ਰੱਖਿਆ ਮੰਤਰਾਲਾ

ਇੰਡੀਅਨ ਕੋਸਟ ਗਾਰਡ ਦੀਆਂ ਐਮਵੀ ਐਕਸ-ਪ੍ਰੈਸ ਪਰਲ ਸਮੁਦਰੀ ਜਹਾਜ਼ ਵਿਚ ਲੱਗੀ ਅੱਗ ਤੇ ਕਾਬੂ ਪਾਉਣ ਲਈ ਕਾਰਵਾਈਆਂ ਜਾਰੀ

Posted On: 28 MAY 2021 10:33AM by PIB Chandigarh

ਇੰਡੀਅਨ ਕੋਸਟ ਗਾਰਡ (ਆਈਸੀਜੀ)ਦੇ ਸਮੁਦਰੀ ਜਹਾਜ਼ ‘ਵੈਭਵ’ ਅਤੇ ‘ਵਜਰਾ’ ਦੀ, ਸ਼੍ਰੀ ਲੰਕਾ ਦੇ ਕੋਲੰਬੋ ਤੱਟ ਤੇ ਕੰਟੇਨਰ ਸਮੁੰਦਰੀ ਜਹਾਜ਼ ਐਮਵੀ ਐਕਸ-ਪ੍ਰੈਸ ਪਰਲ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਲੜਾਈ ਜਾਰੀ ਹੈ। ਤੂਫ਼ਾਨੀ ਸਮੁਦਰਾਂ ਅਤੇ ਮੌਸਮ ਦੇ ਮਾੜੇ ਹਾਲਾਤਾਂ ਦੇ ਵਿਚਾਲੇ, ਆਈਸੀਜੀ ਦੇ ਸਮੁਦਰੀ ਜਹਾਜ਼ਾਂ ਨੇ ਸ਼੍ਰੀਲੰਕਾ ਵੱਲੋਂ ਤਾਇਨਾਤ ਵੈਸਲਾਂ ਦੇ ਸਾਂਝੇ ਯਤਨਾਂ ਵਿੱਚ ਕੰਟੇਨਰ ਵੈਸਲ ਦੀ ਲੰਬਾਈ ਦੇ ਨਾਲ ਨਾਲ ਦੋਹਾਂ ਪਾਸਿਆਂ ਤੇ ਕਈ ਦੌੜਾਂ ਸੰਚਾਲਤ ਕੀਤੀਆਂ ਹਨ, ਜਦੋਂ ਕਿ ਹੈਵੀ ਡਿਊਟੀ ਐਕਸਟਰਨਲ ਫਾਇਰ ਫਾਈਟਿੰਗ ਸਿਸਟਮ ਨਾਲ ਯੁਕਤ ਸਮੁਦਰੀ ਜਹਾਜ਼ ਰਾਹੀਂ ਏਐਫਐਫਐਫ ਘੋਲ /ਸਮੁਦਰੀ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ।     

ਵੈਸਲ ਦੇ ਦੋਵਾਂ ਪਾਸਿਆਂ ਤੇ ਰੱਖੇ ਗਏ ਕੰਟੇਨਰ ਜਾਂ ਤਾਂ ਅੰਸ਼ਕ ਤੌਰ 'ਤੇ ਜਾਂ ਪੂਰੀ ਤਰ੍ਹਾਂ ਸੜ ਚੁੱਕੇ ਹਨ ਅਤੇ ਕੁਝ ਥਾਵਾਂ' ਤੇ ਓਵਰ ਬੋਰਡ ਦੇ ਡਿੱਗਣ ਦਾ ਖ਼ਤਰਾ ਹੈ।  ਹਾਲਾਂਕਿ, ਨਿਪੁੰਨ ਜੁਗਤ ਨਾਲ, ਆਈਸੀਜੀ ਦੇ ਸਮੁਦਰੀ ਜਹਾਜ਼ਾਂ ਨੇ ਸਮੁਦਰੀ ਪਾਣੀ / ਫੋਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮੁਦਰੀ ਜਹਾਜ਼ ਦੇ 40-50 ਮੀਟਰ ਤਕ ਨੇੜੇ ਪਹੁੰਚ ਕੇ ਛਿੜਕਾਅ ਕੀਤਾ। ਆਈਸੀਜੀ ਸਮੁਦਰੀ ਜਹਾਜ਼ਾਂ ਵੱਲੋਂ ਅਣਥੱਕ  ਅਤੇ ਨਿਰੰਤਰ ਅੱਗ ਬੁਝਾਉਣ ਦੇ ਨਤੀਜੇ ਵਜੋਂ ਮੁਸੀਬਤ ਵਿੱਚ ਘਿਰੇ ਵੈਸਲ ਦੇ ਅਗਲੇ ਅਤੇ ਮੱਧ ਵਾਲੇ ਹਿੱਸੇ ਵਿਚ ਅੱਗ ਘੱਟ ਗਈ ਜਾਪਦੀ ਹੈ, ਪਰ ਸੁਪਰਸਟ੍ਰਕਚਰ ਦੇ ਨੇੜੇ ਪਿਛਲੇ ਹਿੱਸੇ ਵਿਚ ਜਾਰੀ ਹੈ। 

