PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 24 MAY 2021 6:36PM by PIB Chandigarh

 

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

  

  • ਭਾਰਤ ਨੇ ਟੀਕਾਕਰਣ ਮੁਹਿੰਮ ਦੇ ਫੇਜ਼ -3 ਅਧੀਨ 18-44 ਉਮਰ ਸਮੂਹ ਵਿੱਚ ਟੀਕਾਕਰਣ ਕਵਰੇਜ ਦੇ ਕੁੱਲ ਅੰਕੜੇ ਨੇ 1 ਕਰੋੜ ਤੋਂ ਵੱਧ ਟੀਕਾ ਖੁਰਾਕਾਂ ਨਾਲ ਇਕ ਵੱਡਾ ਮੀਲਪੱਥਰ ਪਾਰ ਕੀਤਾ

  • ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 21.80 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

  • ਕੋਵਿਨ ਤੇ 18-44 ਸਾਲ ਉਮਰ ਸਮੂਹ ਦੇ ਲੋਕਾਂ ਦੇ ਟੀਕਾਕਰਣ ਲਈ ਔਨਲਾਈਨ ਸਮਾਂ ਲੈਣ ਤੋਂ ਇਲਾਵਾ ਹੁਣ ਔਨ-ਸਾਈਟ ਰਜਿਸਟਰੇਸ਼ਨ/ਸਹੂਲਤ ਵਾਲੇ ਸਮੂਹ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਦਿੱਤੀ ਗਈ

  • ਹਫਤਾਵਾਰੀ ਪਾਜ਼ਿਟਿਵਿਟੀ ਦਰ ਘਟ ਕੇ 12.66 ਫੀਸਦੀ ਹੋ ਗਈ ਹੈ

  • ਲਗਾਤਾਰ 11ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ।

  • ਆਕਸੀਜਨ ਐਕਸਪ੍ਰੈੱਸ ਦੁਆਰਾ ਇੱਕ ਦਿਨ ਦੀ ਸਭ ਤੋਂ ਵੱਧ 1142 ਮੀਟ੍ਰਿਕ ਟਨ ਤੋਂ ਵੱਧ ਆਕਸੀਜਨ ਰਾਹਤ ਪਹੁੰਚਾਈ ਗਈ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

G:\Surjeet Singh\May 2021\13 May\image0036WV3.jpg

 G:\Surjeet Singh\May 2021\13 May\image004AKZ8.jpg

 

ਭਾਰਤ ਨੇ ਟੀਕਾਕਰਣ ਮੁਹਿੰਮ ਦੇ ਫੇਜ਼ -3 ਅਧੀਨ 18-44 ਉਮਰ ਸਮੂਹ ਵਿੱਚ ਟੀਕਾਕਰਣ ਕਵਰੇਜ ਦੇ ਕੁੱਲ ਅੰਕੜੇ ਨੇ 1 ਕਰੋੜ ਤੋਂ ਵੱਧ ਟੀਕਾ ਖੁਰਾਕਾਂ ਨਾਲ ਇਕ ਵੱਡਾ ਮੀਲਪੱਥਰ ਪਾਰ ਕੀਤਾ

ਹਫਤਾਵਾਰੀ ਪਾਜ਼ਿਟਿਵਿਟੀ ਦਰ ਘਟ ਕੇ 12.66 ਫੀਸਦੀ ਹੋ ਗਈ ਹੈ

  • ਭਾਰਤ ਨੇ ਅੱਜ ਕੋਵਿਡ-19 ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿੱਚ ਇਕ ਮਹੱਤਵਪੂਰਨ ਮੀਲਪੱਥਰ ਨੂੰ ਪਾਰ ਕੀਤਾ ਹੈ। ਦੇਸ਼ ਨੇ ਟੀਕਾਕਰਣ ਮੁਹਿੰਮ ਦੇ ਫੇਜ਼ -3 ਅਧੀਨ 18-44 ਉਮਰ ਸਮੂਹ ਲਈ 1 ਕਰੋੜ (1,06,21,235) ਟੀਕਾ ਖੁਰਾਕ ਦਾ ਪ੍ਰਬੰਧ ਕੀਤਾ ਹੈ।

  • ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਫੇਜ਼-3 ਦੇ ਸ਼ੁਰੂ ਹੋਣ ਨਾਲ, ਦੇਸ਼ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ-19 ਟੀਕਾ ਖੁਰਾਕਾਂ ਦੀ ਕੁੱਲ ਗਿਣਤੀ 19.60 ਕਰੋੜ ਤੋਂ ਪਾਰ ਹੋ ਗਈ ਹੈ।

  • ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 28,16,725 ਸੈਸ਼ਨਾਂ ਰਾਹੀਂ

  • ਕੋਵਿਡ-19 ਟੀਕਿਆਂ ਦੀਆਂ ਕੁੱਲ 19,60,51,962  ਖੁਰਾਕਾਂ ਦਿੱਤੀਆਂ ਗਈਆਂ ਹਨ।

  • ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 11 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ।  ਪਿਛਲੇ 24 ਘੰਟਿਆਂ ਦੌਰਾਨ 3,02,544 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।

  • ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 2,37,28,011 ਤੇ ਪੁੱਜ ਗਈ ਹੈ। ਕੌਮੀ ਰਿਕਵਰੀ ਦੀ ਦਰ ਹੋਰ ਵਾਧੇ ਦੇ ਨਾਲ 88.69 ਫੀਸਦੀ ਨੂੰ ਛੂਹਣ ਜਾ ਰਹੀ ਹੈ।

  • ਪਾਜ਼ਿਟਿਵ ਰੁਝਾਨ ਨੂੰ ਜਾਰੀ ਰੱਖਦਿਆਂ, ਭਾਰਤ ਵਿੱਚ ਲਗਾਤਾਰ ਅੱਠ ਦਿਨਾਂ ਦੌਰਾਨ 3 ਲੱਖ ਤੋਂ ਘੱਟ ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ। ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਅਤੇ ਡੇਲੀ ਰਿਕਵਰੀ ਦੇ ਕੇਸਾਂ ਵਿਚਲਾ ਪਾੜਾ ਅੱਜ ਘੱਟ ਕੇ 80,229 ਰਹਿ ਗਿਆ ਹੈ।

  • ਪਿਛਲੇ 24 ਘੰਟਿਆਂ ਦੌਰਾਨ 2,22,315 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ।

https://www.pib.gov.in/PressReleasePage.aspx?PRID=1721206

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 21.80 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਪ੍ਰਬੰਧਨ ਲਈ ਹਾਲੇ ਵੀ 1.90 ਕਰੋੜ ਤੋਂ ਵੱਧ ਖੁਰਾਕਾਂ ਉਪਲਬੱਧ ਹਨ

ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 21.80 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (21,80,51,890) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਸ ਵਿਚੋਂ, 23 ਮਈ, 2021 ਤੱਕ ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਿਤ ਗਣਨਾ ਦੀ ਕੁੱਲ ਖਪਤ 20,00,08,875 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

https://www.pib.gov.in/PressReleasePage.aspx?PRID=1721207

 

ਕੋਵਿਨ ਤੇ 18-44 ਸਾਲ ਉਮਰ ਸਮੂਹ ਦੇ ਲੋਕਾਂ ਦੇ ਟੀਕਾਕਰਣ ਲਈ ਔਨਲਾਈਨ ਸਮਾਂ ਲੈਣ ਤੋਂ ਇਲਾਵਾ ਹੁਣ ਔਨ-ਸਾਈਟ ਰਜਿਸਟਰੇਸ਼ਨ/ਸਹੂਲਤ ਵਾਲੇ ਸਮੂਹ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਦਿੱਤੀ ਗਈ

ਮੌਜੂਦਾ ਤੌਰ ਤੇ ਇਹ ਫ਼ੀਚਰ ਸਿਰਫ ਸਰਕਾਰੀ ਕੋਵਿਡ ਟੀਕਾਕਰਣ ਕੇਂਦਰਾਂ (ਸੀਵੀਸੀਜ) ਤੇ ਹੀ ਉਪਲਬਧ ਹੈ

