PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 30 MAY 2021 6:56PM by PIB Chandigarh

 

 

 

  • ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ ਹੋਰ ਘਟ ਕੇ 1.65 ਲੱਖ ਕੇਸਾਂ ਤੱਕ ਆ ਗਏ ਹਨ, ਜਿਹੜੇ ਲਗਾਤਾਰ ਘਟਣ ਦੇ ਰੁਝਾਨ ਨੂੰ ਕਾਇਮ ਰੱਖ ਰਹੇ ਹਨ।

  • ਰੋਜ਼ਾਨਾ ਨਵੇਂ ਕੇਸ ਪਿਛਲੇ 46 ਦਿਨਾਂ ਵਿੱਚ ਸਭ ਤੋਂ ਘੱਟ ਦਰਜ ਹੋਏ

  • ਰਿਕਵਰੀ ਦੀ ਦਰ ਵਧ ਕੇ 91.25 ਫੀਸਦੀ ਹੋਈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ 8.02 ਫੀਸਦੀ ਹੋਈ, ਲਗਾਤਾਰ 6 ਦਿਨਾਂ ਤੋਂ 10 ਫੀਸਦੀ ਤੋਂ ਘੱਟ ਦਰ

  • ਪਿਛਲੇ 24 ਘੰਟਿਆਂ ਵਿੱਚ 30.35 ਲੱਖ ਤੋਂ ਵੱਧ (30,35,749) ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

G:\Surjeet Singh\May 2021\13 May\image00356V6.jpg

 

ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ ਹੋਰ ਘਟ ਕੇ 1.65 ਲੱਖ ਕੇਸਾਂ ਤੱਕ ਆ ਗਏ ਹਨ, ਜਿਹੜੇ ਲਗਾਤਾਰ ਘਟਣ ਦੇ ਰੁਝਾਨ ਨੂੰ ਕਾਇਮ ਰੱਖ ਰਹੇ ਹਨ, ਰੋਜ਼ਾਨਾ ਨਵੇਂ ਕੇਸ ਪਿਛਲੇ 46 ਦਿਨਾਂ ਵਿੱਚ ਸਭ ਤੋਂ ਘੱਟ ਦਰਜ ਹੋਏ

ਪਿਛਲੇ 24 ਘੰਟਿਆਂ ਵਿੱਚ 30.35 ਲੱਖ ਤੋਂ ਵੱਧ (30,35,749) ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ

• ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,14,216 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ 7.58 ਫੀਸਦੀ ਬਣਦਾ ਹੈ।

• ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦੇ ਹਿੱਸੇ ਵਜੋਂ, ਦੇਸ਼ ਵਿੱਚ  ਪਿਛਲੇ ਦੋ ਦਿਨਾਂ ਤੋਂ ਰੋਜ਼ਾਨਾ 2 ਲੱਖ ਤੋਂ ਘੱਟ ਨਵੇਂ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 1,65,553 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ।

• ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 17 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 2,76,309 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ 1,10,756 ਹੋਰ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।

• ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 2,54,54,320 ਵਿਅਕਤੀ ਪਹਿਲਾਂ ਹੀ ਕੋਵਿਡ-19 ਸੰਕ੍ਰਮਣ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 2,76,309 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 91.25 ਫੀਸਦੀ ਬਣਦੀ ਹੈ।

• ਰੋਜ਼ਾਨਾ ਪਾਜ਼ਿਟਿਵਿਟੀ ਦਰ ਹੋਰ ਘਟੀ ਹੈ ਅਤੇ ਅੱਜ 8.02 ਫੀਸਦੀ ਹੈ। ਇਹ ਹੁਣ 6 ਦਿਨਾਂ ਤੋਂ ਲਗਾਤਾਰ 10 ਫੀਸਦੀ ਤੋਂ ਘੱਟ ਦਰਜ ਹੋ ਰਹੀ ਹੈ। 

• ਦੇਸ਼ ਭਰ ਵਿੱਚ ਟੀਕਾਕਰਣ ਮੁਹਿੰਮ ਤਹਿਤ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਕੁੱਲ ਗਿਣਤੀ ਅੱਜ  21.20 ਕਰੋੜ ਤੋਂ ਪਾਰ ਹੋ ਗਈ ਹੈ। 

• ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 30,07,831 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 21,20,66,614 ਖੁਰਾਕਾਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਵਿੱਚ 30.35 ਲੱਖ ਤੋਂ ਵੱਧ (30,35,749) ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

https://www.pib.gov.in/PressReleasePage.aspx?PRID=1722827

 

ਕੋਵਿਡ ਵੈਕਸੀਨ ਵੰਡ ਸਬੰਧੀ ਤਾਜ਼ਾ ਜਾਣਕਾਰੀ; ਜੂਨ 2021 ਦੇ ਮਹੀਨੇ ਦੌਰਾਨ ਤਕਰੀਬਨ 12 ਕਰੋੜ ਖੁਰਾਕਾਂ, ਰਾਸ਼ਟਰੀ ਕੋਵਿਡ ਟੀਕਾਕਰਣ ਲਈ ਉਪਲਬਧ ਹੋਣਗੀਆਂ

ਜੂਨ 2021 ਦੇ ਮਹੀਨੇ ਲਈ, ਸਿਹਤ ਸੰਭਾਲ਼ ਵਰਕਰਾਂ (ਐੱਚ.ਸੀ.ਡਬਲਿਊਜ਼), ਫ੍ਰੰਟ-ਲਾਈਨ ਵਰਕਰਾਂ (ਐੱਫ.ਐੱਲ.ਡਬਲਿਊ) ਅਤੇ ਬਜ਼ੁਰਗ, 45 ਸਾਲ ਅਤੇ ਇਸ ਤੋਂ ਵੱਧ ਉਮਰ ਸਮੂਹ ਦੇ ਵਿਅਕਤੀਆਂ ਦੇ ਪਹਿਲ ਦੇ ਅਧਾਰ 'ਤੇ  ਟੀਕਾਕਰਣ ਲਈ ,ਭਾਰਤ ਸਰਕਾਰ ਦੁਆਰਾ ਮੁਫਤ ਸਪਲਾਈ ਵਜੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕਿਆਂ ਦੀਆਂ 6.09 ਕਰੋੜ (6,09,60,000) ਖੁਰਾਕਾਂ ਦੀ ਸਪਲਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਨਿਜੀ ਹਸਪਤਾਲਾਂ ਦੁਆਰਾ ਸਿੱਧੇ ਤੌਰ 'ਤੇ ਖਰੀਦ ਲਈ 5.86 ਕਰੋੜ (5,86,10,000) ਤੋਂ ਵੱਧ ਖੁਰਾਕਾਂ ਉਪਲਬਧ ਹੋਣਗੀਆਂ। ਇਸ ਲਈ, ਜੂਨ 2021 ਵਿਚ ਰਾਸ਼ਟਰੀ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਲਈ ਤਕਰੀਬਨ 12 ਕਰੋੜ (11,95,70,000) ਦੇ ਨੇੜੇ ਖੁਰਾਕਾਂ ਉਪਲਬਧ ਹੋਣਗੀਆਂ।

https://www.pib.gov.in/PressReleasePage.aspx?PRID=1722831

 

ਕੋਵਿਡ ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ

ਭਾਰਤ ਸਰਕਾਰ 27 ਅਪ੍ਰੈਲ 2021 ਤੋਂ ਵੱਖ-ਵੱਖ ਦੇਸ਼ਾਂ/ਸੰਗਠਨਾਂ ਤੋਂ ਕੋਵਿਡ-19 ਰਾਹਤ ਸਪਲਾਈ ਅਤੇ ਉਪਕਰਣਾਂ ਦਾ ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕਰ ਰਹੀ ਹੈ। ਇਨ੍ਹਾਂ ਨੂੰ ਤੁਰੰਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜਿਆ/ਜਾਰੀ ਕੀਤਾ ਜਾ ਰਿਹਾ ਹੈ।

ਸਮੁੱਚੇ ਤੌਰ 'ਤੇ, 18,265 ਆਕਸੀਜਨ ਕੰਸਨਟ੍ਰੇਟਰ; 19,085 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 15,256 ਵੈਂਟੀਲੇਟਰ/ਬੀਆਈਪੀਏਪੀ; ~7.7 ਲੱਖ ਰੀਮਡੇਸਵੀਵਰ ਦੀਆਂ ਸ਼ੀਸ਼ੀਆਂ, ~12 ਲੱਖ ਫੈਵੀਪੀਰਾਵੀਰ ਗੋਲੀਆਂ 27 ਅਪ੍ਰੈਲ 2021  ਤੋਂ 29 ਮਈ  2021  ਤੱਕ, ਸੜਕ ਅਤੇ ਹਵਾਈ ਰਸਤੇ ਭੇਜੀਆਂ ਗਈਆਂ ਹਨ।

https://www.pib.gov.in/PressReleasePage.aspx?PRID=1722917

 

