ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਮੌਜੂਦਾ ਆਰਐਮਐਸ 2021-22 ਦੌਰਾਨ ਹੁਣ ਤੱਕ ਦੇ ਸਭ ਤੋਂ ਉੱਚ ਐਮਐਸਪੀ ਮੁਤਾਬਕ ਕੁੱਲ 81,196 ਕਰੋੜ ਰੁਪਏ ਦੀ ਕਣਕ ਖਰੀਦੀ ਗਈ ਹੈ


ਝੋਨੇ ਦੀ ਖਰੀਦ ਦਾ ਕਾਰਜ 1,50,990.91 ਕਰੋੜ ਦੀ ਐਮਐਸਪੀ ਕੀਮਤ ਨਾਲ ਪੂਰਾ ਹੋਇਆ

ਪਿਛਲੇ ਸਾਲ ਦੀ ਕੁੱਲ ਖਰੀਦ ਦੇ ਮੁਕਾਬਲੇ ਕਣਕ ਦੀ ਖਰੀਦ ਵਿੱਚ 5.44 ਫ਼ੀਸਦ ਦਾ ਵਾਧਾ ਦਰਜ

ਡੀਐਫਪੀਡੀ ਦੇ ਸੱਕਤਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ-III, ਓ.ਐੱਨ. ਓ. ਆਰ.ਸੀ. ਅਤੇ ਅਨਾਜ ਖਰੀਦ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ

Posted On: 03 JUN 2021 6:11PM by PIB Chandigarh

ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ, ਸ਼੍ਰੀ ਸੁਧਾਂਸ਼ੂ ਪਾਂਡੇ ਨੇ ਅੱਜ ਪੱਤਰਕਾਰਾਂ ਨੂੰ ਪੀਐਮਜੀਕੇਏ -III ਤਹਿਤ ਅਨਾਜ ਦੀ ਵੰਡ ਦੀ ਪ੍ਰਗਤੀ, ਅਨਾਜ ਦੀ ਖਰੀਦ ਅਤੇ ਇਕ ਰਾਸ਼ਟਰ, ਇਕ ਰਾਸ਼ਨ ਕਾਰਡ ਸਕੀਮ ਬਾਰੇ ਜਾਣਕਾਰੀ ਦਿੱਤੀ।

 

ਆਪਣੇ ਸ਼ੁਰੂਆਤੀ ਭਾਸ਼ਣ ਵਿੱਚ, ਡੀਐਫਪੀਡੀ ਦੇ ਸਕੱਤਰ ਨੇ ਕਿਹਾ ਕਿ ਮੌਜੂਦਾ ਹਾੜੀ ਮੰਡੀਕਰਨ ਦੇ ਸੀਜ਼ਨ ਦੌਰਾਨ ਚੱਲ ਰਹੇ ਆਰਐਮਐਸ 2021-22 ਦੌਰਾਨ ਕਣਕ ਦੀ ਖਰੀਦ ਸੁਚੱਜੇ ਢੰਗ ਨਾਲ ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਚੱਲ ਰਹੀ ਹੈ। ਐਮਐਸਪੀ ਅਨੁਸਾਰ 02.06.2021 ਤੱਕ 411.12 ਐਲਐਮਟੀ ਤੋਂ ਵੱਧ ਕਣਕ ਦੀ ਖਰੀਦ ਕੀਤੀ ਗਈ ਹੈ ਜਦੋਂ ਕਿ ਪਿਛਲੇ ਸਾਲ  389.92 ਐਲ.ਐਮ.ਟੀ. ਕਣਕ ਖਰੀਦੀ ਗਈ ਸੀ। ਉਨ੍ਹਾਂ ਕਿਹਾ ਕਿ ਲਗਭਗ 44.43 ਲੱਖ ਕਿਸਾਨਾਂ ਨੂੰ ਚੱਲ ਰਹੇ ਆਰਐਮਐਸ ਖਰੀਦ ਕਾਰਜਾਂ ਦਾ ਪਹਿਲਾਂ ਹੀ ਲਾਭ ਪਹੁੰਚ ਚੁੱਕਾ ਹੈ, ਐਮਐਸਪੀ ਅਨੁਸਾਰ ਕੀਮਤ 81,196.20 ਕਰੋੜ ਰੁਪਏ ਬਣਦੀ ਹੈ।  ਜਿਸ ਵਿਚੋਂ 76,055.71 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਦੇਸ਼ ਭਰ ਦੇ ਕਿਸਾਨਾਂ ਨੂੰ ਤਬਦੀਲ ਕੀਤੀ ਜਾ ਚੁੱਕੀ ਹੈ। ਪੰਜਾਬ ਵਿੱਚ ਤਕਰੀਬਨ 26,103.89 ਕਰੋੜ ਅਤੇ ਹਰਿਆਣਾ ਵਿੱਚ 16,706.33 ਕਰੋੜ ਰੁਪਏ ਦੀ ਰਕਮ ਸਿੱਧੇ ਤੌਰ 'ਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੀ ਗਈ ਹੈ ।

 

