PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
05 JUN 2021 6:19PM by PIB Chandigarh
• ਭਾਰਤ ਪਿਛਲੇ 24 ਘੰਟਿਆਂ ਵਿੱਚ 1.20 ਲੱਖ ਰੋਜ਼ਾਨਾ ਨਵੇਂ ਕੇਸਾਂ ਦੀ ਰਿਪੋਰਟ ਕਰਦਾ ਹੈ, ਇਹ 58 ਦਿਨਾਂ ਵਿੱਚ ਸਭ ਤੋਂ ਘੱਟ ਹੈ
• ਲਗਾਤਾਰ 9 ਦਿਨਾਂ ਤੋਂ 2 ਲੱਖ ਤੋਂ ਘੱਟ
• ਨਿਰੰਤਰ ਹੇਠਾਂ ਵੱਲ, ਭਾਰਤ ਦਾ ਐਕਟਿਵ ਕੇਸ ਲੋਡ ਹੋਰ ਘੱਟ ਕੇ 15,55,248 'ਤੇ ਆ ਗਿਆ
• ਐਕਟੀਵ ਕੇਸ ਪਿਛਲੇ 24 ਘੰਟਿਆਂ ਵਿੱਚ 80,745 ਤੱਕ ਘੱਟ ਗਏ
• ਦੇਸ਼ ਭਰ ਵਿੱਚ ਹੁਣ ਤੱਕ 2.67 ਕਰੋੜ ਤੋਂ ਵੱਧ ਵਿਅਕਤੀ ਕੋਵਿਡ ਸੰਕਰਮਣ ਤੋਂ ਰਿਕਵਰ ਹੋਏ ਹਨ
• ਪਿਛਲੇ 24 ਘੰਟਿਆਂ ਦੌਰਾਨ 9 1,97,894 ਮਰੀਜ਼ ਠੀਕ ਹੋਏ ਹਨ
• ਰੋਜ਼ਾਨਾ ਨਵੇਂ ਕੇਸਾਂ ਨਾਲੋਂ ਰੋਜ਼ਾਨਾ ਰਿਕਵਰੀ ਲਗਾਤਾਰ 23 ਦਿਨਾਂ ਤੋਂ ਜਾਰੀ ਹੈ
• ਅੱਜ ਰਾਸ਼ਟਰੀ ਰਿਕਵਰੀ ਦਰ ਵਿੱਚ ਲਗਾਤਾਰ ਵਾਧਾ 93.38% ਹੈ
• ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 6.89% ਹੈ
• ਰੋਜ਼ਾਨਾ ਪਾਜ਼ਿਟਿਵਿਟੀ ਦਰ ਅਗਲੇ 12 ਦਿਨਾਂ ਲਈ 10% ਤੋਂ ਵੀ ਘੱਟ ਕੇ 5.78% ਤੱਕ ਘੱਟ ਜਾਵੇਗੀ
• ਟੈਸਟਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ ਹੈ, ਹੁਣ ਤੱਕ ਕੁੱਲ 36.1 ਕਰੋੜ ਤੋਂ ਵੱਧ ਟੈਸਟ ਕੀਤੇ ਗਏ ਹਨ
• 22.78 ਕਰੋੜ ਟੀਕਾ ਖੁਰਾਕ ਦਾ ਪ੍ਰਬੰਧਨ ਹੁਣ ਤੱਕ ਰਾਸ਼ਟਰੀ ਟੀਕਾਕਰਣ ਮੁਹਿੰਮ ਤਹਿਤ ਕੀਤਾ ਗਿਆ ਹੈ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਕੋਵਿਡ-19 ਅੱਪਡੇਟ
ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ 1,20,529 ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ; ਇਹ ਤਕਰੀਬਨ ਦੋ ਮਹੀਨਿਆਂ (ਪਿਛਲੇ 58 ਦਿਨਾਂ) ਵਿੱਚ ਸਭ ਤੋਂ ਘੱਟ ਹਨ। ਦੇਸ਼ ਵਿੱਚ ਹੁਣ ਲਗਾਤਾਰ 9 ਦਿਨਾਂ ਤੋਂ ਰੋਜ਼ਾਨਾ ਨਵੇਂ ਕੇਸ 2 ਲੱਖ ਤੋਂ ਘੱਟ ਰਿਕਾਰਡ ਕੀਤੇ ਜਾ ਰਹੇ ਹਨ। ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਜਾ ਰਹੇ ਸਾਂਝੇ ਯਤਨਾਂ ਦਾ ਹੀ ਨਤੀਜਾ ਹੈ।
