ਬਿਜਲੀ ਮੰਤਰਾਲਾ
ਪਾਵਰਗ੍ਰਿਡ ਨੇ ਕੋਵਿਡ-19 ਮਹਾਮਾਰੀ ਦੌਰਾਨ ਮਹੱਤਵਪੂਰਨ ਬੁਨਿਆਦੀ ਢਾਂਚਾ ਸਹਾਇਤਾ ਪ੍ਰਦਾਨ ਕੀਤੀ
Posted On:
29 MAY 2021 4:32PM by PIB Chandigarh
ਭਾਰਤ ਸਰਕਾਰ ਨੇ ਬਿਜਲੀ ਮੰਤਰਾਲੇ ਦੇ ਤਹਿਤ ਮਹਾਰਤਨ ਸੀਪੀਐੱਸਯੂ ਪਾਵਰ ਗ੍ਰਿਡ ਕੋਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ (ਪਾਵਰਗ੍ਰਿਡ) ਦੇਸ਼ਭਰ ਦੇ ਵੱਖ-ਵੱਖ ਰਾਜਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਕੋਵਿਡ-19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਅਤੇ ਯੋਗਦਾਨ ਕਰਨ ਦੀ ਦਿਸ਼ਾ ਵਿੱਚ ਸਰਗਰਮ ਰੂਪ ਨਾਲ ਕੰਮ ਕਰ ਰਿਹਾ ਹੈ।
ਬਿਹਤਰ ਸਿਹਤ ਸੁਵਿਧਾਵਾਂ ਦੀ ਦਿਸ਼ਾ ਵਿੱਚ ਯੋਗਦਾਨ ਦੇਣ ਦੇ ਆਪਣੇ ਸਮਰਪਿਤ ਪ੍ਰਯਤਨਾਂ ਦੇ ਮਾਧਿਅਮ ਨਾਲ ਪਾਵਰਗ੍ਰਿਡ ਨੇ ਕਾਰਪੋਰੇਟ ਸਮਾਜਿਕ ਕਰਤੱਵ (ਸੀਐੱਸਆਰ) ਦੇ ਤਹਿਤ ਪੰਜਾਬ, ਸਿੱਕਮ, ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਲਗਭਗ 2.66 ਕਰੋੜ ਰੁਪਏ ਦੀ ਲਾਗਤ ਵਾਲੇ ਕੋਲਡ ਚੇਨ ਉਪਕਰਣ (181 ਆਈਸ ਲਾਈਨਡ ਰੈਫ੍ਰੀਜਰੇਟਰ ਅਤੇ 130 ਡੀਪ ਫ੍ਰੀਜ਼ਰ) ਪ੍ਰਦਾਨ ਕੀਤੇ ਹਨ।
ਉੱਥੇ ਹੀ ਲੇਹ ਅਤੇ ਲੱਦਾਖ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕੋਵਿਡ-19 ਟੀਕਾਕਰਨ ਅਭਿਯਾਨ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਦੋ ਇੰਸੁਲੇਟਿਡ ਵੈਨ ਵੀ ਉਪਲਬਧ ਕਰਵਾਈਆਂ ਗਈਆਂ ਹਨ। ਇਸ ਦੇ ਇਲਾਵਾ ਆਕਸੀਜਨ ਸਹਾਇਤਾ ਦੇ ਲਈ ਪਾਵਰਗ੍ਰਿਡ, ਤਾਊ ਦੇਵੀ ਲਾਲ ਸਟੇਡੀਅਮ, ਗੁਰੂਗ੍ਰਾਮ (ਹਰਿਆਣਾ) ਵਿੱਚ 2x50 ਐੱਨਐੱਮ3 ਪ੍ਰਤੀ ਘੰਟੇ ਦੀ ਸਮਰੱਥਾ ਵਾਲੇ ਅਤੇ ਜੈਸਲਮੇਰ (ਰਾਜਸਥਾਨ) ਵਿੱਚ 50 ਐੱਨਐੱਮ3 ਪ੍ਰਤੀ ਘੰਟੇ ਦੀ ਸਮਰੱਥਾ ਵਾਲੇ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕਰਨ ਜਾ ਰਿਹਾ ਹੈ।
ਮਹਾਮਾਰੀ ਦਾ ਸਾਹਮਣਾ ਕਰਨ ਦੇ ਲਈ ਇੱਕ ਸੰਪੂਰਨ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ, ਪਾਵਰਗ੍ਰਿਡ ਦੀ ਵਿੱਤੀ ਸਹਾਇਤਾ ਦੇ ਰਾਹੀਂ ਮਦੁਰੈ ਸਥਿਤ ਸਰਕਾਰੀ ਰਾਜਾਜੀ ਹਸਪਤਾਲ ਹਿਰਦੈ (ਹਰਟ) ਸਬੰਧੀ ਸਮੱਸਿਆਵਾਂ ਦੇ ਡਾਇਗਨੋਸ ਅਤੇ ਇਲਾਜ ਦੇ ਲਈ ਇੱਕ ਕੈਥੀਟੇਰਾਈਜੇਸ਼ਨ ਲੈਬੋਰੇਟਰੀ ਸਥਾਪਿਤ ਕਰ ਰਿਹਾ ਹੈ, ਜਿਸ ਨਾਲ ਤਮਿਲਨਾਡੂ ਦੀ ਜਨਤਾ ਨੂੰ ਲਾਭ ਹੋਵੇਗਾ।
ਇੱਕ ਜ਼ਿੰਮੇਦਾਰ ਕਾਰਪੋਰੇਟ ਨਾਗਰਿਕ ਦੇ ਰੂਪ ਵਿੱਚ ਪਾਵਰਗ੍ਰਿਡ, ਵਿਸ਼ਰਾਮ ਸਦਨਾਂ ਦੀ ਸਥਾਪਨਾ (ਮਰੀਜਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਦੇ ਲਈ ਆਰਾਮ ਘਰ), ਮੁੰਬਈ ਅਤੇ ਗੁਹਾਟੀ ਵਿੱਚ ਕੈਂਸਰ ਦੇਖਭਾਲ ਸੁਵਿਧਾਵਾਂ ਵਿੱਚ ਵਾਧਾ ਅਤੇ ਦੇਸ਼ਭਰ ਦੇ ਹਸਪਤਾਲਾਂ/ਪੀਐੱਚਸੀ/ਐੱਸਐੱਚਸੀ ਨੂੰ ਏਐੱਲਐੱਸ ਐਂਬੁਲੈਂਸ ਪ੍ਰਦਾਨ ਕਰਕੇ ਤੇ ਕਈ ਮਹੱਤਵਪੂਰਨ ਇੰਟਰਵੈਨਸ਼ਨਸ ਨੂੰ ਸਮਰਥਨ ਕਰਨ ਦੇ ਮਾਧਿਅਮ ਰਾਹੀਂ ਲਗਾਤਾਰ ਸਿਹਤ ਦੇਖਭਾਲ ਪ੍ਰੋਜੈਕਟਾਂ ਦੀ ਇੱਕ ਲੜੀ ਵਿੱਚ ਨਿਵੇਸ਼ ਕਰ ਰਿਹਾ ਹੈ ਅਤੇ ਸਮਾਜ ਨੂੰ ਵਾਪਸ ਦੇਣ ਦੇ ਆਪਣੇ ਦਰਸ਼ਨ ਵਿੱਚ ਵਿਸ਼ਵਾਸ ਕਰਦਾ ਹੈ।
************
ਐੱਸਐੱਸ/ਆਈਜੀ
(Release ID: 1723109)
Visitor Counter : 141