ਰੱਖਿਆ ਮੰਤਰਾਲਾ

ਪਾਸਿੰਗ ਆਊਟ ਪਰੇਡ - 29 ਮਈ 21 ਨੂੰ ਭਾਰਤੀ ਨੌਸੈਨਾ ਅਕਾਦਮੀ ਵਿਖੇ ਕਰਵਾਈ ਗਈ

Posted On: 29 MAY 2021 8:30PM by PIB Chandigarh

ਭਾਰਤੀ ਨੌਸੈਨਾ ਅਕਾਦਮੀ (ਆਈਐਨਏ), ਅਜ਼ੀਮਾਲਾ ਵਿਖੇ ਸ਼ਨੀਵਾਰ, 29 ਮਈ, 21 ਨੂੰ ਆਯੋਜਿਤ ਸ਼ਾਨਦਾਰ ਪਾਸਿੰਗ ਆਊਟ ਪਰੇਡ (ਪੀਓਪੀ) ਵਿੱਚ, 152 ਟ੍ਰੇਨੀਆਂ ਜਿਨ੍ਹਾਂ ਵਿੱਚ 100 ਆਈਏਐਨਸੀ ਦੇ ਮਿਡਸ਼ਿਪਮੈਨ, 30 ਏ ਨੇਵਲ ਓਰੀਐਂਟੇਸ਼ਨ ਕੋਰਸ (ਵਧੇ ਹੋਏ) ਅਤੇ 32 ਨੇਵਲ ਓਰੀਐਂਟੇਸ਼ਨ ਕੋਰਸ (ਨਿਯਮਤ) ਦੇ ਕੈਡਿਟਾਂ ਨੇ ਫਲਾਇੰਗ ਕਲਰਜ਼ ਨਾਲ ਮੁੱਢਲੀ ਸਿਖਲਾਈ ਦੀ ਸਮਾਪਤੀ ਨੂੰ ਸ਼ਾਨਦਾਰ ਬਣਾਇਆ। 

ਪਰੇਡ ਦੀ ਨਿਗਰਾਨੀ ਵਾਈਸ ਐਡਮਿਰਲ ਅਜਿੰਦਰ ਬਹਾਦੁਰ ਸਿੰਘ, ਏਵੀਐਸਐਮ, ਵੀਐਸਐਮ, ਪੂਰਬੀ ਨੇਵਲ ਕਮਾਂਡ-ਇਨ-ਚੀਫ਼, ਫਲੈਗ ਅਫਸਰ ਨੇ ਕੀਤੀ। ਸਮਾਰੋਹ ਦੀ ਸਮੀਖਿਆ ਪੂਰੀ ਹੋਣ 'ਤੇ ਹੋਣਹਾਰ ਮਿਡਸ਼ਿਪਮੈਨ ਅਤੇ ਕੈਡੇਟਾਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਵਾਈਸ ਐਡਮਿਰਲ ਐਮ ਏ ਹੰਪੀਹੋਲੀ, ਏਵੀਐਸਐਮ, ਐਨਐਮ, ਕਮਾਂਡੈਂਟ, ਆਈਐਨਏ ਸੰਚਾਲਨ ਅਧਿਕਾਰੀ ਸਨ।

ਇੰਡੀਅਨ ਨੇਵਲ ਅਕੈਡਮੀ ਬੀ ਟੈੱਕ ਕੋਰਸ ਲਈ ਪ੍ਰੈਜ਼ੀਡੈਂਟਸ ਗੋਲਡ ਮੈਡਲ ਮਿਡਸ਼ਿੱਪਮੈਨ ਮੋਹਿਤ ਭੂਰੀਆ ਨੂੰ ਦਿੱਤਾ ਗਿਆ। ਦੂਸਰੇ ਤਗਮਾ ਜੇਤੂ ਹੇਠ ਲਿਖਿਆਂ ਅਨੁਸਾਰ ਸਨ: -

