ਰੱਖਿਆ ਮੰਤਰਾਲਾ

ਰਿਅਰ ਐਡਮਿਰਲ ਆਈ ਬੀ ਉਥੱਈਆ , ਵੀ ਐੱਸ ਐੱਮ ਨੇ ਵਿਸ਼ਾਖਾਪਟਨਮ ਨੇਵਲ ਡੌਕਯਾਰਡ ਦੇ ਐਡਮਿਰਲ ਸੁਪਰੀਟੈਂਡੈਂਟ ਵਜੋਂ ਅਹੁਦਾ ਸੰਭਾਲਿਆ

Posted On: 31 MAY 2021 4:26PM by PIB Chandigarh

ਰਿਅਰ ਐਡਮਿਰਲ ਆਈ ਬੀ ਉਥੱਈਆ , ਵੀ ਐੱਸ ਐੱਮ ਨੇ ਵਿਸ਼ਾਖਾਪਟਨਮ ਦੇ ਐਡਮਿਰਲ ਸੁਪਰੀਟੈਂਡੈਂਟ ਵਜੋਂ 31 ਮਈ 2021 ਨੂੰ ਇੱਕ ਸਾਦਾ ਸਮਾਗਮ ਦੌਰਾਨ ਰਿਅਰ ਐਡਮਿਰਲ ਸਰੀ ਕੁਮਾਰ ਨਾਇਰ , ਐੱਨ ਐੱਮ ਤੋਂ ਅਹੁਦਾ ਸੰਭਾਲਿਆ

ਰਿਅਰ ਐਡਮਿਰਲ ਆਈ ਬੀ ਉਥੱਈਆ ਵੀ ਐੱਸ ਐੱਮ ਨੂੰ ਨਵੰਬਰ 1987 ਵਿੱਚ ਭਾਰਤੀ ਨੇਵੀ ਵਿੱਚ ਕਮਿਸ਼ਨ ਕੀਤਾ ਗਿਆ ਸੀ ਐੱਡਮਿਰਲ ਕੋਲ ਮੈਰੀਨ ਇੰਜੀਨੀਅਰਿੰਗ ਵਿੱਚ ਬੀ ਟੈੱਕ , ਮੈਥੇਮੈਟਿਕਲ ਮਾਡਲਿੰਗ ਅਤੇ ਕੰਪਿਊਟਰ ਸਿਮੂਲੇਸ਼ਨ ਵਿੱਚ ਐੱਮ ਟੈੱਕ ਡਿਗਰੀ ਅਤੇ ਸਟ੍ਰੈਟਿਜਿਕ ਸਟਡੀਜ਼ ਵਿੱਚ ਐੱਮ ਫਿਲ ਡਿਗਰੀ ਹੈ

