PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
25 MAY 2021 6:11PM by PIB Chandigarh
∙ 1.96 ਲੱਖ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲ, ਰੋਜ਼ਾਨਾ ਨਵੇਂ ਮਾਮਲੇ 40 ਦਿਨਾਂ ਬਾਅਦ 2 ਲੱਖ ਦੇ ਹੇਠਾਂ ਦਰਜ।
∙ ਰੋਜ਼ਾਨਾ ਪਾਜ਼ਿਟਿਵਿਟੀ ਦਰ ਇਸ ਸਮੇਂ 9.54 ਫੀਸਦੀ ਰਹਿ ਗਈ ਹੈ।
∙ ਪਿਛਲੇ 24 ਘੰਟਿਆਂ ਦੌਰਾਨ 18-44 ਉਮਰ ਸਮੂਹ ਲਈ 12.82 ਲੱਖ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ, ਜੋ 1 ਮਈ 2021 ਤੋਂ ਬਾਅਦ ਸਭ ਤੋਂ ਵੱਧ ਹੈ।
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
1.96 ਲੱਖ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲ, ਰੋਜ਼ਾਨਾ ਨਵੇਂ ਮਾਮਲੇ 40 ਦਿਨਾਂ ਬਾਅਦ 2 ਲੱਖ ਦੇ ਹੇਠਾਂ ਦਰਜ
ਪਿਛਲੇ 24 ਘੰਟਿਆਂ ਦੌਰਾਨ 18-44 ਉਮਰ ਸਮੂਹ ਲਈ 12.82 ਲੱਖ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ, ਜੋ 1 ਮਈ 2021 ਤੋਂ ਬਾਅਦ ਸਭ ਤੋਂ ਵੱਧ ਹੈ
∙ ਕੋਵਿਡ-19 ਮਹਾਮਾਰੀ ਦੇ ਵਿਰੁੱਧ ਭਾਰਤ ਦੀ ਲੜਾਈ ਵਿੱਚ ਨਜ਼ਰ ਆ ਰਹੇ ਉਤਸ਼ਾਹਜਨਕ ਸੰਕੇਤ ਵਜੋਂ, ਰੋਜ਼ਾਨਾ ਨਵੇਂ ਦਰਜ ਕੀਤੇ ਗਏ ਮਾਮਲੇ 40 ਦਿਨ ਪਹਿਲਾਂ ਵਾਲੇ ਪੱਧਰ ਤੋਂ ਹੇਠਾਂ ਦੇਖਣ ਨੂੰ ਮਿਲ ਰਹੇ ਹਨ ਤੇ ਹੁਣ 2 ਲੱਖ ਤੋਂ ਹੇਠਾਂ ਆ ਗਏ ਹਨ (14 ਅਪ੍ਰੈਲ 2021 ਨੂੰ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ 1,84,372 ਸਨ)।
∙ ਪਿਛਲੇ 24 ਘੰਟਿਆਂ ਵਿੱਚ 1,96,427 ਰੋਜ਼ਾਨਾ ਨਵੇਂ ਮਾਮਲੇ ਦਰਜ ਕੀਤੇ ਗਏ ਹਨ।
∙ ਸਮੁੱਚੇ ਤੌਰ 'ਤੇ, ਐਕਟਿਵ ਮਾਮਲਿਆਂ ਦੀ ਗਿਣਤੀ ਵੀ ਹੁਣ ਘੱਟ ਕੇ 25,86,782 ਰਹਿ ਗਈ ਹੈ। ਐਕਟਿਵ ਕੇਸ 10 ਮਈ 2021 ਨੂੰ ਆਪਣੇ ਆਖਰੀ ਸਿਖਰ ਤੋਂ ਘਟ ਰਹਿ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 1,33,934 ਦੀ ਕੁੱਲ ਗਿਰਾਵਟ ਦੇਖਣ ਨੂੰ ਮਿਲੀ ਹੈ।
∙ ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 12 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 3,26,850 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।
∙ ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 2,40,54,861 ਤੇ ਪੁੱਜ ਗਈ ਹੈ।
∙ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 20,58,112 ਟੈਸਟ ਕੀਤੇ ਗਏ ਹਨ ਅਤੇ ਹੁਣ ਤੱਕ ਕੁਲ ਮਿਲਾਕੇ 33,25,94,176 ਟੈਸਟ ਕੀਤੇ ਜਾ ਚੁੱਕੇ ਹਨ।
∙ ਕੁੱਲ ਪਾਜ਼ਿਟਿਵਿਟੀ ਦਰ ਅੱਜ 9.54 ਫੀਸਦੀ ਹੈ।
∙ ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 28,41,151 ਸੈਸ਼ਨਾਂ ਰਾਹੀਂ
∙ ਕੋਵਿਡ-19 ਟੀਕਿਆਂ ਦੀਆਂ ਕੁੱਲ 19,85,38,999 ਖੁਰਾਕਾਂ ਦਿੱਤੀਆਂ ਗਈਆਂ ਹਨ।
∙ ਪਿਛਲੇ 24 ਘੰਟਿਆਂ ਦੌਰਾਨ 18-44 ਉਮਰ ਸਮੂਹ ਲਈ 12.82 ਲੱਖ ਟੀਕਾਕਰਣ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ।
https://www.pib.gov.in/PressReleasePage.aspx?PRID=1721472
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 21.89 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ
ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 21.89 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (21,89,69,250) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਿਤ ਗਣਨਾ ਦੀ ਕੁੱਲ ਖਪਤ 19,93,39,750 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।
