ਵਿੱਤ ਮੰਤਰਾਲਾ

ਵੇਰੀਏਬਲ ਕੈਪੀਟਲ ਕੰਪਨੀ ਬਾਰੇ ਮਾਹਰ ਕਮੇਟੀ ਨੇ ਆਪਣੀ ਰਿਪੋਰਟ ਇੰਟਰਨੈਸ਼ਨਲ ਫਾਈਨੇੰਸ਼ਿਅਲ ਸਰਵਿਸਜ਼ ਸੈਂਟਰਜ਼ ਅਥਾਰਟੀ (ਆਈਐਫਐਸਸੀਏ) ਨੂੰ ਸੌਂਪੀ

Posted On: 01 JUN 2021 7:52PM by PIB Chandigarh

ਡਾ: ਕੇ.ਪੀ. ਕ੍ਰਿਸ਼ਨਨ ਦੀ ਅਗਵਾਈ ਵਾਲੀ ਵੇਰੀਏਬਲ ਕੈਪੀਟਲ ਕੰਪਨੀ ਦੀ ਮਾਹਰ ਕਮੇਟੀ ਨੇ ਵੇਰੀਏਬਲ ਪੂੰਜੀ ਕੰਪਨੀਆਂ ਦੀ ਫੀਜੀਬਿਲਿਟੀ ਬਾਰੇ ਆਪਣੀ ਰਿਪੋਰਟ ਇੰਟਰਨੈਸ਼ਨਲ ਫਾਈਨੇੰਸ਼ਿਅਲ ਸਰਵਿਸਜ਼ ਸੈਂਟਰਜ਼ ਅਥਾਰਟੀ (ਆਈਐਫਐਸਸੀਏ) ਦੇ  ਚੇਅਰਪਰਸਨ ਸ਼੍ਰੀ ਇੰਜੇਤੀ ਸ਼੍ਰੀਨਿਵਾਸ ਨੂੰ ਸੌਂਪ ਦਿੱਤੀ ਹੈ।  

ਇੰਟਰਨੈਸ਼ਨਲ ਫਾਈਨੇੰਸ਼ਿਅਲ ਸਰਵਿਸਜ਼ ਸੈਂਟਰਜ਼ ਅਥਾਰਟੀ ਨੇ ਭਾਰਤ ਵਿੱਚ ਵੇਰੀਏਬਲ ਕੈਪੀਟਲ ਕੰਪਨੀ ('ਵੀਸੀਸੀ') ਦੀ ਫੀਜੀਬਿਲਿਟੀ ਦੀ ਜਾਂਚ ਕਰਨ ਲਈ ਮਾਹਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਸੀ ਤਾਂ  ਜੋ ਭਾਰਤ ਵਿੱਚ ਇੰਟਰਨੈਸ਼ਨਲ ਫਾਈਨੇੰਸ਼ਿਅਲ ਸਰਵਿਸਜ਼ ਸੈਂਟਰਜ਼ ਅਥਾਰਟੀ ਵਿੱਚ ਵਿੱਤ ਪ੍ਰਬੰਧਨ ਲਈ ਇਕ ਵਾਹਨ ਦੇ ਰੂਪ ਵਿਚ ਵੇਰੀਏਬਲ ਕੈਪੀਟਲ ਕੰਪਨੀ ਦੀ ਯੋਗਤਾ ਦੀ ਪਰਖ ਕੀਤੀ ਜਾ ਸਕੇ।  

