ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ ਹਰਸ਼ ਵਰਧਨ ਨੇ ਐਫਐਸਐਸਏਏਆਈ ਦੇ ਵਿਸ਼ਵ ਭੋਜਨ ਸੁਰੱਖਿਆ ਦਿਵਸ ਸਮਾਗਮ ਨੂੰ ਡਿਜੀਟਲ ਰੂਪ ਵਿੱਚ ਸੰਬੋਧਤ ਕੀਤਾ


“ਭੋਜਨ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਇਕ ਵਧ ਰਹੀ ਚਿੰਤਾ ਦਾ ਵਿਸ਼ਾ ਹਨ, ਜਿਸ ਤੇ ਸਾਨੂੰ ਹਰ ਸਾਲ ਲਗਭਗ 15 ਬਿਲੀਅਨ ਅਮਰੀਕੀ ਡਾਲਰ ਖਰਚ ਕਰਨੇ ਪੈਂਦੇ ਹਨ”

Posted On: 07 JUN 2021 5:43PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫਐੱਸਐੱਸਏਆਈ) ਵੱਲੋਂ ਆਯੋਜਿਤ ਵਰਲਡ ਫੂਡ ਸੇਫਟੀ ਡੇ ਜਸ਼ਨਾਂ ਵਿੱਚ ਵਰਚੂਅਲ ਤੌਰ ਤੇ ਸ਼ਿਰਕਤ ਕੀਤੀ। ਦਿਵਸ ਵਿਸ਼ਵਵਿਆਪੀ ਤੌਰ 'ਤੇ ਇਸ ਤੱਥ ਵੱਲ ਧਿਆਨ ਖਿੱਚਣ ਲਈ ਮਨਾਇਆ ਜਾਂਦਾ ਹੈ ਕਿ ਭੋਜਨ ਨਾ ਸਿਰਫ ਖੇਤੀਬਾੜੀ ਜਾਂ ਵਪਾਰਕ ਵਸਤੂ ਹੈ, ਬਲਕਿ ਜਨਤਕ ਸਿਹਤ ਦਾ ਮੁੱਦਾ ਵੀ ਹੈ। 



 

ਸ਼ੁਰੂਆਤ ਵਿਚ, ਮੰਤਰੀ ਨੇ ਨੋਟ ਕੀਤਾ ਕਿ ਇਸ ਸਾਲ ਦੇ ਵਿਸ਼ਵ ਭੋਜਨ ਸੁਰੱਖਿਆ ਦਿਵਸ ਤੇ ਸਾਰੇ ਪ੍ਰਮੁੱਖ ਹਿੱਸੇਦਾਰਾਂ ਲਈ ਕਾਰਵਾਈ ਕਰਨ ਦਾ ਸੱਦਾ ਇਹ ਸੁਨਿਸ਼ਚਿਤ ਕਰਨਾ ਹੈ ਕਿ ਅਸੀਂ ਜੋ ਭੋਜਨ ਖਾ ਰਹੇ ਹਾਂ ਉਹ ਸੁਰੱਖਿਅਤ ਅਤੇ ਪੌਸ਼ਟਿਕ ਹੈ। 

ਆਪਣੀ ਟਿੱਪਣੀ ਨੂੰ ਸਪਸ਼ਟ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ, “ ਖੁਰਾਕ ਸੁਰੱਖਿਆ ਨੂੰ ਸਮੁੱਚੀ ਭੋਜਨ ਲੜੀ ਦੇ ਨਾਲ-ਨਾਲ ਫਾਰਮ ਤੋਂ ਟੇਬਲ ਤੱਕ ਸਰਕਾਰ, ਉਦਯੋਗ ਅਤੇ ਖਪਤਕਾਰਾਂ ਦੇ ਤਿੰਨ ਖੇਤਰਾਂ ਨਾਲ ਸਮਾਨ ਜਿੰਮੇਵਾਰੀ ਨੂੰ ਸਾਂਝਾ  ਕਰਦਿਆਂ ਜੋੜਿਆ ਜਾਣਾ ਚਾਹੀਦਾ ਹੈ। ਇਹ ਵੀ ਜ਼ਰੂਰੀ ਹੈ ਕਿ ਭੋਜਨ ਸੁਰੱਖਿਆ ਸਿਹਤ-ਅਧਾਰਤ ਪੋਸ਼ਣ ਨੀਤੀਆਂ ਅਤੇ ਪੋਸ਼ਣ ਸੰਬੰਧੀ ਸਿੱਖਿਆ ਦਾ ਇਕ ਜ਼ਰੂਰੀ ਹਿੱਸਾ ਬਣਾਉਣ। ਸਾਡਾ ਉਦੇਸ਼ ਭੋਜਨ ਕਾਰਨ ਪੈਦਾ ਹੋਣ ਵਾਲੇ ਜੋਖਮ ਨੂੰ ਰੋਕਣ, ਖੋਜਣ ਅਤੇ ਪ੍ਰਬੰਧਤ ਕਰਨ ਲਈ ਕਾਰਵਾਈ ਨੂੰ ਪ੍ਰੇਰਿਤ ਕਰਨਾ ਹੈ, ਅਤੇ ਅਜਿਹਾ ਕਰਕੇ ਅਸੀਂ ਭੋਜਨ ਸੁਰੱਖਿਆ, ਮਨੁੱਖੀ ਸਿਹਤ, ਆਰਥਿਕ ਖੁਸ਼ਹਾਲੀ, ਮਾਰਕੀਟ ਤੱਕ ਪਹੁੰਚ ਅਤੇ ਸਥਿਰ ਵਿਕਾਸ ਵੱਲ ਯੋਗਦਾਨ ਪਾ ਰਹੇ ਹੋਵਾਂਗੇ। ”

