ਰੇਲ ਮੰਤਰਾਲਾ
ਆਕਸੀਜਨ ਐਕਸਪ੍ਰੈੱਸ ਰੇਲਾਂ ਹੁਣ ਦੇਸ਼ ਭਰ ਦੇ 15 ਰਾਜਾਂ ਦੇ 39 ਸ਼ਹਿਰਾਂ/ਕਸਬਿਆਂ ’ਚ 41 ਸਟੇਸ਼ਨਾਂ ’ਤੇ ਜਾਂਦੀਆਂ ਹਨ
ਆਕਸੀਜਨ ਐਕਸਪ੍ਰੈੱਸ ਰੇਲਾਂ ਨੇ ਰਾਸ਼ਟਰ ਤੱਕ ਪਹੁੰਚਾਈ 19,408 ਮੀਟ੍ਰਿਕ ਟਨ ਤੋਂ ਵੱਧ LMO
ਹੁਣ ਤੱਕ 1,162 ਟੈਂਕਰਾਂ ਵਾਲੀਆਂ 289 ਆਕਸੀਜਨ ਐਕਸਪ੍ਰੈੱਸ ਰੇਲ–ਗੱਡੀਆਂ ਆਪਣੀ ਯਾਤਰਾ ਮੁਕੰਮਲ ਕਰ ਚੁੱਕੀਆਂ ਹਨ ਤੇ 16 ਰਾਜਾਂ ਨੂੰ ਰਾਹਤ ਪਹੁੰਚਾਈ ਹੈ
50 ਟੈਂਕਰਾਂ ’ਚ 865 ਮੀਟ੍ਰਿਕ ਟਨ LMO ਨਾਲ ਲੱਦੀਆਂ 11 ਆਕਸੀਜਨ ਰੇਲ–ਗੱਡੀਆਂ ਇਸ ਵੇਲੇ ਯਾਤਰਾ ਕਰ ਰਹੀਆਂ
ਮਹਾਰਾਸ਼ਟਰ ’ਚ 614 ਮੀਟ੍ਰਿਕ ਟਨ ਆਕਸੀਜਨ, ਉੱਤਰ ਪ੍ਰਦੇਸ਼ ’ਚ ਲਗਭਗ 3,731 ਮੀਟ੍ਰਿਕ ਟਨ, ਮੱਧ ਪ੍ਰਦੇਸ਼ ’ਚ 656 ਮੀਟ੍ਰਿਕ ਟਨ, ਦਿੱਲੀ ’ਚ 5,185 ਮੀਟ੍ਰਿਕ ਟਨ, ਹਰਿਆਣਾ ’ਚ 1967 ਮੀਟ੍ਰਿਕ ਟਨ, ਰਾਜਸਥਾਨ ’ਚ 98 ਮੀਟ੍ਰਿਕ ਟਨ, ਕਰਨਾਟਕ ’ਚ 656 ਮੀਟ੍ਰਿਕ ਟਨ, ਉੱਤਰਾਖੰਡ ’ਚ 320 ਮੀਟ੍ਰਿਕ ਟਨ,ਤਾਮਿਲ ਨਾਡੂ ’ਚ 1554 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ’ਚ 1268 ਮੀਟ੍ਰਿਕ ਟਨ, ਪੰਜਾਬ ’ਚ 225 ਮੀਟ੍ਰਿਕ ਟਨ, ਕੇਰਲ ’ਚ 380 ਮੀਟ੍ਰਿਕ ਟਨ, ਤੇਲੰਗਾਨਾ ’ਚ 1432 ਮੀਟ੍ਰਿਕ ਟਨ, ਝਾਰਖੰਡ ’ਚ 38 ਮੀਟ੍ਰਿਕ ਟਨ ਅਤੇ ਆਸਾਮ ਵਿੱਚ 160 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਜਾ ਚੁੱਕੀ ਹੈ
Posted On:
28 MAY 2021 4:29PM by PIB Chandigarh
ਸਾਰੇ ਅੜਿੱਕਿਆਂ ਨੂੰ ਪਾਰ ਕਰਦਿਆਂ ਤੇ ਨਵੇਂ ਹੱਲ ਲੱਭਦਿਆਂ ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ ‘ਲਿਕੁਇਡ ਮੈਡੀਕਲ ਆਕਸੀਜਨ’ (LMO) ਪਹੁੰਚਾ ਕੇ ਰਾਹਤ ਮੁਹੱਈਆ ਕਰਵਾਉਣ ਦੀ ਆਪਣੀ ਯਾਤਰਾ ਜਾਰੀ ਰੱਖੀ ਹੋਈ ਹੈ। ਹੁਤੱਕ, ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵਿਭਿੰਨ ਰਾਜਾਂ ਤੱਕ 1,162 ਤੋਂ ਵੱਧ ਟੈਂਕਰਾਂ ਰਾਹੀਂ 19,408 ਮੀਟ੍ਰਿਕ ਟਨ ਤੋਂ ਵੱਧ LMO ਪਹੁੰਚਾਈ ਹੈ।
ਮਿਸ਼ਨ ਮੋਡ ’ਤੇ, ਹੁਣ ਤੱਕ ਦੇਸ਼ ਭਰ ਦੇ 15 ਰਾਜਾਂ ਦੇ ਇਨ੍ਹਾਂ 39 ਸ਼ਹਿਰਾਂ/ਕਸਬਿਆਂ ਵਿੱਚ ਆਕਸੀਜਨ ਐਕਸਪ੍ਰੈੱਸ ਰੇਲ–ਗੱਡੀਆਂ ਰਾਹੀਂ LMO ਪਹੁੰਚਾਈ ਗਈ ਹੈ: ਉੱਤਰ ਪ੍ਰਦੇਸ਼ ’ਚ ਲਖਨਊ, ਵਾਰਾਨਸੀ, ਕਾਨਪੁਰ, ਬਰੇਲੀ, ਗੋਰਖਪੁਰ ਤੇ ਆਗਰਾ, ਮੱਧ ਪ੍ਰਦੇਸ਼ ’ਚ ਸਾਗਰ, ਜਬਲਪੁਰ, ਕਟਨੀ ਤੇ ਭੋਪਾਲ, ਮਹਾਰਾਸ਼ਟਰ ’ਚ ਨਾਗਪੁਰ, ਨਾਸ਼ਿਕ, ਪੁਣੇ, ਮੁੰਬਈ ਤੇ ਸੋਲਾਪੁਰ, ਤੇਲੰਗਾਨਾ ’ਚ ਹੈਦਰਾਬਾਦ, ਹਰਿਆਣਾ ’ਚ ਫ਼ਰੀਦਾਬਾਦ ਤੇ ਗੁਰੂਗ੍ਰਾਮ, ਦਿੱਲੀ ’ਚ ਤੁਗਲਕਾਬਾਦ, ਦਿੱਲੀ ਛਾਉਣੀ ਤੇ ਓਖਲਾ, ਰਾਜਸਥਾਨ ’ਚ ਕੋਟਾ ਤੇ ਕਨਕਪਾਰਾ, ਕਰਨਾਟਕ ’ਚ ਬੈਂਗਲੁਰੂ, ਉੱਤਰਾਖੰਡ ’ਚ ਦੇਹਰਾਦੂਨ, ਆਂਧਰਾ ਪ੍ਰਦੇਸ਼ ’ਚ ਨੈੱਲੋਰ, ਗੁੰਟੂਰ, ਤੜੀਪੱਤਰੀ ਤੇ ਵਿਸ਼ਾਖਾਪਟਨਮ, ਕੇਰਲ ’ਚ ਏਰਨਾਕੁਲਮ, ਤਾਮਿਲ ਨਾਡੂ ’ਚ ਤਿਰੂਵੱਲੂਰ, ਚੇਨਈ, ਟੂਟੀਕੌਰਿਨ, ਕੋਇੰਬਟੂਰ ਤੇ ਮਦੁਰਾਈ, ਪੰਜਾਬ ’ਚ ਬਠਿੰਡਾ ਤੇ ਫ਼ਿਲੌਰ, ਆਸਾਮ ’ਚ ਕਾਮਰੂਪ ਤੇ ਝਾਰਖੰਡ ’ਚ ਰਾਂਚੀ।
ਆਕਸੀਜਨ ਐਕਸਪ੍ਰੈੱਸ ਰੇਲ–ਗੱਡੀਆਂ ਨੇ ਇਨ੍ਹਾਂ 39 ਸ਼ਹਿਰਾਂ/ਕਸਬਿਆਂ ’ਚ ‘ਲਿਕੁਇਡ ਮੈਡੀਕਲ ਆਕਸੀਜਨ’ (LMO) ਪਹੁੰਚਾਈ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਹੁਣ ਤੱਕ 289 ਐਕਸਪ੍ਰੈੱਸ ਰੇਲ–ਗੱਡੀਆਂ ਆਪਣੀ ਯਾਤਰਾ ਮੁਕੰਮਲ ਕਰ ਚੁੱਕੀਆਂ ਹਨ ਤੇ ਉਨ੍ਹਾਂ ਵਿਭਿੰਨ ਰਾਜਾਂ ਵਿੱਚ ਰਾਹਤ ਲਿਆਂਦੀ ਹੈ।
