹਿਰ ਦਾ ਸਾਹਮਣਾ ਕਰਨ ਲਈ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹੈ। ਰਾਜ ਭਰ ਦੇ ਹਸਪਤਾਲਾਂ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਸਹੂਲਤਾਂ ਨੂੰ ਮਜ਼ਬੂਤ ​​ਕਰਨ ਲਈ ਯੋਜਨਾਵਾਂ ਪਹਿਲਾਂ ਤੋਂ ਹੀ ਹਨ।

  • ਤੇਲੰਗਾਨਾ: ਰਾਜ ਵਿੱਚ ਕੋਵਿਡ ਸਥਿਤੀ ਅਤੇ ਲੌਕਡਾਊਨ ਬਾਰੇ ਜਾਇਜ਼ਾ ਲੈਣ ਲਈ ਰਾਜ ਮੰਤਰੀ ਮੰਡਲ ਦੀ ਭਲਕੇ ਮੀਟਿੰਗ ਹੋ ਰਹੀ ਹੈ। ਕੱਲ੍ਹ ਰਾਜ ਵਿੱਚ ਕੁੱਲ 1436 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਅਤੇ 14 ਮੌਤਾਂ ਹੋਈਆਂ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 5,91,170 ਅਤੇ ਕੁੱਲ ਮੌਤਾਂ ਦੀ ਗਿਣਤੀ 3378 ਹੋ ਗਈ ਹੈ। ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 27,016 ਹੈ ਅਤੇ ਰਾਸ਼ਟਰੀ ਦਰ ਦੇ 93.62 ਦੇ ਮੁਕਾਬਲੇ ਰਾਜ ਵਿੱਚ ਰਿਕਵਰੀ ਦਰ 94.85 ਹੈ। ਕੱਲ੍ਹ ਹੈਦਰਾਬਾਦ ਵਿੱਚ ਇੱਕ ਵੱਡੀ ਟੀਕਾਕਰਣ ਮੁਹਿੰਮ ਚਲਾਈ ਗਈ ਜਿੱਥੇ 18 ਸਾਲ ਤੋਂ ਵੱਧ ਉਮਰ ਦੇ 40,000 ਤੋਂ ਵੱਧ ਵਿਅਕਤੀਆਂ ਨੇ ਟੀਕਾ ਲਗਵਾਇਆ। ਟੀਕਾਕਰਣ ਮੁਹਿੰਮ ਦਾ ਆਯੋਜਨ ਮੈਡੀਕਵਰ ਹਸਪਤਾਲਾਂ, ਸਾਈਬਰਾਬਾਦ ਪੁਲਿਸ ਕਮਿਸ਼ਨਰੇਟ ਅਤੇ ਸੁਸਾਇਟੀ ਫਾਰ ਸਾਈਬਰਾਬਾਦ ਸੁੱਰਖਿਆ ਪਰਿਸ਼ਦ (ਐੱਸਸੀਐੱਸਸੀ) ਦੁਆਰਾ ਕੀਤਾ ਗਿਆ ਸੀ। ਮੁਹਿੰਮ ਵਿੱਚ ਲਗਭਗ 3000 ਲੋਕਾਂ ਨੂੰ ਪ੍ਰਤੀ ਘੰਟੇ ਵਿੱਚ ਟੀਕਾ ਲਗਾਇਆ ਗਿਆ ਸੀ ਅਤੇ 300 ਕਾਊਂਟਰ ਬਣਾਏ ਗਏ ਸਨ। ਰਾਜ ਵਿੱਚ ਉੱਚ ਜੋਖਮ ਸਮੂਹਾਂ ਲਈ ਵਿਸ਼ੇਸ਼ ਟੀਕਾਕਰਣ ਮੁਹਿੰਮ ਚੱਲ ਰਹੀ ਹੈ ਅਤੇ ਇਸ ਸ਼੍ਰੇਣੀ ਵਿੱਚ ਪਛਾਣੇ ਗਏ 10 ਲੱਖ ਲੋਕਾਂ ਵਿੱਚੋਂ ਹੁਣ ਤੱਕ ਤਕਰੀਬਨ 4 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।

