ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਧਮਪੁਰ, ਜੰਮੂ-ਕਸ਼ਮੀਰ ਦੇ ਦੇਵਿਕਾ ਪ੍ਰੋਜੈਕਟ ਆਸਥਾ ਦਾ ਵਿਸ਼ਾ ਹੈ ਅਤੇ ਸਾਰੀਆਂ ਪਾਰਟੀਆਂ ਦੇ ਸੁਝਾਅ ਦਾ ਸੁਆਗਤ ਹੈ


ਮੰਤਰੀ ਨੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਦੇਵਿਕਾ ਨਦੀ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਇਸ ਮਾਡਲ ਪ੍ਰੋਜੈਕਟ ਨੂੰ ਜਲਦੀ ਪੂਰਾ ਕਰਨ ਲਈ ਕਿਹਾ

Posted On: 03 JUN 2021 7:36PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਦੇਵਿਕਾ ਪ੍ਰੋਜੈਕਟ ਸਭ ਲਈ ਹੈ ਇਸ ਲਈ ਸਾਰੀਆਂ ਪਾਰਟੀਆਂ ਵੱਲੋਂ ਆਉਣ ਵਾਲੇ ਸੁਝਾਵਾਂ ਦਾ ਸੁਆਗਤ ਹੈ। ਉਨ੍ਹਾਂ ਨੇ ਕਿਹਾ ਕਿ ਦੇਵਿਕਾ ਸਿਰਫ ਪ੍ਰੋਜੈਕਟ ਨਹੀਂ ਬਲਕਿ ਸਾਰੇ ਲੋਕਾਂ ਲਈ ਆਸਥਾ ਦਾ ਵਿਸ਼ਾ ਹੈ, ਵਿਸ਼ੇਸ਼ ਰੂਪ ਨਾਲ ਉਧਮਪੁਰ ਦੇ ਲੋਕਾਂ ਲਈ ਅਤੇ ਇਸ ਲਈ ਕਿਸੇ ਵੀ ਵੱਲੋਂ ਆਉਣ ਵਾਲੇ ਕਿਸੇ ਵੀ ਸੁਝਾਅ ਜਾਂ ਇਨਪੁਟ ਨੂੰ ਸਕਾਰਾਤਮਕ ਰੂਪ ਨਾਲ ਦੇਖਿਆ ਜਾਣਾ ਚਾਹੀਦਾ ਹੈ, ਭਾਵੇਂ ਸੁਝਾਅ ਦੇਣ ਵਾਲੇ ਵਿਅਕਤੀ ਦੀ ਕੋਈ ਰਾਜਨੀਤਕ ਸੰਬੰਧਤ ਜਾਂ ਰਾਜਨੀਤਕ ਪਾਰਟੀ ਨਾਲ ਜੁੜਾਅ ਹੀ ਕਿਉਂ ਨਾ ਹੋਵੇ।