‘ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ’ (ਈਸੀਐੱਲਜੀਐੱਸ-ECLGS) ਦਾ ਵਿਸਤਾਰ ਕੀਤਾ – ਈਸੀਐੱਲਜੀਐੱਸ 4.0 ਔਨਸਾਈਟ ਆਕਸੀਜਨ ਪੈਦਾ ਕਰਨ ਲਈ, ਈਸੀਐੱਲਜੀਐੱਸ 3.0 ਦੀ ਵਿਆਪਕ ਕਵਰੇਜ ਅਤੇ ਈਸੀਐੱਲਜੀਐੱਸ 1.0 ਲਈ ਗਤੀ ਵਿੱਚ ਵਾਧਾ

ਕੋਵਿਡ–19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਅਰਥਵਿਵਸਥਾ ਦੇ ਵਿਭਿੰਨ ਖੇਤਰਾਂ ਦੇ ਰਾਹ ’ਚ ਪਏ ਅੜਿੱਕਿਆਂ ਕਰਕੇ, ਸਰਕਾਰ ਨੇ ‘ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ’ ਦਾ ਘੇਰਾ ਹੋਰ ਵਧਾ ਦਿੱਤਾ ਗਿਆ ਹੈ। ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (MSME) ਨੂੰ ਐਡੀਸ਼ਨਲ ਸਹਾਇਤਾ ਮੁਹੱਈਆ ਕਰਵਾ ਕੇ, ਉਪਜੀਵਕਾਵਾਂ ਨੂੰ ਸੁਰੱਖਿਅਤ ਬਣਾ ਕੇ ਅਤੇ ਵਪਾਰਕ ਗਤੀਵਿਧੀ ਨੂੰ ਨਿਰਵਿਘਨ ਮੁੜ ਸ਼ੁਰੂ ਕਰਨ ਵਿੱਚ ਮਦਦ ਰਾਹੀਂ ਈਸੀਐੱਲਜੀਐੱਸ ’ਚ ਸੋਧਾਂ, ਈਸੀਐੱਲਜੀਐੱਸ ਦੀ ਉਪਯੋਗਤਾ ਤੇ ਅਸਰ ਵਿੱਚ ਵਾਧਾ ਕਰਨਗੀਆਂ। ਇਹ ਤਬਦੀਲੀਆਂ ਵਾਜਬ ਮੱਦਾਂ ਉੱਤੇ ਸੰਸਥਾਗਤ ਰਿਣ ਦੇ ਪ੍ਰਵਾਹ ਨੂੰ ਹੋਰ ਸੁਵਿਧਾਜਨਕ ਬਣਾਉਣਗੀਆਂ।

https://www.pib.gov.in/PressReleasePage.aspx?PRID=1722846

 

ਨੈਸ਼ਨਲ ਹੈਲਪਲਾਈਨ ਨੰਬਰਾਂ ਨੂੰ ਪ੍ਰੋਤਸਾਹਿਤ ਕਰਨ ਲਈ ਅਡਵਾਈਜ਼ਰੀ (ਸਲਾਹ)

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਸਾਰੇ ਨਿਜੀ ਟੈਲੀਵਿਜ਼ਨ ਚੈਨਲਾਂ ਨੂੰ ਇੱਕ ਟਿੱਕਰ ਜਾਂ ਅਜਿਹੇ ਕਿਸੇ ਹੋਰ ਉਚਿਤ ਤਰੀਕਿਆਂ ਰਾਹੀਂ ਨਿਮਨਲਿਖਤ ਨੈਸ਼ਨਲ ਹੈਲਪਲਾਈਨ ਨੰਬਰਾਂ ਬਾਰੇ ਜਾਗਰੂਕਤਾ ਪ੍ਰੋਤਸਾਹਿਤ ਕਰਨ ਦੀ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ, ਉਹ ਇਨ੍ਹਾਂ ਨੂੰ ਸਮੇਂ–ਸਮੇਂ ’ਤੇ ਆਉਣ ਵਾਲੇ ਵਕਫ਼ਿਆਂ, ਖ਼ਾਸ ਕਰਕੇ ਪ੍ਰਾਈਮ–ਟਾਈਮ ਦੌਰਾਨ ਦਿਖਾਉਣ ਬਾਰੇ ਵਿਚਾਰ ਕਰ ਸਕਦੇ ਹਨ।

