ਬਿਜਲੀ ਮੰਤਰਾਲਾ

ਆਰਆਈਸੀ ਉੱਤਰਾਖੰਡ ਦੇ ਪਿੱਥੌੜਾਗੜ੍ਹ ਦੇ ਬੇਸ ਹਸਪਤਾਲ ਵਿੱਚ 1000 ਐੱਲਪੀਐੱਮ ਆਕਸੀਜਨ ਜੇਨਰੇਸ਼ਨ ਪਲਾਂਟ ਤੇ ਹੋਰ ਮੈਡੀਕਲ ਸੁਵਿਧਾ ਕੇਂਦਰਾਂ ਦੀ ਸਥਾਪਨਾ ਕਰੇਗੀ

Posted On: 31 MAY 2021 7:04PM by PIB Chandigarh

ਇੱਕ ਮੋਹਰੀ ਐੱਨਬੀਐੱਫਸੀ, ਆਰਈਸੀ ਲਿਮਿਟੇਡ ਨੇ ਆਪਣੀ ਸੀਐੱਸਆਰ ਸਹਿਯੋਗੀ ਕੰਪਨੀ ਆਰਈਸੀ ਫਾਊਂਡੇਸ਼ਨ ਦੇ ਜ਼ਰੀਏ ਉੱਤਰਾਖੰਡ ਦੇ ਪਿਥੌੜਾਗੜ੍ਹ ਦੇ ਮੁੱਖ ਮੈਡੀਕਲ ਅਧਿਕਾਰੀ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ ਅਤੇ ਆਪਣੀ ਸੀਐੱਸਆਰ ਪਹਿਲ ਦੇ ਤਹਿਤ 1.85 ਕਰੋੜ ਰੁਪਏ ਤੱਕ ਦੀ ਵਿੱਤੀ ਸਹਾਇਤਾ ਦੀ ਪ੍ਰਤੀਬੱਧਤਾ ਕੀਤੀ ਹੈ। ਪ੍ਰੋਜੈਕਟ ਦੇ ਇੱਕ ਹਿੱਸੇ ਦੇ ਰੂਪ ਵਿੱਚ, ਆਰਈਸੀ ਉੱਤਰਾਖੰਡ ਦੇ ਪਿਥੌੜਾਗੜ੍ਹ ਦੇ ਬੇਸ ਹਸਪਤਾਲ ਵਿੱਚ 1000 ਐੱਲਪੀਐੱਮ ਆਕਸੀਜਨ ਜੇਨਰੇਸ਼ਨ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ। ਇਸ ਦੇ ਨਾਲ-ਨਾਲ, ਹਸਪਤਾਲ ਨੂੰ 22 ਆਕਸੀਜਨ ਕਨਸੰਟ੍ਰੇਟਰ ਤੇ ਵ੍ਹੀਲ ਦੇ ਨਾਲ 200 ਫਾਉਲਰ ਬੈੱਡ ਵੀ ਉਪਲਬਧ ਕਰਵਾਏ ਜਾਣਗੇ ਜਿਸ ਨਾਲ ਉਸ ਦੀ ਬੈੱਡ ਸਮਰੱਥਾ 250 ਤੋਂ ਉੱਪਰ ਵਧ ਕੇ 450 ਹੋ ਜਾਵੇਗੀ। ਇਸ ਪਹਿਲ ਦਾ ਉਦੇਸ਼ ਸਥਾਨਕ ਭਾਈਚਾਰੇ ਨੂੰ ਜ਼ਰੂਰੀ ਮੈਡੀਕਲ ਸੁਵਿਧਾ ਪ੍ਰਦਾਨ ਕਰਨ ਦੇ ਲਈ ਹਸਪਤਾਲ ਵਿੱਚ ਕੋਵਿਡ ਕੇਅਰ ਫੈਸੀਲਿਟੀ ਨੂੰ ਮਜ਼ਬੂਤ ਬਣਾਉਣਾ ਹੈ।

ਆਰਈਸੀ ਫਾਊਂਡੇਸ਼ਨ ਦੇਸ਼ ਵਿੱਚ ਸਿਹਤ ਪ੍ਰਣਾਲੀਆਂ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਨਿਰੰਤਰ ਕਾਰਜ ਕਰਦੀ ਰਹੀ ਹੈ। ਇਸ ਤੋਂ ਪਹਿਲਾਂ, ਇਸੇ ਮਹੀਨੇ ਫਾਊਂਡੇਸ਼ਨ ਨੇ ਪੁਣੇ ਦੇ ਦਲਵੀ ਹਸਪਤਾਲ ਵਿੱਚ 1700 ਲੀਟਰ ਪ੍ਰਤੀ ਮਿੰਟ ਆਕਸੀਜਨ ਜੇਨਰੇਸ਼ਨ ਪਲਾਂਟ (ਫੁਲ ਅਸੈਂਬਲੀ) ਤੇ 150 ਕੇਵੀਏ ਜੇਨਰੇਟਰ ਪਲਾਂਟ ਦੀ ਸਥਾਪਨਾ ਦੇ ਲਈ 2.21 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਉਪਲਬਧ ਕਰਵਾਈ ਸੀ। ਇਸ ਪ੍ਰੋਜੈਕਟ ਦਾ ਲਾਗੂ ਕਰਨ ਪੁਣੇ ਮਿਉਂਸੀਪਲ ਕਾਰਪੋਰੇਸ਼ਨ ਦੁਆਰਾ ਕੀਤਾ ਗਿਆ ਹੈ ਤੇ ਇਹ ਹਸਪਤਾਲ ਵਿੱਚ ਨਿਰਵਿਘਨ ਆਕਸੀਜਨ ਸਪਲਾਈ ਉਪਲਬਧ ਕਰਵਾ ਰਿਹਾ ਹੈ।

