ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਡਬਲਿਊ ਐੱਚ ਓ ਐਗਜ਼ੀਕਿਊਟਿਵ ਬੋਰਡ ਮੀਟਿੰਗ ਦੇ 149ਵੇਂ ਸੈਸ਼ਨ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕਿਹਾ “ਹੁਣ ਕੰਮ ਕਰਨ ਦਾ ਸਮਾਂ ਹੈ”


ਡਾਕਟਰ ਹਰਸ਼ ਵਰਧਨ ਨੇ ਡਬਲਿਊ ਐੱਚ ਓ ਦੇ ਐਗਜ਼ੀਕਿਊਟਿਵ ਬੋਰਡ ਦੇ ਚੇਅਰਪਰਸਨ ਵਜੋਂ ਆਪਣਾ ਕਾਰਜਕਾਲ ਸਫ਼ਲਤਾਪੂਰਵਕ ਮੁਕੰਮਲ ਕੀਤਾ ਹੈ

“ਡਾਕਟਰ ਹਰਸ਼ ਵਰਧਨ ਤੰਬਾਕੂ ਕੰਟਰੋਲ ਦੇ ਸੱਚੇ ਚੈਂਪੀਅਨ ਹਨ” । : ਡਾਇਰੈਕਟਰ ਜਨਰਲ ਡਬਲਿਊ ਐੱਚ ਓ

ਡਾਕਟਰ ਹਰਸ਼ ਵਰਧਨ ਨੇ ਵਿਸ਼ਵ ਸਿਹਤ ਸ਼ਾਸਨ ਦੇ ਪਿਛੋਕੜ ਵਿੱਚ ਸੇਧ ਦੇਣ ਵਾਲੇ ਸਿਧਾਂਤ ਬਾਰੇ ਕਿਹਾ — ਭਾਰਤ ਦਾ ਪੁਰਾਤਨ ਦਰਸ਼ਨ “ਵਸੂਦੇਵ ਕੁਟੁੰਭਕਮ” ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦਾ ਹੈ

“ਸਾਨੂੰ ਸਾਰਿਆਂ ਨੂੰ ਮੌਕੇ ਦੇ ਹਾਣੀ ਹੋਣਾ ਚਾਹੀਦਾ ਹੈ , ਤਾਂ ਜੋ ਅਸੀਂ ਸ਼ਕਤੀਹੀਣ ਅਤੇ ਆਵਾਜ਼ਹੀਣ ਦੀ ਰੱਖਿਆ ਕਰੀਏ , ਘਣਘੋਰ ਕਾਲੇ ਸਮੇਂ ਵਿੱਚ ਆਸ ਵੇਖੀਏ” — ਡਾਕਟਰ ਹਰਸ਼ ਵਰਧਨ

“ਵਿਸ਼ਵੀ ਇੱਕਜੁਟਤਾ ਅਤੇ ਸਹਿਯੋਗ ਮਹਾਮਾਰੀ ਦੇ ਹੁੰਗਾਰੇ ਵਿੱਚ ਸਾਰੇ ਖੇਤਰਾਂ ਲਈ ਮੌਲਿਕ ਹਨ ਅਤੇ ਇਨ੍ਹਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ” ।


Posted On: 02 JUN 2021 5:09PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਸਥਾ (ਡਬਲਿਊ ਐੱਚ ਓ) ਦੇ ਚੇਅਰਪਰਸਨ ਦੀ ਹੈਸੀਅਤ ਵਿੱਚ ਨਵੀਂ ਦਿੱਲੀ ਦੇ ਨਿਰਮਾਣ ਭਵਨ ਤੋਂ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਡਬਲਿਊ ਐੱਚ ਓ ਐਗਜ਼ੀਕਿਊਟਿਵ ਬੋਰਡ ਮੀਟਿੰਗ ਦੇ 149ਵੇਂ ਸੈਸ਼ਨ ਨੂੰ ਸੰਬੋਧਨ ਕੀਤਾ । ਡਾਕਟਰ ਹਰਸ਼ ਵਰਧਨ ਨੇ ਅੱਜ ਡਬਲਿਊ ਐੱਚ ਓ ਦੇ ਐਗਜ਼ੀਕਿਊਟਿਵ ਬੋਰਡ ਦੇ ਚੇਅਰਪਰਸਨ ਵਜੋਂ ਆਪਣਾ ਕਾਰਜਕਾਲ ਸਫ਼ਲਤਾਪੂਰਵਕ ਮੁਕੰਮਲ ਕੀਤਾ ਹੈ ।



m_5314036448951586496gmail-_x0000_i1025



ਡਾਕਟਰ ਹਰਸ਼ ਵਰਧਨ ਨੇ ਦਰਸ਼ਕਾਂ ਨੂੰ ਵਿਸ਼ਵ ਭਰ ਵਿੱਚ ਇਨਸਾਨੀਅਤ ਬਚਾਉਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਉਨ੍ਹਾਂ ਬਹਾਦਰ, ਵਿਸ਼ੇਸ਼ ਅਤੇ ਮਾਣਯੋਗ ਮਰਦ ਅਤੇ ਔਰਤ ਕੋਵਿਡ ਯੋਧਿਆਂ ਦੇ ਬਾਰੇ ਯਾਦ ਕਰਵਾਇਆ ।
ਉਨ੍ਹਾਂ ਦਾ ਭਾਸ਼ਣ ਹੇਠ ਲਿਖੇ ਅਨੁਸਾਰ ਹੈ :