 

1075

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦਾ ਨੈਸ਼ਨਲ ਹੈਲਪਲਾਈਨ ਨੰਬਰ

1098

ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦਾ ਬਾਲ ਹੈਲਪਲਾਈਨ ਨੰਬਰ

14567

ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਦਾ ਸੀਨੀਅਰ ਸਿਟੀਜ਼ਨਸ ਹੈਲਪਲਾਈਨ 

(ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਤਮਿਲ ਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ)

08046110007

ਮਨੋਵਿਗਿਆਨਕ ਸਹਾਇਤਾ ਲਈ NIMHANS ਦਾ ਹੈਲਪਲਾਈਨ ਨੰਬਰ

 

ਇਹ ਨੈਸ਼ਨਲ ਹੈਲਪਲਾਈਨ ਨੰਬਰ ਨਾਗਰਿਕਾਂ ਦੇ ਲਾਭ ਲਈ ਸਰਕਾਰ ਦੁਆਰਾ ਤਿਆਰ ਤੇ ਪ੍ਰਚਾਰਿਤ ਕੀਤੇ ਗਏ ਸਨ।

https://www.pib.gov.in/PressReleasePage.aspx?PRID=1722932

 

ਕਿਰਤ ਮੰਤਰਾਲਾ ਨੇ ਕੋਵਿਡ-19 ਕਾਰਨ ਮਰਣ ਵਾਲੇ ਵਰਕਰਾਂ ਦੇ ਆਸ਼ਰਤਾਂ ਨੂੰ ਵੱਡੀ ਸਮਾਜਿਕ ਸੁਰੱਖਿਆ ਰਾਹਤ ਦਾ ਐਲਾਨ ਕੀਤਾ

ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨੇ ਕੋਵਿਡ-19 ਮਹਾਮਾਰੀ ਕਾਰਨ ਮੌਤ ਦੀਆਂ ਘਟਨਾਵਾਂ ਵਿਚ ਵਾਧੇ ਨੂੰ ਵੇਖਦਿਆਂ ਵਰਕਰਾਂ ਦੇ ਡਰ ਅਤੇ ਚਿੰਤਾ ਨੂੰ ਹੱਲ ਕਰਨ ਲਈ ਈਐੱਸਆਈਸੀ ਅਤੇ ਈਪੀਐਫਓ ਸਕੀਮਾਂ ਰਾਹੀਂ ਵਰਕਰਾਂ ਲਈ ਵਾਧੂ ਲਾਭਾਂ ਦਾ ਐਲਾਨ ਕੀਤਾ ਹੈ। ਵਧਾਈ ਗਈ ਸਮਾਜਿਕ ਸੁਰੱਖਿਆ ਮਾਲਿਕ ਉੱਤੇ ਕਿਸੇ ਵਾਧੂ ਖਰਚੇ ਤੋਂ ਬਿਨਾਂ ਵਰਕਰਾਂ ਨੂੰ ਮੁੱਹਈਆ ਕਰਵਾਈ ਜਾਵੇਗੀ।

https://www.pib.gov.in/PressReleasePage.aspx?PRID=1722880

 

ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਵਿੱਚ 21392 ਐੱਮਟੀ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਡਿਲਿਵਰ ਕੀਤੀ