ਆਈਐਫਐਸਸੀਏ ਨੇ ਇਸ ਕਮੇਟੀ ਨੂੰ ਇੱਕ ਹੋਰ ਕਾਨੂੰਨੀ ਢਾਂਚੇ - ਜਿਸਨੂੰ ਮਸ਼ਹੂਰ ਨਾਂਅ ਨਾਲ ਇੱਕ ਵੇਰੀਏਬਲ ਪੂੰਜੀ ਕੰਪਨੀ (ਵੀਸੀਸੀ) ਵਜੋਂ ਜਾਣਿਆ ਜਾਂਦਾ ਹੈ, ਨੂੰ ਇੱਕ ਵਾਧੂ ਵਿਕਲਪ ਵੱਜੋਂ ਇਜਾਜ਼ਤ ਦੇਣ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਕਾਇਮ ਕੀਤਾ ਹੈ -ਜਿਸ ਰਾਹੀਂ ਇੱਕ ਸੰਪਤੀ ਮੈਨੇਜਰ ਨਿਵੇਸ਼ਕਾਂ ਦੇ ਫੰਡਾਂ ਨੂੰ ਪੂਲ ਕਰ ਸਕਦੇ ਹਨ। ਵੀਸੀਸੀ ਢਾਂਚਾ ਕੰਪਨੀਆਂ ਅਤੇ ਐਲਐਲਪੀਜ਼ ਨੂੰ ਕੁਝ ਪ੍ਰਮੁੱਖ ਪਾਬੰਦੀਆਂ ਨਾਲ ਮੁਕਤ ਕਰਦਾ ਹੈ ਅਤੇ ਉਨ੍ਹਾਂ ਤੋਂ ਉੱਚ ਰੈਗੂਲੇਟਰੀ ਮਾਪਦੰਡ ਉਪਲਬਧ ਕਰਵਾਉਂਦਾ ਹੈ ਜੋ ਟਰੱਸਟਾਂ ਤੇ ਲਾਗੂ ਹੋਣ ਯੋਗ ਹੁੰਦੇ ਹਨ।

ਫੰਡ ਪ੍ਰਬੰਧਨ ਦੀਆਂ ਗਤੀਵਿਧੀਆਂ ਸਮੁੱਚੀ ਵਿੱਤੀ ਸੇਵਾਵਾਂ ਦੀ ਵਾਤਾਵਰਣ ਪ੍ਰਣਾਲੀ ਦਾ ਇਕ ਮਹੱਤਵਪੂਰਨ ਥੰਮ ਹਨ। ਕਮੇਟੀ ਨੂੰ ਦਿੱਤੇ ਗਏ ਮੈਂਡੇਟ ਅਨੁਸਾਰ, ਇਸ ਨੇ ਭਾਰਤ ਵਿੱਚ ਆਈਐਫਐਸਸੀ ਲਈ ਵੀਸੀਸੀ ਜਾਂ ਆਈਐਫਐਸਸੀ ਵਿੱਚ ਫੰਡ ਕਾਰੋਬਾਰ ਨੂੰ ਆਕਰਸ਼ਤ ਕਰਨ ਲਈ ਵਿਕਲਪਿਕ ਢਾਂਚਿਆਂ ਦੀ ਸਾਰਥਕਤਾ ਅਤੇ ਅਨੁਕੂਲਤਾ ਦੀ ਜਾਂਚ ਕੀਤੀ। ਰਵਾਇਤੀ ਤੌਰ 'ਤੇ, ਭਾਰਤ ਵਿਚ ਫੰਡਾਂ ਨੂੰ ਇਕੱਤਰ ਕਰਨ ਦਾ ਕੰਮ ਤਿੰਨ ਕਿਸਮਾਂ ਦੀਆਂ ਇਕਾਈਆਂ ਵੱਲੋਂ ਕੀਤਾ ਜਾਂਦਾ ਹੈ,  ਅਰਥਾਤ, ਸੀਮਿਤ ਦੇਣਦਾਰੀ ਕੰਪਨੀਆਂ, ਜਿਹੜੀਆਂ ਕੰਪਨੀ ਐਕਟ, 2013 ਅਧੀਨ ਪ੍ਰਬੰਧਤ  ਕੀਤੀਆਂ ਜਾਂਦੀਆਂ ਹਨ; ਸੀਮਤ ਦੇਣਦਾਰੀ ਭਾਈਵਾਲੀ, ਜੋ ਸੀਮਤ ਦੇਣਦਾਰੀ ਭਾਈਵਾਲੀ ਐਕਟ ਅਧੀਨ; ਅਤੇ ਟ੍ਰਸਟ ਜੋ ਇੰਡੀਅਨ ਟਰੱਸਟ ਐਕਟ, 1882 ਅਧੀਨ ਪ੍ਰਬੰਧਤ ਹਨ। 

