ਸੱਭਿਆਚਾਰ ਮੰਤਰਾਲਾ
ਐੱਨ ਸੀ ਐੱਸ ਐੱਮ ਅਤੇ ਸਾਇੰਸ ਮਿਊਜ਼ੀਅਮ ਗਰੁੱਪ ਲੰਡਨ ਮਿਲ ਕੇ ਇੱਕ ਵਿਲੱਖਣ ਯਾਤਰਾ ਪ੍ਰਦਰਸ਼ਨੀ ਆਯੋਜਿਤ ਕਰਨਗੇ , ਜੋ ਮਹਾਮਾਰੀ ਦੀ ਰਫ਼ਤਾਰ ਵਿੱਚ ਟੀਕਿਆਂ ਨੂੰ ਵਿਕਸਿਤ ਕਰਨ ਲਈ ਵਿਸ਼ਵੀ ਯਤਨਾਂ ਦੀ ਕਹਾਣੀ ਦੱਸੇਗੀ
Posted On:
03 JUN 2021 4:04PM by PIB Chandigarh
ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਤਹਿਤ ਨੈਸ਼ਨਲ ਕਾਉਂਸਿਲ ਆਫ ਸਾਇੰਸ ਮਿਊਜ਼ੀਅਮਸ (ਐੱਨ ਸੀ ਐੱਸ ਐੱਮ) ਸਾਇੰਸ ਮਿਊਜ਼ੀਅਮ ਗਰੁੱਪ ਲੰਡਨ ਨਾਲ ਸਾਂਝੇਦਾਰੀ ਵਿੱਚ ਇੱਕ ਅੰਤਰਰਾਸ਼ਟਰੀ ਯਾਤਰਾ ਪ੍ਰਦਰਸ਼ਨੀ "ਟੀਕੇ ਲਈ ਭਾਲ" ਲਗਾਏਗੀ । ਇਹ ਪ੍ਰਦਰਸ਼ਨੀ ਮਹਾਮਾਰੀ ਦੀ ਰਫਤਾਰ ਵਿੱਚ ਟੀਕਿਆਂ ਨੂੰ ਵਿਕਸਿਤ ਕਰਨ ਲਈ ਨਵੇਂ ਤਰੀਕੇ ਲੱਭਣ ਲਈ ਵਿਸ਼ਵੀ ਯਤਨਾਂ ਦੀ ਕਹਾਣੀ ਦੱਸੇਗੀ ਅਤੇ ਟੀਕਿਆਂ ਨੂੰ ਇਤਿਹਾਸਕ ਅਤੇ ਸਮਕਾਲੀ ਨਜ਼ਰੀਏ ਨਾਲ ਵਿਆਪਕ ਤੌਰ ਤੇ ਦੇਖੇਗੀ । ਪ੍ਰਦਰਸ਼ਨੀ ਇੱਕ ਟੀਕੇ ਦੀ ਸਿਰਜਣਾ ਅਤੇ ਅਸਰ ਤੇ ਅਧਾਰਿਤ ਵਿਗਿਆਨਕ ਸਿਧਾਂਤਾਂ ਨੂੰ ਨਿਰਧਾਰਿਤ ਕਰੇਗੀ ਜਦੋਂ ਕਿ ਉਹਨਾਂ ਦੇ ਤੇਜ਼ ਵਿਕਾਸ ਅਤੇ ਉਤਪਾਦਨ , ਆਵਾਜਾਈ ਅਤੇ ਸਪੁਰਦਗੀ ਦੇ ਨਾਲ ਨਾਲ ਪਰਦੇ ਦੇ ਪਿੱਛੇ ਕੀਤੇ ਗਏ ਕੰਮਾਂ ਤੇ ਵੀ ਰੌਸ਼ਨੀ ਪਾਵੇਗੀ ।
ਪ੍ਰਦਰਸ਼ਨੀ ਦਾ ਉਦਘਾਟਨ ਨਵੰਬਰ 2022 ਵਿੱਚ ਦਿੱਲੀ ਵਿੱਚ ਹੋਵੇਗਾ ਅਤੇ ਉੱਥੋਂ ਇਹ ਮੁੰਬਈ , ਬੈਂਗਲੂਰ ਅਤੇ ਕੋਲਕਾਤਾ ਵਰਗੇ ਮੈਟਰੋ ਸ਼ਹਿਰਾਂ ਵਰਗੇ ਪੂਰੇ ਭਾਰਤ ਦੀ ਯਾਤਰਾ ਕਰੇਗੀ ।
ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮਸ (ਐੱਨ ਸੀ ਐੱਸ ਐੱਮ) , ਭਾਰਤ ਦੇ ਡਾਇਰੈਕਟਰ ਜਨਰਲ ਅਰੀਜੀਤ ਦੱਤਾ ਚੌਧਰੀ ਨੇ ਕਿਹਾ ,"ਪ੍ਰਦਰਸ਼ਨੀ ਦੀ ਸਫਲਤਾ ਤੋਂ ਬਾਅਦ ਇੱਕ ਹੋਰ ਪ੍ਰਾਜੈਕਟ ਹੈ "ਸੂਪਰ ਬਗਸ l ਐਂਟੀ ਬਾਇਓਟੈਕਸ ਦਾ ਅੰਤ" । ਇਸ ਪ੍ਰਾਜੈਕਟ ਲਈ ਅਸੀਂ ਸਾਡੀਆਂ ਜਿ਼ੰਦਗੀਆਂ ਵਿੱਚ ਟੀਕੇ ਦਾ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਐੱਸ ਐੱਮ ਜੀ ਗਰੁੱਪ ਲੰਡਨ ਨਾਲ ਸਾਂਝ ਪਾਈ ਹੈ । ਕੋਰੋਨਾ ਮਹਾਮਾਰੀ ਕਰਕੇ ਇਹ ਭਾਰਤ ਵਿੱਚ ਬਹੁਤ ਢੁੱਕਵਾਂ ਹੈ । ਇਸ ਵਾਰ ਅਸੀਂ ਇੱਕ ਮੋਬਾਈਲ ਸਾਇੰਸ ਐਗਜ਼ੀਬੀਸ਼ਨ ਬੱਸ, ਜੋ ਹਰੇਕ ਥਾਂ ਤੇ ਨੇੜਲੇ ਇਲਾਕਿਆਂ ਦੀ ਯਾਤਰਾ ਕਰੇਗੀ ਅਤੇ ਐੱਮ ਐੱਸ ਈ ਬੱਸ ਮੁੱਖ ਤੌਰ ਤੇ ਪੇਂਡੂ ਖੇਤਰਾਂ ਵਿੱਚ ਪ੍ਰਦਰਸ਼ਨੀ ਦੇ ਸੁਨੇਹਿਆਂ ਨੂੰ ਪਹੁੰਚਾਇਗੀ , ਇਸ ਦੇ ਨਾਲ ਹੀ ਮੈਂ ਆਸ ਕਰਦਾ ਹਾਂ ਕਿ ਪ੍ਰਾਜੈਕਟ ਭਾਰਤ ਅਤੇ ਯੂ ਕੇ ਵਿੱਚਲੇ ਦੋਨਾਂ ਮੋਹਰੀ ਸਾਇੰਸ ਮਿਊਜ਼ੀਅਮਸ ਵਿਚਾਲੇ ਬੰਧਨ ਹੋਰ ਮਜ਼ਬੂਤ ਕਰੇਗਾ"।
