ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਸਾਲਾਨਾ ਰਾਸ਼ਟਰੀ ਆਮਦਨ, 2020-21 ਦੇ ਆਰਜ਼ੀ ਅਨੁਮਾਨ ਅਤੇ ਕੁੱਲ ਘਰੇਲੂ ਉਤਪਾਦ, 2020-21 ਦਾ ਤਿਮਾਹੀ ਅਨੁਮਾਨ (ਚੌਥੀ ਤਿਮਾਹੀ)
Posted On:
31 MAY 2021 5:30PM by PIB Chandigarh
1. ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਸਥਿਰ (2011-12) ਅਤੇ ਵਰਤਮਾਨ ਮੁੱਲਾਂ ਦੋਵਾਂ ’ਤੇ ਹੀ ਵਿੱਤ ਵਰ੍ਹੇ 2020-21 ਦੇ ਲਈ ਰਾਸ਼ਟਰੀ ਆਮਦਨੀ ਦੇ ਆਰਜ਼ੀ ਅਨੁਮਾਨ ਜਾਰੀ ਕੀਤੇ ਹਨ| ਇਨ੍ਹਾਂ ਦੀ ਜਾਣਕਾਰੀ ਸਟੇਟਮੈਂਟ 1 ਤੋਂ 4 ਵਿੱਚ ਦਿੱਤੀ ਗਈ ਹੈ|
2. 2020-21 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਦੇ ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਤਿਮਾਹੀ ਅਨੁਮਾਨ ਦੇ ਨਾਲ ਹੀ ਪਿਛਲੇ ਸਾਲ ਇਸੇ ਤਿਮਾਹੀ ਦੀ ਤੁਲਨਾ ਵਿੱਚ ਜੀਡੀਪੀ ਦੇ ਖਰਚੇ ਦੇ ਘਟਕ ਵੀ ਜਾਰੀ ਕੀਤੇ ਗਏ ਹਨ| ਇਨ੍ਹਾਂ ਨੂੰ 5 ਤੋਂ 8ਤੱਕ ਦੀਆਂ ਸਟੇਟਮੈਂਟਾਂ ਵਿੱਚ ਪੇਸ਼ ਕੀਤਾ ਗਿਆ ਹੈ। ਪਹਿਲਾਂ ਤੋਂ ਜਾਰੀ 2020-21 ਦੀ ਪਹਿਲੀ, ਦੂਸਰੀ ਅਤੇ ਤੀਸਰੀ ਤਿਮਾਹੀਆਂ ਦੀ ਵਾਧਾ ਦਰ ਸਮੇਤ ਅਨੁਮਾਨਾਂ ਨੂੰ ਰਾਸ਼ਟਰੀ ਖਾਤਿਆਂ ਦੀ ਸੋਧ ਨੀਤੀ ਦੇ ਅਨੁਸਾਰ ਸੋਧਿਆ ਗਿਆ ਹੈ|
