ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੰਮੂ ਤੇ ਕਸ਼ਮੀਰ ਦੀਆਂ MSMEs ਨੇ ਸੀਐੱਸਆਈਆਰ–ਸੀਐੱਮਈਆਰਆਈ ਦੀਆਂ ਅਗਾਂਹਵਧੂ ਆਕਸੀਜਨ ਤਕਨਾਲੋਜੀਆਂ ਬਾਰੇ ਲਈ ਜਾਣਕਾਰੀ

Posted On: 04 JUN 2021 5:38PM by PIB Chandigarh

MSME-DI, ਜੰਮੂ ਵੱਲੋਂ 4 ਜੂਨ, 2021 ਨੂੰ CSIR-CMERI ਦੇ ਸਹਿਯੋਗ ਨਾਲ ਇਸ ਖੇਤਰ ਦੇ MSMEs (ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ) ਲਈ ‘ਆਕਸੀਜਨ ਨਾਲ ਭਰਪੂਰ ਇਕਾਈ – ਆਕਸੀਜਨ ਸੰਕਟ ਹੱਲ ਕਰਨ ਲਈ MSME ਭਾਈਵਾਲਾਂ ਦੀ ਤਲਾਸ਼’ ਵਿਸ਼ੇ ਉੱਤੇ ਇੱਕ ਵੈੱਬੀਨਾਰ ਰੱਖਿਆ ਗਿਆ ਸੀ। ਇਸ ਵੈਬੀਨਾਰ ਵਿੱਚ ਸ਼੍ਰੀ ਸ਼ਾਹਿਦ ਕਾਮਲੀ, ਪ੍ਰਧਾਨ, ਫ਼ੈਡਰੇਸ਼ਨ ਚੈਂਬਰ ਆੱਵ੍ ਇੰਡਸਟ੍ਰੀਜ਼ ਕਸ਼ਮੀਰ (FCIK), ਸ਼੍ਰੀ ਸੰਜੀਤ ਵਰਮਾ, ਇੰਚਾਰਜ, SIDBI, ਜੰਮੂ ਤੇ ਕਸ਼ਮੀਰ, ਸ਼੍ਰੀ ਮਹਿੰਦਰ ਕੁਮਾਰ ਸ਼ਰਮਾ, ਸਹਾਇਕ ਨਿਰਦੇਸ਼ਕ, ਡਾਇਰੈਕਟੋਰੇਟ ਆੱਵ੍ ਇੰਡਸਟ੍ਰੀਜ਼ ਐਂਡ ਕਾਮਰਸ, ਜੰਮੂ ਤੇ ਕਸ਼ਮੀਰ ਅਤੇ MSMEs ਤੇ ਵਪਾਰਕ ਉੱਦਮਾਂ ਦੇ ਅਨੇਕ ਪ੍ਰਤੀਨਿਧਾਂ ਨੇ ਭਾਗ ਲਿਆ।