ਸਾਇੰਸ ਮਿਊਜ਼ੀਅਮ ਗਰੁੱਪ ਦੇ ਐਕਟਿੰਗ ਡਾਇਰੈਕਟਰ ਅਤੇ ਮੁੱਖ ਅਗਜ਼ੈਕਟਿਵ ਜੋਨਾਥਨ ਨਿਊਬਾਈ ਨੇ ਕਿਹਾ ,"ਮਹਾਮਾਰੀ ਨੇ ਇੱਕ ਵਾਰ ਫੇਰ ਇਹ ਲਾਜ਼ਮੀ ਯਾਦ ਕਰਵਾਇਆ ਹੈ ਕਿ ਕਿਵੇਂ ਵਿਗਿਆਨ ਅਤੇ ਹੁਨਰ ਲੋਕਾਂ ਦੇ ਜੀਵਨ ਲਈ ਕੇਂਦਰੀ ਹੈ ਅਤੇ ਵਿਸ਼ਵ ਵਿਆਪੀ ਸਰੋਤਿਆਂ ਨੂੰ ਸ਼ਾਮਲ ਕਰਨ ਦਾ ਇੱਕ ਅਸਾਧਾਰਨ ਮੌਕਾ ਬਣਾਇਆ ਹੈ । ਅਸੀਂ ਪ੍ਰਭਾਵਸ਼ਾਲੀ ਟੀਕੇ ਦੀ ਵਿਸ਼ਵ ਵਿਆਪੀ ਖੋਜ ਬਾਰੇ ਇਸ ਨਵੀਂ ਪ੍ਰਦਰਸ਼ਨੀ ਨੂੰ ਵਿਕਸਿਤ ਕਰਨ ਲਈ ਨੈਸ਼ਨਲ ਮਿਊਜ਼ੀਅਮ ਕੌਂਸਲ ਆਫ ਸਾਇੰਸ ਨਾਲ ਆਪਣੀ ਚੱਲ ਰਹੀ ਸਾਂਝੇਦਾਰੀ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ । ਇਸ ਕਹਾਣੀ ਦੇ ਅਨਗਿਣਤ ਹੀਰੋ ਹਨ, ਲੈਬਾਰਟਰੀਆਂ ਵਿੱਚ ਖੋਜ ਵਿਗਿਆਨੀਆਂ ਤੋਂ ਲੈ ਕੇ ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਤੱਕ ਜੋ ਟੀਕੇ ਦੀ ਸਪੁਰਦਗੀ ਨੂੰ ਯਕੀਨੀ ਬਣਾਉਂਦੇ ਹਨ ਅਤੇ ਹਜ਼ਾਰਾਂ ਜੋ ਕਲੀਨਿਕਲ ਤਜ਼ਰਬਿਆਂ ਦਾ ਹਿੱਸਾ ਬਣਨ ਲਈ ਸਵੈ ਇੱਛਾ ਨਾਲ ਕੰਮ ਕਰਦੇ ਹਨ ਅਤੇ ਅਸੀ ਐੱਨ ਸੀ ਐੱਸ ਐੱਮ ਨਾਲ ਉਹਨਾਂ ਦੀਆਂ ਕਹਾਣੀਆਂ ਗਲੋਬਲ ਪੈਮਾਨੇ ਤੇ ਸੁਣਾਉਣ ਲਈ ਕੰਮ ਕਰਨ ਦੀ ਉਮੀਦ ਕਰਦੇ ਹਾਂ ।
ਐੱਨ ਸੀ ਐੱਸ ਐੱਮ ਦੇ ਡਾਇਰੈਕਟਰ ਅਤੇ ਭਾਰਤ ਵਿੱਚ ਪ੍ਰਾਜੈਕਟ ਦੇ ਮੁਖੀ ਅਤੇ ਕੋਆਰਡੀਨੇਟਰ ਸ਼੍ਰੀ ਐੱਸ ਕੁਮਾਰ ਨੇ ਕਿਹਾ ,"ਕੁਝ ਸਥਾਨਕ ਖਾਸ ਸਮੱਗਰੀ ਵਾਲੀ ਨਵੀਂ ਪ੍ਰਦਰਸ਼ਨੀ ਵੀ ਕੋਵਿਡ 19 ਮਹਾਮਾਰੀ ਦੇ ਸਮੇਂ ਦੌਰਾਨ ਭਾਰਤ ਵੱਲੋਂ ਕੀਤੇ ਯਤਨਾਂ ਨੂੰ ਪ੍ਰਦਰਸਿ਼ਤ ਕਰੇਗੀ । ਇਹ ਟੀਕਿਆਂ ਦੀ ਜਨਤਕ ਭਾਗੀਦਾਰੀ ਅਤੇ ਸਮਝ ਵਧਾਉਣ ਲਈ ਕਈ ਪ੍ਰੋਗਰਾਮਾਂ ਅਤੇ ਡਿਜੀ਼ਟਲ ਤੇ ਸਿੱਖਣ ਦੇ ਸਾਧਨਾਂ ਆਦਿ ਰਾਹੀਂ ਵਿਸ਼ਵ ਵਿਆਪੀ ਮੁੱਦੇ ਨੂੰ ਉਜਾਗਰ ਕਰੇਗੀ ।