ਮੇਰੇ ਅੰਦਰ ਇਹ ਮਿਸ਼ਰਤ ਭਾਵਨਾਵਾਂ ਦੇ ਪਲ ਹਨ । ਇੱਕ ਪਾਸੇ ਮੈਂ ਇਸ ਵੱਕਾਰੀ ਸੰਸਥਾ ਦੀ ਸੇਵਾ ਕਰਦਿਆਂ ਮਾਣ ਅਤੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ , ਦੂਜੇ ਪਾਸੇ ਮੇਰਾ ਦਿਲ ਬਹੁਤ ਭਾਰੀ ਹੈ , ਕਿਉਂਕਿ ਮੈਂ ਇਸ ਸੰਸਥਾ ਵਿੱਚੋਂ ਬਹੁਤ ਸਾਰੇ ਕੰਮ ਦੇ ਵਿਚਾਲੇ ਬਾਹਰ ਹੋ ਰਿਹਾ ਹਾਂ , ਜਿਸ ਨੂੰ ਕੀਤਾ ਜਾਣਾ ਬਾਕੀ ਹੈ ਅਤੇ ਕਿਉਂਕਿ ਇਹ ਤਰਤੀਬ ਲਗਾਤਾਰ ਮਹਾਮਾਰੀ ਸੰਕਟ ਅਤੇ ਆਰਥਿਕ ਉਥਲ ਪੁਥਲ ਅਧੀਨ ਚੱਲ ਰਹੀ ਹੈ ।

ਮਈ 2020 ਵਿੱਚ ਮੈਨੂੰ ਐਗਜ਼ੀਕਿਊਟਿਵ ਬੋਰਡ ਦੇ ਪ੍ਰਧਾਨ ਦੀ ਜਿ਼ੰਮੇਵਾਰੀ ਸੌਂਪੀ ਗਈ ਸੀ । ਅਸਲ ਵਿੱਚ ਇਹ ਮੇਰੇ ਵਾਸਤੇ ਮਾਣ ਵਾਲੀ ਗੱਲ ਸੀ ਕਿ ਮੈਂ ਵਿਸ਼ਵ ਸਿਹਤ ਸੰਸਥਾ ਦੀ ਸਭ ਤੋਂ ਉੱਪਰਲੀ ਗਵਰਨਿੰਗ ਬਾਡੀ ਐਗਜ਼ੀਕਿਊਟਿਵ ਬੋਰਡ ਦੇ ਸੈਸ਼ਨਾਂ 147ਵੇਂ ਅਤੇ 148ਵੇਂ ਦੇ ਨਾਲ ਨਾਲ ਕੋਵਿਡ 19 ਦੇ ਹੁੰਗਾਰੇ ਲਈ ਵਿਸ਼ੇਸ਼ ਸੈਸ਼ਨ ਦੀ ਅਗਵਾਈ ਕਰ ਰਿਹਾ ਸੀ ।



m_5314036448951586496gmail-_x0000_i1026



ਇਹ ਵੀ ਮਾਣ ਵਾਲੀ ਗੱਲ ਹੈ ਕਿ ਹਾਲ ਹੀ ਵਿੱਚ 74ਵੀਂ ਵਿਸ਼ਵ ਸਿਹਤ ਅਸੈਂਬਲੀ, ਜਿਸ ਦਾ ਆਯੋਜਨ 31 ਮਈ 2021 ਨੂੰ ਕੀਤਾ ਗਿਆ ਸੀ , ਵਿੱਚ ਬੋਰਡ ਦੀ ਪ੍ਰਤੀਨਿੱਧਤਾ ਕੀਤੀ ਸੀ ਅਤੇ ਜਿਸ ਬਾਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਕੋਵਿਡ 19 ਹੁੰਗਾਰੇ ਨੂੰ ਮਜ਼ਬੂਤ ਕਰਨ ਲਈ ਮਦਦ ਕਰੇਗੀ ਅਤੇ ਤਿੰਨ ਬਿਲੀਅਨ ਟੀਚਿਆਂ ਅਤੇ ਟਿਕਾਉਣਯੋਗ ਵਿਕਾਸ ਉਦੇਸ਼ਾਂ ਲਈ ਉੱਨਤੀ ਨੂੰ ਤੇਜ਼ ਕਰੇਗੀ ।

ਮੈਂ ਵਿਸ਼ਵ ਸਿਹਤ ਸੰਸਥਾ ਦੀ ਸ਼ਲਾਘਾ ਕਰਦਾਂ ਹਾਂ ਕਿ ਉਹ ਮਹਾਮਾਰੀ ਦੌਰਾਨ ਸਾਰੇ ਮੈਂਬਰ ਮੁਲਕਾਂ ਦੀ ਸਹਾਇਤਾ ਲਈ ਉਨ੍ਹਾਂ ਨਾਲ ਮਹਾਮਾਰੀ ਦੌਰਾਨ ਅਡੋਲ ਖੜ੍ਹੀ ਰਹੀ ਅਤੇ ਇਹ ਸੰਸਥਾ ਬਰਾਬਰਤਾ ਅਤੇ ਸਧਾਰਣ ਸੱਚ ਕਿ ਉਦੋਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਜਦ ਤੱਕ ਸਾਰੇ ਸੁਰੱਖਿਅਤ ਨਹੀਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।

