PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 31 MAY 2021 6:21PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਨਵੇਂ ਕੇਸਾਂ ਵਿੱਚ ਗਿਰਾਵਟ ਦੇ ਨਿਰੰਤਰ ਰੁਝਾਨ ਨੂੰ ਕਾਇਮ ਰੱਖਦੇ ਹੋਏ ਭਾਰਤ ਵਿੱਚ 1.52 ਲੱਖ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਰਿਪੋਰਟ

  • ਰੋਜ਼ਾਨਾ ਨਵੇਂ ਕੇਸ ਪਿਛਲੇ 50 ਦਿਨਾਂ ਵਿੱਚ ਸਭ ਤੋਂ ਘੱਟ ਦਰਜ ਹੋਏ

  • ਰੋਜ਼ਾਨਾ ਰਿਕਵਰੀਆਂ ਲਗਾਤਾਰ 18 ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ ਦਰਜ

  • ਰਿਕਵਰੀ ਦੀ ਦਰ ਵਧ ਕੇ 91.60 ਫੀਸਦੀ ਹੋਈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ 9.07 ਫੀਸਦੀ ਹੋਈ, ਲਗਾਤਾਰ 7 ਦਿਨਾਂ ਤੋਂ 10 ਫੀਸਦੀ ਤੋਂ ਘੱਟ ਦਰਜ

  • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਦੇ ਅਧੀਨ ਹੁਣ ਤੱਕ 21.3 ਕਰੋੜ ਤੋਂ ਵੱਧ ਟੀਕਾ ਖੁਰਾਕਾਂ ਦਾ ਪ੍ਰਬੰਧਨ ਕੀਤਾ ਜਾ ਚੁੱਕਾ ਹੈ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ 

 

G:\Surjeet Singh\May 2021\13 May\image003MLO9.jpg

 

 G:\Surjeet Singh\May 2021\13 May\image004VTN0.jpg

 

 

 

ਨਵੇਂ ਕੇਸਾਂ ਵਿੱਚ ਗਿਰਾਵਟ ਦੇ ਨਿਰੰਤਰ ਰੁਝਾਨ ਨੂੰ ਕਾਇਮ ਰੱਖਦੇ ਹੋਏ ਭਾਰਤ ਵਿੱਚ 1.52 ਲੱਖ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਰਿਪੋਰਟ, ਰੋਜ਼ਾਨਾ ਨਵੇਂ ਕੇਸ ਪਿਛਲੇ 50 ਦਿਨਾਂ ਵਿੱਚ ਸਭ ਤੋਂ ਘੱਟ ਦਰਜ ਹੋਏ

• ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦੇ ਰੁਝਾਨ ਤਹਿਤ, ਭਾਰਤ ਵਿੱਚ ਪਿਛਲੇ 50 ਦਿਨਾਂ ਵਿੱਚ 1.52 ਲੱਖ ਕੇਸਾਂ ਦੇ ਨਾਲ ਸਭ ਤੋਂ ਘੱਟ ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ।

• ਦੇਸ਼ ਵਿੱਚ ਹੁਣ ਪਿਛਲੇ 4 ਦਿਨਾਂ ਤੋਂ ਰੋਜ਼ਾਨਾ 2 ਲੱਖ ਤੋਂ ਘੱਟ ਨਵੇਂ ਕੇਸ ਸਾਹਮਣੇ ਆ ਰਹੇ ਹਨ।

• ਪਿਛਲੇ 24 ਘੰਟਿਆਂ ਦੌਰਾਨ 1,52,734 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ।

• ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 18 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 2,38,022 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।

• ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ  85,288 ਵੱਧ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।

• ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 2,56,92,342 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 2,38,022 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 91.60 ਫੀਸਦੀ ਬਣਦੀ ਹੈ।

• ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 9.04 ਫੀਸਦੀ 'ਤੇ ਖੜੀ ਹੈ;ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਹੋਰ ਘਟੀ ਹੈ ਅਤੇ ਅੱਜ 9.07 ਫੀਸਦੀ ‘ਤੇ ਖੜੀ ਹੈ। ਇਹ ਹੁਣ 7 ਦਿਨਾਂ ਤੋਂ ਲਗਾਤਾਰ 10 ਫੀਸਦੀ ਤੋਂ ਘੱਟ ਦਰਜ ਹੋ ਰਹੀ ਹੈ।

• ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 30,28,295 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 21,31,54,129 ਖੁਰਾਕਾਂ ਦਿੱਤੀਆਂ ਗਈਆਂ ਹਨ।

https://www.pib.gov.in/PressReleasePage.aspx?PRID=1723043

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 23 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

ਭਾਰਤ ਸਰਕਾਰ ਵੱਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 23 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (23,11,68,480) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ। 

ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਿਤ ਗਣਨਾ ਦੀ ਕੁੱਲ ਖਪਤ 21,22,38,652 ਖੁਰਾਕਾਂ

(ਅੱਜ ਸਵੇਰੇ 8 ਵਜੇ ਉਪਲੱਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.75 ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (1,75,48,648) ਉਪਲਬਧ ਹਨ।

https://www.pib.gov.in/PressReleasePage.aspx?PRID=1723045

 

ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਨੂੰ ਐਂਫੋਟੇਰੀਸਿਨ-ਬੀ ਦੀਆਂ 30100 ਵਾਧੂ ਸ਼ੀਸ਼ੀਆਂ ਵੰਡੀਆਂ ਗਈਆਂ - ਸ਼੍ਰੀ ਡੀ.ਵੀ ਸਦਾਨੰਦ ਗੌੜਾ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਡੀ.ਵੀ ਸਦਾਨੰਦ ਗੌੜਾ ਨੇ ਐਲਾਨ ਕੀਤਾ ਕਿ ਅੱਜ ਐਂਫੋਟੇਰੀਸਿਨ-ਬੀ ਦੀਆਂ 30100 ਸ਼ੀਸ਼ੀਆਂ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਨੂੰ ਵੰਡੀਆਂ ਗਈਆਂ ਹਨ।

G:\Surjeet Singh\May 2021\13 May\image0011BA6.jpg

https://www.pib.gov.in/PressReleasePage.aspx?PRID=1723086

 

