ਰੇਲ ਮੰਤਰਾਲਾ
ਆਕਸੀਜਨ ਐਕਸਪ੍ਰੈਸ ਦੁਆਰਾ ਦਿੱਲੀ ਐੱਨਸੀਆਰ ਖੇਤਰ ਵਿੱਚ ਪਹੁੰਚਾਈ ਗਈ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ 7500 ਮੀਟ੍ਰਿਕ ਟਨ ਤੋਂ ਵੱਧ ਹੋਈ
ਆਕਸੀਜਨ ਐਕਸਪ੍ਰੈਸ ਨੇ ਦੇਸ਼ ਭਰ ਵਿੱਚ 21939 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਹੈ
321 ਆਕਸੀਜਨ ਐਕਸਪ੍ਰੈਸ ਰੇਲਗੱਡੀਆਂ ਦੇ ਦੇਸ਼ ਭਰ ਵਿੱਚ ਆਕਸੀਜਨ ਸਪਲਾਈ ਦਾ ਕੰਮ ਪੂਰਾ ਕੀਤਾ
ਆਕਸੀਜਨ ਐਕਸਪ੍ਰੈਸ ਨੇ ਹੁਣ ਤੱਕ ਤਰਲ ਮੈਡੀਕਲ ਆਕਸੀਜਨ ਦੇ 1304 ਟੈਂਕਰਾਂ ਨੂੰ ਪਹੁੰਚਾਇਆ ਅਤੇ 15 ਰਾਜਾਂ ਨੂੰ ਰਸਤੇਤ ਪ੍ਰਦਾਨ ਕੀਤੀ
827 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਨਾਲ ਭਰੇ 46 ਟੈਂਕਰਾਂ ਦੇ ਨਾਲ 11 ਆਕਸੀਜਨ ਐਕਸਪ੍ਰੈਸ ਇਸ ਸਮੇਂ ਰਸਤੇ ਵਿੱਚ
ਕਰਨਾਟਕ, ਤਮਿਲਨਾਡੂ ਅਤੇ ਹਰਿਆਣਾ ਵਿੱਚ ਹਰੇਕ ਨੂੰ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ 2000 ਮੀਟ੍ਰਿਕ ਟਨ ਤੋਂ ਵੱਧ ਹੋਈ
ਮਹਾਰਾਸ਼ਟਰ ’ਚ 614 ਮੀਟ੍ਰਿਕ ਟਨ ਆਕਸੀਜਨ, ਉੱਤਰ ਪ੍ਰਦੇਸ਼ ’ਚ ਲਗਭਗ 3,797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ’ਚ 656 ਮੀਟ੍ਰਿਕ ਟਨ, ਦਿੱਲੀ ’ਚ 5,527 ਮੀਟ੍ਰਿਕ ਟਨ, ਹਰਿਆਣਾ ’ਚ 2034 ਮੀਟ੍ਰਿਕ ਟਨ, ਰਾਜਸਥਾਨ ’ਚ 98 ਮੀਟ੍ਰਿਕ ਟਨ, ਕਰਨਾਟਕ ’ਚ 2115 ਮੀਟ੍ਰਿਕ ਟਨ, ਉੱਤਰਾਖੰਡ ’ਚ 320 ਮੀਟ੍ਰਿਕ ਟਨ, ਤਮਿਲਨਾਡੂ ’ਚ 2016 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ’ਚ 1896 ਮੀਟ੍ਰਿਕ ਟਨ, ਪੰਜਾਬ ’ਚ 225 ਮੀਟ੍ਰਿਕ ਟਨ, ਕੇਰਲ ’ਚ 380 ਮੀਟ੍ਰਿਕ ਟਨ, ਤੇਲੰਗਾਨਾ ’ਚ 1978 ਮੀਟ੍ਰਿਕ ਟਨ, ਝਾਰਖੰਡ ’ਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 240 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ ਹੈ