ਕਮੇਟੀ ਨੇ ਯੂਕੇ, ਸਿੰਗਾਪੁਰ, ਆਇਰਲੈਂਡ ਅਤੇ ਲਕਸਮਬਰਗ ਵਰਗੇ ਹੋਰ ਅਧਿਕਾਰ ਖੇਤਰਾਂ ਵਿੱਚ ਵੀਸੀਸੀ ਜਾਂ ਇਸਦੇ ਬਰਾਬਰ ਦੀਆਂ ਵਿਸ਼ੇਸ਼ਤਾਵਾਂ ਦਾ ਮੁਲਾਂਕਣ ਕੀਤਾ। ਕਮੇਟੀ ਨੇ ਆਈਐਫਐਸਸੀਜ਼ ਵਿੱਚ ਫੰਡ ਪ੍ਰਬੰਧਨ ਦੀਆਂ ਗਤੀਵਿਧੀਆਂ ਦੇ ਉਦੇਸ਼ ਲਈ ਇੱਕ ਵੀਸੀਸੀ-ਵਰਗੇ ਕਾਨੂੰਨੀ ਢਾਂਚੇ ਨੂੰ ਅਪਣਾਉਣ ਦੀ ਸਿਫਾਰਸ਼ ਕੀਤੀ। 

ਕਮੇਟੀ ਨੇ ਸਵੀਕਾਰ ਕੀਤਾ ਕਿ ਕਾਨੂੰਨੀ ਢਾਂਚਾ ਜੋ ਉਨ੍ਹਾਂ ਇਕਾਈਆਂ ਨੂੰ ਪ੍ਰਬੰਧਤ ਕਰਦਾ ਹੈ, ਜਿਹੜੀਆਂ ਫ਼ੰਡ ਪ੍ਰਬੰਧਨ ਦਾ ਕੰਮ ਕਰਦੀਆਂ ਹਨ, ਨੂੰ ਸੰਪਤੀ ਦੇ ਵੱਖ-ਵੱਖ ਪੂਲਾਂ ਦੀ ਪ੍ਰਭਾਵੀ ਸੇਗਰੀਗੇਸ਼ਨ ਅਤੇ ਰਿੰਗ ਫੈਨਸਿੰਗ, ਸ਼ੇਅਰਾਂ ਦੀਆਂ ਵੱਖ ਵੱਖ ਸ਼੍ਰੇਣੀਆਂ ਜਾਰੀ ਕਰਨ ਦੀ ਯੋਗਤਾ, ਬਿਨਾਂ ਰੈਗੂਲੇਟਰੀ ਪ੍ਰਵਾਨਗੀਆਂ ਦੇ ਫੰਡਾਂ ਦੇ ਪੂੰਜੀਗਤ ਢਾਂਚੇ ਵਿੱਚ ਤਬਦੀਲੀਆਂ ਅਤੇ ਵੱਖ ਵੱਖ ਵਿਸ਼ੇਸ਼ਤਾਵਾਂ ਵਾਲੇ ਫੰਡਾਂ ਲਈ ਲਾਗੂ ਲੇਖਾਕਾਰੀ ਮਾਪਦੰਡਾਂ ਦੀ ਚੋਣ ਕਰਨ ਦੀ ਆਜ਼ਾਦੀ ਅਤੇ ਤੇਜ਼ੀ ਨਾਲ ਸਮੇਟਣ ਦੀ ਯੋਗਤਾ ਆਦਿ ਬਾਰੇ ਨਿਵੇਸ਼ਕਾਂ ਨੂੰ ਨਿਸ਼ਚਤਤਾ ਅਤੇ ਸਪੱਸ਼ਟਤਾ ਪ੍ਰਦਾਨ ਕਰਨੀ ਚਾਹੀਦੀ ਹੈ। 

-----------------------------------

 ਆਰ ਐਮ/ਐਮ ਵੀ/ਕੇ ਐਮ ਐਨ 



(Release ID: 1723671) Visitor Counter : 164


Read this release in: English , Urdu , Hindi