ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਨੇ ਪਲਾਸਾ ਕੋਵਿਡ ਕੇਅਰ ਸੈਂਟਰ ਨੂੰ 'ਆਕਸੀਜਨ ਆਨ ਵਹੀਲਜ਼' ਉਪਲਬਧ ਕਰਵਾਇਆ

Posted On: 26 MAY 2021 10:42AM by PIB Chandigarh

ਸ਼੍ਰੀਕਾਕੂਲਮ ਦੇ ਜ਼ਿਲ੍ਹਾ ਕੁਲੈਕਟਰ ਸ੍ਰੀ ਜੇ ਨਿਵਾਸ ਦੀ ਬੇਨਤੀ ਦੇ ਅਧਾਰ ਤੇ, ਭਾਰਤੀ ਜਲ ਸੈਨਾ ਨੇ  25  ਮਈ 21 ਨੂੰ ਪਲਾਸਾ ਕੋਵਿਡ ਕੇਅਰ ਸੈਂਟਰ ਨੂੰ 'ਆਕਸੀਜਨ ਆਨ ਵਹੀਲਜ਼' ਪਲਾਂਟ ਉਪਲਬਧ ਕਰਵਾਇਆ। ਨੇਵਲ ਡੋਕਯਾਰਡ ਵੱਲੋਂ ਡਿਜ਼ਾਇਨ ਕੀਤੇ ਗਏ 'ਆਕਸੀਜਨ ਆਨ ਵਹੀਲਜ਼' ਦਾ ਰਸਮੀ ਤੌਰ ਤੇ ਉਦਘਾਟਨ ਮਾਣਯੋਗ ਪਸ਼ੂਪਾਲਣ, ਡੇਅਰੀ ਵਿਕਾਸ ਅਤੇ ਮੱਛੀਪਾਲਣ ਮੰਤਰੀ ਸ਼੍ਰੀ ਸੀਦੀਰੀ ਅੱਪਾਲਾਰਾਜੁ ਨੇ ਪਲਾਸਾ ਕੋਵਿਡ ਕੇਅਰ ਸੈਂਟਰ ਵਿਖੇ ਸਬ ਕੁਲੈਕਟਰ ਸ਼੍ਰੀ ਸੂਰਜ ਗਨੌਰ ਅਤੇ ਜਲ ਸੈਨਾ ਦੀ ਟੀਮ ਦੀ ਹਾਜ਼ਰੀ ਵਿੱਚ ਕੀਤਾ। 

 

 

'ਆਕਸੀਜਨ ਆਨ ਵਹੀਲਜ਼' ਪਲਾਸਾ ਦੇ ਕੋਵਿਡ ਹੈਲਥ ਕੇਅਰ ਸੈਂਟਰ ਵਿਚ ਨੇਵਲ ਡੋਕਯਾਰਡ, ਵਿਸ਼ਾਖਾਪਟਨਮ ਦੇ ਮਾਹਰਾਂ ਦੀ ਟੀਮ ਵੱਲੋਂ ਆਕਸੀਜਨ ਪਾਈਪ ਲਾਈਨ ਨਾਲ ਜੋੜੀ ਗਈ ਹੈ ਅਤੇ ਇਹ ਹਸਪਤਾਲ ਵਿਚ ਦਾਖਲ 12 ਮਰੀਜ਼ਾਂ ਨੂੰ 24 ਘੰਟੇ ਆਕਸੀਜਨ ਉਪਲਬਧ ਕਰਵਾਉਂਦੀ ਹੈ। ਟੀਮ ਨੇ ਹਸਪਤਾਲ ਦੇ ਅਮਲੇ ਨੂੰ ਪਲਾਂਟ ਦੇ ਸੰਚਾਲਨ ਲਈ ਸਿਖਲਾਈ ਵੀ ਦਿੱਤੀ ਹੈ।

'ਆਕਸੀਜਨ ਆਨ ਵਹੀਲਜ਼' ਨੇਵਲ ਡਾਕਯਾਰਡ ਵੱਲੋਂ ਸ਼ੁਰੂ ਕੀਤੀ ਗਈ ਇਕ ਵਿਲੱਖਣ ਪਹਿਲ ਹੈ ਜਿਸ ਵਿਚ ਇਕ ਪੀਐਸਏ ਆਕਸੀਜਨ ਪਲਾਂਟ ਦੂਰ-ਦੁਰਾਡੇ ਦੇ ਹਸਪਤਾਲਾਂ ਦੀ ਸੇਵਾ ਲਈ ਇਕ ਮੋਬਾਈਲ ਪਲੇਟਫਾਰਮ 'ਤੇ ਏਕੀਕ੍ਰਿਤ ਕੀਤਾ ਗਿਆ ਸੀ ਅਤੇ ਵਿਸ਼ਾਖਾਪਟਨਮ ਵਿਖੇ ਰਸਮੀ ਤੌਰ' ਤੇ ਵਾਈਸ ਐਡਮਿਰਲ ਏਬੀ ਸਿੰਘ, ਫਲੈਗ ਆਫ਼ਿਸਰ ਕਮਾਂਡਿੰਗ-ਇਨ-ਚੀਫ਼, ਈਐਨਸੀ ਨੇ 20 ਮਈ 21 ਨੂੰ ਲਾਂਚ ਕੀਤਾ ਸੀ। 

------------------------------ 

 ਏ ਬੀ ਬੀ ਬੀ /ਸੀ ਜੀ ਆਰ /ਵੀ ਐਮ/ਐਮ ਐਸ 



(Release ID: 1721934) Visitor Counter : 240


Read this release in: English , Urdu , Hindi , Tamil , Telugu