Posted On:
31 MAY 2021 5:42PM by PIB Chandigarh
ਸਾਰੇ ਅੜਿੱਕਿਆਂ ਨੂੰ ਪਾਰ ਕਰਦਿਆਂ ਤੇ ਨਵੇਂ ਹੱਲ ਲੱਭਦਿਆਂ ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ ‘ਲਿਕੁਇਡ ਮੈਡੀਕਲ ਆਕਸੀਜਨ’ (LMO) ਪਹੁੰਚਾ ਕੇ ਰਸਤੇਤ ਮੁਹੱਈਆ ਕਰਵਾਉਣ ਦੀ ਆਪਣੀ ਯਾਤਰਾ ਜਾਰੀ ਰੱਖੀ ਹੋਈ ਹੈ। ਹੁਣ ਤੱਕ, ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵਿਭਿੰਨ ਰਾਜਾਂ ਤੱਕ 1304 ਤੋਂ ਵੱਧ ਟੈਂਕਰਾਂ ਰਾਹੀਂ 21,939 ਮੀਟ੍ਰਿਕ ਟਨ ਤੋਂ ਵੱਧ LMO ਪਹੁੰਚਾਈ ਹੈ।
ਜ਼ਿਕਰਯੋਗ ਹੈ ਕਿ 321 ਆਕਸੀਜਨ ਐਕਸਪ੍ਰੈਸ ਨੇ ਹੁਣ ਤੱਕ ਆਪਣੀ ਯਾਤਰਾ ਪੂਰੀ ਕਰ ਕੇ ਵੱਖ-ਵੱਖ ਰਾਜਾਂ ਨੂੰ ਰਸਤੇਤ ਪ੍ਰਦਾਨ ਕੀਤੀ ਹੈ।
ਇਸ ਰਿਲੀਜ਼ ਨੂੰ ਤਿਆਰ ਕਰਨ ਦੇ ਸਮੇਂ ਤੱਕ, 46 ਟੈਂਕਰਾਂ ਵਿੱਚ 827 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਦੇ ਨਾਲ 11 ਭਰੀਆਂ ਹੋਈਆਂ ਆਕਸੀਜਨ ਐਕਸਪ੍ਰੈਸ ਆਪਣੀ ਯਾਤਰਾ ਦੇ ਦੌਰਾਨ ਰਸਤੇ ਵਿੱਚ ਸੀ।
ਕਰਨਾਟਕ, ਤਮਿਲਨਾਡੂ ਅਤੇ ਹਰਿਆਣਾ ਹਰੇਕ ਰਾਜ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ 2000 ਮੀਟ੍ਰਿਕ ਟਨ ਨੂੰ ਪਾਰ ਕਰ ਗਈ।
ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਰਾਜ ਦੇ ਲਈ ਤਰਨ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਕ੍ਰਮਵਾਰ 1800 ਮੀਟ੍ਰਿਕ ਟਨ ਅਤੇ 1900 ਮੀਟ੍ਰਿਕ ਟਨ ਨੂੰ ਪਾਰ ਕਰ ਗਈ।
