ਬਿਜਲੀ ਮੰਤਰਾਲਾ
ਆਰਈਸੀ ਦੀ ਸਹਾਇਕ ਕੰਪਨੀ ਆਰਈਸੀਪੀਡੀਸੀਐੱਲ ਨੇ ਪਾਵਰ ਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ ਨੂੰ ਟ੍ਰਾਂਸਮਿਸ਼ਨ ਪ੍ਰੋਜੈਕਟ ਦੇ ਦੋ ਸਪੈਸ਼ਲ ਪਰਪਸ ਵਹੀਕਲ ਸੌਂਪੇ
Posted On:
05 JUN 2021 12:41PM by PIB Chandigarh
ਬਿਜਲੀ ਮੰਤਰਾਲੇ ਦੇ ਤਹਿਤ ਆਰਈਸੀ ਲਿਮਿਟੇਡ ਦੀ ਪੂਰੀ ਮਾਲਕੀਅਤ ਵਾਲੀ ਸਹਾਇਕ ਕੰਪਨੀ ਆਰਈਸੀ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ ਲਿਮਿਟੇਡ (ਆਰਈਸੀਪੀਡੀਸੀਐੱਲ) ਨੇ ਕੱਲ੍ਹ ਆਰਈਸੀਪੀਡੀਸੀਐੱਲ ਦੇ ਸੀਈਓ ਅਤੇ ਸੰਯੁਕਤ ਸੀਈਓ ਅਤੇ ਪਾਵਰ ਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮੈਸਰਜ਼ ਪਾਵਰ ਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ ਨੂੰ ਦੋ ਪ੍ਰੋਜੈਕਟ ਵਿਸ਼ੇਸ਼ ਸਪੈਸ਼ਲ ਪਰਪਸ ਵਹੀਕਲ (ਐੱਸਪੀਵੀਜ਼) ‘ਫਤਿਹਗੜ੍ਹ ਭਡਲਾ ਟ੍ਰਾਂਸਕੋ ਲਿਮਿਟੇਡ‘ ਅਤੇ ‘ਸੀਕਰ ਨਿਊ ਟ੍ਰਾਂਸਮਿਸ਼ਨ ਲਿਮਿਟੇਡ‘ ਸੌਂਪੇ।
ਮੈਸਰਜ਼ ਪਾਵਰ ਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ ਦੀ ਚੋਣ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੁਆਰਾ ਅਧਿਸੂਚਿਤ ਮਾਨਕ ਬੋਲੀ ਦਸਤਾਵੇਜਾਂ ਅਤੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਟ੍ਰਾਂਸਮਿਸ਼ਨ ਡਿਵੇਲਪਰਸ ਦੀ ਚੋਣ ਲਈ ਟੈਰਿਫ ਅਧਾਰਿਤ ਮੁਕਾਬਲੇ ਵਾਲੀ ਬੋਲੀ (ਟੀਬੀਸੀਬੀ) ਅਧਾਰਿਤ ਟੈਰਿਫ ਰਾਹੀਂ ਕੀਤੀ ਗਈ ।
ਆਰਈਸੀ ਲਿਮਿਟੇਡ ਬਾਰੇ: ਆਰਈਸੀ ਲਿਮਿਟੇਡ ਇੱਕ ਨਵਰਤਨ ਐੱਨਬੀਐੱਫਸੀ ਹੈ, ਜੋ ਬਿਜਲੀ ਮੰਤਰਾਲੇ ਦੇ ਤਹਿਤ ਪੂਰੇ ਭਾਰਤ ਵਿੱਚ ਬਿਜਲੀ ਖੇਤਰ ਵਿੱਤ ਪੋਸ਼ਣ ਅਤੇ ਵਿਕਾਸ ਉੱਤੇ ਕੇਂਦ੍ਰਿਤ ਹੈ। 1969 ਵਿੱਚ ਸਥਾਪਤ ਆਰਈਸੀ ਲਿਮਿਟੇਡ ਨੇ ਆਪਣੇ ਕਾਰਜਕਾਲ ਦੇ 50 ਸਾਲ ਪੂਰੇ ਕਰ ਲਏ ਹਨ। ਇਹ ਰਾਜ ਬਿਜਲੀ ਬੋਰਡਾਂ, ਰਾਜ ਸਰਕਾਰਾਂ, ਕੇਂਦਰੀ/ਰਾਜ ਬਿਜਲੀ ਯੂਟੀਲਿਟੀਜ਼, ਸੁਤੰਤਰ ਬਿਜਲੀ ਉਤਪਾਦਕਾਂ, ਗ੍ਰਾਮੀਣ ਬਿਜਲੀ ਸਹਿਕਾਰੀ ਸੰਘਾਂ ਅਤੇ ਨਿਜੀ ਖੇਤਰ ਯੂਟੀਲਿਟੀਜ਼ ਨੂੰ ਵਿੱਤੀ ਸਹਾਇਤਾ ਉਪਲੱਬਧ ਕਰਾਉਂਦੇ ਹੈ। ਇਸ ਦੀ ਕਾਰੋਬਾਰੀ ਗਤੀਵਿਧੀਆਂ ਵਿੱਚ ਬਿਜਲੀ ਖੇਤਰ ਦੀ ਸੰਪੂਰਣ ਵੈਲਿਊ ਚੇਨ ਵਿੱਚ ਪ੍ਰੋਜੈਕਟਾਂ ਦਾ ਵਿੱਤਪੋਸ਼ਣ, ਕਈ ਪ੍ਰਕਾਰ ਦੇ ਪ੍ਰੋਜੈਕਟਾਂ ਵਿੱਚ ਜੇਨਰੇਸ਼ਨ, ਟ੍ਰਾਂਸਮਿਸ਼ਨ, ਵੰਡ ਪ੍ਰੋਜੈਕਟ ਅਤੇ ਅਖੁੱਟ ਊਰਜਾ ਪ੍ਰੋਜੈਕਟ ਸ਼ਾਮਿਲ ਹਨ ।
***
ਐੱਸਐੱਸ/ਆਈਜੀ
(Release ID: 1724768)
Visitor Counter : 180