ਈਪੀਐੱਫਓ ਨੇ ਆਪਣੇ ਮੈਂਬਰਾਂ ਨੂੰ ਦੂਜੀ ਕੋਵਿਡ -19 ਪੇਸ਼ਗੀ ਦਾ ਲਾਭ ਲੈਣ ਦੀ ਦਿੱਤੀ ਆਗਿਆ

ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਪਣੇ ਗਾਹਕਾਂ ਦਾ ਸਮਰਥਨ ਕਰਨ ਲਈ, ਈਪੀਐੱਫਓ ਨੇ ਹੁਣ ਆਪਣੇ ਮੈਂਬਰਾਂ ਨੂੰ ਦੂਜੀ ਵਾਪਸ ਨਾ ਹੋਣ ਯੋਗ ਕੋਵਿਡ-19ਪੇਸ਼ਗੀ ਦਾ ਲਾਭ ਲੈਣ ਦੀ ਆਗਿਆ ਦੇ ਦਿੱਤੀ ਹੈ I ਮਹਾਮਾਰੀ ਦੌਰਾਨ ਮੈਂਬਰਾਂ ਦੀ ਵਿੱਤੀ ਜ਼ਰੂਰਤ ਨੂੰ ਪੂਰਾ ਕਰਨ ਲਈ ਵਿਸ਼ੇਸ਼ ਵਾਪਸੀ ਦਾ ਪ੍ਰਬੰਧ ਮਾਰਚ 2020 ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਦੇ ਤਹਿਤ ਪੇਸ਼ ਕੀਤਾ ਗਿਆ ਸੀ। ਇਸ ਦੇ ਲਈ ਇੱਕ ਸੋਧ ਕਰਮਚਾਰੀ ਭਵਿੱਖ ਨਿਰਮਾਣ ਯੋਜਨਾ, 1952 ਵਿੱਚ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੁਆਰਾ ਅਧਿਕਾਰਤ ਗਜ਼ਟ ਵਿੱਚ ਨੋਟੀਫਿਕੇਸ਼ਨ ਰਾਹੀਂ, ਪੈਰਾ 68 ਐੱਲ ਅਧੀਨ ਉਪ-ਪੈਰਾ (3) ਪਾ ਕੇ ਇਸ ਵਿੱਚ ਜੋੜਿਆ ਗਿਆ ਸੀ। 

https://www.pib.gov.in/PressReleasePage.aspx?PRID=1723083

 

ਐੱਨਟੀਪੀਸੀ ਊਂਚਾਹਾਰ ਨੇ ਆਕਸੀਜਨ ਪਲਾਂਟ ਕੀਤਾ ਰਾਏ–ਬਰੇਲੀ ਦੇ ਜ਼ਿਲ੍ਹਾ ਪ੍ਰਸ਼ਾਸਨ ਹਵਾਲੇ

ਬਿਜਲੀ ਮੰਤਰਾਲੇ ਅਧੀਨ ਆਉਣ ਵਾਲਾ ਮਹਾਰਾਸ਼ਟਰ ਸਥਿਤ ਕੇਂਦਰੀ ਜਨਤਕ ਖੇਤਰ ਅਦਾਰਾ (CPSU) ਐੱਨਟੀਪੀਸੀ (NTPC – ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਿਟਿਡ) ਨੇ ਕੋਵਿਡ ਵਿਰੁੱਧ ਜੰਗ ਵਿੱਚ ਨਿਰੰਤਰ ਮਦਦ ਕਰਨ ਦੀਆਂ ਕੋਸ਼ਿਸ਼ਾਂ ਅਧੀਨ ਐੱਨਟੀਪੀਸੀ ਊਂਚਾਹਾਰ ’ਚ ਇੱਕ ਆਕਸੀਜਨ ਪਲਾਂਟ ਕਾਇਮ ਕੀਤਾ ਹੈ। ਇਹ ਪਲਾਂਟ ਉੱਤਰ ਪ੍ਰਦੇਸ਼ ਦੇ ਰਾਏ–ਬਰੇਲੀ ਜ਼ਿਲ੍ਹਾ ਪ੍ਰਸ਼ਾਸਨ ਹਵਾਲੇ ਕੀਤਾ ਗਿਆ। ਇਸ ਪਲਾਂਟ ਨੂੰ ਰਵਾਨੀ ਨਾਲ ਚਲਦਾ ਰੱਖਣ ਲਈ ਐੱਨਟੀਪੀਸੀ ਵੱਲੋਂ ਇਸ ਕਾਰਜਕਾਰੀ ਇਕਾਈ ਨੂੰ ਸਾਰੇ ਜ਼ਰੂਰੀ ਉਪਕਰਣ ਤੇ ਸਰੋਤ ਉਪਲਬਧ ਕਰਵਾਏ ਗਏ ਸਨ। ਇਸ ਆਕਸੀਜਨ ਪਲਾਂਟ ਦੇ ਸਥਾਪਿਤ ਹੋਣ ਨਾਲ ਲੋੜਵੰਦ ਜਨਤਾ ਤੱਕ ਆਕਸੀਜਨ ਸੁਵਿਧਾ ਤੁਰੰਤ ਨਿਯਮਿਤ ਰੂਪ ਵਿੱਚ ਉਪਲਬਧ ਹੋਵੇਗੀ।

https://www.pib.gov.in/PressReleasePage.aspx?PRID=1723114

 

ਐੱਨਟੀਪੀਸੀ ਆਪਣੇ ਕੋਲਾ ਮਾਈਨਿੰਗ ਪ੍ਰੋਜੈਕਟਾਂ ਜ਼ਰੀਏ ਕੋਵਿਡ ਖਿਲਾਫ਼ ਲੜਾਈ ਵਿੱਚ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੀ ਹੈ

ਐੱਨਟੀਪੀਸੀ, ਬਿਜਲੀ ਮੰਤਰਾਲੇ ਅਧੀਨ ਇੱਕ ਮਹਾਰਤਨ ਕੇਂਦਰੀ ਪਬਲਿਕ ਸੈਕਟਰ ਐਂਟਰਪ੍ਰਾਈਜ਼ (ਸੀਪੀਐੱਸਯੂ) ਹੈ। ਕੰਪਨੀ ਦੇ ਹਜ਼ਾਰੀਬਾਗ ਸਥਿਤ ਪਕੜੀ ਬਾਰਵਾਡੀਹ ਕੋਲਾ ਮਾਈਨਿੰਗ ਪ੍ਰੋਜੈਕਟ ਦੁਆਰਾ, ਸੀਐੱਸਆਰ ਪਹਿਲ ਤਹਿਤ ਰਾਂਚੀ ਦੇ ਬਾਹਰਵਾਰ ਦੇ ਇਲਾਕੇ ਵਿੱਚ ਸਥਿਤ, ਇੱਕ ਸਮਰਪਿਤ ਕੋਵਿਡ ਕੇਅਰ ਹਸਪਤਾਲ ਆਈਟੀਕੇਆਈ ਟੀਬੀ ਸੈਨੇਟੋਰੀਅਮ ਵਿੱਚ, 300 ਬਿਸਤਰਿਆਂ ਲਈ ਸੈਂਟਰਲਾਈਜ਼ਡ ਮੈਨੀਫੋਲਡ ਆਕਸੀਜਨ ਸਹਾਇਤਾ ਪ੍ਰਣਾਲੀ ਸਥਾਪਿਤ ਕੀਤੀ ਜਾ ਰਹੀ ਹੈ।

