ਵਿੱਤ ਮੰਤਰਾਲਾ

ਏ ਡੀ ਬੀ ਤੇ ਭਾਰਤ ਨੇ ਸਿੱਕਮ ਵਿੱਚ ਰੋਡ ਅਪਗ੍ਰੇਡੇਸ਼ਨ ਪ੍ਰਾਜੈਕਟ ਦੀ ਤਿਆਰੀ ਲਈ ਸਹਿਯੋਗ ਦੇਣ ਸੰਬੰਧੀ ਇੱਕ ਸਮਝੌਤੇ ਦਸਤਖ਼ਤ ਕੀਤੇ

Posted On: 03 JUN 2021 1:59PM by PIB Chandigarh

ਏਸ਼ੀਅਨ ਡਿਵੈਲਪਮੈਂਟ ਬੈਂਕ ਅਤੇ ਭਾਰਤ ਸਰਕਾਰ ਨੇ ਅੱਜ ਸਿੱਕਮ ਵਿੱਚ ਮੁੱਖ ਜਿ਼ਲ੍ਹਾ ਸੜਕਾਂ ਨੂੰ ਅਪਗ੍ਰੇਡ ਕਰਨ ਲਈ ਡਿਜ਼ਾਈਨ ਅਤੇ ਤਿਆਰੀ ਦੇ ਪ੍ਰਾਜੈਕਟ ਵਿੱਚ ਸਹਿਯੋਗ ਦੇਣ ਲਈ 2.5 ਮਿਲੀਅਨ ਡਾਲਰ ਲਈ ਪ੍ਰਾਜੈਕਟ ਤਿਆਰੀ ਵਿੱਤੀ ਕਰਜ਼ੇ ਬਾਰੇ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ । ਸਿੱਕਮ ਦੀਆਂ ਮੁੱਖ ਜਿ਼ਲ੍ਹਾ ਸੜਕਾਂ ਨੂੰ ਅਪਗ੍ਰੇਡ ਕਰਨ ਨਾਲ ਉੱਤਰ ਪੂਰਬੀ ਸੂਬਿਆਂ ਦੇ ਮੁੱਖ ਕਸਬਿਆਂ , ਪੇਂਡੂ ਇਲਾਕਿਆਂ ਤੇ ਧਾਰਮਿਕ ਯਾਤਰਾ ਅਤੇ ਸੈਲਾਨੀ ਸੈਰਗਾਹਾਂ ਲਈ ਸੰਪਰਕ ਵਿੱਚ ਸੁਧਾਰ ਕਰਨ ਲਈ ਮਦਦ ਮਿਲੇਗੀ ।
ਪ੍ਰਸਤਾਵਿਤ ਸਿੱਕਮ ਮੁੱਖ ਜਿ਼ਲ੍ਹਾ ਰੋਡ ਅਪਗ੍ਰੇਡੇਸ਼ਨ ਪ੍ਰਾਜੈਕਟ ਲਈ ਪੀ ਆਰ ਐੱਫ ਸਮਝੌਤੇ ਤੇ ਦਸਤਖ਼ਤ ਸ਼੍ਰੀ ਰਜਤ ਕੁਮਾਰ ਮਿਸ਼ਰਾ , ਵਧੀਕ ਸਕੱਤਰ , ਆਰਥਿਕ ਮਾਮਲੇ ਵਿਭਾਗ , ਵਿੱਤ ਮੰਤਰਾਲਾ ਨੇ ਭਾਰਤ ਸਰਕਾਰ ਵੱਲੋਂ ਅਤੇ ਏ ਡੀ ਬੀ ਵੱਲੋਂ ਸ਼੍ਰੀ ਤਾਕੀਓ ਕੁਨੇਸ਼ੀ , ਜੋ ਏ ਡੀ ਬੀ ਦੇ ਭਾਰਤ ਵਿੱਚ ਰੈਜ਼ੀਡੈਂਟ ਮਿਸ਼ਨ ਦੇ ਕੰਟਰੀ ਡਾਇਰੈਕਟਰ ਹਨ, ਨੇ ਦਸਤਖ਼ਤ ਕੀਤੇ ।
