ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਸਹਾਇਤਾ ਪ੍ਰਾਪਤ ਕੀਟਾਣੂ-ਰਹਿਤ ਪ੍ਰਣਾਲੀ ਤੋਂ ਐੱਨ95 ਮਾਸਕ, ਪੀਪੀਈ, ਮੁੜ ਪ੍ਰਯੋਗ ਕੀਤੇ ਜਾ ਸਕਣ ਵਾਲੇ ਕਪੜੇ ਤਿਆਰ ਕੀਤੇ ਜਾ ਸਕਦੇ ਹਨ ਅਤੇ ਵਧੇਰੇ ਮਾਤਰਾ ਵਿੱਚ ਬਣਨ ਵਾਲੇ ਕੋਵਿਡ-19 ਬਾਇਓ ਵੇਸਟ ਨੂੰ ਘੱਟ ਕੀਤਾ ਜਾ ਸਕਦਾ ਹੈ


ਇਸ ਪ੍ਰਣਾਲੀ ਨੂੰ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਬੰਬਈ (ਮੁੰਬਈ) ਦੇ ਜੀਵ ਵਿਗਿਆਨ ਅਤੇ ਬਾਇਓਇੰਜਨੀਅਰਿੰਗ ਵਿਭਾਗ ਵਿੱਚ ਟੈਸਟਿੰਗ ਦੇ ਬਾਅਦ ਪ੍ਰਮਾਣਿਤ ਕੀਤਾ ਜਾ ਚੁੱਕਾ ਹੈ


Posted On: 27 MAY 2021 5:58PM by PIB Chandigarh

ਮੁੰਬਈ ਸਥਿਤ ਇੱਕ ਸਟਾਰਟ-ਅਪ ਇੰਦਰ ਜਲ (ਵਾਟਰ) ਦੁਆਰਾ ਵਿਕਸਿਤ ਐੱਨ95 ਮਾਸਕ/ਪੀਪੀਈ ਕੀਟਾਣੂ-ਰਹਿਤ ਪ੍ਰਣਾਲੀ ਨੂੰ ਮਹਾਰਾਸ਼ਟਰ ਅਤੇ ਤੇਲੰਗਾਨਾ ਰਾਜ ਦੇ ਕਈ ਸਰਕਾਰੀ ਹਸਪਤਾਲਾਂ ਵਿੱਚ ਲਗਾਇਆ ਗਿਆ ਹੈ।

ਵਜ੍ਰ ਕਵਚ ਨਾਮ ਦੀ ਇਹ ਕੀਟਾਣੂ-ਰਹਿਤ (ਡਿਸਇਨਫੈਕਸ਼ਨ) ਪ੍ਰਣਾਲੀ ਜ਼ਿਕਰਯੋਗ ਰੂਪ ਨਾਲ ਪੀਪੀਈ ਕਿਟ, ਮੈਡੀਕਲ ਅਤੇ ਨੌਨ-ਮੈਡੀਕਲ ਮੁੜ ਪ੍ਰਯੋਗ ਕੀਤੇ ਜਾ ਸਕਣ ਵਾਲੇ ਕਪੜੇ ਤਿਆਰ ਕਰਕੇ ਇਸ ਮਹਾਮਾਰੀ ਨਾਲ ਲੜਣ ਦੀ ਲਾਗਤ ਨੂੰ ਬਹੁਤ ਘੱਟ ਕਰਨ ਅਤੇ ਵਧੇਰੇ ਮਾਤਰਾ ਵਿੱਚ ਬਣਨ ਵਾਲੇ ਕੋਵਿਡ-19 ਬਾਇਓ ਵੇਸਟ ਨੂੰ ਘੱਟ ਕਰਨ ਵਿੱਚ ਵਧੇਰੇ ਸਹਾਇਕ ਹੈ। ਇਸ ਨਾਲ ਵਾਤਾਵਰਣ ਠੀਕ ਰੱਖਣ ਵਿੱਚ ਵੀ ਸਹਾਇਤਾ ਮਿਲਦੀ ਹੈ। ਇਹ ਪ੍ਰਣਾਲੀ ਵਿਅਕਤੀਗਤ ਸੁਰੱਖਿਆ ਉਪਕਰਣਾਂ ਨੂੰ ਉਚਿਤ ਤੇ ਤਰਕਸੰਗਤ ਕੀਮਤਾਂ ‘ਤੇ ਵੱਧ ਮਾਤਰਾ ਵਿੱਚ ਸਭ ਦੇ ਲਈ ਉਪਲਬਧ ਵੀ ਕਰਵਾਉਂਦੀ ਹੈ।

ਇਸ ਉਤਪਾਦ ਵਿੱਚ ਇੱਕ ਮਲਟੀਸਟੇਜ ਡਿਸਇਨਫੈਕਸ਼ਨ ਪ੍ਰਣਾਲੀ ਦਾ ਉਪਯੋਗ ਕੀਤਾ ਜਾਂਦਾ ਹੈ ਜਿਸ ਦੇ ਅਧੀਨ ਪੀਪੀਈ ਕਿੱਟ ਵਿੱਚ ਮੌਜੂਦ ਹੋਣ ਵਾਲੇ ਐਡਵਾਂਸ ਆਕਸੀਕਰਣ, ਕੋਰੋਨਾ ਸੰਕ੍ਰਮਣ ਤੋਂ ਨਿਕਲੇ ਜ਼ਹਿਰੀਲੇ ਤੱਤ, ਵਾਇਰਸ, ਬੈਕਟੀਰੀਆ ਨੂੰ ਯੂਵੀ-ਸੀ ਲਾਈਟ ਸਪੈਕਟ੍ਰਮ ਰਾਹੀਂ 99.999% ਪ੍ਰਤੀਸ਼ਤ ਪ੍ਰਭਾਵਸ਼ੀਲਤਾ ਤੱਕ ਅਕਿਰਿਆਸ਼ੀਲ ਕੀਤਾ ਜਾ ਸਕਦਾ ਹੈ।

