ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਟੀਕਾਕਰਨ ਦੀਆਂ ਕੋਰੀਆਂ ਕਲਪਨਾਵਾਂ ਦਾ ਭੰਡਾਫੋੜ


ਆਤਮਨਿਰਭਰ ਭਾਰਤ 3.0 ਮਿਸ਼ਨ ਕੋਵਿਡ ਸੁਰਕਸ਼ਾ ਅਧੀਨ ਜੁਲਾਈ/ਅਗਸਤ ਤਕ 6 ਕਰੋੜ ਕੋਵੇਕਸਿਨ ਟੀਕਿਆਂ ਦਾ ਉਤਪਾਦਨ ਹੋਵੇਗਾ

ਨਵੇਂ ਉਤਪਾਦਤ ਟੀਕਿਆਂ 'ਤੇ ਸਖ਼ਤ ਗੁਣਵੱਤਾ ਕੰਟ੍ਰੋਲ ਉਨ੍ਹਾਂ ਦੀ ਤੁਰੰਤ ਵੰਡ ਦੀ ਮਨਾਹੀ ਕਰਦੇ ਹਨ

ਕੋਵੋਕਸਿਨ ਦੀਆਂ 3.11 ਕਰੋੜ ਤੋਂ ਵੱਧ ਖੁਰਾਕਾਂ ਦੀ ਸਪਲਾਈ ਕੀਤੀ ਗਈ ਹੈ ਅਤੇ ਪਾਈਪਲਾਈਨ ਵਿੱਚ ਹਨ

ਲਗਭਗ 90 ਲੱਖ ਕੋਵੇਕਸਿਨ ਖੁਰਾਕਾਂ ਜੂਨ ਦੇ ਮਹੀਨੇ ਲਈ ਵਚਨਬੱਧ ਹਨ

Posted On: 28 MAY 2021 8:46PM by PIB Chandigarh

ਭਾਰਤ ਸਰਕਾਰ ਇਸ ਸਾਲ 16 ਜਨਵਰੀ ਤੋਂ ‘ਸਰਕਾਰ ਦੀ ਸਮੁੱਚੀ’ ਪਹੁੰਚ ਅਧੀਨ ਪ੍ਰਭਾਵਸ਼ਾਲੀ ਟੀਕਾਕਰਨ ਮੁਹਿੰਮ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਦਾ ਸਮਰਥਨ ਕਰ ਰਹੀ ਹੈ। ਟੀਕੇ ਦੀਆਂ ਖੁਰਾਕਾਂ ਦੀ ਉਪਲਬਧਤਾ ਨੂੰ ਸਟ੍ਰੀਮਲਾਈਨ ਕਰਨ ਲਈ, ਕੇਂਦਰ ਸਰਕਾਰ ਨਿਰੰਤਰ ਟੀਕਾ ਨਿਰਮਾਤਾਵਾਂ ਦੇ ਸੰਪਰਕ ਵਿੱਚ ਹੈ ਅਤੇ ਮਈ 2021 ਤੋਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਵੱਖ ਵੱਖ ਖਰੀਦ ਵਿਕਲਪ ਖੋਲ੍ਹ ਦਿੱਤੇ ਹਨ।

ਭਾਰਤ ਬਾਇਓਟੈਕ ਦੇ ਅਣ-ਗਿਣਤ ਟੀਕੇ ਦੀਆਂ ਖੁਰਾਕਾਂ ਬਾਰੇ ਕੁਝ ਬੇਬੁਨਿਆਦ ਮੀਡੀਆ ਰਿਪੋਰਟਾਂ ਆਈਆਂ ਹਨ। ਇਹ ਰਿਪੋਰਟਾਂ ਗਲਤ ਹਨ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਰਾਹੀਂ ਸਮਰਥਤ ਨਹੀਂ ਹਨ। 