ਮਦੁਰੈ ਤੋਂ ਕੰਮ ਕਰ ਰਹੇ ਆਈਸੀਜੀ ਡੋਰਨੀਅਰ ਹਵਾਈ ਜਹਾਜ਼ ਨੇ 27 ਮਈ, 2021 ਨੂੰ ਇਸ ਖੇਤਰ ਦੀ ਗੁਪਤ ਹਵਾਈ ਉਡਾਣ ਭਰੀ। ਤੇਲ ਦੇ ਰੁੜਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਆਈਸੀਜੀ ਸਮੁਦਰੀ ਜਹਾਜ਼, ਸਮੁਦਰ ਪ੍ਰਹਰੀ, ਇਕ ਵਿਸ਼ੇਸ਼ ਪ੍ਰਦੂਸ਼ਣ ਰੇਸਪੋਂਸ (ਪੀਆਰ) ਵੈਸਲ ਹੈ, ਨੂੰ ਵੀ ਅੱਗ ਬੁਝਾਉਣ ਦੇ ਯਤਨਾਂ ਨੂੰ ਤੇਜ ਕਰਨ ਅਤੇ ਤੇਲ ਦੇ ਰੁੜਨ ਦੀ ਕਿਸੇ ਵੀ ਤਰ੍ਹਾਂ ਦੀ ਸਥਿਤ ਦਾ ਜਵਾਬ ਦੇਣ ਲਈ ਪੀਆਰ ਕੰਫਿਗਰੇਸ਼ਨ ਵਿਚ ਭੇਜਿਆ ਗਿਆ ਹੈ। 

ਮੁਸੀਬਤ ਵਿੱਚ ਘਿਰਿਆ ਸਮੁਦਰੀ ਜਹਾਜ਼ ਐਮਵੀ ਐਕਸ-ਪ੍ਰੈਸ ਪਰਲ ਨਾਈਟ੍ਰਿਕ ਐਸਿਡ ਅਤੇ ਹੋਰ ਖਤਰਨਾਕ ਆਈਐਮਡੀਜੀ ਕੋਡ ਕੈਮੀਕਲਾਂ ਦੇ 1486 ਕੰਟੇਨਰ  ਲਿਜਾ ਰਿਹਾ ਸੀ। ਭਿਆਨਕ ਅੱਗ, ਕੰਟੇਨਰਾਂ ਨੂੰ ਨੁਕਸਾਨ ਅਤੇ ਖਰਾਬ ਮੌਸਮ ਦੇ ਚਲਦਿਆਂ ਵੈਸਲ ਇਕ ਪਾਸੇ ਵੱਲ ਝੁਕ ਗਿਆ ਹੈ, ਜਿਸ ਦੇ ਸਿੱਟੇ ਵਜੋਂ ਓਵਰ ਬੋਰਡ ਕੰਟੇਨਰ ਡਿੱਗਣ ਲਗ ਪਏ ਹਨ। ਅੱਗ ਬੁਝਾਉ ਕਾਰਜਾਂ ਨੂੰ ਵਧਾਉਣ ਲਈ, 26 ਮਈ, 2021 ਨੂੰ ਆਈਸੀਜੀ ਸਮੁਦਰੀ ਜਹਾਜ਼ ਵਜਰਾ ਦੇ ਅਧਿਕਾਰੀਆਂ ਵੱਲੋਂ ਸ਼੍ਰੀ ਲੰਕਾ ਦੇ ਅਧਿਕਾਰੀਆਂ ਨੂੰ ਤਕਰੀਬਨ 4,500 ਲੀਟਰ ਏਐਫਐਫਐਫ ਕੰਪਪਾਉਂਡ ਅਤੇ 450ਕਿਲੋ ਡਰਾਈ ਕੈਮੀਕਲ ਪਾਉਡਰ ਸੌਂਪਿਆ ਗਿਆ ਸੀ।

ਪ੍ਰਦੂਸ਼ਣ ਦੇ ਜਵਾਬ ਲਈ ਤੁਰੰਤ ਸਹਾਇਤਾ ਲਈ ਕੋਚੀ, ਚੇਨੱਈ ਅਤੇ ਟੂਟੀਕੋਰਿਨ ਵਿਖੇ ਆਈਸੀਜੀ ਫਾਰਮੇਸ਼ਨਾਂ ਨੂੰ ਸਟੈਂਡਬਾਈ ਰੱਖਿਆ ਗਿਆ ਹੈ। ਸ਼੍ਰੀ ਲੰਕਾ ਦੇ ਕੋਸਟ ਗਾਰਡ ਅਤੇ ਸ਼੍ਰੀ ਲੰਕਾ ਦੇ ਹੋਰ ਅਧਿਕਾਰੀਆਂ ਨਾਲ ਅੱਗ ਤੇ ਕਾਬੂ ਪਾਉਣ ਲਈ ਸਮੁੱਚੇ ਰੇਸਪੋਂਸ ਓਪਰੇਸ਼ਨਾਂ ਨੂੰ ਤੇਜ ਕਰਨ ਲਈ ਨਿਰੰਤਰ ਤਾਲਮੇਲ ਬਣਾਈ ਰੱਖਿਆ ਜਾ ਰਿਹਾ ਹੈ।

 ********

 

ਏ ਬੀ ਬੀ /ਨੈਮਪੀ/ਡੀ ਕੇ/ਸੈਵੀ/ਏ ਡੀ ਏ  



(Release ID: 1722435) Visitor Counter : 172


Read this release in: Tamil , English , Urdu , Hindi , Telugu