-
ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 1.20 ਲੱਖ ਰੋਜ਼ਾਨਾ ਨਵੇਂ ਕੇਸ ਆਏ; ਜੋ ਕਿ ਲਗਭਗ ਦੋ ਮਹੀਨਿਆਂ ਵਿੱਚ ਸਭ ਤੋਂ ਘੱਟ ਹਨ
-
ਪਿਛਲੇ 9 ਦਿਨ ਤੋਂ ਲਗਾਤਾਰ 2 ਲੱਖ ਤੋਂ ਘੱਟ ਮਾਮਲੇ ਦਰਜ
-
ਐਕਟਿਵ ਮਾਮਲਿਆਂ ਦੀ ਗਿਣਤੀ 15,55,248 ' ਤੇ ਆਈ; ਮਾਮਲਿਆਂ ਦੀ ਗਿਣਤੀ ਲਗਾਤਾਰ ਪੰਜ ਦਿਨਾਂ ਤੋਂ 20 ਲੱਖ ਤੋਂ ਘੱਟ
-
ਲਗਾਤਾਰ 23ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਦੇ ਮੁਕਾਬਲੇ ਵਧੇਰੇ ਰੋਜ਼ਾਨਾ ਰਿਕਿਵਰੀ ਦੇ ਮਾਮਲੇ ਰਿਪੋਰਟ ਕੀਤੇ ਗਏ
-
ਰਿਕਵਰੀ ਦੀ ਦਰ ਵਧ ਕੇ 93.38 ਫੀਸਦੀ ਹੋਈ
-
ਰੋਜ਼ਾਨਾ ਪਾਜ਼ਿਟਿਵਿਟੀ ਦਰ 5.78 ਫੀਸਦੀ ਹੋਈ, ਲਗਾਤਾਰ 12 ਦਿਨਾਂ ਤੋਂ ਪਾਜ਼ਿਟਿਵਿਟੀ ਦਰ 10 ਫੀਸਦੀ ਤੋਂ ਘੱਟ
-
ਪਿਛਲੇ 24 ਘੰਟਿਆਂ ਵਿੱਚ 36.5 ਲੱਖ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ
https://pib.gov.in/PressReleseDetail.aspx?PRID=1724611
ਪ੍ਰਧਾਨ ਮੰਤਰੀ ਨੇ ਭਾਰਤ ਦੀ ਟੀਕਾਕਰਣ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੱਲ੍ਹ ਭਾਰਤ ਦੀ ਟੀਕਾਕਰਣ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਲਈ ਹੋਈ ਇੱਕ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਅਧਿਕਾਰੀਆਂ ਨੇ ਟੀਕਾਕਰਣ ਮੁਹਿੰਮ ਦੇ ਵਿਭਿੰਨ ਪੱਖਾਂ ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਪ੍ਰਧਾਨ ਮੰਤਰੀ ਨੂੰ ਵੈਕਸੀਨਾਂ ਦੀ ਮੌਜੂਦਾ ਉਪਲਬਧਤਾ ਤੇ ਇਨ੍ਹਾਂ ਦਾ ਉਤਪਾਦਨ ਹੋਰ ਵਧਾਉਣ ਦੀ ਰੂਪ–ਰੇਖਾ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਵਿਭਿੰਨ ਵੈਕਸੀਨ ਨਿਰਮਾਤਾਵਾਂ ਦੁਆਰਾ ਵੈਕਸੀਨਾਂ ਦਾ ਉਤਪਾਦਨ ਵਧਾਉਦ ਵਿੱਚ ਮਦਦ ਕਰਨ ਹਿਤ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਭਾਰਤ ਸਰਕਾਰ ਵੈਕਸੀਨ ਨਿਰਮਾਤਾਵਾਂ ਨਾਲ ਹੋਰ ਉਤਪਾਦਨ ਇਕਾਈਆਂ ਸਥਾਪਿਤ ਕਰਨ, ਫ਼ਾਈਨਾਂਸਿੰਗ ਅਤੇ ਕੱਚੇ ਮਾਲ ਦੀ ਸਪਲਾਈ ਦੀਆਂ ਮੱਦਾਂ ਵਿੱਚ ਉਨ੍ਹਾਂ ਦੀ ਮਦਦ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਸਿਹਤ–ਸੰਭਾਲ਼ ਕਰਮਚਾਰੀਆਂ ਦੇ ਨਾਲ–ਨਾਲ ਫ਼੍ਰੰਟਲਾਈਨ ਵਰਕਰਾਂ ਵਿੱਚ ਟੀਕਾਕਰਣ ਦੀ ਕਵਰੇਜ ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ 45 ਸਾਲ ਤੋਂ ਵੱਧ ਅਤੇ 18–44 ਸਾਲ ਉਮਰ ਸਮੂਹ ਵਿੱਚ ਟੀਕਾਕਰਣ ਕਵਰੇਜ ਬਾਰੇ ਵੀ ਜਾਣਕਾਰੀ ਲਈ। ਪ੍ਰਧਾਨ ਮੰਤਰੀ ਨੇ ਵਿਭਿੰਨ ਰਾਜਾਂ ਵਿੱਚ ਨਸ਼ਟ ਹੋਣ ਵਾਲੀ ਵੈਕਸੀਨ ਦੀ ਤਾਜ਼ਾ ਸਥਿਤੀ ਦੀ ਵੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਨਸ਼ਟ ਹੋਣ ਵਾਲੀਆਂ ਵੈਕਸੀਨਾਂ ਦੀ ਗਿਣਤੀ ਹਾਲੇ ਵੀ ਜ਼ਿਆਦਾ ਹੈ ਤੇ ਇਹ ਗਿਣਤੀ ਘਟਾਉਣ ਲਈ ਕਦਮ ਚੁੱਕੇ ਜਾਣ ਦੀ ਲੋੜ ਹੈ।
https://pib.gov.in/PressReleseDetail.aspx?PRID=1724544
ਕੋਵਿਡ 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ
ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 24 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ(24,30,09,080) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਔਸਤਨ ਅਧਾਰਿਤ ਗਣਨਾ ਦੀ ਕੁੱਲ ਖਪਤ 22,65,08,508 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.65 ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (1,65,00,572) ਉਪਲਬਧ ਹਨ।
https://pib.gov.in/PressReleseDetail.aspx?PRID=1724628
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਤੇਜ਼ੀ ਨਾਲ ਦਾਅਵਾ ਨਿਸਤਾਰਣ ਲਈ ਬੀਮਾ ਕੰਪਨੀਆਂ ਦੇ ਪ੍ਰਮੁੱਖਾਂ ਦੇ ਨਾਲ ਬੈਠਕ ਕੀਤੀ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦੇ ਤਹਿਤ ਕੋਵਿਡ-19 ਨਾਲ ਲੜ੍ਹ ਰਹੇ ਸਿਹਤ ਕਰਮਚਾਰੀਆਂ ਦੇ ਲਈ ਸ਼ੁਰੂ ਕੀਤੀ ਗਈ ਬੀਮਾ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਅਤੇ ਮਹਾਮਾਰੀ ਦੇ ਦੌਰਾਨ ਪ੍ਰਧਾਨ ਮੰਤਰੀ ਜੀਵਨ ਜੋਯਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਦੇ ਤਹਿਤ ਲੰਬਿਤ ਦਾਅਵਿਆਂ ਦੇ ਨਿਸਤਾਰਣ ਵਿੱਚ ਤੇਜ਼ੀ ਲਿਆਉਣ ਲਈ ਅੱਜ ਵੀਡਿਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਬੀਮਾ ਕੰਪਨੀਆਂ ਦੇ ਪ੍ਰਮੁੱਖਾਂ ਦੇ ਨਾਲ ਬੈਠਕ ਕੀਤੀ। ਉਨ੍ਹਾਂ ਨੇ ਯੋਜਨਾਵਾਂ ਦੇ ਤਹਿਤ ਪ੍ਰਕਿਰਿਆ ਅਤੇ ਦਸਤਾਵੇਜਾਂ ਦੀ ਜ਼ਰੂਰਤ ਨੂੰ ਸੁਗਮ ਬਣਾਉਣ ਦੇ ਮਹੱਤਵ ‘ਤੇ ਜੋਰ ਦਿੱਤਾ, ਜਿਸ ਨਾਲ ਦੁਆਵਿਆਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾ ਸਕੇ।
https://www.pib.gov.in/PressReleasePage.aspx?PRID=1724706
ਸਰਕਾਰ ਨਾਵਿਕਾਂ ਦੇ ਟੀਕਾਕਰਣ ਨੂੰ ਪ੍ਰਾਥਮਿਕਤਾ ਦੇਵੇਗੀ
ਕੇਂਦਰੀ ਬੰਦਰਗਾਹਾਂ, ਸਮੁੰਦਰੀ ਜ਼ਹਾਜ਼ਾਂ ਅਤੇ ਜਲ ਮਾਰਗਾਂ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਨਾਵਿਕਾਂ ਦੇ ਟੀਕਾਕਰਣ ਦੀ ਸਥਿਤੀ ਦੀ ਸਮੀਖਿਆ ਕੀਤੀ। ਸ਼੍ਰੀ ਮਾਂਡਵੀਯਾ ਨੇ ਸੁਝਾਅ ਦਿੱਤਾ ਕਿ ਟੀਕਾਕਰਣ ਨਾ ਹੋਣ ਦੇ ਕਾਰਨ ਸੀਫੇਰਰ ਇੰਡਸਟ੍ਰੀ ਦੇ ਕੰਮਕਾਜ ਵਿੱਚ ਰੁਕਾਵਟ ਨਹੀਂ ਆਉਣੀ ਚਾਹੀਦੀ ਅਤੇ ਇਸ ਗੱਲ ‘ਤੇ ਜੋਰ ਦਿੱਤਾ ਕਿ ਪਾਣੀ ਦੇ ਜਹਾਜ਼ ‘ਤੇ ਆਪਣੇ ਨਿਰਧਾਰਿਤ ਕਰਤੱਵਾਂ ਦੇ ਲਈ ਕੰਮ ‘ਤੇ ਆਉਣ ਤੋਂ ਪਹਿਲਾਂ ਨਾਵਿਕਾਂ ਨੂੰ ਟੀਕਾ ਲਗਵਾਉਣ ਦੇ ਲਈ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ।
https://www.pib.gov.in/PressReleasePage.aspx?PRID=1724703
ਰਾਸ਼ਟਰ ਦੀ ਸੇਵਾ ਵਿੱਚ ਆਕਸੀਜਨ ਐਕਸਪ੍ਰੈੱਸ ਨੇ 25000 ਮੀਟ੍ਰਿਕ ਟਨ ਤਰਲ ਚਿਕਿਤਸਾ ਆਕਸੀਜਨ ਵਿਤਰਣ ਦਾ ਮਹੱਤਵਪੂਰਨ ਪੜਾਅ ਪਾਰ ਕੀਤਾ