jammu-4JHRI

ਪ੍ਰੋ. ਹਰੀਸ਼ ਹੀਰਾਨੀ, ਡਾਇਰੈਕਟਰ, CSIR-CMERI ਨੇ ਇਹ ਤੱਥ ਸਾਂਝਾ ਕੀਤਾ ਕਿ CSIR-CMERI ਦਾ ਨਵੀਨਤਾ ਦਾ ਆਪਣਾ ਵਿਭਿੰਨਤਾ ਭਰਪੂਰ ਪੋਰਟਫ਼ੋਲੀਓ ਹੈ, ਜੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਤੇ ਕਸ਼ਮੀਰ ਨੂੰ ਦਰਪੇਸ਼ ਸਮਾਜਕ, ਆਰਥਿਕ ਤੇ ਵਾਤਾਵਰਣ ਮਸਲੇ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ। ਮਿਊਂਸਪਲ ਸੌਲਿਡ ਵੇਸਟ ਮੈਨੇਜਮੈਂਟ ਟੈਕਨੋਲੋਜੀ, ਐਕੁਆ ਰੀਜੁਵੀਨੇਸ਼ਨ ਸੀਵੇਜ ਟ੍ਰੀਟਮੈਂਟ ਪਲਾਂਟਸ, ਸੋਲਰ ਟੈਕਨੋਲੋਜੀਸ, ਈ–ਟ੍ਰੈਕਟਰਜ਼, ਈ–ਟਿਲਰਜ਼, ਕੰਪੈਕਟ ਟ੍ਰੈਕਟਰਜ਼ ਤੇ ਬਾਇਓ–ਮਾਸ ਪ੍ਰੋਸੈਸਿੰਗ; ਇਸ ਖੇਤਰ ਦੀਆਂ ਸਖ਼ਤ ਕਿਸਮ ਦੀਆਂ ਤਰਾਈਆਂ ਵਾਲੇ ਅਤੇ ਸੀਮਾਂਤਕ ਖੇਤ ਨਾਲ ਨਿਪਟਣ ਲਈ ਸੰਪੂਰਨ ਹਨ। ਪ੍ਰੋ. ਹੀਰਾਨੀ ਨੇ ਕਿਹਾ ਕਿ ਆਕਸੀਜਨ ਥੈਰਾਪੀ ਆਉਣ ਵਾਲੇ ਦਿਨਾਂ ’ਚ ਵੀ ਪਰੀ ਤਰ੍ਹਾਂ ਵਾਜਬ ਹੋਵੇਗੀ ਕਿਉਂਕਿ ਇਸ ਨੂੰ ਜ਼ਖ਼ਮ ਛੇਤੀ ਠੀਕ ਕਰਨ, ਸੈੱਲ ਮੁਰੰਮਤ ਤੇ ਅੰਗਾਂ ਦੇ ਆਪੇ ਠੀਕ ਹੋਣ ਵਾਸਤੇ ਨੌਨ–ਇਨਵੇਸਿਵ ਥੈਰਾਪੀ ਵਜੋਂ ਵਰਤਿਆ ਜਾਂਦਾ ਹੈ। ਜੰਮੂ ਤੇ ਕਸ਼ਮੀਰ ਵਿੱਚ ਆਮ ਸਮਿਆਂ ਦੌਰਾਨ ਵੱਡੀ ਗਿਣਤੀ ’ਚ ਸੈਲਾਨੀਆਂ ਦੀ ਆਮਦ ਬਣੀ ਰਹਿੰਦੀ ਹੈ ਤੇ ਇਹ ਖ਼ਾਸ ਤੌਰ ਉੱਤੇ ਉੱਚੇ ਪਹਾੜਾਂ ਉੱਤੇ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਹਿਤ ਸੈਲਾਨੀਆਂ ਲਈ ਆਕਸੀਜਨ ਦੀ ਤਾਜ਼ਗੀ ਦੇਣ ਵਾਲੇ ਧੁਰੇ ਮੁਹੱਈਆ ਕਰਵਾ ਸਕਦਾ ਹੈ।