ਆਪਣੇ 33 ਸਾਲਾਂ ਦੀ ਸੇਵਾ ਵਿੱਚ ਐਡਮਿਰਲ ਨੇ ਭਾਰਤੀ ਨੇਵੀ ਦੀ ਵੱਖ ਵੱਖ ਸਮਰੱਥਾਵਾਂ ਵਿੱਚ ਸੇਵਾ ਕੀਤੀ ਹੈ ਉਨ੍ਹਾਂ ਨੂੰ ਵਾਰਸਿ਼ਪ ਡਿਜ਼ਾਇਨ ਡਾਇਰੈਕਟੋਰੇਟ , ਟ੍ਰੇਨਿੰਗ ਅਕੈਡਮੀਜ਼ , ਨੇਵਲ ਡੌਕਯਾਰਡ ਅਤੇ ਕਮਾਂਡ ਅਤੇ ਨੇਵਲ ਹੈੱਡਕੁਆਰਟਰਾਂ ਤੇ ਨਿਯੁਕਤ ਕੀਤਾ ਗਿਆ ਉਨ੍ਹਾਂ ਦੀਆਂ ਮੁੱਖ ਨਿਯੁਕਤੀਆਂ ਵਾਰਸਿ਼ਪ ਡਿਜ਼ਾਇਨ , ਉਸਾਰੀ ਅਤੇ ਖ਼ਰੀਦ, ਵਾਰਸਿ਼ਪ ਅਪਰੇਸ਼ਨ , ਰੱਖ ਰਖਾਅ ਤੇ ਰਿਪੇਅਰ , ਮੈਗਾ ਮੈਰੀਨ ਅਤੇ ਸਿਵਲ ਬੁਨਿਆਦੀ ਪ੍ਰਾਜੈਕਟ ਦੇ ਸਿਖਲਾਈ ਅਤੇ ਪ੍ਰਾਜੈਕਟ ਮੈਨੇਜਮੈਂਟ ਅਧਿਕਾਰੀ ਆਦਿ ਦੇ ਖੇਤਰ ਵਿੱਚ ਕੀਤੀਆਂ ਗਈਆਂ ਉਨ੍ਹਾਂ ਦੀਆਂ ਹਾਲ ਹੀ ਵਿੱਚ ਸੰਚਾਲਨ ਤੇ ਸਟਾਫ ਨਿਯੁਕਤੀਆਂ ਵਿੱਚ ਵਿਸ਼ਾਖਾਪਟਨਮ ਦੇ ਨੇਵਲ ਡੌਕਯਾਰਡ ਵਿੱਚ ਜਨਰਲ ਮੈਨੇਜਰ (ਰੀਫਿੱਟ) ਅਤੇ ਪ੍ਰਿੰਸੀਪਲ ਡਾਇਰੈਕਟਰ (ਜਹਾਜ਼ ਨਿਰਮਾਣ) ਸ਼ਾਮਲ ਹਨ ਰਿਅਰ ਐਡਮਿਰਲ ਦੇ ਰੈਂਕ ਵਿੱਚ ਪਦ ਉੱਨਤੀ ਤੋਂ ਬਾਅਦ ਅਧਿਕਾਰੀ ਨੂੰ ਪ੍ਰਾਜੈਕਟ ਸੀ ਬਰਡ ਦੇ ਹੈੱਡਕੁਆਰਟਰ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਟੈਕਨੀਕਲ ਵਜੋਂ ਨਿਯੁਕਤ ਕੀਤਾ ਗਿਆ ਸੀ ਮੈਗਾ ਪ੍ਰਾਜੈਕਟ ਵਿੱਚ ਕਰਵਰ ਦੇ ਭਵਿੱਖਤ ਨੇਵਲ ਬੇਸ ਨੂੰ ਕਾਇਮ ਕਰਨਾ , ਜਿਸ ਵਿੱਚ 4 ਸੈਲਫ ਕੰਟੇਨਡ ਟਾਊਨਸਿ਼ਪ ਸਨ ਅਤੇ ਇੱਕ ਨੇਵਲ ਏਅਰ ਸਟੇਸ਼ਨ ਅਤੇ 400 ਬੈੱਡ ਦਾ ਤੀਜੇ ਦਰਜੇ ਦੀਆਂ 6 ਸਹੂਲਤਾਂ ਵਾਲਾ ਹਸਪਤਾਲ ਸ਼ਾਮਲ ਹੈ

ਨੇਵਲ ਵਾਰ ਕਾਲਜ ਦੇ ਸਾਬਕਾ ਵਿਦਿਆਰਥੀ , ਉਨ੍ਹਾਂ ਨੂੰ ਨੇਵਲ ਡੌਕਯਾਰਡ ਵਿਖੇ ਵਿਲੱਖਣ ਸੇਵਾਵਾਂ ਬਦਲੇ ਵਸਿ਼ਸ਼ਟ ਸੇਵਾ ਮੈਡਲ ਵੀ ਐੱਸ ਐੱਮ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਰੂਸ ਤੇ ਭਾਰਤੀ ਸਿ਼ਪਯਾਰਡਾਂ ਨਾਲ ਪ੍ਰਮੁੱਖ ਨਿਰਦੇਸ਼ਕ ਦੇ ਤੌਰ ਤੇ ਵੱਡੇ ਯੁੱਧ ਨਿਰਮਾਣ ਦੇ ਸਮਝੌਤਿਆਂ ਨੂੰ ਪੂਰਾ ਕਰਨ ਵਿੱਚ ਉਹ ਅਹਿਮ ਭੂਮਿਕਾ ਨਿਭਾ ਰਹੇ ਸਨ

 


******
 

 

ਬੀ ਬੀ ਬੀ / ਸੀ ਜੀ ਆਰ / ਬੀ ਐੱਮ / ਐੱਮ ਐੱਸ


(Release ID: 1723176) Visitor Counter : 196


Read this release in: English , Urdu , Hindi , Tamil , Telugu