ਰੱਖਿਆ ਮੰਤਰਾਲਾ

ਡੀ ਆਰ ਡੀ ਓ ਨੇ ਏਅਰੋ ਇੰਜਨਜ਼ ਲਈ ਕ੍ਰਿਟੀਕਲ ਨਿਅਰ ਈਸੋ ਥਰਮਲ ਫੋਰਜਿੰਗ ਤਕਨਾਲੋਜੀ ਵਿਕਸਿਤ ਕੀਤੀ ਹੈ

Posted On: 28 MAY 2021 1:58PM by PIB Chandigarh

ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ ਆਰ ਡੀ ਓ) ਨੇ ਆਪਣੇ ਵਿਲੱਖਣ 2,000 ਮੀਟ੍ਰਿਕ ਟਨ ਦੇ ਈਸੋ ਥਰਮਲ ਫੋਰਜ ਪ੍ਰੈੱਸ ਦੀ ਵਰਤੋਂ ਕਰਦਿਆਂ ਡਿਫੀਕਲਟ ਟੂ ਡਿਫੋਰਮ ਟਾਈਏਨੀਅਮ ਧਾਤੂ ਵਿੱਚੋਂ ਹਾਈ ਪ੍ਰੈਸ਼ਰ ਕੰਪ੍ਰੈਸ਼ਰਜ਼ (ਐੱਚ ਪੀ ਸੀ) ਦੇ ਸਾਰੇ 5 ਪੜਾਅ ਸਥਾਪਿਤ ਕਰਨ ਲਈ ਈਸੋ ਥਰਮਲ ਫੋਰਜਿੰਗ ਦੀ ਸਥਾਪਨਾ ਕੀਤੀ ਹੈ । ਇਹ ਤਕਨਾਲੋਜੀ ਡਿਫੈਂਸ ਮੈਟਰੋਲੋਜੀਕਲ ਰਿਸਰਚ ਲੈਬਾਰਟਰੀ (ਡੀ ਐੱਮ ਆਰ ਐੱਲ) ਦੁਆਰਾ ਬਣਾਈ ਗਈ ਹੈ , ਜੋ ਹੈਦਰਾਬਾਦ ਵਿੱਚ ਡੀ ਆਰ ਡੀ ਓ ਦੀ ਇੱਕ ਪ੍ਰਮੁੱਖ ਧਾਤੂ ਪ੍ਰਯੋਗਸ਼ਾਲਾ ਹੈ । ਏਅਰੋ ਇੰਜਣ ਤਕਨਾਲੋਜੀ ਵਿੱਚ ਆਤਮਨਿਰਭਰਤਾ ਸਥਾਪਿਤ ਕਰਨ ਲਈ ਇਹ ਇੱਕ ਮਹੱਤਵਪੂਰਨ ਤਕਨਾਲੋਜੀ ਹੈ । ਇਸ ਦੇ ਵਿਕਾਸ ਨਾਲ ਭਾਰਤ ਸੀਮਤ ਵਿਸ਼ਵ ਇੰਜਣ ਵਿਕਾਸ ਕਰਨ ਵਾਲਿਆਂ ਦੀ ਲੀਗ ਵਿੱਚ ਸ਼ਾਮਲ ਹੋ ਗਿਆ ਹੈ । ਜਿਹਨਾਂ ਕੋਲ ਅਜਿਹੇ ਮਹੱਤਵਪੂਰਨ ਏਅਰੋ ਇੰਜਣ ਕੰਪੋਨੈਂਟਸ ਬਣਾਉਣ ਦੀਆਂ ਸਮਰੱਥਾਵਾਂ ਹਨ ।
ਵੱਡੀ ਮਾਤਰਾ ਵਿੱਚ ਉਤਪਾਦਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਡੀ ਐੱਮ ਆਰ ਐੱਲ ਤਕਨਾਲੋਜੀ ਤਬਾਦਲੇ ਲਈ ਇੱਕ ਲਾਇਸੈਂਸ ਸਮਝੌਤੇ ਰਾਹੀਂ ਐੱਮ/ਐੱਸ ਮੇਧਾਨੀ ਨੂੰ ਤਬਾਦਲਾ ਕੀਤੀ ਗਈ ਹੈ । ਡੀ ਐੱਮ ਆਰ ਐੱਲ ਹੈਦਰਾਬਾਦ ਵਿੱਚ ਉਪਲਬੱਧ ਈਸੋ ਥਰਮਲ ਫੋਰਜ ਪ੍ਰੈੱਸ ਦੀ ਵਰਤੋਂ ਕਰਦਿਆਂ ਵੱਖ ਵੱਖ ਕੰਪ੍ਰੈਸ਼ਰ ਪੜਾਵਾਂ ਨਾਲ ਸੰਬੰਧਤ ਵੱਡੀ ਮਾਤਰਾ (200) ਐੱਚ ਪੀ ਸੀ ਡਿਸਕ ਫੋਰਜਿੰਗ ਦਾ ਸਾਂਝੇ ਤੌਰ ਤੇ (ਡੀ ਐੱਮ ਆਰ ਐੱਲ ਤੇ ਮੇਧਾਨੀ) ਵੱਲੋਂ ਉਤਪਾਦਨ ਕੀਤਾ ਗਿਆ ਹੈ ਅਤੇ ਸਫਲਤਾਪੂਰਵਕ ਐੱਚ ਏ ਐੱਲ (ਈ) ਬੈਂਗਲੁਰੂ ਨੂੰ ਅਡੋਰ ਇੰਜਣ ਵਿੱਚ ਫਿੱਟ ਕਰਨ ਲਈ ਸਪਲਾਈ ਕੀਤਾ ਗਿਆ ਹੈ । ਅਡੋਰ ਇੰਜਣ ਜੈਗੂਆਰ/ਹੌਕ ਜਹਾਜ਼ਾਂ ਨੂੰ ਪਾਵਰ ਦਿੰਦਾ ਹੈ ।
ਭਾਰਤ ਵਿੱਚ ਅਡੋਰ ਇੰਜਣ ਨੂੰ ਓ ਈ ਐੱਮ ਨਾਲ ਉਤਪਾਦਨ ਸਮਝੌਤੇ ਬਾਰੇ ਲਾਇਸੈਂਸ ਤਹਿਤ ਐੱਚ ਏ ਐੱਲ (ਈ) ਬੈਂਗਲੁਰੂ ਦੁਆਰਾ ਓਵਰਹਾਲ ਕੀਤਾ ਜਾਂਦਾ ਹੈ । ਜਿਵੇਂ ਕਿ ਕਿਸੇ ਵੀ ਏਅਰੋ ਇੰਜਣ ਵਿੱਚ ਐੱਚ ਪੀ ਸੀ ਡਰੰਮ ਅਸੈਂਬਲੀ ਨੂੰ ਇੱਕ ਵਿਸ਼ੇਸ਼ ਗਿਣਤੀ ਦੇ ਸੰਚਾਲਨਾਂ ਜਾਂ ਨੁਕਸਾਨ ਪਹੁੰਚਣ ਦੇ ਕੇਸ ਵਿੱਚ ਬਦਲਨਾ ਪੈਂਦਾ ਹੈ । ਇਹਨਾਂ ਉੱਚ ਤਾਕਤੀ ਐੱਚ ਪੀ ਐੱਸ ਡਿਸਕਸ ਦੀਆਂ ਸਲਾਨਾ ਲੋੜਾਂ ਬਹੁਤ ਵੱਡੀ ਗਿਣਤੀ ਵਿੱਚ ਹਨ । ਜਿਹਨਾਂ ਨੂੰ ਸਵਦੇਸ਼ੀ ਵਾਰੰਟੀ ਚਾਹੀਦੀ ਹੈ । ਐੱਚ ਪੀ ਐੱਸ ਡਰੰਮ ਇੱਕ ਬਹੁਤ ਦਬਾਅ ਵਾਲੀ ਸਬ ਅਸੈਂਬਲੀ ਹੈ ਅਤੇ ਉੱਚੇ ਤਾਪਮਾਨ ਤੇ ਘੱਟ ਚੱਕਰ ਦੀ ਥਕਾਵਟ ਤੇ ਚੀਕਣ ਦਾ ਸਿ਼ਕਾਰ ਵੀ ਹੁੰਦੀ ਹੈ । ਐੱਚ ਪੀ ਐੱਸ ਡਰੰਮ ਲਈ ਕੱਚੀ ਸਮੱਗਰੀ ਅਤੇ ਫੋਰਜਿੰਗਸ ਉੱਚ ਮਿਆਰੀ ਹੋਣ ਦੀ ਲੋੜ ਹੈ , ਜੋ ਸਥਿਰ ਅਤੇ ਗਤੀਸ਼ੀਲ ਮਕੈਨੀਕਲ ਗੁਣਾ ਦੇ ਸੁਮੇਲ ਦੀ ਲੋੜ ਹੋ ਸਕਦਾ ਹੈ ।
ਡੀ ਐੱਮ ਆਰ ਐੱਲ ਨੇ ਇਸ ਫੋਰਜਿੰਗ ਤਕਨਾਲੋਜੀ ਨੂੰ ਵੱਖ ਵੱਖ ਵਿਗਿਆਨਕ ਅਤੇ ਜਾਣਕਾਰੀ ਅਧਾਰਿਤ ਔਜਾਰਾਂ ਦੇ ਏਕੀਕ੍ਰਿਤ ਦੁਆਰਾ ਵਿਕਸਿਤ ਕੀਤਾ ਹੈ । ਡੀ ਐੱਮ ਆਰ ਐੱਲ ਦੁਆਰਾ ਅਪਣਾਇਆ ਗਿਆ ਢੰਗ ਸੁਭਾਅ ਵਿੱਚ ਜੈਵਿਕ ਹੈ ਅਤੇ ਇਹੋ ਜਿਹੇ ਹੋਰ ਏਅਰੋ ਇੰਜਣ ਕੰਪੋਨੈਂਟਸ ਵਿਕਾਸ ਕਰਨ ਲਈ ਵਰਤਿਆ ਜਾ ਸਕਦਾ ਹੈ । ਇਹ ਤਰੀਕਾ ਵਰਤਦਿਆਂ ਉਤਪਾਦਨ ਕੀਤੀਆਂ ਗਈਆਂ ਕੰਪ੍ਰੈਸ਼ਰ ਡਿਸਕਾਂ ਵਿੱਚ ਉਹ ਸਾਰੀਆਂ ਲੋੜਾਂ ਹੁੰਦੀਆਂ ਹਨ , ਜੋ ਏਅਰਵਰਦੀਨੈੱਸ ਏਜੰਸੀਆਂ ਦੁਆਰਾ ਲੋੜੀਂਦੀ ਐਪਲੀਕੇਸ਼ਨ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ । ਏਸੇ ਤਰ੍ਹਾਂ ਤਕਨਾਲੋਜੀ ਕਿਸਮ ਪ੍ਰਮਾਣਿਤ ਹੈ  ਅਤੇ ਟੈਕਨੀਕਲ ਮਨਜ਼ੂਰੀ ਦਾ ਪੱਧਰ ਦਿੱਤਾ ਗਿਆ ਹੈ । ਵਿਸਤ੍ਰਿਤ ਕੰਪੋਨੈਂਟ ਪੱਧਰ ਅਤੇ ਕਾਰਗੁਜ਼ਾਰੀ ਟੈਸਟ ਨਤੀਜਿਆਂ ਦੇ ਅਧਾਰ ਤੇ ਐੱਚ ਏ ਐੱਲ (ਈ) ਅਤੇ ਇੰਡੀਅਨ ਏਅਰ ਫੋਰਸ ਨੇ ਇਹਨਾਂ ਹਿੱਸਿਆਂ ਨੂੰ ਇੰਜਣ ਵਿੱਚ ਫਿੱਟ ਕਰਨ ਲਈ ਕਲੀਅਰੈਂਸ ਦਿੱਤੀ ਹੈ । ਡੀ ਐੱਮ ਆਰ ਐੱਲ ਅਤੇ ਐੱਚ ਏ ਐੱਲ (ਈ) ਤੋਂ ਇਲਾਵਾ ਵੱਖ ਵੱਖ ਏਜੰਸੀਆਂ ਜਿਵੇਂ ਮੇਧਾਨੀ , ਕੈਮੀਲੈਕ (ਸੀ ਈ ਐੱਮ ਆਈ ਐੱਲ ਏ ਸੀ) ਅਤੇ ਡੀ ਜੀ ਏ ਕਿਉ ਏ ਨੇ ਇੱਕਜੁਟਤਾ ਨਾਲ ਕੰਮ ਕਰਦਿਆਂ ਇਸ ਮਹੱਤਵਪੂਰਨ ਤਕਨਾਲੋਜੀ ਨੂੰ ਸਥਾਪਿਤ ਕੀਤਾ ਹੈ ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀ ਆਰ ਡੀ ਓ ਦੇ ਵਿਗਿਆਨੀਆਂ , ਉਦਯੋਗ ਅਤੇ ਇਸ ਮਹੱਤਵਪੂਰਨ ਏਅਰੋ ਇੰਜਣ ਨਾਲ ਸੰਬੰਧਤ ਤਕਨਾਲੋਜੀ ਦੇ ਵਿਕਾਸ ਵਿੱਚ ਸ਼ਾਮਲ ਹੋਰ ਏਜੰਸੀਆਂ ਨੂੰ ਵਧਾਈ ਦਿੱਤੀ ਹੈ ।
ਸਕੱਤਰ ਰੱਖਿਆ ਵਿਭਾਗ ਖੋਜ ਤੇ ਵਿਕਾਸ ਅਤੇ ਚੇਅਰਮੈਨ ਡੀ ਆਰ ਡੀ ਓ ਡਾਕਟਰ ਜੀ ਸਤੀਸ਼ ਰੈੱਡੀ ਨੇ ਇਸ ਮਹੱਤਵਪੂਰਨ ਮੀਲ ਪੱਥਰ ਪ੍ਰਾਪਤੀ ਤੇ ਸੰਤੂਸ਼ਟੀ ਪ੍ਰਗਟ ਕੀਤੀ ਹੈ ਤੇ ਇਸ ਵਿੱਚ ਸ਼ਾਮਲ ਟੀਮਾਂ ਨੂੰ ਵਧਾਈ ਦਿੱਤੀ ਹੈ ।


 

 ************************
 


ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ
 (Release ID: 1722523) Visitor Counter : 190