ਜਲ ਸ਼ਕਤੀ ਮੰਤਰਾਲਾ
ਉੱਤਰ ਪੱਛਮ ਦੇ ਹਰੇਕ ਘਰ ਵਿੱਚ 2022 ਤੱਕ ਟੂਟੀ ਵਾਲਾ ਪਾਣੀ ਕੁਨੈਕਸ਼ਨ ਮਿਲੇਗਾ
100 ਦਿਨ ਮੁਹਿੰਮ ਦਾ ਅਸਰ : ਪੰਜਾਬ , ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਵਿੱਚ ਹੁਣ ਟੂਟੀ ਵਾਲੇ ਪਾਣੀ ਦੀ ਸਪਲਾਈ ਹੈ ਕੇਂਦਰੀ ਅਲਾਟਮੈਂਟ ਵਿੱਚ ਕੀਤੇ ਗਏ 4 ਗੁਣਾ ਵਾਧੇ ਦਾ 5 ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ
Posted On:
05 JUN 2021 5:16PM by PIB Chandigarh
ਇਹ ਫ਼ੈਸਲਾ ਕੀਤਾ ਗਿਆ ਹੈ ਕਿ 5 ਉੱਤਰ ਪੱਛਮੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ — ਪੰਜਾਬ , ਹਰਿਆਣਾ , ਹਿਮਾਚਲ ਪ੍ਰਦੇਸ਼ , ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਵਿੱਚ ਜਲ ਜੀਵਨ ਮਿਸ਼ਨ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ ਅਤੇ 2024 ਦੀ ਬਜਾਏ 2022 ਤੱਕ ਹਰੇਕ ਪੇਂਡੂ ਘਰ ਨੂੰ ਟੂਟੀ ਵਾਲੇ ਪਾਣੀ ਦਾ ਕੁਨੈਕਸ਼ਨ ਮੁਹੱਈਆ ਕੀਤਾ ਜਾਵੇਗਾ । ਇਨ੍ਹਾਂ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਟੀਚੇ ਨੂੰ 2022 ਤੱਕ ਪ੍ਰਾਪਤ ਕਰਨ ਯੋਗ ਬਣਾਉਣ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ 2021—22 ਵਿੱਚ 8216.25 ਕਰੋੜ ਰੁਪਏ ਕੇਂਦਰੀ ਅਲਾਟਮੈਂਟ ਨੂੰ ਮਨਜ਼ੂਰੀ ਦਿੱਤੀ ਹੈ । ਇਹ 2020—21 ਵਿੱਚ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਲਾਟ ਕੀਤੀ ਗਈ ਰਾਸ਼ੀ ਤੋਂ ਚਾਰ ਗੁਣਾ ਜਿ਼ਆਦਾ ਹੈ । ਮੰਤਰੀ ਨੇ ਇਨ੍ਹਾਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਰੇਕ ਪੇਂਡੂ ਘਰ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਵਿਵਸਥਾ ਕਰਨ ਲਈ ਮੁਕੰਮਲ ਸਹਾਇਤਾ ਦਾ ਭਰੋਸਾ ਵੀ ਦਿੱਤਾ ਹੈ । ਹਰੇਕ ਘਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਨਾਲ ਇਸ ਖੇਤਰ ਦੇ ਪਿੰਡਾਂ ਵਿੱਚ ਰਹਿ ਰਹੇ 5 ਕਰੋੜ ਤੋਂ ਵੱਧ ਲੋਕਾਂ , ਵਿਸ਼ੇਸ਼ ਕਰਕੇ ਮਹਿਲਾਵਾਂ ਅਤੇ ਲੜਕੀਆਂ ਦੀਆਂ , ਦੀਆਂ ਜਿ਼ੰਦਗੀਆਂ ਵਿੱਚ ਸੁਧਾਰ ਆਵੇਗਾ । ਰਾਸ਼ੀ ਵਿੱਚ ਕੀਤੇ ਗਏ ਵੱਡੇ ਵਾਅਦੇ ਅਤੇ ਇਸ ਨੂੰ ਰਫ਼ਤਾਰ ਨਾਲ ਲਾਗੂ ਕਰਨ ਨਾਲ ਇਹ 5 ਸੂਬੇ , ਕੇਂਦਰ ਸ਼ਾਸਤ ਪ੍ਰਦੇਸ਼ 2024 ਦੇ ਕੌਮੀ ਟੀਚੇ ਤੋਂ 2 ਸਾਲ ਪਹਿਲਾਂ 2022 ਵਿੱਚ ਹੀ “ਹਰ ਘਰ ਜਲ” ਸਥਿਤੀ ਪ੍ਰਾਪਤ ਕਰ ਲੈਣਗੇ ।