ਭਾਰਤ ਵਿੱਚ ਇਸ ਮੁੱਦੇ ਤੇ ਉਨ੍ਹਾਂ ਨੇ ਕਿਹਾ ਕਿ ਭੋਜਨ ਸੁਰੱਖਿਆ, ਇਕ ਦੇਸ਼ ਵਿਚ ਇਕ ਠੋਸ ਅਤੇ ਇਕਸਾਰ ਸਿਹਤ ਸੰਭਾਲ ਪ੍ਰਣਾਲੀ ਦੇ ਨਿਰੋਧਕਾਂ ਵਿੱਚੋਂ ਇੱਕ ਹੈ: “ਜਿਵੇਂ ਕਿ ਭੋਜਨ ਲੜੀਆਂ ਲੰਬੀਆਂ,  ਗੁੰਝਲਦਾਰ ਅਤੇ ਵਿਸ਼ਵੀਕਰਨ ਵਾਲੀਆਂ ਹੁੰਦੀਆਂ ਹਨ, ਖਰਾਬ ਭੋਜਨ, ਭੋਜਨ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ, ਜੋ ਵਧਦੀ ਚਿੰਤਾ ਦਾ ਕਾਰਨ ਹੈ ਅਤੇ ਇਸ ਚਿੰਤਾ ਕਾਰਨ ਸਾਨੂੰ ਹਰ ਸਾਲ ਲਗਭਗ 15 ਬਿਲੀਅਨ ਅਮਰੀਕੀ ਡਾਲਰ ਦੀ ਕੀਮਤ ਚੁਕਾਉਣੀ ਪੈਂਦੀ ਹੈ। ਸੰਨ 2030 ਤਕ,  ਭੋਜਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਸਾਲਾਨਾ 150 ਤੋਂ 177 ਮਿਲੀਅਨ ਤੱਕ ਵਧਣ ਦੀ ਉਮੀਦ ਹੈ। 

ਵਿਸ਼ਵ ਭਰ ਵਿੱਚ ਕੋਵਿਡ -19 ਦੇ ਮੁੜ ਤੋਂ ਉਭਰਨ ਦੇ ਨਾਲ, ਸੁਰੱਖਿਅਤ ਭੋਜਨ, ਪੋਸ਼ਣ, ਇਮਯੂਨਿਟੀ ਅਤੇ ਸਥਿਰਤਾ 'ਤੇ ਇੱਕ ਤਿੱਖੀ ਨਜ਼ਰ ਹੈ। ਇਸ ਸਬੰਧ ਵਿਚ ਡਾ. ਹਰਸ਼ ਵਰਧਨ ਨੇ ਕਿਹਾ, "ਬਚਾਅ ਵਾਲੀਆਂ ਸਿਹਤ ਸੰਭਾਲ ਸੇਵਾਵਾਂ, ਤੇ ਧਿਆਨ ਕੇਂਦ੍ਰਤ ਕਰਨਾ ਸਭ ਤੋਂ ਵੱਧ ਮਹੱਤਵਪੂਰਨ ਹੋ ਗਿਆ ਹੈ ਕਿਉਂਕਿ ਇਹ ਬਿਮਾਰੀਆਂ ਦੇ ਬੋਝ ਨੂੰ ਘਟਾਉਂਦਾ ਹੈ ਅਤੇ ਡਾਈਟ ਨਾਲ ਸਬੰਧਤ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਈਪਰਟੈਨਸ਼ਨ, ਮੋਟਾਪਾ ਅਤੇ ਕੁਪੋਸ਼ਣ ਦੇ ਵੱਧ ਰਹੇ ਬੋਝ ਨਾਲ ਨਜਿੱਠਣ ਵਿਚ ਸਹਾਇਤਾ ਕਰਦਾ ਹੈ। "