ਕੋਵਿਡ ਕਲੱਸਟਰ ਕੇਅਰ ਸੈਂਟਰਾਂ ਵਿਚੋਂ ਇੱਕ, ਇਸ ਹਸਪਤਾਲ ਜ਼ਰੀਏ ਕੋਵਿਡ ਮਰੀਜ਼ਾਂ ਦੇ ਇਲਾਜ ਦੀਆਂ ਸੁਵਿਧਾਵਾਂ ਵਿੱਚ ਵਾਧਾ ਹੋਵੇਗਾ ਜਿਸ ਨਾਲ ਕੋਵਿਡ ਦੀ ਚਲ ਰਹੀ ਦੂਜੀ ਲਹਿਰ ਦੌਰਾਨ ਸ਼ਹਿਰ ਵਿਚਲੇ ਹਸਪਤਾਲਾਂ ‘ਤੇ ਭਾਰ ਘੱਟ ਕੀਤਾ ਜਾ ਸਕੇਗਾ। ਕੋਵਿਡ -19 ਨੂੰ ਘਟਾਉਣ ਲਈ ਐੱਨਟੀਪੀਸੀ ਦੁਆਰਾ ਮੌਜੂਦਾ ਬੁਨਿਆਦੀ ਢਾਂਚਾ ਸੁਵਿਧਾਵਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ।

https://www.pib.gov.in/PressReleasePage.aspx?PRID=1723113

 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

  • ਕੇਰਲ: ਸੋਮਵਾਰ ਤੋਂ ਰਾਜ ਵਿੱਚ ਲੌਕਡਾਊਨ ਵਿੱਚ ਕਾਫ਼ੀ ਢਿੱਲ ਦਿੱਤੀ ਗਈ ਹੈ। ਸਰਕਾਰ ਨੇ ਮੱਲਾਪੁਰਮ ਵਿੱਚੋਂ ਵੀ ਤੀਜਾ ਲੌਕਡਾਊਨ ਹਟਾ ਦਿੱਤਾ ਹੈ। ਤੀਜੇ ਲੌਕਡਾਊਨ ਨੂੰ ਹਟਾਉਣ ਦੇ ਨਾਲ, ਰਾਜ ਦੇ ਬਾਕੀ ਹਿੱਸਿਆਂ ਵਿੱਚ 9 ਜੂਨ ਤੱਕ ਪਾਬੰਦੀਆਂ ਲਾਗੂ ਰਹਿਣਗੀਆਂ, ਇਹ ਪਾਬੰਦੀਆਂ ਮੱਲਾਪੁਰਮ ਵਿੱਚ ਵੀ ਵਧਾ ਦਿੱਤੀਆਂ ਜਾਣਗੀਆਂ। ਕੋਵਿਡ-19 ਦੀ ਰੋਕਥਾਮ ਲਈ ਕੇਰਲ ਸਰਕਾਰ ਨੇ 8 ਮਈ ਤੋਂ ਲੌਕਡਾਊਨ ਲਗਾਇਆ ਹੈ। ਰਾਜ ਸਕੱਤਰੇਤ ਨੇ ਆਪਣੀ ਕੁੱਲ ਸਟਾਫ਼ ਦੀ 50 ਫ਼ੀਸਦੀ ਆਬਾਦੀ ਦੇ ਨਾਲ ਦੋਬਾਰਾ ਕੰਮ ਕਰਨਾ ਸ਼ੁਰੂ ਕੀਤਾ ਹੈ। ਰਾਜ ਅਤੇ ਕੇਂਦਰ ਸਰਕਾਰ ਦੇ ਹੋਰ ਦਫ਼ਤਰਾਂ ਦੇ ਕਾਰਜਾਂ ਨੂੰ ਸੋਮਵਾਰ ਨੂੰ ਮੁੜ ਤੋਂ ਸ਼ੁਰੂ ਕਰਨ ਬਾਰੇ ਫੈਸਲਾ ਆਉਣ ਦੀ ਉਮੀਦ ਹੈ। ਅੰਤਰ-ਜ਼ਿਲ੍ਹਾ ਯਾਤਰਾ ’ਤੇ ਪਾਬੰਦੀ ਜਾਰੀ ਰਹੇਗੀ। ਲੌਕਡਾਊਨ ਵਿੱਚ ਢਿੱਲ ਦੇਣ ਦੇ ਬਾਵਜੂਦ ਪੁਲਿਸ ਦੀ ਨਿਗਰਾਨੀ ਅਤੇ ਚੈਕਿੰਗ ਆਮ ਵਾਂਗ ਜਾਰੀ ਰਹੇਗੀ। ਸਰਕਾਰ ਨੇ ਪੁਲਿਸ ਨੂੰ ਲੌਕਡਾਊਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਰਾਜ ਵਿੱਚ ਕੱਲ੍ਹ ਕੋਵਿਡ-19 ਦੇ 19,894 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 8641 ਹੋ ਗਈ ਹੈ, ਟੀਪੀਆਰ ਘਟ ਕੇ 15.97% ਰਹਿ ਗਈ ਹੈ। ਰਾਜ ਵਿੱਚ ਹੁਣ ਤੱਕ ਕੁੱਲ 93,37,951 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 72,76,075 ਲੋਕਾਂ ਨੇ ਪਹਿਲੀ ਖੁਰਾਕ ਅਤੇ 20,61,876 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਤਮਿਲ ਨਾਡੂ: ਤਮਿਲ ਨਾਡੂ ਦੇ ਸਿਹਤ ਮੰਤਰੀ ਮਾ ਸੁਬਰਮਣੀਅਮ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਰਾਜ ਵਿੱਚ ਟੀਕਿਆਂ ਦੀ ਕਮੀ ਹੈ ਅਤੇ ਇਸ ਸੰਕਟ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਦੀ ਮਦਦ ਮੰਗੀ ਹੈ। ਮੰਤਰੀ ਨੇ ਕਿਹਾ ਕਿ ਰਾਜ ਕੋਲ ਟੀਕੇ ਦੀਆਂ ਛੇ ਲੱਖ ਖੁਰਾਕਾਂ ਹਨ ਅਤੇ ਇਹ ਇੱਕ ਜਾਂ ਦੋ ਦਿਨਾਂ ਵਿੱਚ ਖਤਮ ਹੋ ਜਾਣਗੀਆਂ। ਮਿਉਕਰਮਾਈਕੋਸਿਸ ਦੇ ਵੱਧ ਰਹੇ ਮਾਮਲਿਆਂ ਦੇ ਨਾਲ, ਐਂਟੀਫੰਗਲ ਐਮਫੋਟੈਰੀਸਿਨ ਬੀ ਅਤੇ ਪੋਸਕੋਨਾਜ਼ੋਲ ਏਪੀਆਈ ਦੀ ਮੰਗ ਬਹੁਤ ਵੱਧ ਗਈ ਹੈ, ਹਾਲਾਂਕਿ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ, ਅਤੇ ਇਹ ਦਾਅਵਾ ਕੀਤਾ ਹੈ ਕਿ ਸਾਰੇ ਫੰਗਲ ਮਾਮਲਿਆਂ ਨੂੰ ਦਵਾਈਆਂ ਦੀ ਲੋੜ ਨਹੀਂ ਹੈ। ਹੁਣ ਤੱਕ 31 ਆਕਸੀਜਨ ਐਕਸਪ੍ਰੈਸ ਰੇਲ ਗੱਡੀਆਂ ਰਾਹੀਂ ਤਮਿਲ ਨਾਡੂ ਨੂੰ 1,800 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਈ ਜਾ ਚੁੱਕੀ ਹੈ। ਐਤਵਾਰ ਨੂੰ ਕੋਵਿਡ-19 ਦੇ ਰੋਜ਼ਾਨਾਂ ਆਉਣ ਵਾਲੇ ਤਾਜ਼ਾ ਮਾਮਲਿਆਂ ਦੀ ਗਿਣਤੀ ਘੱਟ ਕੇ 28,864 ਰਹਿ ਗਈ ਹੈ, ਜਿਸ ਨਾਲ ਤਮਿਲ ਨਾਡੂ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 3,05,546 ਰਹਿ ਗਈ ਹੈ। ਹਾਲਾਂਕਿ, ਰਾਜ ਵਿੱਚ 493 ਮੌਤਾਂ ਹੋਈਆਂ, ਜਿਸ ਨਾਲ ਮੌਤਾਂ ਦੀ ਗਿਣਤੀ 23,754 ਹੋ ਗਈ ਹੈ। ਹੁਣ ਤੱਕ ਤਮਿਲ ਨਾਡੂ ਵਿੱਚ 88,91,549 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 68,72,673 ਨੇ ਪਹਿਲੀ ਖੁਰਾਕ ਅਤੇ 20,18,876 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਕਰਨਾਟਕ: 30-05-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਆਏ: 20,378; ਕੁੱਲ ਐਕਟਿਵ ਮਾਮਲੇ: 3,42,010; ਨਵੀਆਂ ਕੋਵਿਡ ਮੌਤਾਂ: 382; ਕੁੱਲ ਕੋਵਿਡ ਮੌਤਾਂ: 28,679। ਰਾਜ ਵਿੱਚ ਕੱਲ੍ਹ ਤਕਰੀਬਨ 51,679 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 1,33,96,169 ਟੀਕੇ ਲਗਾਏ ਜਾ ਚੁੱਕੇ ਹਨ। ਕਰਨਾਟਕ ਵਿੱਚ ਪਿਛਲੇ 10 ਦਿਨਾਂ ਦੌਰਾਨ ਟੀਕਾਕਰਣ ਮੁਹਿੰਮ ਵਿੱਚ ਤੇਜ਼ੀ ਆਈ ਹੈ, ਸਿਹਤ ਮੰਤਰੀ ਨੇ ਕਿਹਾ ਕਿ ਇਸ ਟੀਕਾਕਰਣ ਪ੍ਰੋਗਰਾਮ ਰਾਹੀਂ ਇਕੱਲੇ ਬੰਗਲੁਰੂ ਵਿੱਚ 24 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕਰਨਾਟਕ ਦੱਖਣੀ ਭਾਰਤ ਦੇ ਸਭ ਤੋਂ ਵੱਧ ਟੀਕੇ ਲਗਾਉਣ ਵਾਲੇ ਰਾਜਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ ’ਤੇ ਹੈ। ਇਸ ਦੇ ਨਾਲ ਹੀ, ਇਹ 1.32 ਕਰੋੜ ਟੀਕਿਆਂ ਦੇ ਨਾਲ ਦੇਸ਼ ਦਾ 6 ਵਾਂ ਸਭ ਤੋਂ ਵੱਧ ਟੀਕਾਕਰਣ ਵਾਲਾ ਰਾਜ ਹੈ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੋ ਦਿਨਾਂ ਵਿੱਚ ਬਲੈਕ ਫੰਗਸ ਦੀ ਕਾਫ਼ੀ ਦਵਾਈ ਉਪਲਬਧ ਹੋ ਜਾਵੇਗੀ ਅਤੇ ਕੇਂਦਰ ਸਰਕਾਰ ਨੇ ਇਸ ਸਬੰਧ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਹਨ।