ਤੀਖਣ ਕਿਸਮ ਦੇ ਅਧਿਐਨ ਤੇ ਤਾਜ਼ਾ ਮੈਡੀਕਲ ਰਿਪੋਰਟਾਂ ਇਹ ਸੁਝਾਉਂਦੀਆਂ ਹਨ ਕਿ ਇੱਕ ਆਮ ਵਿਅਕਤੀ ਨੂੰ 5–8 LPM ਦੀ ਰੇਂਜ ਤੱਕ ਆਕਸੀਜਨ ਚਾਹੀਦੀ ਹੁੰਦੀ ਹੈ। ਉਂਝ ਫੇਫੜਿਆਂ ਦੀ ਖ਼ਰਾਬੀ ਦਾ ਕੋਈ ਮਸਲਾ ਹੋਵੇ, ਤਾਂ ਪਲਮਨਰੀ ਫ਼ਾਇਬ੍ਰੌਸਿਸ ਜਿਹੇ ਮਾਮਲਿਆਂ ਵਿੱਚ ਤੇਜ਼ ਰਫ਼ਤਾਰ ਨਾਲ ਫੇਫੜਿਆਂ ਦੀ ਮੁਰੰਮਤ ਵਾਸਤੇ ਆਕਸੀਜਨ ਦੀ ਜ਼ਰੂਰਤ ਦੁੱਗਣੀ ਹੋ ਜਾਂਦੀ ਹੈ। ਆਕਸੀਜਨ ਡਿਲਿਵਰ ਕਰਦਿਆਂ ਇਹ ਯਕੀਨੀ ਬਣਾਉਣਾ ਓਨਾ ਹੀ ਅਹਿਮ ਹੁੰਦਾ ਹੈ ਕਿ ਆਕਸੀਜਨ ਦੀ ਕੋਈ ਲੀਕੇਜ ਵਾਇਰਲ ਲੋਡ ਦੀ ਲੀਕੇਜ ਉਸ ਦੇ ਨਸ਼ਟ ਹੋਣ ਰਾਹੀਂ ਨਾ ਹੁੰਦੀ ਹੋਵੇ; ਜਿਵੇਂ ਕਿ ਨੇਜ਼ਲ ਕੈਨੁਲਾ/ ਰੀਬ੍ਰੀਦਰ/ਆਕਸੀਜਨ ਮਾਸਕਸ ਦੀ ਵਰਤੋਂ ਕਰਦੇ ਸਮੇਂ ਅਜਿਹੀ ਟ੍ਰਾਂਸਮਿਸ਼ਨ ਦਾ ਸੰਕੇਤ ਇਨ੍ਹਾਂ ਮੈਡੀਕਲ ਰਿਪੋਰਟਾਂ ਤੋਂ ਸਪੱਸ਼ਟ ਹੈ। CSIR-CMERI ਵੱਲੋਂ NIV ਮਾਸਕਸ/ਹੁੱਡਜ਼ ਦੀ ਵਰਤੋਂ ਕਰਦਿਆਂ ਆਕਸੀਜਨ ਦੀ ਡਿਲੀਵਰੀ ਦੇ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਸਮਰਪਿਤ ਇਨਲੈੱਟ ਤੇ ਐਕਸਹੇਲ ਚੈਨਲਜ਼ ਹੋਣਗੇ। ਐਕਹੇਲਿੰਗ ਚੈਨਲ; ਕਿਸੇ ਵੀ ਛੂਤ ਲੱਗਣ ਤੋਂ ਰੋਕਣ ਲਈ ਇੱਕ ਕਾਰਜਕੁਸ਼ਲ ਵਾਇਰਲ/ਬੈਕਟੀਰੀਅਲ ਫ਼ਿਲਟਰ ਨਾਲ ਲੈਸ ਹੋਵੇਗਾ। ਇਹ ਏਕਾਂਤਵਾਸ ਵਾਲੇ ਵਾਰਡਾਂ ਜਿਹੀਆਂ ਬੰਦ ਥਾਵਾਂ ਵਿੱਚ ਬਹੁਤ ਜ਼ਿਆਦਾ ਲਾਹੇਵੰਦ ਹੋਵੇਗਾ।