15 ਅਗਸਤ 2019 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚ 2024 ਤੱਕ ਹਰੇਕ ਪੇਂਡੂ ਘਰ ਨੂੰ ਪੀਣ ਵਾਲਾ ਸੁਰੱਖਿਅਤ ਪਾਣੀ ਮੁਹੱਈਆ ਕਰਨ ਲਈ ਜਲ ਜੀਵਨ ਮਿਸ਼ਨ (ਜੇ ਜੇ ਐੱਮ) ਦਾ ਐਲਾਨ ਕੀਤਾ ਸੀ । ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ, ਕਿ 2024 ਤੱਕ ਹਰੇਕ ਘਰ ਵਿੱਚ ਯਕੀਨੀ ਟੂਟੀ ਵਾਲੇ ਪਾਣੀ ਦੀ ਸਪਲਾਈ ਨੂੰ ਸੱਚ ਕਰਨ ਲਈ , ਕੋਵਿਡ 19 ਮਹਾਮਾਰੀ , ਲਗਾਤਾਰ ਰੁਕਾਵਟਾਂ ਅਤੇ ਲਾਕਡਾਊਨ ਦੇ ਬਾਵਜੂਦ ਪਿਛਲੇ 21 ਮਹੀਨਿਆਂ ਵਿੱਚ 4.25 ਕਰੋੜ ਪੇਂਡੂ ਘਰਾਂ ਨੂੰ ਟੂਟੀ ਵਾਲੇ ਪਾਣੀ ਵਾਲੇ ਕੁਨੈਕਸ਼ਨ ਮੁਹੱਈਆ ਕੀਤੇ ਗਏ ਹਨ । ਜਲ ਜੀਵਨ ਮਿਸ਼ਨ ਦੇ ਐਲਾਨ ਸਮੇਂ ਦੇਸ਼ ਵਿੱਚ ਕੇਵਲ 3.23 ਕਰੋੜ (17 %) ਪੇਂਡੂ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਸੀ । ਇਸ ਸਮੇਂ ਗੋਆ , ਤੇਲੰਗਾਨਾ , ਅੰਡੇਮਾਨ ਤੇ ਨਿਕੋਬਾਰ ਦਵੀਪ ਅਤੇ ਪੁਡੂਚੇਰੀ ਵਿੱਚ “ਹਰ ਘਰ ਜਲ” ਮਤਲਬ ਇਨ੍ਹਾਂ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਹੈ । ਦੇਸ਼ ਭਰ ਦੇ 62 ਜਿ਼ਲਿਆਂ , 746 ਬਲਾਕਾਂ ਅਤੇ 91 ਹਜ਼ਾਰ ਪਿੰਡਾਂ ਤੋਂ ਵੱਧ ਦੇ ਹਰੇਕ ਘਰ ਵਿੱਚ ਹੁਣ ਪੀਣ ਵਾਲੇ ਪਾਣੀ ਦੀ ਸਪਲਾਈ ਹੈ ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਨੂੰ ਅਸਲ ਰੂਪ ਦੇਣ ਲਈ ਜਲ ਸ਼ਕਤੀ ਮੰਤਰਾਲੇ ਦਾ ਕੌਮੀ ਜਲ ਜੀਵਨ ਮਿਸ਼ਨ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਮਿਲ ਕੇ ਰਹੇਕ ਘਰ ਵਿੱਚ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਦੀ ਵਿਵਸਥਾ ਕਰਨ ਲਈ ਪਾਣੀ ਸਪਲਾਈ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕਰ ਰਿਹਾ ਹੈ । ਪਿਛਲੇ 1 ਸਾਲ ਵਿੱਚ ਮਹਾਮਾਰੀ ਦੇ ਬਾਵਜੂਦ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਦੇ ਨਾਲ ਮਿਲ ਕੇ ਪੰਜਾਬ , ਹਰਿਆਣਾ , ਹਿਮਾਚਲ ਪ੍ਰਦੇਸ਼ , ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਦੇ ਮੁੱਖ ਮੰਤਰੀਆਂ ਅਤੇ ਉੱਪ ਰਾਜਪਾਲਾਂ ਨਾਲ ਕ੍ਰਮਵਾਰ ਮੀਟਿੰਗਾਂ ਕੀਤੀਆਂ ਹਨ ।
ਹਰਿਆਣਾ :
ਹਰਿਆਣਾ ਵਿੱਚ ਜਲ ਜੀਵਨ ਮਿਸ਼ਲ ਦੇ ਐਲਾਨ ਤੋਂ ਪਹਿਲਾਂ 31.03 ਲੱਖ ਘਰਾਂ ਵਿੱਚੋਂ ਕੇਵਲ 17.67 ਲੱਖ (57 %) ਘਰਾਂ ਵਿੱਚ ਪਾਈਪ ਵਾਲੇ ਪਾਣੀ ਕੁਨੈਕਸ਼ਨ ਸਨ । ਜੇ ਜੇ ਐੱਮ ਤਹਿਤ 21 ਮਹੀਨਿਆਂ ਵਿੱਚ 10.24 ਲੱਖ ਪੇਂਡੂ ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕੀਤੇ ਗਏ ਹਨ । ਟੂਟੀ ਵਾਲੇ ਪਾਣੀ ਕੁਨੈਕਸ਼ਨਾਂ ਵਿੱਚ ਇਸ 33 % ਵਾਧੇ ਨਾਲ ਹੁਣ ਹਰਿਆਣਾ ਵਿੱਚ 28.34 ਲੱਖ (91.32 %) ਪੇਂਡੂ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਹੈ । ਸੂਬੇ ਵਿੱਚ 5,150 ਪਿੰਡਾਂ , 68 ਬਲਾਕਾਂ ਤੇ 8 ਜਿ਼ਲਿਆਂ ਵਿੱਚ ਪਹਿਲਾਂ ਹੀ “ਹਰ ਘਰ ਜਲ” ਅਤੇ 8 ਹੋਰ ਜਿ਼ਲਿਆਂ ਵਿੱਚ 90 % ਤੋਂ ਵੱਧ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਹੈ ।
ਹਰਿਆਣਾ ਨੇ 2021—22 ਵਿੱਚ 2.61 ਲੱਖ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਨ ਅਤੇ ਬਾਕੀ 1.48 ਲੱਖ ਘਰਾਂ ਵਿੱਚ 2022—23 ਵਿੱਚ ਮੁਹੱਈਆ ਕਰਨ ਦੀ ਯੋਜਨਾ ਬਣਾਈ ਹੈ । ਇਨ੍ਹਾਂ 21 ਮਹੀਨਿਆਂ ਵਿੱਚ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਲਗਾਤਾਰ ਇਨ੍ਹਾਂ ਸੂਬਿਆਂ ਦਾ ਦੌਰਾ ਕਰਦੇ ਰਹੇ ਹਨ ਅਤੇ ਸਮੀਖਿਆ ਕਰਦੇ ਰਹੇ ਹਨ ਅਤੇ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਨੂੰ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਉਤਸ਼ਾਹਤ ਕਰਦੇ ਰਹੇ ਹਨ । ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਪਿੰਡਾਂ ਵਿੱਚ “ਕਿਸੇ ਨੂੰ ਵੀ ਛੱਡੀਆ ਨਹੀਂ ਜਾਣਾ ਚਾਹੀਦਾ” ਅਤੇ 100 % ਪਿੰਡ ਕਵਰ ਹੋਣਾ ਚਾਹੀਦਾ ਹੈ । ਜਲ ਜੀਵਨ ਮਿਸ਼ਨ ਤਹਿਤ ਹਰਿਆਣਾ ਨੂੰ ਕੇਂਦਰੀ ਸਹਾਇਤਾ ਵਧਾ ਕੇ 1119.95 ਕਰੋੜ ਰੁਪਏ ਕੀਤੀ ਗਈ ਹੈ , ਜੋ 2020—21 ਤੋਂ ਚਾਰ ਗੁਣਾ ਵੱਧ ਹੈ ਅਤੇ 256.81 ਕਰੋੜ ਰੁਪਏ ਸੂਬੇ ਨੂੰ ਜਾਰੀ ਕੀਤੇ ਜਾ ਚੁੱਕੇ ਹਨ । ਇਸ ਅਲਾਟਮੈਂਟ ਨਾਲ ਸੂਬੇ ਨੇ 2304.38 ਕਰੋੜ ਰੁਪਏ ਫੰਡ ਦੀ ਉਪਲਬਧਤਾ ਦਾ ਭਰੋਸਾ ਦਿੱਤਾ ਹੈ , ਜਿਸ ਵਿੱਚ ਸੂਬੇ ਦਾ ਬਰਾਬਰ ਦਾ ਹਿੱਸਾ ਅਤੇ 2021 ਅਤੇ 22 ਵਿੱਚ ਨਾ ਖਰਚੀ ਜਾਣ ਵਾਲੀ ਰਾਸ਼ੀ ਸਾ਼ਮਲ ਹੈ ।
ਹਿਮਾਚਲ ਪ੍ਰਦੇਸ਼ :
ਹਿਮਾਚਲ ਪ੍ਰਦੇਸ਼ ਵਿੱਚ ਜਲ ਜੀਵਨ ਮਿਸ਼ਨ ਲਾਂਚ ਕਰਨ ਵੇਲੇ 17.03 ਲੱਖ ਘਰਾਂ ਵਿੱਚੋਂ ਕੇਵਲ 7.62 ਲੱਖ (45 % ਘਰਾਂ ਵਿੱਚ) ਟੂਟੀ ਵਾਲੇ ਪਾਣੀ ਦੀ ਸਪਲਾਈ ਸੀ । ਇਨ੍ਹਾਂ 21 ਮਹੀਨਿਆਂ ਵਿੱਚ 5.45 ਲੱਖ (32%) ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕੀਤੇ ਗਏ ਹਨ । ਹੁਣ ਹਿਮਾਚਲ ਪ੍ਰਦੇਸ਼ ਦੇ 13.8 ਲੱਖ (76.7 %) ਪੇਂਡੂ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਹੈ ਅਤੇ 3 ਜਿ਼ਲ੍ਹੇ , 11 ਬਲਾਕ ਅਤੇ 8638 ਪਿੰਡ ਹਿਮਾਚਲ ਪ੍ਰਦੇਸ਼ ਵਿੱਚ “ਹਰ ਘਰ ਜਲ” ਬਣ ਚੁੱਕੇ ਹਨ ।
ਕੋਵਿਡ 19 ਮਹਾਮਾਰੀ ਦੇ ਬਾਵਜੂਦ 2020—21 ਵਿੱਚ ਹਿਮਾਚਲ ਪ੍ਰਦੇਸ਼ ਵਿੱਚ 3.80 ਲੱਖ ਪੇਂਡੂ ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕੀਤੇ ਗਏ ਹਨ । 2021—22 ਵਿੱਚ ਹਿਮਾਚਲ ਪ੍ਰਦੇਸ਼ ਨੇ 2.08 ਲੱਖ ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਨ ਅਤੇ ਬਾਕੀ 1.94 ਲੱਖ ਘਰਾਂ ਨੂੰ 2022 ਵਿੱਚ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਨ ਦੀ ਯੋਜਨਾ ਬਣਾਈ ਹੈ । ਸੂਬਾ 2022 ਤੱਕ ਸਾਰੇ 18079 ਪਿੰਡਾਂ ਦੇ ਹਰੇਕ ਪੇਂਡੂ ਘਰ ਵਿੱਚ ਟੂਟੀ ਵਾਲੇ ਪਾਣੀ ਦੀ ਦੀ ਸਪਲਾਈ ਮੁਹੱਈਆ ਕਰਨ ਦੀ ਯੋਜਨਾ ਬਣਾ ਰਿਹਾ ਹੈ ।
ਸੂਬੇ ਨੂੰ ਇਸ ਪ੍ਰਾਪਤੀ ਵਿੱਚ ਮਦਦ ਕਰਨ ਲਈ ਜਲ ਜੀਵਨ ਮਿਸ਼ਨ ਤਹਿਤ 2021—22 ਵਿੱਚ ਹਿਮਾਚਲ ਪ੍ਰਦੇਸ਼ ਨੂੰ ਕੇਂਦਰੀ ਅਲਾਟਮੈਂਟ ਵਧਾ ਕੇ 1262.78 ਕਰੋੜ ਰੁਪਏ ਕੀਤੀ ਗਈ ਹੈ , ਜੋ 2020—21 ਵਿੱਚ 326.2 ਕਰੋੜ ਰੁਪਏ ਸੀ ਅਤੇ ਸੂਬੇ ਨੂੰ 315.7 ਕਰੋੜ ਰੁਪਏ ਜਾਰੀ ਕੀਤੇ ਗਏ ਹਨ ।