1.77 ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (1,77,67,850) ਅਜੇ ਵੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਪ੍ਰਬੰਧਨ ਲਈ ਉਪਲਬਧ ਹਨ।
https://www.pib.gov.in/PressReleasePage.aspx?PRID=1721518
ਕੋਵਿਡ ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ
ਭਾਰਤ ਸਰਕਾਰ ਵੱਖ-ਵੱਖ ਦੇਸ਼ਾਂ/ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ-19 ਰਾਹਤ ਮੈਡੀਕਲ ਪੂਰਤੀ ਪ੍ਰਾਪਤ ਕਰ ਰਹੀ ਹੈ। ਇਹ ਰਾਹਤ ਕੋਵਿਡ-19 ਦੇ ਪ੍ਰਬੰਧਨ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਵਧਾਉਣ ਲਈ ਤੇਜ਼ੀ ਨਾਲ ਭੇਜੇ/ਸਪੁਰਦ ਕੀਤੇ ਜਾ ਰਹੇ ਹਨ।
ਕੁਲ ਮਿਲਾ ਕੇ 17,755 ਆਕਸੀਜਨ ਕੰਸੰਟ੍ਰੇਟਰਸ, 16,301 ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 13,449 ਵੈਂਟੀਲੇਟਰਸ/ਬੀਆਈਪੀਏਪੀ, 6.9 ਲੱਖ ਰੇਮਡੇਸਿਵਿਰ ਟੀਕੇ, 12 ਲੱਖ ਫੈਵੀਪਿਰਾਵੀਰ ਗੋਲੀਆਂ 27 ਅਪ੍ਰੈਲ ਤੋਂ 24 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ/ਭੇਜੇ ਗਏ ਹਨ।
https://www.pib.gov.in/PressReleasePage.aspx?PRID=1721553
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਂਫੋਟੇਰੀਸਿਨ-ਬੀ ਦੀਆਂ ਵਾਧੂ 19,420 ਸ਼ੀਸ਼ੀਆਂ ਅਲਾਟ ਕੀਤੀਆਂ ਗਈਆਂ
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਡੀ.ਵੀ ਸਦਾਨੰਦ ਗੌੜਾ ਨੇ ਐਲਾਨ ਕੀਤਾ ਕਿ 24 ਮਈ, 2021 ਨੂੰ ਐਂਫੋਟੇਰੀਸਿਨ-ਬੀ ਦੀਆਂ ਵਾਧੂ 19,420 ਸ਼ੀਸ਼ੀਆਂ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਨੂੰ ਅਲਾਟ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, 21 ਮਈ ਨੂੰ ਐਂਫੋਟੇਰੀਸਿਨ-ਬੀ ਦੀਆਂ 23680 ਸ਼ੀਸ਼ੀਆਂ ਵੰਡੀਆਂ ਗਈਆਂ ਸਨ।
https://www.pib.gov.in/PressReleasePage.aspx?PRID=1721438
ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕੋਵਿਡ ਤਿਆਰੀਆਂ ਦੀ ਸਮੀਖਿਆ ਲਈ ਸਾਰੇ ਉੱਤਰ ਪੂਰਬੀ ਰਾਜਾਂ ਦੇ ਸਿਹਤ ਸਕੱਤਰਾਂ ਦੀ ਜ਼ਰੂਰੀ ਮੀਟਿੰਗ ਬੁਲਾਈ
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬ ਖੇਤਰ ਵਿਕਾਸ (ਡੀ ਓ ਐੱਨ ਈ ਆਰ), ਐੱਮ ਓ ਐੱਸ ਪੀ ਐੱਮ ਓ, ਪ੍ਰਸੋਨਲ, ਜਨਤਕ ਸਿ਼ਕਾਇਤਾਂ, ਪੈਨਸ਼ਨ, ਪ੍ਰਮਾਣੂ ਊਰਜਾ ਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਅੱਜ ਉੱਤਰ ਪੂਰਬ ਵਿੱਚ ਹਾਲ ਹੀ ਦੇ ਕੋਵਿਡ ਉਛਾਲ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਜ਼ਰੂਰੀ ਮੀਟਿੰਗ ਬੁਲਾਈ।
ਇਸ ਮੀਟਿੰਗ ਵਿੱਚ ਸਾਰੇ 8 ਉੱਤਰ ਪੂਰਬੀ ਰਾਜਾਂ — ਅਸਾਮ, ਮੇਘਾਲਿਆ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਸਿੱਕਮ, ਮਣੀਪੁਰ, ਮਿਜ਼ੋਰਮ ਅਤੇ ਨਾਗਾਲੈਂਡ ਦੇ ਸਿਹਤ ਸਕੱਤਰਾਂ ਦੇ ਨਾਲ ਨਾਲ ਉੱਤਰ ਪੂਰਬ ਮੰਤਰਾਲੇ ਦੇ ਕੇਂਦਰੀ ਸਕੱਤਰ, ਉੱਤਰ ਪੂਰਬੀ ਕੌਂਸਲ ਦੇ ਸਕੱਤਰ ਅਤੇ ਸਿਹਤ ਮੰਤਰਾਲੇ ਵਿੱਚ ਉੱਤਰ ਪੂਰਬ ਦੇ ਇੰਚਾਰਜ ਸੰਯੁਕਤ ਸਕੱਤਰ ਨੇ ਸਿ਼ਰਕਤ ਕੀਤੀ।
ਮੀਡੀਆ ਦੇ ਕੁਝ ਵਰਗਾਂ ਵਿੱਚ ਛਪੀਆਂ ਰਿਪੋਰਟਾਂ ਨੂੰ ਧਿਆਨ ਵਿੱਚ ਲੈਂਦਿਆਂ ਕਿ ਉੱਤਰ ਪੂਰਬ ਅਗਲਾ ਕੋਵਿਡ ਹਾਟਸਪਾਟ ਬਣ ਸਕਦਾ ਹੈ, ਬਾਰੇ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਮਹਾਮਾਰੀ ਦੀ ਪਿਛਲੀ ਲਹਿਰ ਵਿੱਚ ਉੱਤਰ ਪੂਰਬ ਕਈ ਹੋਰ ਰਾਜਾਂ ਦੇ ਮੁਕਾਬਲੇ ਕੋਵਿਡ ਤੋਂ ਬੇਅਸਰ ਰਿਹਾ ਅਤੇ ਕੁਝ ਰਾਜਾਂ ਜਿਵੇਂ ਸਿੱਕਮ ਵਿੱਚ ਪੂਰੇ ਲਾਕਡਾਊਨ ਸਮੇਂ ਦੌਰਾਨ ਇੱਕ ਵੀ ਕੋਰੋਨਾ ਪਾਜ਼ਿਟਿਵ ਕੇਸ ਨਹੀਂ ਪਾਇਆ ਗਿਆ ਸੀ ਪਰ ਇਸ ਦੇ ਮੁਕਾਬਲੇ ਇਸ ਸਾਲ ਪਿਛਲੇ ਦੋ ਹਫ਼ਤਿਆਂ ਵਿੱਚ ਉੱਤਰ ਪੂਰਬੀ ਹਿੱਸਿਆਂ ਵਿੱਚ ਕੋਰੋਨਾ ਪਾਜ਼ਿਟਿਵ ਕੇਸਾਂ ਵਿੱਚ ਇੱਕ ਤੇਜ਼ ਉਛਾਲ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ 8 ਉੱਤਰ ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਜੋ ਵੀ ਰਾਜਾਂ ਵੱਲੋਂ ਮਦਦ ਮੰਗੀ ਜਾਂਦੀ ਹੈ, ਉਸ ਨੂੰ ਕੇਂਦਰ ਵੱਲੋਂ ਤੁਰੰਤ ਮੁਹੱਈਆ ਕਰਵਾਇਆ ਜਾ ਰਿਹਾ ਹੈ।