ਕੋਵਿਡ 19 ਦੀ ਪਹੁੰਚ ਲਈ ਇਤਿਹਾਸ ਵਿੱਚ ਤੇਜ਼, ਸਭ ਤੋਂ ਵਧੀਆ ਤਾਲਮੇਲ ਅਤੇ ਸਫ਼ਲਤਾਪੂਰਵਕ ਵਿਸ਼ਵੀ ਸਾਂਝੀਵਾਲਤਾ ਲਈ ਟੂਲਜ਼ ਐਕਸਲਰੇਟਰ ਹੈ , ਜਿਸ ਨਾਲ ਕੋਵਿਡ 19 ਟੈਸਟਾਂ , ਇਲਾਜ ਅਤੇ ਟੀਕਿਆਂ ਦੇ ਵਿਕਾਸ ਬਰਾਬਰ ਪਹੁੰਚ ਨੂੰ ਤੇਜ਼ ਕੀਤਾ ਜਾ ਸਕਦਾ ਹੈ । ਕੋਵੈਕਸ ਸਹੂਲਤ ਨੇ ਕੋਵਿਡ 19 ਟੀਕਿਆਂ ਦੀ ਪਹੁੰਚ ਲਈ ਬਰਾਬਰਤਾ ਲਿਆਉਣ ਲਈ ਸਭ ਤੋਂ ਵੱਧ ਲੋੜੀਂਦੇ ਢੰਗ ਤਰੀਕੇ ਮੁਹੱਈਆ ਕੀਤੇ ਹਨ ਅਤੇ ਇਹ ਸਾਡੇ ਸਿਧਾਂਤ ਦਾ ਸਭ ਤੋਂ ਸੱਚਾ ਅੰਗ ਹੈ ਕਿ ਕਿਸੇ ਨੂੰ ਵੀ ਪਿੱਛੇ ਨਾ ਛੱਡਿਆ ਜਾਵੇ । ਮੈਂ ਵਿਸ਼ਵ ਸਿਹਤ ਅਸੈਂਬਲੀ ਵੱਲੋਂ ਕੋਵਿਡ 19 ਦਵਾਈਆਂ ਅਤੇ ਟੀਕਿਆਂ ਲਈ ਬਾਰਬਰਤਾ ਤੇ ਅਧਾਰਤ ਵਿਸ਼ਵ ਪਹੁੰਚ ਦਾ ਜ਼ਬਰਦਸਤ ਸਮਰਥ ਕਰਨ ਨਾਲ ਪ੍ਰੇਰਿਤ ਹੋਇਆ ਹਾਂ । “ਵਿਸ਼ਵੀ ਇੱਕਜੁਟਤਾ ਅਤੇ ਸਹਿਯੋਗ ਮਹਾਮਾਰੀ ਦੇ ਹੁੰਗਾਰੇ ਵਿੱਚ ਸਾਰੇ ਖੇਤਰਾਂ ਲਈ ਮੌਲਿਕ ਹਨ ਅਤੇ ਇਨ੍ਹਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ” ।

ਇਹ ਸਮਾਂ ਕੰਮ ਕਰਨ ਦਾ ਹੈ । ਇਹ ਸਮਾਂ ਹੈ ਜਦੋਂ ਅਸੀਂ ਸਾਰੇ ਸਮਝਦੇ ਹਾਂ ਕਿ ਆਉਣ ਵਾਲੇ 2 ਦਹਾਕਿਆਂ ਵਿੱਚ ਸਾਡੇ ਸਾਹਮਣੇ ਕਈ ਜ਼ਰੂਰੀ ਸਿਹਤ ਚੁਣੌਤੀਆਂ ਆ ਰਹੀਆਂ ਹਨ । ਇਹ ਸਾਰੀਆਂ ਚੁਣੌਤੀਆਂ ਇੱਕ ਸਾਂਝਾ ਹੁੰਗਾਰਾ ਮੰਗਦੀਆਂ ਹਨ, ਕਿਉਂਕਿ ਇਹ ਸਾਂਝੇ ਖਤਰੇ ਹਨ, ਜਿਸ ਬਾਰੇ ਸਾਂਝੀ ਜਿ਼ੰਮੇਵਾਰੀ ਨਾਲ ਕੰਮ ਕਰਨ ਦੀ ਲੋੜ ਹੈ ਅਤੇ ਬੇਸ਼ਕ ਇਹੋ ਡਬਲਿਊ ਐੱਚ ਓ ਦਾ ਮੁੱਖ ਦਰਸ਼ਨ ਹੈ । ਮੈਂ ਬਾਰ ਬਾਰ ਕਹਿੰਦਾ ਆ ਰਿਹਾ ਹਾਂ ਕਿ ਇਹ ਸਮੇਂ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਮੁਲਕ ਵੱਲੋਂ ਵੱਡੀ ਪੱਧਰ ਤੇ ਸਾਂਝਾ ਆਦਰਸ਼ਵਾਦ ਹੋਵੇ ।

ਇਹੋ ਜਿਹੇ ਜ਼ਬਰਦਸਤ ਵਿਸ਼ਵ ਸੰਕਲਪ ਵਿੱਚ ਦੋਨੋਂ ਜੋਖਮ ਪ੍ਰਬੰਧਨ ਅਤੇ ਘੱਟ ਕਰਨ ਲਈ ਵਿਸ਼ਵੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ, ਤਾਂ ਜੋ ਵਿਸ਼ਵ ਜਨਤਕ ਸਿਹਤ ਵਿੱਚ ਦਿਲਚਸਪੀ ਅਤੇ ਨਿਵੇਸ਼ ਨੂੰ ਪੈਦਾ ਕੀਤਾ ਜਾਵੇ ।

