ਖੇਤੀਬਾੜੀ ਮੰਤਰਾਲਾ

ਦਲਹਨ-ਤਿਲਹਨ ’ਚ ਆਤਮਨਿਭਰਤਾ ਲਈ ਰੋਡਮੈਪ


ਬੀਜ ਮਿਨੀ ਕਿੱਟ ਲਾਭਪਾਤਰੀਆਂ ਨਾਲ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨੇ ਕੀਤੀ ਵਰਚੁਅਲ ਗੱਲਬਾਤ

Posted On: 02 JUN 2021 7:21PM by PIB Chandigarh

 

C:\Users\dell\Desktop\image001ITNN.jpg



ਦਲਹਨ ਅਤੇ ਤਿਲਹਨ ਦੇ ਉਤਪਾਦਨ ਨੂੰ ਵਧਾ ਕੇ ਇਨ੍ਹਾਂ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਐਲਾਨ ’ਤੇ ਸਰਕਾਰ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਸਿਲਸਿਲੇ ’ਚ ਕੇਂਦਰ ਸਰਕਾਰ ਦਾ ਬੀਜ ਮਿਨੀ ਕਿੱਟ ਪ੍ਰੋਗਰਾਮ ਦਲਹਨ ਤਿਲਹਨ ਦੀਆਂ ਨਵੀਆਂ ਕਿਸਮਾਂ ਦੇ ਚੰਗੀ ਗੁਣਵੱਤਾ ਵਾਲੇ ਬੀਜਾਂ ਦੀ  ਸਪਲਾਈ ਕਰਕੇ ਬੀਜ ਪ੍ਰਤਿਸਥਾਪਨ ਅਨੁਪਾਤ ਨੂੰ ਵਧਾਉਣ ਲਈ ਇੱਕ ਪ੍ਰਮੁੱਖ ਪ੍ਰੋਗਰਾਮ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ’ਚ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ਦੇ ਸੰਬੰਧ ’ਚ ਕੇਂਦਰ ਸਰਕਾਰ 300 ਕਰੋੜ ਰੁਪਏ ਖਰਚ ਕਰਕੇ 15 ਜੂਨ ਤੱਕ 13.51 ਲੱਖ ਮਿਨੀ ਕਿੱਟਾਂ ਮੁਫਤ ਵੰਡੇਗੀ। ਇਨ੍ਹਾਂ ਕੁੱਝ ਬੀਜ ਮਿਨੀ ਕਿੱਟ ਲਾਭਪਾਤਰੀਆਂ ਨਾਲ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਬੁੱਧਵਾਰ ਨੂੰ ਵਰਚੁਅਲ ਗੱਲਬਾਤ ਕੀਤੀ। ਸ਼੍ਰੀ ਤੋਮਰ ਦੇ ਨਾਲ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੂਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ ਵੀ ਇਸ ਸੰਵਾਦ ਵਿੱਚ ਸ਼ਾਮਿਲ ਹੋਏ।

ਜਿਨ੍ਹਾਂ ਕਿਸਾਨਾਂ ਨਾਲ ਮੰਤਰੀਆਂ ਨੇ ਗੱਲਬਾਤ ਕੀਤੀ , ਉਹ ਹਨ - ਸ਼੍ਰੀ ਓਮ ਪ੍ਰਕਾਸ਼ ਪਟੇਲ (ਵਾਰਾਣਸੀ, ਉੱਤਰ ਪ੍ਰਦੇਸ਼), ਸ਼੍ਰੀ ਰੇਖਾ ਰਾਮ (ਬਾਡਮੇਰ, ਰਾਜਸਥਾਨ), ਸ਼੍ਰੀ ਰਮੇਸ਼ਭਾਈ ਬਾਲੂਭਾਈ ਕੋਡਲਿਆ (ਅਮਰੇਲੀ, ਗੁਜਰਾਤ), ਸ਼੍ਰੀ ਚੰਦਰਕਾਂਤ (ਹਵੇਰੀ, ਕਰਨਾਟਕ), ਸ਼੍ਰੀ ਮਦਨ ਸਿੰਘ (ਮੁਰੈਨਾ , ਮੱਧ ਪ੍ਰਦੇਸ਼ ) ਅਤੇ ਸ਼੍ਰੀ ਉਪੇਂਦਰ ਸਿੰਘ (ਰੀਵਾ, ਮੱਧ ਪ੍ਰਦੇਸ਼ )।

ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਦਲਹਨ ਅਤੇ ਤਿਲਹਨ ਦੇ ਉਤਪਾਦਨ ਨੂੰ ਵਧਾ ਕੇ ਇਸ ਸੰਬੰਧ  ’ਚ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਕੇਂਦਰ ਨੇ ਰਾਜ ਸਰਕਾਰਾਂ ਦੇ ਨਾਲ ਸਲਾਹ ਮਸ਼ਵਰੇ ਦੇ ਬਾਅਦ ਇੱਕ ਰੋਡ ਮੈਪ ਬਣਾਇਆ ਹੈ। ਇਸ ’ਤੇ ਅੱਗੇ ਚਲਦੇ ਹੋਏ ਨਿਸ਼ਚਿਤ ਹੀ ਬਹੁਤ ਫਾਇਦਾ ਹੋਵੇਗਾ ਅਤੇ ਇਹਨਾਂ ’ਚ ਆਤਮਨਿਰਭਰ ਹੋਣ ਨਾਲ ਦਰਾਮਦ ’ਤੇ ਖਰਚ ਹੋਣ ਵਾਲੀ ਵੱਡੀ ਰਾਸ਼ੀ ਵੀ ਬਚ ਸਕੇਗੀ, ਜੋ ਦੇਸ਼ ਵਿੱਚ ਵਿਕਾਸ ਦੇ ਹੋਰ ਕੰਮਾਂ ਵਿੱਚ ਪ੍ਰਯੋਗ ਹੋ ਸਕਦੀ ਹੈ। ਰਕਬਾ ਵਧਾਉਣ ਲਈ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਨਵੀਂ ਕਿਸਮ  ਦੀਆਂ ਰੁਕਾਵਟਾਂ ਨੂੰ ਵੀ ਪਾਰ ਕਰ ਲਿਆ ਗਿਆ ਹੈ।
ਸ਼੍ਰੀ ਤੋਮਰ ਨੇ ਕਿਹਾ ਕਿ ਕਣਕ ਅਤੇ ਝੋਨੇ ਦੀ ਖੇਤੀ ਦੇ ਬਜਾਏ ਦਲਹਨ-ਤਿਲਹਨ ਦੀ ਖੇਤੀ ਵੱਲ ਧਿਆਨ ਦਿਵਾਉਣਾ ਅੱਜ ਸਮੇਂ ਦੀ ਮੰਗ ਹੈ। ਇਸ ਲਈ ਰਾਜਾਂ ਦੇ ਮਜਬੂਤ ਸੰਕਲਪ ਦੀ ਜ਼ਰੂਰਤ ਹੈ। ਖੇਤੀਬਾੜੀ ਵਿਗਿਆਨ ਕੇਂਦਰਾਂ (ਕੇ.ਵੀ.ਕੇ.) ਦੇ ਗਿਆਨ ਨੂੰ ਹਰ ਕਿਸਾਨ ਦੇ ਦਰਵਾਜੇ ਤੱਕ ਪਹੁੰਚਾਉਣ ਦੀ ਗੱਲ ਦਾ ਰਾਜ ਸਰਕਾਰਾਂ ਸੰਕਲਪ ਲੈ ਲੈਣ ਤਾਂ ਅਸੀ ਨਜ਼ਦੀਕ ਭਵਿੱਖ ਵਿੱਚ ਵੱਡੀ ਤਬਦੀਲੀ ਕਰ ਸਕਦੇ ਹਾਂ। ਸ਼੍ਰੀ ਤੋਮਰ ਨੇ ਉਂਮੀਦ ਜਤਾਈ ਕਿ ਕੇਂਦਰ ਅਤੇ ਰਾਜਾਂ ਨੇ ਜੋ ਸੰਕਲਪ ਕੀਤਾ ਹੈ, ਅਸੀ ਇਸ ਵਿੱਚ ਉਤਸ਼ਾਹੀ ਅਤੇ ਉੱਦਮੀ ਕਿਸਾਨਾਂ ਦੇ ਨਾਲ ਮਿਲਕੇ ਜ਼ਰੂਰ ਹੀ ਸਫਲ ਹੋਵਾਂਗੇ।

