PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 01 JUN 2021 6:28PM by PIB Chandigarh

 

C:\Users\user\Desktop\narinder\2021\April\7 april\image002855I.png C:\Users\user\Desktop\narinder\2021\April\7 april\image00102T2.jpg

 

 

 

  • ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ 54 ਦਿਨਾਂ ਵਿੱਚ ਸਭ ਤੋਂ ਘੱਟ ਕੇ 1.27 ਲੱਖ ਦਰਜ ਹੋਏ, ਜਿਹੜੇ ਲਗਾਤਾਰ ਘਟਣ ਦੇ ਰੁਝਾਨ ਨੂੰ ਕਾਇਮ ਰੱਖ ਰਹੇ ਹਨ।

  • ਰੋਜ਼ਾਨਾ ਰਿਕਵਰੀ ਦੇ ਮਾਮਲੇ ਲਗਾਤਾਰ 19 ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ ਦਰਜ ਕੀਤੇ ਗਏ; ਰਿਕਵਰੀ ਦੀ ਦਰ ਵਿੱਚ ਲਗਾਤਾਰ ਵਾਧੇ ਦਾ ਰੁਝਾਨ ਜਾਰੀ, ਅਜੇ 92.09 ਫੀਸਦੀ ' ਤੇ ਪਹੁੰਚੀ; ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 8.64 ਫੀਸਦੀ ਹੈ।

  • ਰੋਜ਼ਾਨਾ ਪਾਜ਼ਿਟਿਵਿਟੀ ਦਰ 6.62 ਫੀਸਦੀ ਹੋਈ, ਲਗਾਤਾਰ 8 ਦਿਨਾਂ ਤੋਂ 10 ਫੀਸਦੀ ਤੋਂ ਘੱਟ ਦਰਜ

  • ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, 34.67 ਕਰੋੜ ਟੈਸਟ ਕੀਤੇ ਗਏ ਹਨ।

  • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਦੇ ਤਹਿਤ ਹੁਣ ਤੱਕ 21.6 ਕਰੋੜ ਤੋਂ ਵੱਧ ਟੀਕਾ ਖੁਰਾਕ ਦਾ ਪ੍ਰਬੰਧਨ ਕੀਤਾ ਜਾ ਚੁੱਕਾ ਹੈ।

 

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

G:\Surjeet Singh\May 2021\13 May\image004U1LB.jpg 

 

 

ਕੋਵਿਡ-19 ਅੱਪਡੇਟ 

  • ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ 54 ਦਿਨਾਂ ਵਿੱਚ ਸਭ ਤੋਂ ਘੱਟ ਕੇ 1.27 ਲੱਖ ਦਰਜ ਹੋਏ, ਜਿਹੜੇ ਲਗਾਤਾਰ ਘਟਣ ਦੇ ਰੁਝਾਨ ਨੂੰ ਕਾਇਮ ਰੱਖ ਰਹੇ ਹਨ।

  • ਪਿਛਲੇ 24 ਘੰਟਿਆਂ ਦੌਰਾਨ 2,55,287 ਮਰੀਜ਼ ਸਿਹਤਯਾਬ ਹੋਏ।

  • ਰੋਜ਼ਾਨਾ ਰਿਕਵਰੀ ਦੇ ਮਾਮਲੇ ਲਗਾਤਾਰ 19 ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ ਦਰਜ ਕੀਤੇ ਗਏ।

  • ਰਿਕਵਰੀ ਦੀ ਦਰ ਵਿੱਚ ਲਗਾਤਾਰ ਵਾਧੇ ਦਾ ਰੁਝਾਨ ਜਾਰੀ, ਅਜੇ 92.09 ਫੀਸਦੀ ' ਤੇ ਪਹੁੰਚੀ 

  • ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 8.64 ਫੀਸਦੀ ਹੈ।

  • ਰੋਜ਼ਾਨਾ ਪਾਜ਼ਿਟਿਵਿਟੀ ਦਰ 6.62 ਫੀਸਦੀ ਹੋਈ, ਲਗਾਤਾਰ 8 ਦਿਨਾਂ ਤੋਂ 10 ਫੀਸਦੀ ਤੋਂ ਘੱਟ ਦਰਜ।

  • ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, 34.67 ਕਰੋੜ ਟੈਸਟ ਕੀਤੇ ਗਏ ਹਨ।

  • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਦੇ ਅਧੀਨ ਹੁਣ ਤੱਕ 21.6 ਕਰੋੜ ਤੋਂ ਵੱਧ ਟੀਕਾ ਖੁਰਾਕ ਦਾ ਪ੍ਰਬੰਧਨ ਕੀਤਾ ਜਾ ਚੁੱਕਾ ਹੈ।

  • ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘਟ ਕੇ 18,95,520 'ਤੇ ਆਈ, 43 ਦਿਨਾਂ ਬਾਅਦ 20 ਲੱਖ ਤੋਂ ਘੱਟ ਦਰਜ ਹੋਏ।

  • ਐਕਟਿਵ ਮਾਮਲਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,30,572 ਦੀ ਕਮੀ ਦਰਜ।

https://www.pib.gov.in/PressReleasePage.aspx?PRID=1723292

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 23 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ
 

ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 23 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (23,18,36,510) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਗਣਨਾ ਦੀ ਕੁੱਲ ਖਪਤ 21,51,48,659 ਖੁਰਾਕਾਂ

(ਅੱਜ ਸਵੇਰੇ 8 ਵਜੇ ਉਪਲੱਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.57 ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (1,57,74,331) ਉਪਲਬੱਧ ਹਨ।

https://www.pib.gov.in/PressReleasePage.aspx?PRID=1723314

 

“ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ” (ਪੀਐੱਮਜੀਕੇਪੀ) : ਕੋਵਿਡ-19 ਖ਼ਿਲਾਫ਼ ਲੜਾਈ ਲੜ ਰਹੇ ਸਿਹਤ ਕਾਮਿਆਂ ਲਈ ਇੰਸਯੌਰੈਂਸ ਸਕੀਮ ਤਹਿਤ, ਬੀਮਾ ਦਾਅਵਿਆਂ ਦੇ ਸੁਚਾਰੂ ਪ੍ਰਕਿਰਿਆ ਲਈ ਇੱਕ ਨਵੀਂ ਪ੍ਰਕਿਰਿਆ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ 

“ਕੋਵਿਡ-19 ਖ਼ਿਲਾਫ਼ ਲੜਾਈ ਲੜ ਰਹੇ ਸਿਹਤ ਕਾਮਿਆਂ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਬੀਮਾ ਸਕੀਮ” ਨੂੰ ਸ਼ੁਰੂ ਵਿੱਚ 90 ਦਿਨਾਂ ਦੇ ਸਮੇਂ ਲਈ 30—03—2020 ਨੂੰ ਲਾਂਚ ਕੀਤਾ ਗਿਆ ਸੀ ਤਾਂ ਜੋ ਸਾਰੇ ਸਿਹਤ ਸੰਭਾਲ ਪ੍ਰੋਵਾਈਡਰਸ, ਜਿਨ੍ਹਾਂ ਵਿੱਚ ਕਮਿਊਨਿਟੀ ਸਿਹਤ ਕਾਮੇ ਅਤੇ ਨਿੱਜੀ ਸਿਹਤ ਕਾਮੇ ਜਿਨ੍ਹਾਂ ਨੂੰ ਸਰਕਾਰ ਨੇ ਕੋਵਿਡ-19 ਮਰੀਜ਼ਾਂ ਦੀ ਦੇਖਭਾਲ ਲਈ ਸ਼ਾਮਲ ਕੀਤਾ ਸੀ ਅਤੇ ਉਨ੍ਹਾਂ ਲਈ ਜੋ ਕੋਵਿਡ-19 ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਆਏ ਹਨ ਅਤੇ ਉਹ ਇਸ ਦੇ ਅਸਰ ਹੇਠ ਆਉਣ ਦੇ ਜੋਖਿਮ ਵਿੱਚ ਹਨ, ਸਾਰਿਆਂ ਲਈ 50 ਲੱਖ ਰੁਪਏ ਦਾ ਕੰਪ੍ਰੀਹੈਂਸਿਵ ਪਰਸਨਲ ਐਕਸੀਡੈਂਟ ਕਵਰ ਮੁਹੱਈਆ ਕੀਤਾ ਗਿਆ ਸੀ। ਇਸ ਸਕੀਮ ਨੂੰ ਨਿਊ ਇੰਡੀਆ ਇੰਸਯੌਰੈਂਸ ਕੰਪਨੀ (ਐੱਨ ਆਈ ਏ ਸੀ ਐੱਲ) ਦੀ ਬੀਮਾ ਨੀਤੀ ਰਾਹੀਂ ਲਾਗੂ ਕੀਤ ਜਾ ਰਿਹਾ ਹੈ। ਬੀਮਾ ਨੀਤੀ ਨੂੰ ਹੁਣ ਤੱਕ 2 ਵਾਰ ਵਧਾਇਆ ਗਿਆ ਹੈ।