ਇੱਕ ਉੱਚ ਪੱਧਰੀ ਬੈਠਕ, ਜਿਸ ਵਿੱਚ ਮੁੱਖ ਸਕੱਤਰ ਅਰੁਣਾ ਕੁਮਾਰ ਮੇਹਤਾ, ਪ੍ਰਿੰਸੀਪਲ ਸਕੱਤਰ ਆਵਾਸ ਅਤੇ ਸ਼ਹਿਰੀ ਵਿਕਾਸ ਬੋਰਡ ਧੀਰਜ ਗੁਪਤਾ, ਡੀਸੀ ਉਧਮਪੁਰ ਇੰਦੂ ਕੰਵਲ ਛਿਬ, ਸੰਬੰਧਿਤ ਮੁੱਖ ਇੰਜੀਨੀਅਰ ਅਤੇ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ, ਡਾ. ਜਿਤੇਂਦਰ ਸਿੰਘ ਨੇ ਸੰਬੰਧਿਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਸਾਰੇ ਵਰਗਾਂ ਨੂੰ ਵਿਸ਼ਵਾਸ ਵਿੱਚ ਲੈਣ, ਜਿਸ ਨਾਲ ਹਰੇਕ ਵਿਅਕਤੀ ਇਸ ਸਚਾਈ ‘ਤੇ ਸਮੂਹਿਕ ਗੌਰਵ ਨੂੰ ਸਾਂਝਾ ਕਰ ਸਕਣ ਕਿ ਉੱਤਰ ਭਾਰਤ ਵਿੱਚ ਆਪਣੇ ਪ੍ਰਕਾਰ ਦੇ ਪਹਿਲੇ ਪ੍ਰੋਜੈਕਟ ਉਧਮਪੁਰ ਵਿੱਚ ਬਣ ਰਿਹਾ ਹੈ ਅਤੇ ਇਸ ਨੂੰ ਇਸ ਪ੍ਰਕਾਰ ਨਾਲ ਲੈ ਕੇ ਆਉਣ ਹੋਵੇਗਾ ਜਿਸ ਨਾਲ ਭਵਿੱਖ ਵਿੱਚ ਇਸ ਨੂੰ ਪੂਰੇ ਖੇਤਰ ਲਈ ਇੱਕ ਰੋਲ ਮਾਡਲ ਦੇ ਰੂਪ ਵਿੱਚ ਦੇਖਿਆ ਗਿਆ। ਉਨ੍ਹਾਂ ਨੇ ਉਧਮਪੁਰ ਦੇ ਡਿਪਟੀ ਕਮਿਸ਼ਨਰ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਨਤਾ ਅਤੇ ਨਾਗਰਿਕ ਸਮਾਜ ਤੋਂ ਆਉਣ ਵਾਲੇ ਸੁਝਾਵਾਂ ਦੇ ਪ੍ਰਤੀ ਉਦਾਰਤਾ ਵਰਤਣ ਅਤੇ ਜਿੱਥੇ ਵੀ ਕਿਸੇ ਸੁਝਾਅ ਵਿੱਚ ਮਹੱਤਵ ਜਾਂ ਤਰਕ ਦਿਖਦਾ ਹੋਵੇ, ਉਸ ਨੂੰ ਪ੍ਰਤਿਸ਼ਠਾ ਦਾ ਵਿਸ਼ਾ ਨਾ ਬਣਾਓ ਅਤੇ ਨਾ ਹੀ ਇਸ ਨੂੰ ਆਪਣਾਉਣ ਵਿੱਚ ਕੋਈ ਸੰਕੋਚ ਕਰੋ।

 

ਇਸ ਪ੍ਰੋਜੈਕਟ ਦਾ ਮਤਲਬ ਅਤੇ ਮਹੱਤਵ ਨੂੰ ਦੇਖਦੇ ਹੋਏ ਇਸ ਦੀ ਤੁਲਨਾ ਕੇਂਦਰ ਸਰਕਾਰ ਦੇ ਆਂਕਾਂਖੀ ਪ੍ਰੋਗਰਾਮ ਨਮਾਮਿ ਗੰਗੇ ਨਾਲ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਇਸ ਆਂਕਾਂਖੀ ਪ੍ਰੋਜੈਕਟ ਨੂੰ ਪ੍ਰਵਾਨਗੀ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਸ਼ੰਸਾ ਕੀਤੀ।

ਇਸ ਸਾਲ ਜਨਵਰੀ ਵਿੱਚ ਪ੍ਰੋਜੈਕਟ ਦੇ ਸਥਾਨ ‘ਤੇ ਕੀਤੇ ਗਏ ਆਪਣੇ ਦੌਰੇ ਨੂੰ ਯਾਦ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੰਮ ਦੀ ਹੌਲੀ ਗਤੀ ਲਈ ਨਿਰਾਸ਼ਾ ਵਿਅਕਤ ਕੀਤੀ ਸੀ ਲੇਕਿਨ ਬਦਕਿਸਮਤੀ ਨਾਲ ਕੋਵਿਡ ਦੀ ਦੂਸਰੀ ਲਹਿਰ ਵੀ ਇੱਕ ਚੁਣੌਤੀ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਹੁਣ ਜਦੋਂ ਕਿ ਕਾਰਜਸ਼ੀਲ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਹੋਣ ਦੇ ਨਾਲ-ਨਾਲ ਇਸ ਨੂੰ ਪੂਰਾ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਦੀ ਸੁਚਾਰੂ ਵਿਵਸਥਾ ਕਰ ਲਈ ਗਈ ਹੈ ਇਸ ਲਈ ਅਗਲੇ ਸਾਲ ਦੀ ਸ਼ੁਰੂਆਤ ਤੱਕ ਇਸ ਪ੍ਰੋਜੈਕਟ ਨੂੰ ਪੂਰਾ ਕਰਨਾ ਸੰਭਵ ਹੋ ਸਕੇਗਾ।