ਭਾਰਤ ਬਾਇਓਟੈਕ ਦੀਆਂ 6 ਕਰੋੜ ਖੁਰਾਕਾਂ ਹੋਣ ਦੇ ਦਾਅਵਿਆਂ ਨੂੰ ਉਕਤ ਮਾਮਲੇ ਦੀ ਰਿਪੋਰਟ ਕਰਨ ਵਾਲੇ ਕੁਝ ਹਿੱਸਿਆਂ ਵਿੱਚ ਧਾਰਨਾ ਜਾਂ ਸਮਝ ਦੀ ਗਲਤੀ ਹੈ। 

ਸਵਦੇਸ਼ੀ ਵਿਕਸਤ ਕੋਵੋਕਸਿਨ ਟੀਕੇ ਦੀ ਮੌਜੂਦਾ ਉਤਪਾਦਨ ਸਮਰੱਥਾ ਮਈ-ਜੂਨ 2021 ਤਕ ਦੁੱਗਣੀ ਕੀਤੀ ਜਾਏਗੀ ਅਤੇ ਫਿਰ ਜੁਲਾਈ - ਅਗਸਤ 2021 ਤਕ ਲਗਭਗ 6-7 ਗੁਣਾ ਵਧ ਜਾਵੇਗੀ ਭਾਵ ਅਪ੍ਰੈਲ, 2021 ਵਿਚ ਇਕ ਕਰੋੜ ਟੀਕਾ ਖੁਰਾਕਾਂ ਤੋਂ ਜੁਲਾਈ-ਅਗਸਤ ਵਿੱਚ ਉਤਪਾਦਨ 6-7 ਕਰੋੜ ਟੀਕਾ ਖੁਰਾਕਾਂ ਤਕ ਵੱਧ ਜਾਵੇਗੀ। ਇਹ ਉਮੀਦ ਕੀਤੀ ਜਾਂਦੀ ਹੈ ਕਿ ਉਤਪਾਦਨ ਸਤੰਬਰ 2021 ਤੱਕ ਹਰ ਮਹੀਨੇ 10 ਕਰੋੜ ਦੇ ਕਰੀਬ ਖੁਰਾਕਾਂ ਤੱਕ ਪਹੁੰਚ ਜਾਵੇਗਾ।  

ਕੋਵੇਕਸਿਨ ਦੀ ਇਸ ਸਮਰੱਥਾ ਨੂੰ ਵਧਾਉਣ ਦੇ ਕੰਮ ਦਾ ਐਲਾਨ ਭਾਰਤ ਸਰਕਾਰ ਵੱਲੋਂ ਆਤਮਨਿਰਭਰ ਭਾਰਤ 3.0 ਮਿਸ਼ਨ ਕੋਵਿਡ ਸੁਰੱਖਿਆ ਅਧੀਨ ਕੀਤਾ ਗਿਆ ਸੀ ਅਤੇ ਭਾਰਤ ਸਰਕਾਰ ਦੇ ਬਾਇਓ ਟੈਕਨੋਲੋਜੀ ਵਿਭਾਗ ਵੱਲੋਂ ਲਾਗੂ ਕੀਤਾ ਗਿਆ ਸੀ ਤਾਂ ਜੋ ਸਵਦੇਸ਼ੀ ਕੋਵਿਡ ਟੀਕਿਆਂ ਦੇ ਵਿਕਾਸ ਅਤੇ ਉਤਪਾਦਨ ਵਿੱਚ ਤੇਜ਼ੀ ਲਿਆਂਦੀ ਜਾ ਸਕੇ। 

ਟੀਕਾ ਮੈਡੀਕਲ ਮਹੱਤਵ ਦਾ ਜੀਵ-ਵਿਗਿਆਨਕ ਉਤਪਾਦ ਹੈ, ਜੋ ਹਾਰਵੈਸਟਿੰਗ ਅਤੇ ਗੁਣਵੱਤਾ ਟੈਸਟਿੰਗ ਲਈ ਸਮਾਂ ਲੈਂਦਾ ਹੈ। ਇੱਕ ਸੁਰੱਖਿਅਤ ਉਤਪਾਦ ਨੂੰ ਯਕੀਨੀ ਬਣਾਉਣ ਲਈ ਇਹ ਕੰਮ ਰਾਤੋ ਰਾਤ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਨਿਰਮਾਣ ਸਮਰੱਥਾ ਵਿਚ ਵਾਧੇ ਨੂੰ ਵੀ ਇਕ ਮਾਰਦਰਸ਼ਕ ਪ੍ਰਕਿਰਿਆ ਦੀ ਜ਼ਰੂਰਤ ਹੈ ਅਤੇ ਕੁੱਲ ਉਤਪਾਦਨ ਵਿਚ ਵਾਧਾ ਤੁਰੰਤ ਸਪਲਾਈ ਦੀ ਆਗਿਆ ਨਹੀਂ ਦਿੰਦਾ।  