ਇਹ ਰਿਲੀਜ਼ ਜਾਰੀ ਕਰਨ ਦੇ ਸਮੇਂ 50 ਟੈਂਕਰਾਂ ਵਿੱਚ 865 ਤੋਂ ਵੱਧ ਮੀਟ੍ਰਿਕ ਟਨ LMO ਨਾਲ ਲੱਦੀਆਂ 11 ਆਕਸੀਜਨ ਐਕਸਪ੍ਰੈੱਸ ਰੇਲ–ਗੱਡੀਆਂ ਯਾਤਰਾ ਕਰ ਰਹੀਆਂ ਸਨ।
ਦੱਖਣੀ ਰਾਜਾਂ ਵਿੱਚੋਂ ਆਂਧਰਾ ਪ੍ਰਦੇਸ਼, ਤਾਮਿਲ ਨਾਡੂ, ਕਰਨਾਟਕ ਤੇ ਤੇਲੰਗਾਨਾ ’ਚ 1,000–1,000 ਮੀਟ੍ਰਿਕ ਟਨ LMO ਦੀ ਡਿਲੀਵਰੀ ਕੀਤੀ ਜਾ ਚੁੱਕੀ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਆਕਸੀਜਨ ਐਕਸਪ੍ਰੈੱਸ ਰੇਲਾਂ ਨੇ 34 ਦਿਨ ਪਹਿਲਾਂ 24 ਅਪ੍ਰੈਲ ਤੋਂ ਮਹਾਰਾਸ਼ਟਰ ’ਚ 126 ਮੀਟ੍ਰਿਕ ਟਨ LMO ਦੀ ਡਿਲੀਵਰੀ ਕਰ ਕੇ ਸ਼ੁਰੂਆਤ ਕੀਤੀ ਸੀ।
ਬੇਨਤੀ ਕਰਨ ਵਾਲੇ ਰਾਜਾਂ ਵਿੱਚ ਥੋੜ੍ਹੇ ਸਮੇਂ ਅੰਦਰ ਵੱਧ ਤੋਂ ਵੱਧ LMO ਡਿਲਿਵਰ ਕਰਨ ਦੀ ਭਾਰਤੀ ਰੇਲਵੇ ਦੀ ਕੋਸ਼ਿਸ਼ ਹੈ।
ਆਕਸੀਜਨ ਐਕਸਪ੍ਰੈੱਸ ਰੇਲਾਂ ਰਾਹੀਂ ਆਕਸੀਜਨ ਦੀ ਸਹਾਇਤਾ 15 ਰਾਜਾਂ – ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲ ਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਤੇ ਆਸਾਮ ਤੱਕ ਪਹੁੰਚਾਈ ਗਈ ਹੈ।
ਇਹ ਰਿਲੀਜ਼ ਜਾਰੀ ਕਰਨ ਦੇ ਸਮੇਂ ਤੱਕ ਮਹਾਰਾਸ਼ਟਰ ’ਚ 614 ਮੀਟ੍ਰਿਕ ਟਨ ਆਕਸੀਜਨ, ਉੱਤਰ ਪ੍ਰਦੇਸ਼ ’ਚ ਲਗਭਗ 3,731 ਮੀਟ੍ਰਿਕ ਟਨ, ਮੱਧ ਪ੍ਰਦੇਸ਼ ’ਚ 656 ਮੀਟ੍ਰਿਕ ਟਨ, ਦਿੱਲੀ ’ਚ 5,185 ਮੀਟ੍ਰਿਕ ਟਨ, ਹਰਿਆਣਾ ’ਚ 1967 ਮੀਟ੍ਰਿਕ ਟਨ, ਰਾਜਸਥਾਨ ’ਚ 98 ਮੀਟ੍ਰਿਕ ਟਨ, ਕਰਨਾਟਕ ’ਚ 656 ਮੀਟ੍ਰਿਕ ਟਨ, ਉੱਤਰਾਖੰਡ ’ਚ 320 ਮੀਟ੍ਰਿਕ ਟਨ,ਤਾਮਿਲ ਨਾਡੂ ’ਚ 1554 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ’ਚ 1268 ਮੀਟ੍ਰਿਕ ਟਨ, ਪੰਜਾਬ ’ਚ 225 ਮੀਟ੍ਰਿਕ ਟਨ, ਕੇਰਲ ’ਚ 380 ਮੀਟ੍ਰਿਕ ਟਨ, ਤੇਲੰਗਾਨਾ ’ਚ 1432 ਮੀਟ੍ਰਿਕ ਟਨ, ਝਾਰਖੰਡ ’ਚ 38 ਮੀਟ੍ਰਿਕ ਟਨ ਅਤੇ ਆਸਾਮ ਵਿੱਚ 160 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਜਾ ਚੁੱਕੀ ਹੈ।
ਭਾਰਤੀ ਰੇਲਵੇ ਨੇ ਆਕਸੀਜਨ ਸਪਲਾਈ ਕਰਨ ਵਾਲੇ ਸਥਾਨਾਂ ਤੱਕ ਪੁੱਜਣ ਲਈ ਵਿਭਿੰਨ ਰੂਟ ਅਪਣਾਏ ਹਨ ਤੇ ਵਧੇਰੇ ਲੋੜ ਪੈਦਾ ਹੋਣ ਵਾਲੇ ਰਾਜਾਂ ਤੱਕ ਪੱਜਣ ਲਈ ਪੂਰੀ ਤਿਆਰੀ ਰੱਖੀ ਹੋਈ ਹੈ। LMO ਲਿਆਉਣ ਲਈ ਰਾਜਾਂ ਵੱਲੋਂ ਭਾਰਤੀ ਰੇਲਵੇ ਨੂੰ ਟੈਂਕਰ ਮੁਹੱਈਆ ਕਰਵਾਏ ਜਾਂਦੇ ਹਨ।
ਹੁਣ ਜਦੋਂ ਪੂਰਾ ਦੇਸ਼ ਹੀ ਇਸ ਵੇਲੇ ਸੰਕਟ ’ਚੋਂ ਲੰਘ ਰਿਹਾ ਹੈ, ਭਾਰਤੀ ਰੇਲਵੇ ਪੱਛਮ ’ਚ ਹਾਪਾ, ਬੜੌਦਾ ਮੁੰਦਰਾ ਅਤੇ ਪੂਰਬ ’ਚ ਰਾਉਰਕੇਲਾ, ਦੁਰਗਾਪੁਰ, ਟਾਟਾਨਗਰ, ਅੰਗੁਲ ਜਿਹੇ ਸਥਾਨਾਂ ਤੋਂ ਆਕਸੀਜਨ ਚੁੱਕ ਰਿਹਾ ਹੈ ਅਤੇ ਫਿਰ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲ ਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਤੇ ਆਸਾਮ ’ਚ ਕੰਪਲੈਕਸ ਆਪਰੇਸ਼ਨਲ ਰੂਟ ਯੋਜਨਾਬੰਦੀ ਦ੍ਰਿਸ਼ਾਂ ਵਿੱਚ ਡਿਲਿਵਰ ਕਰਦਾ ਹੈ।
