ਸੈਰ ਸਪਾਟਾ ਮੰਤਰਾਲਾ
ਸੈਰ-ਸਪਾਟਾ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ 108 ਭਾਸ਼ਾਵਾਂ ਵਿੱਚ ਲਾਂਚ ਕੀਤੀ ਆਈਆਈਟੀਟੀਐੱਸ ਦੀ ਨਵੀਂ ਵੈੱਬਸਾਈਟ
Posted On:
05 JUN 2021 8:12PM by PIB Chandigarh
ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਸ਼ਨੀਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਭਾਰਤੀ ਸੈਰ-ਸਪਾਟਾ ‘ਤੇ ਯਾਤਰਾ ਪ੍ਰਬੰਧਨ ਸੰਸਥਾਨ ਗੋਵਿੰਦਪੁਰੀ ਗਵਾਲੀਅਰ ਦੇ ਪ੍ਰੋਗਰਾਮ ਵਿੱਚ ਵਰਚੁਅਲੀ ਸ਼ਾਮਿਲ ਹੋਏ। ਇਸ ਮੌਕੇ ‘ਤੇ ਕੇਂਦਰੀ ਮੰਤਰੀ ਸ਼੍ਰੀ ਪਟੇਲ ਨੇ ਸੈਰ-ਸਪਾਟਾ ਮੰਤਰਾਲੇ, ਭਾਰਤ ਸਰਕਾਰ ਦੇ ਪ੍ਰੋਗਰਾਮਾਂ ਵਿੱਚੋਂ ਇੱਕ ਅਤੁਲਯ ਭਾਰਤ ਟੂਰਿਜ਼ਮ ਫੈਸੀਲੀਟੇਟਰ ਸਰਟੀਫਿਕੇਸ਼ਨ (ਆਈਆਈਟੀਐੱਫਸੀ) ਪ੍ਰੋਗਰਾਮ ਸੰਚਾਰ ਸੰਗਸ਼ੇਠੀ ਦਾ ਵਰਚੁਅਲ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ 2230 ਪ੍ਰਤੀਭਾਗੀ ਹਿੱਸਾ ਲੈ ਰਹੇ ਹਨ ਅਤੇ 7546 ਪ੍ਰਤੀਭਾਗੀ ਰਜਿਸਟ੍ਰੇਡ ਹਨ। ਇਸ ਦੇ ਨਾਲ ਹੀ ਸ਼੍ਰੀ ਪਟੇਲ ਨੇ ਭਾਰਤੀ ਸੈਰ-ਸਪਾਟਾ ਅਤੇ ਯਾਤਰਾ ਪ੍ਰਬੰਧਨ ਸੰਸਥਾਨ ਦੀ ਨਵ ਉੱਨਤ ਵੈੱਬਸਾਈਟ ਦਾ ਸ਼ੁਭਾਰੰਭ ਕੀਤਾ। ਜੋ ਵਿਸ਼ਵ ਦੀ 108 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਭਾਸ਼ਾਵਾਂ ਵਿੱਚ ਹੈ। ਇਸ ਦੇ ਇਲਾਵਾ ਕੇਂਦਰੀ ਮੰਤਰੀ ਨੇ ਐਕਵਾ ਅਧਾਰਿਤ ਸਾਹਸਿਕ ਟੂਰਿਜ਼ਮ (ਐਟਲਸ) ਅਤੇ ਪੌਦਾ ਲਗਾਉਣ ਦੇ ਪ੍ਰੋਗਰਾਮ ਦਾ ਉਦਘਾਟਨ ਵੀ ਕੀਤਾ।

ਇਸ ਪ੍ਰੋਗਰਾਮ ਵਿੱਚ ਸਕੱਤਰ, ਸੈਰ-ਸਪਾਟਾ ਮੰਤਰਾਲੇ ਭਾਰਤ ਸਰਕਾਰ, ਸ਼੍ਰੀ ਅਰਵਿੰਦ ਸਿੰਘ, ਸੰਯੁਕਤ ਸਕੱਤਰ ਸ਼੍ਰੀ ਰਾਕੇਸ਼ ਵਰਮਾ, ਈਡੀਜੀ ਸੈਰ-ਸਪਾਟਾ ਮੰਤਰਾਲੇ, ਸ਼੍ਰੀਮਤੀ ਰੁਪਿੰਦਰ ਬਰਾਰ ਅਤੇ ਸੈਰ-ਸਪਾਟਾ ਮੰਤਰਾਲੇ ਦੇ ਅਰਥਿਕ ਸਲਾਹਕਾਰ ਸ਼੍ਰੀ ਗਿਆਨ ਭੁਸ਼ਣ ਵੀ ਸ਼ਾਮਿਲ ਹੋਏ।

