ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

‘ਇੰਡੀਆ ਸਾਈਕਲ 4 ਚੇਂਜ’ ਚੁਣੌਤੀ ਨੇ ਜ਼ੋਰ ਫੜ੍ਹਿਆ


ਦੇਸ਼ ਭਰ ਦੇ ਸ਼ਹਿਰ ‘ਇੰਡੀਆ ਸਾਈਕਲ 4 ਚੇਂਜ’ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ

41 ਸ਼ਹਿਰ ਸਾਈਕਲਿੰਗ ਦੋਸਤਾਨਾ ਪਹਿਲਕਦਮੀਆਂ ਦੀ ਟੈਸਟਿੰਗ ਕਰ ਰਹੇ ਹਨ

Posted On: 02 JUN 2021 7:16PM by PIB Chandigarh

ਇੰਡੀਆ ਸਾਈਕਲ 4 ਚੇਂਜ ਚੁਣੌਤੀ ਦੇਸ਼ ਦੇ ਸ਼ਹਿਰਾਂ ਵਿੱਚ ਜ਼ੋਰ ਫੜਨ ਲੱਗੀ ਹੈ। ਇਹ ਚੁਣੌਤੀ ਪਿਛਲੇ ਸਾਲ 25 ਜੂਨ, 2020 ਨੂੰ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਆਰੰਭ ਕੀਤੀ ਗਈ ਸੀ, ਜਿਸ ਨੂੰ ਦੇਸ਼ ਵਿੱਚ ਜ਼ਮੀਨੀ ਪੱਧਰ 'ਤੇ ਕੋਵਿਡ -19 ਮਹਾਮਾਰੀ ਦੀ ਪ੍ਰਤੀਕਿਰਿਆ ਵਜੋਂ ਸ਼ੁਰੂ ਕੀਤਾ ਗਿਆ ਸੀ। ਪਿਛਲੇ ਸਾਲ, ਸਾਈਕਲਿੰਗ ਮੁਹਿੰਮ ਨੇ ਦੇਸ਼ ਭਰ ਵਿੱਚ ਆਪਣਾ ਦਾਇਰਾ ਵਧਾਇਆ, ਸਾਈਕਲਿੰਗ ਨੂੰ ਵਾਤਾਵਰਣ ਨੂੰ ਸਥਿਰ ਰੱਖਣ ਦੇ ਨਾਲ-ਨਾਲ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਵਾਲੇ ਸੁਰੱਖਿਅਤ ਅਤੇ ਸਿਹਤਮੰਦ ਨਿੱਜੀ ਆਵਾਜਾਈ ਮਾਧਿਅਮ ਦੇ ਤੌਰ 'ਤੇ ਦੇਖਿਆ ਜਾਂਦਾ ਹੈ।

ਜਿਵੇਂ ਕਿ ਕੋਵਿਡ -19 ਮਹਾਮਾਰੀ ਦੇਸ਼ ਭਰ ਵਿੱਚ ਚੱਲ ਰਹੀ ਸੀ, ਸਾਈਕਲ ਚਲਾਉਣ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ। ਤਾਲਾਬੰਦੀ ਦੀਆਂ ਪਾਬੰਦੀਆਂ ਨੇ ਜਨਤਕ ਟ੍ਰਾਂਸਪੋਰਟ ਦੇ ਯਾਤਰੀਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ, ਜਿਨ੍ਹਾਂ ਨੇ ਸਾਈਕਲਿੰਗ ਨੂੰ ਛੋਟੇ ਅਤੇ ਦਰਮਿਆਨੀ ਦੂਰੀ ਦੇ ਸਫਰ ਲਈ ਇੱਕ ਨਿੱਜੀ ਅਤੇ ਕੋਵਿਡ - ਸੁਰੱਖਿਅਤ ਵਿਕਲਪ ਵਜੋਂ ਵੇਖਿਆ ਗਿਆ। ਇਸ ਤੋਂ ਇਲਾਵਾ, ਸਾਈਕਲ ਚਲਾਉਣਾ ਉਨ੍ਹਾਂ ਲੋਕਾਂ ਦੁਆਰਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣ ਦੇ ਸਾਧਨ ਵਜੋਂ ਵੀ ਵੇਖਿਆ ਗਿਆ ਸੀ, ਜਿਹੜੇ ਆਪਣੇ ਘਰਾਂ ਤੱਕ ਸੀਮਤ ਸਨ।