  • ਆਂਧਰ ਪ੍ਰਦੇਸ਼: ਰਾਜ ਵਿੱਚ 84,232 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਕੋਵਿਡ-19 ਦੇ 13,400 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 94 ਮੌਤਾਂ ਹੋਈਆਂ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 21,133 ਮਰੀਜ਼ਾਂ ਨੂੰ ਛੁੱਟੀ ਮਿਲੀ ਹੈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 97,66,778 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 72,82,314 ਲੋਕਾਂ ਨੇ ਪਹਿਲੀ ਖੁਰਾਕ ਅਤੇ 24,84,464 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਐਤਵਾਰ ਨੂੰ ਰਾਜ ਵਿੱਚ ਕੋਵਿਡ-19 ਤੋਂ ਠੀਕ ਹੋ ਮਰੀਜ਼ਾਂ ਦੀ ਕੁੱਲ ਗਿਣਤੀ 15 ਲੱਖ ਦੇ ਕਰੀਬ ਹੋ ਗਈ ਹੈ, ਨਤੀਜੇ ਵਜੋਂ ਐਕਟਿਵ ਮਾਮਲਿਆਂ ਵਿੱਚ ਗਿਰਾਵਟ ਆਈ ਹੈ ਕਿਉਂਕਿ ਰੋਜ਼ਾਨਾਂ ਆ ਰਹੇ ਤਾਜ਼ਾ ਪਾਜ਼ਿਟਿਵ ਕੇਸ ਵੀ ਹੁਣ ਇੱਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਗਿਰਾਵਟ ਦਿਖਾ ਰਹੇ ਹਨ। ਹਾਲਾਂਕਿ, ਰਾਜ ਨੇ ਕਰਫਿਊ ਨੂੰ 10 ਜੂਨ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਕੇਂਦਰੀ ਪੈਟਰੋਲੀਅਮ ਅਤੇ ਸਟੀਲ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਹੈ ਕਿ ਆਂਧਰ ਪ੍ਰਦੇਸ਼ ਵਿੱਚ ਸ਼੍ਰੀ ਸਿਟੀ ਸਪੈਸ਼ਲ ਆਰਥਿਕ ਜ਼ੋਨ ਜਲਦੀ ਹੀ ਇੱਕ ਵੱਡਾ ਕ੍ਰਾਇਓਜੇਨਿਕ ਟੈਂਕਰ ਨਿਰਮਾਣ ਕੇਂਦਰ ਬਣ ਜਾਵੇਗਾ। ਐਤਵਾਰ ਨੂੰ, ਉਨ੍ਹਾਂ ਨੇ ਸਟੀਲ ਸਿਟੀ ਟਾਊਨਸ਼ਿਪ ਵਿਖੇ ਵਿਸ਼ਾਖਾਪਟਨਮ ਸਟੀਲ ਪਲਾਂਟ ਦੁਆਰਾ ਪਹਿਲੇ ਪੜਾਅ ਵਿੱਚ ਸਥਾਪਿਤ ਕੀਤੇ ਗਏ 300 ਆਕਸੀਜਨ ਬੈੱਡਾਂ ਵਾਲੇ ਇੱਕ ਜੰਬੋ ਕੋਵਿਡ ਕੇਅਰ ਸੈਂਟਰ ਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕੀਤਾ। ਇਸ ਦੌਰਾਨ, ਆਂਧਰ ਪ੍ਰਦੇਸ਼ ਹਾਈ ਕੋਰਟ ਨੇ ਨਿਜੀ ਹਸਪਤਾਲਾਂ ਦੁਆਰਾ ਕੀਤੇ ਜਾ ਰਹੇ ਅੰਨ੍ਹੇਵਾਹ ਸ਼ੋਸ਼ਣ ਨੂੰ ਰੋਕਣ ਲਈ ਨਿਰਦੇਸ਼ ਦਿੱਤਾ ਹੈ ਕਿ ਮਰੀਜ਼ਾਂ ਦੀਆਂ ਨਕਦ ਅਦਾਇਗੀਆਂ ਕੋਵਿਡ ਨੋਡਲ ਅਫ਼ਸਰ ਦੀ ਅਗਵਾਈ ਹੇਠ ਕੀਤੀਆਂ ਜਾਣ।