3. ਸਾਲ 2020-21 ਦੇ ਲਈ ਰਾਸ਼ਟਰੀ ਆਮਦਨੀ ਦੇ ਦੂਸਰੇ ਅਡਵਾਂਸ ਅਨੁਮਾਨਾਂ ਨੂੰ 26 ਫ਼ਰਵਰੀ, 2021 ਨੂੰ ਜਾਰੀ ਕੀਤਾ ਗਿਆ ਸੀ। ਇਨ੍ਹਾਂ ਅਨੁਮਾਨਾਂ ਨੂੰ (i) ਉਦਯੋਗਿਕ ਉਤਪਾਦਨ ਦੇ ਸੂਚਕਾਂਕ (ਆਈਆਈਪੀ), (ii) ਫ਼ਸਲ ਉਤਪਾਦਨ ਦੇ ਤੀਸਰੇ ਅਡਵਾਂਸ ਅਨੁਮਾਨ, (iii) ਪਸ਼ੂਧਨ ਉਤਪਾਦਾਂ ਅਤੇ ਮੱਛੀ ਪਾਲਣ ਦੇ ਉਤਪਾਦਨ, (iv) ਕੇਂਦਰ ਅਤੇ ਰਾਜ ਸਰਕਾਰਾਂ ਦੇ ਖਾਤਿਆਂ, (v) ਟੈਕਸਾਂ ਅਤੇ ਸਪਲਾਈਆਂ ’ਤੇ ਜੀਐੱਸਟੀ ਦਾ ਡਾਟਾ, ਹੋਰ ਟੈਕਸਾਂ ਦੇ ਵੇਰਵੇ ’ਤੇ ਤਾਜ਼ਾ ਜਾਣਕਾਰੀ ਨੂੰ ਸ਼ਾਮਲ ਕਰਦੇ ਹੋਏ ਇਨ੍ਹਾਂ ਅਨੁਮਾਨਾਂ ਨੂੰ ਸੋਧਿਆ ਗਿਆ ਹੈ। ਡਿਪਾਜ਼ਿਟ ਅਤੇ ਕ੍ਰੈਡਿਟ, ਰੇਲਵੇ ਦਾ ਯਾਤਰੀ ਅਤੇ ਮਾਲ ਢੁਆਈ, ਨਾਗਰਿਕ ਹਵਾਬਾਜ਼ੀ ਦੁਆਰਾ ਯਾਤਰੀਆਂ ਅਤੇ ਕਾਰਗੋ ਦਾ ਪ੍ਰਬੰਧਨ, ਪ੍ਰਮੁੱਖ ਸਮੁੰਦਰੀ ਬੰਦਰਗਾਹਾਂ ’ਤੇ ਕਾਰਗੋ ਪ੍ਰਬੰਧਨ, ਵਪਾਰਕ ਵਾਹਨਾਂ ਆਦਿ ਦੀ ਵਿਕਰੀ ਜਿਹੇ ਸੰਕੇਤਕਾਂ ਤੋਂ ਇਲਾਵਾ ਐੱਸਏਈ ਦੇ ਸਮੇਂ ਵਿੱਤ ਵਰ੍ਹੇ ਦੇ ਸ਼ੁਰੂਆਤੀ 9-10 ਮਹੀਨਿਆਂ ਦੇ ਲਈ ਉਪਲਬਧ ਜਾਣਕਾਰੀ ਦੇ ਅਧਾਰ ’ਤੇ ਡਾਟਾ ਨੂੰ ਸੋਧਿਆ (ਮਾਰਚ 2021 ਤੱਕ) ਗਿਆ ਹੈ|
4. ਅਪ੍ਰੈਲ-ਦਸੰਬਰ 2020 ਦੇ ਲਈ ਕਾਰਪੋਰੇਟ ਖੇਤਰ ਦੀ ਕਾਰਗੁਜ਼ਾਰੀ ਦੇ ਨਾਲ ਜੁੜੇ ਸ਼ੁਰੂਆਤੀ ਨਤੀਜੇ, ਜੋ ਕਿ ਐੱਸਏਈ ਵਿੱਚ ਵਰਤੇ ਜਾਂਦੇ ਸਨ, ਨੂੰ ਤਾਜ਼ਾ ਉਪਲਬਧ ਜਾਣਕਾਰੀ ਦੀ ਵਰਤੋਂ ਕਰਦਿਆਂ ਸੋਧਿਆ ਗਿਆ ਹੈ| ਮੌਜੂਦਾ ਕੋਵਿਡ ਸਥਿਤੀ ਨੂੰ ਵੇਖਦੇ ਹੋਏ, ਸਰਕਾਰ ਦੁਆਰਾ ਚੌਥੀ ਤਿਮਾਹੀ ਦੀ ਲੋੜੀਂਦੀ ਵਿੱਤੀ ਰਿਟਰਨ ਦਾਇਰ ਕਰਨ ਲਈ ਕਾਨੂੰਨੀ ਸਮਾਂ-ਸੀਮਾ ਨੂੰ ਵਧਾ ਦਿੱਤਾ ਗਿਆ ਹੈ| ਇਸ ਲੜੀ ਵਿੱਚ, ਨਿੱਜੀ ਕਾਰਪੋਰੇਟ ਖੇਤਰ ਦੇ ਉਦਯੋਗਾਂ ਦੇ ਅਨੁਮਾਨ ਆਈਆਈਪੀ, ਜੀਐੱਸਟੀ ਆਦਿ ਹੋਰ ਸੰਕੇਤਕਾਂ ਉੱਤੇ ਅਧਾਰਤ ਹਨ| ਇਨ੍ਹਾਂ ਅਨੁਮਾਨਾਂ ਤੋਂ ਬਾਅਦ ਦੇ ਸੰਸ਼ੋਧਨਾਂ ’ਤੇ ਇਸਦਾ ਅਸਰ ਦਿਖ ਸਕਦਾ ਹੈ|