ਇਸ ਪਿਛੋਕੜ ਵਿੱਚ, ਇੰਡੀਆ ਸਾਈਕਲ 4 ਚੇਂਜ ਚੁਣੌਤੀ ਦੀ ਸ਼ੁਰੂਆਤ ਦੇ ਨਾਲ, 107 ਸ਼ਹਿਰ ਸਾਈਕਲਿੰਗ ਇਨਕਲਾਬ ਦਾ ਹਿੱਸਾ ਬਣਨ ਲਈ ਰਜਿਸਟਰ ਹੋਏ ਅਤੇ 41 ਸ਼ਹਿਰਾਂ ਨੇ ਇਹ ਪਹਿਲਕਦਮੀਆਂ ਕੀਤੀਆਂ। ਸਰਵੇਖਣ, ਵਿਚਾਰ ਵਟਾਂਦਰੇ, ਪੌਪ-ਅਪ ਸਾਈਕਲ ਲੇਨ, ਸੁਰੱਖਿਅਤ ਗੁਆਂਢ, ਖੁੱਲੇ ਮੁਹੱਲਾ ਪ੍ਰੋਗਰਾਮਾਂ, ਸਾਈਕਲ ਰੈਲੀਆਂ, ਜਾਂ ਔਨਲਾਈਨ ਮੁਹਿੰਮਾਂ ਜੋ ਸਾਈਕਲ ਅਨੁਕੂਲ ਸ਼ਹਿਰ ਬਣਾਉਣ ਦੇ ਉਦੇਸ਼ ਸਨ। ਮੁਹਿੰਮ ਦੇ ਹਿੱਸੇ ਵਜੋਂ ਸ਼ਹਿਰਾਂ ਨੇ ਲਗਭਗ 400 ਕਿਲੋਮੀਟਰ ਸੜਕਾਂ ਅਤੇ 3500 ਕਿਲੋਮੀਟਰ ਤੋਂ ਵੱਧ ਦੀਆਂ ਗਲੀਆਂ ਮੁਹੱਲਿਆਂ ਦੀ ਸੜਕਾਂ ਦਾ ਕੰਮ ਸ਼ੁਰੂ ਕੀਤਾ ਹੈ। ਇੰਸਟੀਚਿਊਟ ਫਾਰ ਟ੍ਰਾਂਸਪੋਰਟ ਐਂਡ ਡਿਵੈਲਪਮੈਂਟ ਪਾਲਿਸੀ (ਆਈਟੀਡੀਪੀ) ਦੇ ਸਹਿਯੋਗ ਨਾਲ ਸਮਾਰਟ ਸਿਟੀ ਮਿਸ਼ਨ ਨੇ ਵੱਖ-ਵੱਖ ਸਾਈਕਲਿੰਗ ਪਹਿਲਕਦਮੀਆਂ ਲਈ 107 ਸ਼ਹਿਰਾਂ ਨੂੰ ਸੇਧ ਦੇਣ ਲਈ ਸਿਖਲਾਈ ਦੇ ਮੈਡੀਊਲ ਅਤੇ ਹੋਰ ਸਮਰੱਥਾ ਵਧਾਉਣ ਦੀਆਂ ਪਹਿਲ ਕਦਮੀਆਂ ਕੀਤੀਆਂ।

ਚੁਣੌਤੀ ਦੇ ਉਦਘਾਟਨ ਤੋਂ ਬਾਅਦ ਦੀ ਤਰੱਕੀ:

ਚੁਣੌਤੀ ਦਾ ਟੈਸਟ-ਲਰਨ-ਸਕੇਲ (ਟੀਐਲਐਸ) ਪਹੁੰਚ ਸੀ ਜਿਸ ਨੂੰ ਹਿੱਸਾ ਲੈਣ ਵਾਲੇ ਸ਼ਹਿਰਾਂ ਨੇ ਚੁਣੌਤੀ ਦੇ ਪਹਿਲੇ ਪੜਾਅ ਵਿਚ ਤੇਜ਼ੀ ਨਾਲ ਘੱਟ ਲਾਗਤ ਵਾਲੇ ਦਖਲਅੰਦਾਜ਼ੀ ਦੁਆਰਾ ਵੱਖ-ਵੱਖ ਪਹਿਲਕਦਮੀਆਂ ਦਾ ਟੈਸਟ ਕਰਕੇ, ਉਨ੍ਹਾਂ ਤੋਂ ਸਿੱਖ ਕੇ, ਅਤੇ ਦੂਜੇ ਪੜਾਅ ਵਿੱਚ ਪੈਮਾਨੇ ਦੀ ਤਿਆਰੀ ਰਾਹੀਂ ਅਪਣਾਇਆ। ਇਸਦੇ ਹੱਲਾਂ ਦੇ ਸੰਚਾਲਨ ਲਈ ਪਛਾਣੇ ਗਏ ਪ੍ਰਮੁੱਖ ਦਖਲਅੰਦਾਜ਼ੀ ਦੇ ਖੇਤਰ ਹੇਠ ਦਿੱਤੇ ਅਨੁਸਾਰ ਹਨ:

1. ਲੋਕਾਂ ਨੂੰ ਸੁਣਕੇ ਸਾਈਕਲ ਚਲਾਉਣ ਦੀਆਂ ਰੁਕਾਵਟਾਂ ਦੀ ਪਛਾਣ ਕਰਨਾ

∙         ਸਾਈਕਲਿੰਗ ਦੇ ਸੰਬੰਧ ਵਿੱਚ ਸ਼ਹਿਰਾਂ ਨੇ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਲਈ ਧਾਰਨਾਵਾਂ ਸਬੰਧੀ ਸਰਵੇਖਣ ਕੀਤੇ। ਸ਼ਹਿਰ ਦੇ ਕਈ ਨੇਤਾਵਾਂ ਨੇ ਆਪਣੇ ਸਾਈਕਲ ਚਲਾਉਣ ਅਤੇ ਸਾਈਕਲ ਉਪਭੋਗਤਾਵਾਂ ਅਤੇ ਹੋਰ ਨਾਗਰਿਕਾਂ ਨਾਲ ਆਪਣੇ ਦ੍ਰਿਸ਼ਟੀਕੋਣ ਦੀ ਬਿਹਤਰ ਭਾਵਨਾ ਪ੍ਰਾਪਤ ਕਰਨ ਲਈ ਅਗਵਾਈ ਕੀਤੀ।

∙         ਸਾਈਕਲਿੰਗ ਦੀਆਂ ਜ਼ਰੂਰਤਾਂ ਨੂੰ ਸਮਝਣ ਲਈ, ਸ਼ਹਿਰਾਂ ਨੇ ਸਰਵੇਖਣ ਅਤੇ ਇੰਟਰਵਿਊਆਂ ਕੀਤੀਆਂ ਅਤੇ ਦੇਸ਼ ਭਰ ਵਿੱਚ  60,000 ਤੋਂ ਵੱਧ ਲੋਕਾਂ ਨੂੰ ਜੋੜਿਆ ਗਿਆ।

∙         ਇਸ ਕੰਮ ਸਬੰਧੀ ਪਹਿਲਕਦਮੀਆਂ ਵਿਚ ਵੱਖੋ ਵੱਖਰੇ ਉਪਭੋਗਤਾ ਸਮੂਹਾਂ ਦੇ ਲੋਕ ਸ਼ਾਮਲ ਹੋਏ; ਟੀਮ ਨੇ ਰਾਜਕੋਟ ਵਿੱਚ ਡਾਕ ਸੇਵਕਾਂ ਦੀ ਇੰਟਰਵਿਊ ਲਈ; ਹੁਬਲੀ ਧਾਰਵੜ ਅਤੇ ਕਾਕੀਨਾਡਾ ਵਿੱਚ ਔਰਤਾਂ ਨਾਲ ਗੋਲ ਮੇਜ ਵਿਚਾਰ ਵਟਾਂਦਰੇ ਕੀਤੇ ਗਏ; ਅਤੇ ਆਈਜ਼ੌਲ ਨੇ ਬੱਚਿਆਂ ਨੂੰ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਣ ਲਈ ਸਾਈਕਲ ਗੇੜੀਆਂ ਵਿੱਚ ਸ਼ਾਮਲ ਕੀਤਾ।

2. ਸਾਈਕਲ ਚਲਾਉਣ ਲਈ ਗਲੀਆਂ ਅਤੇ ਮੁਹੱਲਿਆਂ ਨੂੰ ਸੁਰੱਖਿਅਤ ਅਤੇ ਮਨੋਰੰਜਕ ਬਣਾਉਣਾ

∙         ਸ਼ਹਿਰਾਂ ਨੇ ਸਾਈਕਲ ਸਵਾਰਾਂ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ ਵਿੱਚ ਸਹਾਇਤਾ ਲਈ ਸਮਰਪਿਤ ਸਾਈਕਲ ਲੇਨ ਬਣਾਏ ਹਨ।