  • ਮਹਾਰਾਸ਼ਟਰ: ਜਿਵੇਂ ਕਿ ਮਹਾਰਾਸ਼ਟਰ ਆਪਣੀ ‘ਬਰੇਕ ਦ ਚੇਨ’ ਪਹਿਲਕਦਮੀ ਤਹਿਤ ਪੰਜ-ਪੱਧਰੀ ਅਨਲੌਕਿੰਗ ਲਈ ਤਿਆਰ ਹੈ, ਰਾਜ ਨੇ ਨਵੀਂ ਮੁੰਬਈ ਅਤੇ ਥਾਨੇ ਦੀ ਅਨਲੌਕਿੰਗ ਪ੍ਰਕਿਰਿਆ ਲਈ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜੋ ਅੱਜ ਤੋਂ ਸ਼ੁਰੂ ਹੋਵੇਗਾ। ਇਸ ਨੋਟੀਫਿਕੇਸ਼ਨ ਦੇ ਤਹਿਤ ਰਾਜ ਸਰਕਾਰ ਦੀ ਪੰਜ-ਪੱਧਰੀ ਯੋਜਨਾ ਦੇ ਵਿੱਚ ਥਾਨੇ ਅਤੇ ਨਵੀਂ ਮੁੰਬਈ ਦੇ ਸ਼ਹਿਰੀ ਖੇਤਰਾਂ ਨੂੰ ਹਫ਼ਤਾਵਾਰੀ ਪਾਏ ਜਾਣ ਵਾਲੇ ਪਾਜ਼ਿਟਿਵ ਕੇਸਾਂ ਅਤੇ ਆਕਸੀਜਨ ਬੈੱਡਾਂ ਦੀ ਜ਼ਰੂਰਤ ਦੇ ਅਧਾਰ ’ਤੇ ਦੂਜੇ ਪੱਧਰ ’ਤੇ ਪਾਇਆ ਗਿਆ ਹੈ, ਅੱਜ ਤੋਂ ਪਾਬੰਦੀਆਂ ਨੂੰ ਘੱਟ ਕਰਨ ਦੀ ਯੋਜਨਾ ਬਣਾਈ ਗਈ ਹੈ। ਨਾਗਪੁਰ ਵਿੱਚ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਕੋਵਿਡ-19 ਟੀਕੇ ਦੀ ਟੈਸਟਿੰਗ ਸ਼ੁਰੂ ਕੀਤੀ ਗਈ ਹੈ। ਟੀਕਾ ਬੱਚਿਆਂ ਨੂੰ ਇੰਟਰਾਮਸਕੁਲਰ ਮੋਡ ਰਾਹੀਂ ਦਿੱਤਾ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 230 ਤਾਜ਼ਾ ਮੌਤਾਂ ਹੋਈਆਂ ਹਨ ਅਤੇ ਰਾਜ ਨੇ ਹੁਣ ਤੱਕ ਇੱਕ ਲੱਖ ਕੋਰੋਨਾ ਮੌਤਾਂ ਦੇ ਗੰਭੀਰ ਟੀਚੇ ਨੂੰ ਪਾਰ ਕਰ ਲਿਆ ਹੈ। ਸਿਹਤ ਬੁਲੇਟਿਨ ਦੇ ਅਨੁਸਾਰ, ਰਾਜ ਵਿੱਚ ਕੱਲ 12,557 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 5,831,781 ਹੋ ਗਈ ਹੈ। ਰਾਜ ਵਿੱਚ ਤਕਰੀਬਨ ਤਿੰਨ ਮਹੀਨਿਆਂ ਵਿੱਚ ਰੋਜ਼ਾਨਾ ਦਰਜ ਹੋਣ ਵਾਲੇ ਮਾਮਲਿਆਂ ਦੀ ਇਹ ਸਭ ਤੋਂ ਘੱਟ ਗਿਣਤੀ ਹੈ। ਮੁੰਬਈ ਵਿੱਚ 794 ਤਾਜ਼ਾ ਮਾਮਲੇ ਸਾਹਮਣੇ ਆਏ, 20 ਮੌਤਾਂ ਹੋਈਆਂ ਅਤੇ 833 ਲੋਕਾਂ ਮਰੀਜਾਂ ਦੀ ਰਿਕਵਰੀ ਹੋਈ ਹੈ।