ਪੰਜਾਬ :
ਜਲ ਜੀਵਨ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਕੇਵਲ 16.78 ਲੱਖ (48 %) ਪੇਂਡੂ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਸੀ । ਪਿਛਲੇ 21 ਮਹੀਨਿਆਂ ਵਿੱਚ 9.97 ਲੱਖ ਪੇਂਡੂ ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕੀਤੇ ਗਏ । ਇਸ ਨਾਲ 28.7 % ਦਾ ਵਾਧਾ ਹੋਇਆ ਹੈ ਤੇ ਹੁਣ ਪੰਜਾਬ ਵਿੱਚ 26.75 ਲੱਖ (77 %) ਪੇਂਡੂ ਘਰ ਟੂਟੀ ਵਾਲੇ ਪਾਣੀ ਦੀ ਸਪਲਾਈ ਲੈ ਰਹੇ ਹਨ । ਜੇ ਜੇ ਐੱਮ ਤਹਿਤ 2021—22 ਵਿੱਚ 8.87 ਲੱਖ ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਨ ਦੀ ਯੋਜਨਾ ਹੈ ।
ਹਰੇਕ ਪੇਂਡੂ ਘਰ ਨੂੰ ਟੂਟੀ ਵਾਲਾ ਪਾਣੀ ਮੁਹੱਈਆ ਕਰਨ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ 1656.39 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਮਨਜ਼ੂਰ ਕੀਤੀ ਹੈ , ਜੋ 2021—22 ਵਿੱਚ ਸਾਢੇ ਚਾਰ ਗੁਣਾ ਤੋਂ ਵੱਧ ਹੈ । 2019—20 ਵਿੱਚ ਪੰਜਾਬ ਨੂੰ 227.46 ਕਰੋੜ ਕੇਂਦਰ ਵੱਲੋਂ ਦਿੱਤੇ ਗਏ ਸਨ , ਜਿਨ੍ਹਾਂ ਨੂੰ 2020—21 ਵਿੱਚ ਵਧਾ ਕੇ 362.79 ਕਰੋੜ ਰੁਪਏ ਕੀਤਾ ਗਿਆ ਹੈ । ਘੱਟ ਖਰਚੇ ਕਾਰਨ ਸੂਬਾ ਪਿਛਲੇ ਸਾਲ ਕੇਂਦਰੀ ਗ੍ਰਾਂਟ ਨਹੀਂ ਲੈ ਸਕਿਆ ਸੀ ਅਤੇ ਸਾਰੀ ਰਾਸ਼ੀ 362.79 ਕਰੋੜ ਰੁਪਏ ਵਾਪਸ ਕੀਤੀ ਗਈ ਸੀ । ਇਸ ਕੇਂਦਰੀ ਵੰਡ ਦੀ ਬਕਾਇਆ ਬੈਲੇਂਸ ਅਤੇ ਇਸ ਦੇ ਬਰਾਬਰ ਸੂਬੇ ਦੇ ਹਿੱਸੇ ਨਾਲ ਸੂਬੇ ਕੋਲ ਜਲ ਜੀਵਨ ਮਿਸ਼ਨ ਤਹਿਤ 3533.5 ਕਰੋੜ ਰੁਪਏ ਦੀ ਕੁੱਲ ਰਾਸ਼ੀ ਯਕੀਨਨ ਉਪਲਬਧ ਹੈ । ਸੂਬੇ ਕੋਲ 2022 ਤੱਕ ਹਰੇਕ ਪੇਂਡੂ ਘਰ ਨੂੰ ਟੂਟੀ ਵਾਲਾ ਪਾਣੀ ਮੁਹੱਈਆ ਕਰਨ ਲਈ ਪਾਣੀ ਸਪਲਾਈ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ ਫੰਡ ਦੀ ਕੋਈ ਕਮੀ ਨਹੀਂ ਹੈ ।
ਜੰਮੂ ਤੇ ਕਸ਼ਮੀਰ :
