ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਟੋਕਿਓ 2020 ਓਲੰਪਿਕ ਖੇਡਾਂ ਲਈ ਟੀਮ ਇੰਡੀਆ ਦੀ ਅਧਿਕਾਰਤ ਕਿੱਟ ਦਾ ਉਦਘਾਟਨ ਕੀਤਾ

Posted On: 03 JUN 2021 9:15PM by PIB Chandigarh

ਟੋਕਿਓ 2020 ਓਲੰਪਿਕ ਖੇਡਾਂ ਦੇ ਸ਼ੁਰੂ ਹੋਣ ਵਿੱਚ 50 ਦਿਨ ਬਾਕੀ ਹਨ, ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਭਾਰਤੀ ਟੁਕੜੀ ਲਈ ਇੱਕ ਪ੍ਰਭਾਵਸ਼ਾਲੀ ਰਸਮੀ ਅਤੇ ਅਧਿਕਾਰਤ ਖੇਡ ਪਹਿਰਾਵੇ ਦੀ ਘੁੰਡ ਚੁਕਾਈ ਕੀਤੀ,ਭਾਰਤੀ ਖਿਡਾਰੀ 23 ਜੁਲਾਈ ਤੋਂ 8 ਅਗਸਤ 2021 ਤੱਕ ਜਪਾਨਦੇ ਟੋਕਿਓ ਵਿੱਚ ਹੋਣ ਵਾਲੀਆਂ 32 ਵੀਆਂ ਓਲੰਪੀਆਡ ਦੀਆਂ ਖੇਡਾਂ ਵਿੱਚ ਹਿੱਸਾ ਲੈਣਗੇ|

ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਟੋਕਿਓ 2020 ਓਲੰਪਿਕ ਖੇਡਾਂ ਵਿੱਚ ਆਈਓਏ ਦੇ ਪ੍ਰਧਾਨ, ਡਾ: ਨਰਿੰਦਰ ਧਰੁਵ ਬੱਤਰਾ ਅਤੇ ਜਨਰਲ ਸੱਕਤਰ ਸ਼੍ਰੀ ਰਾਜੀਵ ਮਹਿਤਾ ਦੀ ਹਾਜ਼ਰੀ ਵਿੱਚ ਟੀਮ ਇੰਡੀਆ ਲਈ ਅਧਿਕਾਰਤ ਕਿੱਟ ਦਾ ਉਦਘਾਟਨ ਕੀਤਾ।

ਇਸ ਸਮਾਰੋਹ ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਕੱਤਰਸ਼੍ਰੀ ਰਵੀ ਮਿੱਤਲ,ਸਪੋਰਟਸ ਅਥਾਰਟੀ ਆਵ੍ ਇੰਡੀਆਦੇ ਡਾਇਰੈਕਟਰ ਜਨਰਲਸ਼੍ਰੀ ਸੰਦੀਪ ਪ੍ਰਧਾਨ,ਸ਼ੈੱਫ਼ਦੀ ਮਿਸ਼ਨ ਆਵ੍ ਇੰਡੀਅਨ ਕੰਟੇਨਜੈਂਟ ਸ਼੍ਰੀ ਬੀਪੀ ਬੈਸ਼ਯਾ, ਸੰਸਦ ਮੈਂਬਰ ਅਤੇ ਡਿਪਟੀ ਸ਼ੈੱਫ਼ਦੀ ਮਿਸ਼ਨਡਾ ਪ੍ਰੇਮ ਚੰਦ ਵਰਮਾਵੀ ਹਾਜ਼ਿਰ ਸਨ। ਓਲੰਪਿਕ ਦੇ ਅਥਲੀਟ ਬਜਰੰਗ ਪੂਨੀਆ, ਰਵੀ ਕੁਮਾਰ, ਦੀਪਕ ਪੂਨੀਆ, ਸੁਮਿਤ, ਸੀਮਾ ਬਿਸਲਾ ਅਤੇ ਨੀਰਜ ਚੋਪੜਾ ਵੀ ਖੇਡ ਮੰਤਰੀ ਦੀ ਰਿਹਾਇਸ਼ ’ਤੇ ਆਯੋਜਿਤ ਸਮਾਰੋਹ ਵਿੱਚ ਮੌਜੂਦ ਸਨ।