ਰਾਜਾਂ ਤੇ ਹੋਰ ਭਾਗੀਦਾਰਾਂ ਨੇ ਇੰਸਯੌਰੈਂਸ ਦਾਅਵਿਆਂ ਦੀ ਪ੍ਰਕਿਰਿਆ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਉਠਇਆ ਹੈ। ਇਸ ਦੇਰੀ ਨੂੰ ਖਤਮ ਕਰਨ ਲਈ ਅਤੇ ਇੰਸਯੌਰੈਂਸ ਦਾਅਵਿਆਂ ਦੀ ਪ੍ਰਕਿਰਿਆ ਨੂੰ ਸੁਖਾਲਾ ਤੇ ਹੋਰ ਸੁਚਾਰੂ ਬਣਾਉਣ ਲਈ ਦਾਅਵਿਆਂ ਦੀਆਂ ਪ੍ਰਵਾਨਗੀਆਂ ਲਈ ਇੱਕ ਨਵੀਂ ਪ੍ਰਣਾਲੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਦਾਅਵਿਆਂ ਲਈ ਸੂਬਾ ਸਰਕਾਰਾਂ ਨੂੰ ਜਿ਼ਲ੍ਹਾ ਕੁਲੈਕਟਰ ਪੱਧਰ ਤੇ ਬਣਦਾ ਧਿਆਨ ਦੇਣਾ ਹੋਵੇਗਾ।

https://www.pib.gov.in/PressReleasePage.aspx?PRID=1723396

 

ਸਰਕਾਰ ਦੇ ਯਤਨਾਂ ਨੇ ਕੋਵਿਡ-19 ਦੇ ਇਲਾਜ ਦੀਆਂ ਦਵਾਈਆਂ ਦੀ ਸਪਲਾਈ ਤੇ ਮੰਗ ਨੂੰ ਯਕੀਨੀ ਬਣਾਉਣ ਲਈ ਸਵਦੇਸ਼ੀ ਉਤਪਾਦਨ ਵਧਾਇਆ ਹੈ

ਕੇਂਦਰੀ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਅੱਜ ਕਿਹਾ ਹੈ ਕਿ ਸਰਕਾਰ ਦੇ ਲਗਾਤਾਰ ਯਤਨਾਂ ਨਾਲ ਦੇਸ਼ ਭਰ ਵਿੱਚ ਕੋਵਿਡ-19 ਇਲਾਜ ਲਈ ਦਵਾਈਆਂ ਦੀ ਸਪਲਾਈ ਅਤੇ ਮੰਗ ਦੇ ਸੰਤੁਲਨ ਦੀ ਸਥਿਰਤਾ ਦਾ ਸਿੱਟਾ ਸਵਦੇਸ਼ੀ ਉਤਪਾਦਨ ਨੂੰ ਵਧਾਉਣ ਨਾਲ ਮਿਲਿਆ ਹੈ।

ਮੰਤਰੀ ਨੇ ਦੱਸਿਆ ਕਿ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਨੂੰ 21 ਅਪ੍ਰੈਲ ਤੋਂ 30 ਮਈ 2021 ਤੱਕ 98.87 ਲੱਖ ਰੇਮਡੇਸਿਵਿਰ ਟੀਕੇ ਅਲਾਟ ਕੀਤੇ ਗਏ ਹਨ। ਰੇਮਡੇਸਿਵਿਰ ਦਾ ਉਤਪਾਦਨ 10 ਗੁਣਾ ਵਧਾਇਆ ਗਿਆ ਹੈ, ਜਿਸ ਨਾਲ ਇਸ ਦੀ ਮੰਗ ਤੋਂ ਸਪਲਾਈ ਵਧੇਰੇ ਹੋ ਰਹੀ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਅਸੀਂ ਜੂਨ ਦੇ ਅੰਤ ਤੱਕ ਸਪਲਾਈ ਨੂੰ 91 ਲੱਖ ਟੀਕਿਆਂ ਤੱਕ ਕਰਨ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਹੋਰ ਦੱਸਿਆ ਕਿ ਸਿਪਲਾ ਨੇ 400 ਮਿਲੀਗ੍ਰਾਮ ਦੇ 11000 ਟੀਕੇ ਅਤੇ ਤੋਸੀਲੀਮੁਜ਼ੈਬ ਦਵਾਈ ਦੇ 80 ਮਿਲੀਗ੍ਰਾਮ ਵਾਲੇ 50,000 ਟੀਕੇ 25 ਅਪ੍ਰੈਲ ਤੋਂ 30 ਮਈ 2021 ਤੱਕ ਦਰਾਮਦ ਕੀਤੇ ਹਨ। ਇਸ ਤੋਂ ਇਲਾਵਾ ਐੱਮਓਐੱਮਡਬਲਿਊ ਨੇ 400 ਮਿਲੀਗ੍ਰਾਮ ਦੇ 1002 ਟੀਕੇ ਅਤੇ 80 ਮਿਲੀਗ੍ਰਾਮ ਦੇ 50024 ਟੀਕੇ ਮਈ ਵਿੱਚ ਦਾਨ ਰਾਹੀਂ ਪ੍ਰਾਪਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ 80 ਮਿਲੀਗ੍ਰਾਮ ਦੇ 2000 ਟੀਕੇ ਅਤੇ 200 ਮਿਲੀਗ੍ਰਾਮ ਦੇ 1000 ਟੀਕੇ ਜੂਨ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਸ਼੍ਰੀ ਗੌੜਾ ਨੇ ਦੱਸਿਆ ਕਿ 270060 ਐੱਮਫੋਟੈਰੀਸਿਨ ਬੀ ਦੇ ਟੀਕੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰ ਸੰਸਥਾਵਾਂ ਨੂੰ 11 ਮਈ ਤੋਂ 30 ਮਈ 2021 ਤੱਕ ਅਲਾਟ ਕੀਤੇ ਗਏ ਹਨ। ਇਹ ਉਤਪਾਦਕਾਂ ਵੱਲੋਂ ਰਾਜਾਂ ਨੂੰ ਮਈ ਦੇ ਪਹਿਲੇ ਹਫ਼ਤੇ ਤੱਕ ਸਪਲਾਈ ਕੀਤੇ 81651 ਟੀਕਿਆਂ ਦੀ ਸਪਲਾਈ ਤੋਂ ਅਲੱਗ ਹੈ।

https://www.pib.gov.in/PressReleasePage.aspx?PRID=1723419

 

ਆਂਧਰ ਪ੍ਰਦੇਸ਼, ਤਮਿਲ ਨਾਡੂ, ਕਰਨਾਟਕ ਤੇ ਤੇਲੰਗਾਨਾ ਜਿਹੇ ਹਰੇਕ ਦੱਖਣੀ ਰਾਜ ਨੂੰ ਆਕਸੀਜਨ ਐਕਸਪ੍ਰੈੱਸ ਰਾਹੀਂ ਮਿਲੀ 2,000 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ, ਆਸਾਮ ਨੂੰ ਮਿਲੀ 80 ਮੀਟ੍ਰਿਕ ਟਨ ਐੱਲਐੱਮਓ ਨਾਲ ਲੱਦੀ ਚੌਥੀ ਆਕਸੀਜਨ ਐਕਸਪ੍ਰੈੱਸ