ਜਲ ਜੀਵਨ ਮਿਸ਼ਨ ਦੇ ਐਲਾਨ ਤੋਂ ਪਹਿਲਾਂ ਜੰਮੂ ਤੇ ਕਸ਼ਮੀਰ ਵਿੱਚ 18.16 ਲੱਖ ਪੇਂਡੂ ਘਰਾਂ ਵਿੱਚੋਂ ਕੇਵਲ 5.75 ਲੱਖ (31.7 %) ਘਰਾਂ ਵਿੱਚ ਪਾਈਪ ਵਾਲੇ ਪਾਣੀ ਦੀ ਸਪਲਾਈ ਸੀ । ਇਨ੍ਹਾਂ 21 ਮਹੀਨਿਆਂ ਵਿੱਚ ਕੋਵਿਡ 19 ਮਹਾਮਾਰੀ , ਲਾਕਡਾਊਨ ਅਤੇ ਰੋਕਾਂ ਦੇ ਬਾਵਜੂਦ 4.30 ਲੱਖ (23.69 %) ਘਰਾਂ ਵਿੱਚ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕੀਤੇ ਗਏ ਹਨ । ਜੰਮੂ ਤੇ ਕਸ਼ਮੀਰ ਵਿੱਚ ਹੁਣ 10.05 ਲੱਖ (55.7 %) ਪੇਂਡੂ ਘਰ ਟੂਟੀ ਵਾਲੇ ਪਾਣੀ ਦੀ ਸਪਲਾਈ ਲੈ ਰਹੇ ਹਨ ।
ਜੰਮੂ ਤੇ ਕਸ਼ਮੀਰ ਨੇ 2021—22 ਵਿੱਚ 4.91 ਲੱਖ ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਅਤੇ 2022—23 ਵਿੱਚ 3.27 ਲੱਖ ਘਰਾਂ ਨੂੰ ਟੂਟੀ ਦੇ ਪਾਣੀ ਕੁਨੈਕਸ਼ਨ ਮੁਹੱਈਆ ਕਰਨ ਦੀ ਯੋਜਨਾ ਬਣਾਈ ਹੈ । ਕੇਂਦਰ ਸ਼ਾਸਤ ਪ੍ਰਦੇਸ਼ ਨੂੰ 2022 ਤੋਂ ਪਹਿਲਾਂ ਹਰੇਕ ਪੇਂਡੂ ਘਰ ਵਿੱਚ ਟੂਟੀ ਵਾਲਾ ਪਾਣੀ ਮੁਹੱਈਆ ਕਰਨ ਦੀ ਮਦਦ ਕਰਨ ਵਜੋਂ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੇਂਦਰੀ ਗ੍ਰਾਂਟ ਵਧਾ ਕੇ 2747.17 ਕਰੋੜ ਰੁਪਏ ਕਰ ਦਿੱਤੀ ਹੈ , ਜੋ 2020—21 ਤੋਂ ਚਾਰ ਗੁਣਾ ਵੱਧ ਹੈ ।
ਲੱਦਾਖ਼ :
ਜਲ ਜੀਵਨ ਮਿਸ਼ਨ ਲਾਂਚ ਕਰਨ ਵੇਲੇ ਲੱਦਾਖ਼ ਵਿੱਚ ਕੇਵਲ 1414 (3.2 %) ਘਰਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਸੀ । ਜੇ ਜੇ ਐੱਮ ਤਹਿਤ 21 ਮਹੀਨਿਆਂ ਵਿੱਚ 2760 (6.4 %) ਘਰਾਂ ਨੂੰ ਟੂਟੀ ਵਾਲੇ ਪਾਣੀ ਕੁਨੈਕਸ਼ਨ ਮੁਹੱਈਆ ਕੀਤੇ ਗਏ ਹਨ ।
ਚੁਣੌਤੀਆਂ ਦੇ ਬਾਜਵੂਦ , ਜਿਵੇਂ ਮੁਸ਼ਕਿਲਾਂ ਵਾਲੇ ਇਲਾਕਿਆਂ , ਮਾੜੇ ਮੌਸਮ ਅਤੇ ਬਹੁਤ ਘੱਟ ਵਸੋਂ ਵਾਲੇ ਇਲਾਕਿਆਂ ਦੇ ਬਾਵਜੂਦ ਲੱਦਾਖ਼ ਨੇ 2020—21 ਵਿੱਚ 28788 ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਅਤੇ 2022—23 ਵਿੱਚ 11568 ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਨ ਦੀ ਯੋਜਨਾ ਬਣਾਈ ਹੈ । ਲੱਦਾਖ਼ ਦੇ ਲੋਕਾਂ ਦੀਆਂ ਆਪਣੇ ਘਰਾਂ ਵਿੱਚ ਨਿਰੰਤਰ ਸੁਰੱਖਿਅਤ ਟੂਟੀ ਵਾਲੇ ਪਾਣੀ ਦੀ ਸਪਲਾਈ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੇਂਦਰੀ ਜਲ ਸ਼ਕਤੀ ਮੰਤਰ ਸ਼੍ਰੀ ਗਜੇਂਦਰ ਸਿੰਘ ਸ਼ੇਵਾਖਤ ਨੇ ਕੇਂਦਰੀ ਗ੍ਰਾਂਟ ਵਧਾ ਕੇ 1429.96 ਕਰੋੜ ਰੁਪਏ ਕਰ ਦਿੱਤੀ ਹੈ , ਜੋ 2020—21 ਤੋਂ 4 ਗੁਣਾ ਵੱਧ ਹੈ ।