ਅਧਿਕਾਰਤ ਸਟਾਈਲਿੰਗ ਪਾਰਟਨਰ - ਰੇਮੰਡ ਰਸਮੀ ਕਿੱਟਾਂ ਪ੍ਰਦਾਨ ਕਰੇਗਾ ਅਤੇ ਅਧਿਕਾਰਤ ਸਪੋਰਟਸ ਲਿਬਾਸ ਦਾ ਪਾਰਟਨਰ- ਲੀ-ਨਿੰਗ ਟੋਕਿਓ ਜਾਣ ਵਾਲੇ ਅਥਲੀਟਾਂ ਲਈ ਯਾਤਰਾ ਸਮੇਂ ਉਨ੍ਹਾਂ ਨੂੰ ਖੇਡਣ ਵਾਲੀਆਂ ਕਿੱਟਾਂ ਸਮੇਤ ਖੇਡ ਪਹਿਰਾਵੇ ਦੀ ਸਪਲਾਈ ਕਰੇਗਾ| ਲੀ-ਨਿੰਗ ਨੇ ਭਾਰਤੀ ਓਲੰਪਿਕ ਟੀਮ ਦੀ ਊਰਜਾ ਅਤੇ ਮਾਣ ਨੂੰ ਦਰਸਾਉਣ ਲਈ ਭਾਰਤ ਦੇ ਰਾਸ਼ਟਰੀ ਰੰਗਾਂ ਅਤੇ ਏਕੀਕ੍ਰਿਤ ਵਿਲੱਖਣ ਗ੍ਰਾਫਿਕਸ ਤੋਂ ਪ੍ਰੇਰਿਤ ਅਧਿਕਾਰਤ ਖੇਡ ਕਿੱਟ ਤਿਆਰ ਕੀਤੀ ਹੈ| ਅਧਿਕਾਰਤ ਕਿੱਟਾਂ ਦੇ ਡਿਜ਼ਾਈਨ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਡਿਜਾਈਨਰ ਸ਼੍ਰੀਮਤੀ ਈਦਿਤਰੀ ਗੋਇਲ ਦੀ ਸਹਾਇਤਾ ਨਾਲ ਤਿਆਰ ਕੀਤਾ ਹੈ|

ਮੁੱਖ ਮਹਿਮਾਨ ਵਜੋਂ ਸਮਾਰੋਹ ਦੀ ਸ਼ੁਰੂਆਤ ਕਰਦਿਆਂ ਯੁਵਾ ਮਾਮਲਿਆਂ ਅਤੇ ਖੇਡਾਂ ਲਈ ਕੇਂਦਰੀ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, “ਅਸੀਂ ਟੋਕਿਓ ਓਲੰਪਿਕ ਖੇਡਾਂ ਤੋਂ ਸਿਰਫ਼ 50 ਦਿਨ ਦੂਰ ਹਾਂ। ਹੁਣ ਹਰ ਦਿਨ, ਹਰ ਸਕਿੰਟ ਗਿਣਿਆ ਜਾਵੇਗਾ| ਭਾਰਤੀ ਓਲੰਪਿਕ ਟੀਮ ਦੀ ਅਧਿਕਾਰਤ ਕਿੱਟ ਦੀ ਘੁੰਡ ਚੁਕਾਈ ਇੱਕ ਅਹਿਮ ਪਹਿਲੂ ਹੈ ਅਤੇ ਇਹ ਹੋਰ ਵੀ ਅਹਿਮ ਹੈ ਕਿ ਇਸ ਨੂੰ ਇਸ ਦਿਨ ਲਾਂਚ ਕੀਤਾ ਜਾ ਰਿਹਾ ਹੈ| ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡੇ ਅਥਲੀਟ ਸਭ ਤੋਂ ਵੱਡੇ ਖੇਡ ਸਮਾਗਮ ਲਈ ਚੰਗੀ ਤਰ੍ਹਾਂ ਤਿਆਰ ਹਨ ਅਤੇ ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਹੈ, ਪੂਰੇ ਦੇਸ਼ ਨੂੰ ਸਾਡੇ ਅਥਲੀਟਾਂ ਦੇ ਪਿੱਛੇ ਖੜ੍ਹਨਾ ਚਾਹੀਦਾ ਹੈ ਤਾਂ ਜੋ ਉਹ ਟੋਕਿਓ ਵਿੱਚ ਆਪਣਾ ਸਰਵ ਉੱਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਹੋਣ| ਮੈਂ ਹਰ ਭਾਰਤੀ ਨੂੰ ਤਾਕੀਦ ਕਰਦਾ ਹਾਂ ਕਿ ਉਹ ਭਾਰਤੀ ਟੀਮ ਨੂੰ ਹੱਲਾ ਸ਼ੇਰੀ ਦੇਣ।

