ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਪੁਣੇ ਏਅਰਪੋਰਟ ਨੇ ਜਨਵਰੀ 2021 ਤੋਂ ਦੇਸ਼ ਭਰ ਵਿੱਚ ਟੀਕੇ ਦੀਆਂ 10 ਕਰੋੜ ਤੋਂ ਵੱਧ ਖੁਰਾਕਾਂ ਦੀ ਹੋਈ ਢੋਆ ਢੁਆਈ ਕੀਤੀ

Posted On: 03 JUN 2021 4:53PM by PIB Chandigarh

ਪੁਣੇ ਏਅਰਪੋਰਟ ਪੂਰੇ ਭਾਰਤ ਵਿੱਚ ਸੀਰਮ ਇੰਸਟੀਚਿਉਟ ਦੀ ਕੋਵੀਸ਼ੀਲਡ ਟੀਕੇ ਦੀ ਵੰਡ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ I ਕੋਵਿਡ ਟੀਕੇ ਦੀਆਂ 10 ਕਰੋੜ ਤੋਂ ਵੱਧ ਖੁਰਾਕਾਂ 12 ਜਨਵਰੀ 2021 ਤੋਂ 27 ਮਈ 2021 ਤਕ, ਲਗਭਗ 9052 ਬਾਕਸ (ਲਗਭਗ 2,89,465 ਡਾਲਰ ਪ੍ਰਤੀ ਕਿੱਲੋਗ੍ਰਾਮ) ਪੁਣੇ ਹਵਾਈ ਅੱਡੇ ਤੋਂ ਵੱਖ ਵੱਖ ਥਾਵਾਂ ਜਿਵੇਂ ਕਿ ਦਿੱਲੀ, ਕੋਲਕਾਤਾ, ਚੇਨਈ , ਅਹਿਮਦਾਬਾਦ, ਬੰਗਲੌਰ, ਭੋਪਾਲ, ਗੋਆ, ਜੈਪੁਰ, ਪੋਰਟ ਬਲੇਅਰ, ਵਿਜੇਵਾੜਾ, ਭੁਵਨੇਸ਼ਵਰ, ਪਟਨਾ, ਲਖਨਉ,, ਚੰਡੀਗੜ੍ਹ, ਲੇਹ, ਕਰਨਾਲ, ਹੈਦਰਾਬਾਦ, ਗੁਹਾਟੀ, ਰਾਂਚੀ, ਜੰਮੂ, ਕੋਚਿਨ, ਦੇਹਰਾਦੂਨ, ਸ੍ਰੀਨਗਰ ਅਤੇ ਤ੍ਰਿਵੇਂਦਰਮ ਵਿੱਚ ਪਹੁੰਚਾਏ ਗਏ ਹਨ I ਦੇਸ਼ ਭਰ ਵਿੱਚ ਹਵਾਈ ਅੱਡੇ ਦੂਰ ਦੂਰ ਤਕ ਟੀਕਿਆਂ ਅਤੇ ਹੋਰ ਜ਼ਰੂਰੀ ਡਾਕਟਰੀ ਸਪਲਾਈ ਦੀ ਖੇਪ ਨੂੰ ਨਿਰਵਿਘਨ ਆਵਾਜਾਈ ਰਾਹੀਂ ਪਹੁੰਚਾਉਣ ਯੋਗਦਾਨ ਪਾ ਰਹੇ ਹਨ I

 

ਪੁਣੇ ਦੇ ਹਵਾਈ ਅੱਡੇ 'ਤੇ ਪੂਰੀ ਟੀਮ ਸਮੇਤ ਏਆਈਏ ਸਮੇਤ ਸਾਰੇ ਹਿੱਸੇਦਾਰ ਕੋਵੀਸ਼ਿਲਡ ਟੀਕੇ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾ ਰਹੇ ਹਨ I. ..ਆਈ., .ਆਈ.ਸੀ.ਐਲ.ਐੱਸ., ਸੀ.ਆਈ.ਐੱਸ.ਐੱਫ., ਸੀਰਮ ਇੰਸਟੀਚਿਊਟ, ਏਅਰਲਾਇੰਸ ਅਤੇ ਆਈਏਐਫ ਦੀ ਇੱਕ ਸਮਰਪਿਤ ਟੀਮ ਹੈ ਜੋ ਪੁਣੇ ਏਅਰਪੋਰਟ ਤੋਂ ਬਾਹਰ ਟੀਕੇ ਲਿਜਾਣ ਵਾਲੀਆਂ ਉਡਾਣਾਂ ਦੇ ਤਾਲਮੇਲ ਅਤੇ ਤਰਜੀਹ ਪ੍ਰਬੰਧਨ ਨੂੰ ਯਕੀਨੀ ਬਣਾਉਂਦੀ ਹੈ

