ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਨੇ ਪੀਐਸਏ ਆਕਸੀਜਨ ਪਲਾਂਟਾਂ ਦੀ ਸਾਂਭ-ਸੰਭਾਲ ਬਾਰੇ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਚਲਾਇਆ

Posted On: 28 MAY 2021 10:11AM by PIB Chandigarh

ਪੂਰਬੀ ਸਮੁਦਰੀ ਕਮਾਂਡ ਦੇ ਅਧੀਨ ਨੇਵਲ ਡੌਕਯਾਰਡ, ਵਿਸ਼ਾਖਾਪਟਨਮ ਨੇ 27 ਮਈ 21 ਨੂੰ ਭਾਰਤੀ ਜਲ ਸੈਨਾ ਅਤੇ ਨੀਤੀ ਆਯੋਗ ਦਰਮਿਆਨ ਹੋਏ ਵਿਚਾਰ ਵਟਾਂਦਰੇ ਦੇ ਅਧਾਰ ਤੇ “ਪੀਐਸਏ ਆਕਸੀਜਨ ਪਲਾਂਟਾਂ ਦੀ ਦੇਖਭਾਲ” ਵਿਸ਼ੇ ਤੇ ‘ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ’ ਸ਼ੁਰੂ ਕੀਤਾ। ਇਕ ਮੀਟਿੰਗ ਜੋ ਪਹਿਲਾਂ ਇਸ  ਹਫਤੇ ਦੇ ਸ਼ੁਰੂ ਵਿੱਚ ਡਾ. ਵਿਨੋਦ ਕੁਮਾਰ ਪਾਲ, ਮੈਂਬਰ ਸਿਹਤ, ਨੀਤੀ ਆਯੋਗ ਦੀ ਪ੍ਰਧਾਨਗੀ ਹੇਠ ਵੀਡੀਓ ਕਾਂਫ੍ਰੇਂਸਿੰਗ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮਐਚਐਫਡਬਲਯੂ) ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐਮਐਸਡੀਈ) ਦੇ ਅਧਿਕਾਰੀਆਂ ਅਤੇ ਰੀਅਰ ਐਡਮਿਰਲ ਸ੍ਰੀਕੁਮਾਰ ਨਾਇਰ, ਐਡਮਿਰਲ ਸੁਪਰਡੈਂਟ (ਏਐਸਡੀ), ਨੇਵਲ ਡੌਕਯਾਰਡ ਵਿਸ਼ਾਖਾਪਟਨਮ ਵਿਖੇ ਆਯੋਜਤ ਕੀਤੀ ਗਈ ਸੀ, ਵਿੱਚ ਪ੍ਰੈਸ਼ਰ ਸਵਿੰਗ ਐਡਜਾਰਪਸ਼ਨ (ਪੀਐਸਏ) ਆਕਸੀਜਨ ਜਨਰੇਸ਼ਨ ਪਲਾਂਟਾਂ ਦੀ ਸਾਂਭ-ਸੰਭਾਲ ਲਈ ਮਾਸਟਰ ਟ੍ਰੇਨਰਾਂ ਨੂੰ  ਹੁਨਰ ਵਿਕਾਸ ਸਿਖਲਾਈ ਦੇਣ ਦਾ ਫੈਸਲਾ ਕੀਤਾ ਗਿਆ ਸੀ, ਕਿਉਂਕਿ ਇਨ੍ਹਾਂ  ਪੀਐਸਏ ਪਲਾਂਟਾਂ ਦੀ ਇੱਕ ਵੱਡੀ ਗਿਣਤੀ, ਚੱਲ ਰਹੀ ਕੋਵਿਡ-19 ਮਹਾਮਾਰੀ ਦੌਰਾਨ ਦੇਸ਼ ਭਰ ਵਿੱਚ ਆਕਸੀਜਨ ਦੀ ਵਧਦੀ ਜਰੂਰਤ ਨੂੰ ਪੂਰਾ ਕਰਨ ਲਈ  ਸ਼ਾਮਲ ਕੀਤੀ ਜਾ ਰਾਹੀ ਹੈ।  

 

C:\Documents and Settings\admin\Desktop\1.png

 

ਚਾਰ ਦਿਨਾਂ ਦਾ ਸਿਖਲਾਈ ਪ੍ਰੋਗਰਾਮ ਨੇਵਲ ਡੌਕਯਾਰਡ, ਵਿਸ਼ਾਖਾਪਟਨਮ ਦੇ  ਮਾਹਰਾਂ ਦੀ ਟੀਮ ਵੱਲੋਂ ਵੀਡੀਓ ਕਾਂਫ੍ਰੇਂਸ ਤੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਡੌਕਯਾਰਡ ਵਿਖੇ ਉਪਲਬਧ ਪੀਐਸਏ ਪਲਾਂਟ ਉੱਤੇ ਸਿਧਾਂਤਕ ਸੈਸ਼ਨ ਅਤੇ ਪ੍ਰੈਕਟੀਕਲ ਪ੍ਰਦਰਸ਼ਨ ਸ਼ਾਮਲ ਹਨ। ਸਿਖਲਾਈ ਵਿੱਚ ਦੇਸ਼ ਭਰ ਦੇ 30 ਸ਼ਹਿਰਾਂ ਦੀਆਂ ਵੱਖ ਵੱਖ ਸੰਸਥਾਵਾਂ ਦੇ 82 ਮਾਸਟਰ ਟ੍ਰੇਨਰਾਂ ਵੱਲੋਂ ਹਿੱਸਾ ਲਿਆ ਗਿਆ ਹੈ।  ਆਈਆਈਟੀ, ਕਾਨਪੁਰ ਦੇ ਪ੍ਰੋਫੈਸਰਾਂ ਅਤੇ ਹੁਨਰ ਵਿਕਾਸ ਮੰਤਰਾਲੇ ਦੇ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧਿਕਾਰੀਆਂ ਨੇ ਵੀ ਇਸ ਸਿਖਲਾਈ ਵਿੱਚ ਹਿੱਸਾ ਲਿਆ। ਡੀਡੀਜੀ (ਡੀਡੀਜੀਟੀ), ਐਮਐਸਡੀਈ ਨੇ ਸਿਖਲਾਈ ਲਈ ਸਵਾਗਤੀ ਭਾਸ਼ਣ ਦਿੱਤਾ, ਜਿਸ ਤੋਂ ਬਾਅਦ ਡੀਜੀ, ਡੀਜੀਟੀ, ਐਮਐਸਡੀਈ ਅਤੇ ਏਐਸਡੀ, ਨੇਵਲ ਡੌਕਯਾਰਡ, ਵਿਸ਼ਾਖਾਪਟਨਮ ਵੱਲੋਂ ਉਦਘਾਟਨੀ ਭਾਸ਼ਣ ਦਿੱਤਾ ਗਿਆ। ਬਾਅਦ ਵਿੱਚ ਪੀਐਸਏ ਪਲਾਂਟ ਤੇ 'ਹੈਂਡਸ-ਆਨ' ਸਿਖਲਾਈ ਨੇਵਲ ਡੌਕਯਾਰਡ, ਵਿਸ਼ਾਖਾਪਟਨਮ ਵਿਖੇ ਆਯੋਜਤ ਕੀਤੀ ਜਾਵੇਗੀ। 

 *******

 

ਏ ਬੀ ਬੀ ਬੀ /ਸੀ ਜੀ ਆਰ/ਵੀ ਐਮ,ਐਮ ਐਸ  



(Release ID: 1722433) Visitor Counter : 176


Read this release in: English , Urdu , Hindi , Tamil , Telugu