ਅਧਿਕਾਰਤ ਕਿੱਟ ਉਦਘਾਟਨ ਸਮਾਰੋਹ ਦੇ ਮੌਕੇ ’ਤੇ, ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਡਾ. ਨਰਿੰਦਰ ਧਰੁਵ ਬੱਤਰਾ ਨੇ ਟੋਕਿਓ ਓਲੰਪਿਕ ਖੇਡਾਂ ਵਿੱਚ ਸਥਾਨ ਹਾਸਲ ਕਰਨ ਵਾਲੇ ਸਾਰੇ ਅਥਲੀਟਾਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਜਤਾਇਆ ਕਿ ਭਾਰਤੀ ਅਥਲੀਟ ਟੋਕਿਓ ਖੇਡਾਂ ਮੌਕੇ ਚਮਕਦੇ ਹੋਏਭਾਰਤੀ ਤਿਰੰਗੇ ਨੂੰ ਉੱਚਾ ਝੂਲਾ ਕੇ ਦੇਸ਼ ਨੂੰ ਮਾਣ ਦਵਾਉਣਗੇ|

ਇਸ ਸਮਾਰੋਹ ਵਿੱਚ ਆਈਓਏ ਦੇ ਜਨਰਲ ਸੱਕਤਰ, ਰਾਜੀਵ ਮਹਿਤਾ ਨੇ ਧੰਨਵਾਦ ਕਰਦਿਆਂ ਕਿਹਾ, “ਅਗਲੇ ਮਹੀਨੇ ਟੋਕਿਓ ਓਲੰਪਿਕ ਖੇਡਾਂ ਵਿੱਚ ਜਾਣ ਵਾਲੀ ਟੀਮ ਇੰਡੀਆ ਦੇ ਲਈ ਬਣਾਏ ਰਸਮੀ ਅਤੇ ਅਧਿਕਾਰਤ ਖੇਡ ਪਹਿਰਾਵੇ ਦੀ ਘੁੰਡ ਚੁਕਾਈਦੇ ਲਈ ਮੈਂ ਸ਼੍ਰੀ ਕੀਰੇਨ ਰਿਜਿਜੂ ਜੀ ਦਾ ਧੰਨਵਾਦੀ ਹਾਂ। ਟੀਮ ਇੰਡੀਆ ਲਈ ਸਪੋਰਟਸ ਕਿੱਟਾਂ ਦਾ ਉਦਘਾਟਨ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਦੂਰਅੰਦੇਸ਼ੀ ਪਹਿਲੇ ਪ੍ਰਧਾਨ - ਸਰ ਦੋਰਾਬਜੀ ਟਾਟਾ ਦੇ ਯਾਦ ਦਿਵਸ ਦੇ ਨਾਲ ਮਿਲਦਾ ਹੈ, ਜੋ ਸੰਗਠਨ ਅਤੇ ਟੀਮ ਲਈ ਬਹੁਤ ਮਹੱਤਵ ਰੱਖਦਾ ਹੈ| ਉਨ੍ਹਾਂ ਨੇ ਇਹ ਵੀ ਕਿਹਾ, “ਅਸੀਂ ਅੱਜ ਤੱਕ ਦੀ ਸਰਬੋਤਮ ਭਾਰਤੀ ਟੀਮ ਭੇਜ ਰਹੇ ਹਾਂ ਜਿਸ ਵਿੱਚ ਬਹੁਤ ਸਾਰੀਆਂ ਯੁਵਾ ਅਤੇ ਤਜ਼ਰਬੇਕਾਰ ਪ੍ਰਤਿਭਾਵਾਂ ਸ਼ਾਮਲ ਹਨ,ਜਿਸ ਵਿੱਚ ਫੈਨਸਰ ਸੀਏ ਭਵਾਨੀ ਦੇਵੀ ਵੀ ਸ਼ਾਮਲ ਹੈ ਜੋ ਫੈਨਸਿੰਗ ਖੇਡ ਵਿੱਚ ਪਹਿਲੀ ਵਾਰ ਦੇਸ਼ ਦੀ ਨੁਮਾਇੰਦਗੀ ਕਰਨ ਲਈ ਤਿਆਰ ਹੈ। ਸਾਰੇ ਅਥਲੀਟ ਸਖਤ ਟ੍ਰੇਨਿੰਗ ਲੈ ਰਹੇ ਹਨ ਅਤੇ ਟੋਕਿਓ ਓਲੰਪਿਕ ਲਈ ਪ੍ਰੇਰਿਤ ਹਨ ਅਤੇ ਮੈਨੂੰ ਉਮੀਦ ਹੈ ਕਿ ਸਾਡੇ ਅਥਲੀਟ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਅਤੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।”

ਟੋਕਿਓ ਓਲੰਪਿਕ ਖੇਡਾਂ ਲਈ ਭਾਰਤ ਇੱਕ ਮਜ਼ਬੂਤ ​​ਟੁਕੜੀ ਭੇਜੇਗਾ ਅਤੇ ਹੁਣ ਤੱਕ ਬਾਕਸਿੰਗ, ਹਾਕੀ, ਕੁਸ਼ਤੀ, ਯਾਚਿੰਗ, ਅਥਲੈਟਿਕਸ, ਤੀਰਅੰਦਾਜ਼ੀ, ਘੋੜਸਵਾਰੀ, ਫੈਂਸਿੰਗ, ਰੋਵਿੰਗ, ਸ਼ੂਟਿੰਗ ਅਤੇ ਟੇਬਲ ਟੈਨਿਸ ਸਮੇਤ 11 ਖੇਡਾਂ ਦੇ ਅਥਲੀਟਾਂ ਨੇ ਕੁਆਲੀਫਾਈ ਕੀਤਾ ਹੈ, ਬਾਕੀ ਖੇਡਾਂ ਦੇ ਅਥਲੀਟਾਂ ਦੁਆਰਾ ਆਉਣ ਵਾਲੇ ਸਮੇਂ ਵਿੱਚ ਕੁਆਲੀਫਾਈ ਕਰਨ ਦੀ ਉਮੀਦ ਹੈ|