∙         ਭੁਵਨੇਸ਼ਵਰ, ਸੂਰਤ, ਕੋਚੀ, ਗ੍ਰੇਟਰ ਵਾਰੰਗਲ ਦਰਮਿਆਨ ਦਖਲਅੰਦਾਜ਼ੀ ਕਰਨ ਲਈ ਟ੍ਰੈਫਿਕ ਕੋਨ, ਬੋਲਾਰਡ ਅਤੇ ਪੇਂਟ ਦੀ ਵਰਤੋਂ ਕੀਤੀ ਗਈ। ਔਰੰਗਾਬਾਦ ਨੇ ਮੋਟਰ ਵਾਹਨ ਦੇ ਟ੍ਰੈਫਿਕ ਤੋਂ ਸਾਈਕਲ ਲੇਨਾਂ ਨੂੰ ਵੱਖ ਕਰਨ ਲਈ ਟਾਇਰਾਂ ਦੀ ਮੁੜ ਵਰਤੋਂ ਕੀਤੀ ਹੈ।

∙         ਵਡੋਦਰਾ ਅਤੇ ਗੁਰੂਗਰਾਮ ਵਰਗੇ ਕਈ ਸ਼ਹਿਰਾਂ ਨੇ ਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਰੰਗ-ਬਿਰੰਗੇ ਪੇਂਟ ਕਰਕੇ ਲੰਘਣ ਨੂੰ ਵਧੇਰੇ ਸੁਰੱਖਿਅਤ ਬਣਾਇਆ। ਚੰਡੀਗੜ ਨੇ ਜੰਕਸ਼ਨਾਂ 'ਤੇ ਸਾਈਕਲ ਸਵਾਰਾਂ ਨੂੰ ਤਰਜੀਹ ਦੇਣ ਲਈ ਸਾਈਕਲ ਸਿਗਨਲ ਸਥਾਪਤ ਕੀਤੇ।

∙         ਆਸ ਪਾਸ ਦੀਆਂ ਗਲੀਆਂ ਨੂੰ ਹਰੇਕ ਲਈ ਸੁਰੱਖਿਅਤ ਬਣਾਉਣ ਲਈ, ਬੰਗਲੌਰ ਅਤੇ ਜਬਲਪੁਰ ਵਰਗੇ ਸ਼ਹਿਰਾਂ ਨੂੰ 'ਹੌਲੀ ਜ਼ੋਨ' ਮਨੋਨੀਤ ਕਰਨਾ, ਸਪੀਡ ਬਰੇਕਰਾਂ, ਚਿਕੇਨਜ਼ ਅਤੇ ਸੜਕਾਂ ਦੇ ਸੰਕੇਤਾਂ ਦੁਆਰਾ ਮੋਟਰ ਵਾਹਨ ਦੀ ਗਤੀ ਨੂੰ ਸੀਮਤ ਕੀਤਾ ਹੈ।

∙         ਨਵੀਂ ਦਿੱਲੀ ਨੇ ਲੋਧੀ ਗਾਰਡਨ ਕਲੋਨੀ ਵਿੱਚ ਵਾਹਨਾਂ ਦੀ ਆਵਾਜਾਈ ਨੂੰ ਮੁੜ ਰੂਟ ਦੇਣ ਲਈ ਬੱਚਿਆਂ ਲਈ ਇੱਕ ਸਾਈਕਲ ਪਲਾਜ਼ਾ ਬਣਾਇਆ।

3. ਸਾਈਕਲਿੰਗ ਕਮਿਊਨਿਟੀ ਬਣਾਉਣਾ

∙         ਸਥਾਨਕ ਸਿਵਲ ਸੁਸਾਇਟੀ ਸੰਸਥਾਵਾਂ ਸਾਈਕਲਿੰਗ ਕਮਿਊਨਿਟੀ ਨੂੰ ਲਿਆਉਣ ਲਈ ਵੱਡੇ ਪੱਧਰ 'ਤੇ ਅਤੇ ਆਸਪਾਸ ਦੇ ਪੱਧਰ 'ਤੇ ਵੱਖ ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰਨ ਲਈ ਜੁਟੀਆਂ ਹੋਈਆਂ ਸਨ।

∙         ਪਿੰਪਰੀ ਚਿੰਚਵਾੜ, ਕੋਹੀਮਾ, ਗ੍ਰੇਟਰ ਵਾਰੰਗਲ, ਨਾਗਪੁਰ, ਪਣਜੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਰੈਲੀਆਂ ਅਤੇ ਸਾਈਕਲਾਥੋਨ ਦੀ ਮੇਜ਼ਬਾਨੀ ਕੀਤੀ ਗਈ, ਜਿਸ ਨਾਲ ਹਜ਼ਾਰਾਂ ਸਾਈਕਲ ਸਵਾਰ ਸੜਕਾਂ 'ਤੇ ਆਏ।