ਸੈਰ-ਸਪਾਟਾ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅਤੁਲਯ ਭਾਰਤ ਟੂਰਿਜ਼ਮ ਫੈਸੀਲੀਟੇਟਰ ਸਰਟੀਫਿਕੇਸ਼ਨ (ਆਈਆਈਟੀਐੱਫਸੀ) ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਤੀਭਾਗੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਨਵ ਉੱਨਤ ਵੈੱਬਸਾਈਟ ਦੀ ਵਧਾਈ ਦਿੱਤੀ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਏ ਤਾਕਿ ਵਾਤਾਵਰਣ ਸਿਹਤਮੰਦ ਰਹੇ ਤਦ ਹੀ ਅਸੀਂ ਤੰਦਰੁਸਤ ਰਹਿਣਗੇ। ਸ਼੍ਰੀ ਪਟੇਲ ਨੇ ਕਿਹਾ ਕਿ ਕੁਦਰਤ ਇੱਕ ਨਵੀਂ ਰਾਹ ਦੇਵੇਗਾ। ਸਾਨੂੰ ਆਪਣੀਆਂ ਉਨ੍ਹਾਂ ਜ਼ਰੂਰਤਾ ਨੂੰ ਘੱਟ ਕਰਨਾ ਚਾਹੀਦਾ, ਜੋ ਵਾਤਾਵਰਣ ਵਿੱਚ ਅਸੰਤੁਲਨ ਪੈਦਾ ਕਰਦੀਆਂ ਹਨ।

ਸੈਰ-ਸਪਾਟਾ ਸਕੱਤਰ, ਭਾਰਤ ਸਰਕਾਰ ਸ਼੍ਰੀ ਅਰਵਿੰਦ ਸਿੰਘ ਨੇ ਆਈਆਈਟੀਟੀਐੱਮ ਦੇ ਸੈਰ-ਸਪਾਟਾ ਖੇਤਰ ਵਿੱਚ ਯੋਗਦਾਨ ਦੀ ਸਰਾਹਨਾ ਕੀਤਾ ਅਤੇ ਕਿਹਾ ਕਿ ਮਹਾਮਾਰੀ ਦੇ ਬਾਅਦ ਨਿਸ਼ਚਿਤ ਹੀ ਸੈਰ-ਸਪਾਟਾ ਖੇਤਰ ਵਿੱਚ ਨਵੀਂ ਊਰਜਾ ਦਾ ਸੰਚਾਰ ਹੋਵੇਗਾ।
ਅਤੁਲਯ ਭਾਰਤ ਟੂਰਿਜ਼ਮ ਫੈਸੀਲੀਟੇਟਰ ਸਰਟੀਫਿਕੇਸ਼ਨ (ਆਈਆਈਟੀਐੱਫਸੀ) ਪ੍ਰੋਗਰਾਮ ਵਿੱਚ 25-25 ਪ੍ਰਤੀਭਾਗੀਆਂ ਦੇ ਬੈਚ ਬਣਾਏ ਗਏ ਹਨ. ਜਿਨ੍ਹਾਂ ਦੀ ਟ੍ਰੇਨਿੰਗ 7 ਦਿਨਾਂ ਤੱਕ (ਪ੍ਰਤੀਦਿਨ 4 ਘੰਟੇ) ਚਲੇਗੀ। ਅੰਤ ਵਿੱਚ, ਉਨ੍ਹਾਂ ਨੂੰ ਮਾਨਕ ਮੁਲਾਂਕਣ ਤੋਂ ਬਾਅਦ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ।
******
ਐੱਨਬੀ/ਓਏ
(Release ID: 1725071)