CSIR-CMERI ਆਕਸੀਜਨ ਐਨਰਿਚਮੈਂਟ ਟੈਕਨੋਲੋਜੀ ਆਕਸੀਜਨ ਦੇ ਉਤਪਾਦਨ ਵਾਸਤੇ ਇੱਕ ਵਿਕੇਂਦ੍ਰਿਤ ਤੇ ਸਥਾਪਤ ਟੈਕਨੋਲੋਜੀ ਹੈ। ਬਾਜ਼ਾਰ ਵਿੱਚ ਉਪਲਬਧ ਤਕਨਾਲੋਜੀਆਂ ਨਾਲ ਤਕਨਾਲੋਜੀ ਦੀ ਕਾਰਗੁਜ਼ਾਰੀ ਨੂੰ ਵਿਸ਼ਲੇਸ਼ਣ ਵਾਸਤੇ ਉਚਾਈ ਵਾਲੀ ਟੈਸਟਿੰਗ ਸੈਟਅੱਪ ਵਿੱਚ ਵੀ ਪਰਖ ਕੀਤੀ ਗਈ ਹੈ ਤੇ ਇਹ ਵੇਖਿਆ ਗਿਆ ਹੈ ਕਿ ਇਹ ਆਸਾਨੀ ਨਾਂਲ 14,000 ਫ਼ੁੱਟ ਦੀ ਉਚਾਈ ਉੱਤੇ ਵੀ ਬਾਜ਼ਾਰ ’ਚ ਉਪਲਬਧ ਹੋਰ ਉਤਪਾਦਾਂ ਨੂੰ ਪਛਾੜ ਸਕਦੀ ਹੈ। ਪ੍ਰੋ. ਹੀਰਾਨੀ ਨੇ ਦੋਵੇਂ ਫੇਫੜਿਆਂ ਦੀ ਖ਼ਰਾਬੀ ਦੇ ਦ੍ਰਿਸ਼ਾਂ ਲਈ ਸਿਮੂਲੇਟਡ ਵਾਤਾਵਰਣਾਂ ਨੂੰ ਵੀ ਵਿਖਾਇਆ ਭਾਵ ਦ੍ਰਿਸ਼–I ਉਨ੍ਹਾਂ ਮਰੀਜ਼ਾਂ ਲਈ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਕੋਈ ਸਮੱਸਿਆਵਾਂ ਨਹੀਂ ਹਨ ਤੇ ਦ੍ਰਿਸ਼–II ਉਨ੍ਹਾਂ ਮਰੀਜ਼ਾਂ ਲਈ ਜਿਨ੍ਹਾਂ ਨੂੰ ਸਾਹ ਲੇਣ ਨਾਲ ਸਬੰਧਤ ਸਮੱਸਿਆਵਾਂ ਹਨ। ਇਹ ਟੈਕਨੋਲੋਜੀ; MSMEs ਦੁਆਰਾ ਸਰਕਾਰ ਦੀਆਂ ਟੈਂਡਰ ਮੰਗਾਂ ਪੂਰੀਆਂ ਕਰਨ ਲਈ ਆਕਸੀਜਨ ਕਨਸੈਂਟ੍ਰੇਟਰਜ਼ ਵਿੱਚ ਵੀ ਆਸਾਨੀ ਨਾਲ ਤਬਦੀਲ ਕੀਤੀ ਜਾ ਸਕਦੀ ਹੈ।

ਐਡਵਾਂਸਡ ਆਕਸੀਜਨ ਐਨਰਿਚਮੈਂਟ ਟੈਕਨੋਲੋਜੀ ਵੀ ਵਿਕਸਤ ਕੀਤੀ ਜਾ ਰਹੀ ਹੈ; ਜਿਸ ਦੇ ਆਕਸੀਜਨ ਐਨਰਿਚਮੈਂਟ (FiO2) ਅਤੇ ਪ੍ਰਵਾਹ ਦਰ ਲਈ ਸੁਤੰਤਰ ਕੰਟਰੋਲਜ਼ ਹੁੰਦੇ ਹਨ। ਇਹ SPO2 ਸੈਂਸਰ ਅਤੇ 15 LPM ਦੀ ਅਨੁਮਾਨਤ ਸਮਰੱਥਾ ਵਾਲੇ C-PAP ਨਾਲ ਲੈਸ ਹੋਵੇਗੀ। ਪ੍ਰੋਟੋਟਾਈਪ ਪ੍ਰੀਖਣਾਂ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ।