ਸ਼੍ਰੀ ਤੋਮਰ ਨੇ ਕਿਹਾ ਕਿ ਸਾਡੇ ਕਿਸਾਨਾਂ ਦੀ ਤਾਕਤ ਅਜਿਹੀ ਹੀ ਬਣੀ ਰਹਿਣੀ ਚਾਹੀਦੀ ਹੈ, ਜੋ ਉਲਟ ਹਾਲਾਤਾਂ ’ਚ ਵੀ ਦੇਸ਼ ਨੂੰ ਆਪਣੇ ਮੋਢਿਆਂ ’ਤੇ ਖੜਾ ਰੱਖਣ ਦੀ ਹਿੰਮਤ  ਰੱਖਦੇ ਹਨ। ਖੇਤੀਬਾੜੀ ਪ੍ਰਧਾਨ ਸਾਡੇ ਦੇਸ਼ ’ਚ ਖੇਤੀਬਾੜੀ ਅਤੇ ਪੇਂਡੂ ਮਾਲੀ ਹਾਲਤ ਬਹੁਤ ਵੱਡੀ ਤਾਕਤ ਹੈ, ਇਹ ਵੱਧਦੀ ਰਹੇ ਤਾਂ ਨਿਸ਼ਚਿਤ ਰੂਪ ਨਾਲ ਦੇਸ਼ ਦੀ ਬੁਨਿਆਦ ਨੂੰ ਅਤੇ ਮਜਬੂਤ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਇਸ ਲਈ, ਪ੍ਰਧਾਨਮੰਤਰੀ ਵੀ ਲਗਾਤਾਰ ਪਿੰਡ-ਗਰੀਬ-ਕਿਸਾਨ ਦੀਆਂ ਹਲਾਤਾਂ ਵਿੱਚ ਬਦਲਾਵ ਲਿਆਉਣ ’ਤੇ ਜੋਰ ਦਿੰਦੇ ਰਹਿੰਦੇ ਹਨ। ਆਤਮਨਿਰਭਰ ਭਾਰਤ ਦੇ ਪੀ.ਐਮ. ਦੇ ਐਲਾਨ ਵਿੱਚ ਵੀ ਇਨ੍ਹਾਂ ’ਤੇ ਜ਼ੋਰ ਰਿਹਾ ਹੈ ।

ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਨਾਲ ਜੁੜ ਕੇ ਕੰਮ ਕਰਨਾ ਦੇਸ਼ ਦੀ ਵੱਡੀ ਸੇਵਾ ਹੈ। ਅੱਜ ਕਿਸਾਨ ਦੀ ਮਿਹਨਤ, ਵਿਗਿਆਨੀਆਂ ਦੇ ਅਨੁਸੰਧਾਨ ਅਤੇ ਸਰਕਾਰ ਦੀ ਖੇਤੀਬਾੜੀ ਹਿਤੈਸ਼ੀ ਨੀਤੀਆਂ ਦਾ ਸੰਯੁਕਤ ਨਤੀਜਾ ਹੈ ਕਿ ਖੇਤੀਬਾੜੀ ਉਤਪਾਦਨ ਦੀ ਨਜ਼ਰ ਨਾਲ ਦੁਨੀਆ ਵਿੱਚ ਭਾਰਤ ਪਹਿਲਾਂ ਜਾਂ ਦੂਜੇ ਨੰਬਰ ’ਤੇ ਹੈ ਪਰ ਸਾਨੂੰ ਨਿਰਯਾਤ ਹੋਰ ਵਧਾਉਣ ਦੀ ਜ਼ਰੂਰਤ ਹੈ। ਖੇਤੀ ਦੇ ਵਿਕਾਸ ਨੂੰ ਲੈ ਕੇ ਸਾਰਾ, ਸੰਤੁਲਿਤ ਅਤੇ ਦੂਰਗਾਮੀ ਵਿਚਾਰ ਇਕੱਠੇ ਕਰਨਾ ਜ਼ਰੂਰੀ ਹੈ। ਦੇਸ਼ ਵਿੱਚ ਖੇਤੀ ਦੇ ਪ੍ਰਤੀ ਦਿਲਚਸਪੀ  ਅਤੇ ਰਕਬਾ ਬਣਾਏ  ਰੱਖਣਾ ਅਤੇ ਇਸਨੂੰ ਵਧਾਉਣਾ ਵੀ ਜ਼ਰੂਰੀ ਹੈ । ਪ੍ਰਧਾਨ ਮੰਤਰੀ ਵਲੋਂ ਇਸ ਦਿਸ਼ਾ ਵਿੱਚ ਯੋਜਨਾਵਾਂ ਸ਼ੁਰੂ ਕੀਤੀਆਂ ਗਈਆ ਹਨ ਅਤੇ ਗੈਪਸ ਭਰਨ ਲਈ ਸਾਰੇ  ਉਪਾਅ ਕੀਤੇ ਜਾ ਰਹੇ ਹਨ। ਗਰੀਬ-ਛੋਟੇ ਕਿਸਾਨਾਂ ਦੀ ਤਾਕਤ ਵਧਾਉਣ ਲਈ ਐਫ.ਪੀ.ਓ. ਦਾ ਨਵਾਂ ਸੰਸਾਰ ਸਿਰਜਣ ਕੀਤਾ ਜਾ ਰਿਹਾ ਹੈ। ਅਜਿਹੀਆਂ ਅਨੇਕ ਯੋਜਨਾਵਾਂ ਹਮੇਸ਼ਾ  ਫਲੀਭੂਤ ਹੋ ਰਹੀਆਂ ਹਨ ।