∙         ਮੁਹੱਲਿਆਂ ਵਿੱਚ, ਖੁੱਲੇ ਗਲੀ ਮੁਹੱਲੇ ਦੇ ਪ੍ਰੋਗਰਾਮਾਂ- ਜਿਥੇ ਗਲੀਆਂ ਨੂੰ ਕਾਰ ਅਤੇ ਮੋਟਰ ਵਾਹਨ ਟ੍ਰੈਫਿਕ ਨੂੰ ਰੋਕ ਕੇ ਅਤੇ ਲੋਕਾਂ ਨੂੰ ਤੁਰਨ, ਦੌੜਨ, ਖੇਡਣ ਅਤੇ ਚੱਕਰ ਲਗਾਉਣ ਦੁਆਰਾ ਅਸਥਾਈ ਜਨਤਕ ਥਾਵਾਂ 'ਤੇ ਬਣਾਇਆ ਜਾਂਦਾ ਹੈ ਜਿਸ ਨੇ ਔਰਤਾਂ, ਬੱਚਿਆਂ ਅਤੇ ਨਵੇਂ ਸਾਈਕਲ ਸਵਾਰਾਂ ਵਿੱਚ ਵਿਸ਼ਵਾਸ ਪੈਦਾ ਕੀਤਾ।

∙         ਜਬਲਪੁਰ, ਨਿਊ ਟਾਊਨ ਕੋਲਕਾਤਾ ਵਰਗੇ ਸ਼ਹਿਰਾਂ ਨੇ ਸਾਈਕਲ ਸੇਵਾ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਸਾਈਕਲ ਰਿਪੇਅਰ ਕਲੀਨਿਕਾਂ ਦੀ ਸ਼ੁਰੂਆਤ ਕੀਤੀ, ਜਿਸ ਨਾਲ ਵਧੇਰੇ ਲੋਕਾਂ ਨੂੰ ਸੜਕਾਂ 'ਤੇ ਆਉਣ ਲਈ ਉਤਸ਼ਾਹਤ ਕੀਤਾ ਗਿਆ।

∙         ਇਨ੍ਹਾਂ ਪਾਇਲਟਾਂ ਦੇ ਸਿੱਧੇ ਪ੍ਰਭਾਵ ਵਜੋਂ, ਬਹੁਤ ਸਾਰੇ ਆਰਡਬਲਯੂਏਜ਼ ਨੇ ਆਪਣੇ ਸ਼ਹਿਰ ਦੇ ਅਧਿਕਾਰੀਆਂ ਤੋਂ ਸਾਈਕਲਿੰਗ-ਦੋਸਤਾਨਾ ਮੁਹੱਲਿਆਂ ਦੀ ਮੰਗ ਕੀਤੀ।

4. ਸਾਈਕਲ ਚਲਾਉਣ ਵਿੱਚ ਔਰਤਾਂ ਦਾ ਸ਼ਕਤੀਕਰਨ ਕਰਨਾ

∙         ਨਾਸਿਕ, ਨਿਊ ਟਾਊਨ ਕੋਲਕਾਤਾ ਅਤੇ ਬੈਂਗਲੁਰੂ ਸਮੇਤ ਕਈ ਸ਼ਹਿਰਾਂ ਨੇ ਬਜ਼ੁਰਗ ਔਰਤਾਂ ਲਈ ਸਾਈਕਲ ਟ੍ਰੇਨਿੰਗ ਕੈਂਪਾਂ ਦੀ ਮੇਜ਼ਬਾਨੀ ਕੀਤੀ, ਜਿਸ ਨਾਲ ਉਨ੍ਹਾਂ ਦਾ ਸਾਈਕਲ ਪ੍ਰਤੀ ਵਿਸ਼ਵਾਸ ਵਧਿਆ।

∙         ਸਾਈਕਲ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਕੋਹਿਮਾ, ਰਾਜਕੋਟ ਅਤੇ ਚੰਡੀਗੜ੍ਹ ਨੇ ਨੇੜਲੇ ਇਲਾਕਿਆਂ ਵਿੱਚ ਸਹਿਕਾਰੀ ਸਾਈਕਲ ਕਿਰਾਏ ਦੀਆਂ ਸਕੀਮਾਂ ਅਤੇ ਜਨਤਕ ਸਾਈਕਲ ਸਾਂਝਾ ਕਰਨ ਦੀਆਂ ਪ੍ਰਣਾਲੀਆਂ ਦੀ ਸ਼ੁਰੂਆਤ ਕੀਤੀ।

∙         ਇਹ ਪਹਿਲਕਦਮੀਆਂ ਵਿਸ਼ੇਸ਼ ਤੌਰ 'ਤੇ ਔਰਤਾਂ ਦਾ ਸ਼ਕਤੀਕਰਨ ਕਰ ਰਹੀਆਂ ਸਨ, ਉਨ੍ਹਾਂ ਨੂੰ ਸ਼ਹਿਰਾਂ ਵਿੱਚ ਸੁਤੰਤਰ ਤੌਰ 'ਤੇ ਘੁੰਮਣ ਲਈ ਇੱਕ ਕਿਫਾਇਤੀ ਸਾਧਨ ਪ੍ਰਦਾਨ ਕਰਦੇ ਸਨ।