https://www.pib.gov.in/PressReleasePage.aspx?PRID=1721653
ਅਹਿਮਦਨਗਰ ਜ਼ਿਲ੍ਹੇ ਦਾ ਇੱਕ ਹੋਰ ਪਿੰਡ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਕਰਕੇ ਹੋਇਆ ਕੋਰੋਨਾ ਮੁਕਤ
ਜਦਕਿ ਸਾਰਾ ਮੁਲਕ ਕੋਵਿਡ-19 ਦੀ ਦੂਜੀ ਲਹਿਰ ਨਾਲ ਲੜਾਈ ਲੜ ਰਿਹਾ ਹੈ, ਮਹਾਰਾਸ਼ਟਰ ਦੇ ਅਹਿਮਦਨਗਰ ਦਾ ਇੱਕ ਛੋਟਾ ਜਿਹਾ ਪਿੰਡ ਭੋਯਾਰੇ ਖੁਰਦ ਨੇ ਵੱਡੇ ਪੱਧਰ ਤੇ ਜਾਗਰੂਕਤਾ ਦੇ ਪ੍ਰਚਾਰੇ ਸਾਧਨਾਂ ਨੂੰ ਵਰਤ ਕੇ, ਕੋਵਿਡ ਉਚਿਤ ਵਿਹਾਰ ਦੀ ਪਾਲਣਾ ਕਰਕੇ, ਲਗਾਤਾਰ ਸਿਹਤ ਦੀ ਜਾਂਚ ਕਰਕੇ ਅਤੇ ਲਾਗ ਲੱਗੇ ਲੋਕਾਂ ਨੂੰ ਏਕਾਂਤਵਾਸ ਵਿੱਚ ਰੱਖ ਕੇ ਵਾਇਰਸ ਨੂੰ ਫੈਲਣ ਤੋਂ ਰੋਕਿਆ ਹੈ ਅਤੇ ਆਖਿਰ ਕੋਰੋਨਾ ਮੁਕਤ ਹੋਇਆ।
ਹਿਵਾਰੇ ਬਜ਼ਾਰ ਦੇ ਨਕਸ਼ੇ ਕਦਮ ਤੇ ਚਲਦਿਆਂ ਜਿਸ ਦੀ ਕਹਾਣੀ ਪਹਿਲਾਂ ਹੀ ਇੱਕ ਚੰਗਾ ਦਸਤਾਵੇਜ਼ ਬਣ ਚੁੱਕੀ ਹੈ, ਇਸ ਛੋਟੇ ਜਿਹੇ 1,500 ਵਸੋਂ ਵਾਲੇ ਪਿੰਡ ਨੇ ਦਿਖਾ ਦਿੱਤਾ ਹੈ ਕਿ ਲੋਕਾਂ ਦੇ ਇਕਜੁੱਟ ਯਤਨਾਂ ਵਿੱਚ ਕੋਵਿਡ-19 ਨੂੰ ਜ਼ੀਰੋ ਕਰਨ ਦੀ ਸ਼ਕਤੀ ਹੈ ਅਤੇ ਪੂਰੇ ਪਿੰਡ ਨੂੰ ਕੋਰੋਨਾ ਮੁਕਤ ਕੀਤਾ ਜਾ ਸਕਦਾ ਹੈ।
https://www.pib.gov.in/PressReleasePage.aspx?PRID=1721468
ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ
-
ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ ਮਰੀਜ਼ਾਂ ਲਈ ਹੋਮ ਆਈਸੋਲੇਸ਼ਨ ਦੇ ਵਿਕਲਪ ਨੂੰ ਰੋਕ ਦਿੱਤਾ ਹੈ ਅਤੇ ਇਸ ਦੀ ਬਜਾਏ ਸੰਸਥਾਗਤ ਕੁਆਰੰਟੀਨ ਨੂੰ ਉਨ੍ਹਾਂ ਖੇਤਰਾਂ ਵਿੱਚ ਲਾਜ਼ਮੀ ਬਣਾਇਆ ਹੈ ਜਿਨ੍ਹਾਂ ਦੀ ਕੋਵਿਡ ਪਾਜ਼ਿਟਿਵ ਦਰ ਜ਼ਿਆਦਾ ਹੈ। ਬ੍ਰਿਹਾਨ ਮੁੰਬਾਈ ਨਗਰ ਨਿਗਮ ਨੇ ਅੱਜ ਮੁੰਬਈ ਦੇ ਆਪਣੇ ਕੇਂਦਰਾਂ ’ਤੇ ਨਾਗਰਿਕਾਂ ਲਈ ਤਿੰਨ ਦਿਨਾਂ ਦੀ ਵਿਸ਼ੇਸ਼ ਵਾਕ-ਇਨ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਵਿੱਚ 60 ਸਾਲ ਜਾਂ ਇਸਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਇਸ ਮਿਆਦ ਦੇ ਦੌਰਾਨ ਕੋਵਿਸ਼ੀਲਡ ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਮਿਲੇਗੀ। ਸਿਹਤ ਵਰਕਰਾਂ ਅਤੇ ਫ੍ਰੰਟਲਾਈਨ ਕਰਮਚਾਰੀਆਂ ਦੇ ਨਾਲ-ਨਾਲ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਦੂਜੀ ਖੁਰਾਕ ਪ੍ਰਾਪਤ ਕਰਨਗੇ। ਜਦਕਿ, ਸਾਰੇ ਉਮਰ ਸਮੂਹਾਂ ਨੂੰ ਕੋਵੈਕਸਿਨ ਦੀ ਦੂਜੀ ਖੁਰਾਕ ਮਿਲੇਗੀ। ਨਾਗਰਿਕ ਅਤੇ ਸਰਕਾਰ ਦੁਆਰਾ ਚਲਾਏ ਜਾ ਰਹੇ ਟੀਕਾਕਰਣ ਕੇਂਦਰਾਂ ਵਿੱਚ 18-44 ਸਾਲ ਦੇ ਉਮਰ ਸਮੂਹ ਲਈ ਟੀਕਾਕਰਣ ਮੁਅੱਤਲ ਹੈ।
-
ਗੁਜਰਾਤ: ਸੋਮਵਾਰ ਨੂੰ ਗੁਜਰਾਤ ਵਿੱਚ ਕੋਵਿਡ-19 ਦੇ 3,187 ਕੇਸਾਂ ਦੇ ਆਉਣ ਨਾਲ ਕੁੱਲ ਕੇਸ ਵੱਧ ਕੇ 7,91,657 ਦੇ ਪੱਧਰ ਤੱਕ ਪਹੁੰਚ ਗਏ ਹਨ, ਜਦਕਿ 45 ਹੋਰ ਮੌਤਾਂ ਹੋਈਆਂ ਹਨ, ਜੋ 10 ਅਪ੍ਰੈਲ ਤੋਂ ਹੁਣ ਤੱਕ ਸਭ ਤੋਂ ਘੱਟ ਹੋਈਆਂ ਮੌਤਾਂ ਹਨ ਅਤੇ 9305 ਮਰੀਜ਼ ਰਿਕਵਰਡ ਹੋਏ ਹਨ। ਰਾਜ ਵਿੱਚ ਹੁਣ ਤੱਕ 9,621 ਮੌਤਾਂ ਹੋਈਆਂ ਹਨ ਅਤੇ 7,13,065 ਵਿਅਕਤੀਆਂ ਨੂੰ ਛੁੱਟੀ ਮਿਲ ਗਈ ਹੈ, ਜੋ ਆਏ ਹੋਏ ਕੁੱਲ ਕੇਸਾਂ ਦਾ 90.07 ਫ਼ੀਸਦੀ ਬਣਦਾ ਹੈ। ਐਕਟਿਵ ਕੇਸਾਂ ਦੀ ਗਿਣਤੀ 68,971 ਹੈ, ਜਿਨ੍ਹਾਂ ਵਿੱਚੋਂ 648 ਵੈਂਟੀਲੇਟਰਾਂ ’ਤੇ ਹਨ। ਰਾਜ ਸਰਕਾਰ ਨੇ ਕਿਹਾ ਕਿ ਉਸ ਨੇ 18-44 ਉਮਰ ਸਮੂਹ ਲਈ 52 ਕਰੋੜ ਰੁਪਏ ਨਾਲ 16 ਲੱਖ ਟੀਕਾ ਖੁਰਾਕਾਂ ਦੀ ਖਰੀਦ ਕੀਤੀ ਹੈ, ਜਿਸ ਵਿੱਚ ਇਸ ਉਮਰ ਸਮੂਹ ਦੇ ਰੋਜ਼ਾਨਾ ਇੱਕ ਲੱਖ ਲੋਕਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ। ਸੋਮਵਾਰ ਨੂੰ 2,17,513 ਲੋਕਾਂ ਦੇ ਟੀਕੇ ਲਗਾਏ ਗਏ ਹਨ ਜਿਸ ਨਾਲ ਰਾਜ ਵਿੱਚ ਹੁਣ ਤੱਕ 1,56,01,373 ਟੀਕੇ ਲਗਾਏ ਜਾ ਚੁੱਕੇ ਹਨ।