5. 2020-21 ਦੀ ਚੌਥੀ ਤਿਮਾਹੀ ਦੇ ਦੌਰਾਨ ਅਰਥ ਵਿਵਸਥਾ ਦੇ ਚੱਲਣ ਅਤੇ ਲਗਾਤਾਰ ਖੁੱਲ੍ਹਣ ਨਾਲ ਸੰਕੇਤਕਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ, ਜੀਵੀਏ ਦੇ ਸੰਕਲਨ ਵਿੱਚ ਵਰਤੋਂ ਦਾ ਅਸਰ ਐੱਸਏਈ ਵਿੱਚ ਪਿਛਲੇ ਅਨੁਮਾਨ ਦੀ ਤੁਲਨਾ ਵਿੱਚ ਸਾਲ 2020-21 ਦੇ ਲਈ ਵਿਕਾਸ ਅਨੁਮਾਨ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ| ਇਸ ਤੋਂ ਇਲਾਵਾ, ਪਿਛਲੀਆਂ ਤਿਮਾਹੀਆਂ ਦੇ ਲਈ ਕੁਝ ਸਰੋਤ ਏਜੰਸੀਆਂ ਵਿੱਚ ਮਿਲੇ ਸੋਧੇ ਹੋਏ ਡਾਟਾ ਅਤੇ ਚੌਥੀ ਤਿਮਾਹੀ ਦੇ ਨਾਲ ਹੀ ਤੀਸਰੀ ਤਿਮਾਹੀ ਦੇ ਲਈ ਪ੍ਰਾਪਤ ਜੀਐੱਸਟੀ ਡੇਟਾ ਦੇ ਅਨੁਮਾਨਾਂ ਵਿੱਚ ਸੰਸ਼ੋਧਨ ਵਿੱਚ ਵੀ ਯੋਗਦਾਨ ਕੀਤਾ ਹੈ|
6. ਲੋਕ ਪ੍ਰਸ਼ਾਸਨ, ਰੱਖਿਆ ਅਤੇ ਹੋਰ ਸੇਵਾ ਸ਼੍ਰੇਣੀ, ਜਿਨ੍ਹਾਂ ਵਿੱਚ ਸਿੱਖਿਆ, ਸਿਹਤ, ਮਨੋਰੰਜਨ ਅਤੇ ਹੋਰ ਵਿਅਕਤੀਗਤ ਸੇਵਾਵਾਂ ਸਮੇਤ ਹੋਰ ਸੇਵਾ ਖੇਤਰ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀ ਸਮੁੱਚੀ ਸ਼੍ਰੇਣੀ ਵਿੱਚ ਵੱਡੀ ਹਿੱਸੇਦਾਰੀ ਹੈ| ਉਨ੍ਹਾਂ ਦੀ ਗਹਿਰੇ ਸੰਪਰਕ ਵਾਲੇ ਸੁਭਾਅ ਦੇ ਕਾਰਨ, ਇਨ੍ਹਾਂ ਸੇਵਾਵਾਂ ’ਤੇ ਮਹਾਮਾਰੀ ਦੇ ਕਾਰਨ ਲਾਗੂ ਲੌਕਡਾਊਨ ਦਾ ਸਭ ਤੋਂ ਜ਼ਿਆਦਾ ਅਸਰ ਹੋਇਆ ਹੈ| ਅਰਥ ਵਿਵਸਥਾ ਦੇ ਹੌਲੀ-ਹੌਲੀ ਖੁੱਲ੍ਹਣ ਦੇ ਨਾਲ, ਇਨ੍ਹਾਂ ਸੇਵਾਵਾਂ ਦੇ ਪ੍ਰਦਰਸ਼ਨ ਵਿੱਚ ਹਰ ਤਿਮਾਹੀ ਦੇ ਨਾਲ ਸੁਧਾਰ ਹੋਇਆ ਹੈ|