ਹਵਾਈ ਅੱਡਾ ਟੀਕਿਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਪਹੁੰਚਾਉਂਦਾ ਰਿਹਾ ਹੈ। ਕੋਵਿਡ ਟੀਕਾ ਲਗਭਗ 2,16,000 ਖੁਰਾਕਾਂ (570 ਕਿਲੋਗ੍ਰਾਮ) ਫਰਵਰੀ 2021 ਵਿਚ ਚਾਰਟਰਡ ਫਲਾਈਟ ਦੁਆਰਾ ਪੁਣੇ ਏਅਰਪੋਰਟ ਤੋਂ ਸੂਰੀਨਾਮ, ਸੇਂਟ ਕਿੱਟਸ, ਸੇਂਟ ਵਿਨਸੈਂਟ ਅਤੇ ਗਰਨਾਡੀਨਜ਼, ਐਂਟੀਗੁਆ ਅਤੇ ਬਾਰਬੁਡਾ, ਸੇਂਟ ਲੂਸੀਆ ਲਿਜਾਇਆ ਗਿਆ ਹੈI ਲਗਭਗ 161 ਬਾਕਸ (3670 ਕਿਲੋਗ੍ਰਾਮ) ਪੀਵੀਸੀ ਵੈਕਸੀਨ ਨੂੰ ਕੋਲਕਾਤਾ ਅਤੇ ਕੋਵਿਡ 19 ਟੈਸਟਿੰਗ ਕਿੱਟ ਨੂੰ ਪੁਣੇ ਏਅਰਪੋਰਟ ਤੋਂ ਦਿੱਲੀ ਲਿਜਾਇਆ ਗਿਆ

ਇਸ ਤੋਂ ਇਲਾਵਾ, ਪੁਣੇ ਏਅਰਪੋਰਟ ਯਾਤਰੀਆਂ ਲਈ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਹਦਾਇਤਾਂ ਅਨੁਸਾਰ ਕੋਵਿਡ 19 ਨਾਲ ਜੁੜੇ ਸਾਰੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰੋਟੋਕਾਲਾਂ ਦੀ ਪਾਲਣਾ ਕਰ ਰਿਹਾ ਹੈI ਏਅਰਪੋਰਟ ਦਾ ਸਟਾਫ ਸਾਰੇ ਯਾਤਰੀਆਂ, ਹਿੱਸੇਦਾਰਾਂ, ਵਿਜ਼ਿਟਰਾਂ, ਕਰਮਚਾਰੀਆਂ ਆਦਿ ਨੂੰ ਨਿਰੰਤਰ ਬੇਨਤੀ ਕਰਦਾ ਹੈ ਕਿ ਹਮੇਸ਼ਾਂ ਕੋਵਿਡ ਦੇ ਦੋਰਾਨ ਉਚਿਤ ਵਿਵਹਾਰ ਦੀ ਪਾਲਣਾ ਕੀਤੀ ਜਾਵੇ ਅਤੇ ਭੀੜ ਨੂੰ ਘੱਟ ਕਰਨ ਲਈ ਸਮੇਂ ਦੇ ਅੰਤਰਾਲ ਨੂੰ ਬਣਾਈ ਰੱਖਣ I ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਵਿਡ ਦੇ ਦੌਰਾਨ ਵਿਵਹਾਰ , ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਪੈਦਾ ਕਰਨ , ਹਵਾਈ ਅੱਡਾ ਟਰਮੀਨਲ ਤੇ ਕਈ ਇਲੈਕਟ੍ਰਾਨਿਕ ਅਤੇ ਸਥਾਈ ਡਿਸਪਲੇਅ ਦੁਆਰਾ ਨਿਰਦੇਸ਼ ਵੀ ਪ੍ਰਦਰਸ਼ਤ ਕਰ ਰਿਹਾ ਹੈI

ਪੁਣੇ ਏਅਰਪੋਰਟ ਨੇ ..ਆਈ. ਦੇ ਕਰਮਚਾਰੀਆਂ ਅਤੇ ਹੋਰ ਹਿੱਸੇਦਾਰਾਂ ਲਈ ਰਾਜ ਸਰਕਾਰ, ਭਾਰਤੀ ਹਵਾਈ ਸੈਨਾ, ਪੁਣੇ ਨਗਰ ਨਿਗਮ ਅਤੇ ਪੁਣੇ ਦੇ ਵੱਖ ਵੱਖ ਹਸਪਤਾਲਾਂ ਦੇ ਸਹਿਯੋਗ ਅਤੇ ਸੁਰੱਖਿਆ ਦੇ ਸਾਰੇ ਉਪਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਲਈ ਕੋਵਿਡ ਟੀਕਾਕਰਨ ਕੈਂਪ ਲਗਾਇਆ ਹੈ।

 

 

 

 

 

 

 

****

ਐਨ ਜੀ



(Release ID: 1724322) Visitor Counter : 156