ਗੌਰਤਲਬ ਹੈ ਕਿ ਆਕਸਜੀਨ ਐਕਸਪ੍ਰੈਸ ਨੇ 37 ਦਿਨ ਪਹਿਲਾਂ 24 ਅਪ੍ਰੈਲ ਨੂੰ ਮਹਾਰਾਸ਼ਟਰ ਵਿੱਚ 126 ਮੀਟ੍ਰਿਕ ਟਨ ਦੇ ਨਾਲ ਆਪਣੀ ਸਪਲਾਈ ਸ਼ੁਰੂ ਕੀਤੀ ਸੀ।
ਇਹ ਭਾਰਤੀ ਰੇਲਵੇ ਦਾ ਯਤਨ ਹੈ ਕਿ ਮੰਗ ਕਰਨ ਵਾਲੇ ਰਾਜਾਂ ਨੂੰ ਸੰਭਵ ਤੇ ਘੱਟ ਤੋਂ ਘੱਟ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਜਾਵੇ।
ਆਕਸੀਜਨ ਐਕਸਪ੍ਰੈਸ ਦੁਆਰਾ ਆਕਸੀਜਨ ਦੀ ਸਪਲਾਈ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਤੇ ਅਸਾਮ ਜਿਹੇ 15 ਰਾਜਾਂ ਤੱਕ ਪਹੁੰਚੀ ਹੈ।
ਇਸ ਰਿਲੀਜ਼ ਨੂੰ ਤਿਆਰ ਕਰਨ ਦੇ ਸਮੇਂ ਤੱਕ, ਮਹਾਰਾਸ਼ਟਰ ’ਚ 614 ਮੀਟ੍ਰਿਕ ਟਨ ਆਕਸੀਜਨ, ਉੱਤਰ ਪ੍ਰਦੇਸ਼ ’ਚ ਲਗਭਗ 3,797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ’ਚ 656 ਮੀਟ੍ਰਿਕ ਟਨ, ਦਿੱਲੀ ’ਚ 5,527 ਮੀਟ੍ਰਿਕ ਟਨ, ਹਰਿਆਣਾ ’ਚ 2034 ਮੀਟ੍ਰਿਕ ਟਨ, ਰਾਜਸਥਾਨ ’ਚ 98 ਮੀਟ੍ਰਿਕ ਟਨ, ਕਰਨਾਟਕ ’ਚ 2115 ਮੀਟ੍ਰਿਕ ਟਨ, ਉੱਤਰਾਖੰਡ ’ਚ 320 ਮੀਟ੍ਰਿਕ ਟਨ, ਤਮਿਲਨਾਡੂ ’ਚ 2016 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ’ਚ 1896 ਮੀਟ੍ਰਿਕ ਟਨ, ਪੰਜਾਬ ’ਚ 225 ਮੀਟ੍ਰਿਕ ਟਨ, ਕੇਰਲ ’ਚ 380 ਮੀਟ੍ਰਿਕ ਟਨ, ਤੇਲੰਗਾਨਾ ’ਚ 1978 ਮੀਟ੍ਰਿਕ ਟਨ, ਝਾਰਖੰਡ ’ਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 240 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ।