ਇੱਕ ਸਭ ਤੋਂ ਮਹੱਤਵਪੂਰਨ ਕੰਮ ਇਹ ਹੈ ਕਿ ਬਿਮਾਰੀਆਂ ਦੇ ਸੰਦਰਭ ਵਿੱਚ ਵੱਡੀਆਂ ਵਚਨਬੱਧਤਾਵਾਂ ਕੀਤੀਆਂ ਜਾਣ , ਜੋ ਮਨੁੱਖ ਜਾਤੀ ਨੂੰ ਸਦੀਆਂ ਤੋਂ ਚਿੰਬੜੀਆਂ ਹੋਈਆਂ ਹਨ । ਸਾਨੂੰ ਮਿਲ ਕੇ ਇਨ੍ਹਾਂ ਮੁਸ਼ਕਿਲਾਂ ਨੂੰ ਜਿੱਤਣ ਦੀ ਲੋੜ ਹੈ ਅਤੇ ਇਹ ਇੱਕ ਦੂਜੇ ਨੂੰ ਆਪਣੇ ਸ੍ਰੋਤਾਂ ਦੀ ਮਦਦ ਨਾਲ ਕੀਤਾ ਜਾਣਾ ਚਾਹੀਦਾ ਹੈ ।

ਭਾਵੇਂ ਡਬਲਿਊ ਐੱਚ ਓ ਜਨਤਕ ਸਿਹਤ ਦੇ ਖੇਤਰ ਵਿੱਚ ਪੂਰੇ ਵਿਸ਼ਵ ਨੂੰ ਇੱਕ ਸੋਚ ਭਰਪੂਰ ਅਗਵਾਈ ਪਹਿਲਾਂ ਹੀ ਮੁਹੱਈਆ ਕਰ ਰਹੀ ਹੈ , ਪਰ ਇਸ ਵਿੱਚ ਹੋਰ ਬਦਲਾਅ ਲਈ ਹਮੇਸ਼ਾ ਹੀ ਸਕੋਪ ਦੇ ਨਾਲ ਨਾਲ ਲੋੜ ਰਹਿੰਦੀ ਹੈ । ਸਾਨੂੰ ਹੋਰ ਵਧੇਰੇ ਜ਼ੋਰ ਨਾਲ ਭਾਈਵਾਲੀਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ , ਜਿੱਥੇ ਸਾਂਝੀ ਕਾਰਵਾਈ , ਖੋਜ ਏਜੰਡੇ ਦਾ ਅਕਾਰ ਬਦਲਣ ਲਈ ਕੀਮਤੀ ਗਿਆਨ ਦੇ ਪ੍ਰਸਾਰ ਨੂੰ ਵਧਾਉਣ ਦੀ ਲੋੜ ਹੈ ।

ਨਾਜ਼ੁਕ ਸਮੇਂ ਜਿਵੇਂ ਮੌਜੂਦਾ ਮਹਾਮਾਰੀ ਵਰਗੇ ਨਾਜ਼ੁਕ ਸਮੇਂ ਵਿੱਚ ਉਦਯੋਗਾਂ ਨੂੰ ਬੌਧਿਕ ਸੰਪਦਾ ਦੇ ਅਧਿਕਾਰਾਂ ਦੀ ਪਾਲਣਾ ਕਰਨ ਲਈ ਕੋਈ ਗੁੰਜਾਇਸ਼ ਨਹੀਂ ਹੈ । ਕਈ ਵਾਰ ਅਸੀਂ ਦੇਖਦੇ ਹਾਂ ਕਿ ਮਿਲ ਕੇ ਖੋਜ ਕਰਨ ਲਈ ਥੋੜ੍ਹੀ ਇੱਛਾ ਹੈ । ਸਾਰਿਆਂ ਲਈ ਸਿਹਤ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਕਫਾਇਤ ਵੀ ਇੱਕ ਮਹੱਤਵਪੂਰਨ ਚਾਲਕ ਤੱਤ ਹੈ । ਡਬਲਿਊ ਐੱਚ ਓ ਨੂੰ ਵਿਸ਼ਵ ਵਪਾਰ ਸੰਸਥਾ ਵਰਗੀਆਂ ਹੋਰ ਸੰਸਥਾਵਾਂ ਦੇ ਨਾਲ ਮਿਲ ਕੇ ਨਾਜੁ਼ਕ ਸਮਿਆਂ ਵਿੱਚ ਅਜਿਹੀਆਂ ਮੁੱਖ ਦਵਾਈਆਂ ਦੀ ਪਹੁੰਚ ਲਈ ਕਫਾਇਤ ਨੂੰ ਯਕੀਨੀ ਬਣਾਉਣ ਲਈ ਤਰੀਕੇ ਲੱਭਣੇ ਚਾਹੀਦੇ ਹਨ ।