ਭਾਰਤੀ ਰੇਲਵੇਜ਼ ਦੇਸ਼ ਦੇ ਵਿਭਿੰਨ ਰਾਜਾਂ ਤੱਕ ‘ਲਿਕੁਇਡ ਮੈਡੀਕਲ ਆਕਸੀਜਨ’ (ਐੱਲਐੱਮਓ) ਪਹੁੰਚਾਉਣ ਦੀ ਆਪਣੀ ਯਾਤਰਾ ਲਗਾਤਾਰ ਜਾਰੀ ਰੱਖ ਰਿਹਾ ਹੈ। ਹੁਣ ਤੱਕ ਭਾਰਤੀ ਰੇਲਵੇਜ਼ ਦੇਸ਼ ਭਰ ਦੇ ਵਿਭਿੰਨ ਰਾਜਾਂ ਤੱਕ 1357 ਤੋਂ ਵੱਧ ਟੈਂਕਰਾਂ ’ਚ ਲੱਦੀ 22,916 ਮੀਟ੍ਰਿਕ ਟਨ ਤੋਂ ਵੱਧ LMO ਪਹੁੰਚਾ ਚੁੱਕਾ ਹੈ।

ਇੱਥੇ ਵਰਨਣਯੋਗ ਹੈ ਕਿ ਹੁਣ ਤੱਕ 334 ਆਕਸੀਜਨ ਐਕਸਪ੍ਰੈੱਸ ਰੇਲਾਂ ਆਪਣੀ ਯਾਤਰਾ ਮੁਕੰਮਲ ਕਰ ਕੇ ਵਿਭਿੰਨ ਰਾਜਾਂ ਨੂੰ ਰਾਹਤ ਪਹੁੰਚਾ ਚੁੱਕੀਆਂ ਹਨ।

ਆਂਧਰ ਪ੍ਰਦੇਸ਼, ਤਮਿਲ ਨਾਡੂ, ਕਰਨਾਟਕ ਤੇ ਤੇਲੰਗਾਨਾ ਜਿਹੇ ਹਰੇਕ ਦੱਖਣੀ ਰਾਜ ਨੂੰ ਆਕਸੀਜਨ ਐਕਸਪ੍ਰੈੱਸ ਰੇਲ–ਗੱਡੀਆਂ ਰਾਹੀਂ 2,000 ਮੀਟ੍ਰਿਕ ਟਨ ਤੋਂ ਵੱਧ ‘ਲਿਕੁਇਡ ਮੈਡੀਕਲ ਆਕਸੀਜਨ’ (ਐੱਲਐੱਮਓ) ਮਿਲ ਚੁੱਕੀ ਹੈ।

ਆਸਾਮ ਨੂੰ 4 ਟੈਂਕਰਾਂ ਵਿੱਚ 80 ਮੀਟ੍ਰਿਕ ਟਨ ‘ਲਿਕੁਇਡ ਮੈਡੀਕਲ ਆਕਸੀਜਨ’ (ਐੱਲਐੱਮਓ) ਨਾਲ ਲੱਦੀ ਚੌਥੀ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਹੋ ਚੁੱਕੀ ਹੈ।

ਇੱਥੇ ਵਰਨਣਯੋਗ ਹੈ ਕਿ ਆਕਸੀਜਨ ਐਕਸਪ੍ਰੈੱਸ ਰੇਲਾਂ ਨੇ 38 ਦਿਨ ਪਹਿਲਾਂ 24 ਅਪ੍ਰੈਲ ਨੂੰ 126 ਮੀਟ੍ਰਿਕ ਟਨ ਦੇ ਲੋਡ ਨਾਲ ਆਪਣੀਆਂ ਡਿਲੀਵਰੀਜ਼ ਦੀ ਸ਼ੁਰੂਆਤ ਕੀਤੀ ਸੀ।

https://www.pib.gov.in/PressReleasePage.aspx?PRID=1723411

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕੋਵਿਡ ਮਹਾਮਾਰੀ ਦੀ ਵਰਤਮਾਨ ਸਥਿਤੀ ਦੇਖਦੇ ਹੋਏ ਫਲੈਕਸੀ (ਫਲੈਕੀਸਬਲ) ਹਾਜ਼ਰੀ ਵਿਕਲਪ ਨੂੰ 15 ਜੂਨ ਤੱਕ ਵਧਾ ਦਿੱਤਾ ਗਿਆ ਹੈ
 

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ (ਡੋਨਰ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਲੋਕ ਸ਼ਿਕਾਇਤ, ਪੈਂਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੀ ਵਰਤਮਾਨ ਸਥਿਤੀ ਦੇਖਦੇ ਹੋਏ ਫਲੈਕਸੀ (ਫਲਕਿਸਬਲ) ਹਜ਼ਾਰੀ ਦੇ ਵਿਕਲਪ ਨੂੰ 15 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਹ ਦਫ਼ਤਰਾਂ ਵਿੱਚ ਫਲੈਕਸੀ ਹਾਜ਼ਿਰੀ ਦਾ ਪ੍ਰਾਵਧਾਨ ਕਰਨ ਵਾਲੇ ਪਹਿਲੇ ਆਦੇਸ਼ ਦੀ ਨਿਰੰਤਰਤਾ ਹੈ। ਇਸ ਤੋਂ ਪਹਿਲਾਂ, ਦਫ਼ਤਰਾਂ ਵਿੱਚ 50 ਪ੍ਰਤੀਸ਼ਤ ਹਾਜ਼ਰੀ ਦੇ ਪੈਟਰਨ ‘ਤੇ ਕੰਮ ਹੋਣ ਦੀ ਉਮੀਦ ਸੀ।

https://www.pib.gov.in/PressReleasePage.aspx?PRID=1723445

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਓਡੀਸ਼ਾ ਵਿੱਚ ਜੇਐੱਸਪੀਐੱਲ, ਅੰਗੁਲ ਵਿਖੇ 270 ਬਿਸਤਰਿਆਂ ਵਾਲੇ ਆਕਸੀਜਨਿਤ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਕੀਤਾ

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਓਡੀਸ਼ਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਨਵ ਕਿਸ਼ੋਰ ਦਾਸ ਅਤੇ ਜੇਐੱਸਪੀਐੱਲ ਦੇ ਚੇਅਰਮੈਨ ਸ੍ਰੀ ਨਵੀਨ ਜਿੰਦਲ ਦੀ ਹਾਜ਼ਰੀ ਵਿੱਚ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ (ਜੇਐੱਸਪੀਐੱਲ) ਪਲਾਂਟ ਅੰਗੁਲ ਵਿਖੇ ਸਥਾਪਿਤ ਕੋਵਿਡ ਕੇਅਰ ਸੈਂਟਰ ਨੂੰ ਲੋਕਾਂ ਲਈ ਸਮਰਪਿਤ ਕੀਤਾ। ਇਸ ਮੌਕੇ ਸੰਬਲਪੁਰ ਦੇ ਸੰਸਦ ਮੈਂਬਰ ਸ਼੍ਰੀ ਨਿਤੇਸ਼ ਗੰਗਾ ਦੇਵ, ਛੇਂਦੀਪਾੜਾ ਦੇ ਵਿਧਾਇਕ ਸ੍ਰੀ ਸੁਸਾਂਤਾ ਕੁਮਾਰ ਬਹੇਰਾ, ਰਾਜ ਸਰਕਾਰ ਅਤੇ ਜੇਐੱਸਪੀਐੱਲ ਦੇ ਅਧਿਕਾਰੀ ਵੀ ਹਾਜ਼ਰ ਸਨ।

https://www.pib.gov.in/PressReleasePage.aspx?PRID=1723408

 