ਸਟਾਰਟ-ਅਪ ਇੰਦਰ ਵਾਟਰ ਨੂੰ ਜਲ ਖੇਤਰ ਵਿੱਚ ਨਵੀਂਆਂ ਖੋਜਾਂ ਅਤੇ ਪ੍ਰਯੋਗ ਕਰਨ ਦੇ ਲਈ ਐੱਸਆਈਐੱਨਈ-ਆਈਆਈਟੀ ਬੰਬਈ ਰਾਹੀਂ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਨਿਧੀ-ਪ੍ਰਯਾਸ ਅਨੁਦਾਨ ਸਹਾਇਤਾ ਨਾਲ ਸ਼ੁਰੂ ਕੀਤਾ ਗਿਆ ਸੀ। ਇਸ ਨੇ ਕੋਵਿਡ-19 ਸੰਕ੍ਰਮਣ ਦੇ ਖ਼ਿਲਾਫ਼ ਸੰਘਰਸ਼ ਵਿੱਚ ਆਪਣੀ ਟੈਕਨੋਲੋਜੀ ਨੂੰ ਸੋਧਿਆ ਅਤੇ ਸੁਧਾਰੀਕਰਨ ਦੇ ਲਈ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਅਨੁਦਾਨ ਸਹਾਇਤਾ ਦਾ ਪ੍ਰਯੋਗ ਕੋਵਿਡ-19 ਸੰਕਟ ਦੇ ਖ਼ਿਲਾਫ਼ ਯੁੱਧ ਵਿੱਤ ਤੇਜ਼ੀ ਲਿਆਉਣ ਦੇ ਕੇਂਦਰ (ਸੀਏਡਬਲਿਊਏਸੀਐੱਚ) ਲਈ ਕੀਤਾ। ਐੱਸਆਈਐੱਨਈ-ਆਈਆਈਟੀ ਬੰਬਈ ਦੀ ਸਹਾਇਤਾ ਨਾਲ ਇਸ ਸਟਾਰਟ-ਅਪ ਨੇ ਹਰ ਮਹੀਨੇ 25 ਡਿਸਇਨਫੈਕਸ਼ਨ ਪ੍ਰਣਾਲੀਆਂ ਬਣਾ ਕੇ ਉਨ੍ਹਾਂ ਦੀ ਸਪਲਾਈ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕੀਤਾ।

ਇਸ ਪ੍ਰਣਾਲੀ ਨੂੰ ਇੰਡੀਅਨ ਇੰਸਟੀਟਿਊਟ ਆਵ੍ ਬੰਬਈ (ਮੁੰਬਈ) ਦੇ ਜੀਵ ਵਿਗਿਆਨ ਤੇ ਬਾਇਓਇੰਜੀਨੀਅਰਿੰਗ ਵਿਭਾਗ ਵਿੱਚ ਟੈਸਟਿੰਗ ਦੇ ਬਾਅਦ ਪ੍ਰਮਾਣਿਤ ਕੀਤਾ ਜਾ ਚੁੱਕਾ ਹੈ ਅਤੇ ਇਸ ਨੂੰ ਵਾਇਰਸ ਅਤੇ ਬੈਕਟੀਰੀਆ ਨੂੰ ਅਕਿਰਿਆਸ਼ੀਲ ਕਰਨ ਵਿੱਚ 5 ਐੱਲਓਜੀ (99.999 ਪ੍ਰਤੀਸ਼ਤ) ਤੋਂ ਵੱਧ ਪ੍ਰਭਾਵਪੂਰਣ ਪਾਇਆ ਗਿਆ ਹੈ। ਇਸ ਨੂੰ ਸੀਐੱਸਆਈਆਰ-ਐੱਨਈਈਆਰਆਈ ਤੋਂ ਵੀ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਇਹ ਆਈਪੀ55 ਪ੍ਰਮਾਣਿਤ ਵੀ ਹੈ। ਇਸ ਪ੍ਰਣਾਲੀ ਨੂੰ ਹੁਣ ਸੰਪੂਰਨ ਭਾਰਤ ਵਿੱਚ ਕੋਵਿਡ-19 ਸੰਕ੍ਰਮਿਤ ਰੋਗੀਆਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ।

 

E:\Surjeet Singh\May 2021\28 May\1.jpg

 

ਵੱਖ-ਵੱਖ ਹਸਪਤਾਲਾਂ ਵਿੱਚ ਸਥਾਪਿਤ ਕੀਤੀ ਜਾ ਰਹੀ ਵਜ੍ਰ ਕਵਚ ਪ੍ਰਣਾਲੀ ਦਾ ਚਿੱਤ੍ਰ

(ਵਧੇਰੇ ਜਾਣਕਾਰੀ ਦੇ ਲਈ ਸ਼੍ਰੀ ਅਭੀਜੀਤ ਵੀਵੀਆਰ ਨਾਲ abhijit@indrawater.com , +91 9966695436 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)

****

ਐੱਸਐੱਸ/ਆਰਪੀ/ (ਡੀਐੱਸਟੀ ਮੀਡੀਆ ਸੈੱਲ)


(Release ID: 1722521) Visitor Counter : 234