ਭਾਰਤੀ ਰੇਲਵੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਤੇ ਨਵੇਂ ਸਮਾਧਾਨ ਕੱਢ ਕੇ ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਰਿਹਾ ਹੈ। ਭਾਰਤੀ ਰੇਲਵੇ ਦੁਆਰਾ ਹੁਣ ਤੱਕ ਦੇਸ਼ ਦੇ ਕਈ ਰਾਜਾਂ ਵਿੱਚ 1274 ਤੋਂ ਅਧਿਕ ਟੈਂਕਰਾਂ ਵਿੱਚ 21392 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਈ ਗਈ ਹੈ। 313 ਆਕਸੀਜਨ ਐਕਸਪ੍ਰੈੱਸ ਗੱਡੀਆਂ ਨੇ ਆਪਣੀ ਯਾਤਰਾ ਪੂਰੀ ਕਰਕੇ ਕਈ ਰਾਜਾਂ ਨੂੰ ਸਹਾਇਤਾ ਪਹੁੰਚਾਈ ਹੈ।

https://www.pib.gov.in/PressReleasePage.aspx?PRID=1722887

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵਿਸ਼ਾਖਾਪਟਨਮ ਵਿੱਚ ਰਾਸ਼ਟਰੀ ਸਟੀਲ ਨਿਗਮ ਲਿਮਿਟਿਡ ਦੇ ਜੰਬੋ ਕੋਵਿਡ-ਕੇਅਰ ਸੈਂਟਰ ਦਾ ਉਦਘਾਟਨ ਕੀਤਾ; ਇਸ ਨੂੰ ਸਹਿਕਾਰੀ ਸੰਘਵਾਦ ਦਾ ਪ੍ਰਤੀਕ ਦੱਸਿਆ

ਪੈਟਰੋਲੀਅਮ ਅਤੇ ਕੁਦਰਤੀ ਗੈਸ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਸ਼ਟਰੀ ਸਟੀਲ ਨਿਗਮ ਲਿਮਿਟਿਡ, ਵਿਸ਼ਾਖਾਪਟਨਮ ਸਟੀਲ ਪਲਾਂਟ ਟਾਊਨਸ਼ਿਪ ਵਿੱਚ ਆਕਸੀਜਨ ਯੁਕਤ 300 ਬੈੱਡਾਂ ਦੀ ਸੁਵਿਧਾ ਦੇ ਨਾਲ ਜੰਬੋ ਕੋਵਿਡ-ਕੇਅਰ ਸੈਂਟਰ ਦੇ ਪਹਿਲੇ ਪੜਾਅ ਨੂੰ ਰਾਸ਼ਟਰ ਦੀ ਸੇਵਾ ਵਿੱਚ ਸਮਰਪਿਤ ਕੀਤਾ। ਇਸ ਵਰਚੁਅਲ ਉਦਘਾਟਨ ਸਮਾਰੋਹ ਵਿੱਚ ਸਟੀਲ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ, ਆਂਧਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਸ਼੍ਰੀ ਏ. ਕਾਲੀ ਕ੍ਰਿਸ਼ਣ ਸ਼੍ਰੀਨਿਵਾਸ, ਆਂਧਰ ਪ੍ਰਦੇਸ਼ ਦੇ ਉਦਯੋਗ ਅਤੇ ਵਪਾਰ ਮੰਤਰੀ ਸ਼੍ਰੀ ਐੱਮ. ਗੌਤਮ ਰੈੱਡੀ, ਆਂਧਰ ਪ੍ਰਦੇਸ਼ ਦੇ ਪੰਚਾਇਤੀ ਰਾਜ ਅਤੇ ਗ੍ਰਾਮੀਣ ਵਿਕਾਸ, ਖਾਣ ਤੇ ਭੂਮੀਗਿਆਨ ਮੰਤਰੀ ਸ਼੍ਰੀ ਪੀ. ਰਾਮਚੰਦਰ ਰੈੱਡੀ, ਸੰਸਦ ਮੈਂਬਰ ਅਤੇ ਵਿਧਾਇਕ, ਸਟੀਲ ਮੰਤਰਾਲੇ ਦੇ ਸਕੱਤਰ, ਭਾਰਤ ਸਰਕਾਰ ਅਤੇ ਆਂਧਰ ਪ੍ਰਦੇਸ਼ ਸਰਕਾਰ ਅਤੇ ਰਾਸ਼ਟਰੀ ਸਟੀਲ ਨਿਗਮ ਲਿਮਿਟਿਡ ਦੇ ਅਧਿਕਾਰ ਵੀ ਹਾਜ਼ਿਰ ਸਨ।

https://www.pib.gov.in/PressReleasePage.aspx?PRID=1722860

 

*****

 

ਐੱਮਵੀ



(Release ID: 1723103) Visitor Counter : 138


Read this release in: English , Urdu , Hindi , Marathi