28 ਮਈ 2021 ਦੀ ਸਵੇਰ ਨੂੰ ਇਕੱਤਰ ਕੀਤੇ ਅੰਕੜਿਆਂ ਅਨੁਸਾਰ, ਭਾਰਤ ਬਾਇਓਟੈਕ ਨੇ ਭਾਰਤ ਸਰਕਾਰ ਨੂੰ 2,76,66,860 ਟੀਕੇ ਦੀਆਂ ਖੁਰਾਕਾਂ ਸਪਲਾਈ ਕੀਤੀਆਂ ਹਨ। ਇਨ੍ਹਾਂ ਵਿੱਚੋਂ, ਟੀਕੇ ਦੀ ਬਰਬਾਦੀ ਸਮੇਤ 2,20,89,880 ਖੁਰਾਕਾਂ ਨੂੰ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਚੱਲ ਰਹੀ ਕੋਵਿਡ-19 ਟੀਕਾਕਰਣ ਮੁਹਿੰਮ ਵਿੱਚ ਖਪਤ ਕੀਤਾ ਹੈ। ਇਸ ਤਰ੍ਹਾਂ  ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਟੀਕਿਆਂ ਦੀਆਂ 55,76,980  ਬਾਕੀ ਖੁਰਾਕਾਂ ਉਪਲਬਧ ਹਨ। ਪ੍ਰਾਈਵੇਟ ਹਸਪਤਾਲਾਂ ਨੇ ਵੀ ਉਸੇ ਮਹੀਨੇ ਵਿੱਚ ਕੋਵੇਕਸਿਨ ਦੀਆਂ 13,65,760 ਖੁਰਾਕਾਂ ਪ੍ਰਾਪਤ ਕੀਤੀਆਂ ਹਨ ਜੋ ਭਾਰਤ ਸਰਕਾਰ ਅਤੇ ਰਾਜਾਂ ਨੂੰ ਸਪਲਾਈ ਕੀਤੀਆਂ ਗਈਆਂ ਖੁਰਾਕਾਂ ਤੋਂ ਅੱਲਗ ਹਨ। 

ਮਈ ਦੇ ਮਹੀਨੇ ਵਿਚ, 2021 ਕੋਵੋਕਸਿਨ ਦੀਆਂ ਹੋਰ 21,54,440 ਖੁਰਾਕਾਂ ਦੀ ਸਪਲਾਈ ਕੀਤੀ ਜਾਣੀ ਹੈ। ਇਸ ਨਾਲ ਹੁਣ ਤੱਕ ਸਪਲਾਈ ਕੀਤੀਆਂ ਗਈਆਂ ਅਤੇ ਪਾਈਪਲਾਈਨ ਵਿੱਚ ਟੀਕੇ ਦੀਆਂ ਕੁਲ ਖੁਰਾਕਾਂ ਦੀ ਗਿਣਤੀ 3,11,87,060  ਹੋ ਜਾਵੇਗੀ। ਨਿਰਮਾਤਾ ਵੱਲੋਂ ਜੂਨ ਮਹੀਨੇ ਵਿੱਚ ਲਗਭਗ 90,00,000 ਖੁਰਾਕਾਂ ਦੀ ਸਪਲਾਈ ਦੀ ਵਚਨਬੱਧਤਾ ਹੈ। 

------------------------------------------- 

ਐਮਵੀ



(Release ID: 1722594) Visitor Counter : 223