ਰਾਜਾਂ ਵੱਲੋਂ ਦਿੱਤੀਆਂ ਗਈਆਂ ਵੱਖ-ਵੱਖ ਰਿਪ੍ਰਜੈਂਟੇਸ਼ਨਾਂ ਅਤੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ 18-44 ਸਾਲ ਦੀ ਉਮਰ ਸਮੂਹ ਦੇ ਟੀਕਾਕਰਣ ਲਈ ਪ੍ਰਾਪਤ ਕੀਤੀ ਜਾਣਕਾਰੀ ਦੇ ਅਧਾਰ ਤੇ, ਕੇਂਦਰ ਸਰਕਾਰ ਨੇ ਹੁਣ ਹੇਠਾਂ ਦਿੱਤੇ ਨੁਕਤਿਆਂ ਤੇ ਵਿਚਾਰ ਕਰਦਿਆਂ 18-44 ਸਾਲ ਦੇ ਉਮਰ ਸਮੂਹ ਲਈ ਕੋਵਿਨ ਡਿਜ਼ੀਟਲ ਪਲੇਟਫਾਰਮ ਤੇ ਔਨ-ਸਾਈਟ ਰਜਿਸਟ੍ਰੇਸ਼ਨ/ਸਹੂਲਤ ਸਮੂਹ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ:  

(i) ਦਿਨ ਦੇ ਅੰਤ ਤੱਕ, ਔਨਲਾਈਨ ਸਲੋਟਾਂ ਨਾਲ ਵਿਸ਼ੇਸ਼ ਤੌਰ ਤੇ ਆਯੋਜਿਤ ਸੈਸ਼ਨਾਂ ਦੇ ਮਾਮਲੇ ਵਿਚ, ਕੁਝ ਖੁਰਾਕਾਂ ਅਜੇ ਵੀ ਬਿਨਾਂ ਇਸਤੇਮਾਲ ਕੀਤਿਆਂ ਰਹਿ ਸਕਦੀਆਂ ਹਨ ਜੇ ਕਿਸੇ ਕਾਰਨ ਔਨਲਾਈਨ ਸਮਾਂ ਲੈਣ ਵਾਲਾ ਲਾਭਾਰਥੀ  ਟੀਕਾਕਰਣ ਦੇ ਦਿਨ ਨਹੀਂ ਪਹੁੰਚਦਾ। ਅਜਿਹੇ ਮਾਮਲਿਆਂ ਵਿੱਚ, ਟੀਕੇ ਦੀ ਬਰਬਾਦੀ ਨੂੰ ਘੱਟ ਕਰਨ ਲਈ ਕੁਝ ਲਾਭਾਰਥੀਆਂ ਦੀ ਆਨ-ਸਾਈਟ ਰਜਿਸਟ੍ਰੇਸ਼ਨ ਕਰਨ ਦੀ ਜ਼ਰੂਰਤ ਹੋ ਸਕਦੀ ਹੈ।  

(ii) ਇੱਥੋਂ ਤਕ ਕਿ ਭਾਵੇਂ ਕੋਵਿਨ, ਮੋਬਾਈਲ ਨੰਬਰ ਨਾਲ 4 ਲਾਭਾਰਥੀਆਂ ਤੱਕ ਦੀ ਰਜਿਸਟਰੇਸ਼ਨ ਅਤੇ ਸਮਾਂ ਲੈਣ, ਅਰੋਗਯਾ ਸੇਤੂ ਅਤੇ ਉਮੰਗ ਵਰਗੀਆਂ ਐਪਲੀਕੇਸ਼ਨਾਂ ਰਾਹੀਂ ਅਤੇ ਕਾਮਨ ਸਰਵਿਸ ਸੈਂਟਰਾਂ ਆਦਿ ਵਰਗੇ ਫ਼ੀਚਰ ਉਪਲਬਧ ਕਰਵਾਉਂਦਾ ਹੈ, ਪਰ ਉਨ੍ਹਾਂ, ਜਿਨ੍ਹਾਂ ਨੂੰ ਸਹਿਯੋਗੀ ਸਮੂਹ ਸੁਵਿਧਾ ਦੀ ਜ਼ਰੂਰਤ ਹੈ ਅਤੇ ਉਹ ਜੋ ਇੰਟਰਨੈੱਟ ਜਾਂ ਸਮਾਰਟ ਫੋਨਾਂ ਜਾਂ ਮੋਬਾਈਲ ਫੋਨਾਂ ਦੀ ਪਹੁੰਚ ਤੋਂ ਬਿਨਾਂ ਹਨ, ਉਨ੍ਹਾਂ ਦੇ ਟੀਕਾਕਰਣ ਲਈ ਅਜੇ ਵੀ ਸੀਮਤ ਪਹੁੰਚ ਹੋ ਸਕਦੀ ਹੈ।  

https://www.pib.gov.in/PressReleasePage.aspx?PRID=1721225

 

ਚੰਗਾ ਹੈ ਕਿ ਮਯੂਕਰੋਮਾਈਕੋਸਿਸ ਨੂੰ ਉਸ ਦੇ ਨਾਂ ਨਾਲ ਪਛਾਣਿਆ ਜਾਵੇ, ਨਾ ਕਿ ਫੰਗਸ ਦੇ ਰੰਗ ਤੋਂ : ਏਮਸ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ

"ਇਹ ਛੂਤ ਛਾਤ-ਲਾਗ ਨਹੀਂ ਹੈ"

ਸਿਹਤਯਾਬ ਹੋ ਰਹੇ/ਹੋ ਗਏ ਕੋਵਿਡ-19 ਮਰੀਜ਼ਾਂ ਵਿੱਚ ਦੇਖੀ ਜਾ ਰਹੀ ਮਯੂਕਰੋਮਾਈਕੋਸਿਸ ਜਨਰਲ ਫੰਗਲ ਲਾਗਾਂ ਵਿੱਚੋਂ ਇੱਕ ਹੈ। ਦਰਜ ਹੋ ਰਹੇ ਕੇਸਾਂ ਦੀ ਗਿਣਤੀ ਵੱਧ ਰਹੀ ਹੈ ਪਰ ਇਹ ਛੂਆਛਾਤ ਦੀ ਬਿਮਾਰੀ ਨਹੀਂ ਹੈ, ਮਤਲਬ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਹੀਂ ਫੈਲਦੀ ਹੈ, ਜਿਵੇਂ ਕੋਵਿਡ ਫੈਲਦਾ ਹੈ। ਇਹ ਜਾਣਕਾਰੀ ਡਾਕਟਰ ਰਣਦੀਪ ਗੁਲੇਰੀਆ ਡਾਇਰੈਕਟਰ ਏਮਸ ਨਵੀਂ ਦਿੱਲੀ ਨੇ ਅੱਜ ਪੀ ਆਈ ਬੀ ਦਿੱਲੀ ਦੇ ਕੌਮੀ ਮੀਡੀਆ ਸੈਂਟਰ ਵਿੱਚ ਇੱਕ ਮੀਡੀਆ ਬ੍ਰੀਫਿੰਗ ਵਿੱਚ ਦਿੱਤੀ ਹੈ।

https://www.pib.gov.in/PressReleasePage.aspx?PRID=1721312

 

ਕੋਵਿਡ ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ

ਭਾਰਤ ਸਰਕਾਰ ਵੱਖ-ਵੱਖ ਮੁਲਕਾਂ/ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ-19 ਰਾਹਤ ਮੈਡੀਕਲ ਪੂਰਤੀ ਪ੍ਰਾਪਤ ਕਰ ਰਹੀ ਹੈ। ਇਹ ਰਾਹਤ ਕੋਵਿਡ-19 ਦੇ ਪ੍ਰਬੰਧਨ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਵਧਾਉਣ ਲਈ ਤੇਜ਼ੀ ਨਾਲ ਭੇਜੇ/ਸਪੁਰਦ ਕੀਤੇ ਜਾ ਰਹੇ ਹਨ।

ਕੁਲ ਮਿਲਾ ਕੇ 17,755  ਆਕਸੀਜਨ ਕੰਸਨਟ੍ਰੇਟਰਜ਼, 15,961  ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 12,913 ਵੈਂਟੀਲੇਟਰਜ਼/ਬੀਆਈਪੀਏਪੀ,  6.9 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 23 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ/ਭੇਜੇ ਗਏ ਹਨ।

https://www.pib.gov.in/PressReleasePage.aspx?PRID=1721261

 