ਅਸੀਂ ਇਸ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਹਾਂ ਕਿ ਸਿਹਤ ਲਈ ਸਭ ਤੋਂ ਉੱਚ ਪ੍ਰਾਪਤ ਕਰਨਯੋਗ ਮਾਣਕ ਖੁਸ਼ੀ ਹੈ , ਜੋ ਹਰੇਕ ਵਿਅਕਤੀ ਲਈ ਮੌਲਿਕ ਅਧਿਕਾਰਾਂ ਵਿੱਚੋਂ ਇੱਕ ਹੈ ਅਤੇ ਇਹ ਬਿਨ੍ਹਾਂ ਨਸਲ , ਧਰਮ , ਰਾਜਸੀ ਵਿਸ਼ਵਾਸ , ਆਰਥਿਕ ਤੇ ਸਮਾਜਿਕ ਸਥਿਤੀ ਦੇ ਭੇਦਭਾਵ ਤੋਂ ਬਿਨ੍ਹਾਂ ਹੋਣੀ ਚਾਹੀਦੀ ਹੈ । ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਟੀਕਿਆਂ ਦੀ ਬਰਾਬਰੀ ਨਾਲ ਵੰਡ ਹੈ । ਮੇਰਾ ਵਿਸ਼ਵਾਸ ਹੈ ਕਿ ਸਾਨੂੰ ਸਾਰਿਆਂ ਨੂੰ ਮੌਕੇ ਦੇ ਹਾਣੀ ਹੋਣਾ ਚਾਹੀਦਾ ਹੈ , ਤਾਂ ਜੋ ਅਸੀਂ ਸ਼ਕਤੀਹੀਣ ਅਤੇ ਆਵਾਜ਼ਹੀਣ ਦੀ ਰੱਖਿਆ ਕਰੀਏ , ਘਣਘੋਰ ਕਾਲੇ ਸਮੇਂ ਵਿੱਚ ਆਸ ਵੇਖੀਏ । ਇਹ ਇੱਕ ਮੌਕਾ ਹੈ , ਪਲ ਹੈ , ਖੁੱਲ੍ਹੀਆਂ ਭਾਈਵਾਲੀਆਂ ਕਾਰਨ ਅਤੇ ਮੌਲਿਕ ਸੱਚ ਵਿੱਚ ਫਿਰ ਤੋਂ ਵਿਸ਼ਵਾਸ ਪ੍ਰਗਟ ਕਰਨ ਦਾ ਕਿ ਵਿਸ਼ਵ ਇੱਕ ਹੈ ।

ਮੈਂ ਭਾਰਤੀ ਦਰਸ਼ਨ ਦੇ ਵਸੂਦੇਵ ਕੁਟੁੰਭਕਮ — ਵਿਸ਼ਵ ਇੱਕ ਪਰਿਵਾਰ ਹੈ ਵੱਲ ਧਿਆਨ ਦਵਾਉਣਾ ਚਾਹੁੰਦਾ ਹਾਂ , ਇਸ ਲਈ ਸਾਨੂੰ ਸਾਰਿਆਂ ਨੂੰ ਮੈਂਬਰ ਮੁਲਕਾਂ , ਸੰਸਥਾ ਅਤੇ ਭਾਈਵਾਲਾਂ ਦੇ ਵਿਸ਼ਵ ਭਾਈਚਾਰੇ ਨਾਲ ਕੁਸ਼ਲਤਾਪੂਰਵਕ , ਪ੍ਰਭਾਵੀ ਅਤੇ ਆਪਣੀਆਂ ਜਨਤਕ ਸਿਹਤ ਜਿ਼ੰਮੇਵਾਰੀਆਂ ਨਿਭਾਉਣ ਲਈ ਹੁੰਗਾਰਾ ਭਰਨ ਲਈ ਕੰਮ ਕਰਨ ਲਈ ਵਚਨਬੱਧ ਰਹਿਣਾ ਚਾਹੀਦਾ ਹੈ ।

ਇਹ ਮੌਲਿਕ ਵਿਸ਼ਵਾਸ ਹੈ , ਜੋ ਸਾਡੇ ਲਈ ਸੇਧ ਸਿਧਾਂਤ ਹੈ । ਸਾਡੇ ਲਈ ਅਮੀਰਾਂ ਦੇ ਨਾਲ ਨਾਲ ਗ਼ੈਰ ਧਨ ਵਾਲਿਆਂ ਕੋਲ ਵੀ ਸਿਹਤ ਲਈ ਟੀਕੇ ਪਹੁੰਚਾਏ ਜਾਣੇ ਚਾਹੀਦੇ ਹਨ ।

ਤੁਹਾਡੇ ਵਿੱਚੋਂ ਕਈਆਂ ਨੇ ਇਹ ਟਿੱਪਣੀ ਕੀਤੀ ਹੈ ਕਿ ਐਗਜ਼ੀਕਿਊਟਿਵ ਬੋਰਡ ਦੇ ਚੇਅਰਮੈਨ ਵਜੋਂ ਮੇਰਾ ਕਾਰਜਕਾਲ ਬਹੁਤ ਤੇਜ਼ੀ ਨਾਲ ਖਤਮ ਹੋਇਆ ਹੈ ਤੇ , ਹਾਂ ਇਹ ਇਵੇਂ ਹੀ ਹੈ । ਇਹ ਮੇਰੇ ਲਈ ਬਹੁਤ ਮਾਣ ਸਨਮਾਨ ਦਾ ਤਜ਼ਰਬਾ ਰਿਹਾ ਹੈ । ਇਹ ਮੇਰੇ ਲਈ ਬਹੁਤ ਸਕਾਰਾਤਮਕ ਤੇ ਹਾਂਪੱਖੀ ਤਜ਼ਰਬਾ ਰਿਹਾ ਹੈ । ਮੈਂ ਇਸ ਦਾ ਚਾਰਜ ਆਪਣੇ ਉੱਤਰਅਧਿਕਾਰੀ ਨੂੰ ਦੇਣ ਲਈ ਇੰਤਜ਼ਾਰ ਕਰ ਰਿਹਾ ਹਾਂ ।

ਮੈਂ ਆਪਣੇ ਆਪ ਵਿੱਚ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਤੁਸੀਂ ਸਾਰਿਆਂ ਨੇ ਮੇਰੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਅਤੇ ਮੈਂ ਮਨੁੱਖਤਾ ਦੇ ਇਤਿਹਾਸ ਤੇ ਸਭ ਤੋਂ ਉਥਲ ਪੁਥਲ ਵਾਲੇ ਵਰਿ੍ਆਂ ਦੌਰਾਨ ਐਗਜ਼ੀਕਿਊਟਿਵ ਬੋਰਡ ਦਾ ਚੇਅਰਮੈਨ ਰਿਹਾ ਹਾਂ ਅਤੇ ਇਹੀ ਸਾਲ ਹੈ ਜਦੋਂ ਸਾਡੇ ਵਿਗਿਆਨੀਆਂ ਨੇ ਅਣਥੱਕ ਮਿਹਨਤ ਕੀਤੀ ਹੈ । ਉਨ੍ਹਾਂ ਨੇ ਜਿ਼ੰਦਗੀ ਬਚਾਉਣ ਵਾਲਾ ਕੋਵਿਡ 19 ਟੀਕਾ ਸਾਨੂੰ ਦੇਣ ਲਈ ਰਿਕਾਰਡ ਰਫ਼ਤਾਰ ਨਾਲ ਕੰਮ ਕੀਤਾ ਹੈ ।

ਮੇਰੇ ਦੋਸਤੋ , ਇਹ ਵਿਗਿਆਨ ਦਾ ਸਾਲ ਵੀ ਹੈ । ਇਹ ਸਾਲ ਮਹੱਤਵਪੂਰਨ ਫ਼ੈਸਲਿਆਂ ਲਈ ਬਹੁਤ ਮਹੱਤਵਪੂਰਨ ਹੈ ਜੋ ਵਿਗਿਆਨ ਸਬੂਤ ਅਤੇ ਡਾਟਾ ਖੇਤਰਾਂ ਵਿੱਚ ਕੀਤੇ ਗਏ ਹਨ ।

ਇਹ ਬੇਹੱਦ ਹੈਰਾਨੀਜਨਕ ਹੈ ਸਾਡੇ ਵਿੱਚੋਂ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ , ਕਿਵੇਂ ਨਾਟਕੀ ਅੰਦਾਜ਼ ਵਿੱਚ ਸਾਡੀ ਪ੍ਰੀਖਿਆ ਲਈ ਗਈ , ਪਰ ਅਸਾਂ ਪਲਾਂ ਨੂੰ ਜਿੱਤਿਆ ਹੈ , ਅਸੀਂ ਕਰਕੇ ਦਿਖਾਇਆ ਹੈ ।

ਵਿਸ਼ਵ ਭਰ ਵਿੱਚ ਸਿਹਤ ਸੰਭਾਲ ਕਾਮੇ ਹਸਪਤਾਲਾਂ ਵਿੱਚ ਲੰਮੇ ਸਮੇਂ ਲਈ ਕੰਮ ਕਰ ਰਹੇ ਹਨ , ਆਪਣੇ ਬੇਸਮੈਂਟ ਅਤੇ ਹੋਟਲਾਂ ਵਿੱਚ ਸੌਂ ਰਹੇ ਹਨ , ਤਾਂਜੋ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਲਾਗ ਨਾ ਲਾਉਣ । ਵਿਗਿਆਨੀ ਨਵੇਂ ਟੀਕਿਆਂ ਤੇ ਇਲਾਜਾਂ ਨੂੰ ਵਿਕਸਿਤ ਕਰਨ ਲਈ ਲੋੜ ਤੋਂ ਵੱਧ ਕੰਮ ਕਰ ਰਹੇ ਹਨ , ਤੁਹਾਨੂੰ ਸਾਰਿਆਂ ਨੂੰ ਮੀਡੀਆ ਚੈਨਲਾਂ ਤੇ ਨਾ ਖਤਮ ਹੋਣ ਵਾਲੇ ਝੂਠੇ ਪ੍ਰਾਪੇਗੰਡੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਡਾਕਟਰ ਫਿਰ ਤੋਂ ਆਪਣੀ ਮੈਡੀਕਲ ਪ੍ਰੈਕਟਿਸ ਚਾਲੂ ਕਰ ਰਹੇ ਹਨ ਤਾਂ ਜੋ ਅਸੀਂ ਆਪਣੇ ਮਰੀਜ਼ਾਂ ਦੀਆਂ ਮੁਲਤਵੀ ਕੀਤੀਆਂ ਗਈਆਂ ਸਿਹਤ ਲੋੜਾਂ ਨੂੰ ਪੂਰਾ ਕਰ ਸਕੀਏ । ਇਸ ਸਾਰੇ ਕੁਝ ਦੇ ਵਿਚਾਲੇ ਲੱਖਾਂ ਸਿਹਤ ਸੰਭਾਲ ਅਤੇ ਪਹਿਲੀ ਕਤਾਰ ਦੇ ਕਾਮਿਆਂ ਨੇ ਸਦਾ ਲਈ ਆਪਣੀਆਂ ਜਾਨਾਂ ਗਵਾਈਆਂ ਹਨ , ਪਰ ਮੈਨੂੰ ਆਸ ਹੈ ਕਿਉਂਕਿ ਸਾਡੇ ਲਈ ਆਸ ਹੈ ।

ਇਹ ਸਾਡੇ ਤੇ ਹੈ ਕਿ ਵਿਸ਼ਵ ਸਿਹਤ ਸੰਸਥਾ ਵਿੱਚ — ਇੱਕ ਸੰਸਥਾ ਜੋ ਵਿਸ਼ਵ ਨੂੰ ਉਲਟਾ ਕੇ ਦਿਖਾਉਂਦੀ ਹੈ ਕਿ ਹੋਰ ਜਿ਼ਆਦਾ ਕਿਵੇਂ ਸਮਝਣਾ ਹੈ ਅਤੇ ਆਪਣੇ ਮੈਂਬਰਾਂ ਦੀ ਆਵਾਜ਼ ਬਣਨਾ ਹੈ , ਜੋ ਇਸ ਤਜ਼ਰਬੇ ਅਤੇ ਉਥਲ ਪੁਥਲ ਵਾਲੇ ਸਮੇਂ ਦੌਰਾਨ ਸਾਡੇ ਤੇ ਵਿਸ਼ਵਾਸ ਕਰ ਸਕਣ ਅਤੇ ਇਸ ਮੁਸ਼ਕਿਲ ਤੇ ਖ਼ਤਰਨਾਕ ਸਮੇਂ ਵਿੱਚ ਅੱਗੇ ਜਾਣ ਲਈ ਕਾਰਵਾਈ ਦੀ ਅਗਵਾਈ ਕਰਦੀ ਹੈ । ਸਾਡੇ ਸਾਰਿਆਂ ਲਈ ਮੈਂ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਵੀ ਵਧਾਈ ਦੇਣਾ ਚਾਹੁੰਦਾ ਹਾਂ । ਤੁਹਾਡਾ ਲਚਕੀਲਾਪਨ ਅਤੇ ਦ੍ਰਿੜਤਾ ਇਸ ਔਖੇ ਸਮੇਂ ਦੌਰਾਨ ਵੀ ਲਗਾਤਾਰ ਸਮਾਜ ਦੀ ਸੇਵਾ ਵਿੱਚ ਲੱਗੀ ਰਹੀ  । ਮੈਂ ਤੁਹਾਡੇ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਅਤੇ ਕੁਰਬਾਨੀਆਂ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ , ਜਿਨ੍ਹਾਂ ਨਾਲ ਤੁਸੀਂ ਫ਼ੈਸਲੇ ਕੀਤੇ ।

ਮੈਂ ਇੱਕ ਵਾਰ ਫੇਰ ਡਬਲਿਊ ਐੱਚ ਓ ਐਗਜ਼ੀਕਿਊਟਿਵ ਬੋਰਡ ਦੇ ਚੇਅਰਪਰਸਨ ਵਜੋਂ ਮੇਰੇ ਵਿੱਚ ਵਿਸ਼ਵਾਸ ਪ੍ਰਗਟ ਕਰਨ ਲਈ ਧੰਨਵਾਦ ਕਰਦਾ ਹਾਂ । ਮੈਂ ਇਮਾਨਦਾਰੀ ਨਾਲ ਸਾਰੇ ਵਾਈਸ ਚੇਅਰਪਰਸਨਸ , ਡਾਇਰੈਕਟਰ ਜਨਰਲ ਡਾਕਟਰ ਟੈਡਰੌਸ , ਸਾਰੇ ਖੇਤਰ ਡਾਕਟਰਾਂ ,ਵਿਸ਼ੇਸ਼ ਕਰਕੇ ਦੱਖਣ ਪੂਰਬੀ ਏਸ਼ੀਆ ਖੇਤਰ ਡਾਇਰੈਕਟਰ ਡਾਕਟਰ ਪੂਨਮ ਖੇਤਰਪਾਲ ਸਿੰਘ ਵੱਲੋਂ ਐਗਜ਼ੀਕਿਊਟਿਵ ਬੋਰਡ ਦੇ ਸੈਸ਼ਨਾਂ ਨੂੰ ਸਫ਼ਲਤਾਪੂਰਵਕ ਚਲਾਉਣ ਅਤੇ ਦਿੱਤੇ ਸਹਿਯੋਗ ਲਈ ਸ਼ਲਾਘਾ ਕਰਦਾ ਹਾਂ । ਮੈਂ ਸਾਰੇ ਬੋਰਡ ਮੈਂਬਰਾਂ ਜਿਨ੍ਹਾਂ ਵਿੱਚ ਮੈਂਬਰਸਿ਼ਪ ਖਤਮ ਹੋਣ ਤੋਂ ਬਾਅਦ ਬਾਹਰ ਜਾ ਰਹੇ ਮੈਂਬਰ ਵੀ ਸ਼ਾਮਲ ਹਨ , ਵੱਲੋਂ ਉਨ੍ਹਾਂ ਦੇ ਸਹਿਯੋਗ , ਸੇਧ ਅਤੇ ਜੋ ਕੁਝ ਅਸੀਂ ਪ੍ਰਾਪਤ ਕੀਤਾ ਹੈ , ਉਹ ਪ੍ਰਾਪਤ ਕਰਨ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਾ ਹਾਂ । ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਨਮਸਤੇ ।