7. ਜੀਡੀਪੀ ਨੂੰ ਪ੍ਰਾਪਤ ਕਰਨ ਲਈ ਮੁੱਢਲੀਆਂ ਕੀਮਤਾਂ ’ਤੇ ਗ੍ਰੌਸ ਵੈਲਿਊ ਐਡਿਡ (ਜੀਵੀਏ) ਦੇ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਵਿੱਚ ਉਤਪਾਦਾਂ ’ਤੇ ਸਾਰੇ ਟੈਕਸ ਜੋੜੇ ਜਾਂਦੇ ਹਨ ਅਤੇ ਉਤਪਾਦਾਂ ’ਤੇ ਸਾਰੀਆਂ ਸਬਸਿਡੀਆਂ ਨੂੰ ਇਸ ਵਿੱਚੋਂ ਘਟਾਇਆ ਜਾਂਦਾ ਹੈ| ਜੀਡੀਪੀ ਸੰਕਲਨ ਦੇ ਲਈ ਵਰਤੇ ਜਾਣ ਵਾਲੇ ਕੁੱਲ ਟੈਕਸ ਰੈਵੀਨਿਊ ਵਿੱਚ ਗੈਰ-ਜੀਐੱਸਟੀ ਰੈਵੀਨਿਊ ਅਤੇ ਜੀਐੱਸਟੀ ਰੈਵੀਨਿਊ ਸ਼ਾਮਲ ਹੁੰਦੇ ਹਨ| 2021-22 ਦੇ ਲਈ ਕੇਂਦਰ ਸਰਕਾਰ ਦੀ ਸਾਲਾਨਾ ਵਿੱਤੀ ਸਟੇਟਮੈਂਟ ਵਿੱਚ ਉਪਲਬਧ 2020-21 ਦੇ ਲਈ ਟੈਕਸ ਰੈਵੀਨਿਊ ਦੇ ਸੰਸ਼ੋਧਿਤ ਅਨੁਮਾਨਾਂ, ਅਤੇ ਕੰਟਰੋਲਰ ਜਨਰਲ ਆਵ੍ ਅਕਾਉਂਟਸ (ਸੀਜੀਏ) ਅਤੇ ਕੰਪਟ੍ਰੋਲਰ ਐਂਡ ਆਡੀਟਰ ਜਨਰਲ ਆਵ੍ ਇੰਡੀਆ (ਕੈਗ) ਦੀ ਵੈਬਸਾਈਟ ’ਤੇ ਉਪਲਬਧ ਤਾਜ਼ਾ ਜਾਣਕਾਰੀ ਨੂੰ ਵਰਤਮਾਨ ਕੀਮਤਾਂ ’ਤੇ ਉਤਪਾਦਾਂ ’ਤੇ ਟੈਕਸਾਂ ਦੇ ਅਨੁਮਾਨ ਦੇ ਲਈ ਵਰਤਿਆ ਗਿਆ ਹੈ| ਸਥਿਰ ਮੁੱਲਾਂ ’ਤੇ ਉਤਪਾਦਾਂ ’ਤੇ ਟੈਕਸ ਪ੍ਰਾਪਤ ਕਰਨ ਦੇ ਲਈ, ਟੈਕਸ ਵਾਲੀਆਂ ਵਸਤਾਂ ਅਤੇ ਸੇਵਾਵਾਂ ਵਿੱਚ ਵਿਸਤਾਰ ਦੀ ਵਰਤੋਂ ਕਰਦੇ ਹੋਏ ਵੋਲੀਯੂਮ ਐਕਸਟ੍ਰਾਪੋਲੇਸ਼ਨ ਕੀਤਾ ਜਾਂਦਾ ਹੈ ਅਤੇ ਕੁੱਲ ਟੈਕਸਾਂ ਦੇ ਅੰਕਲਣ ਦੇ ਲਈ ਉਨ੍ਹਾਂ ਨੂੰ ਏਕੀਕ੍ਰਿਤ ਕੀਤਾ ਜਾਂਦਾ ਹੈ| ਬਜਟ 2020-21 ਵਿੱਚ ਪੇਸ਼ ਕੀਤੀ ਗਈ ਕੇਂਦਰ ਦੀ ਪ੍ਰਮੁੱਖ ਸਬਸਿਡੀ (ਖ਼ਾਸਕਰ ਫ਼ੂਡ ਸਬਸਿਡੀਆਂ) ਦੇ ਲਈ ਸੋਧੇ ਹੋਏ ਅਨੁਮਾਨ 2020-21 ਵਿੱਚ 2.27 ਲੱਖ ਕਰੋੜ ਰੁਪਏ ਤੋਂ ਵੱਧ ਕੇ 5.95 ਲੱਖ ਕਰੋੜ ਰੁਪਏ ਹੋ ਗਿਆ, ਜੋ ਕਿ ਵੱਡਾ ਵਾਧਾ ਹੈ। ਵਿੱਤ ਮੰਤਰਾਲੇ ਤੋਂ ਮਿਲੀ ਤਾਜ਼ਾ ਜਾਣਕਾਰੀ ਦੇ ਅਨੁਸਾਰ, ਪਿਛਲੇ ਸਾਲਾਂ ਦੇ ਬਕਾਏ ਅਤੇ ਕਰਜ਼ਿਆਂ ਦੇ ਭੁਗਤਾਨ/ਪਿਛਲੇ ਭੁਗਤਾਨ ਨੂੰ ਅਡਜਸਟ ਕਰਨ ਤੋਂ ਬਾਅਦ ਸਬਸਿਡੀ ਦੇ ਸੰਸ਼ੋਧਿਤ ਪ੍ਰਾਵਧਾਨ ਨੂੰ ਸ਼ਾਮਲ ਕੀਤਾ ਗਿਆ ਹੈ। ਰਾਜਾਂ ਦੇ ਸਬਸਿਡੀ ਦੇ ਘਟਕ ਦੇ ਲਈ, ਕੈਗ ਦੀ ਵੈਬਸਾਈਟ ’ਤੇ ਉਪਲਬਧ ਤਾਜ਼ਾ ਜਾਣਕਾਰੀ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ| ਸੀਜੀਏ ਅਤੇ ਸੀਏਜੀ (ਕੈਗ) ਦੀਆਂ ਵੈਬਸਾਈਟਾਂ ’ਤੇ ਉਪਲਬਧ ਡਾਟਾ ਅਤੇ ਕੇਂਦਰ ਅਤੇ ਰਾਜਾਂ ਦੇ ਬਜਟ 2020-21 ਦੇ ਦਸਤਾਵੇਜ਼ਾਂ ਵਿੱਚ ਉਪਲਬਧ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਰੈਵੀਨਿਊ ਖਰਚ, ਵਿਆਜ਼ ਭੁਗਤਾਨ, ਸਬਸਿਡੀ ਆਦਿ ਦੇ ਅਨੁਮਾਨ ਦਾ ਅੰਕਲਣ ਕੀਤਾ ਗਿਆ ਸੀ, ਉੱਥੇ ਹੀ ਸਰਕਾਰ ਦੇ ਅੰਤਮ ਉਪਭੋਗ ਖਰਚੇ (ਜੀਐੱਫ਼ਸੀਏ) ਅਤੇ ਸਬਸਿਡੀ ਦੇ ਅਨੁਮਾਨ ਦੇ ਲਈ ਕੇਂਦਰ ਅਤੇ ਰਾਜਾਂ ਦੀ ਤੁਲਨਾਤਮਕ ਹਿੱਸੇਦਾਰੀ ਦੀ ਅਕਾਊਂਟਿੰਗ ਦੀ ਵਰਤੋਂ ਕੀਤੀ ਗਈ|
8. ਕਮੋਡਿਟੀ ਦੇ ਪ੍ਰਵਾਹ ਦੀ ਵਰਤੋਂ ਕਰਦੇ ਹੋਏ ਗ੍ਰੌਸ ਫਿਕਸਡ ਕੈਪੀਟਲ ਫੋਰਮੇਸ਼ਨ (ਜੀਐੱਫ਼ਸੀਐੱਫ਼) ਦੇ ਅਨੁਮਾਨ ਦਾ ਸੰਕਲਨ ਕੀਤਾ ਗਿਆ ਹੈ| ਸਰਕਾਰ ਦੇ ਪੂੰਜੀਗਤ ਖਰਚੇ ਅਸਿੱਧੇ ਤੌਰ ’ਤੇ ਜੀਐੱਫ਼ਸੀਐੱਫ਼ ਦੇ ਅਨੁਮਾਨਾਂ ਵਿੱਚ ਨਜ਼ਰ ਆਉਂਦੇ ਹਨ| ‘ਮੁੱਲਵਾਨ’ ਸ਼੍ਰੇਣੀ ਦੇ ਅਨੁਮਾਨਾਂ ਵਿੱਚ ਤਬਦੀਲੀ ਦੀ ਵਜ੍ਹਾ ਸੰਕੇਤਕ ਉੱਤੇ ਉਪਲਬਧ ਤਾਜ਼ਾ ਜਾਣਕਾਰੀ ਹੈ।