5. ਮੁਹਿੰਮਾਂ ਰਾਹੀਂ ਰੋਜ਼ਮੱਰਾ ਦੇ ਵਿਵਹਾਰ ਨੂੰ ਬਦਲਣਾ

∙         ਰਾਜਕੋਟ ਅਤੇ ਜਬਲਪੁਰ ਵਰਗੇ ਸ਼ਹਿਰਾਂ ਨੇ ਸਾਈਕਲ 2 ਵਰਕ ਮੁਹਿੰਮਾਂ ਦੀ ਸ਼ੁਰੂਆਤ ਕੀਤੀ, ਜਿਥੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਨਾਗਰਿਕਾਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ।

∙         ਰਾਜਕੋਟ ਵਿੱਚ, ਕਰਮਚਾਰੀਆਂ ਨੂੰ ਸਾਈਕਲ ਵੰਡੇ ਗਏ, ਉਨ੍ਹਾਂ ਦੇ ਯਤਨਾਂ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਹੋਰ ਕਾਰੋਬਾਰੀ ਸੰਗਠਨਾਂ ਨੇ ਸਾਈਕਲ 2 ਵਰਕ ਮੁਹਿੰਮ ਨੂੰ ਵੀ ਅਪਣਾਇਆ, ਕਰਮਚਾਰੀਆਂ ਨੂੰ ਪ੍ਰੋਤਸਾਹਨ ਪੇਸ਼ ਕਰਦੇ ਹੋਏ ਸਾਈਕਲਿੰਗ ਵਿੱਚ ਤਬਦੀਲੀ ਲਿਆਉਣ ਲਈ ਨਿਯਮਤ ਤੌਰ 'ਤੇ ਸਾਈਕਲਿੰਗ ਦੁਆਰਾ ਪ੍ਰਾਪਤ ਕੀਤੇ ਕਾਰਬਨ ਔਫਸੈੱਟ ਦਾ ਪ੍ਰਦਰਸ਼ਨ ਕੀਤਾ।

ਫਰੰਟ 'ਤੇ ਨਿਰੰਤਰ ਯਤਨਾਂ ਨੂੰ ਯਕੀਨੀ ਬਣਾਉਣ ਲਈ, ਸ਼ਹਿਰ ਟਰਾਂਸਪੋਰਟ ਮਾਹਰਾਂ ਅਤੇ ਸਰਕਾਰੀ ਹਿਤਧਾਰਕਾਂ ਦੀ ਸਹਾਇਤਾ ਨਾਲ ਸਾਈਕਲਿੰਗ 'ਤੇ ਕੇਂਦ੍ਰਿਤ ਵਿਭਾਗ ਵੀ ਸਥਾਪਤ ਕਰ ਰਹੇ ਹਨ। 30 ਤੋਂ ਵੱਧ ਸ਼ਹਿਰਾਂ ਨੇ ਇੱਕ ਸਿਹਤਮੰਦ ਸਟ੍ਰੀਟ ਨੀਤੀ ਅਪਨਾਉਣ ਲਈ ਕੰਮ ਸ਼ੁਰੂ ਕੀਤਾ ਹੈ, ਜੋ ਦੂਰ ਦ੍ਰਿਸ਼ਟੀ, ਟੀਚਿਆਂ ਅਤੇ ਸ਼ਹਿਰ ਦੀਆਂ ਗਲੀਆਂ ਨੂੰ ਸੈਰ ਅਤੇ ਸਾਈਕਲਿੰਗ ਲਈ ਸੁਰੱਖਿਅਤ, ਆਕਰਸ਼ਕ ਅਤੇ ਆਰਾਮਦਾਇਕ ਸਥਾਨਾਂ ਵਿੱਚ ਬਦਲਣ ਲਈ ਲੋੜੀਂਦੇ ਕਦਮਾਂ ਨੂੰ ਤੈਅ ਕਰਦਾ ਹੈ। ਇਨ੍ਹਾਂ ਪਾਇਲਟਾਂ ਤੋਂ ਪਰਖ ਅਤੇ ਸਿੱਖਣ ਤੋਂ ਬਾਅਦ, ਸ਼ਹਿਰ ਹੁਣ ਨੀਤੀ ਵਿੱਚ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਆਪਣੇ ਸ਼ਹਿਰਾਂ ਵਿੱਚ ਇਨ੍ਹਾਂ ਪਹਿਲਕਦਮੀਆਂ ਨੂੰ ਵਧਾਉਣ ਲਈ ਸਾਈਕਲਿੰਗ ਯੋਜਨਾਵਾਂ ਤਿਆਰ ਕਰ ਰਹੇ ਹਨ। ਇਹ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਨਾਗਰਿਕਾਂ ਨੂੰ ਮਿਲ ਕੇ ਚੱਲਣ ਅਤੇ ਸਾਈਕਲਿੰਗ ਦੇ ਅਨੁਕੂਲ ਰਾਸ਼ਟਰ ਵੱਲ ਕੰਮ ਕਰਨ ਲਈ ਰਾਹ ਪੱਧਰਾ ਕਰੇਗੀ।