ਠੇਕੇਦਾਰ ਏਜੰਸੀ ਅਤੇ ਇੰਜੀਨੀਅਰਿੰਗ ਵਿੰਗ ਦਰਮਿਆਨ ਤਾਲਮੇਲ ਵਿੱਚ ਕਥਿਤ ਰੂਪ ਨਾਲ ਕਮੀ ਨਾਲ ਸੰਬੰਧਿਤ ਸਮਾਚਾਰਾਂ ਦਾ ਜ਼ਿਕਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੀ ਬੈਠਕ ਦੇ ਬਾਅਦ ਠੇਕੇਦਾਰ ‘ਤੇ ਜੁਰਮਾਨਾ ਲਗਾਇਆ ਗਿਆ ਸੀ ਅਤੇ ਅਧਿਕਾਰੀਆਂ ਦੁਆਰਾ ਇਹ ਭਰੋਸਾ ਦਿੱਤਾ ਸੀ ਕਿ ਉਹ ਕੰਮ ਦੇ ਨਿਸ਼ਪਾਦਨ ਤਾਲਮੇਲ ਸੁਨਿਸ਼ਚਿਤ ਕਰਨਗੇ। ਇਸ ਦੇ ਨਾਲ ਹੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੰਮ ਦੀ ਗੁਣਵੱਤਾ ਵਿੱਚ ਕਿਸੇ ਪ੍ਰਕਾਰ ਦੇ ਸਮਝੌਤੇ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

ਆਪਣੇ ਟੈਕਨੀਕਲ ਅਨੁਭਵ ਦੇ ਅਧਾਰ ‘ਤੇ ਆਪਣੀ ਇਨਪੁਟ ਪ੍ਰਦਾਨ ਕਰਦੇ ਹੋਏ, ਮੁੱਖ ਸਕੱਤਰ ਅਰੁਣ ਮੇਹਤਾ ਨੇ ਮੁੱਖ ਇੰਜੀਨੀਅਰ ਨੂੰ ਟੈਕਨੋਲੋਜੀ ਨਿਊਟ੍ਰਲ ਮੈਕੇਨਿਜ਼ਮ ਸੁਨਿਸ਼ਚਿਤ ਕਰਨ ਲਈ ਕਿਹਾ ਅਤੇ ਨਾਲ ਹੀ ਉਨ੍ਹਾਂ ਨੇ ਪ੍ਰੋਜੈਕਟ ਨੂੰ ਨਿਰਵਿਘਨ ਗਤੀ ਦੇ ਨਾਲ ਅਤੇ ਸਮੇਂ ‘ਤੇ ਪੂਰਾ ਕਰਨ ਲਈ ਸਰਕਾਰ ਵੱਲੋਂ ਧਨ ਦੀ ਕਿਸੇ ਪ੍ਰਕਾਰ ਦੀ ਕਮੀ ਨਾ ਹੋਣ ਦੇਣ ਦਾ ਵੀ ਭਰੋਸਾ ਦਿੱਤਾ।