ਅਗਾਂਹਵਧੂ ਆਕਸੀਜਨ ਐਨਰਿਚਮੈਂਟ ਟੈਕਨੋਲੋਜੀ ਦੇ ਹਾਈਬ੍ਰਿੱਡ ਸੰਸਕਰਣ ਵਿੱਚ ਇੱਕ ਪਰਿਵਰਤਨਸ਼ੀਲ ਵਿਧੀ ਰਾਹੀਂ ਸੂਝਵਾਨ ਸਵਿੱਚਿੰਗ ਤੇ ਦਖ਼ਲਾਂ ਲਈ ਹਸਪਤਾਲ ਆਕਸੀਜਨ/ਆਕਸੀਜਨ ਸਿਲੰਡਰਾਂ ਨਾਲ ਕੰਮ ਕਰਨ ਦੇ ਯੋਗ ਹੋਣਾ ਇੱਕ ਵਾਧੂ ਲਾਭ ਹੋਵੇਗਾ। ਇਹ ਮੁਕੰਮਲ ਕਾਰਜਸ਼ੀਲਤਾ ਛੋਟੀਆਂ ਡਿਸਪੈਂਸਰੀਆਂ, ਬੁਨਿਆਦੀ ਸਿਹਤ–ਸੰਭਾਲ ਸੁਵਿਧਾਵਾਂ ਤੇ ਛੋਟੇ ਹਸਪਤਾਲਾਂ ਵਿੱਚ ਮਿੰਨੀ–ਆਈਸੀਯੂਜ਼ ਸਥਾਪਤ ਕਰਨ ਵਿੱਚ ਮਦਦ ਕਰੇਗੀ ਤੇ ਇਸ ਪ੍ਰਕਾਰ ਆੱਫ਼ਲੋਡ ਵਿਸ਼ਾਲ ਮੈਡੀਕਲ ਸੰਸਥਾਨਾਂ ਦੀ ਮਦਦ ਹੋਵੇਗੀ। ਇਸ ਤੋਂ ਇਲਾਵਾ, ਜੇ ਅਜਿਹੀਆਂ ਆਕਸੀਜਨ ਟੈਕਨੋਲੋਜੀਸ ਨੂੰ ਏਅਰ ਕੰਡੀਸ਼ਨਿੰਗ ਸੁਵਿਧਾਵਾਂ ਨਾਲ ਜੋੜਿਆ ਜਾ ਸਕਦਾ ਹੋਵੇ, ਤਾਂ ਇਹ ਬਹੁਤ ਵਧੀਆ ਹੋਵੇਗਾ ਤੇ ਭਾਰਤ ਛੇਤੀ ਹੀ ਇੱਕ ਵਿਸ਼ਵ ਆਗੂ ਬਣ ਸਕੇਗਾ।

jammu-93DGP

ਸ਼੍ਰੀ ਸੰਜੀਤ ਵਰਮਾ, ਇੰਚਾਰਜ SIDBI-ਜੰਮੂ ਤੇ ਕਸ਼ਮੀਰ ਨੇ MSMEs ਲਈ ਭਾਰਤ ਸਰਕਾਰ ਦੀਆਂ SAFE, SHWAS ਅਤੇ AROG ਵਿੱਤੀ ਸਹਾਇਤਾ ਯੋਜਨਾਵਾਂ ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਉਨ੍ਹਾਂ ਇਸ ਇਲਾਕਿਆਂ ਦੇ MSMEs ਨੂੰ ਬੇਨਤੀ ਕੀਤੀ ਕਿ ਉਹ ਅੱਗੇ ਆਉਣ ਅਤੇ ਪੂਰੇ ਦੇਸ਼ ਵਿੱਚ ਆਕਸੀਜਨ ਦੀ ਕਾਫ਼ੀ ਸਪਲਾਈ ਯਕੀਨੀ ਬਣਾਉਣ ਲਈ ਨਵੀਨ ਕਿਸਮ ਦੀਆਂ ਆਕਸੀਜਨ ਤਕਨਾਲੋਜੀਆਂ ਨੂੰ ਅਪਨਾਉਣ।

ਸ਼੍ਰੀ ਸ਼ਾਹਿਦ ਕਾਮਲੀ, ਪ੍ਰਧਾਨ, FCIK ਨੇ ਆਕਸੀਜਨ ਟੈਕਨੋਲੋਜੀਸ ਦੀ ਭਵਿੱਖ ਦੀ ਆਰਥਿਕ ਵਿਵਹਾਰਕਤਾ ਬਾਰੇ ਚਿੰਤਾ ਪ੍ਰਗਟਾਈ। ਉਂਝ ਆਕਸੀਜਨ ਟੈਕਨੋਲੋਜੀ ਦੀਆਂ ਆਰਥਿਕ ਅਨਿਸ਼ਚਤਤਾਵਾਂ ਬਾਰੇ ਉਨ੍ਹਾਂ ਦੇ ਸਾਰੇ ਪ੍ਰਸ਼ਨਾਂ ਤੇ ਇਸ ਦੇ ਆਰਥਿਕ ਮੌਕਿਆਂ ਬਾਰੇ ਪ੍ਰੋ. ਹਰੀਸ਼ ਹੀਰਾਨੀ ਨੇ ਆਪਣੀ ਵਿਸਤ੍ਰਿਤ ਪੇਸ਼ਕਾਰੀ ਵਿੱਚ ਵਿਚਾਰ–ਚਰਚਾ ਕਰ ਲਈ ਸੀ। ਉਨ੍ਹਾਂ ਆਕਸੀਜਨ ਥੈਰਾਪੀ ਦੇ ਹੱਲ ਲੱਭਣ ਲਈ ਵੀ CSIR-CMERI ਦੀ ਸ਼ਲਾਘਾ ਕੀਤੀ।