  • ਤੇਲੰਗਾਨਾ: ਰਾਜ ਸਰਕਾਰ ਨੇ ਰਾਜ ਵਿੱਚ ਲੌਕਡਾਊਨ ਨੂੰ ਅੱਜ ਤੋਂ 10 ਦਿਨ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਵਧੇਰੇ ਢਿੱਲ ਦਿੱਤੀ ਗਈ ਹੈ। ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪਹਿਲ ਦੇ ਅਧਾਰ ’ਤੇ ਟੀਕਾ ਲਗਾਉਣ ਦਾ ਵੀ ਫੈਸਲਾ ਲਿਆ ਗਿਆ ਹੈ ਕਿਉਂਕਿ ਕਈ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਟੀਕਾ ਲਗਵਾਉਣਾ ਲਾਜ਼ਮੀ ਹੈ। ਰਾਜ ਦੇ ਸਿਹਤ ਵਿਭਾਗ ਨੇ ਕੋਵਿਡ ਤੋਂ ਰਿਕਵਰ ਮਰੀਜ਼ਾਂ ਵਿੱਚ ਲਾਗ ਦੇ ਇਲਾਜ ਲਈ ਸਾਰੇ ਸਰਕਾਰੀ ਅਤੇ ਅਧਿਆਪਨ ਹਸਪਤਾਲਾਂ ਵਿੱਚ ਸਪੈਸ਼ਲ ਆਊਟ ਪੇਸ਼ੇਂਟ ਦੇ ਕਾਉਂਟਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਰਾਜ ਵਿੱਚ ਮਿਊਕਰਮਾਈਕੋਸਿਸ ਜਾਂ ਬਲੈਕ ਫੰਗਸ ਦੇ ਕੇਸ ਵੱਧ ਰਹੇ ਹਨ। ਸੁਪਰ ਸਪਰੈਡਰਾਂ/ ਉੱਚ ਜੋਖਮ ਸਮੂਹਾਂ ਜਿਵੇਂ ਪੱਤਰਕਾਰਾਂ/ ਸਟ੍ਰੀਟ ਵੈਂਡਰਾਂ/ ਆਟੋ ਅਤੇ ਕੈਬ ਡਰਾਈਵਰਾਂ/ ਸੜਕ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਟੀਕਾ ਲਗਾਉਣ ਲਈ ਵਿਸ਼ੇਸ਼ ਮੁਹਿੰਮ ਜਾਰੀ ਹੈ। ਸਿਹਤ ਵਿਭਾਗ ਨੇ ਖਮਮ ਦੇ 10 ਨਿਜੀ ਹਸਪਤਾਲਾਂ ਦੀ ਇਜਾਜ਼ਤ ਰੱਦ ਕਰ ਦਿੱਤੀ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਪੈਸੇ ਵਸੂਲ ਰਹੇ ਸਨ ਅਤੇ ਕੋਵਿਡ ਦੇ ਇਲਾਜ ਦੇ ਪ੍ਰੋਟੋਕੋਲਾਂ ਦੀ ਉਲੰਘਣਾ ਵੀ ਕਰ ਰਹੇ ਸਨ। ਇਸ ਦੌਰਾਨ ਕੱਲ੍ਹ ਕੋਵਿਡ ਦੇ 1801 ਨਵੇਂ ਕੇਸ ਆਏ ਅਤੇ 16 ਮੌਤਾਂ ਹੋਈਆਂ, ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 5,75,827 ਹੋ ਗਈ ਹੈ ਅਤੇ ਕੁੱਲ ਮੌਤਾਂ ਦੀ ਗਿਣਤੀ 3263 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 35,042 ਹੈ ਅਤੇ ਰਿਕਵਰੀ ਦੀ ਦਰ 93.34 ਫ਼ੀਸਦੀ ਹੈ।

  • ਅਸਾਮ: ਪਿਛਲੇ 24 ਘੰਟਿਆਂ ਦੌਰਾਨ 55 ਹੋਰ ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ ਦਿਨ ਸਮੇਂ ਰਾਜ ਵਿੱਚ 71,598 ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 3,245 ਨਵੇਂ ਕੇਸ ਸਾਹਮਣੇ ਆਏ ਹਨ। ਪਾਜ਼ਿਟਿਵ ਦਰ 4.53 ਫ਼ੀਸਦੀ ਸੀ। ਕਾਮਰੂਪ ਮੈਟਰੋ ਤੋਂ 422 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਦੇ ਸਿਹਤ ਵਿਭਾਗ ਨੇ ਸਰਕਾਰੀ ਟੀਕਾਕਰਣ ਕੇਂਦਰਾਂ ਵਿੱਚ ਆਨ-ਸਾਈਟ ਰਜਿਸਟ੍ਰੇਸ਼ਨ ਅਤੇ 18-44 ਸਾਲ ਦੇ ਉਮਰ ਸਮੂਹ ਦੇ ਲੋਕਾਂ ਲਈ ਨਿਯੁਕਤੀ ਲਈ ਕੋਵਿਡ-19 ਟੀਕਾਕਰਣ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਇਹ ਸਿਰਫ ਚਾਹ ਦੇ ਬਾਗ ਵਾਲੇ ਖੇਤਰਾਂ ਲਈ ਹੈ ਜਿਨ੍ਹਾਂ ਕੋਲ ਮੁਲਾਕਾਤ/ ਸਲੋਟ ਬੁਕਿੰਗ ਲਈ ਸਮਾਰਟ ਫੋਨ ਨਹੀਂ ਹਨ। ਜ਼ਿਲ੍ਹਾ ਅਧਿਕਾਰੀ ਜੇਲ੍ਹਾਂ, ਬੁਢਾਪਾ ਘਰਾਂ, ਮਾਨਸਿਕ ਸਿਹਤ ਸੰਸਥਾਵਾਂ ਅਤੇ 18+ ਉਮਰ ਸਮੂਹ ਲਈ ਮੁੜ ਵਸੇਬਾ ਕੇਂਦਰਾਂ ਵਿੱਚ ਵਿਸ਼ੇਸ਼ ਟੀਕਾਕਰਣ ਮੁਹਿੰਮਾਂ ਚਲਾਉਣਗੇ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਗੌਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਦੌਰਾ ਕੀਤਾ ਅਤੇ ਕੋਵਿਡ ਦੇ ਇਲਾਜ ਦੇ ਬੁਨਿਆਦੀ ਢਾਂਚੇ ਅਤੇ ਹੋਰ ਸਬੰਧਿਤ ਮੁੱਦਿਆਂ ਦਾ ਜਾਇਜ਼ਾ ਲਿਆ।