ਸਾਇੰਸ ਮਿਉਜ਼ੀਅਮ ਗਰੁੱਪ ਵਿਸ਼ਵ ਦਾ ਇੱਕ ਪ੍ਰਮੁੱਖ ਸਾਇੰਸ ਮਿਊਜ਼ੀਅਮ ਹੈ, ਜੋ ਹਰੇਕ ਸਾਲ 5 ਥਾਵਾਂ ਤੇ 5 ਮਿਲੀਅਨ ਤੋਂ ਵੱਧ ਸੈਲਾਨੀਆਂ ਦਾ ਸਵਾਗਤ ਕਰਦਾ ਹੈ । ਇਹ ਜਗ੍ਹਾ ਹਨ — ਲੰਡਨ ਵਿੱਚ ਸਾਇੰਸ ਮਿਊਜ਼ੀਅਮ, ਯੌਰਕ ਵਿੱਚ ਨੈਸ਼ਨਲ ਰੇਲਵੇ ਮਿਊਜ਼ੀਅਮ, ਮਾਨਚੈਸਟਰ ਵਿੱਚ ਮਿਊਜ਼ੀਅਮ ਆਫ ਸਾਇੰਸ ਐਂਡ ਇੰਸਟ੍ਰੀ , ਬ੍ਰੈੱਡ ਫੋਰਡ ਵਿੱਚ ਨੈਸ਼ਨਲ ਸਾਇੰਸ ਅਤੇ ਮੀਡੀਆ ਮਿਊਜ਼ੀਅਮ ਅਤੇ ਸਿ਼ਲਡੋਨ ਵਿੱਚ ਲੋਕੋਮੋਸ਼ਨ ।
ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮ (ਐੱਨ ਸੀ ਐੱਸ ਐੱਮ) ਵਿਗਿਆਨ ਸੰਚਾਰ ਦੇ ਖੇਤਰ ਵਿੱਚ ਇੱਕ ਮੁੱਖ ਸੰਸਥਾ ਹੈ, ਜੋ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਤਹਿਤ ਖੁਦਮੁਖਤਿਆਰ ਸੰਸਥਾ ਹੈ । ਮੁੱਢਲੇ ਤੌਰ ਤੇ ਵਿਗਿਆਨਕ ਕੇਂਦਰਾਂ ਦੇ ਨੈੱਟਵਰਕ ਰਾਹੀਂ ਸਾਇੰਸ ਅਤੇ ਤਕਨਾਲੋਜੀ ਨੂੰ ਹਰਮਨ ਪਿਆਰਾ ਬਣਾਉਣ , ਮੋਬਾਈਲ ਵਿਗਿਆਨਕ ਪ੍ਰਦਰਸ਼ਨੀ ਇਕਾਈਆਂ ਜੋ ਪੇਂਡੂ ਸਕੂਲਾਂ ਦਾ ਦੌਰਾ ਕਰਦੀਆਂ ਹਨ ਅਤੇ ਜਨਤਾ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ , ਵਿਸ਼ੇਸ਼ ਕਰਕੇ ਵਿਦਿਆਰਥੀਆਂ ਲਈ ਗਤੀਵਿਧੀਆਂ ਆਯੋਜਿਤ ਕਰਨ ਵਿੱਚ ਰੁੱਝੀਆਂ ਹਨ, ਐੱਨ ਸੀ ਐੱਸ ਐੱਮ ਹੁਣ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਨਾਂ ਪੱਧਰਾਂ ਤੇ ਵਿਗਿਆਨ ਸੰਚਾਰ ਦੇ ਖੇਤਰ ਵਿੱਚ ਰੁਝਾਨ ਸੈੱਟ ਕਰਨ ਵਾਲੀ ਸੰਸਥਾ ਬਣ ਗਈ ਹੈ । ਇਸ ਵੇਲੇ ਐੱਨ ਸੀ ਐੱਸ ਐੱਮ , ਜਿਸ ਦਾ ਮੁੱਖ ਦਫ਼ਤਰ ਕੋਲਕਾਤਾ ਵਿੱਚ ਹੈ । ਦੇਸ਼ ਭਰ ਵਿੱਚ ਫੈਲੇ 25 ਸਾਇੰਸ ਮਿਊਜ਼ੀਅਮਸ / ਕੇਂਦਰਾਂ ਦਾ ਪ੍ਰਬੰਧ ਅਤੇ ਪ੍ਰਸ਼ਾਸਨ ਚਲਾ ਰਹੀ ਹੈ ਅਤੇ ਵਿਸ਼ਵ ਦੀ ਵਿਗਿਆਨ ਕੇਂਦਰਾਂ ਤੇ ਮਿਉਜ਼ੀਅਮ ਚਲਾਉਣ ਵਾਲੀ ਸਭ ਤੋਂ ਵੱਡੀ ਸੰਸਥਾ ਹੈ ਅਤੇ ਇੱਕੋ ਪ੍ਰਸ਼ਾਸਕੀ ਛੱਤਰੀ ਹੇਠ ਕੰਮ ਕਰਦੀ ਹੈ ਅਤੇ ਇਸ ਦੀ 15 ਮਿਲੀਅਨ ਲੋਕਾਂ ਤੱਕ ਸਲਾਨਾ ਪਹੁੰਚ ਹੈ । ਐੱਨ ਸੀ ਐੱਸ ਐੱਮ ਦੁਆਰਾ ਸਥਾਪਤ ਕੀਤੀਆਂ ਗਈਆਂ ਇੰਨੋਵੇਸ਼ਨ ਹੱਬਸ ਵਿਗਿਆਨ ਵਿੱਚ ਰੁਝਾਨ ਅਤੇ ਨਵਾਚਾਰ ਤੇ ਸਿਰਜਣਾਤਮਕ ਪੈਦਾ ਕਰਨ ਲਈ ਵਿਦਿਆਰਥੀਆਂ ਨੂੰ ਪੇਸ਼ੇਵਰਾਨਾ ਲੈਬ ਉਪਕਰਣ ਸਹੂਲਤਾਂ ਅਤੇ ਮਾਹਰਾਂ ਦੀ ਸੇਧ ਮੁਹੱਈਆ ਕਰਦੀ ਹੈ । ਦੇਸ਼ ਭਰ ਦੇ ਵਿਗਿਆਨ ਕੇਂਦਰਾਂ ਵਿੱਚ 37 ਹੱਬਸ ਕੰਮ ਕਰ ਰਹੀਆਂ ਹਨ ਅਤੇ ਹਰੇਕ ਹੱਬ ਰਾਹੀਂ ਸਲਾਨਾ 10,000 ਵਿਦਿਆਰਥੀਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਕਿਰਪਾ ਕਰਕੇ www.ncsm.gov.in ਦੇਖੋ ।
*********************
ਐੱਲ ਬੀ / ਐੱਸ ਕੇ
(Release ID: 1724211)
Visitor Counter : 244