ਦੱਸਣਯੋਗ ਹੈ ਕਿ  411.12 ਲੱਖ ਮੀਟ੍ਰਿਕ ਟਨ ਦੀ ਕੁੱਲ ਖਰੀਦ ਵਿੱਚੋਂ ਪੰਜਾਬ ਨੇ ਸਭ ਤੋਂ ਅਹਿਮ ਯੋਗਦਾਨ ਦਿੱਤਾ ਹੈ  - 132.27 ਲੱਖ ਮੀਟ੍ਰਿਕ ਟਨ (32.17 ਫੀਸਦ ), ਜਿਹੜੀ ਹੁਣ ਤੱਕ ਕੀਤੀ ਗਈ ਸਭ ਤੋਂ ਵਧ ਖਰੀਦ ਹੈ । 02 ਜੂਨ 2021 ਤੱਕ ਹੀ ਹਰਿਆਣਾ ਵਿੱਚ 84.93 ਲੱਖ ਮੀਟ੍ਰਿਕ ਟਨ (20.65 ਫੀਸਦ) ਅਤੇ ਮੱਧ ਪ੍ਰਦੇਸ਼ ਵਿੱਚ -128.08 ਲੱਖ ਮੀਟ੍ਰਿਕ ਟਨ (31.15 ਫੀਸਦ ) ਦੀ ਖਰੀਦ ਕੀਤੀ ਗਈ ਹੈ।

 

 

 

 

 

 

ਇਸ ਸਾਲ ਜਨਤਕ ਖਰੀਦ ਦੇ ਇਤਿਹਾਸ ਵਿੱਚ ਇਕ ਨਵਾਂ ਅਧਿਆਏ ਜੋੜਿਆ ਗਿਆ ਹੈ ਜਦੋਂ ਹਰਿਆਣਾ ਅਤੇ ਪੰਜਾਬ ਨੇ ਵੀ ਐਮਐਸਪੀ ਅਨੁਸਾਰ ਬਣਦੇ ਭੁਗਤਾਨ ਨੂੰ ਅਸਿੱਧੇ ਤੌਰ 'ਤੇ ਕਰਨ ਤੇ ਰੋਕ ਲਗਾ ਕੇ ਸਾਰੀਆਂ ਖਰੀਦ ਏਜੰਸੀਆਂ ਰਾਹੀਂ ਸਿੱਧੇ ਤੌਰ' ਤੇ ਬੈਂਕ ਖਾਤੇ ਵਿੱਚ ਆਨਲਾਈਨ ਟਰਾਂਸਫਰ ਕਰ ਕੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਰਕਮ ਤਬਦੀਲ ਕੀਤੀ ਗਈ ਹੈ । ਉਨ੍ਹਾਂ ਨੂੰ “ਇੱਕ ਦੇਸ਼, ਇੱਕ ਐਮਐਸਪੀ, ਇੱਕ ਡੀਬੀਟੀ” ਅਧੀਨ ਬਿਨਾਂ ਕਿਸੇ ਦੇਰੀ ਅਤੇ ਕਟੌਤੀ ਤੋਂ ਆਪਣੀ ਕਣਕ ਦੀ ਫਸਲ ਨੂੰ  ਵੇਚਣ ਬਦਲੇ ਸਿੱਧਾ ਲਾਭ ਮਿਲਿਆ ਹੈ।

 

ਸ੍ਰੀ ਪਾਂਡੇ ਨੇ ਕਿਹਾ ਕਿ ਚਾਲੂ ਖਰੀਫ ਸੀਜ਼ਨ 2020-21 ਵਿੱਚ 02.06.2021 ਤੱਕ ਝੋਨੇ ਦੀ ਖਰੀਦ  799.74 ਐਲ.ਐਮ.ਟੀ ਤੋਂ ਵੱਧ ਹੋ ਚੁੱਕੀ ਹੈ (ਖਰੀਫ - 706.69 ਐਲ ਐਮ ਟੀ + ਹਾੜੀ 93.05 ਐਲ ਐਮ ਟੀ ) ਅਤੇ ਨਿਰਵਿਘਨ ਢੰਗ ਨਾਲ ਚੱਲ ਰਹੀ ਹੈ। ਪਿਛਲੇ ਸਾਲ ਹੁਣ ਤੱਕ ਲਗਭਗ 728.49 ਐਲ.ਐਮ.ਟੀ. ਦੀ ਖਰੀਦ ਕੀਤੀ ਗਈ ਸੀ। 118.60 ਲੱਖ ਕਿਸਾਨਾਂ ਨੂੰ ਐਮਐਸਪੀ ਕੀਮਤ ਅਨੁਸਾਰ ਚੱਲ ਰਹੇ ਕੇਐਮਐਸ ਖਰੀਦ ਕਾਰਜਾਂ ਦਾ ਪਹਿਲਾਂ ਹੀ ਲਾਭ ਮਿਲ ਚੁੱਕਾ  ਹੈ। 1,50,990.91 ਕਰੋੜ ਦੇ ਕਰੀਬ ਬਣਦੀ ਰਕਮ ਵਿੱਚੋਂ 02.06.2021 ਤੱਕ ਐਮਐਸਪੀ ਅਨੁਸਾਰ 1,38,330.12 ਕਰੋੜ ਰੁਪਏ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਜਾ ਚੁੱਕੀ ਹੈ। 

 

 

**********

 

ਡੀ ਜੇ ਐਨ / ਐਮ ਐਸ


(Release ID: 1724264) Visitor Counter : 217


Read this release in: English , Urdu , Hindi , Telugu