  • ਗੁਜਰਾਤ: ਐਤਵਾਰ ਨੂੰ ਗੁਜਰਾਤ ਵਿੱਚ 12 ਕੋਵਿਡ ਪਾਜ਼ਿਟਿਵ ਮਰੀਜ਼ਾਂ ਦੀ ਮੌਤ ਹੋਈ ਹੈ, ਜੋ ਕਿ ਰਾਜ ਵਿੱਚ ਪਿਛਲੇ 65 ਦਿਨਾਂ ਵਿੱਚ ਸਭ ਤੋਂ ਘੱਟ ਮੌਤਾਂ ਹਨ। ਐਤਵਾਰ ਨੂੰ ਗੁਜਰਾਤ ਵਿੱਚ ਕੋਵਿਡ-19 ਦੇ 848 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 8,16,234 ਹੋ ਗਈ, ਜਦੋਂ ਕਿ ਦਿਨ ਵਿੱਚ 2,915 ਮਰੀਜ਼ ਰਿਕਵਰ ਹੋਏ ਹਨ ਜਿਸ ਨਾਲ ਕੁੱਲ ਰਿਕਵਰਡ ਮਰੀਜਾਂ ਦੀ ਗਿਣਤੀ ਵਧ ਕੇ 7,88,293 ਹੋ ਗਈ ਹੈ, ਜੋ ਕਿ ਕੁੱਲ ਕੇਸਾਂ ਦਾ 96 ਫ਼ੀਸਦੀ ਬਣਦਾ ਹੈ। 84ਵੇਂ ਦਿਨ ਵੀ ਨਵੇਂ ਕੇਸਾਂ ਦੀ ਗਿਣਤੀ ਘੱਟ ਗਈ ਹੈ, ਜੋ 848 ਦੇ ਹੇਠਲੇ ਪੱਧਰ ’ਤੇ ਸੀ। ਐਤਵਾਰ ਨੂੰ 2,26,335 ਲੋਕਾਂ ਨੂੰ ਟੀਕੇ ਲਗਾਏ ਗਏ ਸਨ, ਜਿਸ ਨਾਲ ਰਾਜ ਵਿੱਚ ਹੁਣ ਤੱਕ ਲਗਾਏ ਜਾਣ ਵਾਲੇ ਕੁੱਲ ਟੀਕਿਆਂ ਦੀ ਗਿਣਤੀ ਵਧ ਕੇ 1,84,04,654 ਹੋ ਗਈ ਹੈ।