ਸ਼੍ਰੀ ਸ਼ਾਹੀਲ ਅਲਕਬੰਦ, ਅਸਿਸਟੈਂਟ ਡਾਇਰੈਕਟਰ, MSME-DI, ਜੰਮੂ ਨੇ CMERI ਦੀ ਅਦਭੁਤ ਖੋਜ ਤੇ ਵਿਕਾਸ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਅਤੇ MSMEs ਅਤੇ ਉੱਦਮੀਆਂ ਨੂੰ ਆਕਸੀਜਨ ਟੈਕਨੋਲੋਜੀਸ ਤੇ ਇਸ ਦੀਆਂ ਵਿਭਿੰਨ ਵਿਵਹਾਰਕਤਾਵਾਂ ਦੀ ਅਥਾਹ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ।

ਸ਼੍ਰੀ ਮਹਿੰਦਰ ਕੁਮਾਰ ਸ਼ਰਮਾ, ਅਸਿਸਟੈਂਟ ਡਾਇਰੈਕਟਰ, DIC ਨੇ ਆਕਸੀਜਨ ਟੈਕਨੋਲੋਜੀ ਦੇ ਖੇਤਰ ਵਿੱਚ CSIR-CMERI ਦੀ ਸਖ਼ਤ ਮਿਹਨਤ ਅਤੇ ਨਵੀਨ ਕਿਸਮ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਖੇਤਰ ਦੇ MSMEs ਨੂੰ SIDBI ਵੱਲੋਂ ਮੁਹੱਈਆ ਕਰਵਾਈਆਂ ਵਿੱਤੀ ਸਹਾਇਤਾ ਯੋਜਨਾਵਾਂ ਦਾ ਉਪਯੋਗ ਕਰਦਿਆਂ ਇਸ ਇਲਾਕੇ ਦੇ ਲੋਕਾਂ ਵਾਸਤੇ ਉਤਪਾਦ ਨੂੰ ਅਪਨਾਉਣ ਤੇ ਉਸ ਦੇ ਨਿਰਮਾਣ ਲਈ ਉਤਸ਼ਾਹਿਤ ਕੀਤਾ।

ਡਾ. ਅਸ਼ਵਨੀ ਕੁਮਾਰ, ਡਿਪਟੀ ਡਾਇਰੈਕਟਰ, MSME-DI, ਜੰਮੂ ਅਤੇ ਕਸ਼ਮੀਰ ਨੇ ਕਿਹਾ ਕਿ ਇਸ ਖੇਤਰ ਦੇ MSMEs ’ਚ ਅਜਿਹੀ ਫਲਦਾਇਕ ਗੱਲਬਾਤ ਦਾ ਪਾਸਾਰ ਇਸ ਇਲਾਕੇ ਦੀਆਂ MSMEs ਵਾਸਤੇ ਆਕਸੀਜਨ ਤੇ ਆਰਥਿਕ ਦ੍ਰਿਸ਼ ਦੋਵਾਂ ਵਿੱਚ ਲੰਮੇ ਸਮੇਂ ਦਾ ਸੁਧਾਰ ਲਿਆਵੇਗਾ।

******************************

ਐੱਸਐੱਸ/ਆਰਪੀ/(ਸੀਐੱਸਆਈਆਰ–ਸੀਐੱਮਈਆਰਆਈ) 


(Release ID: 1725074) Visitor Counter : 134


Read this release in: English , Urdu , Hindi , Tamil