ਇਹ ਯਕੀਨੀ ਬਣਾਉਣ ਲਈ ਕਿ ਆਕਸੀਜਨ ਰਾਹਤ ਛੇਤੀ ਤੋਂ ਛੇਤੀ ਸੰਭਵ ਸਮੇਂ ’ਚ ਪੁੱਜੇ, ਰੇਲਵੇ ਆਕਸੀਜਨ ਦਾ ਲੋਡ ਲਿਜਾਣ ਵਾਲੀਆਂ ਐਕਸਪ੍ਰੈੱਸ ਰੇਲ–ਗੱਡੀਆਂ ਚਲਾਉਣ ਲਈ ਨਵੇਂ ਮਿਆਰ ਅਤੇ ਵਿਲੱਖਣ ਮਾਪਦੰਡ ਸਿਰਜ ਰਿਹਾ ਹੈ। ਲੰਮੀ ਦੂਰੀ ਤੱਕ ਜਾਣ ਵਾਲੀਆਂ ਇਨ੍ਹਾਂ ਅਹਿਮ ਮਾਲ ਗੱਡੀਆਂ ਦੀ ਔਸਤ ਰਫ਼ਤਾਰ ਬਹੁਤੇ ਮਾਮਲਿਆਂ ਵਿੱਚ 55 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੈ। ਇਨ੍ਹਾਂ ਨੂੰ ਉੱਚ–ਤਰਜੀਹੀ ਗ੍ਰੀਨ ਕੌਰੀਡੋਰ ਉੱਤੇ ਛੇਤੀ ਤੋਂ ਛੇਤੀ ਆਪਣੇ ਟਿਕਾਣੇ ’ਤੇ ਪੁੱਜਣ ਦੀ ਉਚੇਰੀ ਭਾਵਨਾ ਨਾਲ ਚਲਾਇਆ ਜਾ ਰਿਹਾ ਹੈ, ਵਿਭਿੰਨ ਜ਼ੋਨਜ਼ ਵਿੱਚ ਜ਼ਿਆਦਾਤਰ ਚੁਣੌਤੀਪੂਰਨ ਸਥਿਤੀਆਂ ’ਚ ਆਪਰੇਸ਼ਨਲ ਟੀਮਾਂ 24 ਘੰਟੇ ਕੰਮ ਨੂੰ ਯਕੀਨੀ ਬਣਾ ਰਹੀਆਂ ਹਨ, ਤਾਂ ਜੋ ਆਕਸੀਜਨ ਨੂੰ ਤੇਜ਼ ਤੋਂ ਤੇਜ਼ ਰਫ਼ਤਾਰ ਨਾਲ ਸੰਭਾਵੀ ਸਮਾਂ–ਸੀਮਾ ਅੰਦਰ ਪਹੁੰਚਾਇਆ ਜਾ ਸਕੇ। ਵਿਭਿੰਨ ਸੈਕਸ਼ਨਾਂ ਉੱਤੇ ਅਮਲਾ ਬਦਲਣ ਲਈ ਤਕਨੀਕੀ ਸਟੋਪੇਜ ਦਾ ਸਮਾਂ 1 ਮਿੰਟ ਤੱਕ ਘਟਾ ਦਿੱਤਾ ਗਿਆ ਹੈ।
ਪਟੜੀਆਂ ਨੂੰ ਖੁੱਲ੍ਹਾ ਰੱਖਿਆ ਗਿਆ ਹੈ ਅਤੇ ਬਹੁਤ ਜ਼ਿਆਦਾ ਚੌਕਸੀ ਰੱਖੀ ਗਈ ਹੈ, ਤਾਂ ਜੋ ਆਕਸੀਜਨ ਐਕਸਪ੍ਰੈੱਸ ਰੇਲ–ਗੱਡੀਆਂ ਤੇਜ਼ੀ ਨਾਲ ਜਾ ਸਕਣ।
ਇਹ ਸਭ ਕੁਝ ਇਸ ਤਰੀਕੇ ਕੀਤਾ ਜਾ ਰਿਹਾ ਹੈ ਕਿ ਹੋਰ ਮਾਲ–ਗੱਡੀਆਂ ਦੀ ਆਵਾਜਾਈ ਨਾ ਘਟੇ।
ਨਵੀਂ ਆਕਸੀਜਨ ਐਕਸਪ੍ਰੈੱਸ ਰੇਲ–ਗੱਡੀ ਚਲਾਉਣਾ ਇੱਕ ਬਹੁਤ ਗਤੀਸ਼ੀਲ ਅਭਿਆਸ ਹੈ ਅਤੇ ਇਨ੍ਹਾਂ ਸਬੰਧੀ ਅੰਕੜੇ ਹਰ ਵੇਲੇ ਅਪਡੇਟ ਕੀਤੇ ਜਾਂਦੇ ਹਨ। ਆਕਸੀਜਨ ਨਾਲ ਲੱਦੀਆਂ ਹੋਰ ਐਕਸਪ੍ਰੈੱਸ ਰੇਲਾਂ ਦੇ ਰਾਤ ਸਮੇਂ ਆਪਣੀ ਯਾਤਰਾ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।
****
ਡੀਜੇਐੱਨ/ਐੱਮਕੇਵੀ
(Release ID: 1722593)
Visitor Counter : 220