9. ਮਹਾਮਾਰੀ ਕਾਰਨ ਪੈਦਾ ਹੋਏ ਸੰਕਟ ਨੂੰ ਖਤਮ ਕਰਨ ਲਈ, ਸਰਕਾਰ ਨੇ ਸਭ ਤੋਂ ਜ਼ਿਆਦਾ ਕਮਜ਼ੋਰ ਲੋਕਾਂ ਨੂੰ ਰੋਜ਼ਾਨਾਂ ਰਾਸ਼ਨ ਸਮੱਗਰੀ ਉਪਲਬਧ ਕਰਾਉਣ ਤੋਂ ਲੈ ਕੇ ਅਨੁਪਾਲਣ ਅਤੇ ਟੈਕਸ ਫਾਈਲਿੰਗ ਦੇ ਲਈ ਕੁਝ ਸਮਾਂ ਸੀਮਾਵਾਂ ਨੂੰ ਟਾਲਣ ਤੱਕ ਕਈ ਨੀਤੀਗਤ ਕਦਮਾਂ ਦਾ ਐਲਾਨ ਕੀਤਾ ਹੈ| ਆਈਐੱਮਐੱਫ਼, ਯੂਰੋ ਸਟੇਟ ਜਿਹੀਆਂ ਅੰਤਰਰਾਸ਼ਟਰੀ ਏਜੰਸੀਆਂ ਦੁਆਰਾ ਇਲਾਜ/ਮਹਾਮਾਰੀ ਦੇ ਦੌਰ ਵਿੱਚ ਸਰਕਾਰ ਦੁਆਰਾ ਉਪਲਬਧ ਕਰਵਾਏ ਗਏ ਵੱਖ-ਵੱਖ ਉਪਾਵਾਂ ਦੇ ਆਰਥਿਕ ਵਰਗੀਕਰਣ ਨੂੰ ਵੀ ਅਨੁਮਾਨਾਂ ਨੂੰ ਵੀ ਸੰਕਲਣ ਕਰਦੇ ਸਮੇਂ ਧਿਆਨ ਵਿੱਚ ਰੱਖਿਆ ਗਿਆ ਹੈ| ਅਨੁਮਾਨ ਵਿੱਚ ਵਰਤੇ ਗਏ ਮੁੱਖ ਸੰਕੇਤਕਾਂ ਵਿੱਚ ਪ੍ਰਤੀਸ਼ਤ ਬਦਲਾਵਾਂ ਨੂੰ ਅਨੈਕਸਰ ਵਿੱਚ ਦਿਖਾਇਆ ਗਿਆ ਹੈ|
10. ਸਰਕਾਰ ਦੁਆਰਾ ਕੋਵਿਡ-19 ਮਹਾਮਾਰੀ ਦੀ ਰੋਕਥਾਮ ਦੇ ਲਈ ਚੁੱਕੇ ਗਏ ਕਦਮਾਂ ਦਾ ਅਸਰ ਆਰਥਿਕ ਗਤੀਵਿਧੀਆਂ ਦੇ ਨਾਲ-ਨਾਲ ਅੰਕੜਿਆਂ ਨੂੰ ਇਕੱਠਾ ਕਰਨ ਦੀਆਂ ਵਿਧੀਆਂ ’ਤੇ ਪਿਆ ਹੈ| ਰਾਸ਼ਟਰੀ ਖਾਤਿਆਂ ਦੇ ਤਿਮਾਹੀ ਅਨੁਮਾਨ ਸੰਕੇਤਕ ਅਧਾਰਤ ਹਨ ਅਤੇ ਇਨ੍ਹਾਂ ਦੇ ਲਈ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ/ਨਿੱਜੀ ਏਜੰਸੀਆਂ ਤੋਂ ਅੰਕੜੇ ਪ੍ਰਾਪਤ ਕੀਤੇ ਗਏ ਹਨ, ਜੋ ਇਨ੍ਹਾਂ ਅਨੁਮਾਨਾਂ ਦੇ ਸੰਕਲਨ ਵਿੱਚ ਮਹੱਤਵਪੂਰਣ ਇਨਪੁਟ ਦੇ ਰੂਪ ਵਿੱਚ ਕੰਮ ਆਉਂਦੇ ਹਨ। ਡਾਟਾ ਕਵਰੇਜ ਨਾਲ ਜੁੜੀਆਂ ਦਿੱਕਤਾਂ ਦੇ ਚੱਲਦੇ ਕੁਝ ਸਰੋਤ ਏਜੰਸੀਆਂ ਤੋਂ ਡਾਟਾ ਦਾ ਪ੍ਰਵਾਹ ਸੰਭਵ ਹੋਇਆ ਹੈ| ਡੇਟਾ ਸੇਟਸ ਦੀਆਂ ਸੀਮਾਵਾਂ ਅਤੇ ਸਮੇਂ ਦੀਆਂ ਸੀਮਾਵਾਂ ਦਾ ਜੀਡੀਪੀ ਅਨੁਮਾਨਾਂ ’ਤੇ ਅਸਰ ਪੈਂਦਾ ਹੈ ਅਤੇ ਇਸ ਤੋਂ ਬਾਅਦ ਸੰਸ਼ੋਧਨ ਹੁੰਦੇ ਹਨ| ਅਣਕਿਆਸੀ ਸਥਿਤੀ ਤੋਂ ਪੈਦਾ ਹੋਏ ਅੰਕੜਿਆਂ ਦੀ ਚੁਣੌਤੀ ਦਾ ਹੱਲ ਕਰਨ ਲਈ, ਰਾਸ਼ਟਰੀ ਅੰਕੜਾ ਦਫ਼ਤਰ ਨੇ ਵਿਕਲਪਿਕ ਡਾਟਾ ਸਰੋਤਾਂ, ਸੰਕੇਤਕਾਂ ਅਤੇ ਵਿਧੀਆਂ ਦੀ ਖੋਜ ਦੇ ਨਾਲ ਹੀ ਮੌਜੂਦਾ ਆਰਥਿਕ ਸਥਿਤੀ ਨੂੰ ਸ਼ਾਮਲ ਕਰਨ ਦੇ ਲਈ ਅੰਤਰਰਾਸ਼ਟਰੀ ਏਜੰਸੀਆਂ ਦੇ ਵਰਗੀਕਰਨਾਂ ਨੂੰ ਸ਼ਾਮਲ ਕੀਤਾ ਗਿਆ ਹੈ| ਇਸ ਲਈ, ਜਾਰੀ ਕਲੰਡਰ ਦੇ ਤਹਿਤ ਅਨੁਮਾਨਾਂ ਵਿੱਚ ਭਾਰੀ ਸੰਸ਼ੋਧਨ ਹੋਣ ਦੀ ਸੰਭਾਵਨਾ ਹੈ| ਉਪਭੋਗਤਾਵਾਂ ਨੂੰ ਅੰਕੜਿਆਂ ਦੀ ਵਿਆਖਿਆ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ|
11. ਸਾਲ 2020-21 ਵਿੱਚ ਸਥਿਰ ਮੁੱਲਾਂ (2011-12) ’ਤੇ ਹੁਣ ਵਾਸਤਵਿਕ ਜੀਡੀਪੀ ਜਾਂ ਕੁੱਲ ਘਰੇਲੂ ਉਤਪਾਦ (ਜੀਡੀਪੀ) 135.13 ਲੱਖ ਕਰੋੜ ਰੁਪਏ ਦੇ ਪੱਧਰ ਤੱਕ ਪਹੁੰਚਣ ਦਾ ਅਨੁਮਾਨ ਹੈ, ਜਦੋਂ ਕਿ 2019-20 ਦੇ ਲਈ ਜੀਡੀਪੀ ਦਾ ਪਹਿਲਾ ਸੰਸ਼ੋਧਿਤ ਅਨੁਮਾਨ 145.69 ਲੱਖ ਕਰੋੜ ਰੁਪਏ ਸੀ ਜੋ 29 ਜਨਵਰੀ, 2021 ਨੂੰ ਜਾਰੀ ਹੋਇਆ ਸੀ। 2020-21 ਦੇ ਦੌਰਾਨ ਜੀਡੀਪੀ ਵਿੱਚ ਵਾਧਾ -7.3% ਫ਼ੀਸਦੀ ਰਹਿਣ ਦਾ ਅਨੁਮਾਨ ਹੈ, ਜਦੋਂ ਕਿ 2019-20 ਵਿੱਚ ਇਹ 4 ਫ਼ੀਸਦੀ ਸੀ|
