ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਸੂਰਤ ਹਵਾਈ ਅੱਡੇ ਨੇ ਮੁਸ਼ਕਿਲ ਸਮੇਂ ਦੌਰਾਨ ਜ਼ਰੂਰੀ ਮੈਡੀਕਲ ਸਪਲਾਈ ਦੀ ਸਹੂਲਤ ਦਿੱਤੀ
ਸੂਰਤ ਹਵਾਈ ਅੱਡੇ ਦੁਆਰਾ 397 ਆਕਸੀਜਨ ਕੰਸਨਟ੍ਰੇਟਜ਼ ਅਤੇ 22 ਆਕਸੀਜਨ ਸਿਲੰਡਰ ਟਰਾਂਸਪੋਰਟ ਕੀਤੇ ਗਏ ਹਨ
ਟੀਕਿਆਂ ਦੀ ਆਵਾਜਾਈ ਵੀ ਸੁਰੱਖਿਅਤ ਢੰਗ ਨਾਲ ਕੀਤੀ ਗਈ
Posted On:
28 MAY 2021 4:15PM by PIB Chandigarh
ਸੂਰਤ ਹਵਾਈ ਅੱਡੇ ਨੇ ਅਣਥੱਕ ਮੇਹਨਤ ਕਰਦਿਆਂ ਇਹ ਯਕੀਨੀ ਬਣਾਇਆ ਹੈ ਕਿ ਟੀਕੇ , ਮੈਡੀਕਲ ਉਪਕਰਣ ਤੇ ਹੋਰ ਜ਼ਰੂਰੀ ਸਪਲਾਈ ਸੁਰੱਖਿਅਤ ਢੰਗ ਨਾਲ ਲੱਧੀ ਜਾਵੇ ਅਤੇ ਸਮੇਂ ਸਿਰ ਮੰਜਿ਼ਲ ਤੱਕ ਪਹੁੰਚਾਈ ਜਾਵੇ ।
ਅਪ੍ਰੈਲ ਤੇ ਮਈ 2021 ਦੌਰਾਨ 5,143 ਕਿਲੋਗ੍ਰਾਮ (397) ਆਕਸੀਜਨ ਕੰਸਨਟ੍ਰੇਟਰਜ਼ , 1,023 ਕਿਲੋਗ੍ਰਾਮ (22) ਆਕਸੀਜਨ ਸਿਲੰਡਰ ਅਤੇ 1,435 ਕਿਲੋਗ੍ਰਾਮ (92) ਕੋਵਿਡ ਟੀਕਿਆਂ ਨੂੰ ਸੂਰਤ ਹਵਾਈ ਅੱਡੇ ਨੇ ਸੁਰੱਖਿਅਤ ਢੋਇਆ ਹੈ । ਅੱਡੇ ਤੋਂ ਆਈ ਏ ਐੱਫ ਸੀ — 17 ਗਲੋਬ ਮਾਸਟਰ ਦੀਆਂ 5 ਉਡਾਨਾਂ ਭਰੀਆਂ ਗਈਆਂ , ਜਿਹਨਾਂ ਨੇ ਸੂਰਤ ਵਿੱਚ ਆਕਸੀਜਨ ਗੈਸ ਭਰਨ ਲਈ ਟੈਂਕਰ ਲਿਆਂਦੇ ।
ਸੂਰਤ ਹਵਾਈ ਅੱਡਾ ਆਪਣੀ ਕਿਸਮ ਦੇ ਹਵਾਈ ਅੱਡਿਆਂ ਵਿੱਚੋਂ ਪਹਿਲਾ ਹੈ , ਜਿੱਥੇ ਆਉਣ ਵਾਲੇ ਮੁਸਾਫਰਾਂ ਦਾ ਸਥਾਨਕ ਅਥਾਰਟੀ ਵੱਲੋਂ ਰੈਪਿਡ ਐਂਟੀਜਨ ਟੈਸਟ ਕੀਤਾ ਜਾ ਰਿਹਾ ਹੈ । ਟਿੱਕਾ ਉਤਸਵ ਦੌਰਾਨ ਸਾਰੇ ਮੁਸਾਫਰਾਂ ਤੇ ਭਾਗੀਦਾਰਾਂ ਲਈ ਕੋਵਿਡ ਟੀਕਾਕਰਨ ਕੈਂਪ ਵੀ ਲਗਾਇਆ ਗਿਆ ।
ਇਸ ਤੋਂ ਇਲਾਵਾ ਹਵਾਈ ਅੱਡਾ ਇਹ ਵੀ ਯਕੀਨੀ ਬਣਾ ਰਿਹਾ ਹੈ ਕਿ ਕੋਵਿਡ 19 ਨਾਲ ਸੰਬੰਧਤ ਨਿਰਦੇਸ਼ਾਂ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਪ੍ਰੋਟੋਕੋਲਜ਼ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਮੁਸਾਫਰਾਂ ਦੇ ਸਫ਼ਰ ਨੂੰ ਸੁਰੱਖਿਅਤ ਅਤੇ ਨਿਰਵਿਘਨ ਬਣਾਇਆ ਜਾ ਸਕੇ । ਸਾਰੇ ਮੁਲਾਜ਼ਮਾਂ , ਆਉਣ ਵਾਲਿਆਂ ਅਤੇ ਮੁਸਾਫਰਾਂ ਨੂੰ ਹਮੇਸ਼ਾ ਕੋਵਿਡ ਉਚਿਤ ਵਿਹਾਰ ਬਰਕਰਾਰ ਰੱਖਣਾ ਪੈਂਦਾ ਹੈ ਅਤੇ ਹਵਾਈ ਅੱਡੇ ਦਾ ਸਟਾਫ ਇਸ ਨੂੰ ਯਕੀਨੀ ਬਣਾਉਣ ਲਈ ਅਣਥੱਕ ਮੇਹਨਤ ਕਰ ਰਿਹਾ ਹੈ । ਸਾਰੇ ਭਾਗੀਦਾਰਾਂ ਦੀ ਵੱਧ ਤੋਂ ਵੱਧ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਸੁਰੱਖਿਆ ਉਪਾਅ ਲਾਗੂ ਕੀਤੇ ਗਏ ਹਨ ।
******************
ਐੱਨ ਜੀ
(Release ID: 1722525)
Visitor Counter : 199