ਭੋਜਨ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕਈ ਖੇਤਰਾਂ ਵਿੱਚ ਲਗਾਤਾਰ ਨਿਵੇਸ਼ਾਂ ਦੀ ਜਰੂਰਤ ਹੈ,  ਸਖ਼ਤ ਨਿਯਮਾਂ ਤੋਂ, ਭੋਜਨ ਦੀ ਜਾਂਚ ਲਈ ਬਿਹਤਰ ਪ੍ਰਯੋਗਸ਼ਾਲਾਵਾਂ, ਜ਼ਮੀਨੀ ਪੱਧਰ 'ਤੇ ਨਿਯਮਾਂ ਨੂੰ ਵਧੇਰੇ ਸਖਤ ਲਾਗੂ ਕੀਤੇ ਜਾਣ, ਅਤੇ ਨਿਗਰਾਨੀ ਦੇ ਨਾਲ-ਨਾਲ ਭੋਜਨ ਪ੍ਰਬੰਧਕਾਂ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਵਧਾਉਣ ਦੀ ਜ਼ਰੂਰਤ ਹੈ। ਮੰਤਰੀ ਨੇ ਚਾਨਣਾ ਪਾਇਆ ਕਿ ਸਰਕਾਰ ਦੀ ਪ੍ਰਮੁੱਖ ਪਹਿਲ 'ਈਟ ਰਾਈਟ ਇੰਡੀਆ' ਨੂੰ, ਹਰੇਕ ਦੇ ਲਈ ਸੁਰੱਖਿਅਤ, ਸਿਹਤਮੰਦ ਅਤੇ ਟਿਕਾਉ ਭੋਜਨ ਦੀ ਸੁਵਿਧਾ ਦੇ ਕੇ ਦੇਸ਼ ਦੀ ਖੁਰਾਕ ਵਾਤਾਵਰਣ ਪ੍ਰਣਾਲੀ ਵਿੱਚ ਤਬਦੀਲੀ ਲਿਆਉਣ ਲਈ ਇੱਕ ਰਾਸ਼ਟਰੀ ਅੰਦੋਲਨ ਵਿੱਚ ਬਦਲਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ "ਇਸ ਸਾਲ ਦਾ ਵਿਸ਼ਵ ਭੋਜਨ ਸੁਰੱਖਿਆ ਦਿਵਸ ਦਾ ਥੀਮ - 'ਇੱਕ ਸਿਹਤਮੰਦ ਕੱਲ ਲਈ ਸੁਰੱਖਿਅਤ ਭੋਜਨ', ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਸੁਰੱਖਿਅਤ ਭੋਜਨ ਦੇ ਉਤਪਾਦਨ ਅਤੇ ਖਪਤ ਦੇ ਲੋਕਾਂ, ਪ੍ਰਿਥਵੀ, ਗ੍ਰਹਿ, ਅਤੇ ਆਰਥਿਕਤਾ ਲਈ ਤਤਕਾਲੀ ਅਤੇ ਲੰਬੇ ਸਮੇਂ ਦੇ ਲਾਭ ਹੁੰਦੇ ਹਨ । "

ਮੰਤਰੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਕਰਦਿਆਂ ਉਥੇ ਮੌਜੂਦ ਹਰੇਕ ਵਿਅਕਤੀ ਨੂੰ ਸੱਦਾ ਦਿੱਤਾ ਕਿ ਉਹ ਭੋਜਨ ਸੁਰੱਖਿਆ ਦੀ ਜ਼ਿੰਮੇਵਾਰੀ ਸਾਂਝੀ ਕਰਨ ਅਤੇ ਇਸ ਨਾਲ ਜੁੜੇ ਮੁੱਦਿਆਂ ਨੂੰ ਸਮੁੱਚੇ ਤੌਰ ਤੇ ਹੱਲ ਕਰਨ ਦਾ ਪ੍ਰਸੰਕਲਪ ਲੈਣ। 

 

ਪੂਰਾ ਪਤਾ https://youtu.be/P6sKME3H3pg 'ਤੇ ਵੇਖਿਆ ਜਾ ਸਕਦਾ ਹੈ

--------------------------------------

ਐਮ.ਵੀ.


(Release ID: 1725192) Visitor Counter : 241


Read this release in: English , Urdu , Hindi , Tamil , Telugu