ਇਸਪਾਤ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਓਡੀਸ਼ਾ ਵਿੱਚ ਜੇਐੱਸਪੀਐੱਲ, ਅੰਗੁਲ ਵਿਖੇ 270 ਬਿਸਤਰਿਆਂ ਵਾਲੇ ਆਕਸੀਜਨਿਤ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਕੀਤਾ
प्रविष्टि तिथि:
01 JUN 2021 4:06PM by PIB Chandigarh
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਓਡੀਸ਼ਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਨਵ ਕਿਸ਼ੋਰ ਦਾਸ ਅਤੇ ਜੇਐੱਸਪੀਐੱਲ ਦੇ ਚੇਅਰਮੈਨ ਸ੍ਰੀ ਨਵੀਨ ਜਿੰਦਲ ਦੀ ਹਾਜ਼ਰੀ ਵਿੱਚ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ (ਜੇਐੱਸਪੀਐੱਲ) ਪਲਾਂਟ ਅੰਗੁਲ ਵਿਖੇ ਸਥਾਪਤ ਕੋਵਿਡ ਕੇਅਰ ਸੈਂਟਰ ਨੂੰ ਲੋਕਾਂ ਲਈ ਸਮਰਪਿਤ ਕੀਤਾ। ਇਸ ਮੌਕੇ ਸੰਬਲਪੁਰ ਦੇ ਸੰਸਦ ਮੈਂਬਰ ਸ਼੍ਰੀ ਨਿਤੇਸ਼ ਗੰਗਾ ਦੇਵ, ਛੇਂਦੀਪਾੜਾ ਦੇ ਵਿਧਾਇਕ ਸ੍ਰੀ ਸੁਸਾਂਤਾ ਕੁਮਾਰ ਬਹੇਰਾ, ਰਾਜ ਸਰਕਾਰ ਅਤੇ ਜੇਐੱਸਪੀਐੱਲ ਦੇ ਅਧਿਕਾਰੀ ਵੀ ਹਾਜ਼ਰ ਸਨ।


ਕੋਵਿਡ ਕੇਅਰ ਸੈਂਟਰ ਵਿੱਚ ਆਕਸੀਜਨ ਨਾਲ ਲੈਸ 270 ਬਿਸਤਰੇ ਹਨ, ਜਿਨ੍ਹਾਂ ਵਿੱਚ 10 ਨਾਨ-ਇਨਵੇਸਿਵ ਵੈਂਟੀਲੇਸ਼ਨ ਬੈੱਡ ਅਤੇ ਵੈਂਟੀਲੇਟਰਾਂ ਵਾਲੇ ਪੰਜ ਆਈਸੀਯੂ ਬੈੱਡ ਸ਼ਾਮਲ ਹਨ। ਕੰਪਨੀ ਦੀ ਯੋਜਨਾ ਹੈ ਕਿ ਅਗਲੇ ਮਹੀਨੇ ਤਕ ਕੋਵਿਡ ਕੇਅਰ ਸੈਂਟਰ ਦੀ ਸਮਰੱਥਾ ਨੂੰ 400 ਬਿਸਤਰੇ ਤੱਕ ਵਧਾ ਦਿੱਤਾ ਜਾਵੇ। ਸਥਾਨਕ ਕਮਿਊਨਿਟੀ ਮੈਂਬਰ ਇਸ ਸੁਵਿਧਾ ਵਿੱਚ ਮੁਫਤ ਦਿੱਤੀਆਂ ਜਾ ਰਹੀਆਂ ਕੋਵਿਡ-19 ਟੈਸਟਿੰਗ, ਆਈਸੋਲੇਸ਼ਨ ਸੈਂਟਰ, ਐਂਬੂਲੈਂਸ ਸੇਵਾਵਾਂ, ਮੁਫਤ ਦਵਾਈਆਂ ਨਾਲ ਡਾਕਟਰੀ ਇਲਾਜ, ਖਾਣੇ ਦੇ ਨਾਲ ਨਾਲ ਕਾਉਂਸਲਿੰਗ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਕੇਂਦਰ ਵਿੱਚ ਡਾਕਟਰਾਂ ਅਤੇ ਪੈਰਾਮੈਡਿਕਾਂ ਦੀ ਇੱਕ ਸਮਰਪਿਤ ਟੀਮ 24x7 ਸੇਵਾ ਪ੍ਰਦਾਨ ਕਰਨ ਲਈ ਜੁਟੀ ਹੋਈ ਹੈ।
ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਕਰਦਿਆਂ, ਸ਼੍ਰੀ ਪ੍ਰਧਾਨ ਨੇ ਕੋਵਿਡ -19 ਮਹਾਮਾਰੀ ਨਾਲ ਲੜਾਈ ਵਿੱਚ ਸਰਕਾਰ ਨੂੰ ਜੇਐੱਸਪੀਐੱਲ ਵਲੋਂ ਦਿੱਤੀ ਜਾ ਰਹੀ ਸਹਾਇਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਦੇਸ਼ ਭਰ ਦੇ ਵੱਖ ਵੱਖ ਹਸਪਤਾਲਾਂ ਨੂੰ ਜੀਵਨ ਬਚਾਉਣ ਵਾਲੀ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕਰਨ ਵਿੱਚ ਕੰਪਨੀ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਸ਼੍ਰੀ ਪ੍ਰਧਾਨ ਨੇ ਜ਼ਿਕਰ ਕੀਤਾ ਕਿ 2030 ਤੱਕ ਅੰਗੁਲ ਵਿਖੇ 25 ਐੱਮਟੀਪੀਏ ਸਮਰਥਾ ਵਾਲਾ ਵਿਸ਼ਵ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਬਣਾਉਣ ਲਈ ਜੇਐੱਸਪੀਐੱਲ ਦਾ ਸੰਕਲਪ ਸਥਿਰ ਆਜੀਵਕਾ ਲਈ ਸਥਾਨਕ ਨੌਜਵਾਨਾਂ ਦੀ ਇੱਛਾ ਨੂੰ ਹਕੀਕਤ ਵਿੱਚ ਬਦਲੇਗਾ ਅਤੇ ਖੇਤਰ ਦੇ ਲੋਕਾਂ ਦੀ ਜ਼ਿੰਦਗੀ ਦੀ ਗੁਣਵੱਤਾ ਵਿੱਚ ਸੁਧਾਰ ਲਿਆਵੇਗਾ। ਉਨ੍ਹਾਂ ਅੰਗੁਲ ਦੇ ਲੋਕਾਂ ਲਈ ਜੇਐੱਸਪੀਐੱਲ ਵੱਲੋਂ ਬਣਾਏ ਗਏ 270 ਬਿਸਤਰਿਆਂ ਦੇ ਕੋਵਿਡ ਕੇਅਰ ਸੈਂਟਰ ਵਿੱਚ ਤਿਆਰ ਕੀਤੀਆਂ ਗਈਆਂ ਸਹੂਲਤਾਂ ਦੀ ਭਰਪੂਰ ਸ਼ਲਾਘਾ ਕੀਤੀ।
ਓਡੀਸ਼ਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਨਵ ਕਿਸ਼ੋਰ ਦਾਸ ਨੇ ਵੀ ਵਿਸ਼ਵ-ਵਿਆਪੀ ਮਹਾਮਾਰੀ ਨਾਲ ਲੜਾਈ ਵਿੱਚ ਸਥਾਨਕ ਭਾਈਚਾਰੇ ਲਈ ਜੀਵਨ ਸਹਾਇਕ ਆਕਸੀਜਨ, ਡਾਕਟਰੀ ਇਲਾਜ ਅਤੇ ਆਜੀਵਕਾ ਵਿੱਚ ਵਾਧਾ ਕਰਨ ਦੇ ਜੀਐੱਸਪੀਐੱਲ ਦੇ ਯਤਨਾਂ ਲਈ ਕੰਪਨੀ ਦਾ ਧੰਨਵਾਦ ਕੀਤਾ।
***********
ਵਾਇਬੀ / ਐੱਸਕੇ
(रिलीज़ आईडी: 1723583)
आगंतुक पटल : 218