  • ਰਾਜਸਥਾਨ: ਕੋਵਿਡ-19 ਮਾਮਲਿਆਂ ਵਿੱਚ ਆਈ ਗਿਰਾਵਟ ਦੇ ਮੱਦੇਨਜ਼ਰ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ ਨੇ 2 ਜੂਨ ਤੋਂ ਕੁਝ ਪਾਬੰਦੀਆਂ ਵਿੱਚ ਢਿੱਲ ਦਿੰਦਿਆਂ ਰਾਜ ਵਿੱਚ “ਅਨਲੌਕ” ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ। ਇਸ ਹਿਸਾਬ ਨਾਲ ਹੁਣ 7 ਜੂਨ ਤੱਕ ਸਰਕਾਰੀ ਦਫ਼ਤਰਾਂ ਵਿੱਚ 25 ਫ਼ੀਸਦੀ ਕਰਮਚਾਰੀਆਂ ਨਾਲ ਕੰਮ ਕਰਨ ਦੀ ਆਗਿਆ ਹੈ, ਅਤੇ ਉਸ ਤੋਂ ਬਾਅਦ 50 ਫ਼ੀਸਦੀ ਕਰਮਚਾਰੀ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰ ਸਕਣਗੇ। ਨਿੱਜੀ ਦਫ਼ਤਰਾਂ ਨੂੰ ਦੁਪਹਿਰ 2 ਵਜੇ ਤੱਕ ਖੁੱਲੇ ਰਹਿਣ ਦੀ ਆਗਿਆ ਹੈ ਅਤੇ ਉਹ 25 ਫ਼ੀਸਦੀ ਕਰਮਚਾਰੀਆਂ ਨਾਲ ਕੰਮ ਕਰ ਸਕਦੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਆਹ ਸਮਾਗਮਾਂ ’ਤੇ 30 ਜੂਨ ਤੱਕ ਪਾਬੰਦੀ ਲਗਾਈ ਗਈ ਹੈ, ਜਦਕਿ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ 20 ਕੀਤੀ ਗਈ ਹੈ। ਰਾਜਸਥਾਨ ਵਿੱਚ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਮਾਮਲੇ 20,000 ਤੋਂ ਘਟ ਗਏ ਹਨ। ਐਤਵਾਰ ਨੂੰ ਰਾਜ ਵਿੱਚ ਕੋਵਿਡ-19 ਦੇ 904 ਤਾਜ਼ਾ ਕੇਸ ਆਉਣ ਨਾਲ ਹੁਣ ਕੁੱਲ ਕੇਸ 18,575 ਹੋ ਗਏ ਹਨ। 904 ਨਵੇਂ ਮਾਮਲਿਆਂ ਵਿੱਚੋਂ 169 ਮਾਮਲੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚੋਂ  ਹਨ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਕੱਲ੍ਹ 735 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ 42 ਮੌਤਾਂ ਹੋਈਆਂ ਹਨ ਜਦੋਂਕਿ 1,934 ਮਰੀਜ਼ ਠੀਕ ਹੋਏ ਹਨ। ਰਾਜ ਦੇ 44 ਜ਼ਿਲ੍ਹਿਆਂ ਵਿੱਚੋਂ ਕੋਰੋਨਾ ਦੇ 10 ਤੋਂ ਘੱਟ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਘਟ ਕੇ 10,103 ਰਹਿ ਗਈ ਹੈ। ਰਾਜ ਵਿੱਚ ਕੋਰੋਨਾ ਪਾਜ਼ਿਟਿਵ ਦਰ 0.9 ਫ਼ੀਸਦੀ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੋਰੋਨਾ ਕੰਟਰੋਲ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਕਿਹਾ ਹੈ ਕਿ ਸੰਭਾਵਤ ਤੀਜੀ ਲਹਿਰ ਤੋਂ ਪਹਿਲਾਂ ਰਾਜ ਨੂੰ ਆਕਸੀਜਨ ਦੇ ਉਤਪਾਦਨ ਵਿੱਚ ਸਵੈ-ਨਿਰਭਰ ਬਣਾਇਆ ਜਾਣਾ ਚਾਹੀਦਾ ਹੈ।

  • ਛੱਤੀਸਗੜ੍ਹ: ਕੱਲ੍ਹ ਛੱਤੀਸਗੜ੍ਹ ਵਿੱਚ ਕੋਵਿਡ-19 ਦੇ ਤਾਜ਼ਾ 999 ਮਾਮਲੇ ਸਾਹਮਣੇ ਆਏ ਹਨ। ਪਿਛਲੇ 80 ਦਿਨਾਂ ਵਿੱਚ ਇਹ ਆਏ ਹੋਏ ਸਭ ਤੋਂ ਘੱਟ ਕੇਸ ਹਨ। ਛੱਤੀਸਗੜ੍ਹ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਰਾਜ ਵਿੱਚ ਟੈਸਟ ਪਾਜ਼ਿਟਿਵਿਟੀ ਦਰ 3 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ। ਐਤਵਾਰ ਨੂੰ 1909 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ, ਰਿਕਵਰਡ ਕੇਸਾਂ ਦੀ ਗਿਣਤੀ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜਾਂ ਦੀ ਗਿਣਤੀ ਤੋਂ ਵੀ ਵੱਧ ਹੈ। ਕੋਵਿਡ-19 ਕੇਸਾਂ ਦੀ ਗਿਣਤੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਤਾਰ ਘਟਦੀ ਜਾ ਰਹੀ ਹੈ। 28 ਜ਼ਿਲ੍ਹਿਆਂ ਵਿੱਚੋਂ, ਤਿੰਨ ਜ਼ਿਲ੍ਹਿਆਂ ਵਿੱਚ ਨਵੇਂ ਕੇਸ ਇੱਕ ਅੰਕ ਤੱਕ ਆ ਗਏ ਹਨ। ਜਦੋਂਕਿ ਬਾਕੀ ਜ਼ਿਲ੍ਹਿਆਂ ਵਿੱਚ, ਕੇਸ ਦੋਹਰੇ ਅੰਕ ਵਿੱਚ ਸਾਹਮਣੇ ਆਏ ਹਨ।

  • ਗੋਆ: ਐਤਵਾਰ ਨੂੰ ਗੋਆ ਵਿੱਚ ਕੋਰੋਨਾ ਵਾਇਰਸ ਦੇ 403 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਕੇਸਾਂ ਦਾ ਅੰਕੜਾ 1,59,393 ਤੱਕ ਪਹੁੰਚ ਗਿਆ ਹੈ, ਜਦੋਂਕਿ ਦਿਨ ਵਿੱਚ 16 ਮੌਤਾਂ ਹੋਈਆਂ ਅਤੇ 1,449 ਰਿਕਵਰੀਆਂ ਵੀ ਹੋਈਆਂ ਹਨ। ਰਾਜ ਵਿੱਚ ਮੌਤਾਂ ਦੀ ਕੁੱਲ ਗਿਣਤੀ 2,760 ਹੈ ਅਤੇ ਰਿਕਵਰਡ ਮਰੀਜਾਂ ਦੀ ਗਿਣਤੀ 1,49,479 ਹੈ, ਐਕਟਿਵ ਕੇਸਾਂ ਦੀ ਗਿਣਤੀ 7,154 ਰਹਿ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 3,022 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ ਅਤੇ ਗੋਆ ਵਿੱਚ ਟੈਸਟਾਂ ਦੀ ਗਿਣਤੀ 8,45,942 ਹੋ ਗਈ ਹੈ।

  • ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ 37 ਵਿਅਕਤੀਆਂ ਨੇ ਕੋਵਿਡ-19 ਕਾਰਨ ਦਮ ਤੋੜ ਦਿੱਤਾ, ਜਦੋਂਕਿ ਦਿਨ ਦੌਰਾਨ ਕੀਤੇ ਗਏ 73,648 ਟੈਸਟਾਂ ਵਿੱਚੋਂ 2,228 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਪਾਜ਼ਿਟਿਵਿਟੀ ਦਰ 3.03 ਫ਼ੀਸਦੀ ਸੀ। ਕਾਮਰੂਪ ਮੈਟਰੋ ਵਿੱਚੋਂ 309 ਨਵੇਂ ਮਾਮਲੇ ਸਾਹਮਣੇ ਆਏ ਹਨ।

  • ਮਣੀਪੁਰ: ਮਣੀਪੁਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਕਾਰਨ 9 ਮੌਤਾਂ ਹੋਈਆਂ ਅਤੇ ਟੈਸਟ ਕੀਤੇ 8773 ਗਏ ਸੈਂਪਲਾਂ ਵਿੱਚੋਂ 823 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਤਾਜ਼ਾ ਅੱਪਡੇਟਾਂ ਦੇ ਅਨੁਸਾਰ, ਮਣੀਪੁਰ ਵਿੱਚ ਕੋਵਿਡ-19 ਟੀਕਾ ਲਗਵਾਓਣ ਵਾਲੇ ਲੋਕਾਂ ਦੀ ਗਿਣਤੀ 4,22,872 ਤੱਕ ਪਹੁੰਚ ਗਈ ਹੈ।

  • ਨਾਗਾਲੈਂਡ: ਐਤਵਾਰ ਨੂੰ ਨਾਗਾਲੈਂਡ ਦੇ ਕੋਵਿਡ ਪਾਜ਼ਿਟਿਵ ਕੇਸਾਂ ਵਿੱਚ ਥੋੜ੍ਹੀ ਗਿਰਾਵਟ ਆਈ ਹੈ ਅਤੇ 4 ਮੌਤਾਂ ਹੋਈਆਂ ਅਤੇ 77 ਨਵੇਂ ਕੇਸ ਸਾਹਮਣੇ ਆਏ ਹਨ। ਐਕਟਿਵ ਕੇਸ 4732 ਹਨ ਜਦੋਂ ਕਿ ਕੁੱਲ ਕੇਸਾਂ ਦਾ ਅੰਕੜਾ 22,773 ਹੈ।