 

C:\Users\dell\Desktop\image002HJS8.jpg



ਪ੍ਰੋਗਰਾਮ ਵਿੱਚ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਕਿਹਾ ਕਿ ਉਤਪਾਦਕਤਾ ਵਧਾਉਣ  ਵਿਚ ਬੀਜ ਬਹੁਤ ਅਹਮਿਅਤ ਰੱਖਦਾ ਹੈ । ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਬੀਜ ਮਿਨੀ ਕਿੱਟ ਵੰਡਣ ਦੇ ਮਾਧਿਅਮ ਨਾਲ  ਦਲਹਨ-ਤਿਲਹਨ ਦੇ ਖੇਤਰ ਅਤੇ ਉਤਪਾਦਕਤਾ ਵਧਾਉਣ ਦਾ ਟੀਚਾ ਹਾਸਲ ਕੀਤਾ ਜਾ ਸਕੇਗਾ। ਨਿਗਰਾਨੀ ਤੰਤਰ ਰਾਹੀਂ ਇਹ ਪ੍ਰੋਗਰਾਮ ਨਿਸ਼ਚਿਤ ਸਫਲ ਹੋਵੇਗਾ।

ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਕਿਸਾਨਾਂ ’ਚ ਫਸਲਾਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਵਿਖਾਈ ਦੇ ਰਿਹਾ  ਹੈ। ਕਿਸਾਨਾਂ ਦੀ ਮਿਹਨਤ, ਵਿਗਿਆਨੀਆਂ ਦੇ ਯੋਗਦਾਨ ਅਤੇ ਸਰਕਾਰ ਦੀਆਂ ਨੀਤੀਆਂ ਦੇ ਨਿਸ਼ਚਾ ਹੀ ਬਹੁਤ ਚੰਗੇ ਨਤੀਜੇ ਵਿਖਾਈ ਦੇਣਗੇ ਅਤੇ ਅਸੀ ਦਲਹਨ- ਤਿਲਹਨ ਦੇ ਮਾਮਲੇ ਵਿੱਚ ਆਤਮਨਿਰਭਰਤਾ ਹਾਸਿਲ ਕਰ ਸਕਣਗੇ ।

ਖੇਤੀਬਾੜੀ ਸਕੱਤਰ ਸ਼੍ਰੀ ਸੰਜੈ ਅਗਰਵਾਲ ਨੇ ਦਲਹਨ-ਤਿਲਹਨ ਦੇ ਸੰਬੰਧ ਵਿੱਚ ਸਰਕਾਰ ਦੀਆਂ ਠੋਸ ਕੋਸ਼ਿਸ਼ਾਂ ਦੀ ਅਗਲੇ 5 ਸਾਲ ਦੀ ਰੂਪ ਰੇਖਾ ਦੱਸੀ। ਖੇਤੀਬਾੜੀ ਉਤਪਾਦਨ ਕਮਿਸ਼ਨਰ  ਸ਼੍ਰੀ ਐਸ.ਕੇ. ਮਲਹੋਤਰਾ ਅਤੇ ਸੰਯੁਕਤ ਸਕੱਤਰ ਸ਼੍ਰੀਮਤੀ ਸ਼ੁਭਾ ਠਾਕੁਰ ਨੇ ਵੀ ਵਿਚਾਰ ਰੱਖੇ । ਕੇਂਦਰ ਅਤੇ ਰਾਜਾਂ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਇਸ ਪ੍ਰੋਗਰਾਮ ਨਾਲ ਵਰਚੁਅਲ ਤੌਰ ਤੇ ਜੁੜੇ ਸਨ।  

 

******************************


ਏਪੀਐਸ 
 



(Release ID: 1723999) Visitor Counter : 190


Read this release in: English , Urdu , Hindi , Tamil