ਆਕਸੀਜਨ ਐਕਸਪ੍ਰੈੱਸ ਦੁਆਰਾ ਇੱਕ ਦਿਨ ਦੀ ਸਭ ਤੋਂ ਵੱਧ 1142 ਮੀਟ੍ਰਿਕ ਟਨ ਤੋਂ ਵੱਧ ਆਕਸੀਜਨ ਰਾਹਤ ਪਹੁੰਚਾਈ ਗਈ

ਭਾਰਤੀ ਰੇਲਵੇ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅਤੇ ਨਵੇਂ ਉਪਾਵਾਂ ਦੀ ਤਲਾਸ਼ ਦੇ ਨਾਲ ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਕੇ ਰਾਹਤ ਲਿਆਉਣ ਦੀ ਆਪਣੀ ਯਾਤਰਾ ਨਿਰੰਤਰ ਜਾਰੀ ਰੱਖ ਰਹੀ ਹੈ। ਹੁਣ ਤਕ, ਭਾਰਤੀ ਰੇਲਵੇ ਦੁਆਰਾ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ 977 ਤੋਂ ਵੱਧ ਟੈਂਕਰਾਂ ਵਿੱਚ 16023 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਦੀ ਸਪਲਾਈ ਪਹੁੰਚਾਈ ਜਾ ਚੁੱਕੀ ਹੈ।

ਵਰਨਣਯੋਗ ਹੈ ਕਿ 247 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਹੁਣ ਤੱਕ ਆਪਣੀ ਯਾਤਰਾ ਪੂਰੀ ਕਰਦਿਆਂ ਵੱਖ-ਵੱਖ ਰਾਜਾਂ ਨੂੰ ਰਾਹਤ ਪਹੁੰਚਾਈ ਹੈ।

ਇਸ ਰਿਲੀਜ਼ ਦੇ ਜਾਰੀ ਹੋਣ ਵੇਲੇ ਤਕ, 50 ਟੈਂਕਰਾਂ ਵਿੱਚ 920 ਟਨ ਐੱਲਐੱਮਓ ਨਾਲ ਲੋਡਿਡ 12 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਚਲ ਰਹੀਆਂ ਹਨ।

ਕੱਲ੍ਹ ਆਕਸੀਜਨ ਐਕਸਪ੍ਰੈੱਸ ਦੁਆਰਾ ਡਲਿਵਰ ਕੀਤੀ ਗਈ 1142 ਮੀਟ੍ਰਿਕ ਟਨ ਤੋਂ ਵੱਧ ਆਕਸੀਜਨ ਰਾਹਤ ਇੱਕ ਦਿਨ ਦੀ ਸਭ ਤੋਂ ਵੱਧ ਸਪਲਾਈ ਸੀ। ਪਿਛਲੀ ਸਰਵੋਤਮ ਸਪੁਰਦਗੀ 20 ਮਈ 2021 ਨੂੰ 1118 ਮੀਟ੍ਰਿਕ ਟਨ ਸੀ।

ਦੱਖਣੀ ਰਾਜਾਂ ਵਿਚੋਂ, ਤਮਿਲ ਨਾਡੂ ਅਤੇ ਕਰਨਾਟਕ ਨੂੰ ਐੱਲਐੱਮਓ ਦੀ ਸਪਲਾਈ 1000 ਐੱਮਟੀ ਪਾਰ ਕਰ ਗਈ।

https://www.pib.gov.in/PressReleasePage.aspx?PRID=1721237

 

ਪਾਵਰਗ੍ਰਰਿੱਡ ਨੇ ਰੈਫਰਲ ਹਸਪਤਾਲ ਸਬ-ਸਟੇਸ਼ਨ ਵਿੱਚ ਆਕਸੀਜਨ ਪਲਾਂਟ ਅਤੇ ਨੇੜਲੇ ਖੇਤਰਾਂ ਵਿੱਚ ਭਰੋਸੇਯੋਗ ਬਿਜਲੀ ਸਪਲਾਈ ਦੇ ਲਈ ਟ੍ਰਾਂਸਫਾਰਮਰ ਚਾਲੂ ਕੀਤਾ

ਬਿਜਲੀ ਸਪਲਾਈ ਰੁਕਾਵਟਾਂ ਨੂੰ ਘੱਟ ਕਰਨ ਤੇ ਨਾਗਾਲੈਂਡ ਦੇ ਇੱਕ ਮਾਤਰ ਆਕਸੀਜਨ ਪਲਾਂਟ ਨੂੰ ਲੋੜੀਂਦੀ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਦੇ ਲਈ ਨਾਗਾਲੈਂਡ ਦੇ ਬਿਜਲੀ ਵਿਭਾਗ ਨੇ ਪਾਵਰਗ੍ਰਰਿੱਡ ਤੋਂ ਦੀਮਾਪੁਰ ਸਥਿਤ ਰੈਫਰਲ ਹਸਪਤਾਲ ਸਬ-ਸਟੇਸ਼ਨ ‘ਤੇ 10 ਮੈਗਾ ਵੋਲਟ ਐੱਮਪੇਅਰ (ਐੱਮਵੀਏ) ਟ੍ਰਾਂਸਫਾਰਮਰ ਚਾਲੂ ਕਰਨ ਦੀ ਤਾਕੀਦ ਕੀਤੀ।

ਪਾਵਰਗ੍ਰਰਿੱਡ ਦੀ ਟੀਮ ਨੇ ਦੋ ਦਿਨਾਂ ਦੇ ਅੰਦਰ ਸਫਲਤਾਪੂਰਵਕ 22-5-2021 ਨੂੰ 19.30 ਵਜੇ ਟ੍ਰਾਂਸਫਾਰਮਰ ਚਾਲੂ ਕਰ ਦਿੱਤਾ, ਜਿਸ ਨਾਲ ਆਕਸੀਜਨ ਪਲਾਂਟ ਤੇ ਨੇੜਲੇ ਖੇਤਰਾਂ ਨੂੰ ਨਿਸ਼ਚਿਤ ਰੂਪ ਨਾਲ ਬਿਜਲੀ ਦੀ ਸਪਲਾਈ ਹੋਵੇਗੀ।

https://www.pib.gov.in/PressReleasePage.aspx?PRID=1721232

 

ਸਰਕਾਰ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਹਰੇਕ ਟ੍ਰਾਂਸਜੈਂਡਰ ਵਿਅਕਤੀ ਨੂੰ 1500 ਰੁਪਏ ਦੀ ਸਹਾਇਤਾ ਦੇਵੇਗੀ

ਟ੍ਰਾਂਸਜੈਂਡਰ ਵਿਅਕਤੀਆਂ ਦੀ ਮਾਨਸਿਕ ਸਿਹਤ ਸੰਭਾਲ਼ ਲਈ ਹੈਲਪਲਾਈਨ ਨੰਬਰ 8882133897 ਲਾਂਚ ਕੀਤਾ ਗਿਆ

ਜਿਵੇਂ ਕਿ ਦੇਸ਼ ਕੋਵਿਡ-19 ਨਾਲ ਲੜ ਰਿਹਾ ਹੈ, ਟ੍ਰਾਂਸਜੈਂਡਰ ਕਮਿਊਨਿਟੀ ਦੇ ਮੈਂਬਰ ਮਹਾਮਾਰੀ ਦੁਆਰਾ ਆਜੀਵਕਾ ਦੇ ਸਾਧਨਾਂ ਵਿੱਚ ਗੰਭੀਰ ਰੂਪ ਵਿੱਚ ਪਏ ਵਿਘਨ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਦੇਸ਼ ਦੀ ਮੌਜੂਦਾ ਸਥਿਤੀ, ਹਾਸ਼ੀਏ 'ਤੇ ਪਏ ਇਸ ਭਾਈਚਾਰੇ ਨੂੰ ਅਤਿਅੰਤ ਸੰਕਟ ਅਤੇ ਖਾਣ ਪੀਣ ਅਤੇ ਸਿਹਤ ਵਰਗੀਆਂ ਬੁਨਿਆਦੀ ਜ਼ਰੂਰਤਾਂ ਦੀ ਗੰਭੀਰ ਘਾਟ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਰਹੀ ਹੈ।