12. ਸਾਲ 2020-21 ਵਿੱਚ ਮੌਜੂਦਾ ਕੀਮਤਾਂ ’ਤੇ ਜੀਡੀਪੀ ਦੇ 197.46 ਲੱਖ ਕਰੋੜ ਰੁਪਏ ਦੇ ਪੱਧਰ ’ਤੇ ਪਹੁੰਚਣ ਦਾ ਅਨੁਮਾਨ ਹੈ, ਜਦੋਂ ਕਿ 2019-20 ਵਿੱਚ ਪਹਿਲਾ ਸੰਸ਼ੋਧਿਤ ਅਨੁਮਾਨ 203.51 ਲੱਖ ਕਰੋੜ ਰੁਪਏ ਸੀ ਜਿਸ ਨਾਲ 2019-20 ਦੇ 7.8 ਫ਼ੀਸਦੀ ਵਾਧੇ ਦੀ ਤੁਲਨਾ ਵਿੱਚ -3.0ਫ਼ੀਸਦੀ ਬਦਲਾਵ ਪ੍ਰਦਰਸ਼ਿਤ ਹੋ ਰਿਹਾ ਹੈ|
13. ਸਾਲ 2020-21 ਦੀ ਚੌਥੀ ਤਿਮਾਹੀ ਵਿੱਚ ਸਥਿਰ ਮੁੱਲਾਂ (2011-12) ’ਤੇ ਜੀਡੀਪੀ 38.96 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ, ਜਦੋਂ ਕਿ 2019-20 ਦੀ ਚੌਥੀ ਤਿਮਾਹੀ ਵਿੱਚ ਇਹ 38.33 ਲੱਖ ਕਰੋੜ ਰੁਪਏ ਰਿਹਾ ਸੀ|ਇਸ ਤਰ੍ਹਾਂ 1.6 ਫ਼ੀਸਦੀ ਦਾ ਵਾਧਾ ਪ੍ਰਦਰਸ਼ਿਤ ਹੋ ਰਿਹਾ ਹੈ|
14. ਆਰਥਿਕ ਗਤੀਵਿਧੀਆਂ ਦੇ ਮਾਧਿਅਮ ਨਾਲ ਬੁਨਿਆਦੀ ਕੀਮਤਾਂ ’ਤੇ ਜੀਵੀਏ ਦੇ ਨਾਲ ਕੁੱਲ ਰਾਸ਼ਟਰੀ ਆਮਦਨੀ ਅਤੇ ਪ੍ਰਤੀ ਵਿਅਕਤੀ ਆਮਦਨੀ ਅਨੁਮਾਨਾਂ, ਅੰਤਮ ਅਨੁਮਾਨਾਂ ਦੇ ਲਈ ਜੀਡੀਪੀ ’ਤੇ ਖਰਚ ਅਤੇ ਸਥਿਰ (2011-12) ਅਤੇ ਵਰਤਮਾਨ ਮੁੱਲਾਂ ’ਤੇ 2018-19, 2019-20 ਅਤੇ 2020-21 ਦੀ ਚੌਥੀ ਤਿਮਾਹੀ (ਕਿਊ 4) ਦੇ ਲਈ ਅਨੁਮਾਨਾਂ ਦੇ ਨਾਲ ਹੀ ਪ੍ਰਤੀਸ਼ਤ ਬਦਲਾਵਾਂ ਅਤੇ ਲਾਗੂ ਦਰਾਂ ਸਟੇਟਮੈਂਟ 1 ਤੋਂ 8 ਵਿੱਚ ਦਿੱਤੀਆਂ ਗਈਆਂ ਹਨ|
15. ਅਪਰੈਲ-ਜੂਨ,2022(2021-22ਦੀ ਪਹਿਲੀ ਤਿਮਾਹੀ) ਤਿਮਾਹੀ ਦੇ ਲਈ ਤਿਮਾਹੀ ਜੀਡੀਪੀ ਦੇ ਅਨੁਮਾਨਾਂ ਨੂੰ 31.08.2021 ਨੂੰ ਜਾਰੀ ਕੀਤਾ ਜਾਵੇਗਾ|
************





Annexure

ਪੂਰਾ ਪ੍ਰੈੱਸ ਨੋਟ ਦੇਖਣ ਲਈ ਇੱਥੇ ਕਲਿੱਕ ਕਰੋ -
*******
ਡੀਐੱਸ/ ਵੀਜੇ/ ਏਕੇ
(Release ID: 1723437)
Visitor Counter : 309