ਅੱਗੇ ਦਾ ਮਾਰਗ

ਕੋਵਿਡ ਰਿਕਵਰੀ ਤੋਂ ਬਾਅਦ ਯੋਜਨਾਵਾਂ ਦੇ ਹਿੱਸੇ ਵਜੋਂ, ਦੁਨੀਆ ਭਰ ਦੇ ਸ਼ਹਿਰ ਸਾਈਕਲਿੰਗ ਬੁਨਿਆਦੀ ਢਾਂਚੇ ਦੀ ਤੇਜ਼ੀ ਨਾਲ ਪਰਖ ਕਰ ਰਹੇ ਹਨ ਅਤੇ ਫਿਰ ਇਸ ਨੂੰ ਦੁਬਾਰਾ ਬਣਾਉਣ ਲਈ ਸਥਾਈ ਬਣਾ ਰਹੇ ਹਨ। ਮਹਾਮਾਰੀ ਤੋਂ ਬਾਅਦ ਦੀ ਆਰਥਿਕਤਾ ਵਿੱਚ ਮੁਕਾਬਲਾ ਕਰਨ ਲਈ  ’ਔਰਤਾਂ ਦੀ ਗਤੀਸ਼ੀਲਤਾ ਲਈ ਕਿਫਾਇਤੀ ਅਤੇ ਟਿਕਾਊ ਵਿਕਲਪਾਂ ਦੀ ਜ਼ਰੂਰਤ ਬਾਰੇ ਵੀ ਦੱਸਿਆ ਹੈ। ਇਸ ਨੂੰ ਟਰਾਂਸਪੋਰਟ ਦੇ ਇੱਕ ਟਿਕਾਊ ਅਤੇ ਸਮਤਲ ਢੰਗ ਵਜੋਂ ਸੰਬੋਧਿਤ ਕਰਨ ਲਈ ਸਾਈਕਲਿੰਗ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈ। ਇਸ ਤੋਂ ਇਲਾਵਾ ਭਵਿੱਖ ਵਿੱਚ,  ਸ਼ਹਿਰ  ਨੂੰ ਪੈਦਲ ਚੱਲਣ, ਸਾਈਕਲ ਚਲਾਉਣ ਅਤੇ ਜਨਤਕ ਆਵਾਜਾਈ ਦੁਆਰਾ 15 ਮਿੰਟਾਂ ਦੇ ਅੰਦਰ ਅੰਦਰ ਸਾਰੇ ਵਸਨੀਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ, ਸੰਖੇਪ ਅਤੇ ਸੰਮਿਲਿਤ ਹੋਣਾ ਚਾਹੀਦਾ ਹੈ। ਇਹ ਕਾਰਬਨ ਦੇ ਨਿਕਾਸ ਨੂੰ ਘਟਾਏਗਾ, ਸੁਰੱਖਿਆ ਵਧਾਏਗਾ, ਅਤੇ ਜੀਵਿਤਤਾ ਨੂੰ ਵਧਾਏਗਾ।

ਮਹਾਮਾਰੀ ਮਹਾਨਗਰਾਂ ਲਈ ਆਪਣੇ ਆਪ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਮੌਕਾ ਹੈ। ਤੇਜ਼ ਅਤੇ ਅਸਾਨ ਦਖਲਅੰਦਾਜ਼ੀਆਂ ਦੁਆਰਾ, ਵਧੇਰੇ ਭਾਰਤੀ ਸ਼ਹਿਰ ਇਸ ਸੰਕਟ ਦੌਰਾਨ ਕਮਜ਼ੋਰ ਅਬਾਦੀ ਦਾ ਸਮਰਥਨ ਕਰ ਸਕਦੇ ਹਨ, ਜਦਕਿ ਸਮਾਜਿਕ, ਆਰਥਿਕ ਅਤੇ ਵਾਤਾਵਰਣ ਦੇ ਵਿਕਾਸ ਨੂੰ ਵੀ ਮਜ਼ਬੂਤ ਕਰਦੇ ਹਨ। ਰਿਪੋਰਟਾਂ ਦੇ ਅਨੁਸਾਰ, ਆਈਟੀਡੀਪੀ ਦੇ ਅਨੁਸਾਰ, ਸਾਈਕਲਿੰਗ ਢਾਂਚੇ ਵਿੱਚ ਨਿਵੇਸ਼ ਦੇ ਸ਼ੁਰੂਆਤੀ ਨਿਵੇਸ਼ ਦੇ 5.5 ਗੁਣਾ ਤੱਕ ਦੇ ਆਰਥਿਕ ਲਾਭ ਹਨ। ਥੋੜੀ ਦੂਰੀ ਲਈ ਸਾਈਕਲ ਚਲਾਉਣ ਦੇ ਨਤੀਜੇ ਵਜੋਂ ਭਾਰਤੀ ਆਰਥਿਕਤਾ ਨੂੰ 1.8 ਟ੍ਰਿਲੀਅਨ ਰੁਪਏ ਦਾ ਸਾਲਾਨਾ ਲਾਭ ਹੋ ਸਕਦਾ ਹੈ। ਭਾਰਤੀ ਸ਼ਹਿਰਾਂ ਨੂੰ ਸਾਈਕਲਿੰਗ, ਸੈਰ ਅਤੇ ਜਨਤਕ ਆਵਾਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਜਲਵਾਯੂ ਪਰਿਵਰਤਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਭਵਿੱਖ ਦੀਆਂ ਮਹਾਮਾਰੀਆਂ ਦਾ ਸਾਹਮਣਾ ਕਰਨ ਲਈ ਲਚਕਤਾ ਪੈਦਾ ਕੀਤੀ ਜਾ ਸਕੇ।

“2020 ਵਿੱਚ ਭਾਰਤ ਵਿੱਚ ਸਾਈਕਲਿੰਗ ਇਨਕਲਾਬ ਨੂੰ ਉਤਸ਼ਾਹ ਮਿਲਿਆ। ਸ਼ਹਿਰਾਂ ਅਤੇ ਨਾਗਰਿਕਾਂ ਨੇ ਆਪਣੇ ਸ਼ਹਿਰਾਂ ਨੂੰ ਸਾਈਕਲਿੰਗ ਲਈ ਸੁਰੱਖਿਅਤ ਬਣਾਉਣ ਲਈ ਵਿਚਾਰਾਂ ਦੀ ਪਰੀਖਿਆ, ਸਿੱਖਣ ਅਤੇ ਇਸ ਨੂੰ ਵਧਾਉਣ ਲਈ ਪਹਿਲੀ ਵਾਰ ਹੱਥ ਮਿਲਾ ਲਏ ਹਨ। ਇਸਦੇ ਨਤੀਜੇ ਸ਼ਾਨਦਾਰ ਰਹੇ: ਹੋਰ ਜ਼ਿਆਦਾ ਲੋਕ ਸਾਈਕਲ ਚਲਾ ਰਹੇ ਹਨ, ਸ਼ਹਿਰ ਦੇ ਅਧਿਕਾਰੀ ਅਤੇ ਜਨਤਕ ਨੁਮਾਇੰਦੇ ਮਿਸਾਲ ਵਜੋਂ ਕੰਮ ਕਰ ਰਹੇ ਹਨ - ਸਾਈਕਲਿੰਗ ਤੋਂ ਕੰਮ - ਅਤੇ ਰਾਜ ਇਸ ਵਿੱਚ ਨਿਵੇਸ਼ਾਂ ਦਾ ਸਮਰਥਨ ਕਰ ਰਹੇ ਹਨ। ਮੈਂ ਸ਼ਹਿਰਾਂ ਨੂੰ ਆਪਣੇ ਕੰਮ ਦਾ ਵਿਸਥਾਰ ਕਰਨ ਅਤੇ ਹੋਰਾਂ ਨੂੰ ਲਹਿਰ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦਾ ਹਾਂ।”

- ਦੁਰਗਾ ਸ਼ੰਕਰ ਮਿਸ਼ਰਾ, ਸੱਕਤਰ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਾ

41 ਸ਼ਹਿਰਾਂ ਦੀ ਸੂਚੀ ਅਤੇ ਤਸਵੀਰਾਂ ਲਈ, ਇੱਥੇ ਕਲਿੱਕ ਕਰੋ।

****

ਐਨਜੀ



(Release ID: 1723929) Visitor Counter : 162