ਮੌਜੂਦਾ ਸਥਿਤੀ ਦੇ ਮੱਦੇਨਜ਼ਰ ਟ੍ਰਾਂਸਜੈਂਡਰ ਕਮਿਊਨਿਟੀ ਦੇ ਮੈਂਬਰਾਂ ਦੁਆਰਾ ਮਦਦ ਦੀ ਗੁਹਾਰ ਵਾਲੀਆਂ ਕਾਲਾਂ ਅਤੇ ਈਮੇਲਾਂ ਭੇਜ ਕੇ ਸਰਕਾਰੀ ਮਦਦ ਅਤੇ ਸਹਾਇਤਾ ਦੀ ਮੰਗ ਕੀਤੀ ਗਈ ਹੈ। ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਜੋ ਕਿ ਟ੍ਰਾਂਸਜੈਂਡਰ ਵੈੱਲਫੇਅਰ ਲਈ ਨੋਡਲ ਮੰਤਰਾਲਾ ਹੈ, ਨੇ ਫੈਸਲਾ ਕੀਤਾ ਹੈ ਕਿ ਟ੍ਰਾਂਸਜੈਂਡਰ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਤੁਰੰਤ ਸਹਾਇਤਾ ਵਜੋਂ, ਹਰੇਕ ਟ੍ਰਾਂਸਜੈਂਡਰ ਵਿਅਕਤੀ ਨੂੰ 1500 ਰੁਪਏ ਦਾ ਭੱਤਾ ਦਿੱਤਾ ਜਾਵੇ। ਇਹ ਵਿੱਤੀ ਸਹਾਇਤਾ ਟ੍ਰਾਂਸਜੈਂਡਰ ਕਮਿਊਨਿਟੀ ਨੂੰ ਉਨ੍ਹਾਂ ਦੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗੀ। ਟ੍ਰਾਂਸਜੈਂਡਰ ਵਿਅਕਤੀਆਂ ਲਈ ਕੰਮ ਕਰ ਰਹੀਆਂ ਐੱਨਜੀਓਸ ਅਤੇ ਕਮਿਊਨਿਟੀ ਅਧਾਰਿਤ ਸੰਸਥਾਵਾਂ (ਸੀਬੀਓਸ) ਨੂੰ ਇਸ ਕਦਮ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ ਗਿਆ ਹੈ।

https://www.pib.gov.in/PressReleasePage.aspx?PRID=1721277

 

ਮਹੱਤਵਪੂਰਨ ਟਵੀਟ

 

 


 

ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁਟ

 

  • ਕੇਰਲ: ਕੇਰਲ ਦੇ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਹੈ ਕਿ ਕੇਰਲ ਦਾ ਟੀਚਾ ਥੋੜੇ ਸਮੇਂ ਵਿੱਚ ਟੀਕਾਕਰਣ ਪੂਰਾ ਕਰਨਾ ਹੈ। ਇਹ ਦੱਸਦਿਆਂ ਕਿ ਸਰਕਾਰ ਟੀਕੇ ਦੇ ਕਾਫ਼ੀ ਭੰਡਾਰ ਲਈ ਸਾਰੇ ਸੰਭਾਵਤ ਤਰੀਕਿਆਂ ਦੀ ਭਾਲ ਕਰ ਰਹੀ ਹੈ। 45 ਸਾਲਾਂ ਤੋਂ ਉੱਪਰ ਦੇ ਉਮਰ ਸਮੂਹ ਵਾਲੇ 45 ਫ਼ੀਸਦੀ ਲੋਕਾਂ ਨੇ ਪਹਿਲੀ ਖੁਰਾਕ ਲੈ ਲਈ ਹੈ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਰਾਜ ਵਿੱਚ ਬਲੈਕ ਫੰਗਸ ਦੇ ਮਾਮਲਿਆਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸਿਹਤ ਮੰਤਰੀ ਨੇ ਲੋਕਾਂ ਨੂੰ ਡਾਕਟਰਾਂ ਦੀ ਸਲਾਹ ਲਏ ਬਿਨਾਂ ਸਟੀਰੌਇਡ ਦਵਾਈ ਦੀ ਵਰਤੋਂ ਨਾ ਕਰਨ ਪ੍ਰਤੀ ਸੁਚੇਤ ਕੀਤਾ ਹੈ। ਐਤਵਾਰ ਨੂੰ ਰਾਜ ਵਿੱਚ 25,820 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। ਮਰਨ ਵਾਲਿਆਂ ਦੀ ਗਿਣਤੀ 7358 ਹੋ ਗਈ ਹੈ। ਟੀਪੀਆਰ 22.81% ਦਰਜ ਕੀਤੀ ਗਈ ਸੀ। ਰਾਜ ਵਿੱਚ ਹੁਣ ਤੱਕ ਕੁੱਲ 86,84,704 ਵਿਅਕਤੀ ਵੈਕਸੀਨ ਲੈ ਚੁੱਕੇ ਹਨ। ਇਸ ਵਿੱਚੋਂ 66,64,161 ਨੂੰ ਪਹਿਲੀ ਖੁਰਾਕ ਅਤੇ 20,20,543 ਦੂਜੀ ਖੁਰਾਕ ਦਿੱਤੀ ਗਈ ਹੈ। ਰਾਜ ਵਿੱਚ ਬਲੈਕ ਫੰਗਸ ਦੇ ਕੇਸਾਂ ਦੀ ਗਿਣਤੀ 44 ਹੋ ਗਈ ਹੈ। ਹੁਣ ਤੱਕ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

  • ਤਮਿਲ ਨਾਡੂ: ਮਹਾਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਤਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਐਤਵਾਰ ਨੂੰ ਜ਼ਿਲ੍ਹਾ ਕਲੈਕਟਰਾਂ ਨੂੰ ਅਪੀਲ ਕੀਤੀ ਕਿ ਜਿੱਥੇ ਕੋਵਿਡ-19 ਟੀਕਾਕਰਣ ਘੱਟ ਹੋ ਰਿਹਾ ਹੈ, ਉੱਥੇ ਲੋਕਾਂ ਵਿੱਚ ਟੀਕਾਕਰਣ ਪ੍ਰਤੀ ਜਾਗਰੂਕਤਾ ਵਧਾਉਣ ਦੀ ਅਪੀਲ ਕੀਤੀ ਜਾਵੇ। ਭਾਵੇਂ ਕਿ ਰਾਜ ਵਿੱਚ ਲਗਭਗ 12 ਲੱਖ ਖੁਰਾਕਾਂ ਦਾ ਟੀਕਾ ਭੰਡਾਰ ਹੈ, ਪਰ ਫਿਰ ਵੀ ਇੰਜ ਜਾਪਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾਂ ਔਸਤਨ 50,000 ਟੀਕੇ ਹੀ ਲਗਾਏ ਜਾ ਰਹੇ ਹਨ, ਮਤਲਬ ਟੀਕਾਕਰਣ ਅਭਿਯਾਨ ਵਿੱਚ ਤੇਜ਼ੀ ਨਹੀਂ ਆ ਰਹੀ ਹੈ; ਸਿਹਤ ਦੇਖਭਾਲ ਮਾਹਰ ਦਾਅਵਾ ਕਰਦੇ ਹਨ ਕਿ ਇੱਥੇ ਇੱਕ ਸੰਚਾਰ ਪਾੜਾ ਹੈ ਜਿਸ ਨੂੰ ਜਲਦੀ ਭਰਨ ਦੀ ਲੋੜ ਹੈ। ਤਮਿਲ ਨਾਡੂ ਵਿੱਚ ਕੋਵਿਡ ਦੇ 35,483 ਨਵੇਂ ਕੇਸ ਸਾਹਮਣੇ ਆਏ ਅਤੇ 422 ਮੌਤਾਂ ਹੋਈਆਂ ਹਨ - ਐਤਵਾਰ ਨੂੰ ਲਗਾਤਾਰ ਦੂਸਰੇ ਦਿਨ ਇਹ ਗਿਰਾਵਟ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 18,42,344 ਹੈ ਅਤੇ ਹੁਣ ਤੱਕ ਮਰਨ ਵਾਲਿਆਂ ਦੀ ਕੁੱਲ ਗਿਣਤੀ 20,468 ਹੈ। ਹੁਣ ਤੱਕ ਰਾਜ ਭਰ ਵਿੱਚ 73,90,862 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 54,28,324 ਲੋਕਾਂ ਨੇ ਪਹਿਲੀ ਖੁਰਾਕ ਅਤੇ 19,62,538 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ। ਪੁਦੂਚੇਰੀ ਵਿੱਚ ਕੋਵਿਡ ਦੇ 922 ਨਵੇਂ ਕੇਸ ਸਾਹਮਣੇ ਆਏ ਹਨ, ਕੁੱਲ ਕੇਸ 96,982 ਤੱਕ ਪਹੁੰਚ ਗਏ ਹਨ; ਸੋਮਵਾਰ ਸਵੇਰੇ 10 ਵਜੇ ਤੱਕ ਪਿਛਲੇ 24 ਘੰਟਿਆਂ ਦੌਰਾਨ 23 ਹੋਰ ਮੌਤਾਂ ਦੀ ਖ਼ਬਰ ਮਿਲੀ ਹੈ ਜਿਸ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਮੌਤਾਂ ਦੀ ਗਿਣਤੀ 1,382 ਹੋ ਗਈ ਹੈ। ਟੀਕਾਕਰਣ ਦੇ ਮੋਰਚੇ ’ਤੇ 34,234 ਹੈਲਥਕੇਅਰ ਵਰਕਰਾਂ ਅਤੇ 21,044 ਫਰੰਟਲਾਈਨ ਕਰਮਚਾਰੀਆਂ ਦਾ ਟੀਕਾਕਰਣ ਕੀਤਾ ਗਿਆ ਹੈ; ਸੀਨੀਅਰ ਸਿਟੀਜ਼ਨ (60 ਸਾਲ ਜਾਂ ਇਸ ਤੋਂ ਵੱਧ) ਸਮੂਹ ਨਾਲ ਸਬੰਧਿਤ ਜਾਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨਾਲ ਸਬੰਧਿਤ 1,37,400 ਲੋਕਾਂ ਨੂੰ ਯੂਟੀ ਵਿੱਚ ਹੁਣ ਤੱਕ ਟੀਕੇ ਲਗਾਏ ਜਾ ਚੁੱਕੇ ਹਨ।