ਮਾਰਚ 2019 ਵਿੱਚ, ਰਾਸ਼ਟਰੀ ਨਦੀ ਸੁਰੱਖਿਆ ਯੋਜਨਾ (ਐੱਨਆਰਸੀਪੀ) ਤਹਿਤ 190 ਕਰੋੜ ਰੁਪਏ ਦੇ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕੀਤਾ ਗਿਆ ਸੀ। ਪ੍ਰੋਜੈਕਟ ਤਹਿਤ ਦੇਵਿਕਾ ਨਦੀ ਦੇ ਕਿਨਾਰੇ ਇਸ਼ਨਾਨ “ਘਾਟ” (ਸਥਾਨ) ਵਿਕਸਿਤ ਕੀਤੇ ਜਾਣਗੇ, ਕਬਜ਼ੇ ਹਟਾਏ ਜਾਣਗੇ, ਕੁਦਰਤੀ ਜਲ ਸੰਸਥਾ ਨੂੰ ਫਿਰ ਸਥਾਪਿਤ ਕੀਤਾ ਜਾਵੇਗਾ ਅਤੇ ਸ਼ਮਸ਼ਾਨ ਭੂਮੀ ਦੇ ਨਾਲ-ਨਾਲ ਜਲਗ੍ਰਹਿਣ ਖੇਤਰ ਵੀ ਵਿਕਸਿਤ ਕੀਤੇ ਜਾਣਗੇ।

ਇਸ ਪ੍ਰੋਜੈਕਟ ਵਿੱਚ 8 ਐੱਮਐੱਲਟੀ, 4 ਐੱਮਐੱਲਡੀ ਅਤੇ 1.6 ਐੱਮਐੱਲਡੀ ਸਮਰੱਥਾ ਦੇ ਤਿੰਨ ਸੀਵੇਜ਼ ਟ੍ਰੀਟਮੈਂਟ ਪਲਾਂਟ, 129.27 ਕਿਲੋਮੀਟਰ ਦਾ ਸੀਵਰੇਜ਼ ਨੈਟਵਰਕ, ਦੋ ਸ਼ਮਸ਼ਾਨ ਘਾਟਾਂ ਦਾ ਵਿਕਾਸ, ਸੁਰੱਖਿਆ ਹੜ੍ਹ ਅਤੇ ਲੈਂਡਸਕੇਪਿੰਗ, ਛੋਟੇ ਜਲ ਬਿਜਲੀ ਪਲਾਂਟ ਅਤੇ ਤਿੰਨ ਸੌਰ ਊਰਜਾ ਪਲਾਂਟ ਸ਼ਾਮਿਲ ਕੀਤੇ ਗਏ ਹਨ। ਪ੍ਰੋਜੈਕਟ ਦੇ ਪੂਰੇ ਹੋਣ ਦੇ ਬਾਅਦ, ਨਦੀਆਂ ਦੇ ਪ੍ਰਦੂਸ਼ਣ ਵਿੱਚ ਕਮੀ ਆਵੇਗੀ ਅਤੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।

ਦੇਵਿਕਾ ਨਦੀ ਦਾ ਬਹੁਤ ਵੱਡਾ ਧਾਰਮਿਕ ਮਹੱਤਵ ਵੀ ਹੈ ਕਿਉਂਕਿ ਹਿੰਦੂਆਂ ਦੁਆਰਾ ਇਸ ਨੂੰ ਗੰਗਾ ਨਦੀ ਦੀ ਭੈਣ ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ। ਪਿਛਲੇ ਸਾਲ ਜੂਨ ਵਿੱਚ, ਡਾ. ਜਿਤੇਂਦਰ ਸਿੰਘ ਨੇ ਉਧਮਪੁਰ ਵਿੱਚ ਮਹੱਤਵਪੂਰਨ ਦੇਵਿਕਾ ਪੁਲ਼ ਦਾ ਵੀ ਉਦਘਾਟਨ ਕੀਤਾ ਸੀ। ਟ੍ਰੈਫਿਕ ਜਾਮ ਤੋਂ ਛੁਟਕਾਰਾ ਦਿਵਾਉਣ ਦੇ ਇਲਾਵਾ, ਦੇਵਿਕਾ ਪੁਲ਼ ਦਾ ਉਦੇਸ਼ ਸੈਨਾ ਦੇ ਕਾਫਲੇ ਅਤੇ ਵਾਹਨਾਂ ਨੂੰ ਵੀ ਅਸਾਨ ਮਾਰਗ ਪ੍ਰਦਾਨ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ।

 

 

<><><><><>

 

 

 

ਐੱਸਐੱਨਸੀ



(Release ID: 1724450) Visitor Counter : 173


Read this release in: English , Urdu , Hindi , Tamil