-
ਰਾਜਸਥਾਨ: ਰਾਜ ਸਰਕਾਰ ਨੇ ਬੱਚਿਆਂ ਲਈ ਉਚਿਤ ਇਲਾਜ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਦੇ ਚਾਈਲਡ ਸਪੈਸ਼ਲਿਟੀ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿਉਂਕਿ ਕੋਵਿਡ-19 ਦੀ ਤੀਜੀ ਲਹਿਰ ਬੱਚਿਆਂ ਨੂੰ ਪ੍ਰਭਾਵਤ ਕਰ ਸਕਦੀ ਹੈ। ਸੋਮਵਾਰ ਨੂੰ ਰਾਜਸਥਾਨ ਵਿੱਚ 4,414 ਤਾਜ਼ਾ ਕੋਵਿਡ-19 ਕੇਸ ਆਏ ਹਨ, ਜਿਸ ਨਾਲ ਕੇਸਾਂ ਦੀ ਗਿਣਤੀ 9,20,456 ਹੋ ਗਈ ਹੈ, ਜਦਕਿ 103 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 7,806 ਹੋ ਗਈ। ਰਾਜਸਥਾਨ ਵਿੱਚ ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,12,218 ਹੈ ਜਦਕਿ 8,12,775 ਮਰੀਜ਼ ਇਸ ਬਿਮਾਰੀ ਤੋਂ ਹੁਣ ਤੱਕ ਠੀਕ ਹੋ ਚੁੱਕੇ ਹਨ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ 31 ਮਈ ਤੱਕ ਕੋਰੋਨਾ ਕਰਫਿਊ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜ਼ੀਰੋ ਫ਼ੀਸਦੀ ਪਾਜ਼ਿਟਿਵਿਟੀ ਦਰ ਪ੍ਰਾਪਤ ਕੀਤੀ ਜਾ ਸਕੇ। ਰਾਜ ਨੇ ਘੋਸ਼ਣਾ ਕੀਤੀ ਹੈ ਕਿ ਕੋਰੋਨਾ ਤੋਂ ਮਾਪਿਆਂ ਨੂੰ ਗੁਆ ਚੁੱਕੇ ਬੱਚਿਆਂ ਨੂੰ 5000 ਰੁਪਏ ਮਾਸਿਕ ਪੈਨਸ਼ਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਇਹ ਬੱਚੇ ਮੁਫ਼ਤ ਸਿੱਖਿਆ ਅਤੇ ਰਾਸ਼ਨ ਵੀ ਪ੍ਰਾਪਤ ਕਰਨਗੇ। ਮੱਧ ਪ੍ਰਦੇਸ਼ ਵਿੱਚ 18 ਤੋਂ 44 ਸਾਲ ਦੇ ਉਮਰ ਸਮੂਹ ਵਾਲੇ ਵਿਅਕਤੀ ਹੁਣ ਬਿਨਾਂ ਕਿਸੇ ਤਰ੍ਹਾਂ ਦੀ ਬੁਕਿੰਗ ਦੇ ਟੀਕੇ ਲੈ ਸਕਣਗੇ। ਇਹ ਸਹੂਲਤ ਰਾਜ ਵਿੱਚ ਸਰਕਾਰੀ ਟੀਕਾਕਰਣ ਕੇਂਦਰਾਂ ਵਿੱਚ ਕੱਲ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ, ਰੋਜ਼ਾਨਾ ਕੇਸਾਂ ਦੀ ਗਿਣਤੀ 3000 ਦੇ ਪੱਧਰ ਤੋਂ ਹੇਠਾਂ ਆ ਗਈ ਹੈ। ਰਾਜ ਵਿੱਚ ਕੱਲ੍ਹ ਕੋਵਿਡ ਦੇ 2936 ਨਵੇਂ ਕੇਸ ਆਏ ਹਨ।
-
ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਰਾਜ ਵਿੱਚ ਟੈਸਟ ਪਾਜ਼ਿਟਿਵ ਦਰ 6 ਫ਼ੀਸਦੀ ਤੋਂ ਵੀ ਹੇਠਾਂ ਆ ਗਈ ਹੈ। ਪਿਛਲੇ ਇੱਕ ਹਫ਼ਤੇ ਵਿੱਚ, ਰਿਕਵਰੀ ਦਰ ਵਿੱਚ ਤਕਰੀਬਨ 5 ਫ਼ੀਸਦੀ ਦਾ ਵਾਧਾ ਹੋਇਆ ਹੈ। ਰਾਜ ਵਿੱਚ, ਕੋਵਿਡ-19 ਦੇ ਕੇਸਾਂ ਦੀਆਂ ਘਟਦੀਆਂ ਦਰਾਂ ਕਰਕੇ ਅੱਜ ਸਾਰੇ ਜ਼ਿਲ੍ਹਿਆਂ ਵਿੱਚ ਬਾਜ਼ਾਰਾਂ, ਮਾਲਾਂ ਅਤੇ ਸ਼ੋਅਰੂਮਾਂ ਨੂੰ ਖੋਲ੍ਹਣ ਦੀ ਮਨਜੂਰੀ ਦਿੱਤੀ ਗਈ ਹੈ। ਉਨ੍ਹਾਂ ਜ਼ਿਲ੍ਹਿਆਂ ਵਿੱਚ ਜਿੱਥੇ ਪਾਜ਼ਿਟਿਵਿਟੀ ਦਰ 8% ਤੋਂ ਵੱਧ ਹੈ, ਪੁਰਾਣੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੌਕਡਾਊਨ ਜਾਰੀ ਰਹੇਗਾ। ਇਸ ਦੌਰਾਨ, ਰਾਜ ਵਿੱਚ ਮਿਊਕੋਰਮਾਈਕੋਸਿਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਇਸ ਨੂੰ ਇੱਕ ਮਹੱਤਵਪੂਰਨ ਬਿਮਾਰੀ ਐਲਾਨਿਆ ਹੈ। ਹੁਣ ਰਾਜ ਦੇ ਸਾਰੇ ਹਸਪਤਾਲਾਂ ਲਈ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਉਹ ਸਬੰਧਿਤ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਫ਼ਸਰ ਨੂੰ ਬਲੈਕ ਫੰਗਸ ਦੇ ਕਿਸੇ ਵੀ ਮਾਮਲੇ ਬਾਰੇ ਜਾਣੂ ਕਰਨ।
-