ਭਾਰਤੀ ਰੇਲਵੇ ਦੇਸ਼ਭਰ ਦੇ ਕਈ ਰਾਜਾਂ ਵਿੱਚ ਲਿਕਵਿਡ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚ ਕੇ ਰਾਹਤ ਦੇਣ ਦੀ ਆਪਣੀ ਯਾਤਰਾ ਨੂੰ ਜਾਰੀ ਰੱਖੇ ਹੋਏ ਹੈ। ਰਾਸ਼ਟਰ ਦੀ ਸੇਵਾ ਵਿੱਚ ਆਕਸੀਜਨ ਐਕਸਪ੍ਰੈੱਸ ਨੇ 25000 ਮੀਟ੍ਰਿਕ ਟਨ ਲਿਕਵਿਡ ਮੈਡੀਕਲ ਆਕਸੀਜਨ ਵੰਡਣ ਦਾ ਮਹੱਤਵਪੂਰਨ ਪੜਾਅ ਪਾਰ ਕੀਤਾ। ਹੁਣ ਤੱਕ, ਭਾਰਤੀ ਰੇਲ ਦੇਸ਼ ਭਰ ਦੇ ਕਈ ਰਾਜਾਂ ਵਿੱਚ 1503 ਤੋਂ ਅਧਿਕ ਟੈਂਕਰਾਂ ਵਿੱਚ 25629 ਮੀਟ੍ਰਿਕ ਟਨ ਤੋਂ ਅਧਿਕ ਲਿਕਵਿਡ ਮੈਡੀਕਲ ਆਕਸੀਜਨ ਵੰਡ ਚੁੱਕੀ ਹੈ। ਜਿਕਰਯੋਗ ਹੈ ਕਿ ਹੁਣ ਤੱਕ 368 ਆਕਸੀਜਨ ਐਕਸਪ੍ਰੈੱਸ ਨੇ ਆਪਣੀ ਯਾਤਰਾ ਪੂਰੀ ਕੀਤੀ ਹੈ ਅਤੇ ਕਈ ਰਾਜਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ।
https://pib.gov.in/PressReleseDetail.aspx?PRID=1724669
“ਬੱਚਿਆਂ ਵਿੱਚ ਕੋਵਿਡ-19: ਖਤਰੇ ਅਤੇ ਸਾਵਧਾਨੀਆਂ”
ਸੀਐੱਸਆਈਆਰ ਦੀ ਨਵੀਂ ਇਕਾਈ, ਸੀਐੱਸਆਈਆਰ-ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨਿਤੀ ਖੋਜ ਸੰਸਥਾਨ (ਐੱਨਆਈਐੱਸਸੀਪੀਆਰ), ਨਵੀਂ ਦਿੱਲੀ ਨੇ ਕੱਲ੍ਹ (04 ਜੂਨ 2021 ਨੂੰ) ਬੱਚਿਆਂ ਵਿੱਚ ਕੋਵਿਡ-19 ਦੇ ਬਾਰੇ ਵਿੱਚ ਅੱਧੇ ਦਿਨ ਦਾ ਇੱਕ ਆਨਲਾਈਨ ਸੈਸ਼ਨ ਆਯੋਜਿਤ ਕੀਤਾ। ਇਹ ਸੈਸ਼ਨ ਹਾਲ ਹੀ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੇ ਪ੍ਰਕੋਪ ਅਤੇ ਬੱਚਿਆਂ ‘ਤੇ ਇਸ ਦੇ ਪ੍ਰਭਾਵ, ਖਤਰਿਆਂ ਅਤੇ ਬੱਚਿਆਂ ਦੀ ਸੁਰੱਖਿਆ ਦੇ ਲਈ ਜ਼ਰੂਰੀ ਪ੍ਰੋਟੋਕਾਲ ‘ਤੇ ਕੇਂਦਰਿਤ ਸੀ। ਇਸ ਵੇਬਿਨਾਰ ਦੇ ਮੁੱਖ ਮਹਿਮਾਨ ਡਾ. ਵੀ.ਵਿਜਯ ਲਕਸ਼ਮੀ, ਅਡੀਸ਼ਨਲ ਕਮਿਸ਼ਨਰ (ਅਕਾਦਮਿਕ), ਕੇਵੀਐੱਸ (ਮੁੱਖ ਦਫਤਰ), ਨਵੀਂ ਦਿੱਲੀ ਸੀ ਅਤੇ ਮਹਿਮਾਨ ਵਕਤਾ ਸ਼੍ਰੀ ਬਾਲਾਜੀ ਮੈਡੀਕਲ ਕਾਲਜ ਤੇ ਹਸਪਤਾਲ (ਐੱਸਬੀਐੱਮਸੀਐੱਚ), ਚੇਨੱਈ, ਤਮਿਲਨਾਡੂ ਦੇ ਬਾਲ ਰੋਗ ਵਿਭਾਗ ਦੇ ਪ੍ਰੋਫੈਸਰ ਅਤੇ ਇੰਡੀਅਨ ਅਕਾਡਮੀ ਆਫ ਪੀਡਿਯਾਟ੍ਰਿਕਸ (ਆਈਏਪੀ) ਦੇ ਕਾਰਜਕਾਰੀ ਬੋਰਡ ਮੈਂਬਰ 2021 ਪ੍ਰੋਫੈਸਰ ਡਾ. ਆਰ. ਸੋਮਸ਼ੇਖਰ ਸਨ। ਇਸ ਪ੍ਰੋਗਰਾਮ ਵਿੱਚ ਸੀਐੱਸਆਈਆਰ-ਐੱਨਆਈਐੱਸਸੀਪੀਆਰ ਵੱਲੋਂ ਫੇਸਬੁੱਕ ‘ਤੇ ਉਲਬੱਧ ਕਰਵਾਏ ਗਏ ਲਿੰਕ ਦੇ ਮਾਧਿਅਮ ਨਾਲ ਕਈ ਪਤਵੰਤੇ ਵਿਅਕਤੀਆਂ, ਫਕੀਲਟੀ ਮੈਂਬਰਾਂ, ਸੋਧਕਰਤਾਵਾਂ ਅਤੇ ਵਿਗਿਆਨੀਆਂ ਅਤੇ ਕਈ ਸਕੂਲਾਂ ਦੇ ਵਿਦਿਆਰਥੀਆਂ ਸਹਿਤ ਲਗਭਗ 150 ਪ੍ਰਤੀਨਿਧੀਆਂ ਨੇ ਹਿੱਸਾ ਲਿਆ।