(ਏ) ਆਈਐਨਏਸੀ ਬੀ ਟੈਕ ਕੋਰਸ ਲਈ ਸੀਐਨਐਸ ਸਿਲਵਰ ਮੈਡਲ - ਮਿਡਸ਼ਿਪੈਨ ਰੋਹਿਤ ਡਾਗਰ

(ਬੀ) ਆਈਐਨਏਸੀ ਬੀ ਟੈਕ ਕੋਰਸ-ਮਿਡਸ਼ਿਪਮੈਨ ਗੌਰਵ ਕੁਮਾਰ ਨੂੰ ਐਫਓਸੀ-ਇਨ-ਸੀ ਸਾਊਥ ਬ੍ਰੋਨਜ਼ ਮੈਡਲ

(ਸੀ) ਐਨਓਸੀ (ਨਿਯਮਤ) ਲਈ ਸੀਐਨਐਸ ਗੋਲਡ ਮੈਡਲ - ਕੈਡੇਟ ਅਕਾਂਕਸ਼ਾ ਮਹਿਰਾ

(ਡੀ) ਕਮਾਂਡੈਂਟ, ਐਨਓਸੀ (ਰੈਗੂਲਰ) ਆਈਐਨਏ ਸਿਲਵਰ ਮੈਡਲ - ਕੈਡਿਟ ਰੀਤਿਕਾ ਮਿਸ਼ਰਾ

(ਈ) ਸਭ ਤੋਂ ਹੋਣਹਾਰ ਮਹਿਲਾ ਸਿਖਲਾਈਕਰਤਾ ਲਈ ਜ਼ਾਮੋਰਿਨ ਟਰਾਫੀ - ਕੈਡਿਟ ਵੈਸ਼ਾਲੀ ਮਿਸ਼ਰਾ

ਸਫਲ ਸਿਖਿਆਰਥੀਆਂ ਨੇ ਸਲੋ ਮਾਰਚ ਵਿੱਚ, ਸਲੂਟ ਵਿੱਚ ਆਪਣੀਆਂ ਚਮਕਦਾਰ ਤਲਵਾਰਾਂ ਅਤੇ ਰਾਈਫਲਾਂ ਨਾਲ ਮਾਰਚ ਪਾਸਟ ਕੀਤਾ, ਉਨ੍ਹਾਂ ਦੇ ਅੰਤਿਮ ਕਦਮ ਜਾਂ ਲਾਸਟ ਸਟੈੱਪ ਲਈ ਦੁਨੀਆ ਭਰ ਵਿੱਚ ਆਰਮਡ ਫੋਰਸਿਜ਼ ਦੁਆਰਾ ਨਿੱਘੀ ਵਿਦਾਇਗੀ ਲਈ ਆਲਡ ਲੰਗ ਸਿਨੇ ਦੀਆਂ ਰਵਾਇਤੀ ਧੁਨਾਂ ਵਜਾਈਆਂ ਗਈਆਂ। 

ਪੂਰਬੀ ਸਮੁੰਦਰੀ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼, ਏਵੀਐੱਸਐੱਮ, ਏਵੀਐੱਸਐੱਮ, ਵਾਈਸ ਐਡਮਿਰਲ ਅਜਿੰਦਰ ਬਹਾਦੁਰ ਸਿੰਘ ਨੇ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਪਰੇਡ 'ਤੇ ਉਨ੍ਹਾਂ ਦੇ ਸਫਲ ਹੋਣ, ਸਮਾਰਟ ਡਰਿੱਲ ਅਤੇ ਪਰੇਡ ਲਈ ਵਧਾਈ ਦਿੱਤੀ। ਸਮੀਖਿਆ ਅਧਿਕਾਰੀ ਨੇ ਡਿਊਟੀ, ਸਨਮਾਨ ਅਤੇ ਹਿੰਮਤ ਦੇ ਮੁਢਲੇ ਮੁੱਲਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਚਾਨਣਾ ਪਾਇਆ ਕਿ ਹਥਿਆਰਬੰਦ ਫੌਜਾਂ ਦੇਸ਼ ਦੀ ਰੱਖਿਆ ਦਾ ਸਭ ਤੋਂ ਮਜ਼ਬੂਤ ਥੰਮ ਹਨ ਅਤੇ ਉਨ੍ਹਾਂ ਨੇ ਹਰ ਵਾਰ ਸਾਬਿਤ ਕੀਤਾ ਹੈ, ਕਿ ਭਾਵੇਂ ਇਹ ਟਕਰਾਅ ਦੀ ਸਥਿਤੀ ਹੋਵੇ, ਧਰਤੀ ਜਾਂ ਸਮੁੰਦਰੀ ਸਰਹੱਦਾਂ 'ਤੇ ਦੇਸ਼ ਵਿਰੋਧੀ ਤਾਕਤਾਂ ਦੁਆਰਾ ਚਣੌਤੀਆਂ ਜਾਂ ਕੋਵਿਡ ਮਹਾਮਾਰੀ, ਕੁਦਰਤੀ ਆਫ਼ਤ ਦੌਰਾਨ ਤੁਰੰਤ ਕਾਰਵਾਈ, ਭਾਲ ਅਤੇ ਬਚਾਅ ਕਾਰਜ ਜੋ ਕਿ ਹਾਲ ਹੀ ਵਿੱਚ ਚੱਕਰਵਾਤ ਯਾਸ ਅਤੇ ਟਾਊਤੇ ਦੌਰਾਨ ਦੇਖਿਆ ਗਿਆ ਸੀ।

      ਸਮੀਖਿਆ ਅਧਿਕਾਰੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਪਾਸਿੰਗ ਆਊਟ ਹੋਏ ਸਿਖਿਆਰਥੀਆਂ ਨੂੰ ਸਖਤ ਸਿਖਲਾਈ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਵਧਾਈ ਦਿੱਤੀ। ਇਹ ਅਧਿਕਾਰੀ ਵੱਖ-ਵੱਖ ਨੌਸੈਨਾ ਸਮੁੰਦਰੀ ਜਹਾਜ਼ਾਂ ਅਤੇ ਅਦਾਰਿਆਂ ਵੱਲ ਵਿਸ਼ੇਸ਼ ਖੇਤਰਾਂ ਵਿੱਚ ਆਪਣੀ ਸਿਖਲਾਈ ਨੂੰ ਅੱਗੇ ਵਧਾਉਣਗੇ। ਅਕਾਦਮੀ ਦੁਆਰਾ ਸਥਾਪਤ ਕੀਤੇ ਗਏ ਸਖਤ ਸਾਵਧਾਨੀ ਉਪਾਵਾਂ ਨੇ ਕੋਵਿਡ -19 ਦੌਰਾਨ ਸਿਖਲਾਈ ਕੈਡਿਟਾਂ ਦੇ ਚੁਣੌਤੀਪੂਰਨ ਟੀਚੇ ਨੂੰ ਪੂਰਾ ਕਰਨ ਅਤੇ ਆਈਐਨਏ ਵਿਖੇ ਸਪਰਿੰਗ ਮਿਆਦ 2021 ਦੇ ਸਫਲਤਾਪੂਰਵਕ ਮੁਕੰਮਲ ਹੋਣ ਵਿੱਚ ਸਹਾਇਤਾ ਕੀਤੀ ਹੈ।

****

ਏਬੀਬੀਬੀ / ਵੀਐਮ / ਐਮਐਸ(Release ID: 1722849) Visitor Counter : 121


Read this release in: English , Urdu , Hindi