ਸੀਐੱਸਆਈਆਰ-ਸੀਐੱਮਈਆਰਆਈ, ਐੱਮਐੱਸਐੱਮਈ ਵਿਕਾਸ ਸੰਸਥਾਨ ਇੰਦੌਰ, ਭਾਰਤੀ ਮੈਡੀਕਲ ਐਸੋਸੀਏਸ਼ਨ ਅਤੇ ਲਘੂ ਉਦਯੋਗ ਭਾਰਤੀ ਆਕਸੀਜਨ ਸਮ੍ਰਿੱਧ ਭਾਰਤ ਦੇ ਲਈ ਐੱਮਐੱਸਐੱਮਈ ਨੂੰ ਮਜ਼ਬੂਤ ਬਣਾਉਣ ‘ਤੇ ਇਕੱਠੇ ਹੋਏ

ਆਕਸੀਜਨ ਸਮ੍ਰਿੱਧ ਭਾਰਤ ਦੇ ਲਈ ਸੁਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਮਜ਼ਬੂਤ ਬਣਾਉਣ ਦੇ ਯਤਨਾਂ ਦੇ ਵੱਲ ਕਦਮ ਵਧਾਉਂਦੇ ਹੋਏ ਐੱਮਐੱਮਐੱਮਈ ਵਿਕਾਸ ਸੰਸਥਾਨ ਇੰਦੌਰ ਨੇ ਲਘੂ ਉਦਯੋਗ ਭਾਰਤੀ ਮੱਧ ਪ੍ਰਦੇਸ਼, ਭਾਰਤੀ ਮੈਡੀਕਲ ਐਸੋਸੀਏਸ਼ਨ ਮੱਧ ਪ੍ਰਦੇਸ਼ ਅਤੇ ਸਮਾਵੇਸ਼ੀ ਵਿਕਾਸ ਪ੍ਰਤਿਸ਼ਠਾਨ ਦੇ ਸਹਿਯੋਗ ਨਾਲ ‘ਆਕਸੀਜਨ ਸੰਵਰਧਨ ਇਕਾਈ-ਭਾਰਤੀ ਸੁਖਮ, ਲਘੂ ਤੇ ਦਰਮਿਆਨੇ ਉੱਦਮਾਂ ਦੇ ਲਈ ਅਵਸਰ ਤੇ ਸੰਭਾਵਨਾਵਾਂ’ ਵਿਸ਼ੇ ‘ਤੇ ਇੱਕ ਵੈਬੀਨਾਰ ਆਯੋਜਿਤ ਕੀਤਾ। ਵੈਬੀਨਾਰ ਵਿੱਚ ਦੁਰਗਾਪੁਰ ਸਥਿਤ ਵਿਗਿਆਨਿਕ ਤੇ ਉਦਯੋਗਿਕ ਰਿਸਰਚ ਇੰਸਟੀਟਿਊਟ (ਸੀਐੱਸਆਈਆਰ)- ਕੇਂਦਰੀ ਮਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਸੀਐੱਮਈਆਰਆਈ) ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਹਰੀਸ਼ ਹਿਰਾਨੀ ਨੂੰ ਮੁੱਖ ਭਾਸ਼ਣ ਦੇ ਰੂਪ ਵਿੱਚ ਸੱਦਾ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਐੱਮਐੱਸਐੱਮਈ ਵਿਕਾਸ ਸੰਸਥਾਨ, ਇੰਦੌਰ ਦੇ ਸੰਯੁਕਤ ਡਾਇਰੈਕਟਰ ਸ਼੍ਰੀ ਬੀ. ਸੀ. ਸਾਹੂ, ਐੱਮਐੱਸਐੱਮਈ ਵਿਕਾਸ ਸੰਸਥਾਨ, ਇੰਦੌਰ ਦੇ ਸਹਾਇਕ ਡਾਇਰੈਕਟਰ ਸ਼੍ਰੀ ਗੌਰਵ ਗੋਇਲ, ਲਘੂ ਉਦਯੋਗ ਭਾਰਤੀ ਮੱਧ ਪ੍ਰਦੇਸ਼ ਦੇ ਚੇਅਰਮੈਨ ਸ਼੍ਰੀ ਮਹੇਸ਼ ਗੁਪਤਾ, ਭਾਰਤੀ ਮੈਡੀਕਲ ਐਸੋਸੀਏਸ਼ਨ ਮੱਧ ਪ੍ਰਦੇਸ਼ ਦੇ ਚੇਅਰਮੈਨ ਡਾ. ਅਨੂਪ ਨਿਗਮ, ਭਾਰਤੀ ਮੈਡੀਕਲ ਐਸੋਸੀਏਸ਼ਨ ਮੱਧ ਪ੍ਰਦੇਸ਼ ਦੇ ਡਾ. ਅਰਵਿੰਦ ਜੈਨ ਸਮੇਤ ਲਗਭਗ 100 ਹਿਤਧਾਰਕਾਂ ਨੇ ਹਿੱਸਾ ਲਿਆ ਜਿਸ ਵਿੱਚ ਮੈਡੀਕਲ ਬਿਰਾਦਰੀ ਦੇ ਲੋਕ ਵੀ ਸ਼ਾਮਲ ਸਨ।

https://www.pib.gov.in/PressReleasePage.aspx?PRID=1723435

 

 

ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁਟ

 

  • ਕੇਰਲ: ਰਾਜ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਿਹਾ ਹੈ ਕਿ ਅਗਲੇ ਮਹੀਨੇ ਤੱਕ ਰਾਜ ਵਿੱਚ ਇੱਕ ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਕਈ ਜ਼ਿਲ੍ਹਿਆਂ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਣ ਮੁਕੰਮਲ ਹੋਣ ਵਾਲਾ ਹੈ। 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ, ਪਹਿਲ ਦੇ ਆਧਾਰ ’ਤੇ ਬਣਾਈਆਂ ਗਾਇਨ ਸ਼੍ਰੇਣੀਆਂ ਵਿੱਚ ਵੀ ਟੀਕਾਕਰਣ ਮੁਕੰਮਲ ਹੋਣ ਦੇ ਨੇੜੇ ਹੈ। ਇਹ ਕੰਮ ਕੇਂਦਰ ਤੋਂ ਵੈਕਸੀਨ ਮਿਲ ਜਾਣ ਤੋਂ ਬਾਅਦ ਪੂਰਾ ਹੋ ਜਾਵੇਗਾ। ਰਾਜ ਨੇ ਕੇਂਦਰ ਤੋਂ ਹੋਰ ਟੀਕਿਆਂ ਦੀ ਮੰਗ ਕੀਤੀ ਹੈ। ਇਸ ਦੌਰਾਨ, ਸੋਮਵਾਰ ਨੂੰ ਰਾਜ ਵਿੱਚ ਟੀਪੀਆਰ 45 ਦਿਨਾਂ ਬਾਅਦ 15% ਤੋਂ ਹੇਠਾਂ ਆ ਗਈ ਹੈ। ਸੋਮਵਾਰ ਨੂੰ 89,345 ਸੈਂਪਲਾਂ ਦੀ ਜਾਂਚ ਕਰਨ ਤੋਂ ਬਾਅਦ 12,300 ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਹਨ। ਇਸ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 8,815 ਹੋ ਗਈ, ਜਦਕਿ 174 ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ। ਰਾਜ ਵਿੱਚ ਹੁਣ ਤੱਕ ਕੁੱਲ 95,09,831 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 74,29,230 ਲੋਕਾਂ ਨੇ ਪਹਿਲੀ ਖੁਰਾਕ ਅਤੇ 20,80,601 ਲੋਕਾਂ ਨੇ ਦੂਜੀ ਖੁਰਾਕ ਲਈ ਹੈ।

  • ਤਮਿਲ ਨਾਡੂ: ਤਮਿਲ ਨਾਡੂ ਨੇ ਪਹਿਲੀ ਤੋਂ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰਮੋਟ ਕਰ ਦਿੱਤਾ ਹੈ। ਮੈਡੀਕਲ ਅਤੇ ਪਰਿਵਾਰ ਭਲਾਈ ਮੰਤਰੀ ਮਾ. ਸੁਬਰਮਣੀਅਮ ਨੇ ਸੋਮਵਾਰ ਨੂੰ ਕਿਹਾ ਕਿ ਤਮਿਲ ਨਾਡੂ ਕੇਂਦਰ ਸਰਕਾਰ ਤੋਂ ਟੀਕੇ ਦੀ ਸਪਲਾਈ ਦੀ ਉਮੀਦ ਕਰ ਰਿਹਾ ਹੈ ਕਿਉਂਕਿ ਇਸਦਾ ਪੰਜ ਲੱਖ ਖੁਰਾਕਾਂ ਦਾ ਮੌਜੂਦਾ ਸਟਾਕ ਮੰਗਲਵਾਰ ਤੱਕ ਖਤਮ ਹੋ ਜਾਵੇਗਾ। ਕੇਂਦਰ ਸ਼ਾਸਿਤ ਪ੍ਰਦੇਸ਼ ਪੁਦੂਚੇਰੀ ਦੇ ਹਸਪਤਾਲਾਂ ਵਿੱਚ ਤਮਿਲ ਨਾਡੂ ਦੇ ਤਿੰਨ ਲੋਕਾਂ ਸਮੇਤ ਪੰਜ ਮਰੀਜ਼ ਹੁਣ ਤੱਕ ਬਲੈਕ ਫੰਗਸ ਕਾਰਨ ਮਰ ਚੁੱਕੇ ਹਨ। ਕੇਂਦਰ ਨੇ ਐਮਫੋਟਰੀਸਿਨ ਬੀ ਦੀਆਂ 600 ਖੁਰਾਕਾਂ ਨੂੰ ਤਮਿਲ ਨਾਡੂ ਨੂੰ ਅਲਾਟ ਕੀਤਾ ਹੈ। ਸੋਮਵਾਰ ਨੂੰ ਰਾਜ ਵਿੱਚ ਕੋਵਿਡ ਦੇ 27,936 ਨਵੇਂ ਕੇਸ ਆਏ ਅਤੇ ਕੇਸਾਂ ਦੀ ਕੁੱਲ ਗਿਣਤੀ 20,96,516 ਨੂੰ ਛੂਹ ਗਈ ਹੈ। ਸੋਮਵਾਰ ਨੂੰ ਰਾਜ ਵਿੱਚ ਕੁੱਲ 478 ਹੋਰ ਮੌਤਾਂ ਹੋਈਆਂ ਹਨ। ਰਾਜ ਵਿੱਚ ਕੋਵਿਡ-19 ਦੇ ਕੁੱਲ 3,01,781 ਐਕਟਿਵ ਕੇਸ ਹਨ। ਤਮਿਲ ਨਾਡੂ ਸਿਹਤ ਵਿਭਾਗ ਨੇ ਕਿਹਾ ਹੈ ਕਿ ਰਾਜ ਵਿੱਚ ਕੱਲ੍ਹ ਕੁੱਲ 1,62,375 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਹੁਣ ਤੱਕ ਤਮਿਲ ਨਾਡੂ ਵਿੱਚ 90,94,255 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 70,61,570 ਨੇ ਪਹਿਲੀ ਖੁਰਾਕ ਅਤੇ 20,32,685 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਕਰਨਾਟਕ: ਨਵੇਂ ਕੇਸ ਆਏ: 16,604; ਕੁੱਲ ਐਕਟਿਵ ਮਾਮਲੇ: 3,13,730; ਨਵੀਂਆਂ ਕੋਵਿਡ ਮੌਤਾਂ: 411; ਕੁੱਲ ਕੋਵਿਡ ਮੌਤਾਂ: 29,090। ਰਾਜ ਵਿੱਚ ਕੱਲ੍ਹ ਤਕਰੀਬਨ 1,77,637 ਟੀਕੇ ਲਗਾਏ ਗਏ ਸਨ ਅਤੇ ਕੁੱਲ 1,36,17,575 ਟੀਕੇ ਲਗਾਏ ਜਾ ਚੁੱਕੇ ਹਨ। ਬੀਬੀਐੱਮਪੀ ਦੇ ਮੁੱਖ ਕਮਿਸ਼ਨਰ ਗੌਰਵ ਗੁਪਤਾ ਨੇ ਦੱਸਿਆ ਕਿ ਕੋਵਿਡ ਟੀਕਾ ਮੋਬਾਈਲ ਯੂਨਿਟ ਦੁਆਰਾ ਸ਼ਹਿਰ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ 18 ਤੋਂ 44 ਸਾਲ ਦੇ ਫ੍ਰੰਟਲਾਈਨ ਕਰਮਚਾਰੀਆਂ ਲਈ ਕੰਮ ਵਾਲੀ ਥਾਂ ’ਤੇ ਲਗਾਇਆ ਜਾਵੇਗਾ। ਸੋਮਵਾਰ ਨੂੰ 55 ਦਿਨਾਂ ਬਾਅਦ ਬੰਗਲੌਰ ਸ਼ਹਿਰ ਵਿੱਚ ਕੋਵਿਡ ਦੇ ਚਾਰ ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ, 3992 ਕੇਸ ਆਏ ਹਨ। ਕੋਵਿਡ-19 ਟੀਕਾਕਰਣ ਲਈ ਤਰਜੀਹੀ ਸਮੂਹਾਂ ਦੀ ਸੂਚੀ ਦਾ ਵਿਸਥਾਰ ਕਰਦੇ ਹੋਏ ਕਰਨਾਟਕ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਵਿਦੇਸ਼ਾਂ ਵਿੱਚ ਰੋਜ਼ਗਾਰ ਲਈ ਜਾਣ ਆਉਣ ਵਾਲੇ ਵਿਦਿਆਰਥੀਆਂ ਅਤੇ ਕੰਮ ਕਰ ਰਹੇ ਪੇਸ਼ੇਵਰਾਂ ਨੂੰ 1 ਜੂਨ ਤੋਂ ਟੀਕਾ ਲਗਾਇਆ ਜਾਵੇਗਾ।

  • ਆਂਧਰ ਪ੍ਰਦੇਸ਼: ਰਾਜ ਵਿੱਚ 83,461 ਸੈਂਪਲਾਂ ਦੀ ਜਾਂਚ ਕਰਨ ਤੋਂ ਬਾਅਦ 7943 ਕੇਸ ਆਏ ਹਨ ਅਤੇ 98 ਮੌਤਾਂ ਹੋਈਆਂ ਹਨ, ਜਦਕਿ ਪਿਛਲੇ 24 ਘੰਟਿਆਂ ਦੌਰਾਨ 19,845 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਕੁੱਲ ਕੇਸ: 16,93,085; ਐਕਟਿਵ ਕੇਸ: 1,53,795; ਡਿਸਚਾਰਜ: 15,28,360; ਮੌਤਾਂ: 10,930। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 98,63,347 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 73,50,968 ਲੋਕਾਂ ਨੇ ਪਹਿਲੀ ਖੁਰਾਕ ਅਤੇ 25,12,379 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਪਾਜ਼ਿਟਿਵ ਦਰ ਹੁਣ 9.5% ’ਤੇ ਆ ਗਈ ਹੈ। ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਅਧਿਕਾਰੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦੇਸ਼ਾਂ ਵਿੱਚ ਵਰਕ ਪਰਮਟ ਦੇ ਲਈ ਵੀਜ਼ਾ ਲੈ ਕੇ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਟੀਕਾ ਲਗਾਉਣ ਲਈ ਅਤੇ ਉਨ੍ਹਾਂ ਨੂੰ ਟੀਕਾਕਰਣ ਦਾ ਸਰਟੀਫੀਕੇਟ ਡੇਨ ਲਈ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ, ਰਾਜ ਵਿੱਚ ਬਲੈਕ ਫੰਗਸ ਨਾਲ ਸੰਕਰਮਿਤ 1179 ਵਿਅਕਤੀਆਂ ਵਿੱਚੋਂ 14 ਦੀ ਮੌਤ ਹੋ ਗਈ ਹੈ ਅਤੇ 97 ਰਿਕਵਰ ਹੋ ਚੁੱਕੇ ਹਨ ਜਦਕਿ 1068 ਮਰੀਜ਼ਾਂ ਦਾ ਬਲੈਕ ਫੰਗਸ ਲਈ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।