https://pib.gov.in/PressReleseDetail.aspx?PRID=1724633
ਆਈਐੱਲਸੀ ਦਾ 109ਵਾਂ ਸੈਸ਼ਨ: ਸ਼੍ਰੀ ਗੰਗਵਾਰ ਨੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ
ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਗੰਗਵਾਰ ਨੇ ਮਹਾਮਾਰੀ ਦੇ ਪ੍ਰਭਾਵ ਨਾਲ ਮੁਕਾਬਲਾ ਕਰਨ ਅਤੇ ਇਸ ਦੇ ਖਿਲਾਫ ਮਜ਼ਬੂਤ ਬਨਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਦਿਸ਼ਾ ‘ਚ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਕੱਲ ਸ਼ਾਮ ਇੱਥੇ ਆਈਐੱਲਸੀ ਦੇ 109ਵੇਂ ਸੈਸ਼ਨ ਦੇ ਅਨੁਸਾਰ ਗੁਟ ਨਿਰਪੇਖ ਅੰਦੋਲਨ ਕਿਰਤ ਮੰਤਰੀਆਂ ਦੀ ਵਰਚੂਅਲ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਗੰਗਵਾਰ ਨੇ ਕਿਹਾ ਕਿ ਦੁਨੀਆ ਨੇ ਜੀਵਨ ਅਤੇ ਰੋਜ਼ੀ ਰੋਟੀ ਦੇ ਨੁਕਸਾਨ, ਮਾਲੀ ਹਾਲਤ ਦੀ ਮੰਦੀ, ਸਮਾਜ ਦੇ ਸਮੁੱਚੇ ਵਰਗਾਂ ’ਤੇ ਪ੍ਰਤੀਕੂਲ ਪ੍ਰਭਾਵ ਵੇਖਿਆ ਹੈ ਅਤੇ ਵਿਸ਼ੇਸ਼ ਤੌਰ 'ਤੇ ਕਮਜੋਰ ਜ਼ਿਆਦਾ ਅਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ ਕਿ ਸਿਹਤ ਦੇਖਭਾਲ ਪ੍ਰਣਾਲੀਆਂ, ਸਾਮਾਜਿਕ ਸੁਰੱਖਿਆ ਅਤੇ ਰੋਜ਼ਗਾਰ ਸਿਰਜਣ ਲਈ ਬਿਹਤਰ ਸਮਰਥਨ ਯਕੀਨੀ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੂੰ ਮਹਾਮਾਰੀ ਨਾਲ ਨਿੱਬੜਨ ਅਤੇ ਨੀਤੀਗਤ ਪੱਧਰਾਂ ’ਤੇ ਇੱਕ ਪ੍ਰਭਾਵੀ ਪ੍ਰਤੀਕਿਰਿਆ ਦੇਣ ਦੀ ਲੋੜ ਹੈ ਤਾਂ ਜੋ ਨਿਰੰਤਰ ਵਪਾਰ, ਕਮਾਈ, ਸੁਰੱਖਿਆ ਅਤੇ ਸਭ ਤੋਂ ਉੱਪਰ ਸਾਰਿਆਂ ਦੀ ਭਲਾਈ ਕੀਤੀ ਜਾ ਸਕੇ।
https://pib.gov.in/PressReleseDetail.aspx?PRID=1724632
ਮਹੱਤਵਪੂਰਨ ਟਵਿੱਟਸ
****
ਐੱਮਵੀ/ਏਐੱਸ
(Release ID: 1724940)
Visitor Counter : 172