ਐਡਲਵਿਸ ਸਮੂਹ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਰਾਜੇਸ਼ ਸ਼ਾਹ ਨੇ ਕਿਹਾ, “ਓਲੰਪਿਕਸ ਸਹਿਣਸ਼ੀਲਤਾ, ਉੱਤਮਤਾ, ਲੰਬੇ ਸਮੇਂ ਦੀ ਸਿਖਲਾਈ ਅਤੇ ਸਖਤ ਮਿਹਨਤ ਲਈ ਜਾਣੀ ਜਾਂਦੀ ਹੈ, ਇਹੀ ਕਦਰਾਂ ਕੀਮਤਾਂ ਕਰਕੇ ਐਡਲਵਿਸ ਜਾਣਿਆ ਜਾਂਦਾ ਹੈ|ਜਿਵੇਂ ਕਿ ਦੁਨੀਆ ਇੱਕ ਬੇਮਿਸਾਲ ਮਹਾਮਾਰੀ ਦੀ ਚੁਣੌਤੀ ਨਾਲ ਜੂਝ ਰਿਹਾ ਹੈ, ਟੋਕੀਓ ਓਲੰਪਿਕਸ ਸਾਨੂੰ ਲਚਕਤਾ, ਦ੍ਰਿੜ੍ਹਤਾ ਅਤੇ ਹਮਦਰਦੀ ਦੀਆਂ ਕਦਰਾਂ-ਕੀਮਤਾਂ ਨੂੰ ਇੱਕ ਨਵੇਂ ਤਰੀਕੇ ਨਾਲ ਯਾਦ ਕਰਾਏਗੀ| ਆਈਓਏ ਦੇ ਨਾਲ ਭਾਰਤ ਦੇ ਓਲੰਪਿਕ ਸੁਪਨੇ ਦੀ ਹਮਾਇਤ ਕਰਨ ਦੇ ਯੋਗ ਹੋਣ ਦੇ ਲਈ ਸਾਨੂੰ ਮਾਣ ਹੈ ਅਤੇ ਅਸੀਂ ਟੋਕਿਓ ਵਿੱਚ ਭਾਰਤੀ ਟੁਕੜੀ ਦੀਆਂ ਨਵੀਂ ਉਚਾਈਆਂ ਦੀ ਉਡੀਕ ਕਰਾਂਗੇ।”

ਐਡਲਵਿਸ ਪ੍ਰਮੁੱਖ ਸਪਾਂਸਰ ਹੈ, ਆਈਨੌਕਸ ਗਰੁੱਪ ਮਨੋਰੰਜਨ ਭਾਈਵਾਲ ਹੈ ਅਤੇ ਨਿਪਨ ਪੇਂਟ ਟੋਕਿਓ ਓਲੰਪਿਕ ਖੇਡਾਂ ਲਈ ਆਈਓਏ ਦਾ ਸਹਿਯੋਗੀ ਸਪਾਂਸਰ ਹੈ| ਬਾਲੀਵੁੱਡ ਦੇ ਮਸ਼ਹੂਰ ਪਲੇਬੈਕ ਗਾਇਕ ਅਤੇ ਸੰਗੀਤਕਾਰ, ਮੋਹਿਤ ਚੌਹਾਨ ਨੇ ਸ਼ਾਮ ਨੂੰ ਸਮਾਗਮ ਨੂੰ ਇੱਕ ਸ਼ਾਨਦਾਰ ਗੀਤ ਨਾਲ ਸਮਾਪਤ ਕਰ ਦਿੱਤਾ ਜਦੋਂ ਉਸਨੇ ਇੱਕ ਅਚੰਭਾਵਾਨ ਓਲੰਪਿਕ ਥੀਮ ਗਾਣਾ ਪੇਸ਼ ਕੀਤਾ, ਜੋ ਭਾਰਤੀ ਅਥਲੀਟਾਂ ਦੁਆਰਾ ਧਰਤੀ ਦੇ ਸਭ ਤੋਂ ਵੱਡੇ ਖੇਡ ਤਮਾਸ਼ੇ, ਟੋਕਿਓ 2020 ਓਲੰਪਿਕ ਖੇਡਾਂ ਵੱਲ ਜਾਣ ਲਈ ਸਮਰਪਿਤ ਸੀ|

*******

ਐੱਨਬੀ/ ਓਏ



(Release ID: 1724419) Visitor Counter : 205