ਜਲ ਜੀਵਨ ਮਿਸ਼ਨ ਤਹਿਤ 21 ਮਹੀਨਿਆਂ ਵਿੱਚ 5 ਉੱਤਰ ਪੱਛਮ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 29.98 ਲੱਖ ਤੋਂ ਵੱਧ ਟੂਟੀ ਵਾਲੇ ਪਾਣੀ ਕੁਨੈਕਸ਼ਨ ਮੁਹੱਈਆ ਕੀਤੇ ਗਏ ਹਨ । 15 ਅਗਸਤ 2019 ਨੂੰ ਜੇ ਜੇ ਐੱਮ ਦੇ ਐਲਾਨ ਸਮੇਂ ਕੇਵਲ 47.84 ਲੱਖ ਪੇਂਡੂ ਘਰਾਂ ਵਿੱਚ ਇਨ੍ਹਾਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਸੀ । ਹੇਠਾਂ ਦਿੱਤਾ ਗਿਆ ਟੇਬਲ ਅਤੇ ਚਾਰਟ ਦਰਸਾਉਂਦਾ ਹੈ ਕਿ ਕਿਵੇਂ ਜਲ ਜੀਵਨ ਮਿਸ਼ਨ ਨੇ ਲੱਖਾਂ ਲੋਕਾਂ ਦੀਆਂ ਜਿ਼ੰਦਗੀਆਂ , ਵਿਸ਼ੇਸ਼ ਕਰਕੇ ਮਾਤਾਵਾਂ , ਭੈਣਾਂ ਅਤੇ ਪੁੱਤਰੀਆਂ ਦੀਆਂ ਜਿ਼ੰਦਗੀਆਂ ਉੱਤਰ ਪੱਛਮ ਭਾਰਤੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬਿਹਤਰ ਬਣਾਈਆਂ ਹਨ ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ , “ਸਭਕਾ ਸਾਥ , ਸਭਕਾ ਵਿਕਾਸ ਅਤੇ ਸਭਕਾ ਵਿਸ਼ਵਾਸ” ਤੇ ਜ਼ੋਰ ਦਿੱਤਾ ਹੈ । ਜਲ ਜੀਵਨ ਮਿਸ਼ਨ ਇਸ ਸਿਧਾਂਤ ਲਈ ਉਦਾਹਰਨਾਂ ਵਿੱਚੋਂ ਸਭ ਤੋਂ ਵਧੀਆ ਉਦਾਹਰਨ ਹੈ ਅਤੇ ਹਰੇਕ ਪਿੰਡ ਵਿੱਚ ਹਰੇਕ ਘਰ ਨੂੰ ਟੂਟੀ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਯਤਨ ਕਰ ਰਿਹਾ ਹੈ । 2022 ਵਿੱਚ ਜਦੋਂ ਦੇਸ਼ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਏਗਾ ਉਸ ਵੇਲੇ ਤੱਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਹਰਿਆਣਾ , ਹਿਮਾਚਲ ਪ੍ਰਦੇਸ਼ , ਪੰਜਾਬ , ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਦੇ ਹਰੇਕ ਪਿੰਡ ਵਿੱਚ ਹਰੇਕ ਘਰ ਨੂੰ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਨ ਦੀ ਦੂਰ ਦ੍ਰਿਸ਼ਟੀ ਸੱਚ ਹੋ ਜਾਵੇਗੀ । ਇਸ ਖੇਤਰ ਦੀਆਂ ਲੱਖਾਂ ਮਹਿਲਾਵਾਂ ਅਤੇ ਲੜਕੀਆਂ ਲਈ ਇਹ ਉਸ ਵਲੇ ਢੁਕਵੀਂ ਸ਼ਰਧਾਂਜਲੀ ਹੋਵੇਗੀ , ਜਦੋਂ ਇਸ ਸਾਲ ਦੇਸ਼ “ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ” ਮਨਾ ਰਿਹਾ ਹੈ ।