ਕਰਜ਼ਾ ਸਮਝੋਤੇ ਤੇ ਦਸਤਖ਼ਤ ਕਰਨ ਤੋਂ ਬਾਅਦ ਸ਼੍ਰੀ ਮਿਸ਼ਰਾ ਨੇ ਕਿਹਾ ਕਿ ਪੀ ਆਰ ਐੱਫ ਸੂਬਾ ਸਰਕਾਰ ਦੀ ਪਹਾੜੀ ਸੂਬੇ ਵਿੱਚ ਸੜਕੀ ਸੰਪਰਕ ਸੁਧਾਰਨ ਲਈ ਤਰਜੀਹੀ ਲਈ ਸਹਾਇਤਾ ਕਰੇਗਾ ਤੇ ਇਸ ਨਾਲ ਮੁੱਖ ਜਿ਼ਲ੍ਹਾ ਅਤੇ ਹੋਰ ਸੜਕਾਂ ਅਤੇ ਪੁਲਾਂ ਦੇ ਡਿਜ਼ਾਈਨ ਅਤੇ ਯੋਜਨਾ ਨਾਲ ਸੂਬੇ ਦੇ ਅਰਥਚਾਰੇ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲੇਗੀ ਅਤੇ ਇਹ ਦੂਰ ਦੁਰਾਢੇ ਪਿੰਡਾਂ ਵਿੱਚ ਲੋਕਾਂ ਲਈ ਪਹੁੰਚ ਵਿੱਚ ਸੁਧਾਰ ਕਰੇਗਾ ।
ਸ਼੍ਰੀ ਕੁਨੇਸ਼ੀ ਨੇ ਕਿਹਾ ,"ਪੀ ਆਰ ਐੱਫ ਪ੍ਰਾਜੈਕਟ ਦਾ ਮਕਸਦ ਸੰਭਾਵਿਤ ਅਧਿਅਨਾਂ ਰਾਹੀਂ ਚੁਣੇ ਹੋਏ ਸਬ ਪ੍ਰਾਜੈਕਟਾਂ ਦੇ ਇੰਜੀਨੀਅਰਿੰਗ ਡਿਜ਼ਾਈਨ ਤਿਆਰ ਕਰਨਾ ਅਤੇ ਇਸ ਦੀ ਤਿਆਰੀ ਨੂੰ ਲਾਗੂ ਕਰਨ ਲਈ ਯਕੀਨੀ ਬਣਾਉਣ ਦੇ ਨਾਲ ਨਾਲ ਸੂਬੇ  ਦੀਆਂ ਏਜੰਸੀਆਂ ਦੀ ਸਮਰੱਥਾ ਵਧਾਉਣਾ ਹੈ ਤਾਂ ਜੋ ਇਹ ਆਉਣ ਵਾਲੇ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਹੋ ਸਕਣ' । ਉਹਨਾਂ ਕਿਹਾ ,"ਇਹ ਆਉਣ ਵਾਲੇ ਲੰਬੇ ਸਮੇਂ ਦੇ ਪ੍ਰਾਜੈਕਟਾਂ ਵਿੱਚ ਟਿਕਾਊਪਣ ਲਿਆਉਣ, ਸੜਕ ਸੁਰੱਖਿਆ , ਰੱਖ ਰਖਾਵ ਅਤੇ ਜਲਵਾਯੂ ਅਨੁਕੂਲਤਾ ਅਤੇ ਘਟਾਉਣ ਦੇ ਤੱਤ ਸ਼ਾਮਲ ਕਰਨ ਵਿੱਚ ਮਦਦ ਕਰੇਗਾ"।
ਸਿੱਕਮ ਦੇ ਸੜਕੀ ਨੈੱਟਵਰਕ ਲਈ ਹਰ ਮੌਸਮ ਵਿੱਚ ਸੜਕਾਂ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ , ਕਿਉਂਕਿ ਅਕਸਰ ਜ਼ਮੀਨ ਖਿਸਕਣ ਅਤੇ ਖਰਾਬ ਹੋਣ ਵਾਲੀਆਂ ਸੜਕਾਂ ਅੰਤਰਰਾਜੀ ਸੰਪਰਕ ਵਿੱਚ ਵਿਘਨ ਪਾਉਂਦੀਆਂ ਹਨ । ਪੀ ਆਰ ਐੱਫ ਸੂਬੇ ਵਿੱਚ ਪਛਾਣੇ ਗਏ ਜਿ਼ਲ੍ਹੇ ਨੂੰ ਅਪਗ੍ਰੇਡ ਕਰਨ ਅਤੇ ਹੋਰ ਸੜਕਾਂ ਦਾ ਕੌਮੀ ਅਤੇ ਸੂਬਾ ਹਾਈਵੇਅ ਨੈੱਟਵਰਕ ਨਾਲ  ਸੰਪਰਕ ਵਿੱਚ ਸੁਧਾਰ ਕਰਨ ਦੇ ਨਾਲ ਨਾਲ ਮੁੱਖ ਕਸਬਿਆਂ ਅਤੇ ਵਪਾਰਕ ਕੇਂਦਰਾਂ ਨੂੰ ਜੋੜਨ ਵਿੱਚ ਮਦਦ ਕਰੇਗਾ ।