  • ਤੇਲੰਗਾਨਾ: ਸਿਹਤ ਵਿਭਾਗ ਨੇ ਕੋਵਿਡ ਇਲਾਜ ਪ੍ਰੋਟੋਕੋਲ ਦੀ ਉਲੰਘਣਾ ਅਤੇ ਇਲਾਜ ਦੇ ਲਈ ਵਧੇਰੇ ਪੈਸੇ ਲਾਈਨ ਲਈ ਰਾਜ ਦੇ ਛੇ ਹੋਰ ਹਸਪਤਾਲਾਂ ਲਈ ਕੋਵਿਡ ਦੇ ਇਲਾਜ ਦੀ ਇਜਾਜ਼ਤ ਰੱਦ ਕਰ ਦਿੱਤੀ ਹੈ। ਉੱਚ ਜੋਖਮ ਸਮੂਹਾਂ ਨੂੰ ਪਹਿਲਾਂ ਟੀਕਾ ਲਗਾਉਣ ਲਈ ਇਸ ਦੀ ਵਿਸ਼ੇਸ਼ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਰਾਜ ਦੇ ਸਿਹਤ ਵਿਭਾਗ ਨੇ ਇਸ ਮਹੀਨੇ ਦੀ ਤੀਜੀ ਤੋਂ ਆਟੋ ਅਤੇ ਕੈਬ ਡਰਾਈਵਰਾਂ ਨੂੰ ਟੀਕਾ ਲਗਾਉਣ ਦਾ ਫੈਸਲਾ ਕੀਤਾ ਹੈ। ਕੋਵਿਡ ਮਹਾਮਾਰੀ ਦੇ ਕਾਰਨ, ਰਾਜ ਸਰਕਾਰ ਨੇ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ 15 ਜੂਨ ਤੱਕ ਵਧਾ ਦਿੱਤੀਆਂ ਹਨ। ਰਾਜ ਵਿੱਚ ਕੱਲ੍ਹ ਕੋਵਿਡ ਦੇ ਤਕਰੀਬਨ 2,524 ਨਵੇਂ ਕੇਸ ਆਏ ਅਤੇ 18 ਮੌਤਾਂ ਹੋਈਆਂ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 5,78,351 ਹੋ ਗਈ ਅਤੇ ਮੌਤਾਂ ਦੀ ਕੁੱਲ ਗਿਣਤੀ 3281 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 34,083 ਹੈ। ਰਾਜ ਵਿੱਚ ਰਿਕਵਰੀ ਦੀ ਦਰ 93.53 ਫੀਸਦੀ ਹੈ ਜਦਕਿ ਰਾਸ਼ਟਰੀ ਔਸਤ 91.6 ਫੀਸਦੀ ਦੱਸੀ ਗਈ ਹੈ।

  • ਮਹਾਰਾਸ਼ਟਰ: ਕੋਵਿਡ-19 ਦੇ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੇ ਨਾਲ, ਬਰਿਹਾਨ ਮੰਬਈ ਮਿਉਂਸੀਪਲ ਕਾਰਪੋਰੇਸ਼ਨ ਨੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਅਗਲੇ 15 ਦਿਨਾਂ ਲਈ ਗ਼ੈਰ-ਜ਼ਰੂਰੀ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਣ ਦੀ ਆਗਿਆ ਦਿੱਤੀ ਹੈ। ਮਹਾਰਾਸ਼ਟਰ ਵਿੱਚ ਸੋਮਵਾਰ ਨੂੰ ਕੋਵਿਡ ਦੇ 15,077 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ 15 ਮਾਰਚ ਤੋਂ ਹੁਣ ਤੱਕ ਦੇ ਸਭ ਤੋਂ ਘੱਟ ਕੇਸ ਹਨ। ਕੁੱਲ ਕੇਸ 57,46,892 ਹੋ ਗਏ ਹਨ, ਜਦਕਿ 184 ਹੋਰ ਮੌਤਾਂ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 95,344 ਹੋ ਗਈ ਹੈ। ਦਿਨ ਵੇਲੇ ਤਕਰੀਬਨ 33,000 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਅਤੇ ਰਿਕਵਰ ਹੋਏ ਮਰੀਜ਼ਾਂ ਦੀ ਗਿਣਤੀ 53,95,370 ਹੋ ਗਈ ਹੈ। ਰਾਜ ਵਿੱਚ ਹੁਣ 2,53,367 ਐਕਟਿਵ ਕੇਸ ਹਨ। ਇਸ ਦੌਰਾਨ ਮੁੰਬਈ ਸ਼ਹਿਰ ਵਿੱਚ 666 ਨਵੇਂ ਕੇਸ ਆਏ ਅਤੇ 29 ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 7,05,288 ਹੋ ਗਈ ਹੈ ਅਤੇ ਕੁੱਲ ਮੌਤਾਂ ਦੀ ਗਿਣਤੀ 14,826 ਹੋ ਗਈ ਹੈ।

  • ਗੁਜਰਾਤ: ਸੋਮਵਾਰ ਨੂੰ ਗੁਜਰਾਤ ਵਿੱਚ 1,681 ਨਵੇਂ ਕੋਵਿਡ ਮਾਮਲੇ ਆਏ ਅਤੇ 18 ਮੌਤਾਂ ਹੋਈਆਂ ਹਨ। ਇਹ ਕੇਸ 71 ਦਿਨਾਂ ਵਿੱਚ ਸਭ ਤੋਂ ਘੱਟ ਕੇਸ ਸਨ, ਜਦਕਿ ਮੌਤ ਦਰ 55 ਦਿਨਾਂ ਬਾਅਦ ਸਭ ਤੋਂ ਘੱਟ ਸੀ। ਸ਼ਹਿਰਾਂ ਲਈ, ਕੋਵਿਡ ਦੇ ਨਵੇਂ ਆਉਣ ਵਾਲੇ ਕੇਸਾਂ ਦੀ ਗਿਣਤੀ ਰਿਕਵਰ ਹੋਣ ਵਾਲੇ ਕੇਸਾਂ ਨਾਲੋਂ ਡੇਢ ਗੁਣਾ ਘੱਟ ਹੈ। ਸੋਮਵਾਰ ਨੂੰ ਗੁਜਰਾਤ ਵਿੱਚ ਕੋਵਿਡ ਦੇ 2 ਲੱਖ ਟੀਕੇ ਲਗਾਏ ਗਏ, ਜਿਨ੍ਹਾਂ ਵਿੱਚੋਂ 1.66 ਲੱਖ ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। ਰਾਜ ਸਰਕਾਰ ਨੇ ਉੱਚ ਵਿਦਿਆ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਪਹਿਲ ਦੇ ਅਧਾਰ ’ਤੇ ਟੀਕਾਕਰਣ ਦੇਣ ਦਾ ਫੈਸਲਾ ਕੀਤਾ ਹੈ।