  • ਕਰਨਾਟਕ: ਨਵੇਂ ਕੇਸ ਆਏ: 25,979; ਕੁੱਲ ਐਕਟਿਵ ਮਾਮਲੇ: 4,72,986; ਨਵੀਂਆਂ ਕੋਵਿਡ ਮੌਤਾਂ: 626; ਕੁੱਲ ਕੋਵਿਡ ਮੌਤਾਂ: 25,282। ਰਾਜ ਵਿੱਚ ਕੱਲ ਲਗਭਗ 34,360 ਟੀਕੇ ਲਏ ਗਏ ਸਨ ਅਤੇ ਹੁਣ ਤੱਕ ਕੁੱਲ 1,20,49,483 ਟੀਕੇ ਲਗਾਏ ਜਾ ਚੁੱਕੇ ਹਨ। ਕਰਨਾਟਕ ਸਰਕਾਰ ਅੰਤਿਮ-ਸਾਲ ਦੇ ਮੈਡੀਕਲ ਵਿਦਿਆਰਥੀਆਂ ਦੇ ਨਾਲ ਗ੍ਰਾਮੀਣ ਖੇਤਰਾਂ ਦੇ ਕੋਵਿਡ ਮਰੀਜ਼ਾਂ ਦੀ ਟੈਸਟਿੰਗ ਅਤੇ ਇਲਾਜ ਨੂੰ ਵਧਾਉਣ ਲਈ ਮੋਬਾਈਲ ਕਲੀਨਿਕ ਤੈਨਾਤ ਕਰੇਗੀ, ਕਿਉਂਕਿ ਅਰਧ-ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਕੇਸ ਵਧਦੇ ਜਾ ਰਹੇ ਹਨ। ਐਤਵਾਰ ਨੂੰ ਰਾਜ ਸਰਕਾਰ ਨੇ ਕਿਹਾ ਕਿ ਸਾਰੇ ਜ਼ਿਲ੍ਹਾ ਹਸਪਤਾਲ ਬਲੈਕ ਫੰਗਸ (ਮਿਊਕੋਰਮਾਈਕੋਸਿਸ) ਦਾ ਇਲਾਜ ਕਰਨਗੇ ਅਤੇ ਤਾਲੁਕ ਹਸਪਤਾਲਾਂ ਨੂੰ ਹਦਾਇਤ ਕਰਨਗੇ ਕਿ ਜਿਨ੍ਹਾਂ ਕੋਲ ਲਾਗ ਦੇ ਇਲਾਜ ਲਈ ਲੋੜੀਂਦਾ ਬੁਨਿਆਦੀ ਢਾਂਚਾ ਹੈ।

  • ਆਂਧਰ ਪ੍ਰਦੇਸ਼: ਰਾਜ ਵਿੱਚ 91,629 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 18,767 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 104 ਮੌਤਾਂ ਹੋਈਆਂ ਹਨ, ਜਦੋਂਕਿ ਪਿਛਲੇ 24 ਘੰਟਿਆਂ ਦੌਰਾਨ 20,109 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 79,15,178 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ 55,65,294 ਲੋਕਾਂ ਨੂੰ ਪਹਿਲੀ ਖੁਰਾਕ ਅਤੇ 23,49,884 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਰਾਜ ਦੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ (ਸਿਹਤ) ਅਨਿਲ ਕੁਮਾਰ ਸਿੰਘਲ ਨੇ ਕਿਹਾ 45 ਸਾਲ ਦੀ ਉਮਰ ਪੂਰੀ ਕਰ ਚੁੱਕੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਅਤੇ ਪੱਤਰਕਾਰ ਜੋ ਲੋਕਾਂ ਦੇ ਨਾਲ ਬਕਾਇਦਾ ਤੌਰ ’ਤੇ ਸੰਪਰਕ ਵਿੱਚ ਆਉਂਦੇ ਹਨ ਉਨ੍ਹਾਂ ਦਾ ਅੱਜ ਤੋਂ ਸ਼ੁਰੂ ਹੋ ਕੇ ਆਉਣ ਵਾਲੇ ਤਿੰਨ ਦਿਨਾਂ ਵਿੱਚ ਟੀਕਾਕਰਣ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਬੈਂਕਾਂ, ਰੇਲਵੇ, ਆਰਟੀਸੀ, ਨਿਆਂ ਪਾਲਿਕਾ, ਸਿਵਲ ਸਪਲਾਈ ਆਦਿ ਦੇ ਕਰਮਚਾਰੀ ਸ਼ਾਮਲ ਹਨ। ਕੇਂਦਰ ਨੇ ਹੁਣ ਤੱਕ ਆਂਧਰ ਪ੍ਰਦੇਸ਼ ਨੂੰ ਕੋਵਿਡ ਟੀਕੇ ਦੀਆਂ 76,49,960 ਖੁਰਾਕਾਂ ਮੁਹੱਈਆ ਕਰਵਾਈਆਂ ਹਨ ਅਤੇ ਮਈ ਵਿੱਚ ਰਾਜ ਨੇ ਆਪਣੇ ਵੱਲੋਂ 11,64,120 ਖੁਰਾਕਾਂ ਦੀ ਖਰੀਦ ਕੀਤੀ ਹੈ। ਇਹ ਸਪੱਸ਼ਟ ਕੀਤਾ ਗਿਆ ਕਿ 18-45 ਸਾਲ ਦੇ ਉਮਰ ਸਮੂਹ ਨੂੰ ਸਪਲਾਈ ਦੀ ਘਾਟ ਕਾਰਨ ਟੀਕੇ ਨਹੀਂ ਦਿੱਤੇ ਜਾਣਗੇ। ਬਲੈਕ ਫੰਗਸ ਮਾਮਲਿਆਂ ਦੀਆਂ ਘਟਨਾਵਾਂ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਕਲੈਕਟਰਾਂ ਨੂੰ ਪਛਾਣੇ ਗਏ ਮਾਮਲਿਆਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ। ਪੂਰਬੀ ਤੱਟ ’ਤੇ ਆਉਣ ਵਾਲੇ ਚੱਕਰਵਾਤ ਯਾਸ ਤੋਂ ਹੋਣ ਵਾਲੇ ਖਤਰੇ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਵਧੇਰੇ ਤਰਲ ਮੈਡੀਕਲ ਆਕਸੀਜਨ ਅਤੇ ਹੋਰ ਜ਼ਰੂਰੀ ਬੁਨਿਆਦੀ ਢਾਂਚੇ ਦੀ ਖਰੀਦ ਕਰਨ ਲਈ ਸਾਵਧਾਨੀਆਂ ਵਰਤੀਆਂ ਹਨ।

