ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਕੋਵਿਡ ਸਾਲ ਵਿੱਚ ਇਰੇਡਾ (ਆਈਆਰਈਡੀਏ) ਨੇ ਰਿਕਾਰਡ ਲਾਭ ਦਰਜ ਕੀਤਾ
ਪੀਬੀਟੀ ਵਿੱਚ 136% ਦਾ ਉਛਾਲ ਆਇਆ
Posted On:
30 MAY 2021 8:38PM by PIB Chandigarh
ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਤਹਿਤ ਜਨਤਕ ਖੇਤਰ ਦੀ ਭਾਰਤੀ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ (ਇਰੇਡਾ) ਨੇ ਵਿੱਤ ਵਰ੍ਹੇ 2020-21 ਵਿੱਚ, ਜੋ ਕੋਵਿਡ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ, 570 ਕਰੋੜ ਰੁਪਏ ਦਾ ਟੈਕਸ-ਪੂਰਵ ਲਾਭ (ਪੀਬੀਟੀ) ਦਰਜ ਕੀਤਾ ਹੈ, ਜੋ ਹੁਣ ਤੱਕ ਦਾ ਸਭ ਤੋਂ ਉੱਚ ਸਲਾਨਾ ਲਾਭ ਹੈ। ਵਿੱਤ ਵਰ੍ਹੇ 2019-20 ਦੌਰਾਨ ਕੰਪਨੀ ਦੀ ਪੀਬੀਟੀ 241 ਕਰੋੜ ਰੁਪਏ ਸੀ। ਕੰਪਨੀ ਨੇ 61% ਦਾ ਵਾਧਾ ਕਰਦੇ ਹੋਏ ਪਿਛਲੇ ਵਿੱਤ ਵਰ੍ਹੇ ਵਿੱਚ 215 ਕਰੋੜ ਰੁਪਏ ਦੀ ਤੁਲਨਾ ਵਿੱਚ ਵਿੱਤ ਵਰ੍ਹੇ 2020-21 ਵਿੱਚ 346 ਕਰੋੜ ਰੁਪਏ ਟੈਕਸ-ਉਪਰੰਤ ਲਾਭ (ਪੀਏਟੀ) ਐਲਾਨ ਕੀਤਾ ਹੈ।
ਅੱਜ ਆਯੋਜਿਤ ਬੈਠਕ ਵਿੱਚ ਇਰੇਡਾ ਦੇ ਡਾਇਰੈਕਟਰ ਮੰਡਲ ਨੇ ਵਿੱਤ ਵਰ੍ਹੇ 2020-21 ਦੇ ਲਈ ਔਡਿਟ ਹੋ ਚੁੱਕੇ ਵਿੱਤੀ ਪਰਿਣਾਮਾਂ ਨੂੰ ਸਵੀਕਾਰ ਕੀਤਾ ਅਤੇ ਚੁਣੌਤੀਪੂਰਨ ਸਥਿਤੀਆਂ ਹੋਣ ਦੇ ਬਾਵਜੂਦ ਕੰਪਨੀ ਦੇ ਬਹੁਮੁਖੀ ਵਿਕਾਸ ਦੇ ਲਈ ਸ਼ਲਾਘਾ ਕੀਤੀ।
ਇਰੇਡਾ ਦੀ ਲੋਨ ਬੁੱਕ (ਕਰਜ਼ਾ ਪੁਸਤਕ), ਇੱਕ ਐੱਨਬੀਐੱਫਸੀ, ਮਾਰਚ 2020 ਨੂੰ 23,548 ਕਰੋੜ ਰੁਪਏ ਤੋਂ ਵਧ ਕੇ 31 ਮਾਰਚ 2021 ਨੂੰ 27,854 ਕਰੋੜ ਰੁਪਏ ਹੋ ਗਈ। ਕਰਜ਼ ਦੀ ਵੰਡ 8,827 ਕਰੋੜ ਰੁਪਏ ਰਹੀ, ਜੋ ਕੰਪਨੀ ਦੇ ਇਤਿਹਾਸ ਵਿੱਚ ਦੂਸਰੀ ਸਭ ਤੋਂ ਵੱਡੀ ਵੰਡ ਹੈ। ਕੰਪਨੀ ਦੀ ਕੁੱਲ੍ਹ ਸੰਪੱਤੀ 31 ਮਾਰਚ 2020 ਦੇ 2,521 ਕਰੋੜ ਰੁਪਏ ਦੀ ਤੁਲਨਾ ਵਿੱਚ 31 ਮਾਰਚ 2021 ਨੂੰ 2,995 ਕਰੋੜ ਰੁਪਏ ਹੋ ਗਈ।
ਵਿੱਤ ਵਰ੍ਹੇ 2019-20 ਦੀ ਤੁਲਨਾ ਵਿੱਚ ਵਿੱਤ ਵਰ੍ਹੇ 2020-21 ਦੇ ਲਈ ਸਲਾਨਾ ਵਿੱਤੀ ਉਪਲਬਧੀਆਂ ਇਸ ਪ੍ਰਕਾਰ ਹਨ:
· ਟੈਕਸ-ਪੂਰਬ ਲਾਭ-241 ਕਰੋੜ ਰੁਪਏ ਦੀ ਤੁਲਨਾ ਵਿੱਚ 570 ਕਰੋੜ ਰੁਪਏ, 136% ਵਾਧਾ (ਹੁਣ ਤੱਕ ਸਭ ਤੋਂ ਅਧਿਕ)
· ਟੈਕਸ-ਉਪਰੰਤ ਲਾਭ-215 ਕਰੋੜ ਰੁਪਏ ਦੀ ਤੁਲਨਾ ਵਿੱਚ 346 ਕਰੋੜ ਰੁਪਏ। (61% ਵਾਧਾ)
· ਲੋਨ ਵੰਡ – 8,785 ਕਰੋੜ ਰੁਪਏ ਦੀ ਤੁਲਨਾ ਵਿੱਚ 8,827 ਕਰੋੜ ਰੁਪਏ (ਹੁਣ ਤੱਕ ਦਾ ਦੂਸਰੀ ਸਭ ਤੋਂ ਅਧਿਕ ਵੰਡ)
· ਲੋਨ ਬੁੱਕ – 23,548 ਕਰੋੜ ਰੁਪਏ ਦੀ ਤੁਲਨਾ ਵਿੱਚ 27,854 ਕਰੋੜ ਰੁਪਏ। (ਸਲਾਨਾ ਵਾਧਾ: ਹੁਣ ਤੱਕ ਦਾ ਦੂਸਰਾ ਸਭ ਤੋਂ ਵੱਧ ਵਾਧਾ)
· ਨੈਟ ਵਰਥ (ਨਿਵਲ ਮੁੱਲ) – 2,521 ਕਰੋੜ ਰੁਪਏ ਦੀ ਤੁਲਨਾ ਵਿੱਚ 2,995 ਕਰੋੜ ਰੁਪਏ, (19% ਵਾਧਾ)
· ਸ਼ੁੱਧ ਐੱਨਪੀਏ ਵਿੱਚ ਕਮੀ – 7.18% ਦੀ ਤੁਲਨਾ ਵਿੱਚ 5.61% (22% ਗਿਰਾਵਟ)
ਇਸ ਅਵਸਰ ‘ਤੇ , ਸ਼੍ਰੀ ਪ੍ਰਦੀਪ ਕੁਮਾਰ ਦਾਸ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਇਰੇਡਾ ਨੇ ਕਿਹਾ ਕਿ ਵਿੱਤ ਵਰ੍ਹੇ 2020-21 ਦੀਆਂ ਜ਼ਿਕਰਯੋਗ ਉਪਲਬਧੀਆਂ ਨੂੰ ਭਾਰਤ ਸਰਕਾਰ ਦੇ ਸਮਰਥਨ ਅਤੇ ਮਾਰਗਦਰਸ਼ਨ ਦੇ ਬਿਨਾਂ ਹਾਸਲ ਕਰ ਪਾਉਣਾ ਸੰਭਵ ਨਹੀਂ ਸੀ। ਉਨ੍ਹਾਂ ਨੇ ਨਿਰੰਤਰ ਮਾਰਗਦਰਸ਼ਨ ਅਤੇ ਸੁਵਿਧਾਵਾਂ ਦੇਣ ਦੇ ਲਈ ਮਾਣਯੋਗ ਕੇਂਦਰੀ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਦਾ ਹਾਰਦਿਕ ਆਭਾਰ ਜਤਾਇਆ। ਸ਼੍ਰੀ ਦਾਸ ਨੇ ਸਕੱਤਰ, ਐੱਮਐੱਨਆਰਈ, ਡਾਇਰੈਕਟਰ ਮੰਡਲ ਅਤੇ ਐੱਮਐੱਨਆਰਈ ਦੇ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਮਿਲਣ ਵਾਲੇ ਸਹਿਯੋਗ ਦੇ ਲਈ ਕੰਪਨੀ ਦੇ ਵੱਲੋਂ ਆਭਾਰ ਵਿਅਕਤ ਕੀਤਾ। ਸੀਐੱਮਡੀ ਨੇ ਇਰੇਡਾ ਦੇ ਕਰਮਚਾਰੀਆਂ ਦੀ ਸਮਰਪਿਤ ਟੀਮ ਨੂੰ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਯਤਨਾਂ, ਜਿਸ ਨੇ ਉੱਚ ਪੱਧਰ ਦੇ ਪਰਿਣਾਮਾਂ ਨੂੰ ਸੰਭਵ ਬਣਾਉਣ ਦੀ ਸ਼ਲਾਘਾ ਕੀਤੀ।
***
ਐੱਸਐੱਸ/ਆਈਜੀ
(Release ID: 1723169)
Visitor Counter : 173