  • ਮਣੀਪੁਰ: ਐਤਵਾਰ ਨੂੰ ਰਾਜ ਵਿੱਚ ਕੋਵਿਡ-19 ਕਾਰਨ 17 ਮੌਤਾਂ ਹੋਈਆਂ ਅਤੇ ਇੱਕ ਦਿਨ ਵਿੱਚ ਸਭ ਤੋਂ ਵੱਧ 1032 ਕੇਸ ਆਏ ਅਤੇ ਇੱਕ ਦਿਨ ਦੀ ਪਾਜ਼ਿਟਿਵ ਦਰ 16 ਫ਼ੀਸਦੀ ਰਹੀ ਹੈ। ਮੁੱਖ ਮੰਤਰੀ ਨੇ ਕੋਵਿਡ ਕਾਰਨ ਅਨਾਥ ਹੋਏ ਬੱਚਿਆਂ ਦੀ ਸਹਾਇਤਾ ਲਈ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਤਾਜ਼ਾ ਅਪਡੇਟ ਅਨੁਸਾਰ ਮਣੀਪੁਰ ਵਿੱਚ ਕੋਵਿਡ-19 ਦਾ ਟੀਕਾ ਲਗਵਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 3,82,352 ਹੋ ਗਈ ਹੈ।

  • ਮੇਘਾਲਿਆ: ਲਗਾਤਾਰ ਤੀਜੇ ਦਿਨ, ਐਤਵਾਰ ਨੂੰ ਰਿਕਵਰ ਹੋਏ ਮਰੀਜ਼ਾਂ ਨਾਲੋਂ ਆਉਣ ਵਾਲੇ ਨਵੇਂ ਕੇਸਾਂ ਦੀ ਗਿਣਤੀ ਘੱਟ ਰਹੀ ਹੈ ਜੋ ਸੰਕੇਤ ਕਰਦਾ ਹੈ ਕਿ ਮੇਘਾਲਿਆ ਵਿੱਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਅਲੋਪ ਹੋ ਜਾਣ ਦੀ ਸੰਭਾਵਨਾ ਹੈ। ਹਾਲਾਂਕਿ, ਰਾਜ ਵਿੱਚ ਪਾਜ਼ਿਟਿਵ ਦਰ ਰਾਸ਼ਟਰੀ ਔਸਤ ਨਾਲੋਂ ਚਾਰ ਫ਼ੀਸਦੀ ਵੱਧ ਹੈ। ਐਤਵਾਰ ਨੂੰ 974 ਮਰੀਜ਼ਾਂ ਦੇ ਰਿਕਵਰ ਹੋਣ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 27,130 ਹੋ ਗਈ ਹੈ। ਮੇਘਾਲਿਆ ਸਰਕਾਰ ਅਗਲੇ ਹਫ਼ਤੇ ਤੱਕ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਣ ਲਈ ਕੋਵਿਨ ਵਿੱਚ ਸਲੋਟ ਖੋਲ੍ਹੇਗੀ।

  • ਸਿੱਕਿਮ: ਸਿੱਕਿਮ ਵਿੱਚ ਤਿੰਨ ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 250 ਹੋ ਗਈ ਹੈ ਅਤੇ ਰਾਜ ਵਿੱਚ 246 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 15000 ਤੋਂ ਪਾਰ ਹੋ ਗਈ ਹੈ। ਹੋਰ 130 ਮਰੀਜ਼ਾਂ ਦੀ ਹੋਮ ਆਈਸੋਲੇਸ਼ਨ ਤੋਂ ਰਿਕਵਰੀ ਹੋਣ ਨਾਲ ਰਿਕਵਰ ਹੋਏ ਕੁੱਲ ਕੇਸਾਂ ਦੀ ਗਿਣਤੀ ਸੁਧਰ ਕੇ 10,746 ਹੋ ਗਈ ਹੈ। ਰਾਜ ਵਿੱਚ ਮੌਜੂਦਾ ਸਮੇਂ ਵਿੱਚ 3,961 ਐਕਟਿਵ ਕੇਸ ਹਨ।

  • ਤ੍ਰਿਪੁਰਾ: ਅਗਰਤਲਾ ਦੇ ਐੱਮਬੀਬੀ ਏਅਰਪੋਰਟ ’ਤੇ ਆਈਏਐੱਫ਼ ਦੇ ਜਹਾਜ਼ਾਂ ਰਾਹੀਂ ਹੋਰ ਆਕਸੀਜਨ ਸਿਲੰਡਰ ਅਤੇ ਹੋਰ ਦਵਾਈਆਂ ਪਹੁੰਚੀਆਂ ਹਨ। ਇਸ ਦੌਰਾਨ ਰਾਜ ਵਿੱਚ ਕੋਵਿਡ ਦੇ 854 ਨਵੇਂ ਕੇਸ ਆਏ 8 ਮੌਤਾਂ ਹੋਈਆਂ 873 ਮਰੀਜ਼ ਰਿਕਵਰ ਹੋਏ ਹਨ।