  • ਰਾਜਸਥਾਨ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੁੱਧਵਾਰ ਤੋਂ “ਅਨਲੌਕ” ਪ੍ਰਕਿਰਿਆ ਸ਼ੁਰੂ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਰਾਜ ਵਿੱਚ ਕੋਰੋਨਾ ਵਾਇਰਸ ਬਿਮਾਰੀ ਦੇ ਮਾਮਲੇ ਘਟਣ ਕਾਰਨ ਕੁਝ ਪਾਬੰਦੀਆਂ ਨੂੰ ਘੱਟ ਕੀਤਾ ਹੈ। ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਹਾਲਾਂਕਿ, ਵੱਖ-ਵੱਖ ਗਤੀਵਿਧੀਆਂ ਲਈ ਛੋਟ ਸਿਰਫ ਉਨ੍ਹਾਂ ਖੇਤਰਾਂ ਵਿੱਚ ਦਿੱਤੀ ਜਾਏਗੀ ਜਿੱਥੇ ਪਾਜ਼ਿਟਿਵ ਦਰ 10 ਫੀਸਦੀ ਤੋਂ ਘੱਟ ਹੈ ਜਾਂ ਆਕਸੀਜਨ, ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਅਤੇ ਵੈਂਟੀਲੇਟਰ ਬਿਸਤਰਿਆਂ ਦੀ ਵਰਤੋਂ 60% ਤੋਂ ਘੱਟ ਹੋ ਰਹੀ ਹੈ। ਸੋਮਵਾਰ ਨੂੰ ਰਾਜਸਥਾਨ ਵਿੱਚ ਕੋਵਿਡ ਕਾਰਨ 68 ਮੌਤਾਂ ਹੋਈਆਂ ਅਤੇ 1,498 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਕੁੱਲ ਮੌਤਾਂ ਦੀ ਗਿਣਤੀ 8,385 ਹੋ ਗਈ ਹੈ ਅਤੇ ਕੁੱਲ ਕੇਸਾਂ ਦੀ ਗਿਣਤੀ 9,39,958 ਹੋ ਗਈ ਹੈ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਕਿਹਾ ਕਿ ਰਾਜ ਵਿੱਚ ਚੱਲ ਰਹੇ ‘ਕੋਰੋਨਾ ਕਰਫਿਊ’ ਨੂੰ 15 ਜੂਨ ਤੱਕ ਵਧਾ ਦਿੱਤਾ ਗਿਆ ਹੈ ਪਰ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਕੁਝ ਢਿੱਲ ਦਿੱਤੀ ਜਾਵੇਗੀ। ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਸੋਮਵਾਰ ਨੂੰ ਵਧ ਕੇ 7,80,030 ਹੋ ਗਈ ਹੈ, ਇਸ ਦੇ ਨਾਲ ਕੱਲ 1,205 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 48 ਹੋਰ ਮੌਤਾਂ ਹੋਣ ਨਾਲ ਮੌਤਾਂ ਦੀ ਗਿਣਤੀ 8,067 ਹੋ ਗਈ ਹੈ। ਦੋ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਇੱਕ ਦਿਨ ਵਿੱਚ 1,300 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਕੋਵਿਡ-19 ਦੀ ਦੂਜੀ ਲਹਿਰ ਖਤਮ ਹੋ ਰਹੀ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 23,390 ਹੈ।

  • ਛੱਤੀਸਗੜ੍ਹ: ਛੱਤੀਸਗੜ੍ਹ ਸਰਕਾਰ ਨੇ ਸੋਮਵਾਰ ਨੂੰ ਲੌਕਡਾਊਨ ਵਧਾ ਦਿੱਤਾ ਹੈ, ਜੋ ਕਿ 31 ਮਈ ਨੂੰ ਖਤਮ ਹੋਣ ਵਾਲਾ ਸੀ, ਅਤੇ ਕਿਹਾ ਕਿ ਇਹ ਉਨ੍ਹਾਂ ਜ਼ਿਲ੍ਹਿਆਂ ਵਿੱਚ ਪਾਬੰਦੀਆਂ ਵਿੱਚ ਥੋੜੀ ਢਿੱਲ ਦੇ ਨਾਲ ਜਾਰੀ ਰਹੇਗਾ ਜਿੱਥੇ ਕੋਵਿਡ-19 ਦੇ ਕੇਸਾਂ ਦੀ ਪਾਜ਼ਿਟਿਵ ਦਰ 5 ਫੀਸਦੀ ਤੋਂ ਘੱਟ ਹੈ। ਸੋਮਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ ਦੇ 2,163 ਤਾਜ਼ਾ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 9,71,463 ਹੋ ਗਈ ਹੈ, ਜਦਕਿ 32 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਕੁੱਲ ਮੌਤਾਂ ਦੀ ਗਿਣਤੀ 13,048 ਹੋ ਗਈ ਹੈ। ਰਿਕਵਰਡ ਮਰੀਜ਼ਾਂ ਦੀ ਗਿਣਤੀ 9,22,674 ਤੱਕ ਪਹੁੰਚ ਗਈ ਹੈ। ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 35,741 ਹੈ।

  • ਗੋਆ: ਗੋਆ ਵਿੱਚ ਕੋਵਿਡ-19 ਪਾਜ਼ਿਟਿਵ ਦਰ ਹੁਣ 19 ਫੀਸਦੀ ’ਤੇ ਆ ਗਈ ਹੈ ਜੋ ਇੱਕ ਮਹੀਨੇ ਪਹਿਲਾਂ 51 ਫੀਸਦੀ ਸੀ। ਕੋਵਿਡ-19 ਉੱਤੇ ਰਾਜ ਦੀ ਮਾਹਰ ਕਮੇਟੀ ਦੇ ਮੁਖੀ ਡਾ: ਸ਼ਿਵਾਨੰਦ ਬਾਂਡੇਕਰ ਨੇ ਕਿਹਾ ਹੈ ਕਿ ਪਿਛਲੇ ਹਫ਼ਤੇ ਤੱਕ, ਤੱਟਵਰਤੀ ਰਾਜ ਵਿੱਚ ਮਿਊਕੋਰਮਾਈਕੋਸਿਸ ਦੇ ਕੁੱਲ 12 ਕੇਸ ਸਾਹਮਣੇ ਆਏ ਹਨ, ਅਤੇ ਉਸ ਸਮੇਂ ਤੋਂ ਬਾਅਦ ਤੱਕ ਬਲੈਕ ਫੰਗਸ ਦੀ ਲਾਗ ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਗੋਆ ਸਰਕਾਰ ਨੇ ਟੈਕਸੀ ਡਰਾਈਵਰਾਂ, ਮੋਟਰਸਾਈਕਲ ਪਾਇਲਟਾਂ ਦੇ ਨਾਲ-ਨਾਲ ਸਮੁੰਦਰੀ ਜ਼ਹਾਜ਼ਾਂ ਨੂੰ ਕੋਵਿਡ-19 ਟੀਕਾ ਦੇਣ ਦੇ ਲਈ ਯੋਗ ਬਣਾਉਣ ਲਈ ਫ੍ਰੰਟਲਾਈਨ ਕਰਮਚਾਰੀਆਂ ਦੀ ਪਰਿਭਾਸ਼ਾ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।

  • ਅਸਾਮ: ਅਸਾਮ ਵਿੱਚ ਕੋਵਿਡ-19 ਦੀ ਪਾਜ਼ਿਟਿਵ ਦਰ 4 ਫੀਸਦੀ ਤੋਂ ਹੇਠਾਂ ਆ ਗਈ ਹੈ, ਹਾਲਾਂਕਿ 1,11,586 ਟੈਸਟਾਂ ਵਿੱਚੋਂ 4,348 ਨਵੇਂ ਕੇਸ ਸਾਹਮਣੇ ਆਏ ਹਨ। ਪਾਜ਼ਿਟਿਵ ਦਰ 3.90 ਫੀਸਦੀ ਸੀ। ਕਾਮਰੂਪ ਮੈਟਰੋ ਵਿੱਚੋਂ 384 ਨਵੇਂ ਮਾਮਲੇ ਸਾਹਮਣੇ ਆਏ। ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ ਕਾਰਨ ਤਕਰੀਬਨ 65 ਮੌਤਾਂ ਹੋਈਆਂ ਹਨ। 1 ਜੂਨ, 2021 ਤੋਂ ਮੈਡੀਕਲ ਟੀਮਾਂ 28,149 ਪਿੰਡਾਂ ਵਿੱਚ ਕੋਵਿਡ ਦੇ ਕੇਸਾਂ ਨੂੰ ਟ੍ਰੈਕ ਕਰਨ ਅਤੇ ਇਸ ਚੇਨ ਨੂੰ ਤੋੜਨ ਲਈ ਘਰ ਘਰ ਜਾਣਗੀਆਂ। 304 ਗ੍ਰਾਮ ਪੰਚਾਇਤਾਂ, ਪਿੰਡ ਦੀਆਂ ਕੌਂਸਲ ਵਿਕਾਸ ਕਮੇਟੀਆਂ ਅਤੇ ਅਸਾਮ ਦੀਆਂ ਗ੍ਰਾਮ ਵਿਕਾਸ ਕੌਂਸਲਾਂ ਕੋਵਿਡ ਰਹਿਤ ਹਨ ਅਤੇ ਉਨ੍ਹਾਂ ਥਾਵਾਂ ਤੋਂ ਹੁਣ ਤੱਕ ਕਿਸੇ ਵੀ ਕਿਸਮ ਦੀ ਲਾਗ ਦੀ ਖ਼ਬਰ ਨਹੀਂ ਮਿਲੀ ਹੈ।