  • ਤੇਲੰਗਾਨਾ: ਰਾਜ ਵਿੱਚ 2,242 ਨਵੇਂ ਕੋਵਿਡ ਕੇਸ ਆਏ  ਹਨ ਅਤੇ 19 ਮੌਤਾਂ ਹੋਈਆਂ ਹਨ। ਜਿਸ ਨਾਲ ਰਾਜ ਵਿੱਚ ਹੋਈਆਂ ਮੌਤਾਂ ਦੀ ਕੁੱਲ ਗਿਣਤੀ 3,125 ਹੋ ਗਈ ਹੈ ਅਤੇ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 5,53,277 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 40,489 ਹੈ। ਐਤਵਾਰ ਨੂੰ 92.11 ਫ਼ੀਸਦੀ ਦੀ ਰਿਕਵਰੀ ਦਰ ਨਾਲ 4,693 ਵਿਅਕਤੀਆਂ ਨੇ ਰਿਕਵਰ ਕੀਤਾ ਹੈ। ਕੋਵਿਡ-19 ਤੋਂ ਪੀੜਤ ਇੱਕ ਮਹੀਨੇ ਦਾ ਬੱਚਾ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਬਿਮਾਰੀ ਤੋਂ ਬਾਅਦ ਠੀਕ ਹੋ ਗਿਆ ਹੈ। ਕਿਹਾ ਜਾਂਦਾ ਹੈ ਕਿ ਦੇਸ਼ ਵਿੱਚ ਸਭ ਤੋਂ ਛੋਟੀ ਉਮਰ ਦੇ ਕੋਵਿਡ-19 ਪ੍ਰਭਾਵਿਤ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਹੈ, ਇਸਨੂੰ 17 ਅਪ੍ਰੈਲ ਨੂੰ ਆਪਣੇ ਜਨਮ ਤੋਂ ਇੱਕ ਹਫ਼ਤੇ ਬਾਅਦ ਵਾਇਰਸ ਲਈ ਪਾਜ਼ਿਟਿਵ ਪਾਇਆ ਗਿਆ ਸੀ।

  • ਅਸਾਮ: ਐਤਵਾਰ ਨੂੰ ਅਸਾਮ ਵਿੱਚ ਕੋਵਿਡ-19 ਕਾਰਨ 72 ਹੋਰ ਮਰੀਜ਼ ਦਮ ਤੋੜ ਗਏ, ਪਰ ਪਾਜ਼ਿਟਿਵਿਟੀ ਦਰ 5.68 ਫ਼ੀਸਦੀ ਦੇ ਨਾਲ ਹੇਠਾਂ ਆਉਣੀ ਜਾਰੀ ਹੈ। ਕੀਤੇ ਗਏ 62,722 ਟੈਸਟਾਂ ਵਿੱਚੋਂ 3,563 ਨਵੇਂ ਕੇਸ ਪਾਏ ਗਏ ਹਨ। ਕਾਮਰੂਪ ਮੈਟਰੋ ਵਿੱਚੋਂ 624 ਨਵੇਂ ਕੇਸ ਸਾਹਮਣੇ ਆਏ ਹਨ। ਮੁੱਖ ਮੰਤਰੀ ਹਿਮੰਤਾਂ ਬਿਸਵਾ ਸਰਮਾ ਨੇ ਰਸਮੀ ਤੌਰ ’ਤੇ ਆਕਸੀਜਨ ਐਕਸਪ੍ਰੈਸ ਪ੍ਰਾਪਤ ਕੀਤੀ, ਜਿਸ ਵਿੱਚ ਗੁਵਾਹਾਟੀ ਦੇ ਅਮਿੰਗਾਓਂ ਵਿਖੇ ਇਨਲੈਂਡ ਕੰਟੇਨਰ ਡਿਪੂ ਵਿਖੇ ਕੁੱਲ 80 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਦੇ 4 ਕੰਟੇਨਰ ਸਨ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਸ਼ਹਿਰੀ ਖੇਤਰਾਂ ਤੋਂ ਗ੍ਰਾਮੀਣ ਖੇਤਰਾਂ ਵਿੱਚ ਫੈਲ ਰਹੀ ਮਹਾਮਾਰੀ ਦੀ ਰੋਕਥਾਮ ਲਈ ਕਮਿਊਨਿਟੀ ਨਿਗਰਾਨੀ ਪ੍ਰਣਾਲੀ ਦਾ ਸਹਾਰਾ ਲਿਆ ਜਾਵੇ।

  • ਮਣੀਪੁਰ: ਮਣੀਪੁਰ ਵਿੱਚ ਰਿਕਾਰਡ ਤੋੜ 767 ਨਵੇਂ ਕੇਸ ਸਾਹਮਣੇ ਆਏ ਅਤੇ 14 ਹੋਰ ਜਾਨਾਂ ਗਈਆਂ ਹਨ। ਮੁੱਖ ਮੰਤਰੀ, ਐੱਨ ਬੀਰੇਨ ਸਿੰਘ ਨੇ ਐਤਵਾਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਦੀਆਂ ਅਸੁਵਿਧਾਵਾਂ ਅਤੇ ਸ਼ਿਕਾਇਤਾਂ ਨੂੰ ਸਮਝਣ ਲਈ ਉਨ੍ਹਾਂ ਨਾਲ ਗੱਲਬਾਤ ਜਾਰੀ ਰੱਖੀ।

  • ਮੇਘਾਲਿਆ: ਦੂਜੀ ਵਾਰ 1000 ਦੇ ਅੰਕ ਨੂੰ ਪਾਰ ਕਰਨ ਦੇ ਇੱਕ ਦਿਨ ਬਾਅਦ, ਐਤਵਾਰ ਨੂੰ ਰਾਜ ਵਿੱਚ ਕੋਵਿਡ ਦੇ 803 ਤਾਜ਼ਾ ਕੇਸ ਸਾਹਮਣੇ ਆਏ ਹਨ। ਐਤਵਾਰ ਨੂੰ ਹੋਈਆਂ 24 ਹੋਰ ਮੌਤਾਂ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 459 ਹੋ ਗਈ ਹੈ। ਰਾਜ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 7,680 ਹੈ ਅਤੇ ਪੂਰਬੀ ਖਾਸੀ ਪਹਾੜੀਆਂ ਵਿੱਚ ਇਹ ਗਿਣਤੀ 4,173 ਹੈ, ਜੋ ਕੁੱਲ ਕੇਸਾਂ ਦਾ 54% ਹੈ।

  • ਨਾਗਾਲੈਂਡ: ਐਤਵਾਰ ਨੂੰ ਨਾਗਾਲੈਂਡ ਵਿੱਚ 223 ਨਵੇਂ ਕੋਵਿਡ-19 ਕੇਸ ਆਏ ਅਤੇ 13 ਮੌਤਾਂ ਹੋਈਆਂ ਹਨ। ਐਕਟਿਵ ਕੇਸ 4678 ਹਨ ਜਦੋਂ ਕਿ ਕੁੱਲ ਕੇਸਾਂ ਦੀ ਗਿਣਤੀ 20,068 ਹੋ ਗਈ ਹੈ। ਨਾਗਾਲੈਂਡ ਵਿੱਚ ਹੁਣ ਤੱਕ ਕੁੱਲ 2,53,940 ਕੋਵਿਸ਼ੀਲਡ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 1,99,460 ਲੋਕਾਂ ਨੇ ਆਪਣੀ ਪਹਿਲੀ ਖੁਰਾਕ ਅਤੇ 53,940 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਤ੍ਰਿਪੁਰਾ: ਪਿਛਲੇ 24 ਘੰਟਿਆਂ ਦੌਰਾਨ ਤ੍ਰਿਪੁਰਾ ਵਿੱਚ 876 ਪਾਜ਼ਿਟਿਵ ਕੇਸ ਆਏ ਅਤੇ 2 ਮੌਤਾਂ ਹੋਈਆਂ ਹਨ। ਪੱਛਮੀ ਤ੍ਰਿਪੁਰਾ ਜ਼ਿਲ੍ਹੇ ਵਿੱਚ ਹਾਲੇ ਵੀ ਸਭ ਤੋਂ ਜ਼ਿਆਦਾ ਕੋਵਿਡ ਕੇਸ ਹਨ, ਪਿਛਲੇ 24 ਘੰਟਿਆਂ ਦੌਰਾਨ 399 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਪੀਪੀਈ ਆਈਟਮਾਂ, ਟੈਸਟ ਕਿੱਟਾਂ ਸਮੇਤ 85 ਹਜ਼ਾਰ ਮੈਡੀਕਲ ਕਿੱਟਾਂ ਗੁਵਾਹਾਟੀ ਤੋਂ ਆਈਏਐੱਫ਼ ਦੀ ਉਡਾਣ ਰਾਹੀਂ ਅਗਰਤਲਾ ਪਹੁੰਚੀਆਂ ਹਨ।