  • ਨਾਗਾਲੈਂਡ: ਐਤਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ ਦੇ 192 ਨਵੇਂ ਮਾਮਲੇ ਸਾਹਮਣੇ ਆਏ ਅਤੇ 13 ਮੌਤਾਂ ਹੋਈਆਂ। ਐਕਟਿਵ ਕੇਸ 5049 ਹਨ ਜਦੋਂ ਕਿ ਕੁੱਲ ਕੇਸਾਂ ਦੀ ਗਿਣਤੀ 21,563 ਹੋ ਗਈ ਹੈ। ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਅਤੇ ਇਕੱਠ ਕਰਵਾਉਣ ਲਈ ਕੋਹਿਮਾ ਅਤੇ ਰਾਜ ਦੇ ਹੋਰ ਥਾਵਾਂ ’ਤੇ ਕੁਝ ਚਰਚਾਂ ਦੀਆਂ ਖਬਰਾਂ ਆਉਣ ’ਤੇ ਚਰਚ ਦੇ ਨੇਤਾਵਾਂ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ, ਜਦੋਂ ਕਿ ਬਾਕੀ ਸਾਰਾ ਦੇਸ਼ ਕੋਵਿਡ ਦੀ ਬੇਮਿਸਾਲ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ।

  • ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ ਮੁੰਬਈ, ਨਵੀਂ ਮੁੰਬਈ, ਠਾਣੇ, ਪੀਂਪਰੀ ਚਿੰਚਵਾੜ, ਪੂਨੇ, ਔਰੰਗਾਬਾਦ, ਨਾਸਿਕ, ਵਸਾਈ ਵਿਰਰ, ਨਾਗਪੁਰ - 10 ਲੱਖ ਤੋਂ ਵੱਧ ਆਬਾਦੀ ਵਾਲੀਆਂ ਸਾਰੀਆਂ ਨਾਗਰਿਕ ਸੰਸਥਾਵਾਂ ਲਈ ਲੌਕਡਾਊਨ ਨੂੰ 15 ਜੂਨ ਤੱਕ ਵਧਾ ਦਿੱਤਾ ਹੈ। ਸ਼ਹਿਰੀ ਖੇਤਰਾਂ ਵਿੱਚ ਜਿੱਥੇ ਕੁੱਲ ਪਾਜ਼ਿਟਿਵ ਦਰ 10 ਫ਼ੀਸਦੀ ਤੋਂ ਘੱਟ ਹੈ ਅਤੇ ਕੁੱਲ ਆਕਸੀਜਨ ਬਿਸਤਰਿਆਂ ਵਿੱਚੋਂ 40 ਫ਼ੀਸਦੀ ਤੋਂ ਘੱਟ ਭਰੇ ਹਨ, ਉੱਥੇ ਜ਼ਰੂਰੀ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ 11 ਵਜੇ ਦੀ ਬਜਾਏ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਸਾਰੇ ਸਰਕਾਰੀ ਦਫ਼ਤਰਾਂ ਨੂੰ ਪਹਿਲਾਂ 15 ਫ਼ੀਸਦੀ ਦੀ ਥਾਂ ’ਤੇ ਹੁਣ 25 ਫ਼ੀਸਦੀ ਹਾਜ਼ਰੀ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ। ਐਤਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਬਿਮਾਰੀ ਦੇ ਰੋਜ਼ਾਨਾ ਆਉਣ ਵਾਲੇ ਕੇਸਾਂ ਦੀ ਗਿਣਤੀ 18,600 ਰਹਿ ਗਈ ਹੈ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 5,731,815 ਹੋ ਗਈ ਹੈ। ਦਿਨ ਦੌਰਾਨ ਕੋਵਿਡ ਕਾਰਨ 402 ਲੋਕਾਂ ਦੀ ਮੌਤ ਹੋਈ ਹੈ, ਇਸ ਨਾਲ ਰਾਜ ਵਿੱਚ ਕੋਵਿਡ ਸਬੰਧਿਤ ਮੌਤਾਂ ਦੀ ਕੁੱਲ ਗਿਣਤੀ 94,844 ਹੋ ਗਈ ਹੈ।

  • ਗੁਜਰਾਤ: ਐਤਵਾਰ ਨੂੰ ਗੁਜਰਾਤ ਵਿੱਚ ਕੋਵਿਡ-19 ਦੇ 1,871 ਨਵੇਂ ਕੇਸ ਆਏ, ਜੋ ਇਸ ਸਾਲ 25 ਮਾਰਚ ਤੋਂ ਹੁਣ ਤੱਕ ਦੇ ਇੱਕ ਦਿਨ ਦੇ ਸਭ ਤੋਂ ਘੱਟ ਰੋਜ਼ਾਨਾਂ ਕੇਸ ਹਨ। ਇਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 8,07,488 ਹੋ ਗਈ ਹੈ। 26 ਮਾਰਚ ਤੋਂ ਪਹਿਲੀ ਵਾਰ ਰੋਜ਼ਾਨਾ ਕੇਸਾਂ ਦੀ ਗਿਣਤੀ 2,000 ਦੇ ਅੰਕ ਤੋਂ ਹੇਠਾਂ ਆ ਗਈ ਹੈ, 26 ਮਰਹੱਕ ਨੂੰ ਰਾਜ ਵਿੱਚ 2,190 ਕੇਸ ਸਾਹਮਣੇ ਆਏ, ਜਦੋਂ ਕਿ 25 ਮਾਰਚ ਨੂੰ ਕੇਸਾਂ ਦੀ ਗਿਣਤੀ 1,961 ਸੀ। ਐਤਵਾਰ ਨੂੰ 1,83,070 ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਗਿਆ, ਰਾਜ ਵਿੱਚ ਹੁਣ ਤੱਕ ਦਿੱਤੀਆਂ ਜਾਣ ਵਾਲੀਆਂ ਖੁਰਾਕਾਂ ਦੀ ਗਿਣਤੀ 1,68,94,303 ਹੋ ਗਈ ਹੈ। ਐਤਵਾਰ ਨੂੰ ਕੋਵਿਡ-19 ਵਿਰੁੱਧ 18-44 ਸਾਲ ਦੇ ਉਮਰ ਸਮੂਹ ਦੇ 1,11,843 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਸੀ, ਜਿਸ ਨਾਲ ਕੁੱਲ ਮਿਲਾ ਕੇ ਲਾਭਪਾਤਰੀਆਂ ਦੀ ਗਿਣਤੀ 14,78,897 ਹੋ ਗਈ ਹੈ।