  • ਮਣੀਪੁਰ: ਮਣੀਪੁਰ ਵਿੱਚ 869 ਨਵੇਂ ਕੇਸ ਆਉਣ ਨਾਲ ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 50 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਰਾਜ ਵਿੱਚ 14 ਹੋਰ ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 807 ਹੋ ਗਈ ਹੈ। ਮਣੀਪੁਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸ਼ਾਂਤ ਲੋਕਾਂ ਦੁਆਰਾ ਮਹਾਮਾਰੀ ਵਿਰੁੱਧ ਸਮੂਹਿਕ ਲੜਾਈ ਨੂੰ ਤੋੜਨ ਨਹੀਂ ਦਿੱਤਾ ਜਾਵੇਗਾ। ਡੀਸੀ, ਸੀਐੱਮਓ ਨੂੰ ਟੀਕਾਕਰਣ ਨੂੰ ਤੇਜ਼ ਕਰਨ ਦੀ ਸਲਾਹ ਦਿੱਤੀ ਹੈ।

  • ਮੇਘਾਲਿਆ: ਮੇਘਾਲਿਆ ਵਿੱਚ ਹੁਣ ਤਾਜ਼ਾ ਮਾਮਲਿਆਂ ਵਿੱਚ ਰੋਜ਼ਾਨਾ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜਦੋਂਕਿ ਰਿਕਵਰੀ ਦਰ ਪਿਛਲੇ ਹਫ਼ਤੇ ਤੋਂ ਲਗਾਤਾਰ ਵੱਧ ਰਹੀ ਹੈ। ਚੌਥੇ ਦਿਨ, ਰਿਕਵਰਡ ਮਰੀਜ਼ਾਂ ਦੀ ਗਿਣਤੀ ਨਵੇਂ ਆਉਣ ਵਾਲੇ ਮਾਮਲਿਆਂ ਨਾਲੋਂ ਵੱਧ ਰਹੀ ਹੈ। ਸੋਮਵਾਰ ਨੂੰ ਰਾਜ ਵਿੱਚ ਕੋਵਿਡ ਦੇ 408 ਨਵੇਂ ਕੇਸਾਂ ਦਾ ਪਤਾ ਲਗਾਇਆ ਗਿਆ, ਜਦਕਿ 977 ਮਰੀਜ਼ਾਂ ਦੀ ਰਿਕਵਰੀ ਹੋਈ ਹੈ।

  • ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਵਿਡ ਦੇ 117 ਨਵੇਂ ਕੇਸ ਆਏ ਅਤੇ 12 ਮੌਤਾਂ ਹੋਈਆਂ ਹਨ। ਐਕਟਿਵ ਕੇਸ 4934 ਹਨ ਜਦਕਿ ਕੁੱਲ ਕੇਸ 21,680 ਤੱਕ ਪਹੁੰਚ ਚੁੱਕੇ ਹਨ। ਪੀਐੱਮ ਕੇਅਰਸਫੰਡ ਅਧੀਨ ਸਥਾਪਿਤ ਮੋਕੋਕਚੰਗ ਆਕਸੀਜਨ ਪਲਾਂਟ ਵਰਤੋਂ ਲਈ ਸਾਫ਼ ਕੀਤਾ ਗਿਆ ਪਰ ਅਜੇ ਤੱਕ ਚਾਲੂ ਨਹੀਂ ਹੋਇਆ ਹੈ। ਆਕਸੀਜਨ ਪਾਈਪਲਾਈਨ ਦਾ 50 ਕੋਵਿਡ ਬਿਸਤਰਿਆਂ ਦੇ ਨਾਲ ਜੁੜਨਾ 30 ਮਈ ਨੂੰ ਪੂਰਾ ਹੋਇਆ।

  • ਤ੍ਰਿਪੁਰਾ: ਅਗਰਤਲਾ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਤ੍ਰਿਪੁਰਾ ਦੇ ਸਿੱਖਿਆ ਮੰਤਰੀ ਨੂੰ ਦੱਸਿਆ ਗਿਆ ਕਿ 45 ਸਾਲ ਤੋਂ ਵੱਧ ਉਮਰ ਦੀ ਅਬਾਦੀ ਲਈ ਸਭ ਤੋਂ ਵੱਧ ਟੀਕੇ ਲਗਾਉਣ ਵਾਲਾ ਤ੍ਰਿਪੁਰਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਇਸ ਤੋਂ ਇਲਾਵਾ ਰਾਜ ਵਿੱਚ ਲਾਗ ਦੀਆਂ ਦਰਾਂ ਵਿੱਚ ਵੀ ਗਿਰਾਵਟ ਆ ਰਹੀ ਹੈ। ਪਾਜ਼ਿਟਿਵ ਦਰ 2.51% ’ਤੇ ਆ ਗਈ ਹੈ। ਜਦਕਿ ਪੱਛਮੀ ਤ੍ਰਿਪੁਰਾ ਜ਼ਿਲ੍ਹਾ ਜੋ ਕਿ ਰਾਜ ਵਿੱਚ ਸਭ ਤੋਂ ਵੱਧ ਪਾਜ਼ਿਟਿਵ ਦਰ ਰੱਖਦਾ ਹੈ, ਉਸ ਵਿੱਚ ਵੀ 3.12 ਦੀ ਪਾਜ਼ਿਟਿਵ ਦਰ ਦੇ ਨਾਲ ਗਿਰਾਵਟ ਦਾ ਰੁਝਾਨ ਦੇਖਿਆ ਗਿਆ ਹੈ।

  • ਸਿੱਕਿਮ: ਪਿਛਲੇ 24 ਘੰਟਿਆਂ ਦੌਰਾਨ ਸੋਮਵਾਰ ਨੂੰ ਰਾਜ ਵਿੱਚ 146 ਨਵੇਂ ਕੇਸ ਆਏ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 15,317 ਹੋ ਗਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਸਿੱਕਿਮ ਨੇ 400 ਦਾ ਅੰਕੜਾ ਤੋੜਿਆ ਸੀ ਅਤੇ ਉਸ ਵਿੱਚ ਕਈ ਦਿਨ 300 ਤੋਂ ਜ਼ਿਆਦਾ ਰੋਜ਼ਾਨਾ ਕੇਸ ਆਏ ਸਨ। ਜਦਕਿ ਰੋਜ਼ਾਨਾ ਮਾਮਲਿਆਂ ਵਿੱਚ ਗਿਰਾਵਟ ਸੰਤੁਸ਼ਟੀਜਨਕ ਹੈ, ਹਾਲਾਂਕਿ ਮੌਤਾਂ ਇੱਕ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਅਤੇ ਸਿੱਕਿਮ ਵਿੱਚ ਪਿਛਲੇ 24 ਘੰਟਿਆਂ ਦੌਰਾਨ 3 ਮੌਤਾਂ ਹੋਈਆਂ ਹਨ ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 253 ਤੱਕ ਪਹੁੰਚ ਗਈ ਹੈ।

 

*****

 

ਐੱਮਵੀ


(Release ID: 1723790) Visitor Counter : 200