  • ਸਿੱਕਿਮ: ਸਿੱਕਿਮ ਵਿੱਚ ਕੋਵਿਡ ਦੇ 324 ਨਵੇਂ ਕੇਸ ਆਏ ਹਨ, ਕੁੱਲ ਕੇਸ ਵੱਧ ਕੇ 13132 ਹੋ ਗਏ ਹਨ ਜਿਨ੍ਹਾਂ ਵਿੱਚੋਂ 8361 ਮਰੀਜ਼ਾਂ ਦੀ ਰਿਕਵਰੀ ਹੋ ਚੁੱਕੀ ਹੈ। ਸਿੱਕਿਮ ਵਿੱਚ ਐਕਟਿਵ ਕੇਸ 3317 ਹਨ। ਸਿੱਕਿਮ ਵਿੱਚ ਤਿੰਨ ਹੋਰ ਮੌਤਾਂ ਹੋਈਆਂ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 224 ਹੋ ਗਈ ਹੈ। ਸਿੱਕਮ ਮੱਠਾਂ ਵਾਲੇ 93 ਭਿਕਸ਼ੂਆਂ ਨੂੰ ਵੀ ਕੋਵਿਡ ਲਈ ਪਾਜ਼ਿਟਿਵ ਪਾਇਆ ਗਿਆ ਹੈ।

  • ਮਹਾਰਾਸ਼ਟਰ: ਸੰਭਾਵੀ ਤੀਜੀ ਲਹਿਰ ਲਈ ਆਪਣੀ ਤਿਆਰੀ ਦੇ ਹਿੱਸੇ ਵਜੋਂ ਰਾਜ ਸਰਕਾਰ ਨੇ ਬੱਚਿਆਂ ਦੇ ਕੋਵਿਡ ਬੈੱਡਾਂ ਦੀ ਗਿਣਤੀ ਨੂੰ ਮੌਜੂਦਾ ਦੇ 600 ਬੈੱਡਾਂ ਤੋਂ ਵਧਾ ਕੇ ਤਕਰੀਬਨ 2,300 ਬੈੱਡ ਕਰਨ ਦੀ ਯੋਜਨਾ ਬਣਾਈ ਹੈ। ਇਹ ਬੱਚਿਆਂ ਲਈ ਬਣਾਈ ਗਈ ਟਾਸਕ ਫੋਰਸ ਦੀ ਸਲਾਹ ਅਨੁਸਾਰ ਹੋਇਆ ਹੈ ਜੋ ਦਰਜੇ ਦੀਆਂ ਸਿਹਤ ਸਹੂਲਤਾਂ ਬਣਾਉਣ ਲਈ ਹੈ। ਪਿਛਲੇ ਸਾਲ ਬਾਲਗਾਂ ਲਈ ਬਣਾਏ ਸਮਰਪਿਤ ਕੋਵਿਡ ਸਿਹਤ ਕੇਂਦਰਾਂ ਅਤੇ ਸਮਰਪਿਤ ਕੋਵਿਡ ਹਸਪਤਾਲਾਂ ਦੀ ਤਰਜ਼ ’ਤੇ ਬੱਚਿਆਂ ਵਿੱਚ ਮੱਧਮ ਅਤੇ ਗੰਭੀਰ ਕੋਵਿਡ ਮਾਮਲਿਆਂ ਦੇ ਪ੍ਰਬੰਧਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਮਹਾਰਾਸ਼ਟਰ ਵਿੱਚ 26,672 ਤਾਜ਼ਾ ਕੋਵਿਡ-19 ਕੇਸ ਆਏ ਅਤੇ 594 ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 55,79,897 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 87,894 ਹੋ ਗਈ ਹੈ। ਦਿਨ ਦੇ ਦੌਰਾਨ, 29,177 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ, ਮਹਾਰਾਸ਼ਟਰ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 51,40,272 ਹੋ ਗਈ ਹੈ ਅਤੇ ਰਾਜ ਵਿੱਚ ਹੁਣ 3,48,395 ਐਕਟਿਵ ਕੇਸ ਹਨ। ਕੇਸਾਂ ਦੀ ਰਿਕਵਰੀ ਦਰ 92.04 ਫ਼ੀਸਦੀ ਹੋ ਗਈ ਹੈ ਜਦੋਂ ਕਿ ਮੌਤ ਦਰ 1.59 ਫ਼ੀਸਦੀ ਹੋ ਗਈ ਹੈ।

  • ਗੁਜਰਾਤ: ਤਕਰੀਬਨ ਡੇਢ ਮਹੀਨੇ ਬਾਅਦ, ਗੁਜਰਾਤ ਵਿੱਚ ਐਤਵਾਰ ਨੂੰ ਕੋਵਿਡ ਦੇ ਮਾਮਲੇ 4,000 ਤੋਂ ਹੇਠਾਂ ਆਏ ਹਨ, ਜਦੋਂ ਕਿ 8,734 ਮਰੀਜ਼ ਠੀਕ ਹੋਏ ਹਨ। ਰਾਜ ਵਿੱਚ 53 ਮੌਤਾਂ ਦੀ ਵੀ ਖ਼ਬਰ ਮਿਲੀ ਹੈ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 9,576 ਹੋ ਗਈ ਹੈ। ਗੁਜਰਾਤ ਸਰਕਾਰ ਨੇ ਸੋਮਵਾਰ ਤੋਂ ਸ਼ੁਰੂ ਕੀਤੀ ਜਾ ਰਹੀ ਕੋਵਿਡ-19 ਟੀਕਾਕਰਣ ਮੁਹਿੰਮ ਦੌਰਾਨ 18 ਤੋਂ 44 ਸਾਲ ਦੇ ਉਮਰ ਸਮੂਹ ਦੇ ਅੱਠ ਲੱਖ ਲੋਕਾਂ ਨੂੰ ਕਵਰ ਕਰਨ ਦਾ ਟੀਚਾ ਮਿੱਥਿਆ ਹੈ। ਇਸ ਮੁਹਿੰਮ ਦਾ ਉਦੇਸ਼ ਹੈ ਕਿ ਇਸ ਉਮਰ ਸਮੂਹ ਦੇ ਰੋਜ਼ਾਨਾ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ, ਇਸ ਦੇ ਲਈ ਸਿਹਤ ਵਿਭਾਗ ਰਾਜ ਦੇ 10 ਸ਼ਹਿਰਾਂ ਵਿੱਚ ਇਸ ਦੇ ਨਿਰਵਿਘਨ ਅਤੇ ਯੋਜਨਾਬੱਧ ਲਾਗੂ ਕਰਨ ਲਈ ਵਿਸ਼ੇਸ਼ ਪ੍ਰਬੰਧ ਕਰ ਰਿਹਾ ਹੈ। ਗੁਜਰਾਤ ਨੇ ਹੁਣ ਤੱਕ ਵੱਖ-ਵੱਖ ਤਰਜੀਹੀ ਸਮੂਹਾਂ ਵਿੱਚ ਕੋਵਿਡ-19 ਟੀਕਿਆਂ ਦੀਆਂ 1,53,83,860 ਖੁਰਾਕਾਂ ਦਿੱਤੀਆਂ ਹਨ, ਜਿਸ ਵਿੱਚ 39,08,225 ਲੋਕਾਂ ਨੂੰ ਆਪਣੀ ਦੂਜੀ ਖੁਰਾਕ ਵੀ ਮਿਲ ਗਈ ਹੈ।