  • ਰਾਜਸਥਾਨ: ਪਿਛਲੇ ਚਾਰ ਦਿਨਾਂ ਵਿੱਚ ਰਾਜ ਵਿੱਚ ਮਿਊਕਰਮਾਈਕੋਸਿਸ ਦੇ 500 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 1,300 ਹੋ ਗਈ ਹੈ। ਜੈਪੁਰ ਤੋਂ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋਧਪੁਰ, ਕੋਟਾ ਅਤੇ ਉਦੈਪੁਰ ਵਰਗੇ ਜ਼ਿਲ੍ਹਿਆਂ ਵਿੱਚ ਵੀ ਮਿਊਕਰਮਾਈਕੋਸਿਸ ਦੇ ਕੇਸ ਪਾਏ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਫਿਲਹਾਲ ਸਾਰੇ ਜ਼ਿਲ੍ਹਿਆਂ ਵਿੱਚ ਜਾ ਕੇ ਡੋਰ ਟੂ ਡੋਰ ਸਰਵੇਖਣ ਕਰ ਰਹੀਆਂ ਹਨ ਤਾਂ ਕਿ ਸ਼ੱਕੀ ਮਿਊਕਰਮਾਈਕੋਸਿਸ ਦੇ ਮਾਮਲਿਆਂ ਦੀ ਪਛਾਣ ਕੀਤੀ ਜਾ ਸਕੇ। ਵਿਭਾਗ ਨੇ ਰਾਜ ਭਰ ਦੇ 28 ਹਸਪਤਾਲਾਂ ਨੂੰ ਘਾਤਕ ਫੰਗਸ ਦਾ ਇਲਾਜ ਕਰਨ ਦੀ ਆਗਿਆ ਦੇ ਦਿੱਤੀ ਹੈ ਕਿਉਂਕਿ ਬਿਮਾਰੀ ਨੂੰ ਇੱਕ ਮਹੱਤਵਪੂਰਣ ਬਿਮਾਰੀ ਵਜੋਂ ਘੋਸ਼ਿਤ ਕੀਤਾ ਗਿਆ ਹੈ। ਐਤਵਾਰ ਨੂੰ ਰਾਜਸਥਾਨ ਵਿੱਚ ਕੋਵਿਡ-19 ਦੇ 2298 ਨਵੇਂ ਕੇਸ ਆਏ ਹਨ ਅਤੇ 66 ਹੋਰ ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ ਵਧ ਕੇ 9,38,460 ਹੋ ਗਈ ਹੈ, ਜਦੋਂ ਕਿ ਰਾਜ ਵਿੱਚ ਕੋਵਿਡ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 8,317 ਹੋ ਗਈ ਹੈ। ਰਾਜਸਥਾਨ ਵਿੱਚ ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਗਿਣਤੀ 49,224 ਹੈ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ, ਕੋਵਿਡ ਟੈਸਟ ਪਾਜ਼ਿਟਿਵ ਦਰ 3 ਫ਼ੀਸਦੀ ਤੋਂ ਹੇਠਾਂ ਆ ਗਈ ਹੈ। ਰਾਜ ਵਿੱਚ ਨਵੇਂ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਮੱਧ ਪ੍ਰਦੇਸ਼ ਵਿੱਚ ਅਨਲਾਕ ਪ੍ਰਕਿਰਿਆ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀ ਹੈ। ਇਸ ਦੇ ਲਈ ਰਾਜ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਰਾਜ ਸਰਕਾਰ ਦੇ ਅਨੁਸਾਰ, ਰਾਜ ਵਿੱਚ 5 ਫ਼ੀਸਦੀ ਤੋਂ ਵੱਧ ਲਾਗ ਵਾਲੇ ਅਤੇ 5 ਫ਼ੀਸਦੀ ਤੋਂ ਘੱਟ ਲਾਗ ਵਾਲੇ ਜ਼ਿਲ੍ਹਿਆਂ ਲਈ ਵੱਖਰੇ ਤੌਰ ’ਤੇ ਅਨਲੌਕ ਦਿਸ਼ਾ ਨਿਰਦੇਸ਼ ਹੋਣਗੇ। ਰਾਜ ਦੇ ਇੰਦੌਰ, ਭੋਪਾਲ, ਸਾਗਰ ਅਤੇ ਮੋਰੇਨਾ ਜ਼ਿਲ੍ਹਿਆਂ ਵਿੱਚ 5 ਫ਼ੀਸਦੀ ਤੋਂ ਵੱਧ ਦੀ ਲਾਗ ਹੈ, ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ, ਪਰ ਇਨ੍ਹਾਂ ਵਿੱਚੋਂ ਸਿਰਫ 25 ਫ਼ੀਸਦੀ ਹੀ ਇੱਕ ਸਮੇਂ ’ਤੇ ਖੁੱਲ੍ਹੀਆਂ ਰਹਿ ਸਕਦੀਆਂ ਹਨ। ਇਸ ਦੇ ਨਾਲ ਹੀ ਜਿਨ੍ਹਾਂ ਸ਼ਹਿਰੀ ਖੇਤਰਾਂ ਵਿੱਚ ਪਾਜ਼ਿਟਿਵ ਦਰਾਂ 5 ਫ਼ੀਸਦੀ ਤੋਂ ਘੱਟ ਹਨ ਉੱਥੇ 50 ਫ਼ੀਸਦੀ ਦੁਕਾਨਾਂ ਖੋਲ੍ਹੀਆਂ ਜਾਣਗੀਆਂ।

  • ਛੱਤੀਸਗੜ੍ਹ: ਐਤਵਾਰ ਨੂੰ ਛੱਤੀਸਗੜ੍ਹ ਸਰਕਾਰ ਨੇ ਕੋਵਿਡ-19 ਕਾਰਨ ਆਪਣੀ ਜਾਨ ਗਵਾਉਣ ਵਾਲੇ ਮੀਡੀਆ ਦੇ ਵਿਅਕਤੀਆਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਦੇਣ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਛੱਤੀਸਗੜ੍ਹ ਮੀਡੀਆ ਪ੍ਰਤੀਨਿਧੀ ਭਲਾਈ ਸਹਾਇਤਾ ਨਿਯਮਾਂ ਅਧੀਨ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਲਈ ਹੋਣ ਵਾਲੇ ਖਰਚਿਆਂ ਦੀ ਵੀ ਭਰਪਾਈ ਕਰੇਗੀ।

  • ਗੋਆ: ਐਤਵਾਰ ਨੂੰ ਗੋਆ ਵਿੱਚ ਕੋਵਿਡ ਦੇ 645 ਤਾਜ਼ਾ ਪਾਜ਼ਿਟਿਵ ਮਾਮਲੇ ਆਏ ਅਤੇ 28 ਮੌਤਾਂ ਹੋਈਆਂ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 1,55,064 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 2,625 ਹੋ ਗਈ ਹੈ।

  • ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 565415 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 39263 ਹੈ। ਕੁੱਲ ਮੌਤਾਂ ਦੀ ਗਿਣਤੀ 14432 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 902070 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 152267 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2813549 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 453987 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

  • ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 755389 ਹੈ। ਕੁੱਲ ਐਕਟਿਵ ਕੋਵਿਡ ਕੇਸ 21087 ਹਨ। ਮੌਤਾਂ ਦੀ ਗਿਣਤੀ 8221 ਹੈ। ਹੁਣ ਤੱਕ ਕੁੱਲ 5660777 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।

  • ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 59922 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 2134 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 745 ਹੈ।

  • ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 189465 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 14940 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 3111 ਹੈ।

 

G:\Surjeet Singh\May 2021\13 May\image0062H5O.jpg

 

*****

 

ਐੱਮਵੀ



(Release ID: 1723403) Visitor Counter : 147