ਗੋਆ: ਗੋਆ ਸਰਕਾਰ ਰਾਜ ਦੀਆਂ ਸਾਰੀਆਂ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਵਿੱਚ 26 ਮਈ ਤੋਂ ‘ਟੀਕਾ ਉਤਸਵ’ ਸ਼ੁਰੂ ਕਰੇਗੀ ਤਾਂ ਜੋ ਕੋਵਿਡ-19 ਦੇ 45 ਸਾਲ ਤੋਂ ਵੱਧ ਉਮਰ ਦੇ ਸਮੂਹ ਨੂੰ ਟੀਕੇ ਲਗਾਏ ਜਾ ਸਕਣ। ਟੀਕਾ ਉਤਸਵ ਦੇ ਦੌਰਾਨ ਟੀਕੇ ਦੀ ਸਿਰਫ ਪਹਿਲੀ ਖੁਰਾਕ ਦਿੱਤੀ ਜਾਏਗੀ। ਸੋਮਵਾਰ ਨੂੰ ਗੋਆ ਵਿੱਚ ਕੋਵਿਡ-19 ਦੇ 1,401 ਮਾਮਲਿਆਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 1,47,861 ਤੱਕ ਪਹੁੰਚ ਗਈ ਹੈ, ਜਦਕਿ ਦਿਨ ਵਿੱਚ 38 ਲੋਕ ਕੋਵਿਡ ਕਾਰਨ ਦਮ ਤੋੜ ਗਏ ਅਤੇ 2,362 ਮਰੀਜ਼ ਠੀਕ ਹੋ ਗਏ ਹਨ। ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 2,421 ਹੈ ਅਤੇ ਹੁਣ ਤੱਕ ਛੁੱਟੀ ਕੀਤੇ ਗਏ ਲੋਕਾਂ ਦੀ ਗਿਣਤੀ 1,29,162 ਹੈ, ਜਿਸ ਕਾਰਨ ਐਕਟਿਵ ਕੇਸਾਂ ਦੀ ਗਿਣਤੀ 16,278 ਹੈ।
-
ਕੇਰਲ: ਰਾਜ ਸਰਕਾਰ ਨੇ ਕੋਵਿਡ-19 ਟੀਕਾਕਰਣ ਲਈ 18-45 ਸਾਲ ਦੇ ਉਮਰ ਸਮੂਹ ਦੇ ਅਧੀਨ ਤਰਜੀਹੀ ਸਮੂਹ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਦੇ ਮਕਸਦ ਦੇ ਲਈ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਹੈ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਅੱਜ ਕਿਹਾ ਕਿ ਇਸ ਸੰਬੰਧ ਵਿੱਚ ਤੁਰੰਤ ਫੈਸਲਾ ਲਿਆ ਗਿਆ ਹੈ ਕਿਉਂਕਿ ਬਹੁਤ ਸਾਰੇ ਦੇਸ਼ਾਂ ਨੇ ਪੜ੍ਹਾਈ ਅਤੇ ਨੌਕਰੀ ਦੇ ਉਦੇਸ਼ਾਂ ਲਈ ਉੱਥੇ ਪਹੁੰਚਣ ਵਾਲਿਆਂ ਦੇ ਲਈ ਟੀਕਾਕਰਣ ਨੂੰ ਲਾਜ਼ਮੀ ਕਰ ਦਿੱਤਾ ਹੈ। ਉਨ੍ਹਾਂ ਤੋਂ ਇਲਾਵਾ, 10 ਹੋਰ ਸ਼੍ਰੇਣੀਆਂ ਵੀ ਤਰਜੀਹੀ ਸਮੂਹ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਉਮਰ ਸਮੂਹ ਨਾਲ ਸਬੰਧਿਤ 32 ਸ਼੍ਰੇਣੀਆਂ ਦੇ ਲੋਕਾਂ ਨੂੰ ਪਹਿਲਾਂ ਕੋਵਿਡ-19 ਦੇ ਵਿਰੁੱਧ ਮੋਰਚੇ ਦੇ ਫ੍ਰੰਟਲਾਈਨ ਵਰਕਰ ਮੰਨਦਿਆਂ ਉਨ੍ਹਾਂ ਨੂੰ ਤਰਜੀਹ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਸੀ। ਰਾਜ ਵਿੱਚ ਬਲੈਕ ਫੰਗਸ ਦੀ ਬਿਮਾਰੀ ਇੱਕ ਚਿੰਤਾਜਨਕ ਦਰ ਨਾਲ ਵਧਣ ਨਾਲ, ਦਵਾਈ ਦੀ ਘਾਟ ਇਲਾਜ ਨੂੰ ਪ੍ਰਭਾਵਤ ਕਰ ਰਹੀ ਹੈ। ਕੇਰਲ ਵਿੱਚ ਹੁਣ ਤੱਕ 44 ਲੋਕ ਬਲੈਕ ਫੰਗਸ ਨਾਲ ਸੰਕਰਮਿਤ ਹੋਏ ਹਨ। ਸੋਮਵਾਰ ਨੂੰ ਰਾਜ ਵਿੱਚ ਕੋਵਿਡ ਕਾਰਨ ਸਭ ਤੋਂ ਵੱਧ 196 ਮੌਤਾਂ ਹੋਈਆਂ ਹਨ। ਰਾਜ ਵਿੱਚ ਕੋਵਿਡ ਦੇ 17,821 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਟੀਪੀਆਰ 20.41% ਸੀ।
-
ਤਮਿਲ ਨਾਡੂ: ਤਮਿਲ ਨਾਡੂ ਦੇ ਸਿਹਤ ਮੰਤਰੀ ਮਾ ਸੁਬਰਮਣੀਅਮ ਨੇ ਕਿਹਾ ਹੈ ਕਿ ਸਰਕਾਰ ਨੇ ਮਿਊਕੋਰਮਾਈਕੋਸਿਸ ਜਾਂ ਬਲੈਕ ਫੰਗਸ ਬਾਰੇ ਵਿਸਤ੍ਰਿਤ ਅਧਿਐਨ ਕਰਨ ਲਈ ਮਲਟੀ -ਸਪੈਸ਼ਲਟੀ ਮਾਹਰਾਂ ਅਤੇ ਡਾਕਟਰਾਂ ਦੀ ਸਹਾਇਤਾ ਲਈ ਹੈ; ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਅਗਲੀ ਕਾਰਵਾਈ ਉਨ੍ਹਾਂ ਦੀ ਜਾਣਕਾਰੀ ਦੇ ਅਧਾਰ ’ਤੇ ਹੋਵੇਗੀ। ਸਿੰਗਾਪੁਰ ਤੋਂ 140 ਟਨ ਆਕਸੀਜਨ ਅੱਜ ਤਮਿਲ ਨਾਡੂ ਪਹੁੰਚੇਗੀ। ਆਕਸੀਜਨ ਲੈ ਕੇ ਜਾਣ ਵਾਲੇ ਕੰਟੇਨਰਾਂ ਨੂੰ ਵਿਸ਼ਾਖਾਪਟਨਮ ਬੰਦਰਗਾਹ ਤੋਂ ਭੇਜਿਆ ਜਾ ਰਿਹਾ ਹੈ ਅਤੇ ਮੰਗਲਵਾਰ ਤੱਕ ਚੇਨਈ ਅਤੇ ਸਲੇਮ ਪਹੁੰਚਣ ਦੀ ਸੰਭਾਵਨਾ ਹੈ। ਮਦਰਾਸ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਇਹ ਸੁਨਿਸ਼ਚਿਤ ਕਰਨ ਦੀ ਮੰਗ ਕੀਤੀ ਹੈ ਕਿ ਰਾਜ ਨੂੰ ਘੱਟੋ-ਘੱਟ 519 ਮੀਟਰਕ ਟਨ ਪ੍ਰਤੀ ਦਿਨ ਨਿਰਧਾਰਿਤ ਆਕਸੀਜਨ ਦਿੱਤੀ ਜਾਵੇ, ਖ਼ਾਸਕਰ ਪੂਰਬੀ ਗਲਿਆਰੇ ਦੀ ਸਪਲਾਈ ਖ਼ਤਰਨਾਕ ਦਿਖਾਈ ਦੇ ਰਹੀ ਹੈ, ਕਿਉਂਕਿ ਇਹ ਆਉਣ ਵਾਲੇ ਯਾਸ ਤੂਫਾਨ ਨਾਲ ਪ੍ਰਭਾਵਿਤ ਹੋ ਸਕਦੀ ਹੈ। ਕੋਵਿਡ-19 ਦੇ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਨੂੰ ਵੇਖਦਿਆਂ ਤਮਿਲ ਨਾਡੂ ਨੂੰ ਘੱਟ ਟੀਕੇ ਭੇਜੇ ਗਏ ਹਨ, ਮਦਰਾਸ ਹਾਈ ਕੋਰਟ ਨੇ ਸੋਮਵਾਰ ਨੂੰ ਕੇਂਦਰ ਤੋਂ ਰਾਜ ਨੂੰ ਦਿੱਤੀ ਜਾਣ ਵਾਲੀ ਸਪਲਾਈ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਰਾਜ ਮੰਤਰੀਆਂ ਨੇ ਸੋਮਵਾਰ ਨੂੰ ਰਾਜ ਭਰ ਵਿੱਚ ਮਿੰਨੀ ਵੈਨਾਂ ਰਾਹੀਂ ਸਬਜ਼ੀਆਂ ਅਤੇ ਕਰਿਆਨੇ ਦੀ ਵਿਕਰੀ ਨੂੰ ਹਰੀ ਝੰਡੀ ਦੇ ਕੇ ਇਸ ਹਫ਼ਤੇ ਸਖਤੀ ਨਾਲ ਲੌਕਡਾਊਨ ਨੂੰ ਲਗਾਉਣ ਲਈ ਰਵਾਨਾ ਕੀਤਾ। ਰਾਜ ਸਰਕਾਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਮਿਲ ਨਾਡੂ ਦੀਆਂ ਯੂਨੀਵਰਸਿਟੀਆਂ 14 ਜੂਨ ਤੋਂ ਵਿਦਿਆਰਥੀਆਂ ਲਈ ਆਨਲਾਈਨ ਪ੍ਰੀਖਿਆਵਾਂ ਕਰਵਾਉਣਗੀਆਂ। ਸਿਹਤ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਤਮਿਲ ਨਾਡੂ ਵਿੱਚ ਪਿਛਲੇ 24 ਘੰਟਿਆਂ ਵਿੱਚ 34,867 ਨਵੇਂ ਕੋਵਿਡ-19 ਦੇ ਕੇਸ ਆਏ ਅਤੇ 404 ਮੌਤਾਂ ਹੋਈਆਂ ਹਨ। ਤਾਜ਼ਾ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 18,77,211 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 20,872 ਹੋ ਗਈ ਹੈ। ਹੁਣ ਤੱਕ ਰਾਜ ਭਰ ਵਿੱਚ 74,73,489 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 55,07,034 ਨੇ ਪਹਿਲੀ ਖੁਰਾਕ ਅਤੇ 19,66,455 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।
-
ਕਰਨਾਟਕ: ਆਕਸੀਜਨ ਪਲਾਂਟਾਂ ਵਿੱਚ ਆਈ ਦਿੱਕਤ ਇਸਦੀ ਸਪਲਾਈ ਨੂੰ ਪ੍ਰਭਾਵਿਤ ਕਰੇਗੀ: ਬੱਲਾਰੀ ਵਿੱਚ ਦੋ ਆਕਸੀਜਨ ਨਿਰਮਾਣ ਪਲਾਂਟਾਂ ਵਿੱਚ ਤਕਨੀਕੀ ਸਮੱਸਿਆਵਾਂ ਨੇ ਰਾਜ ਵਿੱਚ ਆਕਸੀਜਨ ਦੀ ਸਪਲਾਈ ਵਿੱਚ ਵਿਘਨ ਪਾਇਆ ਹੈ ਜਿਸ ਨਾਲ ਦਿਨ ਵਿੱਚ 220 ਟਨ ਉਤਪਾਦਨ ਘਟ ਰਿਹਾ ਹੈ। ਕੇਂਦਰੀ ਮੰਤਰੀ ਡੀਵੀ ਸਦਾਨੰਦ ਗੌੜਾ ਨੇ ਕਿਹਾ ਕਿ ਕੇਂਦਰ ਸਰਕਾਰ ਜਲਦੀ ਹੀ ਰਾਜ ਦੀ ਮੰਗ ਅਨੁਸਾਰ ਵੈਕਸੀਨ ਦੀ ਸਪਲਾਈ ਕਰੇਗੀ। ਰਾਜ ਵਿੱਚ ਬਲੈਕ ਫੰਗਸ ਦੇ 446 ਸ਼ੱਕੀ ਮਾਮਲੇ ਹਨ ਅਤੇ ਇਸ 12 ਸਬੰਧਿਤ ਮੌਤਾਂ ਹੋਈਆਂ ਹਨ। ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਕਿਹਾ ਕਿ ਉਹ ਉਨ੍ਹਾਂ ਭਾਈਚਾਰਿਆਂ ਅਤੇ ਸਮੂਹਾਂ ਲਈ ਇੱਕ ਹੋਰ ਕੋਵਿਡ-19 ਵਿੱਤੀ ਪੈਕੇਜ ਬਾਰੇ ਸੋਚ ਰਹੇ ਸੀ ਜੋ ਉਨ੍ਹਾਂ ਨੇ ਹਾਲ ਹੀ ਵਿੱਚ ਐਲਾਨ ਕੀਤੇ ਪੈਕੇਜ ਤੋਂ ਬਾਹਰ ਰਹਿ ਗਏ ਹਨ। ਰਾਜ ਵਿੱਚ ਕੋਵਿਡ-19 ਦੇ ਰਿਕਵਰਡ ਕੇਸਾਂ ਦੀ ਗਿਣਤੀ ਆਉਣ ਵਾਲੇ ਤਾਜ਼ਾ ਕੇਸਾਂ ਦੀ ਗਿਣਤੀ ਨਾਲੋਂ ਵੱਧ ਰਹੀ ਹੈ, ਕਿਉਂਕਿ ਸੋਮਵਾਰ ਨੂੰ ਰਾਜ ਵਿੱਚ 57,333 ਮਰੀਜ਼ ਡਿਸਚਾਰਜ ਹੋਏ ਹਨ ਅਤੇ 25,311 ਨਵੇਂ ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਨੂੰ ਰਾਜ ਵਿੱਚ 529 ਹੋਰ ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦੀ ਗਿਣਤੀ 25,811 ਹੋ ਗਈ ਹੈ, ਜਦਕਿ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 24,50,215 ਹੈ। ਹੁਣ ਤੱਕ ਰਾਜ ਭਰ ਵਿੱਚ 1,22,43,473 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 96,11,607 ਲੋਕਾਂ ਨੂੰ ਪਹਿਲੀ ਖੁਰਾਕ ਅਤੇ 26,31,866 ਲੋਕਾਂ ਨੂੰ ਦੂਜੀ ਖੁਰਾਕ ਮਿਲੀ ਹੈ।
-
ਆਂਧਰ ਪ੍ਰਦੇਸ਼: ਰਾਜ ਵਿੱਚ 58,835 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 12,994 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ ਅਤੇ 96 ਮੌਤਾਂ ਹੋਈਆਂ ਹਨ, ਜਦਕਿ ਪਿਛਲੇ 24 ਘੰਟਿਆਂ ਦੌਰਾਨ 18,373 ਮਰੀਜ਼ਾਂ ਨੂੰ ਛੁੱਟੀ ਮਿਲੀ ਹੈ। ਕੁੱਲ ਕੇਸ: 15,93,821; ਐਕਟਿਵ ਕੇਸ: 2,03,762; ਡਿਸਚਾਰਜ: 13,79,837; ਮੌਤਾਂ: 10,222। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 80,23,541 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 56,57,588 ਲੋਕਾਂ ਨੂੰ ਪਹਿਲੀ ਖੁਰਾਕ ਅਤੇ 23,65,953 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਤੇਲੰਗਨਾ, ਉੜੀਸਾ, ਤਮਿਲ ਨਾਡੂ ਅਤੇ ਕਰਨਾਟਕ ਦੀਆਂ ਅੰਤਰਰਾਜੀ ਸਰਹੱਦਾਂ ’ਤੇ ਆਂਧਰ ਪ੍ਰਦੇਸ਼ ਦੇ ਵਾਹਨਾਂ ਦੇ ਰੋਕਣ ਦੀਆਂ ਘਟਨਾਵਾਂ ਦੇ ਨਾਲ ਡੀਜੀਪੀ ਗੌਤਮ ਸਾਵੰਗ ਨੇ ਕਿਹਾ ਕਿ ਯਾਤਰੀਆਂ ਨੂੰ ਫ਼ਸੇ ਰਹਿਣ ਤੋਂ ਬਚਣ ਲਈ ਯਾਤਰਾ ਕਰਨ ਤੋਂ ਪਹਿਲਾਂ ਸਬੰਧਿਤ ਰਾਜਾਂ ਤੋਂ ਐਮਰਜੈਂਸੀ ਪਾਸ (ਈ-ਪਾਸ) ਲੈਣਾ ਚਾਹੀਦਾ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰਫਿਊ ਰਹਿਤ ਘੰਟਿਆਂ ਦੌਰਾਨ ਆਂਧਰ ਪ੍ਰਦੇਸ਼ ਯਾਤਰਾ ਕਰਨ ਜਾਂ ਜਾਣ ਵਾਲੇ ਲੋਕਾਂ ਲਈ ਕੋਈ ਈ-ਪਾਸ ਦੀ ਜ਼ਰੂਰਤ ਨਹੀਂ ਹੈ। ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਨੇ ਆਂਧਰ ਪ੍ਰਦੇਸ਼ ਲਈ ਆਕਸੀਜਨ ਐਕਸਪ੍ਰੈਸ ਗੱਡੀਆਂ ਭੇਜ ਕੇ ਮਦਦ ਕਰਨ ਲਈ ਰਿਲਾਇੰਸ ਇੰਡਸਟ੍ਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਅਤੇ ਰਿਲਾਇੰਸ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਟਾਟਾ ਸਟੀਲ ਦਾ ਵੀ ਧੰਨਵਾਦ ਕੀਤਾ ਜਿਸ ਨੇ ਆਂਧਰ ਪ੍ਰਦੇਸ਼ ਨੂੰ 1000 ਐੱਮਟੀ ਤੋਂ ਵੱਧ ਐੱਲਐੱਮਓ ਸਪਲਾਈ ਕੀਤੀ ਹੈ।
-
ਤੇਲੰਗਨਾ: ਮੁੱਖ ਮੰਤਰੀ ਕੇਸੀਆਰ ਨੇ ਕੱਲ੍ਹ ਸਬੰਧਿਤ ਵਿਭਾਗਾਂ ਨਾਲ ਰਾਜ ਵਿੱਚ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦੋ-ਪੱਖੀ ਰਣਨੀਤੀ ਅਪਨਾਉਣ ਲਈ ਕਿਹਾ - ਵੱਡੀ ਗਿਣਤੀ ਵਿੱਚ ਟੈਸਟ ਕਰਣ ਲਈ ਕਿਹਾ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਹੋਮ ਆਈਸੋਲੇਸ਼ਨ ਕਿੱਟਾਂ ਵੰਡਣ ਲਈ ਕਿਹਾ ਜਿਨ੍ਹਾਂ ਵਿੱਚ ਕੋਵਿਡ ਵਰਗੇ ਲੱਛਣ ਹਨ। ਮੁੱਖ ਮੰਤਰੀ ਨੇ ਤੁਰੰਤ 50 ਲੱਖ ਰੈਪਿਡ ਟੈਸਟ ਕਿੱਟਾਂ ਖਰੀਦਣ ਦੇ ਆਦੇਸ਼ ਦਿੱਤੇ। ਦਸ ਦਿਨਾਂ ਦੇ ਅੰਤਰਾਲ ਤੋਂ ਬਾਅਦ, ਰਾਜ ਵਿੱਚ ਕੋਵਿਡ ਟੀਕਾਕਰਣ ਦੀ ਮੁਹਿੰਮ ਅੱਜ ਦੁਬਾਰਾ ਸ਼ੁਰੂ ਕੀਤੀ ਜਾ ਸਕੇਗੀ ਅਤੇ ਸਿਰਫ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਹੀ ਕਵਰ ਕੀਤਾ ਜਾ ਸਕੇਗਾ। ਇਸ ਦੌਰਾਨ ਕੁੱਲ ਰਾਜ ਵਿੱਚ ਕੋਵਿਡ ਦੇ 3043 ਨਵੇਂ ਕੇਸ ਆਏ ਅਤੇ 21 ਮੌਤਾਂ ਹੋਈਆਂ ਹਨ ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 5,56,320 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 3146 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 39,206 ਹੈ।
-
ਅਸਾਮ: ਰਾਜ ਵਿੱਚ ਰੋਜ਼ਾਨਾ ਕੋਵਿਡ ਦੀਆਂ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਪਿਛਲੇ 24 ਘੰਟਿਆਂ ਵਿੱਚ 84 ਹੋਰ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਸੋਮਵਾਰ ਨੂੰ ਰਾਜ ਭਰ ਵਿੱਚ ਕਰਵਾਏ ਗਏ 1,20,668 ਟੈਸਟਾਂ ਵਿੱਚੋਂ ਕੁੱਲ 6221 ਨਵੇਂ ਕੇਸ ਸਾਹਮਣੇ ਆਏ ਹਨ। ਕਾਮਰੂਪ ਮੈਟਰੋ ਵਿੱਚੋਂ 729 ਨਵੇਂ ਕੇਸ ਸਾਹਮਣੇ ਆਏ ਹਨ। ਮੁੱਖ ਮੰਤਰੀ ਹਿਮੰਤਾਂ ਬਿਸਵਾ ਸਰਮਾ ਨੇ ਸੋਮਵਾਰ ਨੂੰ ਜੀਐੱਮਸੀਐੱਚ ਵਿੱਚ ਆਈਸੀਯੂ ਦੇ 28 ਨਵੇਂ ਬੈੱਡਾਂ ਦਾ ਉਦਘਾਟਨ ਕੀਤਾ ਅਤੇ ਇਸ ਤੋਂ ਇਲਾਵਾ ਹਸਪਤਾਲ ਦੀਆਂ ਕੋਵਿਡ-19 ਇਲਾਜ ਸਹੂਲਤਾਂ ਅਤੇ ਹੋਰ ਪਹਿਲੂਆਂ ਦਾ ਜਾਇਜ਼ਾ ਲਿਆ।
-
ਮਣੀਪੁਰ: ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਸੋਮਵਾਰ ਨੂੰ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੀ ਕੋਵਿਡ-19 ਸਥਿਤੀ ਦਾ ਜਾਇਜ਼ਾ ਲੈਣ ਲਈ ਹੈਲੀਕੌਪਟਰ ਰਾਹੀਂ ਉਕਰੂਲ, ਸੇਨਾਪਤੀ ਅਤੇ ਤਮੇਂਗਲਾਂਗ ਜ਼ਿਲ੍ਹਿਆਂ ਦਾ ਦੌਰਾ ਕੀਤਾ। ਰਾਜ ਵਿੱਚ ਕੋਵਿਡ ਦੇ 538 ਨਵੇਂ ਕੇਸ ਆਏ, 17 ਮੌਤਾਂ ਹੋਈਆਂ ਹਨ। ਟੀਕਾ ਲਗਾਏ ਗਏ ਲੋਕਾਂ ਦੀ ਕੁੱਲ ਗਿਣਤੀ 3,45,618 ਤੱਕ ਪਹੁੰਚ ਗਈ ਹੈ।
-
ਮੇਘਾਲਿਆ: ਰਾਜ ਵਿੱਚ ਕੋਵਿਡ ਦੇ 811 ਨਵੇਂ ਕੇਸ ਆਏ ਅਤੇ 679 ਮਰੀਜ਼ ਰਿਕਵਰ ਹੋਏ ਹਨ, ਜਿਸ ਦੇ ਨਾਲ ਰਾਜ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 30,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਹੁਣ ਤੱਕ ਕੁੱਲ ਕੇਸ ਵੱਧ ਕੇ 30,492 ਹੋ ਗਏ ਹਨ, ਜਦਕਿ ਐਕਟਿਵ ਕੇਸ 7,788 ਹਨ।
-
ਸਿੱਕਿਮ: ਕੁੱਲ 101 ਨਵੇਂ ਕੋਵਿਡ ਮਾਮਲਿਆਂ ਦਾ ਪਤਾ ਲਗਿਆ ਹੈ। ਇਸ ਦੌਰਾਨ ਕੋਵਿਡ ਤੋਂ 224 ਵਿਅਕਤੀ ਸਫ਼ਲਤਾਪੂਰਵਕ ਰਿਕਵਰ ਹੋਏ ਹਨ। ਰਾਜ ਵਿੱਚ ਐਕਟਿਵ ਕੋਵਿਡ ਕੇਸਾਂ ਦੀ ਗਿਣਤੀ ਹੁਣ 3184 ਹੈ। ਸਿੱਕਿਮ ਵਿੱਚ ਕੋਵਿਡ ਵਲੰਟੀਅਰਾਂ ਨੂੰ ਅਸਥਾਈ ਸਰਕਾਰੀ ਨਿਯੁਕਤੀ ਦਾ ਆਦੇਸ਼ ਦਿੱਤਾ ਗਿਆ ਹੈ।
-
ਤ੍ਰਿਪੁਰਾ: ਰਾਜ ਵਿੱਚ ਕੱਲ੍ਹ 426 ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਜਦਕਿ ਪੱਛਮੀ ਤ੍ਰਿਪੁਰਾ ਜ਼ਿਲ੍ਹਿਆਂ ਵਿੱਚ ਪਾਜ਼ਿਟਿਵ ਦਰ 24.71% ਤੱਕ ਪਹੁੰਚ ਗਈ ਹੈ।
-
ਨਾਗਾਲੈਂਡ: ਸੋਮਵਾਰ ਨੂੰ ਨਾਗਾਲੈਂਡ ਵਿੱਚ 191 ਨਵੇਂ ਕੋਵਿਡ ਮਾਮਲੇ ਆਏ ਅਤੇ 11 ਮੌਤਾਂ ਦੀ ਖਬਰ ਮਿਲੀ ਹੈ। ਐਕਟਿਵ ਕੇਸ 4714 ਹਨ ਜਦਕਿ ਕੁੱਲ ਕੇਸ ਵੱਧ ਕੇ 20,259 ਹੋ ਗਏ ਹਨ। ਕੋਵਿਡ-19 ’ਤੇ ਸਰਕਾਰ ਦੇ ਬੁਲਾਰੇ ਮਮਹੋਨਲੋਮੋ ਕਿਕਨ ਨੇ ਕਿਹਾ ਕਿ ਨਾਗਾਲੈਂਡ ਕੋਲ ਇਸ ਸਮੇਂ 1558 ਆਕਸੀਜਨ ਸਿਲੰਡਰ ਅਤੇ ਕੰਸੰਟ੍ਰੇਟਰਸ ਹਨ। ਅਹਿਮਦਾਬਾਦ ਤੋਂ ਹੋਰ 800 ਸਿਲੰਡਰ ਆਉਣ ਦੀ ਉਮੀਦ ਹੈ। ਹੁਣ ਤੱਕ ਨਾਗਾਲੈਂਡ ਵਿੱਚ 2000 ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਪਾਜ਼ਿਟਿਵ ਦਰ 20% ਹੈ ਅਤੇ ਕੋਹੀਮਾ ਇਸ ਸੂਚੀ ਵਿੱਚ ਮੋਹਰੀ ਹੈ। ਕੇਂਦਰ ਸਰਕਾਰ ਨੇ 21 ਅਪ੍ਰੈਲ ਤੋਂ 30 ਮਈ ਤੱਕ ਦੇ ਸਮੇਂ ਲਈ ਨਾਗਾਲੈਂਡ ਲਈ 8500 ਰੇਮਡੇਸਿਵਿਰ ਦੀਆਂ ਸ਼ੀਸ਼ੀਆਂ ਦੀ ਵੰਡ ਕਰਨ ਲਈ ਕਿਹਾ ਸੀ। ਰਾਜ ਨੂੰ ਹੁਣ ਤੱਕ ਕੇਂਦਰ ਤੋਂ 1400 ਸ਼ੀਸ਼ੀਆਂ ਹੀ ਮਿਲੀਆਂ ਹਨ।
-
ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 543475 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 54996 ਹੈ। ਕੁੱਲ ਮੌਤਾਂ ਦੀ ਗਿਣਤੀ 13468 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 867587 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 245600 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2727499 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 453868 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।
-
ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 741785 ਹੈ। ਕੁੱਲ ਐਕਟਿਵ ਕੋਵਿਡ ਕੇਸ 38119 ਹਨ। ਮੌਤਾਂ ਦੀ ਗਿਣਤੀ 7607 ਹੈ। ਹੁਣ ਤੱਕ ਕੁੱਲ 5372311 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।
-
ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 58734 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 4428 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 709 ਹੈ।
-
ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 180983 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 24181 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 2813 ਹੈ।
ਫੈਕਟ ਚੈੱਕ
https://twitter.com/PIBFactCheck/status/1397156705918537729
https://twitter.com/PIBFactCheck/status/1396778600741761030
https://twitter.com/PIBFactCheck/status/1396805590442119175
****
ਐੱਮਵੀ
(Release ID: 1722127)
Visitor Counter : 248