  • ਤ੍ਰਿਪੁਰਾ: ਤ੍ਰਿਪੁਰਾ ਵਿੱਚ ਪਿਛਲੇ 24 ਘੰਟਿਆਂ ਵਿੱਚ 6 ਮੌਤਾਂ ਹੋਈਆਂ ਅਤੇ 654 ਪਾਜ਼ਿਟਿਵ ਕੇਸ ਪਾਏ ਗਏ ਹਨ। ਕੁੱਲ 16105 ਸੈਂਪਲਾਂ ਦੇ ਟੈਸਟ ਕੀਤੇ ਜਾਣ ਨਾਲ ਪਾਜ਼ਿਟਿਵਿਟੀ ਦਰ 4.06% ਹੈ।

  • ਸਿੱਕਿਮ: ਸ਼ਨੀਵਾਰ ਨੂੰ ਸਿੱਕਿਮ ਵਿੱਚ ਟੈਸਟ ਕੀਤੇ ਗਏ 2548 ਸੈਂਪਲਾਂ ਵਿੱਚੋਂ 340 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਅਨੁਸਾਰ ਪਾਜ਼ਿਟਿਵਿਟੀ ਦਰ 13.34% ਹੈ। ਰਾਜ ਵਿੱਚ ਕੁੱਲ ਕੋਵਿਡ ਪਾਜ਼ਿਟਿਵ ਕੇਸਾਂ ਦੀ ਗਿਣਤੀ 4306 ਹੈ।

  • ਮੇਘਾਲਿਆ: ਐਤਵਾਰ ਨੂੰ ਮੇਘਾਲਿਆ ਵਿੱਚ 12 ਹੋਰ ਵਿਅਕਤੀਆਂ ਦੀ ਕੋਵਿਡ ਕਾਰਨ ਮੌਤ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਕੁੱਲ ਗਿਣਤੀ 664 ਹੋ ਗਈ ਹੈ। ਮੇਘਾਲਿਆ ਸਰਕਾਰ ਹੁਣ 18-44 ਸਾਲ ਦੇ ਉਮਰ ਸਮੂਹ ਦੇ ਨਾਗਰਿਕਾਂ ਨੂੰ ਮੌਕੇ ’ਤੇ ਟੀਕੇ ਦੀਆਂ ਸਲੋਟਾਂ ਬੁੱਕ ਕਰਾਉਣ ਦੀ ਆਗਿਆ ਦੇਵੇਗੀ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 18 ਤੋਂ 44 ਉਮਰ ਸਮੂਹ ਦੇ ਲਈ ਮੌਕੇ ’ਤੇ ਟੀਕੇ 11 ਜੂਨ ਤੋਂ ਸ਼ੁਰੂ ਹੋਣਗੇ, ਇਹ ਚੁਣੇ ਗਏ ਕੇਂਦਰਾਂ ਵਿੱਚ ਹੀ ਲੱਗਣਗੇ।

  • ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 579560 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 22160 ਹੈ। ਕੁੱਲ ਮੌਤਾਂ ਦੀ ਗਿਣਤੀ 15076 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 1120741 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ+ਫ੍ਰੰਟਲਾਈਨ ਵਰਕਰ) ਲਈ ਕੁੱਲ 309955 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2982118 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 490177 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

  • ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 762291 ਹੈ। ਕੁੱਲ ਐਕਟਿਵ ਕੋਵਿਡ ਕੇਸ 9097 ਹਨ। ਮੌਤਾਂ ਦੀ ਗਿਣਤੀ 8712 ਹੈ। ਹੁਣ ਤੱਕ ਕੁੱਲ 6018309 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।

  • ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 60659 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 833 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 772 ਹੈ।

  • ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 194742 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 9484 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 3263 ਹੈ।

 

 

ਮਹੱਤਵਪੂਰਨ ਟਵੀਟ

 

 

 

 

 

 

 

 

 

 

******

 

 

ਐੱਮਵੀ/ਏਐੱਸ


(Release ID: 1725300) Visitor Counter : 170