ਵਿੱਤ ਮੰਤਰਾਲਾ
ਵਿੱਤੀ ਸਾਲ 2021-22 ਲਈ ਭਾਰਤ ਸਰਕਾਰ ਦੇ ਅਪ੍ਰੈਲ 2021 ਦੇ ਮਹੀਨੇ ਲਈ ਖਾਤਿਆਂ ਦੀ ਮਾਸਿਕ ਸਮੀਖਿਆ
Posted On:
31 MAY 2021 5:06PM by PIB Chandigarh
ਅਪ੍ਰੈਲ 2021 ਦੇ ਮਹੀਨੇ ਤੱਕ ਭਾਰਤ ਸਰਕਾਰ ਦੇ ਮਾਸਿਕ ਅਕਾਉਂਟ ਨੂੰ ਇਕਜੁੱਟ ਕਰ ਦਿੱਤਾ ਗਿਆ ਹੈ ਅਤੇ ਰਿਪੋਰਟਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ।
ਮੁੱਖ ਗੱਲਾਂ ਹੇਠਾਂ ਦਿੱਤੀਆਂ ਗਈਆਂ ਹਨ: -
ਭਾਰਤ ਸਰਕਾਰ ਨੇ ਅਪ੍ਰੈਲ 2021 ਲਈ 1,47,991 ਕਰੋੜ ਰੁਪਏ (ਬੀ ਈ 21-22 ਅਨੁਸਾਰ 7.49 % ਦੀਆਂ ਕੁੱਲ ਪ੍ਰਾਪਤੀਆਂ ) ਪ੍ਰਾਪਤ ਕੀਤੇ ਹਨ ਜੋ 1,30,811 ਕਰੋੜ ਰੁਪਏ ਦੇ ਟੈਕਸ ਮਾਲੀਏ (ਕੇਂਦਰ ਨੂੰ ਨੈੱਟ), 16,808 ਕਰੋੜ ਰੁਪਏ ਗੈਰ ਟੈਕਸ ਮਾਲੀਏ ਅਤੇ 372 ਕਰੋੜ ਰੁਪਏ ਗੈਰ ਕਰਜਾ ਪ੍ਰਾਪਤੀਆਂ ਦੇ ਹਨ। ਗੈਰ ਕਰਜ਼ਾ ਪ੍ਰਾਪਤੀਆਂ ਕਰਜ਼ਿਆਂ ਦੀ ਵਸੂਲੀ ਹੁੰਦੀ ਹੈ।
39,175 ਕਰੋੜ ਰੁਪਏ ਇਸ ਅਰਸੇ ਤੱਕ ਭਾਰਤ ਸਰਕਰ ਵੱਲੋਂ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਹਿੱਸੇ ਵਜੋਂ ਤਬਦੀਲ ਕਰ ਦਿੱਤੇ ਗਏ ਹਨ ਜੋ ਪਿਛਲੇ ਸਾਲ ਨਾਲੋਂ 6,864 ਕਰੋੜ ਰੁਪਏ ਘੱਟ ਹਨ ।
ਭਾਰਤ ਸਰਕਾਰ ਵੱਲੋਂ ਝੱਲਿਆ ਗਿਆ ਕੁੱਲ ਖਰਚਾ 2,26,690 ਕਰੋੜ ਰੁਪਏ ਹੈ (ਬੀਈ 21-22 ਦੇ ਅਨੁਸਾਰ 6.51%), ਜਿਸ ਵਿਚੋਂ 1,79,564 ਕਰੋੜ ਰੁਪਏ ਮਾਲ ਖਾਤੇ ਦੇ ਹਨ ਅਤੇ 47,126 ਕਰੋੜ ਕੈਪੀਟਲ ਅਕਾਉਂਟ ਖਾਤੇ ਦੇ ਹਨ। ਮਾਲ ਖਾਤੇ ਦੇ ਕੁਲ ਖਰਚੇ ਵਿਚੋਂ 29,671 ਕਰੋੜ ਵਿਆਜ ਦੇ ਭੁਗਤਾਨ ਅਤੇ 37,369 ਕਰੋੜ ਮੁੱਖ ਸਬਸਿਡੀਆਂ ਦੇ ਖਾਤੇ ਕਾਰਨ ਹਨ।
---------------------------------
ਆਰ ਐਮ/ਐਮ ਵੀ/ਕੇ ਐਮ ਐਨ
(Release ID: 1723252)
ਵਿਜ਼ੀਟਰ ਕਾਊਂਟਰ : 245