ਅਪਗ੍ਰੇਡੇਸ਼ਨ ਲਈ ਜੋ ਕੁਝ ਤਰਜੀਹੀ ਸੜਕਾਂ ਦੀ ਪਛਾਣ ਕੀਤੀ ਗਈ ਹੈ  ਉਹਨਾਂ ਨੂੰ ਸੂਬੇ ਦੇ ਮਾਸਟਰ ਪਲਾਨ ਵਿੱਚ ਆਵਾਜਾਈ ਪ੍ਰਬੰਧਨ ਲਈ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਨੂੰ ਏ ਡੀ ਬੀ ਦੀ ਤਕਨੀਕੀ ਸਹਾਇਤਾ ਨਾਲ 2012 ਵਿੱਚ ਤਿਆਰ ਕੀਤਾ ਗਿਆ ਸੀ । ਏ ਡੀ ਬੀ ਫੰਡੇਡ ਉੱਤਰੀ ਪੂਰਬੀ ਸੂਬਾ ਰੋਡਸ ਨਿਵੇਸ਼ ਪ੍ਰੋਗਰਾਮ 2011 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਇਸ ਨੇ ਸਿੱਕਮ ਵਿੱਚ ਸੜਕਾਂ ਦੇ ਸੁਧਾਰ ਵਿੱਚ ਸਹਿਯੋਗ ਕੀਤਾ ਸੀ ।
ਏ ਡੀ ਬੀ ਬੇਹੱਦ ਗਰੀਬੀ ਦੇ ਖਾਤਮੇ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਦਿਆਂ ਏਸ਼ੀਆ ਅਤੇ ਪ੍ਰਸ਼ਾਂਤ ਵਿੱਚ ਖੁਸ਼ਹਾਲੀ , ਸਮੁੱਚਤਾ, ਲਚਕੀਲਾਪਣ ਅਤੇ ਟਿਕਾਉਣਯੋਗ ਪ੍ਰਾਪਤ ਕਰਨ ਲਈ ਵਚਨਬੱਧ ਹੈ ਜਦਕਿ ਬੇਹੱਦ ਗਰੀਬੀ ਨੂੰ ਖ਼ਤਮ ਕਰਨ ਦੇ ਯਤਨਾਂ ਨੂੰ ਵੀ ਬਰਕਰਾਰ ਰੱਖਿਆ ਹੋਇਆ ਹੈ । 1966 ਵਿੱਚ ਸਥਾਪਿਤ ਇਸ ਦੇ ਇਸ ਵੇਲੇ 68 ਮੈਂਬਰ ਹਨ , ਜਿਹਨਾਂ ਵਿੱਚੋਂ 49 ਖੇਤਰ ਵਿੱਚੋਂ ਹਨ ।

 

*************************

 

ਆਰ ਐੱਮ / ਐੱਮ ਵੀ / ਕੇ ਐੱਮ ਐੱਨ



(Release ID: 1724199) Visitor Counter : 143


Read this release in: English , Urdu , Hindi , Tamil