 

ਫਾਊਂਡੇਸ਼ਨ ਦੁਆਰਾ ਸਹਿਯੋਗ ਪ੍ਰਾਪਤ ਇੱਕ ਹੋਰ ਪ੍ਰੋਜੈਕਟ ਉੱਤਰਾਖੰਡ ਦੇ ਉੱਧਮ ਸਿੰਘ ਨਗਰ ਦੇ ਰੁਦ੍ਰਪੁਰ ਵਿੱਚ ਪੰਡਿਤ ਰਾਮ ਸੁਮੇਰ ਸ਼ੁਕਲਾ ਸਮ੍ਰਿਤੀ ਸਰਕਾਰੀ ਮੈਡੀਕਲ ਕਾਲਜ ਹੈ ਜਿਸ ਨੂੰ ਕੋਵਿਡ ਉਪਚਾਰ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਕੇਂਦਰ ਵਿੱਚ 36 ਬੈੱਡ ਆਈਸੀਯੂ ਵਾਰਡ ਤੇ ਆਈਸੋਲੇਸ਼ਨ ਸੈਂਟਰ, ਟੈਸਟਿੰਗ ਸੈਂਟਰ ਆਦਿ ਸੁਵਿਧਾਵਾਂ ਸਮੇਤ 300 ਬੈੱਡ ਵਾਲਾ ਹਸਪਤਾਲ ਹੈ। ਇਸ ਪ੍ਰੋਜੈਕਟ ਨੇ ਜ਼ਿਲ੍ਹੇ ਵਿੱਚ ਮੈਡੀਕਲ ਬੁਨਿਆਦੀ ਢਾਂਚਾ ਨੂੰ ਮਜ਼ਬੂਤ ਬਣਾਇਆ ਹੈ ਤੇ ਸਮੇਂ ‘ਤੇ ਢੁਕਵਾਂ ਮੈਡੀਕਲ ਇਲਾਜ ਤੇ ਸੇਵਾਵਾਂ ਨੂੰ ਉਪਲਬਧ ਕਰਵਾਉਣ ਦੇ ਜ਼ਰੀਏ ਮਹਾਮਾਰੀ ਦੇ ਪ੍ਰਤੀ ਸਥਾਨਕ ਪ੍ਰਸ਼ਾਸਨ ਦੀ ਪ੍ਰਤੀਕਿਰਿਆ ਵਿੱਚ ਵਾਧਾ ਕੀਤਾ ਹੈ।

 

ਆਰਈਸੀ ਲਿਮਿਟੇਡ ਇੱਕ ਨਵਰਤਨ ਐੱਨਬੀਐੱਫਸੀ ਹੈ ਜੋ ਬਿਜਲੀ ਮੰਤਰਾਲੇ ਦੇ ਤਹਿਤ ਪੂਰੇ ਭਾਰਤ ਵਿੱਚ ਬਿਜਲੀ ਖੇਤਰ ਵਿੱਤਪੋਸ਼ਣ ਅਤੇ ਵਿਕਾਸ ‘ਤੇ ਕੇਂਦ੍ਰਿਤ ਹੈ। 1969 ਵਿੱਚ ਸਥਾਪਿਤ ਆਰਈਸੀ ਲਿਮਿਟੇਡ ਨੇ ਆਪਣੇ ਸੰਚਾਲਨ  ਦੇ 50 ਵਰ੍ਹੇ ਪੂਰੇ ਕਰ ਲਏ ਹਨ। ਇਹ ਰਾਜ ਬਿਜਲੀ ਬੋਰਡਾਂ, ਰਾਜ ਸਰਕਾਰਾਂ, ਕੇਂਦਰੀ/ਰਾਜ ਬਿਜਲੀ ਯੂਟੀਲਿਟੀਜ਼, ਸੁਤੰਤਰ ਬਿਜਲੀ ਉਤਪਾਦਕਾਂ, ਗ੍ਰਾਮੀਣ ਬਿਜਲੀ ਸਹਿਕਾਰੀ ਸੰਘਾਂ ਤੇ ਨਿਜੀ ਖੇਤਰ ਯੂਟੀਲਿਟੀਜ਼ ਨੂੰ ਵਿੱਤੀ ਸਹਾਇਤਾ ਉਪਲਬਧ ਕਰਵਾਉਂਦੀ ਹੈ। ਇਸ ਦੀਆਂ ਵਪਾਰਕ ਗਤੀਵਿਧੀਆਂ ਵਿੱਚ ਬਿਜਲੀ ਖੇਤਰ ਦੀ ਸੰਪੂਰਨ ਵੈਲਿਊ ਚੇਨ ਵਿੱਚ ਪ੍ਰੋਜੈਕਟਾਂ ਦਾ ਵਿੱਤਪੋਸ਼ਣ, ਵੱਖ-ਵੱਖ ਪ੍ਰਕਾਰ ਦੇ ਪ੍ਰੋਜੈਕਟਾਂ ਵਿੱਚ ਨਿਰਮਾਣ, ਟ੍ਰਾਂਸਮਿਸ਼ਨ, ਵੰਡ ਯੋਜਨਾਵਾਂ ਤੇ ਨਵਿਆਉਣਯੋਗ ਊਰਜਾ ਪ੍ਰੋਜੈਕਟ ਸ਼ਾਮਲ ਹਨ।

 

************

ਐੱਸਐੱਸ/ਆਈਜੀ


(Release ID: 1723430) Visitor Counter : 138


Read this release in: English , Urdu , Hindi , Tamil , Telugu