ਡਬਲਿਊ ਐੱਚ ਓ ਦੇ ਡਾਇਰੈਕਟਰ ਜਨਰਲ ਦੇ ਡਬਲਿਊ ਐੱਚ ਓ ਗੈਗਜ਼ੀਕਿਊਟਿਵ ਡਾਇਰੈਕਟਰ ਦੇ ਸੇਵਾਮੁਕਤ ਹੋ ਰਹੇ ਚੇਅਰਪਰਸਨ ਡਾਕਟਰ ਹਰਸ਼ ਵਰਧਨ ਨੂੰ ਉਨ੍ਹਾਂ ਵੱਲੋਂ ਵਿ਼ਸਵ ਸਿਹਤ ਲਈ ਦਿੱਤੀ ਮੁੱਖ ਅਗਵਾਈ ਲਈ ਵਧਾਈ ਦਿੱਤੀ । ਡਾਕਟਰ ਟੈਡਰੌਸ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਡਾਕਟਰ ਹਰਸ਼ ਵਰਧਨ ਨੇ ਐਗਜ਼ੀਕਿਊਟਿਵ ਬੋਰਡ ਦੇ ਚੇਅਰਪਰਸਨ ਵਜੋਂ ਆਪਣੇ ਕਾਰਜਕਾਲ ਦੌਰਾਨ ਕੀਤੀ ਪ੍ਰਸ਼ੰਸਾ ਲਈ ਗੇਵਲ ਪੀ ਭੇਂਟ ਕੀਤਾ । ਉਨ੍ਹਾਂ ਨੇ ਡਾਕਟਰ ਹਰਸ਼ ਵਰਧਨ ਦੇ ਚੇਅਰਪਰਸਨ ਵਜੋਂ ਦਿੱਤੇ ਸਰਕਾਰੀ ਯੋਗਦਾਨ ਤੋਂ ਇਲਾਵਾ ਵਿਅਕਤੀਗਤ ਯੋਗਦਾਨ ਲਈ ਪ੍ਰਸ਼ੰਸਾ ਕੀਤੀ । ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਨੂੰ ਡਬਲਿਊ ਐੱਚ ਓ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਪ੍ਰਾਪਤ ਕਰਨ ਲਈ ਵਧਾਈ ਦਿੱਤੀ । ਤੰਬਾਕੂ ਕੰਟਰੋਲ ਵਿੱਚ ਯੋਗਦਾਨ ਲਈ ਪ੍ਰਸ਼ੰਸਾ ਕਰਦਿਆਂ ਡਬਲਿਊ ਐੱਚ ਓ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਡਾਕਟਰ ਹਰਸ਼ ਵਰਧਨ ਤੰਬਾਕੂ ਕੰਟਰੋਲ ਦੇ ਸੱਚੇ ਚੈਂਪੀਅਨ ਰਹੇ ਹਨ , ਕਿਉਂਕਿ ਡਾਕਟਰ ਹਰਸ਼ ਵਰਧਨ ਨੇ ਇੱਕ ਨੈਸ਼ਨਲ ਤੰਬਾਕੂ ਚੱਬਣ ਵਾਲੀ ਲਾਈਨ ਨੂੰ ਚਾਲੂ ਕਰਨ ਅਤੇ ਈ ਸਿਗਰਟ ਪਾਬੰਦੀ ਨੂੰ ਲਾਗੂ ਕਰਨ ਲਈ ਕਦਮ ਚੁੱਕੇ । ਡਾਕਟਰ ਹਰਸ਼ ਵਰਧਨ ਨੇ ਤੰਬਾਕੂ ਕੰਟਰੋਲ ਲਈ ਵਿਸ਼ਵ ਪੱਧਰ ਤੇ ਯਤਨ ਕਰਨ ਲਈ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ ।



m_5314036448951586496gmail-_x0000_i1027



ਡਾਕਟਰ ਪੈਟਰਿਕ ਅਮੋਥ , ਕੀਨੀਆ ਵਿਸ਼ਵ ਸਿਹਤ ਸੰਸਥਾ ਦੇ ਐਗਜ਼ੀਕਿਊਟਿਵ ਬੋਰਡ ਦੇ ਨਵੇਂ ਚੇਅਰਪਰਸਨ ਚੁਣੇ ਗਏ ਹਨ । ਡਬਲਿਊ ਐੱਚ ਓ ਐਗਜ਼ੀਕਿਊਟਿਵ ਬੋਰਡ ਦੇ ਵਸਿ਼ਸ਼ਟ ਮੈਂਬਰ , ਡਬਲਿਊ ਐੱਚ ਓ ਦੇ ਡਾਇਰੈਕਟਰ ਜਨਰਲ ਡਾਕਟਰ ਟੈਡਰੌਸ ਐਦਨੌਨ ਗ੍ਰੈਬਿਸਿਸ , ਮੈਂਬਰ ਮੁਲਕਾਂ ਦੇ ਪ੍ਰਤੀਨਿੱਧ ਅਤੇ ਡਬਲਿਊ ਐੱਚ ਓ ਦੇ ਸਾਰੇ ਖੇਤੀ ਡਾਇਰੈਕਟਰ ਹਾਜ਼ਰ ਸਨ ।
 

*******************


ਐੱਮ ਵੀ / ਏ ਐੱਲ
 


(Release ID: 1723916) Visitor Counter : 213