S. No.
|
State / UT
|
Total Household
|
HHs with tap connection
as on 15.08.2019
|
HHs with tap connection
as on date (3.06.21)
|
Tap water supply provided since start of the mission
|
Number
|
%
|
Number
|
%
|
Number
|
%
|
|
Haryana
|
31,03,078
|
17,66,363
|
56.92
|
27,90,518
|
89.93
|
10,24,155
|
76.62
|
|
Himachal Pradesh
|
17,03,626
|
7,62,721
|
44.77
|
13,07,736
|
76.76
|
5,45,015
|
57.92
|
|
Punjab
|
34,73,254
|
16,78,558
|
48.33
|
26,73,721
|
76.98
|
9,95,163
|
55.45
|
|
Jammu & Kashmir
|
18,15,909
|
5,75,466
|
31.69
|
10,05,520
|
55.37
|
4,30,054
|
34.67
|
|
Ladakh
|
4,4082
|
1,414
|
3.21
|
4,137
|
9.38
|
2,723
|
6.38
|
|
India
|
19,19,63,738
|
3,23,62,838
|
16.86
|
7,46,57,108
|
38.89
|
4,22,94,270
|
26.50
|
100 ਦਿਨਾ ਮੁਹਿੰਮ ਦਾ ਅਸਰ :
ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ।
ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਸੁਰੱਖਿਅਤ ਪੀਣ ਵਾਲਾ ਪਾਣੀ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 100 ਦਿਨਾ ਮੁਹਿੰਮ ਦਾ ਐਲਾਨ ਕੀਤਾ ਸੀ , ਜਿਸ ਨੂੰ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ 2 ਅਕਤੂਬਰ 2020 ਨੂੰ ਲਾਂਚ ਕੀਤਾ ਸੀ । ਉੱਤਰ ਪੱਛਮ ਭਾਰਤ ਦੇ ਸਾਰੇ ਇਨ੍ਹਾਂ ਸੂਬਿਆਂ — ਹਰਿਆਣਾ , ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਨੇ ਸਾਰੇ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕੀਤੇ ਹਨ । ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਵੱਲੋਂ ਵੀ ਜਲਦੀ ਹੀ ਇਸ ਨੂੰ ਮੁਕੰਮਲ ਕਰਨ ਦੀ ਸੰਭਾਵਨਾ ਹੈ ।
S. No.
|
State / UTs
|
Total no. of schools
|
Schools with tap connection
as on date (3.06.21)
|
Total no. of anganwadi centres
|
AWCs with tap connection
as on date (3.06.21)
|
Number
|
%
|
Number
|
%
|
-
|
Ladakh
|
981
|
507
|
51.68
|
1,157
|
514
|
44.43
|
|
Jammu & Kashmir
|
22,492
|
20,079
|
89.27
|
24,149
|
21,366
|
88.48
|
|
Himachal Pradesh
|
17,298
|
17,298
|
100.00
|
17,769
|
17,769
|
100.00
|
|
Punjab
|
22,415
|
22,415
|
100.00
|
21,954
|
21,954
|
100.00
|
|
Haryana
|
12,991
|
12,991
|
100.00
|
21,795
|
21,795
|
100.00
|
|
India
|
10,30,820
|
6,53,790
|
63.42
|
11,47,151
|
5,83,730
|
50.89
|
********************
ਬੀ ਵਾਈ / ਏ ਐੱਸ
(Release ID: 1724832)
|