ਹੁਣ ਤੱਕ ਆਕਸੀਜਨ ਐਕਸਪ੍ਰੈਸ ਨੇ ਦੇਸ਼ ਭਰ ਦੇ 15 ਰਾਜਾਂ ਦੇ ਲਗਭਗ 39 ਸ਼ਹਿਰਾਂ/ਕਸਬਿਆਂ ਵਿੱਚ ਐੱਲਐੱਮਓ ਦੀ ਸਪਲਾਈ ਕੀਤੀ ਹੈ, ਜਿਵੇਂ ਉੱਤਰ ਪ੍ਰਦੇਸ਼ ਦੇ ਲਖਨਊ, ਵਾਰਾਣਸੀ, ਕਾਨਪੁਰ, ਬਰੇਲੀ, ਗੋਰਖਪੁਰ ਅਤੇ ਆਗਰਾ, ਮੱਧ ਪ੍ਰਦੇਸ਼ ਦੇ ਸਾਗਰ, ਜਬਲਪੁਰ, ਕਟਨੀ ਅਤੇ ਭੋਪਾਲ, ਮਹਾਰਾਸ਼ਟਰ ਦੇ ਨਾਗਪੁਰ, ਨਾਸਿਕ, ਪੁਣੇ, ਮੁੰਬਈ ਅਤੇ ਸੋਲਾਪੁਰ, ਤੇਲੰਗਾਨਾ ਵਿੱਚ ਹੈਦਰਾਬਾਦ, ਹਰਿਆਣਾ ਵਿੱਚ ਫਰੀਦਾਬਾਦ ਤੇ ਗੁਰੂਗ੍ਰਾਮ, ਦਿੱਲੀ ਵਿੱਚ ਤੁਗਲਕਾਬਾਦ, ਦਿੱਲੀ ਕੈਂਟ ਤੇ ਓਖਲਾ, ਰਾਜਸਥਾਨ ਵਿੱਚ ਕੋਟਾ ਤੇ ਕਨਕਪਾਰਾ, ਕਰਨਾਟਕ ਵਿੱਚ ਬੰਗਲੁਰੂ, ਉੱਤਰਖੰਡ ਵਿੱਚ ਦੇਹਰਾਦੂਨ, ਆਂਧਰਾ ਪ੍ਰਦੇਸ਼ ਦੇ ਨੇੱਲੋਰ, ਗੁੰਟੂਰ, ਤੜੀਪਤ੍ਰੀ ਤੇ ਵਿਸ਼ਾਖਾਪਟਨਮ, ਕੇਰਲ ਦੇ ਏਰਨਾਕੁਲਮ, ਤਮਿਲਨਾਡੂ ਦੇ ਤਿਰੂਵੱਲੂਰ, ਚੇਨੱਈ, ਤੂਤੀਕੋਰਿਨ, ਕੋਯੰਬਟੂਰ ਅਤੇ ਮਦੁਰੈ, ਪੰਜਾਬ ਵਿੱਚ ਬਠਿੰਡਾ ਤੇ ਫਿਲੌਰ, ਅਸਾਮ ਵਿੱਚ ਕਾਮਰੂਪ ਅਤੇ ਝਾਰਖੰਡ ਦੇ ਰਾਂਚੀ ਸ਼ਾਮਲ ਹਨ।
ਭਾਰਤੀ ਰੇਲਵੇ ਨੇ ਆਕਸੀਜਨ ਸਪਲਾਈ ਕਰਨ ਵਾਲੇ ਸਥਾਨਾਂ ਦੇ ਨਾਲ ਵੱਖ-ਵੱਖ ਮਾਰਗਾਂ ਦੀ ਮੈਪਿੰਗ ਕੀਤੀ ਹੈ ਅਤੇ ਰਾਜਾਂ ਦੀ ਕਿਸੀ ਵੀ ਜ਼ਰੂਰਤ ਦੇ ਲਈ ਖੁਦ ਨੂੰ ਤਿਆਰ ਰੱਖਿਆ ਹੈ। ਐੱਲਐੱਮਓ ਲਿਆਉਣ ਦੇ ਲਈ ਰਾਜ ਭਾਰਤੀ ਰੇਲਵੇ ਨੂੰ ਟੈਂਕਰ ਪ੍ਰਦਾਨ ਕਰਦੇ ਹਨ।
ਦੇਸ਼ ਭਰ ਨੂੰ ਪਾਰ ਕਰਦੇ ਹੋਏ, ਭਾਰਤੀ ਰੇਲਵੇ ਪੱਛਮ ’ਚ ਹਾਪਾ, ਬੜੌਦਾ, ਮੁੰਦਰਾ ਅਤੇ ਪੂਰਬ ’ਚ ਰਾਊਰਕੇਲਾ, ਦੁਰਗਾਪੁਰ, ਟਾਟਾਨਗਰ, ਅੰਗੁਲ ਜਿਹੇ ਸਥਾਨਾਂ ਤੋਂ ਆਕਸੀਜਨ ਦੀ ਸਪਲਾਈ ਕਰ ਰਹੀ ਹੈ ਅਤੇ ਫਿਰ ਇਸ ਨੂੰ ਕੰਪਲੈਕਸ ਆਪਰੇਸ਼ਨਲ ਰੂਟ ਯੋਜਨਾਬੰਦੀ ਦ੍ਰਿਸ਼ ਵਿੱਚ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਤੇ ਅਸਾਮ ’ਚ ਪਹੁੰਚਾ ਰਹੀ ਹੈ।
ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਆਕਸੀਜਨ ਰਸਤੇਤ ਜਲਦੀ ਤੋਂ ਜਲਦੀ ਸੰਭਵ ਸਮੇਂ ’ਚ ਪਹੁੰਚੇ, ਰੇਲਵੇ ਆਕਸੀਜਨ ਐਕਸਪ੍ਰੈਸ ਦੇ ਸੰਚਾਲਨ ਵਿੱਚ ਨਵੇਂ ਮਿਆਰ ਅਤੇ ਵਿਲੱਖਣ ਉਪਲਬਧੀ ਬਣਾ ਰਿਹਾ ਹੈ। ਲੰਬੀ ਦੂਰੀ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਇਨ੍ਹਾਂ ਮਹੱਤਵਪੂਰਨ ਮਾਲ ਗੱਡੀਆਂ ਦੀ ਔਸਤ ਗਤੀ 55 ਕਿਲੋਮੀਟਰ ਪ੍ਰਤੀ ਘੰਟੇ ਤੋਂ ਉੱਪਰ ਹੈ। ਉੱਚ–ਪ੍ਰਾਥਮਿਕਤਾ ਵਾਲੇ ਗ੍ਰੀਨ ਕੌਰੀਡੋਰ ‘ਤੇ ਦੌੜ ਰਹੀਆਂ ਮਾਲ ਗੱਡੀਆਂ, ਸਭ ਤੋਂ ਵੱਧ ਜ਼ਰੂਰਤ ਦੇ ਨਾਲ, ਵੱਖ-ਵੱਖ ਖੇਤਰਾਂ ਦੀ ਪਰਿਚਾਲਨ ਟੀਮਾਂ ਸਭ ਤੋਂ ਚੁਣੌਤੀਪੂਰਨ ਸਥਿਤੀਆਂ ਵਿੱਚ ਚੌਵੀ ਘੰਟੇ ਕੰਮ ਕਰ ਰਹੀਆਂ ਹਨ ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਆਕਸੀਜਨ ਸਭ ਤੋਂ ਜਲਦੀ ਅਤੇ ਸੰਭਵ ਸਮੇਂ ਵਿੱਚ ਪਹੁੰਚੇ। ਵੱਖ-ਵੱਖ ਵਰਗਾਂ ਵਿੱਚ ਪਰਿਚਾਲਨ ਦਲ ਦੇ ਪਰਿਵਰਤਨ ਦੇ ਲਈ ਤਕਨੀਕੀ ਸਟੋਪੇਜ ਦਾ ਸਮਾਂ ਘਟਾ ਕੇ 1 ਮਿੰਟ ਕਰ ਦਿੱਤਾ ਗਿਆ ਹੈ।
ਆਕਸੀਜਨ ਐਕਸਪ੍ਰੈਸ ਲਗਾਤਾਰ ਅੱਗੇ ਵਧਦੀ ਰਹੇ, ਇਹ ਸੁਨਿਸ਼ਚਿਤ ਕਰਨ ਦੇ ਲਈ ਪੂਰੀ ਚੌਕਸੀ ਵਰਤੀ ਜਾਂਦੀ ਹੈ ਅਤੇ ਪਟੜੀਆਂ ਨੂੰ ਇਨ੍ਹਾਂ ਆਕਸੀਜਨ ਐਕਸਪ੍ਰੈਸ ਦੇ ਲਈ ਖਾਲੀ ਰੱਖਿਆ ਜਾਂਦਾ ਹੈ।
ਇਹ ਸਭ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿ ਹੋਰ ਮਾਲ–ਢੁਆਈ ਦੀ ਆਵਾਜਾਈ ਵੀ ਘੱਟ ਨਾ ਹੋਵੇ।
ਨਵੀਂ ਆਕਸੀਜਨ ਐਕਸਪ੍ਰੈਸ ਦਾ ਪਰਿਚਾਲਨ ਇੱਕ ਬਹੁਤ ਹੀ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਅੰਕੜੇ ਹਰ ਸਮੇਂ ਅਪਡੇਟ ਹੁੰਦੇ ਰਹਿੰਦੇ ਹਨ। ਨਾਲ ਹੀ ਹੋਰ ਵੱਧ ਭਰੀਆਂ ਹੋਈਆਂ ਆਕਸੀਜਨ ਐਕਸਪ੍ਰੈਸ ਦੀ ਦੇਰ ਰਾਤ ਵਿੱਚ ਆਪਣੀ ਯਾਤਰਾ ਸ਼ੁਰੂ ਕਰਨ ਦੀ ਉਮੀਦ ਹੈ।
****
ਡੀਜੇਐੱਨ/ਐੱਮਕੇਵੀ
(Release ID: 1723428)
Visitor Counter : 165