  • ਰਾਜਸਥਾਨ: ਰਾਜਸਥਾਨ ਸਰਕਾਰ ਨੇ ਲੌਕਡਾਊਨ ਨੂੰ ਹੋਰ 15 ਦਿਨਾਂ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਗ੍ਰਹਿ ਵਿਭਾਗ ਨੇ ਇੱਕ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਸ ਵਿੱਚ ਅਗਲੇ ਮਹੀਨੇ ਦੀ 8 ਤਰੀਕ ਤੱਕ ਲੌਕਡਾਊਨ ਨੂੰ ਵਧਾ ਦਿੱਤਾ ਗਿਆ ਹੈ। ਮੈਡੀਕਲ ਐਮਰਜੈਂਸੀ ਅਤੇ ਆਗਿਆ ਪ੍ਰਾਪਤ ਸ਼੍ਰੇਣੀਆਂ ਤੋਂ ਇਲਾਵਾ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਸ਼ਹਿਰ ਤੋਂ ਕਿਸੇ ਪਿੰਡ, ਕਿਸੇ ਪਿੰਡ ਤੋਂ ਦੂਸਰੇ ਪਿੰਡ ਅਤੇ ਕਿਸੇ ਪਿੰਡ ਤੋਂ ਦੂਜੇ ਸ਼ਹਿਰ ਜਾਣ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਐਤਵਾਰ ਨੂੰ ਰਾਜਸਥਾਨ ਵਿੱਚ ਕੋਵਿਡ-19 ਦੀਆਂ 113 ਹੋਰ ਮੌਤਾਂ ਦੇ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 7,703 ਹੋ ਗਈ ਹੈ, ਜਦੋਂ ਕਿ ਰਾਜ ਵਿੱਚ ਕੋਵਿਡ ਦੇ 6,521 ਨਵੇਂ ਮਾਮਲਿਆਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 9,16,042 ਹੋ ਗਈ ਹੈ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਝਾਬੂਆ, ਅਲੀਰਾਜਪੁਰ, ਖੰਡਵਾ, ਬੁਰਹਾਨਪੁਰ ਅਤੇ ਭਿੰਡ ਸਮੇਤ 5 ਜ਼ਿਲ੍ਹਿਆਂ ਵਿੱਚ ਕੋਰੋਨਾ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਦਾਇਤ ਕੀਤੀ ਸੀ ਕਿ ਉਸ ਜ਼ਿਲ੍ਹੇ ਵਿੱਚ ਜਿੱਥੇ ਪਾਜ਼ਿਟਿਵ ਦਰ 5 ਫ਼ੀਸਦ ਤੋਂ ਵੀ ਘੱਟ ਰਹੇਗੀ, ਕੁਝ ਪਾਬੰਦੀਆਂ ਨਾਲ ਹੌਲ਼ੀ-ਹੌਲ਼ੀ ਕੋਰੋਨਾ ਕਰਫਿਊ ਵਿੱਚ ਢਿੱਲ ਦਿੱਤੀ ਜਾਵੇਗੀ। ਰਾਜ ਦੇ 5 ਜ਼ਿਲ੍ਹਿਆਂ ਦੀਆਂ ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀਆਂ ਨੇ ਕੁਝ ਬੰਦਸ਼ਾਂ ਨਾਲ 24 ਮਈ ਤੋਂ 31 ਮਈ ਤੱਕ ਕੋਰੋਨਾ ਕਰਫਿਊ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਾਜ਼ਿਟਿਵ ਦਰ ਘੱਟ ਹੈ। ਇਸ ਸਬੰਧੀ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਤਜਰਬੇ ਦੇ ਅਧਾਰ ’ਤੇ, 1 ਜੂਨ ਤੋਂ ਹੋਰ ਜ਼ਿਲ੍ਹਿਆਂ ਵਿੱਚ ਵੀ ਵੱਖ-ਵੱਖ ਗਤੀਵਿਧੀਆਂ ’ਤੇ ਪਾਬੰਦੀ ਨੂੰ ਘਟਾਇਆ ਜਾਵੇਗਾ। ਕਿਉਂਕਿ ਜਿਵੇਂ ਹੀ ਪਾਜ਼ਿਟਿਵ ਦਰ ਘਟਦੀ ਹੈ ਅਤੇ ਤਾਂ ਹੌਲ਼ੀ-ਹੌਲ਼ੀ ਕੋਰੋਨਾ ਕਰਫਿਊ ਵਾਪਸ ਲੈਣ ਦੀ ਰਣਨੀਤੀ ’ਤੇ ਵਿਚਾਰ ਕੀਤਾ ਜਾਵੇਗਾ।

  • ਛੱਤੀਸਗੜ੍ਹ: ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਭੁਪੇਸ਼ ਬਘੇਲ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੌਰੇਲਾ - ਪੈਂਡਰਾ - ਮਾਰਵਾਹੀ ਜ਼ਿਲ੍ਹੇ ਵਿੱਚ ਨਵੇਂ ਬਣੇ ਸਮਰਪਿਤ ਕੋਵਿਡ ਹਸਪਤਾਲ ਅਤੇ ਕੋਵਿਡ ਲੈਬ ਦਾ ਉਦਘਾਟਨ ਕੀਤਾ। ਐਤਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ-19 ਦੇ 3,306 ਨਵੇਂ ਪਾਜ਼ਿਟਿਵ ਕੇਸ ਆਏ ਅਤੇ 92 ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 9,49,000 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 12,586 ਹੋ ਗਈ ਹੈ। ਦਿਨ ਦੇ ਦੌਰਾਨ ਵੱਖ-ਵੱਖ ਹਸਪਤਾਲਾਂ ਵਿੱਚੋਂ ਕੁੱਲ 741 ਮਰੀਜ਼ਾਂ ਨੂੰ ਛੁੱਟੀ ਮਿਲਣ ਤੋਂ ਬਾਅਦ ਅਤੇ 6,491 ਹੋਰ ਹੋਮ ਆਈਸੋਲੇਸ਼ਨ ਦੇ ਮਰੀਜ਼ਾਂ ਦੀ ਰਿਕਵਰੀ ਹੋਣ ਤੋਂ ਬਾਅਦ ਕੁੱਲ ਰਿਕਵਰਡ ਮਰੀਜ਼ਾਂ ਦੀ ਗਿਣਤੀ 8,70,640 ਤੱਕ ਪਹੁੰਚ ਗਈ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 65,774 ਹੈ।

  • ਗੋਆ: ਗੋਆ ਸਰਕਾਰ ਨੇ ਕੋਵਿਡ ਕਰਫਿਊ ਨੂੰ 31 ਮਈ ਤੱਕ ਵਧਾ ਦਿੱਤਾ ਹੈ। ਰੈਸਟੋਰੈਂਟ ਕਿਚਨ ਕਰਫਿਊ ਦੀ ਮਿਆਦ ਦੇ ਦੌਰਾਨ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲ ਸਕਦੇ ਹਨ। ਗੋਆ ਵਿੱਚ ਕੋਰੋਨਾ ਵਾਇਰਸ ਦੇ ਕੱਲ ਹੋਰ 1,621 ਕੇਸ ਆਏ ਹਨ ਅਤੇ ਐਤਵਾਰ ਨੂੰ ਕੁੱਲ ਕੇਸ 1,46,460 ਤੱਕ ਪਹੁੰਚ ਗਏ ਹਨ। ਦਿਨ ਦੇ ਦੌਰਾਨ 42 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਕੋਵਿਡ-19 ਮੌਤਾਂ ਦੀ ਗਿਣਤੀ 2,383 ਹੋ ਗਈ ਹੈ। ਐਤਵਾਰ ਨੂੰ ਗੋਆ ਵਿੱਚ 2,545 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਜਿਸ ਨਾਲ ਰਿਕਵਰਡ ਮਰੀਜ਼ਾਂ ਦੀ ਗਿਣਤੀ 1,26,800 ਹੋ ਗਈ ਹੈ। ਜਦੋਂਕਿ ਗੋਆ ਵਿੱਚ ਹੁਣ 17,277 ਐਕਟਿਵ ਕੇਸ ਹਨ।

 

****

 

ਐੱਮਵੀ


(Release ID: 1722443) Visitor Counter : 170